Farmer's Welfare
ਸੰਤੁਲਿਤ ਖਾਦੀਕਰਨ ਨੂੰ ਸਮਰਥਨ: ਰਬੀ 2025-26 ਲਈ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ
“ਭਾਰਤੀ ਖੇਤੀਬਾੜੀ ਵਿੱਚ ਸਥਿਰਤਾ ਅਤੇ ਉਤਪਾਦਕਤਾ ਯਕੀਨੀ ਬਣਾਉਣਾ”
Posted On:
05 JAN 2026 12:14PM
- ਸਰਕਾਰ ਨੇ ਰਬੀ 2025–26 ਲਈ ਪੋਸ਼ਕ-ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ, ਜੋ 1 ਅਕਤੂਬਰ 2025 ਤੋਂ 31 ਮਾਰਚ 2026 ਤੱਕ ਪ੍ਰਭਾਵੀ ਰਹਿਣਗੀਆਂ। ਇਹ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ ‘ਤੇ ਲਾਗੂ ਹੋਣਗੀਆਂ, ਜਿਨ੍ਹਾਂ ਵਿੱਚ ਡੀਏਪੀ ਅਤੇ ਐੱਨਪੀਕੇਐੱਸ ਗਰੇਡ ਵੀ ਸ਼ਾਮਲ ਹਨ।
- ਰਬੀ 2025–26 ਲਈ ਅਨੁਮਾਨਿਤ ਬਜਟੀ ਲੋੜ ਲਗਭਗ 37,952 ਕਰੋੜ ਰੁਪਏ ਹੈ, ਜੋ ਸਾਲ 2025 ਦੇ ਖਰੀਫ ਸੀਜ਼ਨ ਦੀ ਬਜਟੀ ਲੋੜ ਦੀ ਤੁਲਨਾ ਵਿੱਚ ਲਗਭਗ 736 ਕਰੋੜ ਰੁਪਏ ਵੱਧ ਹੈ।
- ਸਾਲ 2022–23 ਤੋਂ 2024–25 ਦੌਰਾਨ ਐੱਨਬੀਐੱਸ ਸਬਸਿਡੀ ਲਈ 2.04 ਲੱਖ ਕਰੋੜ ਰੁਪਏ ਤੋਂ ਵੱਧ ਦਾ ਆਵੰਟਨ ਕੀਤਾ ਗਿਆ ਹੈ, ਜਿਸ ਨਾਲ ਖਾਦਾਂ ਦੀ ਕਿਫਾਇਤੀ ਉਪਲਬਧਤਾ ਯਕੀਨੀ ਬਣਾਈ ਗਈ ਹੈ।
- ਐੱਨਬੀਐੱਸ ਦੇ ਮਾਧਿਅਮ ਨਾਲ ਘਰੇਲੂ ਖਾਦ ਉਤਪਾਦਨ ਵਿੱਚ ਉਲੇਖਨੀ ਵਾਧਾ ਹੋਇਆ ਹੈ। ਪੀ ਐਂਡ ਕੇ (ਡੀਏਪੀ ਅਤੇ ਐੱਨਪੀਕੇਐੱਸ) ਖਾਦਾਂ ਦਾ ਉਤਪਾਦਨ ਸਾਲ 2014 ਦੇ 112.19 ਐੱਲਐੱਮਟੀ ਤੋਂ ਵਧ ਕੇ ਸਾਲ 2025 (30.12.2025 ਤੱਕ) ਵਿੱਚ 168.55 ਐੱਲਐੱਮਟੀ ਹੋ ਗਿਆ ਹੈ, ਜੋ ਇਸ ਅਵਧੀ ਦੌਰਾਨ 50 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਨੂੰ ਦਰਸਾਉਂਦਾ ਹੈ।
|
ਭੂਮਿਕਾ
ਮਿੱਟੀ ਦੀ ਸਿਹਤ ਬਣਾਈ ਰੱਖਣ, ਫਸਲ ਉਤਪਾਦਕਤਾ ਵਧਾਉਣ ਅਤੇ ਦੀਰਘਕਾਲੀ ਖੇਤੀ ਸਥਿਰਤਾ ਯਕੀਨੀ ਬਣਾਉਣ ਲਈ ਸੰਤੁਲਿਤ ਖਾਦ ਅਤਿ ਮਹੱਤਵਪੂਰਨ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਨੂੰ ਨਿਰੰਤਰ ਤਰਜੀਹ ਦਿੰਦੀ ਰਹੀ ਹੈ। ਇਹ ਇੱਕ ਮਹੱਤਵਪੂਰਨ ਨੀਤੀਗਤ ਦਖਲ ਹੈ, ਜਿਸ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਮੁੱਖ ਪੋਸ਼ਕ ਤੱਤ ਕਿਫਾਇਤੀ ਮੁੱਲਾਂ ‘ਤੇ ਉਪਲਬਧ ਕਰਵਾ ਕੇ ਖਾਦਾਂ ਦੇ ਵਿਵੇਕਪੂਰਨ ਵਰਤੋਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਰਬੀ ਮੌਸਮ 2025–26 ਲਈ ਸੋਧੀਆਂ ਐੱਨਬੀਐੱਸ ਦਰਾਂ ਦੀ ਘੋਸ਼ਣਾ ਪੋਸ਼ਕ ਤੱਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਨਾਲ-ਨਾਲ ਕਿਸਾਨਾਂ ਦੀ ਆਦਾਨ (ਇਨਪੁਟ) ਲਾਗਤ ਨੂੰ ਕੰਟਰੋਲ ਵਿੱਚ ਰੱਖਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਭਾਰਤ ਸਰਕਾਰ ਨੇ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਪੇਸ਼ ਕੀਤੀ, ਜੋ 1 ਅਪ੍ਰੈਲ 2010 ਤੋਂ ਪ੍ਰਭਾਵ ਵਿੱਚ ਆਈ। ਇਹ ਯੋਜਨਾ ਖਾਦ ਖੇਤਰ ਵਿੱਚ ਇੱਕ ਮਹੱਤਵਪੂਰਨ ਨੀਤੀਗਤ ਬਦਲਾਅ ਦਾ ਪ੍ਰਤੀਕ ਸੀ, ਜਿਸ ਦਾ ਉਦੇਸ਼ ਕਿਸਾਨਾਂ ਨੂੰ ਸਬਸਿਡੀ ਵਾਲੇ, ਕਿਫਾਇਤੀ ਅਤੇ ਨਿਆਂਸੰਗਤ ਮੁੱਲਾਂ ‘ਤੇ ਖਾਦ ਉਪਲਬਧ ਕਰਾਉਣਾ ਅਤੇ ਨਾਲ ਹੀ, ਉਨ੍ਹਾਂ ਦੇ ਸੰਤੁਲਿਤ ਅਤੇ ਸਕਸ਼ਮ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਸੀ।
