Infrastructure
ਵੰਦੇ ਭਾਰਤ ਐਕਸਪ੍ਰੈੱਸ: ਭਾਰਤ ਵਿੱਚ ਸ਼ਹਿਰਾਂ ਵਿਚਕਾਰ ਰੇਲ ਪਰਿਵਹਨ ਦੇ ਆਧੁਨਿਕੀਕਰਣ ਦਾ ਪ੍ਰਤੀਕ
Posted On:
16 JAN 2026 2:51PM
ਮੁੱਖ ਬਿੰਦੂ
- ਦਸੰਬਰ 2025 ਤੱਕ ਦੇਸ਼ ਭਰ ਵਿੱਚ 164 ਵੰਦੇ ਭਾਰਤ ਟ੍ਰੇਨਾਂ ਪਰਿਚਾਲਨ ਵਿੱਚ ਹਨ, ਜਿਸ ਨਾਲ ਮੁੱਖ ਮਾਰਗਾਂ 'ਤੇ ਕਨੈਕਟੀਵਿਟੀ ਵਿੱਚ ਸੁਧਾਰ ਹੋ ਰਿਹਾ ਹੈ।
- ਜਨਵਰੀ 2026 ਵਿੱਚ ਵੰਦੇ ਭਾਰਤ ਸਲੀਪਰ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਲੰਬੀ ਦੂਰੀ ਦੀ ਰਾਤ ਦੀ ਯਾਤਰਾ ਲਈ ਸੇਵਾਵਾਂ ਦਾ ਵਿਸਥਾਰ ਹੋਵੇਗਾ।
- ਇਸ ਪਰਿਯੋਜਨਾ ਦਾ ਟੀਚਾ 2030 ਤੱਕ ਟ੍ਰੇਨਾਂ ਦੀ ਗਿਣਤੀ 800 ਅਤੇ 2047 ਤੱਕ 4,500 ਤੱਕ ਵਧਾਉਣਾ ਹੈ।
|
ਜਾਣ ਪੱਛਾਣ
ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ, ਅਤੇ ਇਸ ਦਿਸ਼ਾ ਵਿੱਚ ਮੋਬਿਲਿਟੀ ਰਾਸ਼ਟਰੀ ਵਿਕਾਸ ਦਾ ਇੱਕ ਮਹੱਤਵਪੂਰਨ ਸਤੰਭ ਬਣ ਕੇ ਉਭਰੀ ਹੈ। ਆਧੁਨਿਕ ਪਰਿਵਹਨ ਵਿਵਸਥਾਵਾਂ ਅੱਜ ਮੂਲਭੂਤ ਕਨੈਕਟੀਵਿਟੀ ਤੋਂ ਕਿਤੇ ਅੱਗੇ ਵਧ ਕੇ ਆਰਥਿਕ ਏਕੀਕਰਣ, ਖੇਤਰੀ ਵਿਕਾਸ ਅਤੇ ਸਮਾਜਿਕ ਸਮਾਵੇਸ਼ਨ ਦੇ ਮਹੱਤਵਪੂਰਨ ਸਾਧਨ ਵਜੋਂ ਕੰਮ ਕਰ ਰਹੀਆਂ ਹਨ। ਵੰਦੇ ਭਾਰਤ ਐਕਸਪ੍ਰੈੱਸ ਭਾਰਤੀ ਰੇਲਵੇ ਦੀ ਇੱਕ ਮੁੱਖ ਪਹਿਲਕਦਮੀ ਹੈ, ਜੋ ਦੇਸ਼ ਭਰ ਵਿੱਚ ਤੇਜ਼, ਸੁਰੱਖਿਅਤ, ਵਧੇਰੇ ਭਰੋਸੇਯੋਗ ਅਤੇ ਯਾਤਰੀ-ਕੇਂਦ੍ਰਿਤ ਰੇਲ ਯਾਤਰਾ ਦੀ ਸਹੂਲਤ ਉਪਲਬਧ ਕਰਾਉਂਦੀ ਹੈ। ਵੰਦੇ ਭਾਰਤ ਐਕਸਪ੍ਰੈੱਸ, ਭਾਰਤ ਦੀ ਪਹਿਲੀ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਅਤੇ ਨਿਰਮਿਤ ਸੈਮੀ-ਹਾਈ-ਸਪੀਡ ਟ੍ਰੇਨ ਹੈ, ਜਿਸ ਨੂੰ ਆਧੁਨਿਕ ਤਕਨੀਕ, ਵਧੀਆ ਯਾਤਰੀ ਸਹੂਲਤ ਅਤੇ ਘੱਟ ਯਾਤਰਾ ਸਮੇਂ ਨਾਲ ਸ਼ਹਿਰਾਂ ਵਿਚਕਾਰ ਰੇਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ।

ਵੰਦੇ ਭਾਰਤ ਐਕਸਪ੍ਰੈੱਸ: ਪ੍ਰੀਮੀਅਮ ਟ੍ਰੇਨ ਯਾਤਰਾ ਦੀ ਨਵੀਂ ਪਰਿਭਾਸ਼ਾ
ਵੰਦੇ ਭਾਰਤ ਦੇਸ਼ ਵਿੱਚ ਪ੍ਰੀਮੀਅਮ ਯਾਤਰੀ ਰੇਲ ਸੇਵਾਵਾਂ ਵਿੱਚ ਇੱਕ ਨਵੇਂ ਚਰਨ ਦਾ ਪ੍ਰਤੀਨਿਧਤਵ ਕਰਦੀ ਹੈ। ਸਵਦੇਸ਼ੀ ਰੂਪ ਨਾਲ ਵਿਕਸਿਤ, ਸੈਮੀ ਹਾਈ ਸਪੀਡ ਵਾਲੀਆਂ ਟ੍ਰੇਨਾਂ ਵਜੋਂ ਸ਼ੁਰੂ ਕੀਤੀ ਗਈ ਇਹ ਟ੍ਰੇਨ, ਪਰੰਪਰਾਗਤ ਲੋਕੋਮੋਟਿਵ-ਚਾਲਿਤ ਟ੍ਰੇਨਾਂ ਤੋਂ ਵੱਖ ਕੁਸ਼ਲਤਾ, ਸੁਰੱਖਿਆ ਅਤੇ ਭਰੋਸੇਯੋਗਤਾ ਦੀ ਇੱਕ ਨਵੀਂ ਪ੍ਰਤੀਕ ਬਣ ਗਈ ਹੈ।
ਵੰਦੇ ਭਾਰਤ ਦੀ ਜ਼ਰੂਰਤ ਸ਼ਹਿਰਾਂ ਵਿਚਕਾਰ ਵਿਸ਼ੇਸ਼ ਤੌਰ 'ਤੇ ਮੱਧਮ ਦੂਰੀ ਦੇ ਮਾਰਗਾਂ 'ਤੇ, ਯਾਤਰਾ ਦੇ ਸਮੇਂ ਨੂੰ ਘਟਾਉਣ ਅਤੇ ਟ੍ਰੇਨ ਯਾਤਰਾ ਦੌਰਾਨ ਵਧੇਰੇ ਆਰਾਮ ਪ੍ਰਦਾਨ ਕਰਨ ਦੀ ਵਧਦੀ ਮੰਗ ਤੋਂ ਉਤਪੰਨ ਹੋਈ ਹੈ। ਇਸ ਤੋਂ ਪਹਿਲਾਂ ਰਾਜਧਾਨੀ ਐਕਸਪ੍ਰੈੱਸ (1969 ਵਿੱਚ ਸ਼ੁਰੂ) ਅਤੇ ਸ਼ਤਾਬਦੀ ਐਕਸਪ੍ਰੈੱਸ (1988 ਵਿੱਚ ਸ਼ੁਰੂ) ਵਰਗੀਆਂ ਪੂਰਵ ਪ੍ਰੀਮੀਅਮ ਸੇਵਾਵਾਂ ਨੇ ਆਪਣੇ ਸਮੇਂ ਵਿੱਚ ਉੱਚ ਗੁਣਵੱਤਾ ਵਾਲੀ ਰਾਤ ਦੀ ਯਾਤਰਾ ਅਤੇ ਦਿਨ ਦੇ ਸਮੇਂ ਕਨੈਕਟੀਵਿਟੀ ਪ੍ਰਦਾਨ ਕਰਕੇ ਰੇਲ ਯਾਤਰਾ ਨੂੰ ਕਾਫ਼ੀ ਉੱਨਤ ਬਣਾਇਆ ਸੀ। ਵੰਦੇ ਭਾਰਤ ਟ੍ਰੇਨਾਂ ਵਰਤਮਾਨ ਅਤੇ ਭਵਿੱਖੀ ਜ਼ਰੂਰਤਾਂ ਨਾਲ ਅਨੁਰੂਪ ਸੇਵਾ ਪ੍ਰਦਾਨ ਕਰ ਰਹੀਆਂ ਹਨ ਜੋ ਭਾਰਤ ਵਿੱਚ ਯਾਤਰੀ ਰੇਲ ਆਧੁਨਿਕੀਕਰਣ ਦੇ ਅਗਲੇ ਚਰਨ ਦੀ ਨੀਂਹ ਵਾਂਗ ਹਨ।
ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
- ਸੈਮੀ-ਪਰਮਾਨੈਂਟ ਝਟਕਾ-ਮੁਕਤ ਕਪਲਰ ਅਤੇ ਉੱਨਤ ਸਸਪੈਂਸ਼ਨ ਸਿਸਟਮ ਯਾਤਰਾ ਦੌਰਾਨ ਵੱਧ ਆਰਾਮ ਪ੍ਰਦਾਨ ਕਰਦੇ ਹਨ, ਜਦਕਿ ਰੀਜੈਨਰੇਟਿਵ ਬ੍ਰੇਕਿੰਗ ਸਿਸਟਮ ਪਰਿਚਾਲਨ ਦੌਰਾਨ ਊਰਜਾ ਬਚਾਉਂਦੇ ਹਨ।
|
ਕਵਚ ਭਾਰਤ ਦੀ ਸਵਦੇਸ਼ੀ ਰੂਪ ਨਾਲ ਵਿਕਸਿਤ ਸਵਚਾਲਿਤ ਟ੍ਰੇਨ ਸੁਰੱਖਿਆ (ਏਟੀਪੀ) ਪ੍ਰਣਾਲੀ ਹੈ, ਜਿਸ ਨੂੰ ਸੁਰੱਖਿਆ ਅਖੰਡਤਾ ਪੱਧਰ-4 (ਐੱਸਆਈਐੱਲ-4) ਦਾ ਪ੍ਰਮਾਣ ਪੱਤਰ ਪ੍ਰਾਪਤ ਹੈ। ਟ੍ਰੇਨ ਦੇ ਅੰਦਰ ਅਤੇ ਟ੍ਰੈਕ ਦੇ ਕਿਨਾਰੇ ਲੱਗੇ ਉਪਕਰਣਾਂ ਦੇ ਸੁਮੇਲ ਨਾਲ ਸੰਚਾਲਿਤ ਇਹ ਪ੍ਰਣਾਲੀ ਟ੍ਰੇਨ ਦੀ ਗਤੀ ਅਤੇ ਸਿਗਨਲ ਦੀ ਸਥਿਤੀ 'ਤੇ ਨਿਰੰਤਰ ਨਿਗਰਾਨੀ ਰੱਖਦੀ ਹੈ। ਇਹ ਪ੍ਰਣਾਲੀ ਟੱਕਰ, ਅਤਿ ਗਤੀ ਅਤੇ ਖਤਰੇ ਦੇ ਸਿਗਨਲ ਨੂੰ ਪਾਰ ਕਰਨ ਤੋਂ ਰੋਕਣ ਲਈ ਸਵਚਾਲਿਤ ਰੂਪ ਨਾਲ ਬ੍ਰੇਕ ਲਗਾਉਂਦੀ ਹੈ, ਜਿਸ ਨਾਲ ਟ੍ਰੇਨ ਸੰਚਾਲਨ ਵਿੱਚ ਨਿਵਾਰਕ ਸੁਰੱਖਿਆ ਮਜ਼ਬੂਤ ਹੁੰਦੀ ਹੈ।
|
- ਸਵਦੇਸ਼ੀ ਰੂਪ ਨਾਲ ਵਿਕਸਿਤ ਟ੍ਰੇਨ ਟੱਕਰ ਨਿਵਾਰਨ ਪ੍ਰਣਾਲੀ (ਕਵਚ) ਦਾ ਪ੍ਰਾਵਧਾਨ।
- ਕੇਂਦਰੀ ਨਿਯੰਤਰਨ ਵਾਲੇ ਸਵਚਾਲਿਤ ਪਲੱਗ ਡੋਰ ਅਤੇ ਪੂਰੀ ਤਰ੍ਹਾਂ ਸੀਲਬੰਦ ਚੌੜੇ ਗਲਿਆਰੇ।
- ਸਵਦੇਸ਼ੀ ਰੂਪ ਨਾਲ ਵਿਕਸਿਤ ਯੂਵੀ-ਸੀ ਲੈੰਪ ਅਧਾਰਿਤ ਕੀਟਾਣੂਸ਼ੋਧਨ ਪ੍ਰਣਾਲੀਆਂ ਨਾਲ ਯੁਕਤ ਆਧੁਨਿਕ ਏਅਰ ਕੰਡੀਸ਼ਨਿੰਗ ਸਿਸਟਮ।
- ਸਾਰੇ ਕੋਚਾਂ ਵਿੱਚ ਸੀਸੀਟੀਵੀ ਕੈਮਰੇ, ਆਪਾਤਕਾਲੀਨ ਅਲਾਰਮ ਪੁਸ਼ ਬਟਨ ਅਤੇ ਯਾਤਰੀ-ਚਾਲਕ ਦਲ ਵਿਚਕਾਰ ਸੰਵਾਦ ਲਈ ਟਾਕ-ਬੈਕ ਯੂਨਿਟ।
- ਕੋਚ ਸਥਿਤੀ ਨਿਗਰਾਨੀ ਪ੍ਰਣਾਲੀ (ਸੀਸੀਐੱਮਐੱਸ) ਡਿਸਪਲੇ, ਰਿਮੋਟ ਨਿਗਰਾਨੀ ਸਹੂਲਤ ਨਾਲ
- ਟ੍ਰੇਨ ਦੇ ਦੋਵੇਂ ਸਿਰਾਂ 'ਤੇ ਕੋਚਾਂ ਵਿੱਚ ਬਾਇਓ-ਵੈਕਿਊਮ ਟਾਇਲਟ ਅਤੇ ਦਿਵਿਆਂਗਜਨ-ਅਨੁਕੂਲ ਟਾਇਲਟ
- ਜੀਪੀਐੱਸ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਆਰਾਮਦਾਇਕ ਮੁਦਰਾ ਲਈ ਡਿਜ਼ਾਈਨ ਕੀਤੀ ਗਈ ਸੀਟ ਵਿਵਸਥਾ ਅਤੇ ਵਧੀਆ ਯਾਤਰਾ ਆਰਾਮ ਵੰਦੇ ਭਾਰਤ ਟ੍ਰੇਨਾਂ ਵਿੱਚ ਸਮੁੱਚੀ ਯਾਤਰਾ ਅਨੁਭਵ ਨੂੰ ਵਧੀਆ ਬਣਾਉਣ ਵਿੱਚ ਯੋਗਦਾਨ ਦਿੰਦੇ ਹਨ।
ਲਗਭਗ 90 ਪ੍ਰਤੀਸ਼ਤ ਸਥਾਨੀਕਰਣ ਨਾਲ ਇੰਟੀਗ੍ਰਲ ਕੋਚ ਫੈਕਟਰੀ (ਆਈਸੀਐੱਫ) ਵਿੱਚ ਨਿਰਮਿਤ ਵੰਦੇ ਭਾਰਤ ਰੇਲਗੱਡੀਆਂ ਮੇਕ ਇਨ ਇੰਡੀਆ ਪਹਿਲਕਦਮੀ ਨਾਲ ਅਨੁਰੂਪ ਹਨ। ਸਵਦੇਸ਼ੀ ਸਮਰੱਥਾ ਮੁੱਖ ਪ੍ਰਣਾਲੀਆਂ ਦੇ ਘਰੇਲੂ ਡਿਜ਼ਾਈਨ ਅਤੇ ਏਕੀਕਰਣ ਵਿੱਚ ਪ੍ਰਤੀਬਿੰਬਿਤ ਹੁੰਦੀ ਹੈ। 2024 ਵਿੱਚ, ਆਈਸੀਐੱਫ ਨੂੰ ਵੰਦੇ ਭਾਰਤ ਰੇਲਗੱਡੀਆਂ ਦੇ ਨਿਰਮਾਣ ਲਈ ਰਾਸ਼ਟਰੀ ਊਰਜਾ ਸੰਰੱਖਣ ਪੁਰਸਕਾਰ (ਐੱਨਈਸੀਏ) ਪ੍ਰਾਪਤ ਹੋਇਆ, ਜੋ ਊਰਜਾ ਕਿਫਾਇਤ ਅਤੇ ਟਿਕਾਊ ਨਿਰਮਾਣ ਕੰਮਾਂ 'ਤੇ ਜ਼ੋਰ ਦਿੰਦਾ ਹੈ।
