• Skip to Content
  • Sitemap
  • Advance Search
Technology

ਡਿਜ਼ਾਈਨ ਅਧਾਰਿਤ ਪ੍ਰੋਤਸਾਹਨ ਯੋਜਨਾ

ਭਾਰਤ ਦੇ ਸੈਮੀਕੰਡਕਟਰ ਡਿਜ਼ਾਈਨ ਈਕੋਸਿਸਟਮ ਨੂੰ ਵਧਾਵਾ

Posted On: 04 JAN 2026 12:10PM

ਮੁੱਖ ਗੱਲਾਂ:

ਸੈਮੀਕੰਡਕਟਰ ਚਿੱਪ ਡਿਜ਼ਾਈਨ ਮੁੱਖ ਮੁੱਲ ਚਾਲਕ ਹੈ, ਜੋ ਮੁੱਲ ਵਰਧਨ ਵਿੱਚ 50 ਪ੍ਰਤੀਸ਼ਤ ਤੱਕ, ਸਮੱਗਰੀ ਸੂਚੀ [ਬਿੱਲ ਆਫ਼ ਮਟੀਰੀਅਲਜ਼ (ਬੀਓਐੱਮ)] ਦੀ ਲਾਗਤ ਵਿੱਚ 20-50 ਪ੍ਰਤੀਸ਼ਤ ਅਤੇ ਫੈਬਲੈੱਸ ਸੈਗਮੈਂਟ ਦੇ ਜ਼ਰੀਏ ਵਿਸ਼ਵ ਪੱਧਰ ਤੇ ਸੈਮੀਕੰਡਕਟਰ ਦੀ ਵਿਕਰੀ ਵਿੱਚ 30-35 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ।

ਸੈਮੀਕਾਨ ਇੰਡੀਆ ਪ੍ਰੋਗਰਾਮ ਦੇ ਤਹਿਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੀ ਡਿਜ਼ਾਈਨ ਅਧਾਰਿਤ ਪ੍ਰੋਤਸਾਹਨ (ਡੀਐੱਲਆਈ) ਯੋਜਨਾ ਦਾ ਉਦੇਸ਼ ਇੱਕ ਆਤਮਨਿਰਭਰ ਅਤੇ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਚਿੱਪ ਡਿਜ਼ਾਈਨ ਈਕੋਸਿਸਟਮ ਬਣਾਉਣਾ ਹੈ।

• 24 ਡੀਐੱਲਆਈ-ਸਮਰਥਿਤ ਚਿੱਪ ਡਿਜ਼ਾਈਨ ਪ੍ਰੋਜੈਕਟ ਵੀਡੀਓ ਸਰਵਿਲੈਂਸ, ਡਰੋਨ ਡਿਟੈਕਸ਼ਨ, ਐਨਰਜੀ ਮੀਟਰਿੰਗ, ਮਾਈਕ੍ਰੋਪ੍ਰੋਸੈਸਰ, ਸੈਟਲਾਈਟ ਕਮਿਊਨੀਕੇਸ਼ਨ ਅਤੇ ਆਈਓਟੀ ਐੱਸਓਸੀ ਸਮੇਤ ਰਣਨੀਤਕ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ

ਡੀਐੱਲਆਈ-ਸਮਰਥਿਤ ਪ੍ਰੋਜੈਕਟ ਤੇਜ਼ੀ ਨਾਲ ਵਧ ਰਹੇ ਹਨ, ਜਿਨ੍ਹਾਂ ਵਿੱਚ 16 ਟੇਪ-ਆਊਟ, 6 ਏਐੱਸਆਈਸੀ ਚਿੱਪ, 10 ਪੇਟੈਂਟ, 1,000 ਤੋਂ ਵੱਧ ਇੰਜੀਨੀਅਰ ਕੰਮ ਕਰ ਰਹੇ ਹਨ ਅਤੇ 3 ਗੁਣਾ ਤੋਂ ਵੱਧ ਨਿਜੀ ਨਿਵੇਸ਼ ਦਾ ਸਦੁਪਯੋਗ ਕੀਤਾ ਗਿਆ ਹੈ। 

ਜਾਣ ਪਛਾਣ

ਭਾਰਤ ਸੈਮੀਕੰਡਕਟਰ ਨਾਲ ਜੁੜੀਆਂ ਆਪਣੀਆਂ ਮਹੱਤਵਾਕਾਂਖਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਉਹ ਸੈਮੀਕੰਡਕਟਰ ਚਿੱਪ ਨੂੰ ਸਿਹਤ ਸੇਵਾ, ਪਰਿਵਹਨ, ਸੰਚਾਰ, ਰੱਖਿਆ, ਅੰਤਰਿਕਸ਼ ਅਤੇ ਉਭਰਦੇ ਡਿਜੀਟਲ ਬੁਨਿਆਦੀ ਢਾਂਚੇ ਲਈ ਅਹਿਮ ਮੰਨਦਾ ਹੈ। ਤੇਜ਼ੀ ਨਾਲ ਵਧਦੇ ਡਿਜੀਟਲੀਕਰਨ ਅਤੇ ਸਵੈਚਾਲਨ ਦੀ ਪਿਛੋਕੜ ਵਿੱਚ, ਵਿਸ਼ਵ ਪੱਧਰ ਤੇ ਸੈਮੀਕੰਡਕਟਰ ਚਿੱਪ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਜਵਾਬ ਵਿੱਚ, ਭਾਰਤ ਸਰਕਾਰ ਸੈਮੀਕਾਨ ਇੰਡੀਆ ਪ੍ਰੋਗਰਾਮ ਅਤੇ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੇ ਜ਼ਰੀਏ, ਘਰੇਲੂ ਸੈਮੀਕੰਡਕਟਰ ਈਕੋਸਿਸਟਮ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰ ਰਹੀ ਹੈ। ਕਿਉਂਕਿ ਸੈਮੀਕੰਡਕਟਰ ਮੈਨੂਫੈਕਚਰਿੰਗ ਕੁਝ ਹੀ ਥਾਵਾਂ ਵਿੱਚ ਸੀਮਿਤ ਹੈ, ਨਤੀਜੇ ਵਜੋਂ ਵੈਸ਼ਵਿਕ ਸਪਲਾਈ ਚੇਨ ਬਹੁਤ ਨਾਜ਼ੁਕ ਅਤੇ ਵਿਘਨਾਂ ਦੀ ਦ੍ਰਿਸ਼ਟੀ ਤੋਂ ਸੰਵੇਦਨਸ਼ੀਲ ਹੋ ਜਾਂਦੀ ਹੈ। ਇਹ ਸਥਿਤੀ ਵੈਸ਼ਵਿਕ ਮੈਨੂਫੈਕਚਰਿੰਗ ਅਧਾਰ ਵਿੱਚ ਵਿਭਿੰਨਤਾ ਲਿਆਉਣ ਦੀ ਤਤਕਾਲ ਲੋੜ ਨੂੰ ਰੇਖਾਂਕਿਤ ਕਰਦੀ ਹੈ, ਜਿਸ ਵਿੱਚ ਭਾਰਤ ਵਿਸ਼ਵ ਪੱਧਰ ਤੇ ਸੈਮੀਕੰਡਕਟਰ ਦੇ ਖੇਤਰ ਵਿੱਚ ਇੱਕ ਰਣਨੀਤਕ ਅਤੇ ਭਰੋਸੇਮੰਦ ਭਾਈਵਾਲ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ। 

 

 

 

