• Skip to Content
  • Sitemap
  • Advance Search
Infrastructure

ਗਤੀ ਸ਼ਕਤੀ ਮਲਟੀ-ਮੌਡਲ ਕਾਰਗੋ ਟਰਮੀਨਲਜ਼ (ਜੀਸੀਟੀ): ਭਾਰਤ ਦੇ ਲੌਜਿਸਟਿਕਸ ਪਰਿਵਰਤਨ ਨੂੰ ਦੇ ਰਹੀ ਗਤੀ

Posted On: 13 JAN 2026 1:11PM

 

ਮੁੱਖ ਬਿੰਦੂ

  • ਭਾਰਤੀ ਰੇਲਵੇ ਨੇ 306 ਜੀਸੀਟੀ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਸੰਯੁਕਤ ਸਮਰੱਥਾ 192 ਮਿਲੀਅਨ ਟਨ ਪ੍ਰਤੀ ਸਾਲ ਹੈ; 118 ਜੀਸੀਟੀ ਪਹਿਲਾਂ ਹੀ ਕਮੀਸ਼ਨ ਹੋ ਚੁੱਕੇ ਹਨ। 
  • 2014 ਤੋਂ ਹੁਣ ਤੱਕ, 2,672 ਮਿਲੀਅਨ ਟਨ ਮਾਲ ਸੜਕ ਤੋਂ ਰੇਲ 'ਤੇ  ਟ੍ਰਾਂਸਫਰ ਕੀਤਾ ਗਿਆ ਹੈ, ਜਿਸ ਨਾਲ 143.3 ਮਿਲੀਅਨ ਟਨ CO₂ ਉਤਸਰਜਨ ਵਿੱਚ ਕਮੀ ਆਈ। 
  • ਜੀਸੀਟੀ ਨੀਤੀ ਅਧੀਨ ਲਗਭਗ 8,600 ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਜੁਟਾਇਆ ਗਿਆ ਹੈ। 
  • ਜੀਸੀਟੀ ਤੋਂ ਮਾਲ ਢੁਲਾਈ  ਮਾਲੀਆ 2022–23 ਅਤੇ 2024–25 ਵਿਚਕਾਰ ਚਾਰ ਗੁਣਾ ਵਧ ਕੇ 12,608 ਕਰੋੜ ਰੁਪਏ ਹੋ ਗਿਆ। 

 

 

 

 

 

 

 

 

ਜਾਣ ਪਛਾਣ

ਭਾਰਤ ਦੇ ਲੌਜਿਸਟਿਕਸ ਖੇਤਰ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਜਿਕਰਯੋਗ ਪ੍ਰਗਤੀ ਕੀਤੀ ਹੈ ਜਿਸ ਵਿੱਚ ਲੌਜਿਸਟਿਕਸ ਲਾਗਤ ਨੂੰ ਜੀਡੀਪੀ ਦੇ 7.97% ਤੱਕ ਘਟਾ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਗਿਆ ਹੈ। ਇਹ ਉਪਲੱਬਧੀ ਨਿਰੰਤਰ ਸੁਧਾਰਾਂ ਅਤੇ ਏਕੀਕ੍ਰਿਤ ਨਿਯੋਜਨ ਦੀ ਸਫਲਤਾ ਨੂੰ ਦਰਸਾਉਂਦੀ ਹੈ, ਜੋ ਰਾਸ਼ਟਰ ਨੂੰ ਵਿਸ਼ਵ ਮਾਪਦੰਡਾਂ ਦੇ ਨੇੜੇ ਲੈ ਜਾ ਰਹੀ ਹੈ। ਇਹ ਦਰਸਾਉਂਦਾ ਹੈ ਕਿ ਏਕੀਕ੍ਰਿਤ ਬੁਨਿਆਦੀ ਢਾਂਚਾ ਵਿਕਾਸ ਅਤੇ ਡਿਜੀਟਲ ਏਕੀਕਰਨ ਕਿਵੇਂ ਲੌਜਿਸਟਿਕਸ ਲੈਂਡਸਕੇਪ ਨੂੰ ਵਧੇਰੇ ਕੁਸ਼ਲ, ਪ੍ਰਤੀਸਪਰਧੀ ਅਤੇ ਭਵਿੱਖ ਲਈ ਤਿਆਰ ਬਣਾਏ ਜਾ ਰਹੇ ਹਨ। 

ਇਸ ਪਰਿਵਰਤਨ ਦਾ ਕੇਂਦਰ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਹੈ, ਜਿਸ ਨੇ ਰੇਲਵੇ, ਰਾਜਮਾਰਗ, ਬੰਦਰਗਾਹ ਅਤੇ ਹਵਾਈ ਅੱਡੇ ਨੂੰ ਇੱਕ ਏਕੀਕ੍ਰਿਤ ਢਾਂਚੇ ਵਿੱਚ ਇੱਕ ਨਾਲ ਲਿਆ ਦਿੱਤਾ ਹੈ। ਸਹਿਜ ਮਲਟੀ-ਮੌਡਲ ਕਨੈਕਟੀਵਿਟੀ ਨੂੰ ਸਮਰੱਥ ਕਰਕੇ, ਇਹ ਯੋਜਨਾ ਉਦਯੋਗ ਦੀ ਪ੍ਰਤੀਸਪਰਧਾਤਮਕਤਾ ਨੂੰ ਮਜ਼ਬੂਤ ਕਰਨ, ਈਜ਼ ਆਫ਼ ਡੂਇੰਗ ਬਿਜ਼ਨੈੱਸ ਅਤੇ ਮੇਕ ਇਨ ਇੰਡੀਆ ਵਰਗੇ ਯਤਨਾਂ ਦਾ ਸਮਰਥਨ ਕਰਨ ਅਤੇ ਸੰਤੁਲਿਤ ਖੇਤਰੀ ਵਿਕਾਸ ਯਕੀਨੀ ਕਰਨ ਦਾ ਲਕਸ਼ ਰੱਖਦੀ ਹੈ। 

ਗਤੀ ਸ਼ਕਤੀ ਕਾਰਗੋ ਟਰਮੀਨਲ (ਜੀਸੀਟੀ) ਇਸ ਦ੍ਰਿਸ਼ਟੀਕੋਣ ਦਾ ਇੱਕ ਮੁੱਖ ਸਤੰਭ ਹਨ, ਜੋ ਆਧੁਨਿਕ ਲੌਜਿਸਟਿਕਸ ਸਮਾਧਾਨ ਪ੍ਰਦਾਨ ਕਰ ਰਹੇ ਹਨ ਅਤੇ ਭਾਰਤ ਨੂੰ ਵਿਸ਼ਵ ਵਪਾਰ ਕੇਂਦਰ ਵਜੋਂ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। 

