• Skip to Content
  • Sitemap
  • Advance Search
Economy

ਭਾਰਤ–ਓਮਾਨ ਵਿਆਪਕ ਆਰਥਿਕ ਭਾਗੀਦਾਰੀ ਸਮਝੌਤਾ (ਸੀਈਪੀਏ)

ਨਵੇਂ ਵਪਾਰ ਸਮਝੌਤੇ ਦਾ ਨਿਰਯਾਤ, ਸੇਵਾਵਾਂ ਅਤੇ ਨੌਕਰੀਆਂ 'ਤੇ ਪ੍ਰਭਾਵ

Posted On: 10 JAN 2026 3:11PM

ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ (ਸੀਈਪੀਏ) 

 

ਇਹ ਦੇਸ਼ਾਂ ਵਿਚਕਾਰ ਇੱਕ ਵਿਆਪਕ ਸਮਝੌਤਾ ਹੈ ਜੋ ਸਿਰਫ਼ ਵਸਤੂਆਂ ਦੇ ਵਪਾਰ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਸੇਵਾਵਾਂ, ਨਿਵੇਸ਼, ਸਰਕਾਰੀ ਖਰੀਦ, ਵਿਵਾਦ ਨਿਪਟਾਰਾ ਅਤੇ ਹੋਰ ਨਿਯਾਮਕ ਪਹਿਲੂ ਵੀ ਸ਼ਾਮਲ ਹਨ। ਇਸ ਵਿੱਚ ਪਰਸਪਰ ਮਾਨਤਾ ਸਮਝੌਤੇ ਵੀ ਸ਼ਾਮਲ ਹਨ, ਜੋ ਇਸ ਅਧਾਰ 'ਤੇ ਭਾਗੀਦਾਰ ਦੇਸ਼ਾਂ ਦੇ ਵੱਖਰੇ ਨਿਯਾਮਕ ਢਾਂਚੇ ਨੂੰ ਸਵੀਕਾਰ ਕਰਦੇ ਹਨ ਕਿ ਇਨ੍ਹਾਂ ਨਾਲ ਸਮਾਨ ਨਤੀਜੇ ਪ੍ਰਾਪਤ ਹੁੰਦੇ ਹਨ। 

 

ਮੁੱਖ ਬਿੰਦੂ 

  • ਭਾਰਤ–ਓਮਾਨ ਸੀਈਪੀਏ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ, ਨਿਵੇਸ਼, ਪੇਸ਼ੇਵਰਾਂ ਦੀ ਆਵਾਜਾਈ ਅਤੇ ਨਿਯਾਮਕ ਸਹਿਯੋਗ ਸ਼ਾਮਲ ਹਨ। 
  • ਭਾਰਤ–ਓਮਾਨ ਦੁਵੱਲਾ ਵਪਾਰ ਵਿੱਤੀ ਸਾਲ 2024–25 ਵਿੱਚ 10.61 ਅਰਬ ਅਮਰੀਕੀ ਡਾਲਰ ਦਰਜ ਕੀਤਾ ਗਿਆ, ਜੋ ਦੋਵਾਂ ਦੇਸ਼ਾਂ ਦੇ ਆਰਥਿਕ ਸਹਿਯੋਗ ਦੇ ਵਧਦੇ ਪੈਮਾਨੇ ਨੂੰ ਦਰਸਾਉਂਦਾ ਹੈ। 
  • ਭਾਰਤ ਨੂੰ ਓਮਾਨ ਵਿੱਚ 98.08 ਪ੍ਰਤੀਸ਼ਤ ਸ਼ੁਲਕ ਰੇਖਾਵਾਂ 'ਤੇ 100 ਪ੍ਰਤੀਸ਼ਤ ਸ਼ੁਲਕ-ਮੁਕਤ ਬਾਜ਼ਾਰ ਪਹੁੰਚ ਪ੍ਰਾਪਤ ਹੁੰਦੀ ਹੈ, ਜੋ 99.38 ਪ੍ਰਤੀਸ਼ਤ ਨਿਰਯਾਤ ਮੁੱਲ ਨੂੰ ਕਵਰ ਕਰਦੀ ਹੈ, ਅਤੇ ਇਹ ਲਾਭ ਪਹਿਲੇ ਦਿਨ ਤੋਂ ਪ੍ਰਭਾਵੀ ਹੋਣਗੇ। 
  • ਇਹ ਸਮਝੌਤਾ ਇੰਜੀਨੀਅਰਿੰਗ ਵਸਤੂਆਂ, ਫਾਰਮਾਸਿਊਟੀਕਲਜ਼, ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਪਦਾਰਥ, ਸਮੁੰਦਰੀ ਉਤਪਾਦ, ਵਸਤਰ, ਰਸਾਇਣ, ਇਲੈਕਟ੍ਰੌਨਿਕਸ, ਪਲਾਸਟਿਕ, ਅਤੇ ਰਤਨ ਅਤੇ ਆਭੂਸ਼ਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਿਰਯਾਤ ਦੇ ਅਵਸਰ ਖੋਲ੍ਹਦਾ ਹੈ। 
  • ਇੱਕ ਸੰਤੁਲਿਤ ਉਦਾਰੀਕਰਨ ਦ੍ਰਿਸ਼ਟੀਕੋਣ, ਜਿਸ ਵਿੱਚ ਅਪਵਾਦ ਸੂਚੀ ਵੀ ਸ਼ਾਮਲ ਹੈ, ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਕਰਦਾ ਹੈ ਅਤੇ ਨਾਲ ਹੀ ਛੋਟੇ ਅਤੇ ਮੱਧਮ ਉੱਦਮਾਂ, ਸ਼੍ਰਮ-ਪ੍ਰਧਾਨ ਉਦਯੋਗਾਂ ਅਤੇ ਖੇਤਰ ਭਰ ਵਿੱਚ ਨਿਰਯਾਤ ਵਾਧਾ ਦਾ ਸਮਰਥਨ ਕਰਦਾ ਹੈ। 

ਭੂਮਿਕਾ

ਭਾਰਤ ਅਤੇ ਓਮਾਨ ਵਿਚਕਾਰ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ (ਸੀਈਪੀਏ) ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸੰਬੰਧਾਂ ਵਿੱਚ ਇੱਕ ਸਾਰਥਕ ਕਦਮ ਨੂੰ ਦਰਸਾਉਂਦਾ ਹੈ। ਇਹ ਸਮਝੌਤਾ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ, ਨਿਵੇਸ਼, ਪੇਸ਼ੇਵਰਾਂ ਦੀ ਆਵਾਜਾਈ ਅਤੇ ਨਿਯਾਮਕ ਸਹਿਯੋਗ ਨੂੰ ਇੱਕ ਹੀ, ਸੁਸੰਗਤ ਢਾਂਚੇ ਅਧੀਨ ਲਿਆਉਂਦਾ ਹੈ, ਜਿਸ ਦਾ ਉਦੇਸ਼ ਦੁਵੱਲਾ ਆਰਥਿਕ ਏਕੀਕਰਨ ਨੂੰ ਹੋਰ ਮਜ਼ਬੂਤ ਕਰਨਾ ਹੈ। 

ਕਿਸੇ ਇੱਕਲੇ ਖੇਤਰ ਜਾਂ ਸਿਰਫ਼ ਸ਼ੁਲਕ ਵਿੱਚ ਕਟੌਤੀ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ, ਸੀਈਪੀਏ ਨੂੰ ਸਥਿਰ ਅਤੇ ਦੀਰਘਕਾਲੀ ਆਰਥਿਕ ਭਾਗੀਦਾਰੀ  ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਵਪਾਰ ਨੂੰ ਸੁਗਮ ਬਣਾ ਕੇ, ਨਿਵੇਸ਼ ਨੂੰ ਪ੍ਰੋਤਸਾਹਿਤ ਕਰਕੇ ਅਤੇ ਪਰਸਪਰ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਕੇ, ਇਹ ਸਮਝੌਤਾ ਸ਼੍ਰਮ-ਪ੍ਰਧਾਨ ਖੇਤਰਾਂ, ਸੇਵਾਵਾਂ ਅਤੇ ਸਹਿਯੋਗ ਦੇ ਉਭਰਦੇ ਖੇਤਰਾਂ ਲਈ ਨਵੇਂ ਅਵਸਰ ਖੋਲ੍ਹਣ ਦਾ ਯਤਨ ਕਰਦਾ ਹੈ। ਨਾਲ ਹੀ, ਇਹ ਬਾਜ਼ਾਰ ਪਹੁੰਚ ਪ੍ਰਤੀ ਇੱਕ ਸੰਤੁਲਿਤ ਅਤੇ ਐਡਜਸਟ ਕੀਤਾ ਗਿਆ ਦ੍ਰਿਸ਼ਟੀਕੋਣ ਬਣਾਈ ਰੱਖਦਾ ਹੈ ਅਤੇ ਦੋਵਾਂ ਦੇਸ਼ਾਂ ਵਿੱਚ ਵਪਾਰਕ ਅਤੇ ਨਿਵੇਸ਼ਕਾਂ ਲਈ ਸਪੱਸ਼ਟ ਨਿਯਮ, ਵਿਆਪਕ ਬਾਜ਼ਾਰ ਪਹੁੰਚ ਅਤੇ ਵਧੇਰੇ ਭਵਿੱਖਬਾਣੀਯੋਗਤਾ ਪ੍ਰਦਾਨ ਕਰਦਾ ਹੈ, ਉਹ ਵੀ ਘਰੇਲੂ ਤਰਜੀਹਾਂ ਅਤੇ ਸੁਰੱਖਿਆ ਉਪਾਵਾਂ ਨਾਲ ਸਮਝੌਤਾ ਕੀਤੇ ਬਿਨਾਂ। 

ਭਾਰਤ–ਓਮਾਨ ਆਰਥਿਕ ਭਾਗੀਦਾਰੀ   

ਭਾਰਤ ਅਤੇ ਓਮਾਨ ਵਿਚਕਾਰ ਦੁਵੱਲਾ ਸਹਿਯੋਗ ਦਾ ਇੱਕ ਮੁੱਖ ਸਤੰਭ ਵਪਾਰ ਅਤੇ ਵਣਜ ਰਿਹਾ ਹੈ, ਜਿਸ ਵਿੱਚ ਦੋਵਾਂ ਪੱਖਾਂ ਨੇ ਦੁਵੱਲੇ ਵਪਾਰ ਵਿੱਚ ਅੱਗੇ ਵਧੇਰੇ ਵਾਧਾ ਅਤੇ ਵਿਭਿੰਨਤਾ ਦੀਆਂ ਸੰਭਾਵਨਾਵਾਂ ਨੂੰ ਸਵੀਕਾਰ ਕੀਤਾ ਹੈ। ਵਿੱਤੀ ਸਾਲ 2024–25 ਦੌਰਾਨ, ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ 10.61 ਅਰਬ ਅਮਰੀਕੀ ਡਾਲਰ ਰਿਹਾ, ਜਦਕਿ ਵਿੱਤੀ ਸਾਲ 2023–24 ਵਿੱਚ ਇਹ 8.94 ਅਰਬ ਅਮਰੀਕੀ ਡਾਲਰ ਸੀ। ਅਪ੍ਰੈਲ–ਅਕਤੂਬਰ 2025 ਦੀ ਮਿਆਦ ਦੌਰਾਨ ਵਪਾਰ 6.48 ਅਰਬ ਅਮਰੀਕੀ ਡਾਲਰ ਰਿਹਾ। 

ਵਸਤੂ ਵਪਾਰ 

  • ਵਿੱਤੀ ਸਾਲ 2024–25 ਵਿੱਚ ਓਮਾਨ ਨੂੰ ਭਾਰਤ ਦਾ ਨਿਰਯਾਤ 4.06 ਅਰਬ ਅਮਰੀਕੀ ਡਾਲਰ ਰਿਹਾ। ਅਪ੍ਰੈਲ–ਅਕਤੂਬਰ 2025 ਦੌਰਾਨ ਨਿਰਯਾਤ, ਲਗਭਗ 5 ਪ੍ਰਤੀਸ਼ਤ ਦਾ ਵਾਧਾ ਦਰਜ ਕਰਵਾਉਂਦੇ ਹੋਏ, 2.57 ਅਰਬ ਅਮਰੀਕੀ ਡਾਲਰ ਰਿਹਾ। 
  • ਵਿੱਤੀ ਸਾਲ 2024–25 ਵਿੱਚ ਓਮਾਨ ਤੋਂ ਭਾਰਤ ਦਾ ਆਯਾਤ 6.55 ਅਰਬ ਅਮਰੀਕੀ ਡਾਲਰ ਰਿਹਾ, ਜਦਕਿ ਅਪ੍ਰੈਲ–ਅਕਤੂਬਰ 2025 ਦੌਰਾਨ ਆਯਾਤ 3.91 ਅਰਬ ਅਮਰੀਕੀ ਡਾਲਰ ਰਿਹਾ। 

ਸੇਵਾ ਵਪਾਰ 

  • ਭਾਰਤ ਤੋਂ ਓਮਾਨ ਨੂੰ ਸੇਵਾਵਾਂ ਦਾ ਨਿਰਯਾਤ 2020 ਵਿੱਚ 397 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2023 ਵਿੱਚ 617 ਮਿਲੀਅਨ ਅਮਰੀਕੀ ਡਾਲਰ ਹੋ ਗਿਆ, ਜਿਸ ਵਿੱਚ ਮੁੱਖ ਯੋਗਦਾਨ ਦੂਰਸੰਚਾਰ, ਕੰਪਿਊਟਰ ਅਤੇ ਸੂਚਨਾ ਸੇਵਾਵਾਂ, ਹੋਰ ਵਪਾਰਕ ਸੇਵਾਵਾਂ, ਪਰਿਵਹਨ ਅਤੇ ਯਾਤਰਾ ਸੇਵਾਵਾਂ ਦਾ ਰਿਹਾ। 
  • ਓਮਾਨ ਤੋਂ ਸੇਵਾਵਾਂ ਦਾ ਆਯਾਤ 101 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 159 ਮਿਲੀਅਨ ਅਮਰੀਕੀ ਡਾਲਰ ਹੋ ਗਿਆ, ਜਿਸ ਵਿੱਚ ਪਰਿਵਹਨ, ਯਾਤਰਾ, ਦੂਰਸੰਚਾਰ ਸੇਵਾਵਾਂ ਅਤੇ ਹੋਰ ਵਪਾਰਕ ਸੇਵਾਵਾਂ ਮੁੱਖ ਖੇਤਰ ਰਹੇ। 