ਐੱਨਬੀਐੱਸ ਢਾਂਚੇ ਦੇ ਅਧੀਨ ਖਾਦਾਂ ‘ਤੇ ਸਬਸਿਡੀ ਦਾ ਨਿਰਧਾਰਨ ਉਨ੍ਹਾਂ ਦੇ ਪੋਸ਼ਕ ਤੱਤਾਂ ਦੀ ਮਾਤਰਾ ਦੇ ਅਧਾਰ ‘ਤੇ ਕੀਤਾ ਜਾਂਦਾ ਹੈ, ਜਿਸ ਵਿੱਚ ਮੁੱਖ ਤੌਰ ਤੇ ਐੱਨਪੀਕੇਐੱਸ—ਨਾਈਟ੍ਰੋਜਨ (ਐੱਨ), ਫਾਸਫੋਰਸ (ਪੀ), ਪੋਟਾਸ਼ (ਕੇ) ਅਤੇ ਸਲਫਰ (ਐੱਸ)—ਸ਼ਾਮਲ ਹਨ। ਇਹ ਦ੍ਰਿਸ਼ਟੀਕੋਣ ਨਾ ਸਿਰਫ਼ ਪੋਸ਼ਕ ਤੱਤਾਂ ਦੇ ਸੰਤੁਲਿਤ ਵਰਤੋਂ ਨੂੰ ਪ੍ਰੋਤਸਾਹਿਤ ਕਰਦਾ ਹੈ, ਸਗੋਂ ਕਿਸਾਨਾਂ ਨੂੰ ਆਪਣੀ ਮਿੱਟੀ ਅਤੇ ਫਸਲਾਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਪੂਰੀ ਜਾਣਕਾਰੀ ਨਾਲ ਫੈਸਲਾ ਲੈਣ ਵਿੱਚ ਵੀ ਸਮਰੱਥ ਬਣਾਉਂਦਾ ਹੈ। ਦੂਜੇ ਅਤੇ ਸੂਖਮ ਪੋਸ਼ਕ ਤੱਤਾਂ ਦੇ ਵਰਤੋਂ ਨੂੰ ਹੁਲਾਰਾ ਦੇ ਕੇ ਇਹ ਯੋਜਨਾ ਖਾਦਾਂ ਦੇ ਅਸੰਤੁਲਿਤ ਵਰਤੋਂ ਕਾਰਨ ਹੋਣ ਵਾਲੇ ਮਿੱਟੀ ਦੇ ਕਟੌਤੀ ਅਤੇ ਪੋਸ਼ਕ ਤੱਤ ਅਸੰਤੁਲਨ ਵਰਗੀਆਂ ਸਮੱਸਿਆਵਾਂ ਦੇ ਹੱਲ ਵਿੱਚ ਵੀ ਸਹਾਇਕ ਸਾਬਤ ਹੁੰਦੀ ਹੈ।
ਪੋਸ਼ਕ ਤੱਤ ਅਧਾਰਿਤ ਸਬਸਿਡੀ ਯੋਜਨਾ ਦੇ ਨਤੀਜੇ ਅਤੇ ਨੀਤੀਗਤ ਤਰਜੀਹਾਂ
ਰਸਾਇਣ ਅਤੇ ਖਾਦ ਮੰਤਰਾਲੇ ਦੀ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਦਾ ਉਦੇਸ਼ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦੇ ਸੰਤੁਲਿਤ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਹੈ, ਜਿਸ ਨਾਲ ਕਿਸਾਨ ਕਿਸੇ ਇੱਕ ਖਾਦ ‘ਤੇ ਅਤਿ ਨਿਰਭਰਤਾ ਤੋਂ ਬਚ ਸਕਣ, ਮਿੱਟੀ ਸਿਹਤ ਬਣਾਈ ਰੱਖ ਸਕਣ ਅਤੇ ਉਤਪਾਦਕਤਾ ਵਿੱਚ ਵਾਧਾ ਹੋਵੇ। ਇਹ ਯੋਜਨਾ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਖਾਦ ਕਿਸਾਨਾਂ ਨੂੰ ਸਮੇਂ ਸਿਰ ਅਤੇ ਕਿਫਾਇਤੀ, ਸਬਸਿਡੀ ਵਾਲੇ ਮੁੱਲਾਂ ‘ਤੇ ਉਪਲਬਧ ਹੋਣ, ਜੋ ਸੁਚਾਰੂ ਫਸਲ ਯੋਜਨਾ ਲਈ ਅਤਿ ਜ਼ਰੂਰੀ ਹੈ। ਇਹ ਯੋਜਨਾ ਖਾਦ ਕੰਪਨੀਆਂ ਵਿਚਕਾਰ ਸਿਹਤਮੰਦ ਮੁਕਾਬਲੇ ਨੂੰ ਵੀ ਵਧਾਵਾ ਦਿੰਦੀ ਹੈ, ਜਿਸ ਨਾਲ ਖਾਦ ਬਾਜ਼ਾਰ ਵਿੱਚ ਗੁਣਵੱਤਾ, ਨਵੀਨਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ। ਉੱਨਤ ਅਤੇ ਸੂਖਮ ਪੋਸ਼ਕ ਤੱਤਾਂ ਨਾਲ ਯੁਕਤ ਨਵੇਂ ਅਤੇ ਨਵੋਨਮੇਸ਼ੀ ਖਾਦਾਂ ਦੀ ਸ਼ੁਰੂਆਤ ਨੂੰ ਸਮਰਥਨ ਦੇ ਕੇ ਐੱਨਬੀਐੱਸ ਯੋਜਨਾ ਖੇਤੀਬਾੜੀ ਪੱਧਰਾਂ ਦੇ ਆਧੁਨਿਕੀਕਰਨ ਵਿੱਚ ਸਹਾਇਕ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ, ਇਹ ਖਾਦਾਂ ਅਤੇ ਕੱਚੇ ਮਾਲ ਦੇ ਵੈਸ਼ਵਿਕ ਮੁੱਲ ਰੁਝਾਨਾਂ ਅਨੁਸਾਰ ਸਬਸਿਡੀ ਦੇ ਤਰਕਸੰਗਤ ਨਿਰਧਾਰਨ ਤੇ ਵੀ ਕੇਂਦ੍ਰਿਤ ਹੈ, ਜਿਸ ਨਾਲ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਨਾਲ-ਨਾਲ ਰਾਜਕੋਸ਼ੀ ਜ਼ਿੰਮੇਵਾਰੀ ਵੀ ਯਕੀਨੀ ਬਣਾਈ ਜਾ ਸਕੇ।