ਗਤੀ ਸ਼ਕਤੀ ਕਾਰਗੋ ਟਰਮੀਨਲ 

ਰੇਲਵੇ ਕਾਰਗੋ ਟਰਮੀਨਲ ਇੱਕ ਅਜਿਹੀ ਸਹੂਲਤ ਹੈ ਜਿੱਥੇ ਮਾਲ ਨੂੰ ਲੋਡ, ਅਨਲੋਡ ਕੀਤਾ ਜਾਂਦਾ ਹੈ ਅਤੇ ਟ੍ਰੇਨਾਂ ਅਤੇ ਹੋਰ ਪਰਿਵਹਨ ਸਾਧਨਾਂ ਵਿਚਕਾਰ ਟ੍ਰਾਂਸਫਰ ਕੀਤਾ ਜਾਂਦਾ ਹੈ। ਇਹ ਲੌਜਿਸਟਿਕਸ ਚੇਨ ਵਿੱਚ ਇੱਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰਦਾ ਹੈ, ਜੋ ਕੰਟੇਨਰਾਂ ਅਤੇ ਥੋਕ ਮਾਲ ਦੋਵਾਂ ਦੇ ਕੁਸ਼ਲ ਸੰਚਾਲਨ ਨੂੰ ਸੁਗਮ ਬਣਾਉਂਦਾ ਹੈ। ਪਹਿਲਾਂ, ਗਤੀ ਸ਼ਕਤੀ ਕਾਰਗੋ ਟਰਮੀਨਲ ਵਰਗੇ ਮਲਟੀਮੌਡਲ ਹੱਬਾਂ ਦੇ ਅਭਾਵ ਵਿੱਚ ਭਾਰਤ ਵਿੱਚ ਮਾਲ ਢੁਲਾਈ ਸੜਕ, ਰੇਲ ਅਤੇ ਬੰਦਰਗਾਹਾਂ 'ਤੇ ਬਿਖਰੀ ਰਹਿੰਦੀ ਸੀ, ਜਿਸ ਨਾਲ ਦੇਰੀ, ਉੱਚ ਲਾਗਤ ਅਤੇ ਭੀੜਭਾੜ ਦੀ ਸਮੱਸਿਆ ਉਤਪੰਨ ਹੁੰਦੀ ਸੀ। ਏਕੀਕ੍ਰਿਤ ਹੱਬਾਂ ਦੀ ਜ਼ਰੂਰਤ ਇਨ੍ਹਾਂ ਸਾਧਨਾਂ ਨੂੰ ਜੋੜਨ, ਮਾਲ ਹੈਂਡਲਿੰਗ ਨੂੰ ਤੇਜ਼ ਕਰਨ ਅਤੇ ਉਤਸਰਜਨ ਨੂੰ ਘਟਾਉਣ ਲਈ ਹੈ। 

ਗਤੀ ਸ਼ਕਤੀ ਮਲਟੀ-ਮੌਡਲ ਕਾਰਗੋ ਟਰਮੀਨਲ (ਜੀਸੀਟੀ) ਰੇਲ ਮੰਤਰਾਲੇ ਦੀ 2021 ਦੀ ਜੀਸੀਟੀ ਨੀਤੀ ਅਧੀਨ ਵਿਕਸਿਤ ਅਤੇ ਸਥਾਪਿਤ ਕੀਤੇ ਜਾ ਰਹੇ ਆਧੁਨਿਕ ਕਾਰਗੋ ਟਰਮੀਨਲ ਹਨ, ਜੋ ਰੇਲ ਨੂੰ ਹੋਰ ਪਰਿਵਹਨ ਸਾਧਨਾਂ ਨਾਲ ਏਕੀਕ੍ਰਿਤ ਕਰਦੇ ਹਨ। 

ਜੀਸੀਟੀ ਨੂੰ ‘ਇੰਜਨ ਆਨ ਲੋਡ’ (ਈਓਐੱਲ) ਸੰਚਾਲਨ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਰੁਕਾਵਟ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਦੀ ਅਨੁਕੂਲ ਵਰਤੋਂ ਯਕੀਨੀ ਕੀਤੀ ਜਾ ਸਕੇ। ਇਨ੍ਹਾਂ ਵਿੱਚ ਆਧੁਨਿਕ ਮਾਲ ਹੈਂਡਲਿੰਗ ਸਹੂਲਤਾਂ ਜਿਵੇਂ ਮੈਕੇਨਾਈਜ਼ਡ ਲੋਡਿੰਗ ਸਿਸਟਮ ਅਤੇ ਸਾਈਲੋ ਉਪਲਬਧ ਹਨ, ਜੋ ਹੈਂਡਲਿੰਗ ਸਮੇਂ ਨੂੰ ਕਾਫ਼ੀ ਘਟਾ ਦਿੰਦੇ ਹਨ। ਇਸ ਦਾ ਸਮੁੱਚਾ ਉਦੇਸ਼ ਭਾਰਤੀ ਰੇਲਵੇ ਦੇ ਕੁੱਲ ਮਾਲ ਢੁਲਾਈ ਵਿੱਚ ਹਿੱਸੇ ਨੂੰ ਵਧਾਉਣਾ ਹੈ, ਜਿਸ ਵਿੱਚ ਤੇਜ਼, ਕੁਸ਼ਲ ਅਤੇ ਭਰੋਸੇਯੋਗ ਮਾਲ ਢੁਲਾਈ ਸੇਵਾਵਾਂ ਪ੍ਰਦਾਨ ਕਰਨਾ ਸੰਭਵ ਹੋ ਸਕੇ। ਇਹ ਜ਼ਰੂਰੀ ਹੈ ਕਿਉਂਕਿ ਰੇਲ ਪਰਿਵਹਨ ਸੜਕ ਪਰਿਵਹਨ ਦੀ ਤੁਲਨਾ ਵਿੱਚ ਵਧੇਰੇ ਊਰਜਾ-ਕੁਸ਼ਲ, ਲਾਗਤ-ਪ੍ਰਭਾਵੀ ਅਤੇ ਬਹੁਤ ਘੱਟ ਕਾਰਬਨ ਨਿਕਾਸ ਪੈਦਾ ਕਰਦਾ ਹੈ, ਜੋ ਭਾਰਤ ਨੂੰ ਲੌਜਿਸਟਿਕਸ ਲਾਗਤ ਘਟਾਉਣ ਅਤੇ ਆਪਣੇ ਸਥਿਰਤਾ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਰੇਲਵੇ ਦਾ ਖਰਚ ਮਨਜ਼ੂਰ ਮੁਫ਼ਤ ਸਮੇਂ ਅੰਦਰ ਰੱਖਿਆ ਜਾਂਦਾ ਹੈ, ਤਾਂ ਜੋ ਪ੍ਰਕਿਰਿਆ ਪੂਰੀ ਹੁੰਦੇ ਹੀ ਟ੍ਰੇਨ ਤੁਰੰਤ ਰਵਾਨਗੀ ਕਰ ਸਕੇ। 