ਵਸਤੂ ਅਤੇ ਸੇਵਾ ਕਾਰੋਬਾਰ ਵਿੱਚ ਇਸ ਵਧਦੀ ਹੋਈ ਭਾਗੀਦਾਰੀ ਨੇ ਇੱਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ ਕਰਨ ਦੇ ਫੈਸਲੇ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕੀਤਾ। 

ਵਸਤੂਆਂ ਲਈ ਬਾਜ਼ਾਰ ਪਹੁੰਚ: ਭਾਰਤ ਦੇ ਲਾਭ 

 

ਸੀਈਪੀਏ ਅਧੀਨ, ਭਾਰਤ ਨੂੰ ਓਮਾਨ ਲਈ ਆਪਣੇ ਨਿਰਯਾਤ 'ਤੇ 100 ਪ੍ਰਤੀਸ਼ਤ ਸ਼ੁਲਕ-ਮੁਕਤ ਬਾਜ਼ਾਰ ਦੀ ਪਹੁੰਚ ਪ੍ਰਾਪਤ ਹੁੰਦੀ ਹੈ, ਜੋ ਓਮਾਨ ਦੀਆਂ 98.08 ਪ੍ਰਤੀਸ਼ਤ ਸ਼ੁਲਕ ਰੇਖਾਵਾਂ ਨੂੰ ਕਵਰ ਕਰਦੀ ਹੈ ਅਤੇ 2022–23 ਦੇ ਔਸਤ ਅਧਾਰ 'ਤੇ ਭਾਰਤ ਦੇ ਵਪਾਰ ਮੁੱਲ ਦੇ 99.38 ਪ੍ਰਤੀਸ਼ਤ ਦੇ ਬਰਾਬਰ ਹੈ। ਸਾਰੀਆਂ ਜ਼ੀਰੋ-ਸ਼ੁਲਕ ਰਿਆਇਤਾਂ ਸਮਝੌਤੇ ਦੇ ਪ੍ਰਭਾਵ ਵਿੱਚ ਆਉਣ ਦੇ ਪਹਿਲੇ ਦਿਨ ਤੋਂ ਲਾਗੂ ਹੋ ਜਾਣਗੀਆਂ, ਜਿਸ ਨਾਲ ਨਿਰਯਾਤਕਾਂ ਨੂੰ ਤੁਰੰਤ ਹੀ ਇੱਕ ਭਰੋਸਾ ਮਿਲ ਜਾਵੇਗਾ। 

ਵਰਤਮਾਨ ਵਿੱਚ, ਸਰਵੋਤਮ ਅਨੁਕੂਲ ਰਾਸ਼ਟਰ ਵਿਵਸਥਾ ਅਧੀਨ ਭਾਰਤ ਦੇ ਨਿਰਯਾਤ ਮੁੱਲ ਦਾ ਸਿਰਫ਼ 15.33 ਪ੍ਰਤੀਸ਼ਤ ਅਤੇ ਸ਼ੁਲਕ ਰੇਖਾਵਾਂ ਦਾ 11.34 ਪ੍ਰਤੀਸ਼ਤ (2022–24 ਦੇ ਔਸਤ ਅਨੁਸਾਰ) ਹੀ ਜ਼ੀਰੋ ਸ਼ੁਲਕ 'ਤੇ ਓਮਾਨੀ ਬਾਜ਼ਾਰ ਵਿੱਚ ਪ੍ਰਵੇਸ਼ ਕਰ ਪਾਉਂਦਾ ਹੈ। ਸੀਈਪੀਏ ਨਾਲ, ਹੁਣ ਵਧੀਆ ਮੁੱਲ ਪ੍ਰਤੀਸਪਰਧਾਤਮਕਤਾ ਨਾਲ ਓਮਾਨ ਨੂੰ ਭਾਰਤ ਦੇ ਉਸ ਨਿਰਯਾਤ ਦੇ ਜਿਕਰਯੋਗ ਰੂਪ ਵਿੱਚ ਲਾਭਪਾਤਰੀ ਹੋਣ ਦੀ ਉਮੀਦ ਹੈ, ਜਿਸ 'ਤੇ ਪਹਿਲਾਂ 5 ਪ੍ਰਤੀਸ਼ਤ ਤੱਕ ਸ਼ੁਲਕ ਲੱਗਦਾ ਸੀ ਅਤੇ ਜਿਸ ਦਾ ਮੁੱਲ ਲਗਭਗ 3.64 ਅਰਬ ਅਮਰੀਕੀ ਡਾਲਰ ਸੀ। 

ਇਹ ਸਮਝੌਤਾ ਖਣਿਜ, ਰਸਾਇਣ, ਅਧਾਰ ਧਾਤੂ, ਮਸ਼ੀਨਰੀ, ਪਲਾਸਟਿਕ ਅਤੇ ਰਬੜ, ਪਰਿਵਹਨ ਅਤੇ ਆਟੋਮੋਟਿਵ ਉਤਪਾਦ, ਉਪਕਰਣ ਅਤੇ ਘੜੀਆਂ, ਕੱਚ, ਸਿਰੇਮਿਕ, ਸੰਗਮਰਮਰ, ਕਾਗਜ਼, ਵਸਤਰ, ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਉਤਪਾਦ, ਸਮੁੰਦਰੀ ਉਤਪਾਦ ਅਤੇ ਰਤਨ ਅਤੇ ਆਭੂਸ਼ਣ ਸਮੇਤ ਅਨੇਕ ਖੇਤਰਾਂ ਵਿੱਚ ਨਿਰਯਾਤ ਦੇ ਅਵਸਰ ਖੋਲ੍ਹਦਾ ਹੈ। 

 

28 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਓਮਾਨ ਦੇ ਆਯਾਤ ਬਾਜ਼ਾਰ ਤੱਕ ਵਧੀਆ ਪਹੁੰਚ, ਸਰਲੀਕ੍ਰਿਤ ਨਿਯਾਮਕ ਪ੍ਰਕਿਰਿਆਵਾਂ, ਅਨੁਪਾਲਨ ਜ਼ਰੂਰਤਾਂ ਵਿੱਚ ਕਮੀ ਅਤੇ ਤੇਜ਼ ਬਾਜ਼ਾਰ ਪ੍ਰਵੇਸ਼ ਦੁਆਰਾ ਸਮਰਥਿਤ, ਭਾਰਤੀ ਨਿਰਯਾਤਕ ਵੱਖ-ਵੱਖ ਉਤਪਾਦ ਵਰਗਾਂ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕਰਨ ਲਈ ਹੁਣ ਕਾਫ਼ੀ ਚੰਗੀ ਸਥਿਤੀ ਵਿੱਚ ਹਨ। 

ਭਾਰਤ ਦਾ ਬਾਜ਼ਾਰ ਪਹੁੰਚ ਪ੍ਰਸਤਾਵ ਅਤੇ ਸੁਰੱਖਿਆ ਉਪਾਅ 

 

 

ਸੀਈਪੀਏ ਅਧੀਨ ਅਪਵਾਦ ਸੂਚੀ ਵਿੱਚ ਉਹ ਸਾਰੀਆਂ ਵਸਤੂਆਂ ਸ਼ਾਮਲ ਹਨ, ਜਿਨ੍ਹਾਂ 'ਤੇ ਦੇਸ਼ਾਂ ਵੱਲੋਂ ਕੋਈ ਸ਼ੁਲਕ ਰਿਆਇਤ ਪ੍ਰਦਾਨ ਨਹੀਂ ਕੀਤੀ ਗਈ ਹੈ। 

 

 

ਭਾਰਤ ਨੇ ਆਪਣੀਆਂ ਕੁੱਲ ਸ਼ੁਲਕ ਰੇਖਾਵਾਂ (12,556) ਵਿੱਚੋਂ 77.79 ਪ੍ਰਤੀਸ਼ਤ 'ਤੇ ਸ਼ੁਲਕ ਉਦਾਰੀਕਰਨ ਦੀ ਪੇਸ਼ਕਸ਼ ਕੀਤੀ ਹੈ, ਜੋ ਮੁੱਲ ਅਧਾਰ 'ਤੇ ਓਮਾਨ ਤੋਂ ਹੋਣ ਵਾਲੇ ਭਾਰਤ ਦੇ 94.81 ਪ੍ਰਤੀਸ਼ਤ ਆਯਾਤ ਨੂੰ ਕਵਰ ਕਰਦਾ ਹੈ। ਨਾਲ ਹੀ, ਭਾਰਤ ਨੇ ਅਨੇਕ ਸ਼ੁਲਕ ਰੇਖਾਵਾਂ ਨੂੰ ਅਪਵਾਦ ਸੂਚੀ ਵਿੱਚ ਰੱਖਿਆ ਹੈ। ਇਸ ਕਦਮ ਦਾ ਉਦੇਸ਼ ਮੁੱਖ ਘਰੇਲੂ ਖੇਤਰਾਂ ਅਤੇ ਸੰਵੇਦਨਸ਼ੀਲ ਮੁੱਲ-ਚੇਨ ਉਦਯੋਗਾਂ ਦੀ ਸੁਰੱਖਿਆ ਕਰਨਾ ਅਤੇ ਨਿਰਮਾਣ ਪ੍ਰਤੀਸਪਰਧਾਤਮਕਤਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਉਣਾ ਹੈ। 

 

ਮੁੱਖ ਘਰੇਲੂ ਖੇਤਰ, ਜਿਵੇਂ ਪਰਿਵਹਨ ਉਪਕਰਣ, ਮੁੱਖ ਰਸਾਇਣ, ਅਨਾਜ, ਮਸਾਲੇ, ਕੌਫੀ ਅਤੇ ਚਾਹ ਅਤੇ ਜਾਨਵਰ-ਜਨਿਤ ਉਤਪਾਦ। 

 

ਸੰਵੇਦਨਸ਼ੀਲ ਮੁੱਲ-ਚੇਨ ਉਦਯੋਗ, ਜਿਵੇਂ ਰਬੜ, ਚਮੜਾ, ਵਸਤਰ, ਫੁੱਟਵੀਅਰ, ਪੈਟਰੋਲੀਅਮ ਤੇਲ ਅਤੇ ਖਣਿਜ-ਅਧਾਰਿਤ ਉਤਪਾਦ। 

 

ਮੁੱਖ ਖੇਤੀਬਾੜੀ ਉਤਪਾਦ, ਜਿਵੇਂ ਡੇਅਰੀ, ਤਿਲਹਣ, ਖਾਦ ਤੇਲ, ਸ਼ਹਿਦ, ਫਲ ਅਤੇ ਸਬਜ਼ੀਆਂ। 

 

ਸੀਈਪੀਏ ਦਾ ਖੇਤਰ-ਵਾਰ ਪ੍ਰਭਾਵ 

ਅਭਿਆਂਤ੍ਰਿਕੀ ਵਸਤੂਆਂ: 

ਓਮਾਨ ਭਾਰਤ ਦੇ ਅਭਿਆਂਤ੍ਰਿਕੀ ਨਿਰਯਾਤ ਲਈ ਇੱਕ ਮਹੱਤਵਪੂਰਨ ਮੰਜ਼ਿਲ ਹੈ, ਜੋ ਵਿੱਤੀ ਸਾਲ 2024–25 ਵਿੱਚ 875.83 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਿਆ। ਇਸ ਵਿੱਚ ਮਸ਼ੀਨਰੀ, ਬਿਜਲੀ ਉਪਕਰਣ, ਆਟੋਮੋਬਾਈਲ, ਲੋਹਾ ਅਤੇ ਇਸਪਾਤ ਅਤੇ ਅਲੌਹ ਧਾਤੂਆਂ ਸ਼ਾਮਲ ਹਨ। 