|
ਵੰਦੇ ਭਾਰਤ ਵਿਅੰਜਨ:
ਦਸੰਬਰ 2025 ਤੋਂ, ਭਾਰਤੀ ਰੇਲਵੇ ਨੇ ਚੁਣਿੰਦੇ ਵੰਦੇ ਭਾਰਤ ਟ੍ਰੇਨਾਂ ਵਿੱਚ ਖੇਤਰੀ ਪਕਵਾਨ ਪਰੋਸਣਾ ਸ਼ੁਰੂ ਕੀਤਾ ਹੈ। ਇਸ ਦਾ ਉਦੇਸ਼ ਭਾਰਤ ਦੀ ਵਿਭਿੰਨ ਪਾਕ ਕਲਾ ਵਿਰਾਸਤ ਨੂੰ ਦਰਸਾਉਣ ਵਾਲੇ ਪ੍ਰਮਾਣਿਕ ਸਥਾਨਕ ਸਵਾਦਾਂ ਨੂੰ ਪੇਸ਼ ਕਰਕੇ ਯਾਤਰੀਆਂ ਦੇ ਅਨੁਭਵ ਨੂੰ ਹੋਰ ਵਧੀਆ ਬਣਾਉਣਾ ਹੈ। ਇਸ ਪਹਿਲਕਦਮੀ ਨਾਲ ਯਾਤਰੀ ਉਨ੍ਹਾਂ ਖੇਤਰਾਂ ਨਾਲ ਜੁੜੇ ਪਰੰਪਰਾਗਤ ਪਕਵਾਨਾਂ ਦਾ ਆਨੰਦ ਲੈ ਸਕਣਗੇ, ਜਿੱਥੋਂ ਹੋ ਕੇ ਟ੍ਰੇਨਾਂ ਗੁਜ਼ਰਦੀਆਂ ਹਨ। ਇਸ ਨਾਲ ਰੇਲ ਯਾਤਰਾ ਵਿੱਚ ਇੱਕ ਸੱਭਿਆਚਾਰਕ ਆਯਾਮ ਜੁੜ ਜਾਵੇਗਾ।

|
ਟ੍ਰੇਨ ਵਿੱਚ ਮਿਲਣ ਵਾਲੇ ਸਵਾਦਿਸ਼ਟ ਪਕਵਾਨ:
ਟ੍ਰੇਨ ਵਿੱਚ ਉਪਲਬਧ ਮੈਨੂ ਵਿੱਚ ਮਹਾਰਾਸ਼ਟਰ ਦਾ ਕਾਂਦਾ ਪੋਹਾ ਅਤੇ ਮਸਾਲਾ ਉਪਮਾ, ਆੰਧਰ ਪ੍ਰਦੇਸ਼ ਦਾ ਕੋਡੀ ਕੁਰਾ, ਗੁਜਰਾਤ ਦਾ ਮੇਥੀ ਥੇਪਲਾ, ਓਡਿਸ਼ਾ ਦਾ ਆਲੂ ਫੁਲਕੋਪੀ ਅਤੇ ਪੱਛਮ ਬੰਗਾਲ ਦਾ ਕੋਸ਼ਾ ਪਨੀਰ ਅਤੇ ਮੁਰਗੀਰ ਝੋਲ ਸਮੇਤ ਕਈ ਖੇਤਰੀ ਪਕਵਾਨ ਸ਼ਾਮਲ ਹਨ। ਕੇਰਲ ਦੇ ਅੱਪਮ ਅਤੇ ਪਲਾਡਾ ਪਾਇਸਮ ਵਰਗੇ ਦੱਖਣੀ ਪਕਵਾਨ ਨਾਲ ਹੀ ਬਿਹਾਰ ਦੇ ਚੰਪਾਰਣ ਪਨੀਰ ਅਤੇ ਚਿਕਨ ਵੀ ਮੈਨੂ ਨੂੰ ਹੋਰ ਅਮੀਰ ਬਣਾਉਂਦੇ ਹਨ। ਚੁਣਿੰਦੇ ਸੇਵਾਵਾਂ ਵਿੱਚ ਅੰਬਲ ਕੱਦੂ ਅਤੇ ਕੇਸਰ ਫਿਰਨੀ ਵਰਗੇ ਡੋਗਰੀ ਅਤੇ ਕਸ਼ਮੀਰੀ ਪਕਵਾਨ ਵੀ ਉਪਲਬਧ ਹਨ।
|
|
ਵੰਦੇ ਭਾਰਤ ਐਕਸਪ੍ਰੈੱਸ ਦੇ ਸੱਤ ਸਾਲ
ਤਕਰੀਬਨ 7 ਸਾਲ ਪਹਿਲਾਂ 15 ਫਰਵਰੀ 2019 ਨੂੰ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ ਨੇ ਨਵੀਂ ਦਿੱਲੀ-ਕਾਨਪੁਰ-ਪ੍ਰਯਾਗਰਾਜ-ਵਾਰਾਣਸੀ ਕੌਰੀਡੋਰ 'ਤੇ ਆਪਣੀ ਸੇਵਾ ਸ਼ੁਰੂ ਕੀਤੀ ਸੀ। 16 ਡਿੱਬਿਆਂ ਵਾਲੀ ਇਹ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਟ੍ਰੇਨ 160 ਕਿਮੀ ਪ੍ਰਤੀ ਘੰਟੇ ਦੀ ਅਧਿਕਤਮ ਗਤੀ ਲਈ ਡਿਜ਼ਾਈਨ ਕੀਤੀ ਗਈ ਹੈ। ਇਸ ਵਿੱਚ ਆਧੁਨਿਕ ਯਾਤਰੀ ਸਹੂਲਤਾਂ ਜਿਵੇਂ ਸਵਚਾਲਿਤ ਦਰਵਾਜ਼ੇ, ਜੀਪੀਐੱਸ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ ਅਤੇ ਇੰਫੋਟੇਨਮੈਂਟ ਸਿਸਟਮ ਨਾਲ ਨਾਲ ਊਰਜਾ ਕਿਫਾਇਤ ਅਤੇ ਪਰਿਚਾਲਨ ਸਥਿਰਤਾ ਵਿੱਚ ਸੁਧਾਰ ਲਈ ਰੀਜੈਨਰੇਟਿਵ ਬ੍ਰੇਕਿੰਗ ਸਿਸਟਮ ਵੀ ਸ਼ਾਮਲ ਹਨ।
ਵੰਦੇ ਭਾਰਤ ਸੇਵਾਵਾਂ ਦਾ ਰਾਸ਼ਟਰੀ ਰੇਲ ਨੈੱਟਵਰਕ ਵਿੱਚ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਦਸੰਬਰ 2025 ਤੱਕ, 274 ਜ਼ਿਲ੍ਹਿਆਂ ਵਿੱਚ 164 ਵੰਦੇ ਭਾਰਤ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਵਿੱਚ ਸੱਤ ਕਰੋੜ 50 ਲੱਖ ਤੋਂ ਵੱਧ ਯਾਤਰੀਆਂ ਨੇ ਸਫ਼ਰ ਕੀਤਾ ਹੈ।