ਈਓਐੱਲ ਪ੍ਰਣਾਲੀ ਅਧੀਨ, ਲੋਕੋਮੋਟਿਵ ਲੋਡਿੰਗ ਜਾਂ ਅਨਲੋਡਿੰਗ ਦੌਰਾਨ ਟਰਮੀਨਲ 'ਤੇ ਹੀ ਰਹਿੰਦਾ ਹੈ, ਮਨਜ਼ੂਰ ਮੁਫ਼ਤ ਸਮੇਂ ਅੰਦਰ ਰੇਲਵੇ ਦੇ ਖਰਚੇ 'ਤੇ ਇੰਤਜਾਰ ਕਰਦਾ ਹੈ, ਤਾਂ ਜੋ ਪ੍ਰਕਿਰਿਆ ਪੂਰੀ ਹੁੰਦੇ ਹੀ ਟ੍ਰੇਨ ਤੁਰੰਤ ਰਵਾਨਗੀ ਕਰ ਸਕੇ। 

ਕਾਰਗੋ ਟਰਮੀਨਲ ਭਾਰਤ ਦੇ ਲੌਜਿਸਟਿਕਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਾਲੇ ਰਣਨੀਤਕ ਕੇਂਦਰ ਹਨ। ਇਨ੍ਹਾਂ ਦਾ ਡਿਜ਼ਾਈਨ ਸਹਿਜ ਕਨੈਕਟੀਵਿਟੀ, ਨਿੱਜੀ ਭਾਗੀਦਾਰੀ ਅਤੇ ਸਰਲੀਕ੍ਰਿਤ ਪ੍ਰਕਿਰਿਆਵਾਂ 'ਤੇ ਕੇਂਦ੍ਰਿਤ ਹੈ, ਜੋ ਰਾਸ਼ਟਰੀ ਤਰਜੀਹਾਂ ਅਤੇ ਸੰਤੁਲਿਤ ਖੇਤਰੀ ਵਿਕਾਸ ਨਾਲ ਸੰਯੁਕਤ ਹੈ। 

  • ਗਤੀ ਸ਼ਕਤੀ ਕਾਰਗੋ ਟਰਮੀਨਲ ਮਲਟੀਮੌਡਲ ਕਨੈਕਟੀਵਿਟੀ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ, ਜੋ ਰੇਲਵੇ ਨੂੰ ਸੜਕਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਨਾਲ ਸਹਿਜ ਰੂਪ ਵਿੱਚ ਜੋੜਦੇ ਹਨ। 
  • ਇਨ੍ਹਾਂ ਦੇ ਵਿਕਾਸ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਕੇ, ਇਹ ਟਰਮੀਨਲ ਸਮਰੱਥਾ ਦਾ ਵਿਸਥਾਰ ਕਰਦੇ ਹਨ ਅਤੇ ਨਵੀਨਤਾ ਨੂੰ ਵਧਾਉਂਦੇ ਹਨ। 
  • ਜੀਸੀਟੀ ਪ੍ਰੋਜੈਕਟਾਂ ਦੀਆਂ ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਸਮਾਂਬੱਧ ਮਨਜ਼ੂਰੀ ਯਕੀਨੀ ਕਰਕੇ ਤੇਜ਼ੀ ਨਾਲ ਵਿਹਾਰਕ ਅਮਲ ਹੁੰਦਾ ਹੈ। 
  • ਇਹ ਪਹਿਲਕਦਮੀ ਰਾਸ਼ਟਰੀ ਤਰਜੀਹਾਂ ਨਾਲ ਅਨੁਰੂਪ ਹੈ, ਜੋ ਈਜ਼ ਆਫ਼ ਡੂਇੰਗ ਬਿਜ਼ਨੈੱਸ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦਾ ਸਮਰਥਨ ਕਰਦੀ ਹੈ। 
  • ਟਰਮੀਨਲ ਸਥਾਨਾਂ ਦੀ ਚੋਣ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੀਤੀ ਜਾ ਰਹੀ ਹੈ, ਜੋ ਦੇਸ਼ ਵਿੱਚ ਇੱਕ ਸੰਤੁਲਿਤ ਖੇਤਰੀ ਵਿਕਾਸ ਅਤੇ ਸਮਾਵੇਸ਼ੀ ਵਾਧਾ ਯਕੀਨੀ ਕਰਦਾ ਹੈ। 

ਗਤੀ ਸ਼ਕਤੀ ਮਲਟੀ ਮੌਡਲ ਕਾਰਗੋ ਟਰਮੀਨਲ ਨੀਤੀ 2021 

ਭਾਰਤੀ ਰੇਲ ਵੱਲੋਂ 15 ਦਸੰਬਰ 2021 ਨੂੰ ਸ਼ੁਰੂ ਕੀਤੀ ਗਈ ਇਸ ਨੀਤੀ ਦਾ ਉਦੇਸ਼ ਆਧੁਨਿਕ ਕਾਰਗੋ ਟਰਮੀਨਲਾਂ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਾ, ਮੌਜੂਦਾ ਸਹੂਲਤਾਂ ਦਾ ਵਿਸਥਾਰ ਕਰਨਾ ਅਤੇ ਭਾਰਤ ਦੇ ਮਾਲ ਪਰਿਵਹਨ ਦੇ ਸਮੂਹ ਲੈਂਡਸਕੇਪ ਨੂੰ ਮਜ਼ਬੂਤ ਬਣਾਉਣਾ ਸੀ। ਇਸ ਦਾ ਉਦੇਸ਼ ਸਮੂਹੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ, ਨਿੱਜੀ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨਾ ਅਤੇ ਉਦਯੋਗ ਦੀ ਵਧਦੀ ਮੰਗ ਦੇ ਮੁਤਾਬਕ ਬੁਨਿਆਦੀ ਸੰਰਚਨਾ 'ਤੇ ਜ਼ੋਰ ਦੇਣਾ ਅਤੇ ਕੁੱਲ ਮਿਲਾ ਕੇ ਭਾਰਤ ਨੂੰ ਲੌਜਿਸਟਿਕਸ ਸਹੂਲਤਾਂ ਦਾ ਵਿਸ਼ਵ ਕੇਂਦਰ ਬਣਾਉਣਾ ਹੈ। 