ਐੱਨਬੀਐੱਸ ਯੋਜਨਾ ਦੇ ਮੁੱਖ ਪ੍ਰਾਵਧਾਨ ਅਤੇ ਮੁੱਖ ਵਿਸ਼ੇਸ਼ਤਾਵਾਂ
ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਦੇ ਅਧੀਨ ਸਰਕਾਰ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ, ਜਿਨ੍ਹਾਂ ਵਿੱਚ ਡੀਏਪੀ ਵੀ ਸ਼ਾਮਲ ਹੈ, ਤੇ ਇੱਕ ਨਿਸ਼ਚਿਤ ਸਬਸਿਡੀ ਪ੍ਰਦਾਨ ਕਰਦੀ ਹੈ, ਜਿਸ ਨੂੰ ਸਲਾਨਾ ਜਾਂ ਅਰਧ- ਸਲਾਨਾ ਅਧਾਰ ‘ਤੇ ਸੋਧਿਆ ਜਾਂਦਾ ਹੈ। ਸਬਸਿਡੀ ਦੀ ਰਾਸ਼ੀ ਹਰੇਕ ਖਾਦ ਗਰੇਡ ਵਿੱਚ ਨਿਹਿਤ ਪੋਸ਼ਕ ਤੱਤਾਂ ਦੀ ਸੰਰਚਨਾ ਨਾਲ ਜੁੜੀ ਹੁੰਦੀ ਹੈ।
ਰਬੀ 2023–24 ਤੱਕ ਐੱਨਬੀਐੱਸ ਯੋਜਨਾ ਦੇ ਅਧੀਨ ਡੀਏਪੀ, ਐੱਮਓਪੀ ਅਤੇ ਐੱਸਐੱਸਪੀ ਵਰਗੇ 25 ਪੀ ਐਂਡ ਕੇ ਖਾਦ ਗਰੇਡ ਸ਼ਾਮਲ ਸਨ। ਖਰੀਫ 2024 ਤੋਂ ਤਿੰਨ ਵਾਧੂ ਖਾਦ ਗਰੇਡਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ:
- ਐੱਨਪੀਕੇ (11:30:14) ਜਿਸ ਨੂੰ ਮੈਗਨੀਸ਼ੀਅਮ, ਜ਼ਿੰਕ, ਬੋਰਾਨ ਅਤੇ ਸਲਫਰ ਨਾਲ ਮਜ਼ਬੂਤ (ਫੋਰਟੀਫਾਈ) ਕੀਤਾ ਗਿਆ ਹੈ
- ਯੂਰੀਆ-ਐੱਸਐੱਸਪੀ (5:15:0:10)
- ਐੱਸਐੱਸਪੀ (0:16:0:11) ਜਿਸ ਨੂੰ ਮੈਗਨੀਸ਼ੀਅਮ, ਜ਼ਿੰਕ ਅਤੇ ਬੋਰਾਨ ਨਾਲ ਮਜ਼ਬੂਤ ਕੀਤਾ ਗਿਆ ਹੈ
ਨਵੇਂ ਗਰੇਡਾਂ ਦੇ ਜੁੜਨ ਨਾਲ, ਸਰਕਾਰ ਹੁਣ ਕਿਸਾਨਾਂ ਨੂੰ ਅਧਿਕ੍ਰਿਤ ਨਿਰਮਾਤਾਵਾਂ ਅਤੇ ਆਯਾਤਕਾਂ ਦੇ ਮਾਧਿਅਮ ਨਾਲ 28 ਕਿਸਮਾਂ ਦੇ ਪੀ ਐਂਡ ਕੇ ਖਾਦ ਸਬਸਿਡੀ ਵਾਲੀਆਂ ਦਰਾਂ ‘ਤੇ ਉਪਲਬਧ ਕਰਾ ਰਹੀ ਹੈ। ਆਪਣੇ ਕਿਸਾਨ-ਕੇਂਦ੍ਰਿਤ ਦ੍ਰਿਸ਼ਟੀਕੋਣ ਅਨੁਸਾਰ, ਸਰਕਾਰ ਇਨ੍ਹਾਂ ਖਾਦਾਂ ਦੀ ਕਿਫਾਇਤੀ ਉਪਲਬਧਤਾ ਨੂੰ ਮੁਕਾਬਲੇ ਵਾਲੇ ਮੁੱਲਾਂ ‘ਤੇ ਯਕੀਨੀ ਬਣਾਉਣ ਨੂੰ ਤਰਜੀਹ ਦਿੰਦੀ ਰਹਿੰਦੀ ਹੈ।
ਐੱਨਬੀਐੱਸ ਯੋਜਨਾ ਦੇ ਅਧੀਨ, ਪੀ ਐਂਡ ਕੇ ਖਾਦ ਖੇਤਰ ਇੱਕ ਅਸੰਯੰਤ੍ਰਿਤ ਪ੍ਰਣਾਲੀ ਦੇ ਅਧੀਨ ਕੰਮ ਕਰਦਾ ਹੈ, ਜਿਸ ਨਾਲ ਕੰਪਨੀਆਂ ਉਚਿਤ ਪੱਧਰ ‘ਤੇ ਅਧਿਕਤਮ ਖੁਦਰਾ ਮੁੱਲ (ਐੱਮਆਰਪੀ) ਨਿਰਧਾਰਤ ਕਰ ਪਾਉਂਦੀਆਂ ਹਨ, ਬਸ਼ਰਤੇ ਕਿ ਸਰਕਾਰ ਇਸ ਦੀ ਨਿਗਰਾਨੀ ਕਰੇ। ਨਤੀਜੇ ਵਜੋਂ, ਕਿਸਾਨ ਇਨ੍ਹਾਂ ਖਾਦਾਂ ਦੀ ਖਰੀਦ ‘ਤੇ ਪ੍ਰਤੱਖ ਸਬਸਿਡੀ ਦਾ ਲਾਭ ਪ੍ਰਾਪਤ ਕਰਦੇ ਹਨ।
ਰਬੀ 2025–26 ਲਈ ਐੱਨਬੀਐੱਸ ਦਰਾਂ
ਖਾਦ ਅਤੇ ਆਦਾਨਾਂ ਦੇ ਅੰਤਰਰਾਸ਼ਟਰੀ ਅਤੇ ਘਰੇਲੂ ਬਾਜ਼ਾਰ ਦੇ ਹਾਲੀਆ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਰਬੀ 2025–26 ਲਈ ਐੱਨਬੀਐੱਸ ਦਰਾਂ ਨੂੰ ਮਨਜ਼ੂਰੀ ਦਿੱਤੀ ਹੈ, ਜੋ 1 ਅਕਤੂਬਰ 2025 ਤੋਂ 31 ਮਾਰਚ 2026 ਤੱਕ ਪ੍ਰਭਾਵੀ ਰਹਿਣਗੀਆਂ। ਇਹ ਦਰਾਂ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ, ਜਿਨ੍ਹਾਂ ਵਿੱਚ ਡੀਏਪੀ ਅਤੇ ਐੱਨਪੀਕੇਐੱਸ ਗਰੇਡ ਸ਼ਾਮਲ ਹਨ, ‘ਤੇ ਲਾਗੂ ਹੋਣਗੀਆਂ। ਖਾਦ ਕੰਪਨੀਆਂ ਨੂੰ ਅਧਿਸੂਚਿਤ ਦਰਾਂ ‘ਤੇ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਖਾਦ ਕਿਸਾਨਾਂ ਨੂੰ ਕਿਫਾਇਤੀ ਮੁੱਲ ‘ਤੇ ਉਪਲਬਧ ਹੋਣ। ਰਬੀ ਸੀਜ਼ਨ 2025–26 ਲਈ ਅਨੁਮਾਨਿਤ ਬਜਟੀ ਲੋੜ ਲਗਭਗ 37,952.29 ਕਰੋੜ ਰੁਪਏ ਹੈ, ਜੋ ਖਰੀਫ ਸੀਜ਼ਨ 2025 ਦੀ ਲੋੜ ਤੋਂ ਲਗਭਗ 736 ਕਰੋੜ ਰੁਪਏ ਵੱਧ ਹੈ।
ਰਬੀ 2025–26 ਲਈ ਪੀ ਐਂਡ ਕੇ ਖਾਦਾਂ ਵਿੱਚ ਨਾਈਟ੍ਰੋਜਨ (ਐੱਨ), ਫਾਸਫੇਟ (ਪੀ), ਪੋਟਾਸ਼ (ਕੇ) ਅਤੇ ਸਲਫਰ (ਐੱਸ) ਨਾਮਕ ਪੋਸ਼ਕ ਤੱਤਾਂ ‘ਤੇ ਪ੍ਰਤੀ ਕਿਲੋਗ੍ਰਾਮ ਸਬਸਿਡੀ ਹੇਠ ਲਿਖੇ ਅਨੁਸਾਰ ਹੈ:
|
ਸੀਰਿਅਲ ਨੰਬਰ
|
ਪੋਸ਼ਕ ਤੱਤ
|
ਐੱਨਬੀਐੱਸ (ਹੁਪਏ ਪ੍ਰਤੀ ਕਿਲੋਗ੍ਰਾਮ ਪੋਸ਼ਕ ਤੱਤ)
|
|
1
|
ਐੱਨ
|
43.02
|
|
2
|
ਪੀ
|
47.96
|
|
3
|
ਕੇ
|
2.38
|
|
4
|
ਐੱਸ
|
2.87
|
ਰਬੀ 2025–26 ਲਈ 28 ਗਰੇਡਾਂ ਦੇ ਪੀ ਐਂਡ ਕੇ ਖਾਦਾਂ ‘ਤੇ ਉਤਪਾਦ ਵਾਰ ਸਬਸਿਡੀ ਹੇਠ ਲਿਖੇ ਅਨੁਸਾਰ ਹੈ:
|
ਸੀਰਿਅਲ ਨੰਬਰ
|
ਖਾਦ ਦਾ ਨਾਮ
|
ਐੱਨਬੀਐੱਸ ਦਰ (ਰੁਪਏ ਪ੍ਰਤੀ ਟਨ)
|
|
1
|
ਡੀਏਪੀ 18-46-0-0
|
29,805
|
|
2
|
ਐੱਮਓਪੀ 0-0-60-0
|
1,428
|
|
3
|
ਐੱਸਐੱਸਪੀ 0-16-0-11
|
7,408
|
|
4
|
ਐੱਨਪੀਐੱਸ 20-20-0-13
|
18,569
|
|
5
|
ਐੱਨਪੀਕੇ 10-26-26-0
|
17,390
|
|
6
|
ਐੱਨਪੀ 20-20-0-0
|
18,196
|
|
7
|
ਐੱਨਪੀਕੇ 15-15-15
|
14,004
|
|
8
|
ਐੱਨਪੀ 24-24-0-0
|
21,835
|
|
9
|
ਏਐੱਸ 20.5-0-0-23
|
9,479
|
|
10
|
ਐੱਨਪੀ 28-28-0-0
|
25,474
|
|
11
|
ਐੱਨਪੀਕੇ 17-17-17
|
15,871
|
|
12
|
ਐੱਨਪੀਕੇ 19-19-19
|
17,738
|
|
13
|
ਐੱਨਪੀਕੇ 16-16-16-0
|
14,938
|
|
14
|
ਐੱਨਪੀਐੱਸ 16-20-0-13
|
16,848
|
|
15
|
ਐੱਨਪੀਕੇ 14-35-14
|
23,142
|
|
16
|
ਐੱਮਪੀ 11-52-0-0
|
29,671
|
|
17
|
ਟੀਐੱਸਪੀ 0-46-0-0
|
22,062
|
|
18
|
ਐੱਨਪੀਕੇ 12-32-16
|
20,890
|
|
19
|
ਐੱਨਪੀਕੇ 14-28-14
|
19,785
|
|
20
|
ਐੱਨਪੀਕੇਐੱਸ 15-15-15-09
|
14,262
|
|
21
|
ਐੱਨਪੀ 14-28-0-0
|
19,452
|
|
22
|
ਪੀਡੀਐੱਮ 0-0-14.5-0
|
345
|
|
23
|
ਯੂਰੀਆ-ਐੱਸਐੱਸਪੀ ਕੰਪਲੈਕਸ (5-15-0-10)
|
9,088
|
|
24
|
ਐੱਨਪੀਐੱਸ 24-24-0-8
|
21,835
|
|
25
|
ਐੱਨਪੀਕੇ 8-21-21
|
14,013
|
|
26
|
ਐੱਨਪੀਕੇ 9-24-24
|
15,953
|
|
27
|
ਐੱਨਪੀਕੇ 11-30-14
|
19,453
|
|
28
|
ਐੱਸਐੱਸਪੀ 0-16-0-11
|
7,408
|
|
ਸੀਰਿਅਲ ਨੰਬਰ
|
ਮਜ਼ਬੂਤੀ ਲਈ ਪੌਸ਼ਟਿਕ ਤੱਤ
|