ਕੀ ਤੁਸੀਂ ਜਾਣਦੇ ਹੋ: ਫੈਬਲੈੱਸ ਚਿੱਪ ਡਿਜ਼ਾਈਨ ਸੈਮੀਕੰਡਕਟਰ ਸਪਲਾਈ ਚੇਨ ਦਾ ਮੁੱਖ ਅਧਾਰ ਹੈ

ਇਲੈਕਟ੍ਰਾਨਿਕਸ ਮੁੱਲ ਚੇਨ ਵਿੱਚ, ਫੈਬਲੈੱਸ ਸੈਮੀਕੰਡਕਟਰ ਕੰਪਨੀਆਂ ਦਾ ਰਣਨੀਤਕ ਮੁੱਲ ਸਭ ਤੋਂ ਵੱਧ ਹੁੰਦਾ ਹੈ ਕਿਉਂਕਿ ਉਹ ਅਜਿਹੇ ਚਿੱਪ ਡਿਜ਼ਾਈਨ ਕਰਦੀਆਂ ਹਨ ਜੋ ਉਤਪਾਦ ਦੀ ਬੁੱਧੀਮੱਤਾ, ਕੁਸ਼ਲਤਾ ਅਤੇ ਸੁਰੱਖਿਆ ਨੂੰ ਵਧਾਉਂਦੇ ਹਨ। ਜਿੱਥੇ ਫੈਬਸ ਸਿਲੀਕਾਨ ਬਣਾਉਂਦੇ ਹਨ ਅਤੇ ਈਐੱਮਐੱਸ ਫਰਮਾਂ ਉਪਕਰਣ ਨੂੰ ਅਸੈਂਬਲ ਕਰਦੀਆਂ ਹਨ, ਉੱਥੇ ਇੱਕ ਸੈਮੀਕੰਡਕਟਰ ਦਾ ਅੱਧੇ ਤੋਂ ਵੱਧ ਮੁੱਲ ਵਾਸਤਵਿਕ ਉਤਪਾਦਨ ਤੋਂ ਨਹੀਂ ਸਗੋਂ ਡਿਜ਼ਾਈਨ ਅਤੇ ਆਈਪੀ ਤੋਂ ਆਉਂਦਾ ਹੈ। ਫੈਬਲੈੱਸ ਸੈਮੀਕੰਡਕਟਰ ਡਿਜ਼ਾਈਨ ਮਾਡਲ ਅਪੇਕਸ਼ਾਕ੍ਰਿਤ ਘੱਟ ਪੂੰਜੀਗਤ ਖਰਚ ਤੋਂ ਵੱਧ ਮੁੱਲ ਵਰਧਨ ਸਿਰਜਦੇ ਹਨ, ਕਿਉਂਕਿ ਡਿਜ਼ਾਈਨ ਅਤੇ ਆਈਪੀ ਉਤਪਾਦ ਦੇ ਆਰਥਿਕ ਮੁੱਲ ਵਿੱਚ ਬਹੁਤ ਵੱਧ ਯੋਗਦਾਨ ਪਾਉਂਦੇ ਹਨ।

ਮਜ਼ਬੂਤ ਫੈਬਲੈੱਸ ਸਮਰਥਾ ਦੇ ਬਿਨਾਂ, ਕੋਈ ਵੀ ਦੇਸ਼ ਆਯਾਤਿਤ ਕੋਰ ਤਕਨਾਲੋਜੀ ਤੇ ਹੀ ਨਿਰਭਰ ਰਹਿੰਦਾ ਹੈ। ਭਾਵੇਂ ਇਲੈਕਟ੍ਰਾਨਿਕਸ ਦਾ ਉਤਪਾਦਨ ਸਥਾਨਕ ਤੇ ਹੀ ਕਿਉਂ ਨਾ ਕੀਤਾ ਜਾਂਦਾ ਹੋਵੇ। ਇਸ ਲਈ, ਇੱਕ ਮਜ਼ਬੂਤ ਫੈਬਲੈੱਸ ਈਕੋਸਿਸਟਮ ਬਣਾਉਣ ਨਾਲ ਭਾਰਤ ਮੁੱਲ ਚੇਨ ਦੀ ਸਭ ਤੋਂ ਜ਼ਰੂਰੀ ਪਰਤ ਦਾ ਮਾਲਕ ਬਣ ਸਕਦਾ ਹੈ, ਬੌੱਧਿਕ ਸੰਪਦਾ ਨੂੰ ਬਣਾਏ ਰੱਖ ਸਕਦਾ ਹੈ, ਆਯਾਤ ਵਿੱਚ ਕਮੀ ਲਿਆ ਸਕਦਾ ਹੈ, ਮੈਨੂਫੈਕਚਰਿੰਗ ਨੂੰ ਆਕਰਸ਼ਿਤ ਕਰ ਸਕਦਾ ਹੈ ਅਤੇ ਦੀਰਘਕਾਲੀਨ ਤਕਨੀਕੀ ਨੇਤ੍ਰਿਤਵ ਸਥਾਪਿਤ ਕਰ ਸਕਦਾ ਹੈ। 

 

 

 

 

 

 

 

 

 

 

 

 

ਡੀਐੱਲਆਈ ਯੋਜਨਾ

ਡਿਜ਼ਾਈਨ ਅਧਾਰਿਤ ਪ੍ਰੋਤਸਾਹਨ (ਡੀਐੱਲਆਈ) ਯੋਜਨਾ ਭਾਰਤ ਦੀ ਇੱਕ ਮਜ਼ਬੂਤ ਫੈਬਲੈੱਸ ਸਮਰਥਾ ਵਿਕਸਿਤ ਕਰਨ ਦੀ ਮਹੱਤਵਕਾਂਖਾ ਨੂੰ ਅੱਗੇ ਵਧਾਉਣ ਦਾ ਇੱਕ ਅਹਿਮ ਜਰੀਆ ਹੈ। ਇਹ ਯੋਜਨਾ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਵੱਲੋਂ ਸੈਮੀਕਾਨ ਇੰਡੀਆ ਪ੍ਰੋਗਰਾਮ ਦੇ ਤਹਿਤ ਲਾਗੂ ਕੀਤੀ ਗਈ ਹੈ ਤਾਂ ਜੋ ਘਰੇਲੂ ਸਟਾਰਟਅੱਪ ਅਤੇ ਸੂਖਮ, ਲਘੂ ਅਤੇ ਮੱਧਮ ਉਦਮਾਂ (ਐੱਮਐੱਸਐੱਮਈ) ਨੂੰ ਵਿੱਤੀ ਪ੍ਰੋਤਸਾਹਨ ਅਤੇ ਡਿਜ਼ਾਈਨ ਸੰਬੰਧੀ ਉੱਨਤ ਬੁਨਿਆਦੀ ਢਾਂਚਾ ਸੁਲਭ ਕਰਾਕੇ ਇੱਕ ਮਜ਼ਬੂਤ, ਆਤਮਨਿਰਭਰ ਚਿੱਪ ਡਿਜ਼ਾਈਨ ਈਕੋਸਿਸਟਮ ਨੂੰ ਵਧਾਵਾ ਦਿੱਤਾ ਜਾ ਸਕੇ। 

ਡੀਐੱਲਆਈ ਯੋਜਨਾ ਪੂਰੀ ਪ੍ਰਕਿਰਿਆ ਡਿਜ਼ਾਈਨ ਅਤੇ ਵਿਕਾਸ ਤੋਂ ਲੈ ਕੇ ਵਰਤੋਂ ਤੱਕ - ਜਿਸ ਵਿੱਚ ਇੰਟੀਗ੍ਰੇਟਿਡ ਸਰਕਿਟ (ਆਈਸੀ), ਚਿੱਪਸੈੱਟ, ਸਿਸਟਮ-ਆਨ-ਚਿੱਪ (ਐੱਸਓਸੀ), ਸਿਸਟਮ ਅਤੇ ਆਈਪੀ ਕੋਰ ਸ਼ਾਮਲ ਹਨ - ਵਿੱਚ ਸੈਮੀਕੰਡਕਟਰ ਡਿਜ਼ਾਈਨ ਨੂੰ ਸਮਰਥਨ ਪ੍ਰਦਾਨ ਕਰਦੀ ਹੈ। ਇਲੈਕਟ੍ਰਾਨਿਕ ਉਤਪਾਦਾਂ ਵਿੱਚ ਸਵਦੇਸ਼ੀ ਸੈਮੀਕੰਡਕਟਰ ਕੰਟੈਂਟ ਅਤੇ ਬੌੱਧਿਕ ਸੰਪਦਾ ਨੂੰ ਵਧਾਵਾ ਦੇ ਕੇ, ਇਸ ਯੋਜਨਾ ਦਾ ਉਦੇਸ਼ ਆਯਾਤ ਤੇ ਨਿਰਭਰਤਾ ਨੂੰ ਘਟਾਉਣਾ, ਸਪਲਾਈ ਚੇਨ ਨੂੰ ਹੋਰ ਵੱਧ ਮਜ਼ਬੂਤ ਕਰਨਾ ਅਤੇ ਘਰੇਲੂ ਮੁੱਲ ਵਰਧਨ ਨੂੰ ਬਿਹਤਰ ਬਣਾਉਣਾ ਹੈ। 

 

ਡੀਐੱਲਆਈ ਯੋਜਨਾ ਦੇ ਤਹਿਤ ਪਾਤਰਤਾ 

ਸਟਾਰਟ-ਅੱਪ ਅਤੇ ਐੱਮਐੱਸਐੱਮਈ ਸੈਮੀਕੰਡਕਟਰ ਉਤਪਾਦ ਦੇ ਡਿਜ਼ਾਈਨ ਅਤੇ ਵਰਤੋਂ ਲਈ ਵਿੱਤੀ ਪ੍ਰੋਤਸਾਹਨ ਅਤੇ ਡਿਜ਼ਾਈਨ ਨਾਲ ਜੁੜੇ ਬੁਨਿਆਦੀ ਢਾਂਚਾ ਸੰਬੰਧੀ ਸਮਰਥਨ ਪ੍ਰਾਪਤ ਕਰਨ ਦੇ ਪਾਤਰ ਹਨ ਅਤੇ ਹੋਰ ਘਰੇਲੂ ਕੰਪਨੀਆਂ ਸੈਮੀਕੰਡਕਟਰ ਡਿਜ਼ਾਈਨ ਦੀ ਵਰਤੋਂ ਕਰਨ ਲਈ ਵਿੱਤੀ ਪ੍ਰੋਤਸਾਹਨ ਪ੍ਰਾਪਤ ਕਰਨ ਦੀਆਂ ਪਾਤਰ ਹਨ।  ਐੱਮਐੱਸਐੱਮਈ: ਸੂਖਮ, ਲਘੂ ਅਤੇ ਮੱਧਮ ਉਦਮ ਮੰਤਰਾਲੇ ਦੀ 1 ਜੂਨ 2020 ਦੀ ਨੋਟੀਫਿਕੇਸ਼ਨ ਅਨੁਸਾਰ ਪਰਿਭਾਸ਼ਿਤ 

 

ਸਟਾਰਟਅੱਪ: ਉਦਯੋਗ ਸੰਵਰਧਨ ਅਤੇ ਆੰਤਰਿਕ ਵਪਾਰ ਵਿਭਾਗ (ਡੀਪੀਆਈਆਈਟੀ) ਦੀ 19 ਫਰਵਰੀ 2019 ਦੀ ਨੋਟੀਫਿਕੇਸ਼ਨ ਅਨੁਸਾਰ ਪਰਿਭਾਸ਼ਿਤ। 

 

ਘਰੇਲੂ ਕੰਪਨੀਆਂ: ਇਨ੍ਹਾਂ ਨੂੰ ਉਨ੍ਹਾਂ ਕੰਪਨੀਆਂ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਸਰਕੂਲਰ, 2017 ਜਾਂ ਮੌਜੂਦਾ ਨਿਯਮਾਂ ਅਨੁਸਾਰ, ਭਾਰਤ ਦੇ ਰਹਿਣ ਵਾਲੇ ਨਾਗਰਿਕਾਂ ਦੇ ਮਲਕੀਅਤ ਵਿੱਚ ਹਨ। 

 

 

ਡੀਐੱਲਆਈ ਦੇ ਤਹਿਤ ਵਿੱਤੀ ਪ੍ਰੋਤਸਾਹਨ ਅਤੇ ਡਿਜ਼ਾਈਨ ਸੰਬੰਧੀ ਅਵਸੰਰਚਨਾ ਸਹਾਇਤਾ

 

ਵਿੱਤੀ ਪ੍ਰੋਤਸਾਹਨ 

ਉਤਪਾਦ ਡਿਜ਼ਾਈਨ ਅਧਾਰਿਤ ਪ੍ਰੋਤਸਾਹਨ 

ਵਰਤੋਂ ਅਧਾਰਿਤ ਪ੍ਰੋਤਸਾਹਨ 

ਯੋਗ ਖਰਚ ਦਾ 50 ਪ੍ਰਤੀਸ਼ਤ ਤੱਕ ਦੀ ਭਰਪਾਈ। 

 

ਭਰਪਾਈ ਪ੍ਰਤੀ ਅਰਜ਼ੀ 15 ਕਰੋੜ ਰੁਪਏ ਤੱਕ ਸੀਮਿਤ ਹੈ। 

 

  • ਇਹ ਸਹਾਇਤਾ ਸੈਮੀਕੰਡਕਟਰ ਡਿਜ਼ਾਈਨ ਨਾਲ ਜੁੜੀਆਂ ਸੰਸਥਾਵਾਂ ਲਈ ਉਪਲਬਧ ਹੈ: ਇੰਟੀਗ੍ਰੇਟਿਡ ਸਰਕਿਟ (ਆਈਸੀ) ਚਿੱਪਸੈੱਟ ਸਿਸਟਮ ਆਨ ਚਿੱਪਸ (ਐੱਸਓਸੀ) ਸਿਸਟਮ ਅਤੇ ਆਈਪੀ ਕੋਰ ਸੈਮੀਕੰਡਕਟਰ-ਅਧਾਰਿਤ ਡਿਜ਼ਾਈਨ। 
  • ਸ਼ੁੱਧ ਵਿਕਰੀ ਕਾਰੋਬਾਰ (ਟਰਨਓਵਰ) ਦਾ 6 ਪ੍ਰਤੀਸ਼ਤ ਤੋਂ 4 ਪ੍ਰਤੀਸ਼ਤ ਤੱਕ ਦਾ ਪ੍ਰੋਤਸਾਹਨ ਪੰਜ ਸਾਲਾਂ ਲਈ ਦਿੱਤਾ ਜਾਂਦਾ ਹੈ। 
  • ਪ੍ਰੋਤਸਾਹਨ ਪ੍ਰਤੀ ਅਰਜ਼ੀ 30 ਕਰੋੜ ਰੁਪਏ ਤੱਕ ਸੀਮਿਤ ਹੈ। 
  • ਸਟਾਰਟਅੱਪ/ਐੱਮਐੱਸਐੱਮਈ ਲਈ ਸਾਲ 1-5 ਵਿੱਚ ਨਿਊਨਤਮ ਸੰਚੱਈ ਸ਼ੁੱਧ ਵਿਕਰੀ 1 ਕਰੋੜ ਰੁਪਏ ਅਤੇ ਦੂਜੀਆਂ ਘਰੇਲੂ ਕੰਪਨੀਆਂ ਲਈ 5 ਕਰੋੜ ਰੁਪਏ ਹੋਣੀ ਜ਼ਰੂਰੀ ਹੈ। 
  • ਡਿਜ਼ਾਈਨ ਨੂੰ ਇਲੈਕਟ੍ਰਾਨਿਕ ਉਤਪਾਦ ਵਿੱਚ ਸਫਲਤਾਪੂਰਵਕ ਵਰਤਿਆ ਜਾਣਾ ਚਾਹੀਦਾ ਹੈ। 

 

ਡਿਜ਼ਾਈਨ ਸੰਬੰਧੀ ਇਨਫ੍ਰਾਸਟ੍ਰਕਚਰ ਸਹਾਇਤਾ 

  • ਸਵੀਕ੍ਰਿਤ ਕੰਪਨੀਆਂ ਨੂੰ ਡਿਜ਼ਾਈਨ ਸੰਬੰਧੀ ਇਨਫ੍ਰਾਸਟ੍ਰਕਚਰ ਸਹਾਇਤਾ ਦੇਣ ਲਈ ਸੀ-ਡੈੱਕ ਨੇ ਡੀਐੱਲਆਈ ਯੋਜਨਾ ਦੇ ਤਹਿਤ ਚਿੱਪਇਨ ਸੈਂਟਰ ਬਣਾਇਆ ਹੈ:: 
  • ਨੈਸ਼ਨਲ ਈਡੀਏ (ਇਲੈਕਟ੍ਰਾਨਿਕ ਡਿਜ਼ਾਈਨ ਆਟੋਮੇਸ਼ਨ) ਟੂਲ ਗ੍ਰਿਡ: ਚਿੱਪ ਡਿਜ਼ਾਈਨ ਨਾਲ ਜੁੜੀਆਂ ਗਤੀਵਿਧੀਆਂ ਲਈ ਉੱਨਤ ਈਡੀਏ ਟੂਲਸ ਦੀ ਕੇਂਦਰੀਕ੍ਰਿਤ ਸੁਵਿਧਾ ਦਾ ਰਿਮੋਟ ਐਕਸੈੱਸ ਸਟਾਰਟਅੱਪ ਅਤੇ ਐੱਮਐੱਸਐੱਮਈ ਨੂੰ ਦਿੱਤਾ ਜਾਵੇਗਾ। 
  • ਆਈਪੀ ਕੋਰ ਰਿਪੋਜ਼ਿਟਰੀ: ਐੱਸਓਸੀ ਡਿਜ਼ਾਈਨ ਗਤੀਵਿਧੀਆਂ ਲਈ ਆਈਪੀ ਕੋਰ ਦੀ ਰਿਪੋਜ਼ਿਟਰੀ ਤੱਕ ਫਲੈਕਸੀਬਲ ਐਕਸੈੱਸ। 
  • ਐੱਮਪੀਡਬਲਿਊ ਪ੍ਰੋਟੋਟਾਈਪਿੰਗ ਸਹਾਇਤਾ: ਸੈਮੀਕੰਡਕਟਰ ਫਾਊਂਡਰੀ ਵਿੱਚ ਐੱਮਪੀਡਬਲਿਊ ਤਰੀਕੇ ਨਾਲ ਡਿਜ਼ਾਈਨ ਬਣਾਉਣ ਲਈ ਵਿੱਤੀ ਸਹਾਇਤਾ। 
  • ਸਿਲੀਕਾਨ ਚਰਣ ਦੇ ਬਾਅਦ ਵੈਲਡੇਸ਼ਨ ਸੰਬੰਧੀ ਸਹਾਇਤਾ: ਬਣਾਏ ਗਏ ਏਐੱਸਆਈਸੀ ਦੀ ਜਾਂਚ ਅਤੇ ਵੈਲਡੇਸ਼ਨ ਅਤੇ ਸਿਲੀਕਾਨ ਬ੍ਰਿੰਗ-ਅੱਪ ਗਤੀਵਿਧੀਆਂ ਲਈ ਵਿੱਤੀ ਸਹਾਇਤਾ। 