  • ਸੀਈਪੀਏ ਅਧੀਨ, ਸਾਰੇ ਅਭਿਆਂਤ੍ਰਿਕੀ ਅਭਿਆਂਤ੍ਰਿਕੀ ਉਤਪਾਦਾਂ ਨੂੰ ਜ਼ੀਰੋ-ਸ਼ੁਲਕ ਬਾਜ਼ਾਰ ਦੀ ਪਹੁੰਚ ਪ੍ਰਾਪਤ ਹੁੰਦੀ ਹੈ, ਜੋ ਪਹਿਲਾਂ ਦੇ ਐੱਮਐੱਫਐੱਨ 0–5 ਪ੍ਰਤੀਸ਼ਤ ਸ਼ੁਲਕ ਨੂੰ ਬਦਲਦੀ ਹੈ ਅਤੇ ਭਾਰਤੀ ਨਿਰਯਾਤਕਾਂ ਲਈ ਮੁੱਲ ਪ੍ਰਤੀਸਪਰਧਾਤਮਕਤਾ ਵਿੱਚ ਸੁਧਾਰ ਕਰਦੀ ਹੈ। 
  • ਸ਼ੁਲਕ ਸਮਾਪਤੀ ਅਤੇ ਵਧੀਆ ਬਾਜ਼ਾਰ ਪਹੁੰਚ ਨਾਲ, ਓਮਾਨ ਨੂੰ ਹੋਣ ਵਾਲੇ ਅਭਿਆਂਤ੍ਰਿਕੀ ਨਿਰਯਾਤ ਦੇ ਸਾਲ 2030 ਤੱਕ 1.3–1.6 ਅਰਬ ਅਮਰੀਕੀ ਡਾਲਰ ਤੱਕ ਵਧਣ ਦਾ ਅਨੁਮਾਨ ਹੈ, ਜਿਸ ਨਾਲ ਵਿਕਾਸ ਦੀ ਗਤੀ ਨੂੰ ਪੁਨਰਸਥਾਪਿਤ ਕਰਨ ਵਿੱਚ ਮਦਦ ਮਿਲੇਗੀ। 
  • ਮੁੱਖ ਲਾਭ ਅਵਸੰਰਚਨਾ ਪ੍ਰੋਜੈਕਟਾਂ ਵਿੱਚ ਵਰਤੇ ਜਾਣ ਵਾਲੇ ਲੋਹਾ ਅਤੇ ਇਸਪਾਤ ਉਤਪਾਦਾਂ, ਓਮਾਨ ਦੇ ਵਿਭਿੰਨਤਾ ਦਾ ਸਮਰਥਨ ਕਰਨ ਵਾਲੀ ਬਿਜਲੀ ਅਤੇ ਉਦਯੋਗਿਕ ਮਸ਼ੀਨਰੀ, 5 ਪ੍ਰਤੀਸ਼ਤ ਸ਼ੁਲਕ ਹਟਾਏ ਜਾਣ ਤੋਂ ਬਾਅਦ ਮੋਟਰ ਵਾਹਨ, ਅਤੇ ਬਿਜਲੀ ਅਤੇ ਨਿਰਮਾਣ ਕੰਮਾਂ ਲਈ ਤਾਂਬੇ ਦੇ ਉਤਪਾਦਾਂ ਤੋਂ ਉਮੀਦ ਕੀਤੀ ਜਾਂਦੀ ਹੈ। 
  • ਇਸ ਸਮਝੌਤੇ ਨਾਲ ਛੋਟੇ ਅਤੇ ਮੱਧਮ ਉੱਦਮਾਂ (ਐੱਮਐੱਸਐੱਮਈ) ਨੂੰ ਲਾਭ ਹੋਣ ਦੀ ਉਮੀਦ ਹੈ, ਵਿਸ਼ੇਸ਼ ਤੌਰ 'ਤੇ ਲੋਹਾ ਅਤੇ ਇਸਪਾਤ ਅਤੇ ਮਸ਼ੀਨਰੀ ਖੇਤਰਾਂ ਵਿੱਚ, ਕਿਉਂਕਿ ਇਹ ਓਮਾਨ ਦੇ ਉਦਯੋਗਿਕ ਅਤੇ ਅਵਸੰਰਚਨਾ ਸਪਲਾਈ ਚੇਨਾਂ ਵਿੱਚ ਇਨ੍ਹਾਂ ਦਾ ਵਿਸਥਾਰ ਅਤੇ ਡੂੰਘਾ ਏਕੀਕਰਨ ਸੰਭਵ ਬਣਾਉਂਦਾ ਹੈ। 
  • ਵਾਹਨਾਂ, ਆਟੋ ਕੰਪੋਨੈਂਟ ਅਤੇ ਉਦਯੋਗਿਕ ਉਪਕਰਣਾਂ ਵਿੱਚ ਸ਼ੁਲਕ ਸਮਾਪਤੀ ਨਾਲ ਨਿਰਮਾਣ, ਲੌਜਿਸਟਿਕਸ, ਖਾਦ ਬਣਾਉਣ, ਵਸਤਰ ਅਤੇ ਰਸਾਇਣ ਵਰਗੇ ਖੇਤਰਾਂ ਵਿੱਚ ਵੀ ਮੰਗ ਨੂੰ ਸਮਰਥਨ ਮਿਲਦਾ ਹੈ। 

ਵਿਆਪਕ ਪੱਧਰ 'ਤੇ, ਅਮਰੀਕਾ, ਯੂਰੋਪੀਅਨ ਸੰਘ ਅਤੇ ਮੈਕਸੀਕੋ ਵਰਗੇ ਬਾਜ਼ਾਰਾਂ ਵਿੱਚ ਵਧਦੇ ਵਿਸ਼ਵ ਸੁਰੱਖਿਆਵਾਦ ਵਿਚਕਾਰ, ਓਮਾਨ ਭਾਰਤੀ ਅਭਿਆਂਤ੍ਰਿਕੀ  ਨਿਰਯਾਤਕਾਂ ਨੂੰ ਇੱਕ ਸਥਿਰ ਵਿਕਲਪਿਕ ਬਾਜ਼ਾਰ ਅਤੇ ਰਣਨੀਤਕ ਵਿਭਿੰਨਤਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਜੀਸੀਸੀ ਅਤੇ ਮੱਧ ਪੂਰਬ ਤੱਕ ਵਿਆਪਕ ਪਹੁੰਚ ਨੂੰ ਵੀ ਸਮਰਥਨ ਪ੍ਰਦਾਨ ਕਰਦਾ ਹੈ। 

ਫਾਰਮਾਸਿਊਟੀਕਲਜ਼

ਓਮਾਨ ਦੇ ਫਾਰਮਾਸਿਊਟੀਕਲ ਬਾਜ਼ਾਰ ਦਾ ਮੁੱਲ ਸਾਲ 2024 ਵਿੱਚ 302.84 ਮਿਲੀਅਨ ਅਮਰੀਕੀ ਡਾਲਰ ਸੀ ਅਤੇ ਸਾਲ 2031 ਤੱਕ ਇਸ ਦੇ 473.71 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ 6.6 ਪ੍ਰਤੀਸ਼ਤ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (CAGR) ਨਾਲ ਵਧ ਰਿਹਾ ਹੈਇਹ ਬਾਜ਼ਾਰ ਵੱਡੀ ਮਾਤਰਾ ਵਿੱਚ ਆਯਾਤ 'ਤੇ ਨਿਰਭਰ ਹੈ, ਜਿਸ ਨਾਲ ਬਾਹਰੀ ਸਪਲਾਇਰਾਂ ਲਈ ਮੰਗ ਨਿਰੰਤਰ ਬਣੀ ਰਹਿੰਦੀ ਹੈ। 

  • ਸੀਈਪੀਏ ਅਧੀਨ, ਜਨਤਕ-ਨਿੱਜੀ ਖਰੀਦ ਵਿੱਚ ਪ੍ਰਤੀਸਪਰਧਾਤਮਕਤਾ ਵਧਾਉਂਦੇ ਹੋਏ ਮੁੱਖ ਤਿਆਰ ਦਵਾਈਆਂ, ਟੀਕੇ ਅਤੇ ਮੁੱਖ ਸਰਗਰਮ ਫਾਰਮਾਸਿਊਟੀਕਲ ਸਮੱਗਰੀ, ਜਿਨ੍ਹਾਂ ਵਿੱਚ ਪੈਨਿਸਿਲਿਨ, ਸਟ੍ਰੈਪਟੋਮਾਈਸਿਨ, ਟੈਟਰਾਸਾਈਕਲਿਨ ਅਤੇ ਏਰਿਥਰੋਮਾਈਸਿਨ ਸ਼ਾਮਲ ਹਨ, ਲਈ ਬੰਧਨਕਾਰੀ ਜ਼ੀਰੋ-ਸ਼ੁਲਕ ਪਹੁੰਚ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਸਥਿਰ ਮੁੱਲ ਨਿਰਧਾਰਨ ਅਤੇ ਦੀਰਘਕਾਲੀ ਸਪਲਾਈ ਵਿਵਸਥਾ ਯਕੀਨੀ ਹੁੰਦੀ ਹੈ। 
  • ਇਹ ਸਮਝੌਤਾ ਉਨ੍ਹਾਂ ਫਾਰਮਾਸਿਊਟੀਕਲ ਉਤਪਾਦਾਂ ਲਈ ਨਿਯਾਮਕ ਤੇਜ਼ ਪ੍ਰਕਿਰਿਆ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਅਮਰੀਕਾ ਦੇ ਯੂਐੱਸਐੱਫਡੀਏ, ਯੂਰਪ ਦੇ ਈਐੱਮਏ, ਯੂਕੇ ਦੇ ਐੱਮਐੱਚਆਰਏ ਅਤੇ ਆਸਟ੍ਰੇਲੀਆ ਦੇ ਟੀਜੀਏ ਵਰਗੇ ਮਾਨਤਾ ਪ੍ਰਾਪਤ ਸਖ਼ਤ ਅਧਿਕਾਰੀਆਂ ਵੱਲੋਂ ਪ੍ਰਵਾਨ ਕੀਤਾ ਗਿਆ ਹੈ, ਅਤੇ ਪੂਰਨ ਮੁੱਲਾਂਕਣ ਦਸਤਾਵੇਜ਼ ਜਮ੍ਹਾਂ ਕਰਨ 'ਤੇ ਪਹਿਲਾਂ ਨਿਰੀਖਣ ਤੋਂ ਬਿਨਾਂ 90-ਦਿਨ ਦੀ ਮਾਰਕੀਟਿੰਗ ਅਨੁਮਤੀ ਲਈ ਯੋਗਤਾ ਪ੍ਰਦਾਨ ਕਰਦਾ ਹੈ। ਜਿੱਥੇ ਨਿਰੀਖਣ ਜ਼ਰੂਰੀ ਹੋਵੇ, ਉੱਥੇ ਪ੍ਰਵਾਨਗੀ ਨੂੰ 270 ਕਾਰਜ ਦਿਵਸਾਂ ਅੰਦਰ ਟੀਚਾ ਬਣਾਇਆ ਗਿਆ ਹੈ। 
  • ਜੀਐੱਮਪੀ (ਚੰਗਾ ਨਿਰਮਾਣ ਪੱਧਰ) ਪ੍ਰਮਾਣ ਪੱਤਰਾਂ ਅਤੇ ਨਿਰੀਖਣ ਨਤੀਜਿਆਂ ਦੀ ਸਵੀਕਾਰਤਾ, ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਬਣਾਈ ਰੱਖਦੇ ਹੋਏ ਸੁਵਿਵਸਥਿਤ ਸਥਿਰਤਾ ਜ਼ਰੂਰਤਾਂ, ਅਤੇ ਸਥਾਨਕ ਬਾਜ਼ਾਰ ਦੀਆਂ ਪਰਿਸਥਿਤੀਆਂ ਅਤੇ ਜਨਤਕ ਸਿਹਤ ਤਰਜੀਹਾਂ ਅਨੁਸਾਰ ਮੁੱਲ ਨਿਰਧਾਰਨ, ਇਹ ਸਭ ਮਿਲ ਕੇ ਅਨੁਪਾਲਨ ਲਾਗਤ ਅਤੇ ਪ੍ਰਵਾਨਗੀ ਦੇ ਸਮਾਂ-ਸੀਮਾ ਨੂੰ ਘਟਾਉਂਦੇ ਹਨ, ਨਾਲ ਹੀ ਓਮਾਨੀ ਬਾਜ਼ਾਰ ਵਿੱਚ ਸਥਿਰਤਾ ਅਤੇ ਸਤਤ ਸਪਲਾਈ ਨੂੰ ਸਮਰਥਨ ਦਿੰਦੇ ਹਨ। 

ਸਮੁੰਦਰੀ ਉਤਪਾਦ 

ਓਮਾਨ ਦਾ ਸਮੁੰਦਰੀ ਉਤਪਾਦਾਂ ਦਾ ਆਯਾਤ 2022–24 ਦੌਰਾਨ 118.91 ਮਿਲੀਅਨ ਅਮਰੀਕੀ ਡਾਲਰ ਦਾ ਰਿਹਾ, ਜਦਕਿ ਭਾਰਤ ਤੋਂ ਆਯਾਤ 7.75 ਮਿਲੀਅਨ ਅਮਰੀਕੀ ਡਾਲਰ ਦਾ ਹੀ ਸੀ। ਇਹ ਨਿਰਯਾਤ ਵਿਸਥਾਰ ਲਈ ਕਾਫ਼ੀ ਸੰਭਾਵਨਾਵਾਂ ਦਰਸਾਉਂਦਾ ਹੈ। ਸੀਈਪੀਏ ਨਾਲ ਭਾਰਤ ਦੇ ਸਮੁੰਦਰੀ ਭੋਜਨ ਉਤਪਾਦਾਂ ਜਿਵੇਂ ਝੀਂਗਾ ਅਤੇ ਮੱਛੀ ਦੇ ਓਮਾਨ ਲਈ ਉੱਚ ਨਿਰਯਾਤ ਨੂੰ ਸਮਰਥਨ ਮਿਲਣ ਦੀ ਉਮੀਦ ਹੈ। 

  • ਸੀਈਪੀਏ ਅਧੀਨ, ਸਮੁੰਦਰੀ ਉਤਪਾਦਾਂ ਨੂੰ ਤੁਰੰਤ ਜ਼ੀਰੋ-ਸ਼ੁਲਕ ਪਹੁੰਚ ਪ੍ਰਾਪਤ ਹੁੰਦੀ ਹੈ, ਜਿਸ ਨਾਲ ਪਹਿਲਾਂ ਦੇ 0 ਤੋਂ 5 ਪ੍ਰਤੀਸ਼ਤ ਤੱਕ ਦੇ ਆਯਾਤ ਸ਼ੁਲਕ ਨੂੰ ਬਦਲਿਆ ਜਾਂਦਾ ਹੈ ਅਤੇ ਭਾਰਤੀ ਨਿਰਯਾਤਕਾਂ ਲਈ ਤੁਰੰਤ ਮੁੱਲ ਪ੍ਰਤੀਸਪਰਧਾਤਮਕਤਾ ਯਕੀਨੀ ਹੋ ਜਾਂਦੀ ਹੈ। 
  • ਸਮੁੰਦਰੀ ਖੇਤਰ ਦੀ ਸ਼੍ਰਮ-ਪ੍ਰਧਾਨ ਪ੍ਰਕਿਰਤੀ ਨੂੰ ਵੇਖਦੇ ਹੋਏ, ਵਿਸਥਾਰਤ ਬਾਜ਼ਾਰ ਪਹੁੰਚ ਰੁਜ਼ਗਾਰ ਸ੍ਰਿਸ਼ਟੀ ਦੀਆਂ ਸੰਭਾਵਨਾਵਾਂ ਪੈਦਾ ਕਰਦੀ ਹੈ, ਵਿਸ਼ੇਸ਼ ਤੌਰ 'ਤੇ ਤੱਟੀ ਖੇਤਰਾਂ ਅਤੇ ਸੰਬੰਧਿਤ ਪ੍ਰੋਸੈਸਿੰਗ ਗਤੀਵਿਧੀਆਂ ਵਿੱਚ। 