ਉੱਪਰ ਦਿੱਤੀ ਸਾਰਣੀ ਵਿੱਚ ਦਰਸਾਏ ਗਏ ਰੇਟਾਂ ਤੋਂ ਇਲਾਵਾ ਫੋਰਟੀਫਾਈਡ/ਕੋਟੇਡ ਖਾਦਾਂ 'ਤੇ ਵਾਧੂ ਸਬਸਿਡੀ (ਰੁਪਏ ਪ੍ਰਤੀ ਐੱਮਟੀ)
|
|
1
|
ਬੋਰਾਨ (B)
|
300
|
|
2
|
ਜ਼ਿੰਕ (Zn)
|
500
|
| |
|
|
|
|
ਰਬੀ 2025–26 ਲਈ ਡਾਈ-ਐਮੋਨੀਅਮ ਫਾਸਫੇਟ (ਡੀਏਪੀ) ‘ਤੇ ਸਬਸਿਡੀ ਵਧਾ ਕੇ 29,805 ਰੁਪਏ ਪ੍ਰਤੀ ਮੀਟ੍ਰਿਕ ਟਨ ਕਰ ਦਿੱਤੀ ਗਈ ਹੈ, ਜੋ ਰਬੀ 2024–25 ਵਿੱਚ ਰਹੀ 21,911 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਮੁਕਾਬਲੇ ਕਾਫ਼ੀ ਵੱਧ ਹੈ। ਰਬੀ 2025–26 ਲਈ ਅਮੋਨੀਅਮ ਸਲਫੇਟ (ਘਰੇਲੂ ਅਤੇ ਆਯਾਤਿਤ ਦੋਵੇਂ) ਨੂੰ ਵੀ ਐੱਨਬੀਐੱਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਐੱਨਬੀਐੱਸ ਯੋਜਨਾ ਦੇ ਅਧੀਨ ਆਉਣ ਵਾਲਾ ਕੋਈ ਵੀ ਪੀ ਐਂਡ ਕੇ ਖਾਦ, ਜੋ ਬੋਰਾਨ ਜਾਂ ਜ਼ਿੰਕ ਨਾਲ ਸੁਦ੍ਰਿੜ ਕੀਤਾ ਗਿਆ ਜਾਂ ਲੇਪਿਤ ਹੋਵੇ (ਜਿਵੇਂ ਕਿ ਖਾਦ ਨਿਯੰਤਰਣ ਆਦੇਸ਼ ਵਿੱਚ ਨਿਰਧਾਰਤ ਹੈ), ਨੂੰ ਸਬਸਿਡੀ ਮਿਲਦੀ ਰਹੇਗੀ। ਇਸ ਤੋਂ ਇਲਾਵਾ, ਇਨ੍ਹਾਂ ਸੁਦ੍ਰਿੜ ਕੀਤੇ ਜਾਂ ਲੇਪਿਤ ਖਾਦਾਂ ਨੂੰ ਮੁੱਖ ਪੋਸ਼ਕ ਤੱਤਾਂ ਨਾਲ ਉਨ੍ਹਾਂ ਦੇ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਤੀ ਮੀਟ੍ਰਿਕ ਟਨ ਵਾਧੂ ਸਬਸਿਡੀ ਵੀ ਪ੍ਰਦਾਨ ਕੀਤੀ ਜਾਵੇਗੀ।
ਐੱਨਬੀਐੱਸ ਦਾ ਪਰਿਚਾਲਨ ਪ੍ਰਬੰਧਨ ਅਤੇ ਅਨੁਪਾਲਨ ਨਿਗਰਾਨੀ
ਰਬੀ 2025–26 ਲਈ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਦੇ ਅਮਲ ਵਿੱਚ ਪਾਰਦਰਸਿਤਾ, ਜਵਾਬਦੇਹੀ ਅਤੇ ਨਿਆਂਸੰਗਤ ਮੁੱਲ ਯਕੀਨੀ ਬਣਾਉਣ ਲਈ ਖਾਦ ਕੰਪਨੀਆਂ ਨੂੰ ਹੇਠ ਲਿਖੇ ਨਿਯਾਮਕ ਅਤੇ ਪਰਿਚਾਲਨ ਉਪਾਵਾਂ ਦਾ ਪਾਲਣ ਕਰਨਾ ਜ਼ਰੂਰੀ ਹੈ:
- ਪੀ ਐਂਡ ਕੇ ਖਾਦਾਂ ਦੀ ਲਾਗਤ ਅਤੇ ਅਧਿਕਤਮ ਖੁਦਰਾ ਮੁੱਲ (ਐੱਮਆਰਪੀ) ਦੀ ਰਿਪੋਰਟਿੰਗ ਅਤੇ ਨਿਗਰਾਨੀ
ਖਾਦ ਕੰਪਨੀਆਂ ਲਈ ਮੌਜੂਦਾ ਦਿਸ਼ਾਨਿਰਦੇਸ਼ਾਂ ਅਨੁਸਾਰ ਆਡਿਟ ਕੀਤਾ ਗਿਆ ਲਾਗਤ ਡੇਟਾ ਜਮ੍ਹਾਂ ਕਰਨਾ ਲਾਜ਼ਮੀ ਹੈ, ਜਿਸ ਨਾਲ ਪੀ ਐਂਡ ਕੇ ਖਾਦਾਂ ਦੇ ਅਧਿਕਤਮ ਖੁਦਰਾ ਮੁੱਲ (ਐੱਮਆਰਪੀ) ਦੀ ਨਿਆਂਸੰਗਤਾ ਨਿਰਧਾਰਤ ਕੀਤੀ ਜਾ ਸਕੇ। ਇਸ ਨਾਲ ਖਾਦ ਵਿਭਾਗ ਇਹ ਮੁਲਾਂਕਣ ਕਰ ਸਕੇਗਾ ਕਿ ਘੋਸ਼ਿਤ ਐੱਮਆਰਪੀ ਉਚਿਤ ਹਨ ਜਾਂ ਨਹੀਂ। ਕੰਪਨੀਆਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਸਾਰੇ ਪੀ ਐਂਡ ਕੇ ਖਾਦ ਗਰੇਡਾਂ ਦੇ ਐੱਮਆਰਪੀ ਨਿਯਮਿਤ ਰੂਪ ਨਾਲ ਖਾਦ ਵਿਭਾਗ ਨੂੰ ਰਿਪੋਰਟ ਕਰਨ ਅਤੇ ਯਕੀਨੀ ਬਣਾਉਣ ਕਿ ਇਹ ਮੁੱਲ ਅਧਿਸੂਚਿਤ ਸਬਸਿਡੀ ਦਰਾਂ ਅਨੁਸਾਰ ਹੋਣ, ਅਤੇ ਇਹ ਗਰੰਟੀ ਦੇਣ ਕਿ ਕੰਪਨੀਆਂ ਖਾਦਾਂ ਨੂੰ ਨਿਆਂਸੰਗਤ ਐੱਮਆਰਪੀ ‘ਤੇ ਵੇਚਣ।