 

ਡੀਐੱਲਆਈ ਦੇ ਪ੍ਰੋਗਰਾਮ ਦੀਆਂ ਮੁੱਖ ਗੱਲਾਂ ਅਤੇ ਪ੍ਰਮੁੱਖ ਉਪਲਬਧੀਆਂ 

ਦਸੰਬਰ 2021 ਵਿੱਚ ਸ਼ੁਭਾਰੰਭ ਦੇ ਬਾਅਦ ਤੋਂ, ਡਿਜ਼ਾਈਨ ਅਧਾਰਿਤ ਪ੍ਰੋਤਸਾਹਨ (ਡੀਐੱਲਆਈ) ਯੋਜਨਾ ਭਾਰਤ ਵਿੱਚ ਇੱਕ ਮਜ਼ਬੂਤ ਅਤੇ ਅਪੇਕਸ਼ਾਕ੍ਰਿਤ ਵੱਧ ਆਤਮਨਿਰਭਰ ਸੈਮੀਕੰਡਕਟਰ ਡਿਜ਼ਾਈਨ ਈਕੋਸਿਸਟਮ ਬਣਾਉਣ ਵਿੱਚ ਬਹੁਤ ਮਦਦਗਾਰ ਰਹੀ ਹੈ। ਕੰਪਨੀਆਂ, ਸਟਾਰਟਅੱਪ ਅਤੇ ਅਕਾਦਮਿਕ ਸੰਸਥਾਵਾਂ ਨੂੰ ਵਿੱਤੀ ਪ੍ਰੋਤਸਾਹਨ, ਉੱਨਤ ਡਿਜ਼ਾਈਨ ਉਪਕਰਣਾਂ ਨੂੰ ਸੁਲਭ ਕਰਾਕੇ ਅਤੇ ਪ੍ਰੋਟੋਟਾਈਪਿੰਗ ਸੰਬੰਧੀ ਸਹਾਇਤਾ ਦੇ ਕੇ, ਇਹ ਯੋਜਨਾ ਨਵੀਨਤਾਕਾਰਾਂ ਨੂੰ ਪਰਿਕਲਪਨਾ ਤੋਂ ਲੈ ਕੇ ਅਸਲੀ ਸਿਲੀਕਾਨ ਚਿੱਪ ਦੇ ਪੱਧਰ ਤੱਕ ਆਸਾਨੀ ਨਾਲ ਅੱਗੇ ਵਧਣ ਵਿੱਚ ਮਦਦ ਕਰਦੀ ਹੈ। ਇਸ ਈਕੋਸਿਸਟਮ-ਅਧਾਰਿਤ ਦ੍ਰਿਸ਼ਟੀਕੋਣ ਨੂੰ ਚਿੱਪ ਡਿਜ਼ਾਈਨ ਲਈ ਸਾਂਝਾ ਰਾਸ਼ਟਰੀ ਬੁਨਿਆਦੀ ਢਾਂਚਾ ਬਣਾਉਣ ਤੋਂ ਮਜ਼ਬੂਤੀ ਮਿਲੀ ਹੈ। 

ਇਸ ਇੰਸਫ੍ਰਾਸਟ੍ਰਕਚਰ ਦਾ ਇੱਕ ਮੁੱਖ ਅਧਾਰ ਚਿੱਪਇਨ ਸੈਂਟਰ ਹੈ। ਇਸ ਸੈਂਟਰ ਨੇ ਦੇਸ਼ ਭਰ ਵਿੱਚ 400 ਸੰਗਠਨਾਂ ਦੇ ਲਗਭਗ ਇੱਕ ਲੱਖ ਇੰਜੀਨੀਅਰਾਂ ਅਤੇ ਵਿਦਿਆਰਥੀਆਂ ਲਈ ਚਿੱਪ ਡਿਜ਼ਾਈਨ ਦੇ ਉੱਨਤ ਈਡੀਏ ਉਪਕਰਣਾਂ ਨੂੰ ਸੁਲਭ ਕਰਾਇਆ ਹੈ, ਜਿਸ ਨਾਲ ਉਪਭੋਗੀਆਂ ਲਈ ਇਹ ਇੱਕ ਕੇਂਦਰੀਕ੍ਰਿਤ ਚਿੱਪ ਡਿਜ਼ਾਈਨ ਸੁਵਿਧਾ ਦਾ ਦੁਨੀਆ ਦਾ ਸਭ ਤੋਂ ਵੱਡਾ ਅਧਾਰ ਬਣ ਗਿਆ ਹੈ। ਇਸ ਵਿੱਚ ਚਿੱਪਸ-ਟੂ-ਸਟਾਰਟ-ਅੱਪ (ਸੀ2ਐੱਸ) ਪ੍ਰੋਗਰਾਮ ਦੇ ਤਹਿਤ ਲਗਭਗ 305 ਅਕਾਦਮਿਕ ਸੰਸਥਾਵਾਂ ਅਤੇ ਡੀਐੱਲਆਈ ਯੋਜਨਾ ਦੇ ਤਹਿਤ 95 ਸਟਾਰਟਅੱਪ ਨੂੰ ਸਹਾਇਤਾ ਸ਼ਾਮਲ ਹੈ, ਜਿਸ ਨਾਲ ਸ਼ੁਰੂਆਤੀ ਦੌਰ ਦੇ ਨਵੀਨਤਾਕਾਰਾਂ ਲਈ ਪ੍ਰਵੇਸ਼ ਸੰਬੰਧੀ ਰੁਕਾਵਟਾਂ ਕਾਫ਼ੀ ਘੱਟ ਹੋ ਗਈਆਂ ਹਨ।

ਇਸ ਯਤਨ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਦੇ ਸਾਂਝੇ ਈਡੀਏ ਗ੍ਰਿਡ - ਜੋ ਉੱਤਮ ਚਿੱਪ ਡਿਜ਼ਾਈਨ ਸਾਫਟਵੇਅਰ ਪ੍ਰਦਾਨ ਕਰਨ ਵਾਲਾ ਇੱਕ ਰਾਸ਼ਟਰੀ ਪਲੈਟਫਾਰਮ ਹੈ - ਨੇ 2 ਜਨਵਰੀ 2026 ਤੱਕ 95 ਸਹਾਇਤਾ ਪ੍ਰਦਾਨ ਕੀਤੇ ਸਟਾਰਟਅੱਪ ਵੱਲੋਂ ਕੁੱਲ 54,03,005 ਘੰਟੇ ਦੇ ਵਰਤੋਂ ਦਾ ਰਿਕਾਰਡ ਬਣਾਇਆ ਹੈ, ਜੋ ਸਾਰੇ ਰਾਜਾਂ ਵਿੱਚ ਸਟਾਰਟਅੱਪ, ਐੱਮਐੱਸਐੱਮਈ ਅਤੇ ਖੋਜਕਰਤਾਵਾਂ ਵੱਲੋਂ ਇਸ ਦੇ ਮਜ਼ਬੂਤ ਵਰਤੋਂ ਨੂੰ ਦਰਸਾਉਂਦਾ ਹੈ। 