ਉਤਪਾਦ ਪੱਧਰ ਦੇ ਅੰਕੜੇ ਮੁੱਖ ਸ਼੍ਰੇਣੀਆਂ ਵਿੱਚ ਅਣਵਰਤੀ ਗਈ ਸੰਭਾਵਨਾ ਨੂੰ ਉਜਾਗਰ ਕਰਦੇ ਹਨ। ਭਾਰਤ ਦੇ ਵੈਨਾਮੇਈ ਝੀਂਗੇ ਦਾ ਓਮਾਨ ਨੂੰ ਨਿਰਯਾਤ ਸਾਲ 2024 ਵਿੱਚ 0.68 ਮਿਲੀਅਨ ਅਮਰੀਕੀ ਡਾਲਰ ਦਾ ਰਿਹਾ, ਜਦਕਿ ਭਾਰਤ ਦਾ ਵਿਸ਼ਵ ਨਿਰਯਾਤ 3.63 ਅਰਬ ਅਮਰੀਕੀ ਡਾਲਰ ਦਾ ਸੀ, ਅਤੇ ਫ੍ਰੋਜ਼ਨ ਕੱਟਲਫਿਸ਼ ਦਾ ਓਮਾਨ ਨੂੰ ਕੀਤਾ ਗਿਆ ਨਿਰਯਾਤ 0.36 ਮਿਲੀਅਨ ਅਮਰੀਕੀ ਡਾਲਰ ਦਾ ਰਿਹਾ, ਜਦਕਿ ਵਿਸ਼ਵ ਨਿਰਯਾਤ 270.73 ਮਿਲੀਅਨ ਅਮਰੀਕੀ ਡਾਲਰ ਦਾ ਸੀ। 

ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਪਦਾਰਥ 

ਓਮਾਨ ਦਾ ਖੇਤੀਬਾੜੀ ਆਯਾਤ ਸਾਲ 2020 ਵਿੱਚ ਰਹੇ 4.51 ਅਰਬ ਅਮਰੀਕੀ ਡਾਲਰ ਤੋਂ ਵਧ ਕੇ ਸਾਲ 2024 ਵਿੱਚ 5.97 ਅਰਬ ਅਮਰੀਕੀ ਡਾਲਰ ਦਾ ਹੋ ਗਿਆ, ਜਿਸ ਵਿੱਚ 7.29 ਪ੍ਰਤੀਸ਼ਤ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਦਰਜ ਕੀਤੀ ਗਈ। ਸਾਲ 2024 ਵਿੱਚ, ਓਮਾਨ ਦੇ ਖੇਤੀਬਾੜੀ ਆਯਾਤ ਵਿੱਚ ਭਾਰਤ ਦੀ ਹਿੱਸੇਦਾਰੀ 10.24 ਪ੍ਰਤੀਸ਼ਤ ਦੀ ਸੀ, ਜਿਸ ਨਾਲ ਇਹ ਦੂਜਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ। ਉਸੇ ਅਵਧੀ ਦੌਰਾਨ, ਭਾਰਤ ਦਾ ਓਮਾਨ ਨੂੰ ਕੀਤਾ ਗਿਆ ਖੇਤੀਬਾੜੀ ਨਿਰਯਾਤ 364.67 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 556.34 ਮਿਲੀਅਨ ਅਮਰੀਕੀ ਡਾਲਰ ਹੋ ਗਿਆ, ਜਿਸ ਵਿੱਚ 11.14 ਪ੍ਰਤੀਸ਼ਤ ਦੀ ਮਜ਼ਬੂਤ ਮਿਸ਼ਰਿਤ ਸਾਲਾਨਾ ਵਿਕਾਸ ਦਰ ਦਰਜ ਹੋਈ। 

ਏਪੀਡਾ-ਅਨੁਸੂਚਿਤ ਉਤਪਾਦਾਂ ਦਾ ਨਿਰਯਾਤ 299.49 ਮਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 477.33 ਮਿਲੀਅਨ ਅਮਰੀਕੀ ਡਾਲਰ ਹੋ ਗਿਆ, ਜਿਸ ਵਿੱਚ 12.36 ਪ੍ਰਤੀਸ਼ਤ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਦਰਜ ਹੋਈ। ਮੁੱਖ ਨਿਰਯਾਤ ਵਸਤੂਆਂ ਵਿੱਚ ਬਾਸਮਤੀ ਅਤੇ ਪਾਰਬੌਇਲਡ ਚਾਵਲ, ਕੇਲੇ, ਆਲੂ, ਪਿਆਜ਼, ਸੋਇਆਬੀਨ ਮੀਲ, ਮਿੱਠੇ ਬਿਸਕੁੱਟ, ਕਾਜੂ ਗਿਰੀ, ਮਿਸ਼ਰਤ ਮਸਾਲੇ, ਮੱਖਣ, ਫਿਸ਼ ਬੌਡੀ ਆਇਲ, ਝੀਂਗਾ ਅਤੇ ਪ੍ਰੌਨ ਦਾ ਚਾਰਾ, ਫ੍ਰੋਜ਼ਨ ਬੋਨਲੈੱਸ ਮਵੇਸ਼ੀ ਮਾਸ ਅਤੇ ਉਪਜਾਊ ਅੰਡੇ ਸ਼ਾਮਲ ਹਨ। 

 

 

ਖੇਤੀਬਾੜੀ ਉਤਪਾਦਾਂ ਵਿੱਚ ਮੁੱਖ ਲਾਭ 

ਮਵੇਸ਼ੀਆਂ ਦਾ ਬੋਨਲੈੱਸ ਮਾਸ – ਓਮਾਨ ਦੇ 68.27 ਮਿਲੀਅਨ ਅਮਰੀਕੀ ਡਾਲਰ ਦੇ ਆਯਾਤ ਬਾਜ਼ਾਰ ਵਿੱਚ 94.3% ਦੀ ਹਿੱਸੇਦਾਰੀ ਨਾਲ, ਜ਼ੀਰੋ-ਸ਼ੁਲਕ ਪਹੁੰਚ ਭਾਰਤ ਦੀ ਮੁੱਖ ਸਪਲਾਇਰ ਸਥਿਤੀ ਨੂੰ ਮਜ਼ਬੂਤ ਕਰਦੀ ਹੈ। 

 

ਤਾਜ਼ੇ ਅੰਡੇ – ਜ਼ੀਰੋ-ਸ਼ੁਲਕ ਪਹੁੰਚ ਭਾਰਤ ਦੀ 98.3% ਹਿੱਸੇਦਾਰੀ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਓਮਾਨ ਅੰਡਿਆਂ ਲਈ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ ਮੰਜ਼ਿਲ ਬਣ ਜਾਂਦਾ ਹੈ। 

 

ਮਿੱਠੇ ਬਿਸਕੁੱਟ – ਜ਼ੀਰੋ-ਸ਼ੁਲਕ ਪ੍ਰਵੇਸ਼ ਓਮਾਨ ਦੇ 8.05 ਮਿਲੀਅਨ ਅਮਰੀਕੀ ਡਾਲਰ ਦੇ ਬਿਸਕੁੱਟ ਬਾਜ਼ਾਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਤੁਰਕੀ, ਯੂਏਈ ਅਤੇ ਸਾਊਦੀ ਅਰਬ ਦੇ ਮੁਕਾਬਲੇ ਵਿੱਚ ਪ੍ਰਤੀਸਪਰਧਾਤਮਕਤਾ ਵਿੱਚ ਸੁਧਾਰ ਹੁੰਦਾ ਹੈ। 

 

ਮੱਖਣ – 5 ਪ੍ਰਤੀਸ਼ਤ ਸ਼ੁਲਕ ਦੀ ਸਮਾਪਤੀ ਨਾਲ ਓਮਾਨ ਵਿੱਚ 5.75 ਮਿਲੀਅਨ ਅਮਰੀਕੀ ਡਾਲਰ ਮੁੱਲ ਦੇ ਭਾਰਤੀ ਨਿਰਯਾਤਾਂ ਦੀ ਮੁੱਲ ਪ੍ਰਤੀਸਪਰਧਾਤਮਕਤਾ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਡੈਨਮਾਰਕ, ਸੌਦੀ ਅਰਬ ਅਤੇ ਨਿਊਜ਼ੀਲੈਂਡ ਦੀ ਤੁਲਨਾ ਵਿੱਚ ਭਾਰਤ ਨੂੰ ਵਾਧਾ ਮਿਲਦਾ ਹੈ। 

 

ਕੁਦਰਤੀ ਸ਼ਹਿਦ – ਸ਼ੁਲਕ ਸਮਾਪਤੀ ਨਾਲ ਓਮਾਨ ਦੇ 6.61 ਮਿਲੀਅਨ ਅਮਰੀਕੀ ਡਾਲਰ ਦੇ ਸ਼ਹਿਦ ਬਾਜ਼ਾਰ ਵਿੱਚ ਭਾਰਤ ਦੀ ਮੁੱਲ ਪ੍ਰਤੀਸਪਰਧਾਤਮਕਤਾ ਵਿੱਚ ਸੁਧਾਰ ਹੁੰਦਾ ਹੈ, ਜਿੱਥੇ ਭਾਰਤ ਦੀ ਹਿੱਸੇਦਾਰੀ 19.2 ਪ੍ਰਤੀਸ਼ਤ ਹੈ, ਅਤੇ ਇਸ ਨਾਲ ਆਸਟ੍ਰੇਲੀਆ, ਚੀਨ ਅਤੇ ਸਾਊਦੀ ਅਰਬ ਦੀ ਤੁਲਨਾ ਵਿੱਚ ਭਾਰਤ ਨੂੰ ਵਾਧਾ ਮਿਲਦਾ ਹੈ। 

 

ਮਿਸ਼ਰਤ ਮਸਾਲੇ ਅਤੇ ਸੀਜ਼ਨਿੰਗ – ਸ਼ੁਲਕ-ਮੁਕਤ ਪਹੁੰਚ ਨਾਲ ਓਮਾਨ ਦੇ 40.02 ਮਿਲੀਅਨ ਅਮਰੀਕੀ ਡਾਲਰ ਦੇ ਬਾਜ਼ਾਰ ਵਿੱਚ ਭਾਰਤ ਦੀ 14.1 ਪ੍ਰਤੀਸ਼ਤ ਹਿੱਸੇਦਾਰੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਭਾਰਤ ਸੰਯੁਕਤ ਰਾਜ ਅਮਰੀਕਾ ਦੇ ਸਮਕੱਖ ਅਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਅੱਗੇ ਹੋ ਜਾਂਦਾ ਹੈ। 

 

 

 

ਇਸ ਨਾਲ ਹੀ, ਭਾਰਤ ਨੇ ਘਰੇਲੂ ਕਿਸਾਨਾਂ ਅਤੇ ਸੰਵੇਦਨਸ਼ੀਲ ਖੇਤੀਬਾੜੀ ਹਿੱਤਾਂ ਦੀ ਰੱਖਿਆ ਲਈ ਇੱਕ ਸੰਤੁਲਿਤ ਸੁਰੱਖਿਆਤਮਕ ਦ੍ਰਿਸ਼ਟੀਕੋਣ ਅਪਣਾਇਆ ਹੈ। ਦੁੱਧ ਉਤਪਾਦ, ਅਨਾਜ, ਫਲ, ਸਬਜ਼ੀਆਂ, ਖਾਦ ਤੇਲ, ਤਿਲਹਣ ਅਤੇ ਕੁਦਰਤੀ ਸ਼ਹਿਦ ਵਰਗੇ ਮੁੱਖ ਉਤਪਾਦਾਂ ਨੂੰ ਤੁਰੰਤ ਸ਼ੁਲਕ ਰਿਆਇਤਾਂ ਤੋਂ ਬਾਹਰ ਰੱਖਿਆ ਗਿਆ ਹੈ। 

 

 

ਪੰਜ ਤੋਂ ਦਸ ਸਾਲਾਂ ਦੀ ਅਵਧੀ ਵਿੱਚ ਚਰਨਬੱਧ ਸ਼ੁਲਕ ਖਾਤਮਾ

ਚੁਣੇ ਹੋਏ ਪ੍ਰੋਸੈਸਡ ਉਤਪਾਦਾਂ ਲਈ, ਜਿਵੇਂ ਮਿੱਠੇ ਬਿਸਕੁੱਟ, ਰਸਕ, ਟੋਸਟੇਡ ਬ੍ਰੈੱਡ, ਪੇਸਟਰੀ ਅਤੇ ਕੇਕ, ਪਾਪੜ, ਕੁੱਤਿਆਂ ਜਾਂ ਬਿੱਲੀਆਂ ਦਾ ਭੋਜਨ, ਇਹ ਪ੍ਰਾਵਧਾਨ ਨਿਰਯਾਤ ਵ੍ਰਿਦੱਧੀ ਨੂੰ ਪ੍ਰੋਤਸਾਹਿਤ ਕਰਦਾ ਹੈ, ਨਾਲ ਹੀ ਭੋਜਨ ਸੁਰੱਖਿਆ ਅਤੇ ਘਰੇਲੂ ਖੇਤੀਬਾੜੀ ਹਿੱਤਾਂ ਦੀ ਰੱਖਿਆ ਯਕੀਨੀ ਬਣਾਉਂਦਾ ਹੈ। 