ਮੌਜੂਦਾ ਦਿਸ਼ਾਨਿਰਦੇਸ਼ਾਂ ਅਨੁਸਾਰ, ਨਿਰਧਾਰਤ ਸੀਮਾ ਤੋਂ ਵੱਧ ਕਿਸੇ ਵੀ ਲਾਭ ਨੂੰ ਅਨੁਚਿਤ ਮੰਨਿਆ ਜਾਵੇਗਾ ਅਤੇ ਸੰਬੰਧਿਤ ਕੰਪਨੀ ਤੋਂ ਵਸੂਲਿਆ ਜਾਵੇਗਾ। (ਅੰਤਿਮ ਪੀ ਐਂਡ ਕੇ ਉਤਪਾਦ ਦੀ ਉਤਪਾਦਨ ਲਾਗਤ ‘ਤੇ ਆਯਾਤਕਾਰਾਂ ਲਈ 8%, ਨਿਰਮਾਤਾਵਾਂ ਲਈ 10% ਅਤੇ ਏਕੀਕ੍ਰਿਤ ਨਿਰਮਾਤਾਵਾਂ ਲਈ 12% ਤੱਕ ਦਾ ਲਾਭ ਮਾਰਜਿਨ ਨਿਆਂਸੰਗਤ ਮੰਨਿਆ ਜਾਂਦਾ ਹੈ।)
- ਐੱਮਆਰਪੀ ਤੇ ਸਬਸਿਡੀ ਵੇਰਵੇ ਦਾ ਪ੍ਰਦਰਸ਼ਨ
ਖਾਦ ਦੇ ਹਰੇਕ ਥੈਲੇ ‘ਤੇ ਹੇਠ ਲਿਖਿਆਂ ਨੂੰ ਸਪੱਸ਼ਟ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਣਾ ਲਾਜ਼ਮੀ ਹੈ: ਅਧਿਕਤਮ ਖੁਦਰਾ ਮੁੱਲ (ਐੱਮਆਰਪੀ) ਅਤੇ 2. ਪ੍ਰਤੀ ਥੈਲੇ ਅਤੇ ਪ੍ਰਤੀ ਕਿਲੋਗ੍ਰਾਮ ਲਾਗੂ ਸਬਸਿਡੀ ਛਪੇ ਹੋਏ ਐੱਮਆਰਪੀ ਤੋਂ ਵੱਧ ਮੁੱਲ ਵਸੂਲਣਾ ਅਪਰਾਧ ਮੰਨਿਆ ਜਾਵੇਗਾ ਅਤੇ ਇਹ ਜ਼ਰੂਰੀ ਵਸਤੂ ਅਧਿਨਿਯਮ, 1955 ਦੇ ਅਧੀਨ ਅਪਰਾਧਿਕ ਹੈ।
- ਉਤਪਾਦਨ, ਪਰਿਵਹਨ ਅਤੇ ਆਯਾਤ ਦੀ ਨਿਗਰਾਨੀ
ਆਨਲਾਈਨ, ਵੈੱਬ-ਅਧਾਰਿਤ ਇੰਟੀਗ੍ਰੇਟਿਡ ਫਰਟੀਲਾਈਜ਼ਰ ਮਾਨੀਟਰਿੰਗ ਸਿਸਟਮ (ਆਈਐੱਫਐੱਮਐੱਸ) ਖਾਦ ਵੰਡ, ਪਰਿਵਹਨ ਅਤੇ ਆਯਾਤ ਨਾਲ-ਨਾਲ ਘਰੇਲੂ ਨਿਰਮਾਣ ਇਕਾਈਆਂ ਦੀਆਂ ਉਤਪਾਦਨ ਗਤੀਵਿਧੀਆਂ ਦੀ ਵੀ ਨਿਰੰਤਰ ਨਿਗਰਾਨੀ ਦੀ ਸਹੂਲਤ ਪ੍ਰਦਾਨ ਕਰਦਾ ਹੈ।
- ਡਿਲੀਵਰੀ ਅਤੇ ਪਰਿਵਹਨ ਦੀ ਜ਼ਿੰਮੇਵਾਰੀ
ਪੀ ਐਂਡ ਕੇ ਖਾਦਾਂ ਦੇ ਸਾਰੇ ਨਿਰਮਾਤਾ, ਵਿਕਰੇਤਾ ਅਤੇ ਆਯਾਤਕਾਰਾਂ, ਜਿਨ੍ਹਾਂ ਵਿੱਚ ਸਿੰਗਲ ਸੁਪਰ ਫਾਸਫੇਟ (ਐੱਸਐੱਸਪੀ) ਨਿਰਮਾਤਾ ਵੀ ਸ਼ਾਮਲ ਹਨ, ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਖਾਦ ਖੁਦਰਾ ਸਥਾਨ ਤੱਕ ਫ੍ਰੀਟ ਆਨ ਰੋਡ (ਐੱਫ.ਓ.ਆਰ.) ਡਿਲੀਵਰੀ ਅਧਾਰ ‘ਤੇ ਟ੍ਰਾਂਸਪੋਰਟ ਕੀਤੇ ਜਾਣ।
- ਖਾਦ ਵੰਡ ਵਿੱਚ ਡਿਜੀਟਲ ਟ੍ਰੈਕਿੰਗ ਅਤੇ ਤਾਲਮੇਲ
ਮੁਲਾਂਕਣ ਕੀਤੀਆਂ ਲੋੜਾਂ ਅਨੁਸਾਰ, ਖਾਦ ਵਿਭਾਗ ਮਾਸਿਕ ਸਪਲਾਈ ਯੋਜਨਾ ਦੇ ਮਾਧਿਅਮ ਨਾਲ ਕਾਫ਼ੀ ਮਾਤਰਾ ਵਿੱਚ ਖਾਦ ਐਲੋਕੇਟ ਕਰਦਾ ਹੈ ਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਉਪਲਬਧਤਾ ਦੀ ਨਿਰੰਤਰ ਨਿਗਰਾਨੀ ਕਰਦਾ ਹੈ। ਸਾਰੇ ਮੁੱਖ ਸਬਸਿਡੀ ਵਾਲੇ ਖਾਦਾਂ ਦੀ ਗਤੀ ਨੂੰ ਆਨਲਾਈਨ, ਵੈੱਬ-ਅਧਾਰਿਤ ਇੰਟੀਗ੍ਰੇਟਿਡ ਫਰਟੀਲਾਈਜ਼ਰ ਮੈਨੇਜਮੈਂਟ ਸਿਸਟਮ (ਆਈਐੱਫਐੱਮਐੱਸ) ਪੋਰਟਲ ਦੇ ਮਾਧਿਅਮ ਨਾਲ ਟ੍ਰੈਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖਾਦ ਵਿਭਾਗ, ਰਾਜ ਖੇਤੀ ਅਧਿਕਾਰੀਆਂ ਨਾਲ ਸਾਪਤਾਹਿਕ ਵੀਡੀਓ ਕਾਨਫਰੰਸ ਆਯੋਜਿਤ ਕਰਦੇ ਹਨ, ਜਿਸ ਨਾਲ ਪ੍ਰਭਾਵੀ ਤਾਲਮੇਲ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਸਪਲਾਈ ਸੰਬੰਧੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਇੰਟੀਗ੍ਰੇਟਿਡ ਫਰਟੀਲਾਈਜ਼ਰ ਮੈਨੇਜਮੈਂਟ ਸਿਸਟਮ (ਆਈਐੱਫਐੱਮਐੱਸ) – ਇੱਕ ਡਿਜੀਟਲ ਪਲੈਟਫਾਰਮ ਹੈ ਜੋ ਖਾਦ ਵੰਡ ਅਤੇ ਪ੍ਰਬੰਧਨ ਨਾਲ ਸੰਬੰਧਿਤ ਕਈ ਆਨਲਾਈਨ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਵਿੱਚ ਡੀਲਰ ਰਜਿਸਟ੍ਰੇਸ਼ਨ, ਸਟਾਕ ਉਪਲਬਧਤਾ ਦੀ ਟ੍ਰੈਕਿੰਗ, ਡੀਲਰ ਲੱਭਣਾ, ਅਤੇ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ) ਅਤੇ ਪ੍ਰਤੱਖ ਲਾਭ ਅੰਤਰਣ (ਡੀਬੀਟੀ) ਰਿਪੋਰਟਾਂ ਤੱਕ ਪਹੁੰਚ ਸ਼ਾਮਲ ਹੈ। ਪਾਰਦਰਸਿਤਾ ਯਕੀਨੀ ਬਣਾਉਣ, ਕੁਸ਼ਲਤਾ ਵਧਾਉਣ ਅਤੇ ਖਾਦ ਸਪਲਾਈ ਚੇਨ ਵਿੱਚ ਰੀਅਲ ਟਾਈਮ ਟ੍ਰੈਕਿੰਗ ਦੇ ਸਮਰਥਨ ਦੇ ਮਾਧਿਅਮ ਨਾਲ, ਆਈਐੱਫਐੱਮਐੱਸ ਇਹ ਯਕੀਨੀ ਬਣਾਉਂਦਾ ਹੈ ਕਿ ਕਿਸਾਨ ਅਤੇ ਹੋਰ ਹਿੱਤਧਾਰਕ ਉੱਚ-ਗੁਣਵੱਤਾ ਵਾਲੇ ਖਾਦਾਂ ਤੱਕ ਸਮੇਂ ਸਿਰ ਪਹੁੰਚ ਪ੍ਰਾਪਤ ਕਰ ਸਕਣ।
ਮੁੱਖ ਕੀਰਤੀਮਾਨ ਅਤੇ ਉਪਲਬਧੀਆਂ ‘ਤੇ ਇੱਕ ਨਜ਼ਰ
ਪੀ ਐਂਡ ਕੇ ਖਾਦਾਂ ਦੇ ਉਤਪਾਦਨ ਵਿੱਚ ਵਾਧਾ
ਐੱਨਬੀਐੱਸ ਯੋਜਨਾ ਦੇ ਅਧੀਨ ਘਰੇਲੂ ਉਤਪਾਦਨ ਨੂੰ ਵਧਾਵਾ ਦੇਣ ਅਤੇ ਆਯਾਤ ‘ਤੇ ਨਿਰਭਰਤਾ ਘਟਾਉਣ ਲਈ ਚੁੱਕੇ ਨੀਤੀਗਤ ਕਦਮਾਂ ਦੇ ਨਤੀਜੇ ਵਜੋਂ ਪੀ ਐਂਡ ਕੇ (ਡੀਏਪੀ ਤੇ ਐੱਨਪੀਕੇਐੱਸ) ਖਾਦ ਉਤਪਾਦਨ ਵਿੱਚ ਨਿਰੰਤਰ ਵਾਧਾ ਹੋਇਆ ਹੈ।
ਡੀਏਪੀ ਅਤੇ ਐੱਨਪੀਕੇਐੱਸ ਖਾਦਾਂ ਦਾ ਘਰੇਲੂ ਉਤਪਾਦਨ 2014 ਵਿੱਚ 112.19 ਲੱਖ ਮੀਟ੍ਰਿਕ ਟਨ ਤੋਂ ਵਧ ਕੇ 2025 ਵਿੱਚ (30 ਦਸੰਬਰ 2025 ਤੱਕ) 168.55 ਲੱਖ ਮੀਟ੍ਰਿਕ ਟਨ ਹੋ ਗਿਆ ਹੈ। ਇਸ ਮਹੱਤਵਪੂਰਨ ਵਾਧੇ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਐੱਨਬੀਐੱਸ ਯੋਜਨਾ ਸਵਦੇਸ਼ੀ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨ, ਜ਼ਰੂਰੀ ਪੌਸ਼ਟਿਕ ਤੱਤਾਂ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਅਤੇ ਖਾਦ ਖੇਤਰ ਵਿੱਚ ਆਤਮਨਿਰਭਰਤਾ ਲਈ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਣ ਵਿੱਚ ਪ੍ਰਭਾਵੀ ਰਹੀ ਹੈ।

ਮਿੱਟੀ ਸਿਹਤ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ
ਐੱਨਬੀਐੱਸ ਦੇ ਅਮਲ ਨੇ ਇਹ ਦਿਖਾਇਆ ਹੈ ਕਿ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ ਦਾ ਵਰਤੋਂ ਖੇਤਾਂ ਦੀ ਉਤਪਾਦਕਤਾ ਵਧਾਉਂਦਾ ਹੈ ਅਤੇ ਮਿੱਟੀ ਵਿੱਚ ਬਹੁ-ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਯੋਜਨਾ ਦੀ ਸ਼ੁਰੂਆਤ ਤੋਂ ਹੀ ਮੁੱਖ ਫਸਲਾਂ ਦਾ ਉਤਪਾਦਨ ਉਲੇਖਨੀ ਰੂਪ ਨਾਲ ਵਧਿਆ ਹੈ। ਖਾਦ ਅਨਾਜ ਦੀ ਉਪਜ 2010–11 ਵਿੱਚ 1,930 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਵਧ ਕੇ 2024–25 ਵਿੱਚ 2,578 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਈ ਹੈ।

ਐੱਨਬੀਐੱਸ ਦੇ ਅਧੀਨ ਵਿੱਤੀ ਸਮਰਥਨ