ਇਨ੍ਹਾਂ ਟ੍ਰੇਨਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਵਿੱਚ ਟ੍ਰੇਨ ਦੀ ਗਤੀ ਨੂੰ ਵਧਾਉਣ ਅਤੇ ਘਟਾਉਣ ਦਾ ਕੰਮ ਤੇਜ਼ੀ ਨਾਲ ਹੋਵੇ, ਜਿਸ ਨਾਲ ਕਈ ਮਾਰਗਾਂ 'ਤੇ ਯਾਤਰਾ ਦਾ ਸਮਾਂ 45 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ। ਉਦਾਹਰਨ ਵਜੋਂ, ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਨਿਰਧਾਰਿਤ ਯਾਤਰਾ ਸਮਾਂ ਲਗਭਗ ਅੱਠ ਘੰਟੇ ਹੈ, ਜੋ ਇਸ ਮਾਰਗ 'ਤੇ ਪਹਿਲਾਂ ਚੱਲਣ ਵਾਲੀਆਂ ਟ੍ਰੇਨ ਸੇਵਾਵਾਂ ਦੀ ਤੁਲਨਾ ਵਿੱਚ ਲਗਭਗ 40 ਤੋਂ 50 ਪ੍ਰਤੀਸ਼ਤ ਘੱਟ ਹੈ।

ਵੰਦੇ ਭਾਰਤ ਐਕਸਪ੍ਰੈੱਸ ਦੀ ਉੱਚ ਯਾਤਰੀ ਗਿਣਤੀ ਇਨ੍ਹਾਂ ਸੇਵਾਵਾਂ ਲਈ ਯਾਤਰੀਆਂ ਦੀ ਪ੍ਰਬਲ ਮੰਗ ਨੂੰ ਦਰਸਾਉਂਦੀ ਹੈ। 2024-25 ਵਿੱਚ ਯਾਤਰੀ ਗਿਣਤੀ 102.01 ਪ੍ਰਤੀਸ਼ਤ ਸੀ ਅਤੇ 2025-26 (ਜੂਨ 2025 ਤੱਕ) ਵਿੱਚ ਵਧ ਕੇ 105.03 ਪ੍ਰਤੀਸ਼ਤ ਹੋ ਗਈ, ਜੋ ਇਹ ਸਾਬਤ ਕਰਦਾ ਹੈ ਕਿ ਤੇਜ਼, ਸਾਫ਼ ਅਤੇ ਵਧੇਰੇ ਭਰੋਸੇਯੋਗ ਰੇਲ ਯਾਤਰਾ ਸਿਰਫ਼ ਮਹਾਨਗਰਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਯਾਤਰੀਆਂ ਦੀਆਂ ਤਰਜੀਹਾਂ ਵਿੱਚ ਇੱਕ ਵਿਆਪਕ ਬਦਲਾਅ ਨੂੰ ਵੀ ਦਰਸਾ ਰਹੀ ਹੈ।
ਵੰਦੇ ਭਾਰਤ 2.0: ਪ੍ਰਦਰਸ਼ਨ, ਸੁਰੱਖਿਆ ਅਤੇ ਊਰਜਾ ਕਿਫਾਇਤ ਨੂੰ ਵਧਾਉਣ ਲਈ ਵੰਦੇ ਭਾਰਤ ਐਕਸਪ੍ਰੈੱਸ 2.0 ਨੂੰ ਮੂਲ ਟ੍ਰੇਨਾਂ ਦੇ ਉੱਨਤ ਸੰਸਕਰਣ ਵਜੋਂ ਪੇਸ਼ ਕੀਤਾ ਗਿਆ ਹੈ। ਪਹਿਲੀ ਵੰਦੇ ਭਾਰਤ 2.0 ਟ੍ਰੇਨ ਨੂੰ 30 ਸਤੰਬਰ 2022 ਨੂੰ ਗਾਂਧੀਨਗਰ-ਮੁੰਬਈ ਸੈਂਟਰਲ ਮਾਰਗ 'ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਸੀ। ਨਵਾਂ ਸੰਸਕਰਣ ਹਲਕਾ ਹੈ, ਜਿਸ ਦਾ ਵਜ਼ਨ ਪਿਛਲੇ ਮੌਡਲ ਦੇ 430 ਟਨ ਦੀ ਤੁਲਨਾ ਵਿੱਚ ਘੱਟ ਲਗਭਗ 392 ਟਨ ਹੈ, ਜਿਸ ਨਾਲ ਤੇਜ਼ ਗਤੀ ਪ੍ਰਾਪਤ ਕਰਨਾ ਸੰਭਵ ਹੋ ਪਾਉਂਦਾ ਹੈ। ਇਸ ਵਿੱਚ ਸਵਦੇਸ਼ੀ ਰੂਪ ਨਾਲ ਵਿਕਸਿਤ ਟ੍ਰੇਨ ਟੱਕਰ ਨਿਵਾਰਨ ਪ੍ਰਣਾਲੀ (ਕਵਚ), ਉੱਨਤ ਰੀਜੈਨਰੇਟਿਵ ਬ੍ਰੇਕਿੰਗ ਅਤੇ ਲਗਭਗ 15 ਪ੍ਰਤੀਸ਼ਤ ਵੱਧ ਊਰਜਾ-ਕਿਫਾਇਤ ਵਾਲੇ ਏਅਰ ਕੰਡੀਸ਼ਨਿੰਗ ਸਿਸਟਮ ਲੱਗੇ ਹਨ। ਇਨ੍ਹਾਂ ਸਾਰੀਆਂ ਟ੍ਰੇਨਾਂ ਨੂੰ 180 ਕਿਮੀ ਪ੍ਰਤੀ ਘੰਟੇ ਦੀ ਅਧਿਕਤਮ ਗਤੀ ਅਤੇ ਮਾਰਗ ਦੀ ਉਪਲਬਧਤਾ ਅਧਾਰ 'ਤੇ 160 ਕਿਮੀ ਪ੍ਰਤੀ ਘੰਟੇ ਦੀ ਪਰਿਚਾਲਨ ਗਤੀ ਲਈ ਡਿਜ਼ਾਈਨ ਕੀਤਾ ਗਿਆ ਹੈ।
ਵੰਦੇ ਭਾਰਤ 3.0: ਪਰਿਚਾਲਨ ਵਿੱਚ ਮੌਜੂਦ ਵੰਦੇ ਭਾਰਤ ਟ੍ਰੇਨਾਂ ਦਾ ਸੈਮੀ-ਹਾਈ-ਸਪੀਡ ਸੰਸਕਰਣ 3.0 ਵਧੀਆ ਪ੍ਰਦਰਸ਼ਨ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਤੇਜ਼ ਗਤੀ ਅਤੇ ਵਧੀਆ ਯਾਤਰਾ ਗੁਣਵੱਤਾ ਸ਼ਾਮਲ ਹੈ। ਇਸ ਵਿੱਚ ਸੁਗਮ ਅਤੇ ਵੱਧ ਆਰਾਮਦਾਇਕ ਯਾਤਰਾਵਾਂ ਉਪਲਬਧ ਕਰਾਈਆਂ ਜਾਂਦੀਆਂ ਹਨ। ਇਹ ਲਗਭਗ 52 ਸੈਕੰਡ ਵਿੱਚ 0 ਤੋਂ 100 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਫੜਨ ਵਿੱਚ ਸਮਰੱਥ ਹੈ, ਜੋ ਜਾਪਾਨ ਅਤੇ ਕਈ ਯੂਰੋਪੀ ਦੇਸ਼ਾਂ ਵਿੱਚ ਮੌਜੂਦਾ ਰੇਲ ਬੁਨਿਆਦੀ ਢਾਂਚੇ 'ਤੇ ਚੱਲਣ ਵਾਲੀਆਂ ਸੈਮੀ-ਹਾਈ-ਸਪੀਡ ਟ੍ਰੇਨਾਂ ਨੂੰ ਟੱਕਰ ਦਿੰਦਾ ਹੈ। ਵਰਤਮਾਨ ਪੀੜ੍ਹੀ ਦੀਆਂ ਟ੍ਰੇਨਾਂ ਵਿੱਚ ਆਧੁਨਿਕ ਯਾਤਰੀ ਸੇਵਾ ਮਾਪਦੰਡਾਂ ਨਾਲ ਅਨੁਰੂਪ ਆਧੁਨਿਕ ਯਾਤਰਾ ਪ੍ਰਣਾਲੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਘੱਟ ਸ਼ੋਰ ਅਤੇ ਕੰਬਣ ਪੱਧਰ ਨਾਲ ਨਾਲ ਯਾਤਰੀਆਂ ਦੀ ਸਹੂਲਤ ਲਈ ਆਨਬੋਰਡ ਵਾਈ-ਫਾਈ ਅਤੇ ਚਾਰਜਿੰਗ ਪੋਰਟ ਵਰਗੀਆਂ ਸਹੂਲਤਾਂ ਵੀ ਹਨ।