 

ਇਲੈਕਟ੍ਰੌਨਿਕਸ

ਸਾਲ 2024 ਵਿੱਚ ਓਮਾਨ ਨੇ ਲਗਭਗ 3 ਅਰਬ ਅਮਰੀਕੀ ਡਾਲਰ ਮੁੱਲ ਦੇ ਇਲੈਕਟ੍ਰੌਨਿਕ ਵਸਤੂਆਂ ਦਾ ਆਯਾਤ ਕੀਤਾ, ਜਦਕਿ ਭਾਰਤ ਦਾ ਨਿਰਯਾਤ 123 ਮਿਲੀਅਨ ਅਮਰੀਕੀ ਡਾਲਰ ਦਾ ਹੀ ਸੀ, ਜੋ ਵਿਸਥਾਰ ਦੀਆਂ ਸਪੱਸ਼ਟ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਮੁੱਖ ਆਯਾਤ ਖੰਡਾਂ ਵਿੱਚ ਸਮਾਰਟਫੋਨ, ਫੋਟੋਵੋਲਟਾਇਕ ਸੈੱਲ, ਦੂਰਸੰਚਾਰ ਉਪਕਰਣ ਅਤੇ ਉਨ੍ਹਾਂ ਦੇ ਪੁਰਜ਼ੇ, ਬਿਜਲੀ ਨਿਯੰਤਰਣ ਜਾਂ ਵੰਡ ਲਈ ਬੋਰਡ ਅਤੇ ਕੈਬਨਿਟ, ਅਤੇ ਸਟੈਟਿਕ ਕਨਵਰਟਰ ਸ਼ਾਮਲ ਹਨ। 

ਭਾਰਤ ਪਹਿਲਾਂ ਹੀ ਸਮਾਰਟਫੋਨ, ਸਟੈਟਿਕ ਕਨਵਰਟਰ ਅਤੇ ਬਿਜਲੀ ਨਿਯੰਤਰਣ ਜਾਂ ਵੰਡ ਲਈ ਬੋਰਡ ਤੇ ਕੈਬਨਿਟ ਦਾ ਨਿਰਯਾਤ ਕਰਦਾ ਹੈ, ਜਿਨ੍ਹਾਂ ਵਿੱਚੋਂ ਬਾਅਦ ਵਾਲੀਆਂ ਦੋ ਸ਼੍ਰੇਣੀਆਂ ਵਿੱਚ ਇਸ ਦੀ ਮੌਜੂਦਗੀ ਮੁਕਾਬਲਤਨ ਵੱਧ ਮਜ਼ਬੂਤ ਹੈ। ਜ਼ਿਆਦਾਤਰ ਇਲੈਕਟ੍ਰੌਨਿਕ ਵਸਤੂਆਂ 'ਤੇ ਆਯਾਤ ਸ਼ੁਲਕ ਪਹਿਲਾਂ ਹੀ ਜ਼ੀਰੋ ਹੈ ਅਤੇ ਸੀਈਪੀਏ ਅਧੀਨ ਬਾਕੀ ਵਸਤੂਆਂ - ਬੋਰਡ ਅਤੇ ਕੈਬਨਿਟ, ਸਟੈਟਿਕ ਕਨਵਰਟਰ ਅਤੇ ਟੈਲੀਵਿਜ਼ਨ ਰਿਸੈਪਸ਼ਨ ਉਪਕਰਣ — 'ਤੇ ਵੀ ਸ਼ੁਲਕ ਜ਼ੀਰੋ ਹੋ ਜਾਂਦਾ ਹੈ, ਜਿਸ ਨਾਲ ਸ਼ੁਲਕ ਵਿਵਸਥਾ ਵਿੱਚ ਨਿਸ਼ਚਿਤਤਾ ਵਧਦੀ ਹੈ। ਟਾਪ ਦਸ ਉਤਪਾਦਾਂ ਲਈ ਓਮਾਨ ਦਾ ਆਯਾਤ ਬਾਜ਼ਾਰ ਲਗਭਗ ਦੋ ਅਰਬ ਅਮਰੀਕੀ ਡਾਲਰ ਦਾ ਹੈ, ਜਿਸ ਦੇ ਚੱਲਦੇ ਭਾਰਤੀ ਨਿਰਯਾਤਕ ਚੁਣੇ ਹੋਏ ਉੱਚ ਸੰਭਾਵਨਾਸ਼ੀਲ ਖੰਡਾਂ ਵਿੱਚ ਕ੍ਰਮਿਕ ਰੂਪ ਵਿੱਚ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਸਥਿਤੀ ਵਿੱਚ ਹਨ। 

ਰਸਾਇਣ ਉਦਯੋਗ 

ਓਮਾਨ ਨੇ ਸਾਲ 2024 ਵਿੱਚ 3.13 ਅਰਬ ਅਮਰੀਕੀ ਡਾਲਰ ਮੁੱਲ ਦੇ ਰਸਾਇਣਾਂ ਦਾ ਆਯਾਤ ਕੀਤਾ, ਜਦਕਿ ਭਾਰਤ ਤੋਂ ਨਿਰਯਾਤ 169.41 ਮਿਲੀਅਨ ਅਮਰੀਕੀ ਡਾਲਰ ਦਾ ਹੀ ਰਿਹਾ, ਜਿਸ ਨਾਲ ਨਿਰਯਾਤ ਵਿਸਥਾਰ ਦੀਆਂ ਕਾਫ਼ੀ ਸੰਭਾਵਨਾਵਾਂ ਸਪੱਸ਼ਟ ਹੁੰਦੀਆਂ ਹਨ। 

  • ਸੀਈਪੀਏ ਅਧੀਨ ਅਕਾਰਬਨਿਕ ਰਸਾਇਣਾਂ, ਕਾਰਬਨਿਕ ਰਸਾਇਣਾਂ ਅਤੇ ਰਸਾਇਣਕ ਉਤਪਾਦਾਂ ਸਮੇਤ ਮੁੱਖ ਰਸਾਇਣ ਸ਼੍ਰੇਣੀਆਂ ਨੂੰ ਤੁਰੰਤ ਜ਼ੀਰੋ-ਸ਼ੁਲਕ ਬਾਜ਼ਾਰ ਪਹੁੰਚ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਪਹਿਲਾਂ ਲਾਗੂ 5 ਪ੍ਰਤੀਸ਼ਤ ਸ਼ੁਲਕ ਸਮਾਪਤ ਹੋ ਗਿਆ ਹੈ ਅਤੇ ਭਾਰਤੀ ਨਿਰਯਾਤਕਾਂ ਲਈ ਲਾਭਾਂਸ਼ ਅਤੇ ਵਪਾਰਕ ਨਿਸ਼ਚਿਤਤਾ ਵਿੱਚ ਸੁਧਾਰ ਹੋਇਆ ਹੈ। 
  • ਰਸਾਇਣਾਂ 'ਤੇ 5 ਪ੍ਰਤੀਸ਼ਤ ਤੱਕ ਸ਼ੁਲਕ ਵਿੱਚ ਕਟੌਤੀ ਲਾਗੂ ਕੀਤੀ ਗਈ ਹੈ, ਜਿਸ ਵਿੱਚ ਰੰਗ, ਟੈਨਿੰਗ ਐਕਸਟ੍ਰੈਕਟ, ਸਾਬਣ ਅਤੇ ਪ੍ਰਿਸ਼ਠ-ਸਕ੍ਰਿਆ ਪਦਾਰਥ, ਔਸ਼ਧੀ ਤੇਲ ਅਤੇ ਹੋਰ ਉਦਯੋਗਿਕ ਮਿਸ਼ਰਣ ਸ਼ਾਮਲ ਹਨ, ਜਿਸ ਨਾਲ ਗੈਰ-ਐੱਫਟੀਏ ਪ੍ਰਤੀਸਪਰਧੀਆਂ ਦੀ ਤੁਲਨਾ ਵਿੱਚ ਭਾਰਤੀ ਸਪਲਾਇਰਾਂ ਨੂੰ ਮੁੱਲਗਤ ਵਾਧਾ ਪ੍ਰਾਪਤ ਹੁੰਦਾ ਹੈ। 
  • ਇਹ ਸਮਝੌਤਾ ਨੇੜਲੇ ਉਦਯੋਗਿਕ ਸਹਿਯੋਗ ਨੂੰ ਪ੍ਰੋਤਸਾਹਿਤ ਕਰਦਾ ਹੈ, ਕਿਉਂਕਿ ਓਮਾਨ ਸੁਰੱਖਿਅਤ ਫੀਡਸਟੌਕ ਦੀ ਉਪਲਬਧਤਾ, ਉਦਯੋਗਿਕ ਸਹਿ-ਸਥਾਨ ਅਤੇ ਹਰਿਤ ਆਦਾਨ ਦੇ ਅਵਸਰ ਪ੍ਰਦਾਨ ਕਰਦਾ ਹੈ, ਜਿਸ ਨਾਲ ਦੋਵਾਂ ਦੇਸ਼ ਪੈਟਰੋਕੈਮੀਕਲਜ਼, ਹਰਿਤ ਹਾਈਡ੍ਰੋਜਨ ਅਤੇ ਖਾੜੀ ਅਤੇ ਅਫਰੀਕੀ ਬਾਜ਼ਾਰਾਂ ਨਾਲ ਜੁੜੀਆਂ ਮੁੱਲ ਸ਼੍ਰਿੰਖਲਾਵਾਂ ਵਿੱਚ ਦੀਰਘਕਾਲੀ ਸਹਿਯੋਗ ਲਈ ਮਜ਼ਬੂਤ ਸਥਿਤੀ ਵਿੱਚ ਆ ਜਾਂਦੇ ਹਨ। 

ਇਹ ਵੇਖਦੇ ਹੋਏ ਕਿ ਭਾਰਤ ਦੇ ਵਿਸ਼ਵ ਰਸਾਇਣ ਨਿਰਯਾਤ ਦਾ ਮੁੱਲ 40.48 ਅਰਬ ਅਮਰੀਕੀ ਡਾਲਰ ਹੈ, ਓਮਾਨ ਨੂੰ ਹੋਣ ਵਾਲੇ ਨਿਰਯਾਤ ਵਿੱਚ ਮਾਮੂਲੀ ਵਾਧਾ ਵੀ, ਵਿਸ਼ੇਸ਼ ਤੌਰ 'ਤੇ ਛੋਟੇ ਅਤੇ ਮੱਧਮ ਪੱਧਰ ਦੇ ਉੱਦਮਾਂ ਲਈ, ਮਹੱਤਵਪੂਰਨ ਲਾਭ ਪ੍ਰਦਾਨ ਕਰ ਸਕਦੀ ਹੈ। 

ਵਸਤਰ ਉਦਯੋਗ 

ਓਮਾਨ ਦਾ ਵਸਤਰ ਆਯਾਤ ਸਾਲ 2024 ਵਿੱਚ 597.9 ਮਿਲੀਅਨ ਅਮਰੀਕੀ ਡਾਲਰ ਦਾ ਰਿਹਾ, ਜਦਕਿ ਭਾਰਤ ਦਾ ਵਸਤਰ ਨਿਰਯਾਤ 131.8 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਿਆ, ਜਿਸ ਨਾਲ ਭਾਰਤ ਦੀ ਹਿੱਸੇਦਾਰੀ 22 ਪ੍ਰਤੀਸ਼ਤ ਹੋ ਗਈ, ਜੋ ਸਾਲ 2023 ਦੇ 9.3 ਪ੍ਰਤੀਸ਼ਤ ਦੇ ਮੁਕਾਬਲੇ ਜਿਕਰਯੋਗ ਵਾਧਾ ਦਰਸਾਉਂਦੀ ਹੈ। 

  • ਸੀਈਪੀਏ ਅਧੀਨ, ਭਾਰਤੀ ਵਸਤਰ ਅਤੇ ਪਰਿਧਾਨ ਉਤਪਾਦਾਂ, ਜਿਨ੍ਹਾਂ ਨੂੰ ਪਹਿਲਾਂ ਲਗਭਗ 5 ਪ੍ਰਤੀਸ਼ਤ ਆਯਾਤ ਸ਼ੁਲਕ ਅਦਾ ਕਰਨਾ ਪੈਂਦਾ ਸੀ, ਨੂੰ ਹੁਣ ਜ਼ੀਰੋ-ਸ਼ੁਲਕ 'ਤੇ ਬਾਜ਼ਾਰ ਪਹੁੰਚ ਪ੍ਰਾਪਤ ਹੁੰਦੀ ਹੈ, ਜਿਸ ਨਾਲ ਮੁੱਲ ਪ੍ਰਤੀਸਪਰਧਾਤਮਕਤਾ ਵਿੱਚ ਸਿੱਧਾ ਸੁਧਾਰ ਹੁੰਦਾ ਹੈ ਅਤੇ ਉੱਚ ਨਿਰਯਾਤ ਮਾਤਰਾ ਨੂੰ ਸਮਰਥਨ ਮਿਲਦਾ ਹੈ। 
  • ਵਿਕਾਸ ਲਈ ਜੋ ਖੰਡ ਚੰਗੀ ਸਥਿਤੀ ਵਿੱਚ ਹਨ, ਉਨ੍ਹਾਂ ਵਿੱਚ ਮੁੱਖ ਤੌਰ 'ਤੇ ਰੈਡੀਮੇਡ ਗਾਰਮੈਂਟਸ (87.0 ਮਿਲੀਅਨ ਅਮਰੀਕੀ ਡਾਲਰ), ਮੇਡ-ਅੱਪਸ (17.4 ਮਿਲੀਅਨ ਅਮਰੀਕੀ ਡਾਲਰ), ਐੱਮਐੱਮਐੱਫ ਵਸਤਰ (11.2 ਮਿਲੀਅਨ ਅਮਰੀਕੀ ਡਾਲਰ) ਅਤੇ ਜੂਟ ਉਤਪਾਦ (7.3 ਮਿਲੀਅਨ ਅਮਰੀਕੀ ਡਾਲਰ) ਸ਼ਾਮਲ ਹਨ। 
  • ਜ਼ੀਰੋ-ਸ਼ੁਲਕ 'ਤੇ ਪਹੁੰਚ ਭਾਰਤ ਦੀ ਪ੍ਰਤੀਸਪਰਧਾਤਮਕ ਸਥਿਤੀ ਨੂੰ ਮੁੱਖ ਸਪਲਾਇਰਾਂ - ਜਿਵੇਂ ਚੀਨ, ਬੰਗਲਾਦੇਸ਼, ਤੁਰਕੀ ਅਤੇ ਯੂਏਈ - ਦੇ ਮੁਕਾਬਲੇ ਮਜ਼ਬੂਤ ਕਰਦੀ ਹੈ, ਵਿਸ਼ੇਸ਼ ਤੌਰ 'ਤੇ ਸ਼੍ਰਮ-ਪ੍ਰਧਾਨ ਖੰਡਾਂ - ਜਿਵੇਂ ਰੈਡੀਮੇਡ ਗਾਰਮੈਂਟਸ, ਹੋਮ ਟੈਕਸਟਾਈਲਜ਼, ਕਾਲੀਨ, ਜੂਟ ਅਤੇ ਰੇਸ਼ਮੀ ਉਤਪਾਦਾਂ ਵਿੱਚ। 