ਇਨ੍ਹਾਂ ਸਹਾਇਕ ਉਪਾਵਾਂ ਨਾਲ ਘਰੇਲੂ ਸਟਾਰਟਅੱਪ ਈਕੋਸਿਸਟਮ ਲਈ ਠੋਸ ਨਤੀਜੇ ਮਿਲੇ ਹਨ। ਡੀਐੱਲਆਈ ਯੋਜਨਾ ਦੇ ਤਹਿਤ ਸਹਾਇਤਾ ਪ੍ਰਾਪਤ ਕੰਪਨੀਆਂ ਨੇ ਖੋਜ ਤੋਂ ਕਾਰਜਾਨਵਯਨ ਵੱਲ ਕਦਮ ਵਧਾਇਆ ਹੈ, ਜਿਸ ਵਿੱਚ 10 ਪੇਟੈਂਟ ਫਾਈਲ ਕੀਤੇ ਗਏ ਹਨ, 16 ਚਿੱਪ-ਡਿਜ਼ਾਈਨ ਟੇਪ-ਆਊਟ ਪੂਰੇ ਹੋਏ ਹਨ, ਅਤੇ 6 ਸੈਮੀਕੰਡਕਟਰ ਚਿੱਪ ਸਫਲਤਾਪੂਰਵਕ ਬਣਾਏ ਗਏ ਹਨ - ਜੋ ਅਵਧਾਰਨਾ ਤੋਂ ਸਿਲੀਕਾਨ ਤੱਕ ਦੀ ਦਿਸ਼ਾ ਵਿੱਚ ਮਹੱਤਵਪੂਰਨ ਉਪਲਬਧੀਆਂ ਹਨ। ਇਸ ਦੇ ਨਾਲ ਹੀ, ਡੀਐੱਲਆਈ ਵੱਲੋਂ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੇ ਜ਼ਰੀਏ 1,000 ਤੋਂ ਵੱਧ ਵਿਸ਼ੇਸ਼ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਜਾਂ ਉਨ੍ਹਾਂ ਨੂੰ ਕੰਮ ਤੇ ਲਗਾਇਆ ਗਿਆ ਹੈ, ਜਿਸ ਨਾਲ ਭਾਰਤ ਦੇ ਡਿਜ਼ਾਈਨ ਸੰਬੰਧੀ ਪ੍ਰਤਿਭਾ ਅਧਾਰ ਨੂੰ ਮਜ਼ਬੂਤੀ ਮਿਲੀ ਹੈ। ਲਾਭਾਰਥੀਆਂ ਨੇ 140 ਤੋਂ ਵੱਧ ਦੁਬਾਰਾ ਵਰਤੋਂ ਯੋਗ ਸੈਮੀਕੰਡਕਟਰ ਆਈਪੀ ਕੋਰ ਵੀ ਵਿਕਸਿਤ ਕੀਤੇ ਹਨ, ਜੋ ਉੱਨਤ ਚਿੱਪ ਦੇ ਵਿਕਾਸ ਲਈ ਮਹੱਤਵਪੂਰਨ ਸਹਾਇਕ ਵਜੋਂ ਕੰਮ ਕਰਦੇ ਹਨ। 

ਇਨ੍ਹਾਂ ਸਫਲਤਾਵਾਂ ਦੇ ਅਧਾਰ ਤੇ, ਡੀਐੱਲਆਈ ਯੋਜਨਾ ਹੁਣ ਡਿਜ਼ਾਈਨ ਸਤਿਕਾਰਨ ਤੋਂ ਅੱਗੇ ਵਧ ਕੇ ਉਤਪਾਦ ਬਣਾਉਣ ਦੀ ਦਿਸ਼ਾ ਵਿੱਚ ਤਬਦੀਲੀ ਨੂੰ ਵਧਾਵਾ ਦੇ ਰਹੀ ਹੈ, ਤਾਂ ਜੋ ਸਟਾਰਟ-ਅੱਪ ਅਤੇ ਐੱਮਐੱਸਐੱਮਈ ਵਾਲੀਊਮ ਮੈਨੂਫੈਕਚਰਿੰਗ, ਸਿਸਟਮ ਇੰਟੀਗ੍ਰੇਸ਼ਨ ਅਤੇ ਬਾਜ਼ਾਰ ਵਿੱਚ ਉਤਪਾਦ ਨੂੰ ਲਾਂਚ ਕਰਨ ਵੱਲ ਵਧ ਸਕਣ। ਇਹ ਵਧਦਾ ਹੋਇਆ ਈਕੋਸਿਸਟਮ ਨਾ ਸਿਰਫ਼ ਭਾਰਤ ਦੀਆਂ ਘਰੇਲੂ ਸੈਮੀਕੰਡਕਟਰ ਸਮਰਥਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ, ਸਗੋਂ ਦੇਸ਼ ਨੂੰ ਵਿਸ਼ਵ ਪੱਧਰ ਤੇ ਚਿੱਪ ਡਿਜ਼ਾਈਨ ਅਤੇ ਖੋਜ ਦੇ ਮਾਮਲੇ ਵਿੱਚ ਇੱਕ ਭਰੋਸੇਮੰਦ ਭਾਈਵਾਲ ਵਜੋਂ ਸਥਾਪਿਤ ਵੀ ਕਰ ਰਿਹਾ ਹੈ। 

ਸੈਮੀਕੰਡਕਟਰ ਡਿਜ਼ਾਈਨ ਲਈ ਪ੍ਰਮੁੱਖ ਸੰਸਥਾਗਤ ਢਾਂਚੇ 

ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ ਇੱਕ ਕੋਆਰਡੀਨੇਟਿਡ ਸੰਸਥਾਗਤ ਢਾਂਚੇ ਦੇ ਜ਼ਰੀਏ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨੀਤੀਗਤ ਨੇਤ੍ਰਿਤਵ, ਨਿਵੇਸ਼ ਸੰਬੰਧੀ ਸਹਾਇਤਾ, ਸਮਰਥਾ ਵਿਕਾਸ ਅਤੇ ਸਵਦੇਸ਼ੀ ਤਕਨਾਲੋਜੀ ਦਾ ਵਿਕਾਸ ਸ਼ਾਮਲ ਹਨ। ਮੁੱਖ ਪ੍ਰੋਗਰਾਮ ਅਤੇ ਏਜੰਸੀਆਂ ਸੰਪੂਰਨ ਸਹਾਇਤਾ - ਚਿੱਪ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਨੂੰ ਵਧਾਉਣ ਤੋਂ ਲੈ ਕੇ ਕੁਸ਼ਲ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਅਤੇ ਓਪਨ-ਸੋਰਸ ਮਾਈਕ੍ਰੋਪ੍ਰੋਸੈਸਰ ਆਰਕੀਟੈਕਚਰ ਨੂੰ ਵਧਾਉਣ ਤੱਕ ਪ੍ਰਦਾਨ ਕਰ ਰਹੀਆਂ ਹਨ, ਜੋ ਭਾਰਤ ਨੂੰ ਇੱਕ ਆਤਮਨਿਰਭਰ ਅਤੇ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਸੈਮੀਕੰਡਕਟਰ ਡਿਜ਼ਾਈਨ ਈਕੋਸਿਸਟਮ ਵੱਲ ਅੱਗੇ ਵਧਣ ਵਿੱਚ ਮਦਦ ਕਰ ਰਿਹਾ ਹੈ। 

1. ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ): ਐੱਮਈਆਈਟੀਵਾਈ ਰਾਸ਼ਟਰੀ ਸੈਮੀਕੰਡਕਟਰ ਪਹਿਲਕਦਮੀਆਂ ਦਾ ਨੇਤ੍ਰਿਤਵ ਕਰਦਾ ਹੈ, ਨੀਤੀਗਤ ਦਿਸ਼ਾ-ਨਿਰਦੇਸ਼ ਦਿੰਦਾ ਹੈ ਅਤੇ ਯੋਜਨਾਵਾਂ ਨੂੰ ਲਾਗੂ ਕਰਦਾ ਹੈ। ਇਹ ਭਾਰਤ ਦੇ ਚਿੱਪ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸੰਸਥਾਗਤ ਅਤੇ ਉਦਯੋਗ ਜਗਤ ਦੀ ਸਾਂਝੇਦਾਰੀ ਦਾ ਵੀ ਸਮਨਵਯ ਕਰਦਾ ਹੈ। ਐੱਮਈਆਈਟੀਵਾਈ ਨੇ ਡਿਜ਼ਾਈਨ ਅਧਾਰਿਤ ਯੋਜਨਾ (ਡੀਐੱਲਆਈ) ਯੋਜਨਾ ਦੀ ਘੋਸ਼ਣਾ ਕੀਤੀ ਹੈ। ਇਸ ਦਾ ਉਦੇਸ਼ ਭਾਰਤ ਦੇ ਘਰੇਲੂ ਸੈਮੀਕੰਡਕਟਰ ਡਿਜ਼ਾਈਨ ਉਦਯੋਗ ਵਿੱਚ ਮੌਜੂਦਾ ਕਮੀਆਂ ਨੂੰ ਦੂਰ ਕਰਨਾ ਹੈ। ਇਸ ਦਾ ਲਕਸ਼ ਭਾਰਤੀ ਕੰਪਨੀਆਂ ਨੂੰ ਸੈਮੀਕੰਡਕਟਰ ਮੁੱਲ ਚੇਨ ਵਿੱਚ ਅੱਗੇ ਵਧਣ ਵਿੱਚ ਮਦਦ ਕਰਨਾ ਹੈ। 