ਸਾਲ 2022–23 ਤੋਂ 2024–25 ਵਿਚਕਾਰ, ਭਾਰਤ ਸਰਕਾਰ ਨੇ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਦੇ ਅਧੀਨ ਸਵਦੇਸ਼ੀ ਅਤੇ ਆਯਾਤਿਤ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ ਲਈ 2.04 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਆਵੰਟਿਤ ਕੀਤੀ। ਇਹ ਨਿਰੰਤਰ ਵਿੱਤੀ ਸਹਾਇਤਾ ਸਰਕਾਰ ਦੀ ਖਾਦਾਂ ਦੀ ਸਥਿਰਤਾ, ਉਪਲਬਧਤਾ ਅਤੇ ਸੰਤੁਲਿਤ ਵਰਤੋਂ ਯਕੀਨੀ ਬਣਾਉਣ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਨਿਸ਼ਕਰਸ਼
ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਯੋਜਨਾ ਭਾਰਤ ਦੀ ਖਾਦ ਨੀਤੀ ਦਾ ਇੱਕ ਮਹੱਤਵਪੂਰਨ ਸਤੰਭ ਬਣ ਕੇ ਉਭਰੀ ਹੈ, ਜੋ ਸੰਤੁਲਿਤ ਖਾਦੀਕਰਨ, ਮਿੱਟੀ ਸਿਹਤ ਅਤੇ ਟਿਕਾਊ ਖੇਤੀਬਾੜੀ ਨੂੰ ਪ੍ਰੋਤਸਾਹਿਤ ਕਰਦੀ ਹੈ। ਸਮੂਹਿਕ ਨੀਤੀਗਤ ਉਪਾਵਾਂ ਦੇ ਮਾਧਿਅਮ ਨਾਲ ਸਰਕਾਰ ਨੇ ਘਰੇਲੂ ਉਤਪਾਦਨ ਸਮਰੱਥਾ ਨੂੰ ਮਜ਼ਬੂਤ ਕੀਤਾ, ਖਾਦ ਗਰੇਡਾਂ ਦੀ ਗਿਣਤੀ 25 ਤੋਂ ਵਧਾ ਕੇ 28 ਕੀਤੀ, ਅਤੇ ਸਵਦੇਸ਼ੀ ਉਤਪਾਦਨ ਨੂੰ ਵਧਾਵਾ ਦੇਣ ਲਈ ਸਿੰਗਲ ਸੁਪਰ ਫਾਸਫੇਟ (ਐੱਸਐੱਸਪੀ) ‘ਤੇ ਫਰੇਟ ਸਬਸਿਡੀ ਅਤੇ ਮੋਲੇਸ ਤੋਂ ਪ੍ਰਾਪਤ ਪੋਟਾਸ਼ (ਪੀਡੀਐੱਮ) ਨੂੰ ਸ਼ਾਮਲ ਕਰਨ ਵਰਗੀਆਂ ਪਹਿਲਾਂ ਸ਼ੁਰੂ ਕੀਤੀਆਂ। ਇੰਟੀਗ੍ਰੇਟਿਡ ਫਰਟੀਲਾਈਜ਼ਰ ਮੈਨੇਜਮੈਂਟ ਸਿਸਟਮ (ਆਈਐੱਫਐੱਮਐੱਸ) ਦੇ ਮਾਧਿਅਮ ਨਾਲ ਨਿਗਰਾਨੀ ਦਾ ਡਿਜੀਟਲੀਕਰਨ ਅਤੇ ਰਾਜਾਂ ਨਾਲ ਨਿਯਮਿਤ ਤਾਲਮੇਲ ਨੇ ਵੱਖ-ਵੱਖ ਖੇਤਰਾਂ ਵਿੱਚ ਪਾਰਦਰਸਿਤਾ, ਜਵਾਬਦੇਹੀ ਅਤੇ ਸਮੇਂ ਸਿਰ ਸਪਲਾਈ ਨੂੰ ਵਧਾਇਆ ਹੈ।
2022–23 ਤੋਂ 2024–25 ਵਿਚਕਾਰ 2.04 ਲੱਖ ਕਰੋੜ ਰੁਪਏ ਤੋਂ ਵੱਧ ਦੀ ਲਗਾਤਾਰ ਵਿੱਤੀ ਸਹਾਇਤਾ ਕਿਸਾਨਾਂ ਲਈ ਖਾਦਾਂ ਦੀ ਸਥਿਰਤਾ ਅਤੇ ਉਪਲਬਧਤਾ ਯਕੀਨੀ ਬਣਾਉਣ ਵਿੱਚ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਐੱਨਬੀਐੱਸ ਯੋਜਨਾ ਨੇ ਨਾ ਸਿਰਫ਼ ਘਰੇਲੂ ਪੀ ਐਂਡ ਕੇ ਉਤਪਾਦਨ (ਡੀਏਪੀ ਤੇ ਐੱਨਪੀਕੇਐੱਸ) ਵਿੱਚ ਵਾਧੇ ਨੂੰ ਵਧਾਵਾ ਦਿੱਤਾ — ਸਾਲ 2014 ਵਿੱਚ 112.19 ਲੱਖ ਮੀਟ੍ਰਿਕ ਟਨ ਤੋਂ ਵਧ ਕੇ ਸਾਲ 2025 ਵਿੱਚ 168.55 ਲੱਖ ਮੀਟ੍ਰਿਕ ਟਨ ਤੱਕ (30.12.2025 ਤੱਕ) — ਸਗੋਂ ਖਾਦ ਅਨਾਜ ਦੀ ਉੱਚ ਉਪਜ, ਮਿੱਟੀ ਵਿੱਚ ਪੋਸ਼ਕ ਤੱਤ ਸੰਤੁਲਨ ਵਿੱਚ ਸੁਧਾਰ ਅਤੇ ਖਾਦ ਖੇਤਰ ਵਿੱਚ ਆਤਮਨਿਰਭਰਤਾ ਨੂੰ ਵੀ ਮਜ਼ਬੂਤ ਕੀਤਾ ਹੈ। ਇਨ੍ਹਾਂ ਸਾਰੇ ਨਤੀਜਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਯੋਜਨਾ ਉਤਪਾਦਕਤਾ, ਸਥਿਰਤਾ ਅਤੇ ਕਿਸਾਨ ਕਲਿਆਣ ਵਿੱਚ ਤਾਲਮੇਲ ਕਰਨ ਵਿੱਚ ਸਫਲ ਰਹੀ ਹੈ।
ਸੰਦਰਭਛ
ਭਾਰਤ ਸਰਕਾਰ
ਲੋਕ ਸਭਾ
ਰਸਾਇਣ ਤੇ ਖਾਦ ਮੰਤਰਾਲਾ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ
ਪੀਆਈਬੀ ਪ੍ਰੈਸ ਰਿਲੀਜ਼ਾਂ
ਪੀਆਈਬੀ ਪਿਛੋਕੜ ਦਸਤਾਵੇਜ਼
Download in PDF
************
पीआईबी शोध
BS/RN
(Explainer ID: 156932)
आगंतुक पटल : 22
Provide suggestions / comments