ਵਸਤਰ ਨਿਰਯਾਤ ਵਿੱਚ ਵਾਧੇ ਨਾਲ ਭਾਰਤ ਦੇ ਮੁੱਖ ਵਸਤਰ ਕੇਂਦਰਾਂ ਵਿੱਚ ਉਤਪਾਦਨ ਅਤੇ ਰੁਜ਼ਗਾਰ ਨੂੰ ਸਮਰਥਨ ਮਿਲਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਤਿਰੁੱਪੂਰ, ਸੂਰਤ, ਲੁਧਿਆਣਾ, ਪਾਣੀਪਤ, ਕੋਯੰਬਟੂਰ, ਕਰੂਰ, ਭਦੋਹੀ, ਮੁਰਾਦਾਬਾਦ, ਜੈਪੁਰ ਅਤੇ ਅਹਿਮਦਾਬਾਦ ਸ਼ਾਮਲ ਹਨ। ਓਮਾਨ ਤੱਕ ਵਧੀਆ ਪਹੁੰਚ ਭਾਰਤੀ ਨਿਰਯਾਤਕਾਂ ਨੂੰ ਇਸ ਦੇਸ਼ ਦਾ ਵਰਤੋਂ ਜੀਸੀਸੀ ਅਤੇ ਪੂਰਬੀ ਅਫਰੀਕੀ ਬਾਜ਼ਾਰਾਂ ਲਈ ਪ੍ਰਵੇਸ਼ ਦੁਆਰ ਵਜੋਂ ਕਰਨ ਦਾ ਅਵਸਰ ਦਿੰਦੀ ਹੈ, ਜਿਸ ਨੂੰ ਸੋਹਰ, ਦੁਕਮ ਅਤੇ ਸਲਾਲਾਹ ਵਰਗੇ ਲੌਜਿਸਟਿਕਸ ਹੱਬ ਵੱਲੋਂ ਸਮਰਥਨ ਪ੍ਰਾਪਤ ਹੁੰਦਾ ਹੈ। 

ਪਲਾਸਟਿਕ ਉਦਯੋਗ 

ਭਾਰਤ ਦਾ ਵਿਸ਼ਵ ਪਲਾਸਟਿਕ ਨਿਰਯਾਤ ਸਾਲ 2024 ਵਿੱਚ 8.11 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਮਜ਼ਬੂਤ ਉਤਪਾਦਨ ਸਮਰੱਥਾ ਅਤੇ ਨਿਰਯਾਤ ਸਮਰੱਥਾ ਨੂੰ ਦਰਸਾਉਂਦਾ ਹੈ। ਸੀਈਪੀਏ ਅਧੀਨ ਜ਼ੀਰੋ-ਸ਼ੁਲਕ ਪਹੁੰਚ ਭਾਰਤੀ ਸਪਲਾਇਰਾਂ ਨੂੰ ਗੈਰ-ਐੱਫਟੀਏ ਪ੍ਰਤੀਸਪਰਧੀਆਂ ਦੀ ਤੁਲਨਾ ਵਿੱਚ 5 ਪ੍ਰਤੀਸ਼ਤ ਤੱਕ ਸਪੱਸ਼ਟ ਮੁੱਲ ਵਾਧਾ ਪ੍ਰਦਾਨ ਕਰਦੀ ਹੈ। 

  • ਸੀਈਪੀਏ ਅਧੀਨ, ਪਲਾਸਟਿਕ ਅਤੇ ਪਲਾਸਟਿਕ ਦੀਆਂ ਵਸਤੂਆਂ ਨੂੰ ਤੁਰੰਤ ਜ਼ੀਰੋ-ਸ਼ੁਲਕ ਪਹੁੰਚ ਪ੍ਰਾਪਤ ਹੁੰਦੀ ਹੈ, ਜਿਸ ਨਾਲ ਪਹਿਲਾਂ ਦੇ 5 ਪ੍ਰਤੀਸ਼ਤ ਆਯਾਤ ਸ਼ੁਲਕ ਦਾ ਬਦਲਾਅ ਹੁੰਦਾ ਹੈ ਅਤੇ ਭਾਰਤੀ ਨਿਰਯਾਤਕਾਂ ਲਈ ਮੁੱਲ ਪ੍ਰਤੀਸਪਰਧਾਤਮਕਤਾ ਵਿੱਚ ਸੁਧਾਰ ਹੁੰਦਾ ਹੈ। 
  • ਕਿਉਂਕਿ ਭਾਰਤ ਦਾ ਪਲਾਸਟਿਕ ਖੇਤਰ ਮੁੱਖ ਤੌਰ 'ਤੇ ਐੱਸਐੱਮਈ-ਪ੍ਰਧਾਨ ਹੈ, ਓਮਾਨ ਦੇ ਬਾਜ਼ਾਰ ਤੱਕ ਵਧੀਆ ਪਹੁੰਚ ਨਾਲ ਸਮਾਵੇਸ਼ੀ ਨਿਰਯਾਤ ਵਾਧੇ ਨੂੰ ਸਮਰਥਨ ਮਿਲਣ ਅਤੇ ਰੁਜ਼ਗਾਰ-ਪ੍ਰਧਾਨ ਉਤਪਾਦਨ ਕੇਂਦਰਾਂ ਦੇ ਮਜ਼ਬੂਤ ਹੋਣ ਦੀ ਉਮੀਦ ਹੈ। 

ਓਮਾਨ ਦਾ ਪਲਾਸਟਿਕ ਆਯਾਤ ਸਾਲ 2024 ਵਿੱਚ 1.06 ਅਰਬ ਅਮਰੀਕੀ ਡਾਲਰ ਰਿਹਾ, ਜਦਕਿ ਭਾਰਤ ਤੋਂ ਆਯਾਤ 89.39 ਮਿਲੀਅਨ ਅਮਰੀਕੀ ਡਾਲਰ ਰਿਹਾ, ਜਿਸ ਨਾਲ ਅਣਵਰਤਿਆ ਨਿਰਯਾਤ ਵਿਸਥਾਰ ਲਈ ਕਾਫ਼ੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। 

ਰਤਨ ਅਤੇ ਆਭੂਸ਼ਣ 

ਭਾਰਤ ਇਸ ਖੇਤਰ ਵਿੱਚ ਇੱਕ ਮੁੱਖ ਵਿਸ਼ਵ ਖਿਡਾਰੀ ਹੈ, ਜਿਸ ਦੇ ਸਾਲਾਨਾ ਨਿਰਯਾਤ ਦਾ ਮੁੱਲ 29 ਅਰਬ ਅਮਰੀਕੀ ਡਾਲਰ ਤੋਂ ਵੱਧ ਹੈ, ਜਦਕਿ ਓਮਾਨ ਦਾ ਸਾਲਾਨਾ ਰਤਨ ਅਤੇ ਆਭੂਸ਼ਣ ਆਯਾਤ ਲਗਭਗ 1.07 ਅਰਬ ਅਮਰੀਕੀ ਡਾਲਰ ਮੁੱਲ ਦਾ ਹੈ, ਜੋ ਅਪਾਰ ਅਣਵਰਤੀ ਗਈ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਭਾਰਤ ਦਾ ਓਮਾਨ ਲਈ ਰਤਨ ਅਤੇ ਆਭੂਸ਼ਣ ਨਿਰਯਾਤ ਸਾਲ 2024 ਵਿੱਚ 35 ਮਿਲੀਅਨ ਅਮਰੀਕੀ ਡਾਲਰ ਦਾ ਰਿਹਾ, ਜਿਸ ਵਿੱਚ 24.4 ਮਿਲੀਅਨ ਅਮਰੀਕੀ ਡਾਲਰ ਮੁੱਲ ਦੇ ਪਾਲਿਸ਼ ਕੀਤੇ ਕੁਦਰਤੀ ਹੀਰੇ ਅਤੇ 10 ਮਿਲੀਅਨ ਅਮਰੀਕੀ ਡਾਲਰ ਮੁੱਲ ਦੇ ਸੋਨੇ ਦੇ ਆਭੂਸ਼ਣ ਸ਼ਾਮਲ ਹਨ। 

  • ਜ਼ੀਰੋ-ਸ਼ੁਲਕ ਪਹੁੰਚ ਨਾਲ, ਇਸ ਸਮਝੌਤੇ ਨਾਲ ਓਮਾਨ ਦੇ ਬਾਜ਼ਾਰ ਵਿੱਚ ਹੋਰ ਅਵਸਰ ਖੁੱਲ੍ਹਣ ਦੀ ਉਮੀਦ ਹੈ, ਵਿਸ਼ੇਸ਼ ਤੌਰ 'ਤੇ ਕੱਟੇ ਅਤੇ ਪਾਲਿਸ਼ ਕੀਤੇ ਹੀਰੇ, ਸੋਨੇ ਅਤੇ ਚਾਂਦੀ ਦੇ ਆਭੂਸ਼ਣਾਂ ਅਤੇ ਪਲੈਟੀਨਮ ਅਤੇ ਨਿਕਲ ਕੀਤੇ ਆਭੂਸ਼ਣਾਂ ਵਰਗੇ ਉਭਰਦੇ ਖੰਡਾਂ ਲਈ। 
  • ਸਾਰੇ ਭਾਰਤੀ ਰਤਨ ਅਤੇ ਆਭੂਸ਼ਣ ਉਤਪਾਦਾਂ 'ਤੇ 5 ਪ੍ਰਤੀਸ਼ਤ ਤੱਕ ਦੇ ਆਯਾਤ ਸ਼ੁਲਕ ਨੂੰ ਸਮਾਪਤ ਕਰ ਦਿੱਤਾ ਗਿਆ ਹੈ, ਜਿਸ ਨਾਲ ਭਾਰਤੀ ਨਿਰਯਾਤਕਾਂ ਲਈ ਬਾਜ਼ਾਰ ਪਹੁੰਚ ਅਤੇ ਮੁੱਲ ਪ੍ਰਤੀਸਪਰਧਾਤਮਕਤਾ ਵਿੱਚ ਮਹੱਤਵਪੂਰਨ ਸੁਧਾਰ ਹੁੰਦਾ ਹੈ। 
  • ਵਧੀਆ ਬਾਜ਼ਾਰ ਪਹੁੰਚ ਨਾਲ ਭਾਰਤ ਦੇ ਆਭੂਸ਼ਣ ਨਿਰਮਾਣ ਕੇਂਦਰਾਂ ਵਿੱਚ ਰੁਜ਼ਗਾਰ ਸ੍ਰਿਸ਼ਟੀ ਨੂੰ ਵੀ ਸਮਰਥਨ ਮਿਲਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਪੱਛਮ ਬੰਗਾਲ, ਤਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ ਅਤੇ ਗੁਜਰਾਤ ਸ਼ਾਮਲ ਹਨ, ਜੋ ਕੁਸ਼ਲ ਅਤੇ ਸ਼੍ਰਮ-ਪ੍ਰਧਾਨ ਉਤਪਾਦਨ ਨਾਲ ਇਸ ਖੇਤਰ ਦੇ ਮਜ਼ਬੂਤ ਜੁੜਾਅ ਨੂੰ ਦਰਸਾਉਂਦਾ ਹੈ। 

ਉਦਯੋਗ ਅਨੁਮਾਨ ਦੱਸਦੇ ਹਨ ਕਿ ਅਗਲੇ ਤਿੰਨ ਸਾਲਾਂ ਵਿੱਚ ਨਿਰਯਾਤ ਵਿੱਚ 150 ਮਿਲੀਅਨ ਅਮਰੀਕੀ ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ, ਕਿਉਂਕਿ ਭਾਰਤੀ ਉਤਪਾਦਾਂ ਨੂੰ ਇਟਲੀ, ਤੁਰਕੀ, ਥਾਈਲੈਂਡ ਅਤੇ ਚੀਨ ਵਰਗੇ ਦੇਸ਼ਾਂ - ਜਿਨ੍ਹਾਂ 'ਤੇ ਅਜੇ ਵੀ ਸ਼ੁਲਕ ਲਾਗੂ ਹਨ - ਦੇ ਸਪਲਾਇਰਾਂ ਦੇ ਮੁਕਾਬਲੇ ਪ੍ਰਤੀਸਪਰਧਾਤਮਕ ਵੱਧਤਾ ਮਿਲਦੀ ਹੈ। 