  • ਲਾਗਤ ਵਿੱਚ ਛੋਟ- ਵਿਭਾਗੀ ਸ਼ੁਲਕ, ਭੂਮੀ ਲਾਇਸੈੰਸਿੰਗ ਸ਼ੁਲਕ ਅਤੇ ਪੇਸ਼ੇਵਰ ਕਰਮਚਾਰੀ ਸ਼ੁਲਕ ਦੀ ਮੁਆਫ਼ੀ 
  • ਸਮਰਥਨ ਸਹੂਲਤਾਂ– ਰੇਲਵੇ ਆਪਣੇ ਹਰ ਮੌਲ ਸੇਵਾ ਸਟੇਸ਼ਨਾਂ ਦੇ ਆਮ ਵਰਤੋਂ ਸਥਾਨਾਂ 'ਤੇ ਟ੍ਰੈਫਿਕ ਸਹੂਲਤ ਦਾ ਨਿਰਮਾਣ ਅਤੇ ਰੱਖਰੱਖਾਵ ਅਤੇ ਸੰਚਾਲਨ ਕਰਦੀ ਹੈ 
  • ਮਾਲ ਢੁਲਾਈ ਵਿੱਚ ਛੋਟ- ਮੱਧ-ਖੰਡ ਬਲੌਕ ਹਟ / ਬਲੌਕ ਸਟੇਸ਼ਨ ਟਰਮੀਨਲ 'ਤੇ 10 ਲੱਖ ਟਨ ਜਾਂ ਉਸ ਤੋਂ ਵੱਧ ਦੀ ਮਾਲ ਢੁਲਾਈ ਅਤੇ ਉਸ ਦੇ ਨਿਕਾਸ 'ਤੇ 10 ਪ੍ਰਤੀਸ਼ਤ ਦੀ ਛੋਟ। 
  • ਸੰਪੱਤੀ ਦਾ ਰੱਖਰੱਖਾਵ- ਰੇਲਵੇ, ਯਾਰਡ ਅਤੇ ਲੋਡਿੰਗ/ਅਨਲੋਡਿੰਗ ਲਾਈਨਾਂ ਤੋਂ ਇਲਾਵਾ ਟ੍ਰੈਕ, ਸਿਗਨਲਿੰਗ ਅਤੇ ਓਵਰਹੈੱਡ ਉਪਕਰਣ ਦਾ ਰੱਖਰੱਖਾਵ ਸ਼ਾਮਲ ਕਰਦੀ ਹੈ। 
  • ਕਨੈਕਟੀਵਿਟੀ ਅਧਿਕਾਰ- ਜ਼ਰੂਰਤ ਪੈਣ 'ਤੇ ਰੇਲਵੇ ਵਾਧੂ ਟਰਮੀਨਲਾਂ ਤੋਂ ਆਪਣੇ ਟ੍ਰੈਕ ਨਾਲ ਕਨੈਕਟੀਵਿਟੀ ਬਣਾ ਸਕਦੀ ਹੈ। 
  • ਵਪਾਰਕ ਜ਼ਮੀਨ ਦੀ ਵਰਤੋਂ - ਰੇਲਵੇ ਆਪਣੀ ਵਾਧੂ ਜ਼ਮੀਨ ਦਾ ਰੇਲ ਭੂਮੀ ਵਿਕਾਸ ਅਥਾਰਟੀ ਦੇ ਪ੍ਰਾਵਧਾਨਾਂ ਅਧੀਨ ਆਪਣੇ ਵਰਤੋਂ ਵਿੱਚ ਇਸਤੇਮਾਲ ਕਰ ਸਕਦਾ ਹੈ। 
  • ਰਣਨੀਤਕ ਮਹੱਤਵ- ਇੱਕ ਸਹਿਜ ਮਲਟੀ ਮੌਡਲ ਲੌਜਿਸਟਿਕਸ ਲੈਂਡਸਕੇਪ ਦਾ ਨਿਰਮਾਣ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੀ ਸਮਾਪਤੀ, ਕਾਰੋਬਾਰ ਵਿੱਚ ਵਾਧਾ ਅਤੇ ਦੀਰਘਕਾਲੀ ਵਿਸ਼ਵ ਪ੍ਰਤੀਸਪਰਧਾ ਦੀ ਸਮਰੱਥਾ ਵਿੱਚ ਵਾਧਾ

ਹੁਣ ਤੱਕ ਹਾਸਲ ਕੀਤੀ ਗਈ ਪ੍ਰਗਤੀ 

ਗਤੀ ਸ਼ਕਤੀ ਕਾਰਗੋ ਟਰਮੀਨਲ ਆਪਣੇ ਲਾਂਚ ਤੋਂ ਬਾਅਦ ਇੱਕ ਵਿਜ਼ਨ ਤੋਂ ਵਾਸਤਵਿਕਤਾ ਬਣਨ ਦੇ ਸਫ਼ਰ ਤੱਕ ਪਹੁੰਚ ਚੁੱਕੇ ਹਨ, ਜੋ ਆਪਣੀ ਪ੍ਰਕਿਰਿਆ ਅਧੀਨ ਪਹਿਲਾਂ ਸਵੀਕ੍ਰਿਤੀਆਂ, ਨਵੀਆਂ ਸਹੂਲਤਾਂ ਦੇ ਕਮੀਸ਼ਨਿੰਗ ਅਤੇ ਮਾਲ ਹੈਂਡਲਿੰਗ ਸਮਰੱਥਾ ਦੇ ਵਿਆਪਕ ਲਾਭਾਂ ਵਿੱਚ ਪਰਿਵਰਤਿਤ ਹੋ ਰਹੇ ਹਨ। 