|
ਵੰਦੇ ਭਾਰਤ 4.0 ਵਿੱਚ ਭਾਰਤ ਦੀ ਸਵਦੇਸ਼ੀ ਰੂਪ ਨਾਲ ਵਿਕਸਿਤ ਸਵਚਾਲਿਤ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਅਗਲੇ ਚਰਨ, ਕਵਚ 5.0 ਨੂੰ ਉੱਨਤ ਸੁਰੱਖਿਆ ਅਤੇ ਤਕਨਾਲੋਜੀ ਢਾਂਚੇ ਦੇ ਹਿੱਸੇ ਵਜੋਂ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਹੈ।
ਵੰਦੇ ਭਾਰਤ 4.0, ਵੰਦੇ ਭਾਰਤ ਪਲੈਟਫਾਰਮ ਦਾ ਆਉਣ ਵਾਲਾ ਅਗਲੀ ਪੀੜ੍ਹੀ ਵਾਲਾ ਮੌਡਲ ਹੈ, ਜਿਸ ਦਾ ਉਦੇਸ਼ ਪ੍ਰਦਰਸ਼ਨ, ਯਾਤਰੀ ਆਰਾਮ ਅਤੇ ਸਮੁੱਚੇ ਨਿਰਮਾਣ ਗੁਣਵੱਤਾ ਵਿੱਚ ਉੱਚ ਵਿਸ਼ਵ ਮਾਪਦੰਡ ਸਥਾਪਿਤ ਕਰਨਾ ਹੈ। ਇਸ ਦਾ ਮੁੱਖ ਉਦੇਸ਼ ਵਧੀਆ ਸੀਟ ਵਿਵਸਥਾ, ਉੱਨਤ ਟਾਈਲਟ ਸਹੂਲਤਾਂ, ਵਧੀਆ ਕੋਚ ਨਿਰਮਾਣ ਅਤੇ ਉੱਨਤ ਅੰਦਰੂਨੀ ਸਾਜ-ਸਜਾਵਟ ਸਮੇਤ ਯਾਤਰੀਆਂ ਨੂੰ ਵਧੀਆ ਅਨੁਭਵ ਪ੍ਰਦਾਨ ਕਰਨਾ ਹੈ।
ਅਗਲੀ ਪੀੜ੍ਹੀ ਦੀਆਂ ਟ੍ਰੇਨਾਂ ਨੂੰ ਨਾ ਸਿਰਫ਼ ਭਾਰਤ ਦੀਆਂ ਭਵਿੱਖੀ ਪਰਿਵਹਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ, ਬਲਕਿ ਸਵਦੇਸ਼ੀ ਰੇਲ ਤਕਨਾਲੋਜੀ ਦੀ ਬਿਹਤਰੀ ਨੂੰ ਦਰਸਾਉਂਦੇ ਹੋਏ ਨਿਰਯਾਤ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੇ ਮਾਮਲੇ ਵਿੱਚ, ਵੰਦੇ ਭਾਰਤ 4.0 ਦਾ ਟੀਚਾ ਨਵੇਂ ਮਾਪਦੰਡ ਸਥਾਪਿਤ ਕਰਨਾ ਹੈ, ਜਿਸ ਦੀ ਭਵਿੱਖੀ ਯੋਜਨਾਵਾਂ 350 ਕਿਮੀ ਪ੍ਰਤੀ ਘੰਟੇ ਤੱਕ ਦੀ ਗਤੀ ਨੂੰ ਸੰਭਾਲਣ ਵਿੱਚ ਸਮਰੱਥ ਉੱਚ ਗਤੀ ਵਾਲੇ ਡੈਡੀਕੇਟਿਡ ਕੌਰੀਡੋਰ ਜੁੜੀਆਂ ਹਨ।
ਵੰਦੇ ਭਾਰਤ 4.0 ਪਰਿਯੋਜਨਾ ਦੇ 2025 ਦੇ ਅੰਤ ਤੋਂ 18 ਮਹੀਨਿਆਂ ਅੰਦਰ ਸ਼ੁਰੂ ਹੋਣ ਦੀ ਉਮੀਦ ਹੈ, ਜੋ ਭਵਿੱਖ ਲਈ ਤਿਆਰ, ਉੱਚ ਪ੍ਰਦਰਸ਼ਨ ਵਾਲੀਆਂ ਯਾਤਰੀ ਰੇਲ ਪ੍ਰਣਾਲੀਆਂ ਦੀ ਦਿਸ਼ਾ ਵਿੱਚ ਚੱਲ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ।
|
ਵੰਦੇ ਭਾਰਤ ਸਲੀਪਰ: ਲੰਬੀ ਦੂਰੀ ਦੀ ਯਾਤਰਾ ਲਈ ਵਿਸਥਾਰ
ਸੇਵਾਵਾਂ ਦੇ ਵਿਸਥਾਰ ਨੂੰ ਹੋਰ ਗਤੀ ਦਿੰਦੇ ਹੋਏ, ਵੰਦੇ ਭਾਰਤ ਸਲੀਪਰ ਟ੍ਰੇਨ ਜਨਵਰੀ 2026 ਵਿੱਚ ਸ਼ੁਰੂ ਹੋਣ ਵਾਲੀ ਹੈ, ਜਿਸ ਨਾਲ ਲੰਬੀ ਦੂਰੀ ਦੀ ਰਾਤ ਦੀ ਯਾਤਰਾ ਲਈ ਵੀ ਸਹੂਲਤ ਉਪਲਬਧ ਹੋ ਜਾਵੇਗੀ। ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਪੱਛਮ ਬੰਗਾਲ ਦੇ ਹਾਵੜਾ ਅਤੇ ਅਸਮ ਦੇ ਗੁਵਾਹਾਟੀ ਵਿਚਕਾਰ ਚੱਲੇਗੀ, ਜਿਸ ਨਾਲ ਅੰਤਰ-ਖੇਤਰੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਇਹ ਕੌਰੀਡੋਰ ਪੂਰਬੀ ਅਤੇ ਪੂਰਬੋੱਤਰ ਭਾਰਤ ਨੂੰ ਜੋੜਦਾ ਹੈ ਅਤੇ ਇਸ ਦਾ ਵਰਤੋਂ ਪ੍ਰਤੀਦਿਨ ਹਜ਼ਾਰਾਂ ਯਾਤਰੀ ਕਰਦੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀ, ਵਰਕਰ, ਵਪਾਰੀ ਅਤੇ ਪਰਿਵਾਰ ਸ਼ਾਮਲ ਹਨ।