ਸੇਵਾਵਾਂ, ਨਿਵੇਸ਼ ਅਤੇ ਪੇਸ਼ੇਵਰਾਂ ਦੀ ਆਵਾਜਾਈ 

ਸੇਵਾਵਾਂ ਭਾਰਤ–ਓਮਾਨ ਸੀਈਪੀਏ ਦਾ ਇੱਕ ਮੁੱਖ ਸਤੰਭ ਹਨ। ਸਾਲ 2024 ਵਿੱਚ, ਦੁਵੱਲਾ ਸੇਵਾ ਵਪਾਰ 863 ਮਿਲੀਅਨ ਅਮਰੀਕੀ ਡਾਲਰ ਦਾ ਸੀ, ਜਿਸ ਵਿੱਚ 665 ਮਿਲੀਅਨ ਅਮਰੀਕੀ ਡਾਲਰ ਦਾ ਨਿਰਯਾਤ ਅਤੇ 198 ਮਿਲੀਅਨ ਅਮਰੀਕੀ ਡਾਲਰ ਦਾ ਆਯਾਤ ਸ਼ਾਮਲ ਸੀ, ਜਿਸ ਨਾਲ ਭਾਰਤ ਲਈ 447 ਮਿਲੀਅਨ ਅਮਰੀਕੀ ਡਾਲਰ ਦਾ ਅਧਿਸ਼ੇਸ਼ ਉਤਪੰਨ ਹੋਇਆ। ਓਮਾਨ ਦਾ ਵਿਸ਼ਵ ਸੇਵਾ ਆਯਾਤ 12.52 ਅਰਬ ਅਮਰੀਕੀ ਡਾਲਰ ਦਾ ਹੈ, ਜਿਸ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ਼ 5.31 ਪ੍ਰਤੀਸ਼ਤ ਦੀ ਹੈ, ਜੋ ਭਾਰਤੀ ਸੇਵਾ ਪ੍ਰਦਾਤਾਵਾਂ ਲਈ ਮਹੱਤਵਪੂਰਨ ਅਪ੍ਰਯੁਕਤ ਸੰਭਾਵਨਾਵਾਂ ਦਰਸਾਉਂਦੀ ਹੈ। 

 

ਸੀਈਪੀਏ ਅਧੀਨ, ਓਮਾਨ ਨੇ 127 ਸੇਵਾ ਉਪ-ਖੇਤਰਾਂ ਵਿੱਚ ਵਿਆਪਕ ਅਤੇ ਡੂੰਘੀ ਬਾਜ਼ਾਰ ਪਹੁੰਚ ਵਚਨਬੱਧਤਾਵਾਂ ਸਵੀਕਾਰ ਕੀਤੀਆਂ ਹਨ, ਜੋ ਜੀਏਟੀਐੱਸ/ਸਰਵੋਤਮ ਐੱਫਟੀਏ-ਪਲੱਸ ਵਚਨਬੱਧਤਾਵਾਂ ਦਾ ਪ੍ਰਤੀਨਿਧਿਤਵ ਕਰਦੀਆਂ ਹਨ। ਇਨ੍ਹਾਂ ਵਿੱਚ ਭਾਰਤ ਦੇ ਨਿਰਯਾਤ ਹਿੱਤ ਵਾਲੇ ਮੁੱਖ ਖੇਤਰ ਸ਼ਾਮਲ ਹਨ, ਜਿਵੇਂ ਪੇਸ਼ੇਵਰ ਸੇਵਾਵਾਂ (ਕਾਨੂੰਨੀ, ਲੇਖਾ, ਅਭਿਆਂਤ੍ਰਿਕੀ , ਚਿਕਿਤਸਾ ਅਤੇ ਸੰਬੰਧਿਤ ਸੇਵਾਵਾਂ), ਕੰਪਿਊਟਰ ਅਤੇ ਸੰਬੰਧਿਤ ਸੇਵਾਵਾਂ, ਆਡੀਓ-ਵਿਜ਼ੂਅਲ ਸੇਵਾਵਾਂ, ਵਪਾਰਕ ਸੇਵਾਵਾਂ ਅਤੇ ਅਨੁਸੰਧਾਨ ਤੇ ਵਿਕਾਸ, ਸਿੱਖਿਆ, ਵਾਤਾਵਰਣ ਸੇਵਾਵਾਂ, ਸਿਹਤ, ਅਤੇ ਸੈਰ ਸਪਾਟਾ ਅਤੇ ਯਾਤਰਾ ਨਾਲ ਸੰਬੰਧਿਤ ਸੇਵਾਵਾਂ। 

 

ਇੰਟਰਾ-ਕਾਰਪੋਰੇਟ ਟ੍ਰਾਂਸਫਰੀ ਕਰਮਚਾਰੀ ਉਹ ਐੱਮਐੱਨਸੀ ਕਰਮਚਾਰੀ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਭੂਮਿਕਾ ਲਈ ਅਸਥਾਈ ਰੂਪ ਵਿੱਚ ਉਨ੍ਹਾਂ ਦੇ ਮੂਲ ਦੇਸ਼ ਤੋਂ ਕਿਸੇ ਹੋਰ ਦੇਸ਼ ਵਿੱਚ ਸਥਿਤ ਸ਼ਾਖਾ, ਸਹਿਯੋਗੀ ਕੰਪਨੀ ਜਾਂ ਸਹਾਇਕ ਕੰਪਨੀ ਵਿੱਚ ਤਬਦੀਲ ਕੀਤਾ ਜਾਂਦਾ ਹੈ। 

 

ਆਈਸੀਟੀ (ਇੰਟਰਾ-ਕਾਰਪੋਰੇਟ ਟ੍ਰਾਂਸਫਰੀ) ਦੀ ਸੀਮਾ 20 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰ ਦਿੱਤੀ ਗਈ ਹੈ, ਜਿਸ ਨਾਲ ਭਾਰਤੀ ਕੰਪਨੀਆਂ ਨੂੰ ਵਧੇਰੇ ਪ੍ਰਬੰਧਕੀ ਅਤੇ ਵਿਸ਼ੇਸ਼ ਕਰਮਚਾਰੀ ਤਾਇਨਾਤ ਕਰਨ ਦੀ ਸਹੂਲਤ ਮਿਲਦੀ ਹੈ। ਕਿਸੇ ਵੀ ਐੱਫਟੀਏ ਅਧੀਨ ਪਹਿਲੀ ਵਾਰ, ਓਮਾਨ ਨੇ ਇੱਕ ਪਰਿਭਾਸ਼ਿਤ ਪੇਸ਼ੇਵਰ ਸ਼੍ਰੇਣੀ ਲਈ ਵਚਨਬੱਧਤਾਵਾਂ ਵੀ ਸਵੀਕਾਰ ਕੀਤੀਆਂ ਹਨ, ਜਿਨ੍ਹਾਂ ਵਿੱਚ ਲੇਖਾ, ਅਭਿਆਂਤ੍ਰਿਕੀ , ਚਿਕਿਤਸਾ, ਸੂਚਨਾ ਤਕਨਾਲੋਜੀ, ਸਿੱਖਿਆ, ਨਿਰਮਾਣ ਅਤੇ ਪਰਾਮਰਸ਼ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਸ਼ਾਮਲ ਹਨ। 

 

ਸੇਵਾਵਾਂ ਵਿੱਚ ਹੋਰ ਮੁੱਖ ਲਾਭ 

 

ਸਿਹਤ ਅਤੇ ਪਰੰਪਰਾਗਤ ਚਿਕਿਤਸਾ ਸੇਵਾਵਾਂ 'ਤੇ ਅੰਤਿਕਾ

ਲਾਇਸੈੰਸਿੰਗ ਅਤੇ ਯੋਗਤਾਵਾਂ, ਡਿਜੀਟਲ ਲਾਇਸੈੰਸਿੰਗ ਪ੍ਰੀਖਿਆ, ਚਿਕਿਤਸਾ ਸੰਬੰਧੀ ਯਾਤਰਾ, ਸਮਰੱਥਾ ਨਿਰਮਾਣ, ਮਾਪਦੰਡ ਸਦਭਾਵਨਾ, ਅਤੇ ਪਰੰਪਰਾਗਤ ਚਿਕਿਤਸਾ ਵਿੱਚ ਸਾਂਝਾ ਅਨੁਸੰਧਾਨ 'ਤੇ ਸਹਿਯੋਗ 

ਨਿਰਮਾਣ ਅਤੇ ਹੋਰ ਗੈਰ-ਸੇਵਾ ਖੇਤਰਾਂ ਵਿੱਚ ਆਵਾਜਾਈ 'ਤੇ ਆਪਣੀ ਕਿਸਮ ਦਾ ਪਹਿਲਾ ਪ੍ਰਾਵਧਾਨ 

ਭਾਰਤੀ ਉਦਯੋਗਿਕ ਕਰਮਚਾਰੀਆਂ ਲਈ ਬੰਧਨਕਾਰੀ ਆਸ਼ਵਾਸਨ ਪ੍ਰਦਾਨ ਕਰਦਾ ਹੈ, ਜਿਸ ਨਾਲ ਓਮਾਨੀਕਰਨ ਦੇ ਵਿਚਕਾਰ ਨਿਵੇਸ਼ ਅਤੇ ਸਾਂਝੇ ਉੱਦਮਾਂ ਨੂੰ ਵਧੇਰੇ ਪੂਰਵਾਨੁਮਾਨੀ ਅਤੇ ਕਾਨੂੰਨੀ ਸਪੱਸ਼ਟਤਾ ਰਾਹੀਂ ਸਮਰਥਨ ਮਿਲਦਾ ਹੈ। 

ਸਮਾਜਿਕ ਸੁਰੱਖਿਆ ਸਮਝੌਤੇ (ਐੱਸਐੱਸਏ) 'ਤੇ ਭਵਿੱਖੀ ਵਾਰਤਾਵਾਂ

ਭਾਰਤੀ ਕਰਮਚਾਰੀਆਂ ਅਤੇ ਨਿਯੋਕਤਾਵਾਂ ਲਈ ਸਮਾਜਿਕ ਸੁਰੱਖਿਆ ਲਾਭਾਂ ਦੀ ਪਰਸਪਰ ਨਿਰੰਤਰਤਾ ਪ੍ਰਦਾਨ ਕਰਦਾ ਹੈ ਅਤੇ ਦੁਹਰੇ ਯੋਗਦਾਨ ਦੀ ਜ਼ਰੂਰਤ ਨੂੰ ਰੋਕਦਾ ਹੈ। 

 

ਰਾਜ ਅਤੇ ਖੇਤਰ-ਵਾਰ ਨਿਰਯਾਤ ਅਤੇ ਰੁਜ਼ਗਾਰ ਲਾਭ 

 

ਸੀਈਪੀਏ ਨਾਲ ਕਈ ਭਾਰਤੀ ਰਾਜਾਂ ਵਿੱਚ ਵਿਆਪਕ ਨਿਰਯਾਤ ਅਤੇ ਰੁਜ਼ਗਾਰ ਲਾਭ ਉਤਪੰਨ ਹੋਣ ਦੀ ਉਮੀਦ ਹੈ, ਜੋ ਭਾਰਤ ਦੀ ਨਿਰਯਾਤ ਅਰਥਵਿਵਸਥਾ ਦੀ ਭੂਗੋਲਿਕ ਰੂਪ ਵਿੱਚ ਵਿਭਿੰਨ ਸੰਰਚਨਾ ਨੂੰ ਦਰਸਾਉਂਦਾ ਹੈ। 

 

ਰਾਜ-ਵਾਰ ਮੁੱਖ ਖੇਤੀਬਾੜੀ ਲਾਭ 

ਉਤਪਾਦ

ਰਾਜ

ਮਾਸ

ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਆੰਧਰਾ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ 

ਅੰਡੇ

ਤਮਿਲਨਾਡੂ, ਆੰਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ 

ਮਿੱਠੇ ਬਿਸਕੁੱਟ 

ਆੰਧਰਾ ਪ੍ਰਦੇਸ਼, ਤੇਲੰਗਾਨਾ, ਪੰਜਾਬ, ਉੱਤਰ ਪ੍ਰਦੇਸ਼ 

ਮੱਖਣ

ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ 

ਮਿਠਾਈਆਂ

ਕਰਨਾਟਕ, ਉੱਤਰ ਪ੍ਰਦੇਸ਼, ਮਹਾਰਾਸ਼ਟਰ 

ਆਲੂ, ਤਿਆਰ/ਸੰਭਾਲਿਆ 

ਗੁਜਰਾਤ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਪੰਜਾਬ, ਮਹਾਰਾਸ਼ਟਰ 

ਸ਼ਹਿਦ

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਰਾਜਸਥਾਨ, ਪੂਰਬੋੱਤਰ ਖੇਤਰ 

 

ਸ਼੍ਰਮ-ਪ੍ਰਧਾਨ ਖੇਤਰਾਂ ਲਈ ਲਾਭ 

ਸੀਈਪੀਏ ਸ਼੍ਰਮ-ਪ੍ਰਧਾਨ ਖੇਤਰਾਂ, ਜਿਵੇਂ ਵਸਤਰ ਅਤੇ ਪਰਿਧਾਨ, ਚਮੜਾ ਅਤੇ ਜੁੱਤੇ, ਖਾਦ ਪ੍ਰੋਸੈਸਿੰਗ, ਸਮੁੰਦਰੀ ਉਤਪਾਦ, ਰਤਨ ਅਤੇ ਆਭੂਸ਼ਣ, ਅਤੇ ਚੁਣੇ ਹੋਏ ਅਭਿਆਂਤ੍ਰਿਕੀ ਖੰਡਾਂ ਲਈ ਮਹੱਤਵਪੂਰਨ ਲਾਭ ਪ੍ਰਦਾਨ ਕਰਦਾ ਹੈ। ਇਹ ਖੇਤਰ ਰੁਜ਼ਗਾਰ ਨਾਲ ਮਜ਼ਬੂਤ ਸੰਬੰਧ ਰੱਖਦੇ ਹਨ ਅਤੇ ਇਹ ਮਿਲ ਕੇ ਭਾਰਤ ਵਿੱਚ ਇੱਕ ਵੱਡੇ ਕਾਰਜਬਲ ਨੂੰ ਸਮਰਥਨ ਦਿੰਦੇ ਹਨ। 