  • ਸਵੀਕ੍ਰਿਤੀਆਂ ਅਤੇ ਕਮੀਸ਼ਨਿੰਗ: ਭਾਰਤੀ ਰੇਲਵੇ ਨੇ 306 ਗਤੀ ਸ਼ਕਤੀ ਕਾਰਗੋ ਟਰਮੀਨਲ (ਜੀਸੀਟੀ) ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚੋਂ 118 ਪਹਿਲਾਂ ਹੀ ਕਮੀਸ਼ਨ ਹੋ ਚੁੱਕੇ ਹਨ, ਜੋ ਵਿਹਾਰਕ ਅਮਲ ਵਿੱਚ ਨਿਰੰਤਰ ਪ੍ਰਗਤੀ ਨੂੰ ਦਰਸਾਉਂਦਾ ਹੈ। 
  • ਕਮੀਸ਼ਨ ਕੀਤੇ ਗਏ ਟਰਮੀਨਲ ਅਤੇ ਸਮਰੱਥਾ: 118 ਕਮੀਸ਼ਨ ਕੀਤੇ ਗਏ ਟਰਮੀਨਲਾਂ ਦੀ ਅਨੁਮਾਨਿਤ ਸੰਯੁਕਤ ਟ੍ਰੈਫਿਕ ਹੈਂਡਲਿੰਗ ਸਮਰੱਥਾ 192 ਮਿਲੀਅਨ ਟਨ ਪ੍ਰਤੀ ਸਾਲ ਹੈ, ਜੋ ਲੌਜਿਸਟਿਕਸ ਲਾਗਤ ਨੂੰ ਘਟਾਉਣ ਅਤੇ ਰੇਲ ਮਾਲ ਢੁਲਾਈ ਵਿੱਚ ਜਿਕਰਯੋਗ ਵਾਧੇ ਵਿੱਚ ਯੋਗਦਾਨ ਦੇ ਰਹੀ ਹੈ। 
  • ਨਿੱਜੀ ਨਿਵੇਸ਼: ਜੀਸੀਟੀ ਨੀਤੀ ਦੀ ਸ਼ੁਰੂਆਤ ਤੋਂ ਬਾਅਦ ਲਗਭਗ 8,600 ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਜੁਟਾਇਆ ਗਿਆ ਹੈ, ਜੋ ਉਦਯੋਗ ਦੀ ਮਜ਼ਬੂਤ ਭਾਗੀਦਾਰੀ ਅਤੇ ਜਨਤਕ-ਨਿੱਜੀ ਭਾਗੀਦਾਰੀ ਮੌਡਲ ਦੀ ਸਫਲਤਾ ਨੂੰ ਰੇਖਾਂਕਿਤ ਕਰਦਾ ਹੈ। 
  • ਰੇਲਵੇ ਬੋਰਡ ਵੱਲੋਂ ਜਾਰੀ ਜੀਸੀਟੀ 'ਤੇ ਮਾਸਟਰ ਸਰਕੂਲਰ (2022) ਵਿਹਾਰਕ ਅਮਲ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸਮਝੌਤੇ, ਸੰਚਾਲਨ ਮਾਪਦੰਡ ਅਤੇ ਇਨ੍ਹਾਂ ਟਰਮੀਨਲਾਂ ਦੀ ਕੁਸ਼ਲਤਾ ਵਧਾਉਣ ਲਈ ਸੰਸ਼ੋਧਨ ਸ਼ਾਮਲ ਹਨ। 
  • ਲਾਗਤ-ਪ੍ਰਭਾਵੀ ਅਤੇ ਵਾਤਾਵਰਣ-ਅਨੁਕੂਲ: ਰੇਲਵੇ ਇੱਕ ਸਾਫ਼ ਅਤੇ ਵਧੇਰੇ ਕੁਸ਼ਲ ਪਰਿਵਹਨ ਸਾਧਨ ਹੈ, ਜਿਸ ਦੀ ਲਾਗਤ ਸੜਕ ਪਰਿਵਹਨ ਤੋਂ ਅੱਧੀ ਤੋਂ ਵੀ ਘੱਟ ਹੈ ਅਤੇ ਕਾਰਬਨ ਨਿਕਾਸ ਲਗਭਗ 90% ਘੱਟ ਹੈ। ਸੜਕ ਤੋਂ ਰੇਲ 'ਤੇ ਮਾਲ ਢੁਲਾਈ ਟ੍ਰਾਂਸਫਰ ਕਰਨ ਨਾਲ ਭੀੜਭਾੜ ਘੱਟ ਹੁੰਦੀ ਹੈ ਅਤੇ ਭਾਰਤ ਦੇ ਡੀਕਾਰਬਨਾਈਜ਼ੇਸ਼ਨ ਟੀਚਿਆਂ ਦਾ ਸਮਰਥਨ ਹੁੰਦਾ ਹੈ। 2014 ਤੋਂ, ਇਸ ਟ੍ਰਾਂਸਫਰ ਤੋਂ ਵਾਧੂ 2,672 ਮਿਲੀਅਨ ਟਨ ਮਾਲ ਰੇਲ 'ਤੇ ਆ ਗਿਆ ਹੈ, ਜਿਸ ਨਾਲ 143.3 ਮਿਲੀਅਨ ਟਨ CO ਨਿਕਾਸ ਦੀ ਬਚਤ ਹੋਈ ਹੈ। 
  • ਜੀਸੀਟੀ ਨੀਤੀ ਦੇ ਪ੍ਰਾਵਧਾਨਾਂ ਨਾਲ ਅਨੁਰੂਪ, ਮਨਜ਼ੂਰੀ ਪ੍ਰਾਪਤ ਏਜੰਸੀਆਂ ਨੂੰ 24 ਮਹੀਨਿਆਂ ਅੰਦਰ ਨਿਰਮਾਣ ਪੂਰਾ ਕਰਨਾ ਜ਼ਰੂਰੀ ਹੈ, ਜੋ ਨਵੇਂ ਟਰਮੀਨਲਾਂ ਦੀ ਸਮੇਂ ਸਿਰ ਡਿਲੀਵਰੀ ਅਤੇ ਸੰਚਾਲਨ ਤਿਆਰੀਆਂ ਨੂੰ ਯਕੀਨੀ ਕਰਦਾ ਹੈ। 
  • ਮਾਲ ਢੁਲਾਈ ਮਾਲੀਆ: ਗਤੀ ਸ਼ਕਤੀ ਕਾਰਗੋ ਟਰਮੀਨਲ ਨੇ ਮਜ਼ਬੂਤ ਪ੍ਰਦਰਸ਼ਨ ਵਿਖਾਇਆ ਹੈ, ਜਿਸ ਵਿੱਚ 2022–23 ਅਤੇ 2024–25 ਵਿਚਕਾਰ ਮਾਲ ਢੁਲਾਈ ਮਾਲੀਆ ਚਾਰ ਗੁਣਾ ਤੋਂ ਵੱਧ ਵਧ ਗਿਆ, ਜੋ ਭਾਰਤ ਦੇ ਲੌਜਿਸਟਿਕਸ ਖੇਤਰ ਵਿੱਚ ਉਨ੍ਹਾਂ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ। 

 