|
ਯਾਤਰਾ ਸਮੇਂ ਦੀ ਤੁਲਨਾ: ਹਾਵੜਾ-ਗੁਵਾਹਾਟੀ ਕੌਰੀਡੋਰ
- ਸਰਾਏਘਾਟ ਐਕਸਪ੍ਰੈੱਸ (12345/12346): ਲਗਭਗ 17 ਘੰਟੇ
- ਵੰਦੇ ਭਾਰਤ ਸਲੀਪਰ (ਸੰਭਾਵਿਤ): ਲਗਭਗ 14 ਘੰਟੇ
- ਅਨੁਮਾਨਿਤ ਸਮਾਂ ਬਚਤ: ਲਗਭਗ 3 ਘੰਟੇ
|

ਇਸ ਸਲੀਪਰ ਟ੍ਰੇਨ ਵਿੱਚ 16 ਏਅਰ-ਕੰਡੀਸ਼ਨਡ ਕੋਚ ਹਨ, ਜਿਨ੍ਹਾਂ ਵਿੱਚ ਇੱਕ ਏਸੀ ਫਰਸਟ ਕਲਾਸ, 4 ਏਸੀ ਟੂ-ਟੀਅਰ ਅਤੇ 11 ਏਸੀ ਥ੍ਰੀ-ਟੀਅਰ ਸ਼ਾਮਲ ਹਨ। ਇਸ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਰਾਤ ਦੀ ਯਾਤਰਾ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਦੀ ਕੁੱਲ ਸਮਰੱਥਾ ਲਗਭਗ 823 ਯਾਤਰੀਆਂ ਦੀ ਹੈ।
ਸਵਦੇਸ਼ੀ ਰੂਪ ਨਾਲ ਡਿਜ਼ਾਈਨ ਕੀਤੇ ਗਏ ਵੰਦੇ ਭਾਰਤ ਸਲੀਪਰ ਟ੍ਰੇਨ ਨੇ ਪ੍ਰੀਖਣ, ਜਾਂਚ ਅਤੇ ਪ੍ਰਮਾਣੀਕਰਨ ਦਾ ਕੰਮ ਪੂਰਾ ਕਰ ਲਿਆ ਹੈ, ਜੋ ਇਸ ਦੇ ਪਰਿਚਾਲਨ ਵਿੱਚ ਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲੱਬਧੀ ਹੈ। ਕੋਟਾ-ਨਾਗਡਾ ਖੰਡ 'ਤੇ ਕੀਤੇ ਗਏ ਉੱਚ ਗਤੀ ਪ੍ਰੀਖਣਾਂ ਵਿੱਚ 180 ਕਿਮੀ ਪ੍ਰਤੀ ਘੰਟੇ ਤੱਕ ਦੀ ਗਤੀ 'ਤੇ ਸਥਿਰ ਪਰਿਚਾਲਨ ਪ੍ਰਦਰਸ਼ਿਤ ਹੋਇਆ। ਮੁੰਬਈ-ਅਹਿਮਦਾਬਾਦ ਕੌਰੀਡੋਰ 'ਤੇ ਅਨੁਸੰਧਾਨ ਡਿਜ਼ਾਈਨ ਅਤੇ ਮਾਪਦੰਡ ਸੰਗਠਨ (ਆਰਡੀਐੱਸਓ) ਵੱਲੋਂ ਕੀਤੇ ਗਏ ਲੰਬੀ ਦੂਰੀ ਦੇ ਪ੍ਰਦਰਸ਼ਨ ਪ੍ਰੀਖਣਾਂ ਨੇ ਹਿੰਮਤ, ਯਾਤਰਾ ਦੌਰਾਨ ਆਰਾਮ ਅਤੇ ਸਿਸਟਮ ਪ੍ਰਤੀ ਭਰੋਸੇਯੋਗਤਾ ਨੂੰ ਪ੍ਰਮਾਣਿਤ ਕੀਤਾ। ਟ੍ਰੇਨ ਵਿੱਚ ਸਾਮਾਨ ਰੱਖਣ ਦੀ ਚੰਗੀ ਤਰ੍ਹਾਂ ਯੋਜਨਾਬੱਧ ਜਗ੍ਹਾ ਵੀ ਹੈ, ਜਿਸ ਵਿੱਚ ਓਵਰਹੈੱਡ ਰੈੱਕ, ਬਰਥ ਦੇ ਹੇਠਾਂ ਸਾਮਾਨ ਰੱਖਣ ਅਤੇ ਵੱਡੇ ਸੂਟਕੇਸ ਲਈ ਕੋਚ ਦੇ ਪ੍ਰਵੇਸ਼ ਦੁਆਰ ਨੇੜੇ ਸਮਰਪਿਤ ਖੇਤਰ ਸ਼ਾਮਲ ਹਨ ਜਿਸ ਨਾਲ ਲੰਬੀ ਯਾਤਰਾਵਾਂ ਦੌਰਾਨ ਟ੍ਰੇਨ ਦੇ ਅੰਦਰ ਅਵਿਵਸਥਾ ਨਹੀਂ ਹੁੰਦੀ ਹੈ।
ਕਰਮਚਾਰੀ ਸਹਾਇਤਾ ਅਤੇ ਸੁਗਮ ਸੰਚਾਲਨ: ਵੰਦੇ ਭਾਰਤ ਸਲੀਪਰ ਟ੍ਰੇਨ ਵਿੱਚ ਰੇਲ ਕਰਮਚਾਰੀਆਂ ਲਈ ਵੀ ਮਹੱਤਵਪੂਰਨ ਸੁਧਾਰ ਹੋਇਆ ਹੈ, ਜਿਸ ਨਾਲ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਸੰਚਾਲਨ ਨੂੰ ਵਧਾਵਾ ਮਿਲਦਾ ਹੈ। ਲੋਕੋ ਪਾਇਲਟਾਂ ਨੂੰ ਐਰਗੋਨੋਮਿਕ ਰੂਪ ਨਾਲ ਡਿਜ਼ਾਈਨ ਕੀਤੇ ਗਏ ਡ੍ਰਾਈਵਰ ਕੈਬਿਨਾਂ ਦਾ ਲਾਭ ਮਿਲਦਾ ਹੈ ਜੋ ਲੰਬੇ ਸਮੇਂ ਤੱਕ ਡਿਊਟੀ ਦੌਰਾਨ ਤਣਾਅ ਅਤੇ ਥਕਾਨ ਨੂੰ ਘਟਾਉਂਦੇ ਹਨ। ਨਾਲ ਹੀ ਸਫਾਈ ਅਤੇ ਸਹੂਲਤ ਯਕੀਨੀ ਕਰਨ ਲਈ ਸਮਰਪਿਤ ਅਤੇ ਚੰਗੀ ਤਰ੍ਹਾਂ ਸੁਸੱਜਿਤ ਟਾਇਲਟ ਵੀ ਉਪਲਬਧ ਹਨ।
ਦੂਰਦਰਸ਼ਤਾ: ਵੰਦੇ ਭਾਰਤ ਐਕਪ੍ਰੈੱਸ ਦਾ ਵਿਸਥਾਰ

ਵੰਦੇ ਭਾਰਤ ਨੂੰ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੇ ਯਾਤਰੀ ਰੇਲ ਆਧੁਨਿਕੀਕਰਣ ਦਾ ਇੱਕ ਮੁੱਖ ਸਤੰਭ ਮੰਨਿਆ ਜਾ ਰਿਹਾ ਹੈ। ਭਾਰਤ ਦੇ ਲੰਬੇ ਸਮੇਂ ਲਈ ਵਿਕਾਸ ਟੀਚਿਆਂ ਨਾਲ ਅਨੁਰੂਪ, 2047 ਤੱਕ ਵੰਦੇ ਭਾਰਤ ਰੇਲ ਬੇੜੇ ਦਾ ਲਗਭਗ 4,500 ਰੇਲਗੱਡੀਆਂ ਤੱਕ ਵਿਸਥਾਰ ਕਰਨ ਦੀ ਯੋਜਨਾ ਹੈ। ਇਸ ਵਿਚਕਾਰ ਬੁਨਿਆਦੀ ਢਾਂਚੇ ਦੀ ਤਿਆਰੀ ਅਤੇ ਨਿਰਮਾਣ ਸਮਰੱਥਾ ਅਧਾਰ 'ਤੇ, 2030 ਤੱਕ ਲਗਭਗ 800 ਵੰਦੇ ਭਾਰਤ ਰੇਲਗੱਡੀਆਂ ਨੂੰ ਪਰਿਚਾਲਨ ਵਿੱਚ ਲਿਆਉਣ ਦੇ ਉਦੇਸ਼ ਨਾਲ ਸੇਵਾਵਾਂ ਦਾ ਵਿਸਥਾਰ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਨਿਸ਼ਕਰਸ਼