2. ਸੈਮੀਕਾਨ ਇੰਡੀਆ ਪ੍ਰੋਗਰਾਮ (ਐੱਸਆਈਐੱਮ): ਕੁੱਲ 76,000 ਕਰੋੜ ਰੁਪਏ ਦੇ ਖਰਚ ਨਾਲ, ਇਹ ਪ੍ਰੋਗਰਾਮ ਸੈਮੀਕੰਡਕਟਰ ਅਤੇ ਡਿਸਪਲੇ ਮੈਨੂਫੈਕਚਰਿੰਗ ਦੇ ਨਾਲ-ਨਾਲ ਡਿਜ਼ਾਈਨ ਈਕੋਸਿਸਟਮ ਵਿੱਚ ਨਿਵੇਸ਼ ਨੂੰ ਸਮਰਥਨ ਪ੍ਰਦਾਨ ਕਰਦਾ ਹੈ। ਡੀਐੱਲਆਈ ਯੋਜਨਾ ਇਸੇ ਪ੍ਰੋਗਰਾਮ ਦੇ ਤਹਿਤ ਕੰਮ ਕਰਦੀ ਹੈ, ਜੋ ਡਿਜ਼ਾਈਨ, ਫੈਬ੍ਰਿਕੇਸ਼ਨ ਅਤੇ ਪ੍ਰੋਡਕਟ ਬਣਾਉਣ ਲਈ ਸੰਪੂਰਨ ਸਹਾਇਤਾ ਯਕੀਨੀ ਬਣਾਉਂਦੀ ਹੈ। ਸੀ-ਡੈੱਕ, ਜੋ ਐੱਮਈਆਈਟੀਵਾਈ ਦਾ ਇੱਕ ਪ੍ਰਮੁੱਖ ਅਨੁਸੰਧਾਨ ਅਤੇ ਵਿਕਾਸ ਸੰਗਠਨ ਹੈ, ਨੋਡਲ ਏਜੰਸੀ ਦੇ ਤੌਰ ਤੇ ਡੀਐੱਲਆਈ ਯੋਜਨਾ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ। 

3. ਚਿੱਪਸ-ਟੂ-ਸਟਾਰਟਅੱਪ (ਸੀ2ਐੱਸ) ਪ੍ਰੋਗਰਾਮ: ਸੀ2ਐੱਸ ਸਮਰਥਾ ਵਿਕਾਸ ਦਾ ਇੱਕ ਅਜਿਹਾ ਸਮਗਰ ਪ੍ਰੋਗਰਾਮ ਹੈ, ਜਿਸ ਨੂੰ ਦੇਸ਼ ਭਰ ਵਿੱਚ ਫੈਲੇ ਸਿਖਿੱਅਤ ਸੰਗਠਨਾਂ ਵਿੱਚ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਬੀ.ਟੈੱਕ, ਐੱਮ.ਟੈਕ, ਅਤੇ ਪੀਐੱਚਡੀ ਦੇ ਪੱਧਰਾਂ ਤੇ ਸੈਮੀਕੰਡਕਟਰ ਚਿੱਪ ਡਿਜ਼ਾਈਨ ਵਿੱਚ ਵਿਸ਼ੇਸ਼ਤਾ ਵਾਲੇ 85 ਹਜ਼ਾਰ ਉਦਯੋਗਾਂ ਲਈ ਤਿਆਰ ਜਨਸ਼ਕਤੀ ਤਿਆਰ ਕੀਤੀ ਜਾ ਸਕੇ। 

4. ਮਾਈਕ੍ਰੋਪ੍ਰੋਸੈੱਸਰ ਵਿਕਾਸ ਪ੍ਰੋਗਰਾਮ: ਸੀ-ਡੈੱਕ, ਆਈਆਈਟੀ ਮਦਰਾਸ ਅਤੇ ਆਈਆਈਟੀ ਬੰਬਈ ਵਿੱਚ ਸ਼ੁਰੂ ਕੀਤੇ ਗਏ ਮਾਈਕ੍ਰੋਪ੍ਰੋਸੈਸਰ ਵਿਕਾਸ ਪ੍ਰੋਗਰਾਮ ਦੇ ਨਤੀਜੇ ਵਜੋਂ, ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਕਦਮ ਵਜੋਂ ਓਪਨ-ਸੋਰਸ ਆਰਕੀਟੈਕਚਰ-ਅਧਾਰਿਤ ਮਾਈਕ੍ਰੋਪ੍ਰੋਸੈਸਰਾਂ ਦੇ ਸਮੂਹ, ਜਿਵੇਂ ਵੇਗਾ12, ਸ਼ਕਤੀ13 ਅਤੇ ਅਜੀਤ ਮਾਈਕ੍ਰੋਪ੍ਰੋਸੈਸਰਾਂ ਦਾ ਡਿਜ਼ਾਈਨ, ਵਿਕਾਸ ਅਤੇ ਫੈਬ੍ਰਿਕੇਸ਼ਨ ਕੀਤਾ ਗਿਆ ਹੈ।

ਕੁੱਲ ਮਿਲਾ ਕੇ, ਇਹ ਸੰਸਥਾਗਤ ਪਹਿਲਕਦਮੀਆਂ ਸੈਮੀਕੰਡਕਟਰ ਨਾਲ ਜੁੜੇ ਭਾਰਤ ਦੇ ਸੁਪਨਿਆਂ ਲਈ ਇੱਕ ਮਜ਼ਬੂਤ ਨੀਂਹ ਰੱਖ ਰਹੀਆਂ ਹਨ, ਜਿਸ ਨਾਲ ਸਟਾਰਟਅੱਪ, ਐੱਮਐੱਸਐੱਮਈ ਅਤੇ ਅਕਾਦਮਿਕ ਸੰਸਥਾਨ ਖੋਜ ਅਤੇ ਪੈਮਾਨੇ ਦੀ ਦ੍ਰਿਸ਼ਟੀ ਤੋਂ ਅੱਗੇ ਵਧ ਸਕਣ। ਅਨੁਸੰਧਾਨ ਤੋਂ ਲੈ ਕੇ ਉਤਪਾਦ ਦੇ ਨਿਰਮਾਣ ਤੱਕ ਦੀ ਪ੍ਰਕਿਰਿਆ ਵਿੱਚ ਕਮੀਆਂ ਨੂੰ ਖਤਮ ਕਰ ਕੇ, ਉਹ ਆਤਮਨਿਰਭਰਤਾ ਨੂੰ ਵਧਾਵਾ ਦੇ ਰਹੀਆਂ ਹਨ, ਵੈਸ਼ਵਿਕ ਪ੍ਰਤੀਯੋਗਤਾ ਨੂੰ ਵਧਾ ਰਹੀਆਂ ਹਨ ਅਤੇ ਭਾਰਤ ਨੂੰ ਵਿਸ਼ਵ ਪੱਧਰ ਤੇ ਸੈਮੀਕੰਡਕਟਰ ਦੇ ਖੇਤਰ ਵਿੱਚ ਇੱਕ ਰਣਨੀਤਕ ਭਾਈਵਾਲ ਵਜੋਂ ਸਥਾਪਿਤ ਕਰ ਰਹੀਆਂ ਹਨ।

 

ਭਾਰਤ ਦੀ ਡਿਜ਼ਾਈਨ ਅਧਾਰਿਤ ਪ੍ਰੋਤਸਾਹਨ (ਡੀਐੱਲਆਈ) ਯੋਜਨਾ ਦੀਆਂ ਸਫਲਤਾ ਦੀਆਂ ਕਹਾਣੀਆਂ 

ਡੀਐੱਲਆਈ ਯੋਜਨਾ ਦੇ ਤਹਿਤ, ਵੀਡੀਓ ਸਰਵਿਲੈਂਸ, ਡਰੋਨ ਡਿਟੈਕਸ਼ਨ, ਐਨਰਜੀ ਮੀਟਰਿੰਗ, ਮਾਈਕ੍ਰੋਪ੍ਰੋਸੈਸਰ, ਸੈਟਲਾਈਟ ਕਮਿਊਨੀਕੇਸ਼ਨ ਅਤੇ ਬ੍ਰੌਡਬੈਂਡ ਅਤੇ ਆਈਓਟੀ ਐੱਸਓਸੀ ਵਰਗੇ ਖੇਤਰਾਂ ਵਿੱਚ 24 ਚਿੱਪ-ਡਿਜ਼ਾਈਨ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ, 95 ਕੰਪਨੀਆਂ ਨੂੰ ਇੰਡਸਟਰੀ-ਗ੍ਰੇਡ ਈਡੀਏ ਟੂਲਸ ਦਾ ਐਕਸੈੱਸ ਮਿਲਿਆ ਹੈ, ਜਿਸ ਨਾਲ ਭਾਰਤੀ ਚਿੱਪ ਡਿਜ਼ਾਈਨ ਸਟਾਰਟਅੱਪ ਲਈ ਡਿਜ਼ਾਈਨ ਅਤੇ ਇਨਫ੍ਰਾਸਟ੍ਰਕਚਰ ਸੰਬੰਧੀ ਲਾਗਤ ਵਿੱਚ ਜਿਕਰਯੋਗ ਕਮੀ ਆਈ ਹੈ। ਲਾਭਾਰਥੀਆਂ ਵਿੱਚੋਂ, ਹੇਠ ਲਿਖੀਆਂ ਕੰਪਨੀਆਂ ਇਸ ਗੱਲ ਦੀ ਉੱਤਮ ਉਦਾਹਰਣ ਹਨ ਕਿ ਡੀਐੱਲਆਈ ਯੋਜਨਾ ਕਿਸ ਤਰ੍ਹਾਂ ਵਿਸ਼ਵ ਪੱਧਰ ਸੈਮੀਕੰਡਕਟਰ ਨਵਾਚਾਰ ਨੂੰ ਵਧਾਵਾ ਦੇ ਰਹੀ ਹੈ: 