ਗਤੀ ਸ਼ਕਤੀ ਕਾਰਗੋ ਟਰਮੀਨਲ ਨੀਤੀ ਦੇ ਠੋਸ ਨਤੀਜੇ ਸਵੀਕ੍ਰਿਤੀਆਂ, ਕਮੀਸ਼ਨਿੰਗ ਅਤੇ ਮਾਲ ਢੁਲਾਈ ਮਾਲੀਆ ਵਿੱਚ ਨਿਰੰਤਰ ਵਾਧਾ ਇਹ ਗੱਲ ਨੂੰ ਦਰਸਾਉਂਦਾ ਹੈ ਕਿ ਗਤੀ ਸ਼ਕਤੀ ਕਾਰਗੋ ਟਰਮੀਨਲ ਨੀਤੀ ਠੋਸ ਨਤੀਜੇ ਦੇ ਰਹੀ ਹੈ। ਇਸ ਨੇ ਰੇਲ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਹੈ, ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ ਅਤੇ ਭਾਰਤੀ ਰੇਲਵੇ ਨੂੰ ਕੁਸ਼ਲ ਮਾਲ ਢੁਲਾਈ ਦੇ ਮੁੱਖ ਚਾਲਕ ਵਜੋਂ ਸਥਾਪਿਤ ਕੀਤਾ ਹੈ। 

ਲੌਜਿਸਟਿਕਸ ਵਿਕਾਸ ਨੂੰ ਗਤੀ ਦੇਣ ਵਾਲੇ ਮੁੱਖ ਗਤੀ ਸ਼ਕਤੀ ਕਾਰਗੋ ਟਰਮੀਨਲ 

ਲੌਜਿਸਟਿਕਸ ਲੈਂਡਸਕੇਪ ਦਾ ਪਰਿਵਰਤਨ ਕਿਸੇ ਇੱਕ ਟਰਮੀਨਲ ਵੱਲੋਂ ਨਹੀਂ, ਸਗੋਂ ਨਵੀਨਤਮ ਸੰਚਾਲਿਤ ਜੀਸੀਟੀ ਨੈੱਟਵਰਕ ਵੱਲੋਂ ਸੰਚਾਲਿਤ ਹੋ ਰਿਹਾ ਹੈ। ਇਸ ਪ੍ਰਭਾਵ ਨੂੰ ਕਈ ਮੁੱਖ ਉਦਾਹਰਣਾਂ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ: 