ਵੰਦੇ ਭਾਰਤ ਟ੍ਰੇਨਾਂ ਭਾਰਤੀ ਰੇਲਵੇ ਦੇ ਆਧੁਨਿਕ, ਕੁਸ਼ਲ ਅਤੇ ਯਾਤਰੀ-ਕੇਂਦ੍ਰਿਤ ਰੇਲ ਸੇਵਾਵਾਂ ਵੱਲ ਰਣਨੀਤਕ ਬਦਲਾਅ ਨੂੰ ਦਰਸਾਉਂਦੀਆਂ ਹਨ। ਇਸ ਲਈ ਨਿਰੰਤਰ ਅਵਸੰਰਚਨਾ ਉੱਨਤੀਕਰਨ ਕੀਤਾ ਜਾ ਰਿਹਾ ਹੈ ਅਤੇ ਸਵਦੇਸ਼ੀ ਵਿਨਿਰਮਾਣ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਵੰਦੇ ਭਾਰਤ ਨਵੀਂ ਪੀੜ੍ਹੀ ਦੀਆਂ ਟ੍ਰੇਨਾਂ ਦੇ ਵਿਸਥਾਰ, ਵਿਭਿੰਨ ਸਹੂਲਤਾਂ ਅਤੇ ਯਾਤਰਾ ਦੀ ਵਧੀਆ ਸੇਵਾਵਾਂ ਰਾਹੀਂ, ਖੇਤਰੀ ਕਨੈਕਟੀਵਿਟੀ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਸ਼ਹਿਰਾਂ ਵਿਚਕਾਰ ਦੀ ਯਾਤਰਾ ਦੀ ਗੁਣਵੱਤਾ ਵਿੱਚ ਸੁਧਾਰ ਕਰ ਰਿਹਾ ਹੈ। ਇਹ ਟ੍ਰੇਨਾਂ ਆਰਥਿਕ ਏਕੀਕਰਣ, ਟਿਕਾਊ ਮੋਬਿਲਿਟੀ ਅਤੇ ਸਮਾਵੇਸ਼ੀ ਰਾਸ਼ਟਰੀ ਵਿਕਾਸ ਦੇ ਇੱਕ ਮਹੱਤਵਪੂਰਨ ਸਾਧਨ ਵਜੋਂ ਰੇਲ ਅਵਸੰਰਚਨਾ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੀਆਂ ਹਨ।
ਸੰਦਰਭ
Ministry of Railways:
https://www.pib.gov.in/PressReleasePage.aspx?PRID=2209199®=3&lang=1
https://www.pib.gov.in/PressReleasePage.aspx?PRID=2210517®=3&lang=1
https://www.pib.gov.in/PressNoteDetails.aspx?NoteId=152077&ModuleId=3%20®=3&lang=1
https://ncr.indianrailways.gov.in/uploads/files/1617860431968-QUESTION%20BANK%20GENERAL%20AWARENESS%20RELATED%20TO%20RAILWAY.pdf
https://scr.indianrailways.gov.in/uploads/files/1665752971954-qb_InstructorComml.pdf
https://sansad.in/getFile/annex/267/AU603_maSfua.pdf?source=pqars
https://sansad.in/getFile/loksabhaquestions/annex/185/AU1789_4tXzwW.pdf?source=pqals
https://www.pib.gov.in/PressReleasePage.aspx?PRID=1945080®=3&lang=2#:~:text=Total%20funds%20utilised%20for%20manufacture,question%20in%20Lok%20Sabha%20today.
https://www.pib.gov.in/PressReleasePage.aspx?PRID=1966347®=3&lang=2
https://www.pib.gov.in/PressReleasePage.aspx?PRID=2204799®=3&lang=2
https://static.pib.gov.in/WriteReadData/specificdocs/documents/2022/sep/doc2022929111101.pdf
https://nr.indianrailways.gov.in/uploads/files/1753876817265-KAVACH%20Press%20Note.pdf