 

ਲਗਭਗ ਯੂਨੀਵਰਸਲ ਜ਼ੀਰੋ-ਸ਼ੁਲਕ ਬਾਜ਼ਾਰ ਪਹੁੰਚ ਨਾਲ, ਭਾਰਤੀ ਨਿਰਯਾਤ ਨੂੰ ਓਮਾਨ ਦੇ ਬਾਜ਼ਾਰ ਵਿੱਚ ਵਧੀਆ ਮੁੱਲ ਪ੍ਰਤੀਸਪਰਧਾਤਮਕਤਾ ਮਿਲਦੀ ਹੈ, ਜਿਸ ਨਾਲ ਸ਼੍ਰਮ-ਪ੍ਰਧਾਨ ਉਦਯੋਗਾਂ ਵਿੱਚ ਉੱਚ ਮੰਗ ਨੂੰ ਸਮਰਥਨ ਮਿਲਦਾ ਹੈ। 

ਕਿਉਂਕਿ ਇਨ੍ਹਾਂ ਵਿੱਚੋਂ ਕਈ ਖੇਤਰ ਮੁੱਖ ਰੂਪ ਵਿੱਚ ਸੂਖਸ਼, ਲਘੂ ਅਤੇ ਮੱਧਮ ਉੱਦਮਾਂ (ਐੱਮਐੱਸਐੱਮਈ) ਵੱਲੋਂ ਸੰਚਾਲਿਤ ਹਨ, ਸੀਈਪੀਏ ਅਧੀਨ ਪਸੰਦ ਪ੍ਰਾਪਤ ਪਹੁੰਚ ਏਸ਼ੀਆ ਅਤੇ ਜੀਸੀਸੀ ਦੇ ਪ੍ਰਤੀਸਪਰਧੀਆਂ ਨਾਲ ਮੁਕਾਬਲੇ ਦੇ ਸਮਾਨ ਅਵਸਰ ਪ੍ਰਦਾਨ ਕਰਨ ਵਿੱਚ ਸਹਾਇਤਾ ਦਿੰਦੀ ਹੈ, ਜਿਸ ਨਾਲ ਵਿਸਥਾਰ, ਵਧੀਆ ਸਮਰੱਥਾ ਵਰਤੋਂ ਅਤੇ ਨਿਰਯਾਤ-ਪ੍ਰੇਰਿਤ ਵਾਧਾ ਸੰਭਵ ਹੁੰਦਾ ਹੈ। 

ਇਨ੍ਹਾਂ ਖੇਤਰਾਂ ਵਿੱਚ ਵਧੇਰੇ ਨਿਰਯਾਤ ਨਾਲ ਮੁੱਖ ਉਤਪਾਦਨ ਕੇਂਦਰਾਂ ਵਿੱਚ ਰੁਜ਼ਗਾਰ ਸ੍ਰਿਸ਼ਟੀ ਅਤੇ ਆਯ ਸਮਰਥਨ ਦੀ ਸੰਭਾਵਨਾ ਵਧਣ ਦੀ ਉਮੀਦ ਹੈ, ਵਿਸ਼ੇਸ਼ ਤੌਰ 'ਤੇ ਵਸਤਰ, ਖਾਦ ਪ੍ਰੋਸੈਸਿੰਗ, ਚਮੜੇ ਦੇ ਉਤਪਾਦ, ਸਮੁੰਦਰੀ ਉਤਪਾਦ ਅਤੇ ਛੋਟੇ ਨਿਰਮਾਣ ਵਿੱਚ। 

ਪ੍ਰੋਸੈਸਡ ਅਤੇ ਮੁੱਲ-ਵਰਧਿਤ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਿਤ ਕਰਕੇ, ਸੀਈਪੀਏ ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਦਾ ਹੈ ਅਤੇ ਖੇਤਰੀ ਸਪਲਾਈ ਚੇਨਾਂ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਬਣਾਉਂਦਾ ਹੈ। 

 

ਨਿਯਾਮਕ ਸਹਿਯੋਗ ਲਈ ਪ੍ਰਾਵਧਾਨ 

 

 

ਟੀਬੀਟੀ ਸਮਝੌਤੇ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤਕਨੀਕੀ ਵਿਨਿਯਮ, ਮਾਪਦੰਡ ਅਤੇ ਅਨੁਰੂਪਤਾ ਮੁੱਲ ਅੰਕਨ ਪ੍ਰਕਿਰਿਆਵਾਂ ਭੇਦਭਾਵਪੂਰਨ ਨਾ ਹੋਣ ਅਤੇ ਵਪਾਰ ਵਿੱਚ ਬੇਲੋੜੇ ਰੁਕਾਵਟਾਂ ਉਤਪੰਨ ਨਾ ਕਰਨ। 

 

ਐੱਸਪੀਐੱਸ ਸਮਝੌਤਾ ਭੋਜਨ ਸੁਰੱਖਿਆ ਅਤੇ ਜਾਨਵਰ ਅਤੇ ਪੌਦੇ ਸਿਹਤ ਨਿਯਮਾਂ ਦੇ ਲਾਗੂ ਹੋਣ ਨਾਲ ਸੰਬੰਧਿਤ ਹੈ। 

 

ਸੀਈਪੀਏ ਵਿੱਚ ਤਕਨੀਕੀ ਵਪਾਰ ਰੁਕਾਵਟਾਂ (ਟੀਬੀਟੀ) ਅਤੇ ਮਨੁੱਖੀ, ਜਾਨਵਰ ਅਤੇ ਪੌਦੇ ਦੇ ਜੀਵਨ ਅਤੇ ਸਿਹਤ ਸੁਰੱਖਿਆ (ਐੱਸਪੀਐੱਸ) ਉਪਾਵਾਂ 'ਤੇ ਸਮਰਪਿਤ ਪ੍ਰਾਵਧਾਨ ਸ਼ਾਮਲ ਹਨ, ਜੋ ਦੋਵਾਂ ਪੱਖਾਂ ਵਿਚਕਾਰ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰਦੇ ਹਨ। ਇਹ ਅਧਿਆਇ ਅੰਤਰਰਾਸ਼ਟਰੀ ਮਾਪਦੰਡਾਂ, ਪਾਰਦਰਸਿਤਾ ਅਤੇ ਪਰਾਮਰਸ਼ ਤੰਤਰ ਦੇ ਵਰਤੋਂ 'ਤੇ ਜ਼ੋਰ ਦਿੰਦੇ ਹਨ, ਜਿਸ ਨਾਲ ਵਪਾਰ ਨੂੰ ਸੁਗਮ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਈਆਈਸੀ ਵੱਲੋਂ ਜਾਰੀ ਪ੍ਰਮਾਣ ਪੱਤਰਾਂ ਦੀ ਬੰਧਨਕਾਰੀ ਸਵੀਕਾਰਤਾ ਨਾਲ ਵਪਾਰ ਸੁਗਮ ਹੁੰਦਾ ਹੈ ਅਤੇ ਓਮਾਨ ਵਿੱਚ ਆਗਮਨ ਪੋਰਟ 'ਤੇ ਭਾਰਤ ਦੇ ਨਿਰਯਾਤ ਦਾ ਅਨਾਵਸ਼ਕ ਪ੍ਰੀਖਣ ਅਤੇ ਨਿਰੀਖਣ ਟੱਲਦਾ ਹੈ। 

 

ਤਰਜੀਹ ਵਾਲੇ ਖੇਤਰਾਂ ਵਿੱਚ ਅਨੁਕੂਲਤਾ ਮੁੱਲਾਂਕਣ ਪ੍ਰਕਿਰਿਆਵਾਂ ਦੀ ਮਜ਼ਬੂਤ ਸਦਭਾਵਨਾ

ਔਸ਼ਧੀ ਉਤਪਾਦ: ਯੂਐੱਸਐੱਫਡੀਏ, ਈਐੱਮਏ, ਯੂਕੇ ਐੱਮਐੱਚਆਰਏ ਅਤੇ ਹੋਰ ਸਖ਼ਤ ਨਿਯਾਮਕਾਂ ਵੱਲੋਂ ਮਨਜ਼ੂਰ ਕੀਤੇ ਗਏ ਉਤਪਾਦਾਂ ਲਈ ਮਾਰਕੀਟਿੰਗ ਅਨੁਮਤੀਆਂ ਤੇਜ਼ ਗਤੀ ਨਾਲ ਪ੍ਰਦਾਨ ਕਰਨਾ, ਨਾਲ ਹੀ ਜੀਐੱਮਪੀ ਨਿਰੀਖਣ ਦਸਤਾਵੇਜ਼ਾਂ ਲਈ ਸਵੀਕਰਿਤਾ, ਜਿਸ ਨਾਲ ਭਾਰਤੀ ਨਿਰਯਾਤਕਾਂ ਲਈ ਪ੍ਰਵਾਨ ਕਰਨ ਸਮਾਂ ਅਤੇ ਅਨੁਪਾਲਨ ਲਾਗਤ ਵਿੱਚ ਮਹੱਤਵਪੂਰਨ ਕਮੀ ਆਉਂਦੀ ਹੈ। 

 

ਹਲਾਲ ਅਤੇ ਜੈਵਿਕ ਉਤਪਾਦ: ਇਹ ਸਮਝੌਤਾ ਹਲਾਲ ਪ੍ਰਮਾਣਨ ਪ੍ਰਣਾਲੀ ਅਤੇ ਭਾਰਤ ਦੇ ਰਾਸ਼ਟਰੀ ਜੈਵਿਕ ਉਤਪਾਦਨ ਪ੍ਰੋਗਰਾਮ (ਐੱਨਪੀਓਪੀ) ਪ੍ਰਮਾਣਨ ਨੂੰ ਸਵੀਕਾਰ ਕਰਨ ਅਤੇ ਮਾਨਤਾ ਦੇਣ ਦੀ ਵੀ ਵਿਵਸਥਾ ਕਰਦਾ ਹੈ, ਜਿਸ ਦਾ ਉਦੇਸ਼ ਪ੍ਰੀਖਣ ਅਤੇ ਪ੍ਰਮਾਣਨ ਜ਼ਰੂਰਤਾਂ ਦੀ ਦੁਹਰਾਈ ਤੋਂ ਬਚਣਾ ਅਤੇ ਨਿਰਯਾਤਕਾਂ ਲਈ ਬਾਜ਼ਾਰ ਪਹੁੰਚ ਨੂੰ ਸੁਗਮ ਬਣਾਉਣਾ ਹੈ। 

 

ਨਿਸ਼ਕਰਸ਼

ਭਾਰਤ–ਓਮਾਨ ਸੀਈਪੀਏ ਇੱਕ ਵਿਆਪਕ ਢਾਂਚਾ ਸਥਾਪਿਤ ਕਰਦਾ ਹੈ, ਜਿਸ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਵਪਾਰ, ਨਿਵੇਸ਼, ਪੇਸ਼ੇਵਰਾਂ ਦੀ ਆਵਾਜਾਈ ਅਤੇ ਨਿਯਾਮਕ ਸਹਿਯੋਗ ਸ਼ਾਮਲ ਹਨ, ਨਾਲ ਹੀ ਇਸ ਵਿੱਚ ਬਾਜ਼ਾਰ ਦੀ ਪਹੁੰਚ ਅਤੇ ਸੰਰੱਖਣ ਉਪਾਵਾਂ ਪ੍ਰਤੀ ਸੰਤੁਲਿਤ ਦ੍ਰਿਸ਼ਟੀਕੋਣ ਵੀ ਬਣਾਈ ਰੱਖਿਆ ਗਿਆ ਹੈ। ਇਸ ਸਮਝੌਤੇ ਨਾਲ ਦੁਵੱਲੇ ਵਪਾਰ ਨੂੰ ਵਧਾਵਾ ਮਿਲਣ, ਰੁਜ਼ਗਾਰ ਉਤਪੰਨ ਹੋਣ, ਸਪਲਾਈ ਸ਼੍ਰਿੰਖਲਾਵਾਂ ਦੇ ਮਜ਼ਬੂਤ ਹੋਣ ਅਤੇ ਭਾਰਤ ਅਤੇ ਓਮਾਨ ਵਿਚਕਾਰ ਡੂੰਘੀ ਅਤੇ ਸਥਾਈ ਆਰਥਿਕ ਭਾਗੀਦਾਰੀ  ਨੂੰ ਸਮਰਥਨ ਮਿਲਣ ਦੀ ਉਮੀਦ ਹੈ। 

ਸੰਦਰਭ

ਵਣਜ ਅਤੇ ਉਦਯੋਗ ਮੰਤਰਾਲਾ 


https://www.pib.gov.in/PressReleasePage.aspx?PRID=2205889&reg=3&lang=2

ਵਿਦੇਸ਼ ਮੰਤਰਾਲਾ 

https://www.mea.gov.in/bilateral-documents.htm?dtl/40518/India++Oman+Joint+Statement+during+the+visit+of+Prime+Minister+of+India+Shri+Narendra+Modi+to+Oman+December+1718+2025
file:///C:/Users/HP/Downloads/India-Oman%20Final%20ppt%2019%20Dec%20rev.pdf

Click here to see pdf

****

PIB Research/SJ/RN


 

(Explainer ID: 157010) आगंतुक पटल : 8
Provide suggestions / comments
इस विज्ञप्ति को इन भाषाओं में पढ़ें: English , हिन्दी , Bengali , Gujarati , Kannada , Malayalam
Link mygov.in
National Portal Of India
STQC Certificate