  1. ਮਾਨੇਸਰ (ਹਰਿਆਣਾ) ਜੀਸੀਟੀ- ਦੇਸ਼ ਦਾ ਸਭ ਤੋਂ ਵੱਡਾ ਆਟੋਮੋਬਾਈਲ ਗਤੀ ਸ਼ਕਤੀ ਮਲਟੀ-ਮੌਡਲ ਕਾਰਗੋ ਟਰਮੀਨਲ ਹਰਿਆਣਾ ਦੇ ਮਾਨੇਸਰ ਸਥਿਤ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟੇਡ ਦੇ ਪਲਾਂਟ 'ਤੇ ਸਥਿਤ ਹੈ। 46 ਏਕੜ ਵਿੱਚ ਫੈਲਿਆ ਇਹ ਟਰਮੀਨਲ ਚਾਰ ਪੂਰੀ ਲੰਬਾਈ ਵਾਲੀਆਂ ਰੇਕ ਹੈਂਡਲਿੰਗ ਲਾਈਨਾਂ ਅਤੇ ਇੱਕ ਇੰਜਨ ਏਸਕੇਪ ਲਾਈਨ ਵਾਲੀ ਪੂਰੀ ਬਿਜਲੀ ਵਾਲੇ ਕੌਰੀਡੋਰ ਨਾਲ ਸੁਸੱਜਿਤ ਹੈ, ਜਿਸ ਦੀ ਕੁੱਲ ਟ੍ਰੈਕ ਲੰਬਾਈ 8.2 ਕਿਮੀ ਹੈ। ਇਹ ਪਟਲੀ ਰੇਲਵੇ ਸਟੇਸ਼ਨ ਤੋਂ 10 ਕਿਮੀ ਲੰਬੇ ਸਮਰਪਿਤ ਰੇਲ ਲਿੰਕ ਨਾਲ ਜੁੜਿਆ ਹੈ, ਜੋ ਹਰਿਆਣਾ ਆਰਬਿਟਲ ਰੇਲ ਕੌਰੀਡੋਰ ਦਾ ਹਿੱਸਾ ਹੈ, ਜਿਸ ਦੀ ਲਾਗਤ 800 ਕਰੋੜ ਰੁਪਏ ਆਈ ਹੈ ਜਿਸ ਵਿੱਚ 684 ਕਰੋੜ ਰੁਪਏ ਹਰਿਆਣਾ ਰੇਲ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਕੌਰਪੋਰੇਸ਼ਨ (ਐੱਚਆਰਆਈਡੀਸੀ) ਵੱਲੋਂ ਵਿੱਤ ਪੋਸ਼ਿਤ ਹਨ ਅਤੇ ਬਾਕੀ ਮਾਰੂਤੀ ਸੁਜ਼ੂਕੀ ਵੱਲੋਂ। ਲੌਜਿਸਟਿਕਸ ਕੁਸ਼ਲਤਾ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਇਹ ਟਰਮੀਨਲ ਭਾਰਤ ਵਿੱਚ ਸਭ ਤੋਂ ਵੱਧ ਲੋਡਿੰਗ ਸਮਰੱਥਾਵਾਂ ਵਿੱਚੋਂ ਇੱਕ ਹੈ, ਜੋ ਪ੍ਰਤੀ ਸਾਲ 4.5 ਲੱਖ ਆਟੋਮੋਬਾਈਲ ਹੈਂਡਲ ਕਰਨ ਵਿੱਚ ਸਮਰੱਥ ਹੈ। 
  2. ਉੱਤਰ-ਪੂਰਬ ਦੇ ਟਰਮੀਨਲ- ਅਸਮ ਦੇ ਮੋਇਨਾਰਬੰਦ ਅਤੇ ਸਿਨਾਮਾਰਾ ਗਤੀ ਸ਼ਕਤੀ ਕਾਰਗੋ ਟਰਮੀਨਲ ਉੱਤਰ-ਪੂਰਬ ਦੇ ਲੌਜਿਸਟਿਕਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ, ਜੋ ਕੋਲਾ, ਕੰਟੇਨਰ, ਖਾਦਿਆਨ, ਉਰਵਰਕ, ਸੀਮੈਂਟ, ਪੈਟ੍ਰੋਲੀਅਮ ਉਤਪਾਦਾਂ, ਆਟੋਮੋਬਾਈਲ ਅਤੇ ਆਮ ਮਾਲ ਦੇ ਵਿਭਿੰਨ ਮਿਸ਼ਰਣ ਨੂੰ ਹੈਂਡਲ ਕਰਦੇ ਹਨ। ਨੌਰਥ ਈਸਟ ਫਰੰਟੀਅਰ ਰੇਲਵੇ (ਐੱਨਐੱਫਆਰ) ਅਧੀਨ ਵਿਕਸਿਤ ਮੋਇਨਾਰਬੰਦ ਵਿਸ਼ੇਸ਼ ਤੌਰ 'ਤੇ ਪੈਟ੍ਰੋਲੀਅਮ ਅਤੇ ਤੇਲ ਪਰਿਵਹਨ ਨਾਲ ਜੁੜਿਆ ਹੈ, ਖਾਸ ਕਰ ਇੰਡੀਅਨ ਆਇਲ (ਆਈਓਐੱਮਬੀ) ਉਤਪਾਦਾਂ ਨਾਲ. ਜਦਕਿ ਸਿਨਾਮਾਰਾ ਵੀ ਐੱਨਐੱਫਆਰ ਅਧੀਨ ਵਿਕਸਿਤ ਹੈ ਅਤੇ ਫੂਡ ਕੌਰਪੋਰੇਸ਼ਨ ਆਫ਼ ਇੰਡੀਆ (ਐੱਫਸੀਆਈ) ਸਾਈਡਿੰਗ ਰਾਹੀਂ ਖਾਦਿਆਨ ਅਤੇ ਉਰਵਰਕਾਂ ਨਾਲ ਜੁੜਿਆ ਹੈ। ਇਹ ਮਲਟੀਮੌਡਲ ਹੱਬ ਖੇਤਰੀ ਵਪਾਰ ਨੂੰ ਵਧਾਉਂਦੇ ਹਨ, ਉਦਯੋਗਾਂ ਅਤੇ ਖੇਤੀਬਾੜੀ ਉਤਪਾਦਕਾਂ ਨੂੰ ਵਿਆਪਕ ਬਾਜ਼ਾਰਾਂ ਨਾਲ ਜੋੜਦੇ ਹਨ ਤੇ ਪੀਐੱਮ ਗਤੀ ਸ਼ਕਤੀ ਪਹਿਲਕਦਮੀ ਦਾ ਸਮਰਥਨ ਕਰਦੇ ਹਨ, ਜਿਸ ਵਿੱਚ ਏਕੀਕ੍ਰਿਤ ਰੇਲ, ਸੜਕ ਅਤੇ ਜਲਮਾਰਗ ਪਰਿਵਹਨ ਰਾਹੀਂ ਕੁਸ਼ਲਤਾ ਵਧਾਉਣ ਅਤੇ ਲਾਗਤ ਘਟਾਉਣਾ ਸ਼ਾਮਲ ਹੈ। ਇਸ ਅਧਾਰ 'ਤੇ, ਅਸਮ ਵਿੱਚ 6 ਨਵੇਂ ਕਾਰਗੋ ਟਰਮੀਨਲ ਨਿਰਮਾਣ ਅਧੀਨ ਹਨ, ਜਿਸ ਵਿੱਚ ਬਾਇਹਾਟਾ ਟਰਮੀਨਲ ਪੂਰਾ ਹੋਣ ਵਾਲਾ ਹੈ। ਹਾਬਾਈਪੁਰ, ਜੋਗੀਘੋਪਾ, ਕੇਂਦੂਕੋਨਾ, ਬਸੂਗਾਂਵ ਅਤੇ ਚਾਯਾਗਾਂਵ ਵਿੱਚ ਆਉਣ ਵਾਲੀਆਂ ਸਹੂਲਤਾਂ ਰਾਜ ਵਿੱਚ ਲੌਜਿਸਟਿਕਸ ਨੈੱਟਵਰਕ ਨੂੰ ਹੋਰ ਵਿਸਥਾਰ ਦੇਣਗੀਆਂ, ਲਾਗਤ ਘਟਾਉਣਗੀਆਂ ਤੇ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਅਧੀਨ ਉੱਤਰ-ਪੂਰਬ ਵਿੱਚ ਮਲਟੀਮੌਡਲ ਕਨੈਕਟੀਵਿਟੀ ਨੂੰ ਵਿਆਪਕ ਬਣਾਉਣਗੀਆਂ। 

ਗੁਜਰਾਤ ਦਾ ਨਿਊ ਸੰਜਲੀ ਜੀਸੀਟੀ- ਗੁਜਰਾਤ ਦਾ ਨਿਊ ਸੰਜਲੀ ਗਤੀ ਸ਼ਕਤੀ ਕਾਰਗੋ ਟਰਮੀਨਲ ਗਤੀ ਸ਼ਕਤੀ ਨੀਤੀ ਅਧੀਨ ਨਿੱਜੀ ਜ਼ਮੀਨ 'ਤੇ ਨਿਰਮਿਤ ਪਹਿਲੀ ਸਹੂਲਤ ਹੈ, ਜੋ ਵੈਸਟਰਨ ਡੈਡੀਕੇਟਿਡ ਫ੍ਰੈਟ ਕੌਰੀਡੋਰ ਨਾਲ ਸਥਿਤ ਹੈ। ਇਹ ਆਧੁਨਿਕ ਟਰਮੀਨਲ ਭਾਰਤ ਦੇ ਲੌਜਿਸਟਿਕਸ ਪਰਿਵਰਤਨ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਨਿਧਤਵ ਕਰਦਾ ਹੈ। ਇੱਕ ਰਣਨੀਤਕ ਮਾਲ ਢੁਲਾਈ ਕੇਂਦਰ ਵਜੋਂ ਡਿਜ਼ਾਈਨ ਕੀਤਾ ਗਿਆ, ਇਹ ਉੱਚ ਗਤੀ, ਉੱਚ ਸਮਰੱਥਾ ਵਾਲੇ ਮਾਲ ਪਰਿਵਹਨ ਦਾ ਸਮਰਥਨ ਕਰੇਗਾ, ਮਲਟੀਮੌਡਲ ਏਕੀਕਰਨ ਨੂੰ ਵਧਾਉਂਦਾ ਹੈ ਤੇ ਹਰੇ, ਵਧੇਰੇ ਕੁਸ਼ਲ ਲੌਜਿਸਟਿਕਸ ਸੰਚਾਲਨ ਨੂੰ ਅੱਗੇ ਵਧਾਏਗਾ। 

ਆਉਣ ਵਾਲੇ ਕੰਮ 

ਆਉਣ ਵਾਲੇ ਸਮੇਂ ਵਿੱਚ, ਜੀਸੀਟੀ ਨੀਤੀ ਇੱਕ ਵਿਸ਼ਵ ਪੱਧਰੀ ਲੌਜਿਸਟਿਕਸ ਨੈੱਟਵਰਕ ਦੀ ਕਲਪਨਾ ਕਰਦੀ ਹੈ ਜੋ ਡਿਜੀਟਲ ਰੂਪ ਵਿੱਚ ਏਕੀਕ੍ਰਿਤ, ਉਦਯੋਗ-ਪ੍ਰਤੀਕ੍ਰਿਆਸ਼ੀਲ ਅਤੇ ਵਿਸ਼ਵ ਰੂਪ ਵਿੱਚ ਪ੍ਰਤੀਸਪਰਧੀ ਹੋਵੇ। ਇਸ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹਨ: 

  • ਟਰਮੀਨਲ ਵਿਕਾਸ ਨੂੰ ਤੇਜ਼ ਕਰਨ ਲਈ ਨਿੱਜੀ ਭਾਗੀਦਾਰੀ ਦਾ ਵਿਸਥਾਰ। 
  • ਉਦਯੋਗ ਮੰਗ ਅਤੇ ਖੇਤਰੀ ਵਿਕਾਸ ਪੈਟਰਨ ਅਧਾਰ 'ਤੇ ਨਵੇਂ ਜੀਸੀਟੀ ਸਥਾਨਾਂ ਦੀ ਨਿਰੰਤਰ ਪਛਾਣ। 
  • ਗਤੀ ਸ਼ਕਤੀ ਪਲੈਟਫਾਰਮ ਰਾਹੀਂ ਡਿਜੀਟਲ ਏਕੀਕਰਨ ਨੂੰ ਮਜ਼ਬੂਤ ਕਰਨਾ, ਜੋ ਵਾਸਤਵਿਕ ਸਮੇਂ ਟ੍ਰੈਕਿੰਗ ਅਤੇ ਭਵਿੱਖਵਾਣੀ ਵਿਸ਼ਲੇਸ਼ਣ ਨੂੰ ਸਮਰੱਥ ਬਣਾਏ। 
  • ਲੌਜਿਸਟਿਕਸ ਲਾਗਤ ਨੂੰ ਜੀਡੀਪੀ ਦੇ ਸਿੰਗਲ ਅੰਕ ਦੇ ਹਿੱਸੇ ਵਜੋਂ ਹਾਸਲ ਕਰਨ ਦੀ ਉਪਲੱਬਧੀ ਅਧਾਰਿਤ, ਭਾਰਤ ਨੂੰ ਵਿਸ਼ਵ ਲੌਜਿਸਟਿਕਸ ਹੱਬ ਵਜੋਂ ਸਥਾਪਿਤ ਕਰਨ ਦਾ ਦੀਰਘਕਾਲੀ ਦ੍ਰਿਸ਼ਟੀਕੋਣ, ਤੇ ਹਰੇ ਪਰਿਵਹਨ ਸਮਾਧਾਨਾਂ ਰਾਹੀਂ ਸਥਿਰਤਾ ਨੂੰ ਅੱਗੇ ਵਧਾਉਣਾ। 

ਨਿਸ਼ਕਰਸ਼: 

ਗਤੀ ਸ਼ਕਤੀ ਕਾਰਗੋ ਟਰਮੀਨਲ ਭਾਰਤ ਦੇ ਲੌਜਿਸਟਿਕਸ ਖੇਤਰ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਦਾ ਪ੍ਰਤੀਨਿਧਤਵ ਕਰਦੇ ਹਨ। ਅਵਸੰਰਚਨਾ ਵਿਕਾਸ ਨੂੰ ਡਿਜੀਟਲ ਏਕੀਕਰਨ ਅਤੇ ਨਿੱਜੀ ਭਾਗੀਦਾਰੀ ਨਾਲ ਜੋੜ ਕੇ, ਇਹ ਟਰਮੀਨਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਾਲ ਪਰਿਵਹਨ ਦੀਆਂ ਅਕੁਸ਼ਲਤਾਵਾਂ ਦਾ ਸਮਾਧਾਨ ਕਰਦੇ ਹਨ ਤੇ ਰਾਸ਼ਟਰੀ ਆਰਥਿਕ ਲਕਸ਼ਾਂ ਨਾਲ ਸੰਯੋਜਿਤ ਹੁੰਦੇ ਹਨ। ਵਿਹਾਰਕ ਅਮਲ ਅੱਗੇ ਵਧਣ ਨਾਲ, ਜੀਸੀਟੀ ਭਾਰਤ ਦੇ ਲੌਜਿਸਟਿਕਸ ਲੈਂਡਸਕੇਪ ਨੂੰ ਪਰਿਵਰਤਿਤ ਕਰਨ ਲਈ ਇਸ ਨੂੰ ਵਧੇਰੇ ਕੁਸ਼ਲ, ਪ੍ਰਤੀਸਪਰਧੀ ਬਣਾਉਂਦੇ ਹੋਏ ਅਤੇ ਭਵਿੱਖ ਲਈ ਤਿਆਰ ਹੈ। 

ਸੰਦਰਭ: 

ਰੇਲ ਮੰਤਰਾਲਾ: 

https://x.com/RailMinIndia/status/1991332583255478424

https://sansad.in/getFile/loksabhaquestions/annex/186/AU671_cWHwfg.pdf?source=pqals

https://sansad.in/getFile/loksabhaquestions/annex/185/AU2967_ie0VNh.pdf?source=pqals

https://www.pib.gov.in/Pressreleaseshare.aspx?PRID=1814049&reg=3&lang=2

https://indianrailways.gov.in/railwayboard/uploads/directorate/traffic_comm/Freight_Marketing_2022/GCT%20-2022.pdf

https://www.pib.gov.in/PressReleasePage.aspx?PRID=2136909&reg=3&lang=2

https://www.facebook.com/NRlyIndia/posts/sustainable-transport-boost-100th-rake-rolls-out-from-msil-manesarthis-achieveme/1269089571924456/

https://nfr.indianrailways.gov.in/view_detail.jsp?lang=0&dcd=2908&id=0,4,268

https://x.com/dfccil_india/status/1942872988933673181

Click here for pdf file

*****

PIB Research/SJ/RN

(Explainer ID: 157027) आगंतुक पटल : 4
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Gujarati , Kannada , Malayalam
Link mygov.in
National Portal Of India
STQC Certificate