ਵਰਵੇਸੈਮੀ ਮਾਈਕ੍ਰੋਇਲੈਕਟ੍ਰਾਨਿਕਸ, ਜਿਸ ਕੋਲ 110 ਤੋਂ ਵੱਧ ਸੈਮੀਕੰਡਕਟਰ ਆਈਪੀ, 25 ਇੰਟੀਗ੍ਰੇਟਿਡ ਸਰਕਿਟ (ਆਈਸੀ) ਪ੍ਰੋਡਕਟ ਵੇਰੀਐਂਟ, 10 ਪੇਟੈਂਟ ਅਤੇ 5 ਟ੍ਰੇਡ ਸੀਕ੍ਰੇਟ ਦਾ ਮਜ਼ਬੂਤ ਪੋਰਟਫੋਲੀਓ ਹੈ, ਪੱਖੇ, ਕੂਲਰ, ਮਿਕਸਰ ਗ੍ਰਾਈਂਡਰ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਅਤੇ ਡਰੋਨ ਵਰਗੇ ਉਪਭੋਗਤਾ ਸਾਮਾਨ ਦੇ ਨਾਲ-ਨਾਲ ਈ-ਸਕੂਟਰ ਅਤੇ ਈ-ਰਿਕਸ਼ਾ ਵਰਗੇ ਸਵੈਚਾਲਨ ਸੰਬੰਧੀ ਐਪਲੀਕੇਸ਼ਨਾਂ ਸਮੇਤ ਕਈ ਤਰ੍ਹਾਂ ਦੇ ਐਪਲੀਕੇਸ਼ਨਾਂ ਲਈ ਮੋਟਰ-ਕੰਟ੍ਰੋਲ ਚਿੱਪ ਵਿਕਸਿਤ ਕਰ ਰਿਹਾ ਹੈ। ਇਹ ਚਿੱਪ ਬੀਐੱਲਡੀਸੀ ਮੋਟਰਾਂ ਦੀ ਇੱਕ ਅਨੋਖੀ ਸ਼੍ਰੇਣੀ ਨੂੰ ਸਹਾਇਤਾ ਪ੍ਰਦਾਨ ਕਰਦੇ ਹਨ। ਵਰਵੇਸੈਮੀ ਨੇ ਦੋ ਚਿੱਪਾਂ ਲਈ ਪਾਇਲਟ-ਲੌਟ ਸੈਂਪਲਿੰਗ ਪੂਰੀ ਕਰ ਲਈ ਹੈ, ਤੀਜੀ ਚਿੱਪ ਇਸ ਸਾਲ ਦੇ ਅਖੀਰ ਵਿੱਚ ਫਾਊਂਡਰੀ ਤੋਂ ਆਉਣ ਦੀ ਉਮੀਦ ਹੈ ਅਤੇ ਇਸ ਦੇ ਕਈ ਵੈਸ਼ਵਿਕ ਗ੍ਰਾਹਕ ਪਹਿਲਾਂ ਹੀ ਮੌਜੂਦਾ ਚਿੱਪ ਦੀ ਵਰਤੋਂ ਕਰ ਕੇ ਉਤਪਾਦ ਵਿਕਾਸ ਦੇ ਕਾਰਜ ਵਿੱਚ ਸੰਲਗਨ ਹਨ। 

ਇਨਕੋਰ ਸੈਮੀਕੰਡਕਟਰਜ਼ ਸਵਦੇਸ਼ੀ ਆਰਆਈਐੱਸਸੀ-ਵੀ ਮਾਈਕ੍ਰੋਪ੍ਰੋਸੈਸਰ ਆਈਪੀ ਅਤੇ ਐੱਸਓਸੀ ਡਿਜ਼ਾਈਨ ਆਟੋਮੇਸ਼ਨ ਟੂਲਸ ਦੇ ਡਿਜ਼ਾਈਨ ਅਤੇ ਵਿਕਾਸ ਤੇ ਫੋਕਸ ਕਰ ਰਿਹਾ ਹੈ, ਜਿਸ ਦਾ ਅੰਤਿਮ ਟੀਚਾ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਐੱਮਬੈੱਡਿਡ ਪ੍ਰੋਸੈਸਰ, ਡੋਲੋਮਾਈਟ ਬਣਾਉਣਾ ਹੈ, ਜੋ ਪ੍ਰਵੇਸ਼ ਪੱਧਰ ਦੇ ਸਮਾਰਟਫੋਨ ਅਤੇ ਏਜ-ਏਆਈ ਐਪਲੀਕੇਸ਼ਨ ਲਈ ਹੈ। ਇਨਕੋਰ ਦੇ ਪ੍ਰੋਸੈਸਰ ਆਈਪੀ ਕੋਰ ਦਾ ਪੋਰਟਫੋਲੀਓ ਕਈ ਕਸਟਮਰ ਚਿੱਪ ਵਿੱਚ ਸਿਲੀਕਾਨ-ਪ੍ਰਮਾਣਿਤ ਹੈ, ਜਿਨ੍ਹਾਂ ਨੂੰ 180 ਐੱਨਐੱਮ ਤੋਂ 16 ਐੱਨਐੱਮ ਤੱਕ ਦੇ ਤਕਨੀਕੀ ਨੋਡਸ ਤੇ ਬਣਾਇਆ ਗਿਆ ਹੈ ਅਤੇ ਇਸ ਦਾ ਉਦੇਸ਼ ਭਾਰਤ ਦੀ ਆਯਾਤਿਤ ਸੀਪੀਯੂ ਆਈਪੀ ਤੇ ਨਿਰਭਰਤਾ ਨੂੰ ਘਟਾਉਣਾ ਹੈ ਅਤੇ ਨਾਲ ਹੀ ਰਣਨੀਤਕ ਅਤੇ ਵਪਾਰਕ ਐਪਲੀਕੇਸ਼ਨਾਂ ਨੂੰ ਸਸ਼ਕਤ ਬਣਾਉਣਾ ਹੈ। 

ਨੇਤ੍ਰਾਸੈਮੀ ਸੀਸੀਟੀਵੀ ਸੁਰੱਖਿਅਤ ਨਿਗਰਾਨੀ, ਸਮਾਰਟ ਸੈਂਸਰ, ਰੋਬੋਟਿਕਸ ਅਤੇ ਡਰੋਨ, ਅਤੇ ਆਵਾਗਮਨ ਸੰਬੰਧੀ ਐਪਲੀਕੇਸ਼ਨਾਂ ਲਈ ਏਆਈ-ਅਧਾਰਿਤ ਐੱਸਓਸੀ ਡਿਜ਼ਾਈਨ ਕਰਨ ਤੇ ਫੋਕਸ ਕਰ ਰਹੀ ਹੈ। ਕੰਪਨੀ ਨੇ ਉੱਨਤ 12 ਐੱਨਐੱਮ ਪ੍ਰੋਸੈੱਸ ਨੋਡ ਵਿੱਚ ਭਾਰਤ ਦਾ ਪਹਿਲਾ ਸਵਦੇਸ਼ੀ ਰੂਪ ਤੋਂ ਡਿਜ਼ਾਈਨ ਕੀਤਾ ਗਿਆ ਏਆਈ ਐੱਸਓਸੀ ਸਫਲਤਾਪੂਰਵਕ ਟੇਪ ਆਊਟ ਕੀਤਾ ਹੈ, ਜਿਸ ਵਿੱਚ ਇਨ-ਹਾਊਸ ਏਆਈ/ਐੱਮਐੱਲ ਐਕਸਲੇਰੇਟਰ, ਵਿਜ਼ਨ ਪ੍ਰੋਸੈੱਸਿੰਗ ਅਤੇ ਵੀਡੀਓ ਇੰਜਨ ਇੰਟੀਗ੍ਰੇਟ ਕੀਤੇ ਗਏ ਹਨ। ਨੇਤ੍ਰਾਸੈਮੀ ਨੂੰ ਕਿਸੇ ਵੀ ਭਾਰਤੀ ਸੈਮੀਕੰਡਕਟਰ ਕੰਪਨੀ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਵੱਡੀ ਨਿਜੀ ਵੈਂਚਰ ਕੈਪੀਟਲ ਫੰਡਿੰਗ ਵੀ ਹਾਸਲ ਹੋਈ ਹੈ ਅਤੇ ਅਗਲੇ ਸਾਲ ਲੋ-ਐਂਡ ਤੋਂ ਲੈ ਕੇ ਹਾਈ-ਕੰਪਲੈਕਸਿਟੀ ਸਰਵਿਲੈਂਸ ਐੱਸਓਸੀ ਤੱਕ ਦੇ ਕਈ ਡਿਜ਼ਾਈਨ ਟੇਪ-ਆਊਟ ਦੀ ਕਤਾਰ ਲੱਗੀ ਹੋਈ ਹੈ। 