https://www.pib.gov.in/PressReleasePage.aspx?PRID=1561592®=3&lang=2
https://www.pib.gov.in/PressReleasePage.aspx?PRID=2210145®=3&lang=1
https://www.pib.gov.in/PressReleasePage.aspx?PRID=2214695®=3&lang=1
https://www.pib.gov.in/PressReleasePage.aspx?PRID=2205783®=3&lang=1
https://wr.indianrailways.gov.in/view_detail.jsp?lang=0&id=0,4,268&dcd=6691&did=1664546364987AE828D7BB8098E3A13A801E3DD19EDB7
https://www.pib.gov.in/PressReleasePage.aspx?PRID=2210517®=3&lang=2
https://www.pib.gov.in/PressReleseDetailm.aspx?PRID=2205783®=3&lang=1
https://nr.indianrailways.gov.in/cris/view_section.jsp?lang=0&id=0,6,303,1721
https://static.pib.gov.in/WriteReadData/specificdocs/documents/2024/dec/doc20241210468801.pdf
https://www.pib.gov.in/PressReleasePage.aspx?PRID=1564577®=3&lang=2
https://www.pib.gov.in/PressReleasePage.aspx?PRID=1883511®=3&lang=2
https://www.pib.gov.in/PressReleasePage.aspx?PRID=1966347®=3&lang=2#:~:text=The%20Indian%20Railways%20has%20introduced,new%20avatar%20include%20the%20following:
https://www.pib.gov.in/PressReleasePage.aspx?PRID=1858098®=3&lang=2
https://www.pib.gov.in/PressReleasePage.aspx?PRID=1910031®=3&lang=2
https://www.pib.gov.in/PressReleasePage.aspx?PRID=2179543®=3&lang=2
https://www.pib.gov.in/PressReleaseIframePage.aspx?PRID=2100409®=3&lang=2
Integral Coach Factory: https://icf.indianrailways.gov.in/view_section.jsp?
lang=0&id=0,294#:~:text=The%20Vande%20Bharat%20with%2090%25%20indigenous%20inputs,of%20trains%20in%20the%20Vande%20Bharat%20platform.
IBEF:
https://www.ibef.org/research/case-study/driving-progress-innovation-and-expansion-in-the-indian-railways-system
Youtube:
Vande Bharat 2.0 launch: https://www.youtube.com/watch?v=ijESLy2TLew
Twitter:
https://x.com/AshwiniVaishnaw/status/2006000165803680128?s=20
Click here for pdf file.
***
PIB Research/SJ/RN
(Explainer ID: 157042)
आगंतुक पटल : 4
Provide suggestions / comments