ਅਹੀਸਾ ਡਿਜੀਟਲ ਇਨੋਵੇਸ਼ਨਜ਼ ਵਿਹਾਨ ਦਾ ਵਿਕਾਸ ਕਰ ਰਹੀ ਹੈ, ਜੋ ਇੱਕ ਸਵਦੇਸ਼ੀ ਫਾਈਬਰ-ਬ੍ਰੌਡਬੈਂਡ ਹੱਲ ਹੈ ਜਿਸ ਦੀ ਵਰਤੋਂ ਘਰਾਂ ਅਤੇ ਵਪਾਰ ਨੂੰ ਹਾਈ-ਸਪੀਡ ਫਾਈਬਰ ਨੈੱਟਵਰਕ ਨਾਲ ਜੋੜਨ ਲਈ ਕੀਤੀ ਜਾਂਦੀ ਹੈ। ਵਿਹਾਨ ਇੱਕ ਸਵਦੇਸ਼ੀ ਵੇਗਾ ਪ੍ਰੋਸੈਸਰ-ਅਧਾਰਿਤ ਗੀਗਾਬਿਟ ਪੈਸਿਵ ਆਪਟੀਕਲ ਨੈੱਟਵਰਕ (ਜੀਪੀਓਐੱਨ) ਆਪਟੀਕਲ ਨੈੱਟਵਰਕ ਟਰਮੀਨਲ (ਓਐੱਨਟੀ) ਅਤੇ ਨੈੱਟਵਰਕ ਐੱਸਓਸੀ ਦੇ ਇਰਦ-ਗਿਰਦ ਬਣਾਇਆ ਗਿਆ ਹੈ, ਜੋ ਫਾਈਬਰ ਟਰਮੀਨੇਸ਼ਨ, ਡੇਟਾ ਪ੍ਰੋਸੈੱਸਿੰਗ ਅਤੇ ਨੈੱਟਵਰਕ ਮੈਨੇਜਮੈਂਟ ਫੰਕਸ਼ਨ ਨੂੰ ਇੱਕ ਸਿੰਗਲ ਚਿੱਪ ਵਿੱਚ ਏਕੀਕ੍ਰਿਤ ਕਰਦਾ ਹੈ। ਇਹ ਭਰੋਸੇਮੰਦ, ਸੁਰੱਖਿਅਤ ਅਤੇ ਕਿਫਾਇਤੀ ਬ੍ਰੌਡਬੈਂਡ ਕਨੈਕਟੀਵਿਟੀ ਦਿੰਦਾ ਹੈ। ਉਹ 2026 ਵਿੱਚ ਗ੍ਰਾਹਕ ਅਨਵੇਖਣ ਲਈ ਰੈਫਰੈਂਸ ਪਲੈਟਫਾਰਮ ਪੇਸ਼ ਕਰਨ ਦੀ ਰਾਹ ਤੇ ਹਨ। 

ਆਗਿਆਵਿਜ਼ਨ, ਉੱਨਤ ਰਡਾਰ-ਆਨ-ਚਿੱਪ ਡਿਜ਼ਾਈਨ ਕਰ ਰਿਹਾ ਹੈ ਜੋ ਸਾਰੇ ਮੌਸਮ ਵਿੱਚ ਭਰੋਸੇਮੰਦ ਤਰੀਕੇ ਨਾਲ ਕੰਮ ਕਰਦੇ ਹਨ, ਜਿਸ ਨਾਲ ਸੁਰੱਖਿਆ, ਸੰਰੱਖਿਆ, ਸਮਾਰਟ ਅਵਸੰਰਚਨਾ, ਏਜ ਕੰਪਿਊਟਿੰਗ ਅਤੇ ਉਭਰਦੇ 6ਜੀ ਸੈਂਸਰ ਨੈੱਟਵਰਕ ਦੇ ਨਾਲ-ਨਾਲ ਡਰੋਨ ਡਿਟੈਕਸ਼ਨ ਵਰਗੇ ਮਹੱਤਵਪੂਰਨ ਐਪਲੀਕੇਸ਼ਨਾਂ ਦੇ ਮਾਮਲੇ ਵਿੱਚ ਪ੍ਰਗਤੀ ਹੋ ਰਹੀ ਹੈ। 

 

ਸਫਲਤਾ ਦੀਆਂ ਇਹ ਕਹਾਣੀਆਂ ਦਰਸਾਉਂਦੀਆਂ ਹਨ ਕਿ ਡੀਐੱਲਆਈ ਯੋਜਨਾ ਕਿਸ ਤਰ੍ਹਾਂ ਸਵਦੇਸ਼ੀ ਚਿੱਪ ਡਿਜ਼ਾਈਨ ਸਮਰਥਾਵਾਂ ਨੂੰ ਸਿਲੀਕਾਨ-ਪ੍ਰਮਾਣਿਤ, ਬਾਜ਼ਾਰ ਲਈ ਤਿਆਰ ਉਤਪਾਦ ਵਿੱਚ ਬਦਲ ਰਹੀ ਹੈ। ਉੱਨਤ ਡਿਜ਼ਾਈਨ, ਪ੍ਰੋਟੋਟਾਈਪਿੰਗ ਅਤੇ ਵਪਾਰੀਕਰਨ ਨੂੰ ਸਮਰਥਨ ਪ੍ਰਦਾਨ ਕਰ ਕੇ, ਇਹ ਯੋਜਨਾ ਭਾਰਤ ਦੀ ਤਕਨੀਕੀ ਆਤਮਨਿਰਭਰਤਾ ਅਤੇ ਵੈਸ਼ਵਿਕ ਸੈਮੀਕੰਡਕਟਰ ਡਿਜ਼ਾਈਨ ਈਕੋਸਿਸਟਮ ਵਿੱਚ ਉਸ ਦੀ ਸਥਿਤੀ ਨੂੰ ਮਜ਼ਬੂਤ ਕਰ ਰਹੀ ਹੈ। 

 

ਨਿਸ਼ਕਰਸ਼

ਡਿਜ਼ਾਈਨ ਅਧਾਰਿਤ ਪ੍ਰੋਤਸਾਹਨ (ਡੀਐੱਲਆਈ) ਯੋਜਨਾ ਭਾਰਤ ਨੂੰ ਵੈਸ਼ਵਿਕ ਸੈਮੀਕੰਡਕਟਰ ਮੁੱਲ ਚੇਨ ਦੇ ਸਭ ਤੋਂ ਰਣਨੀਤਕ ਅਤੇ ਮੁੱਲ ਅਧਾਰਿਤ ਖੰਡ - ਚਿੱਪ ਡਿਜ਼ਾਈਨ ਦੇ ਖੇਤਰ ਵਿੱਚ ਸਥਾਪਿਤ ਕਰਨ ਦੀ ਦ੍ਰਿਸ਼ਟੀ ਤੋਂ ਬਹੁਤ ਅਹਿਮ ਹੈ। ਆਯਾਤਿਤ ਸੈਮੀਕੰਡਕਟਰ ਆਈਪੀ ਅਤੇ ਚਿੱਪ ਤੇ ਨਿਰਭਰਤਾ ਘਟਾ ਕੇ, ਭੂ-ਰਾਜਨਿਤਕ ਅਤੇ ਸਪਲਾਈ-ਚੇਨ ਸੰਬੰਧੀ ਵਿਘਨਾਂ ਵਿਰੁੱਧ ਮਜ਼ਬੂਤੀ ਵਧਾ ਕੇ, ਅਤੇ ਰੱਖਿਆ, ਦੂਰਸੰਚਾਰ, ਏਆਈ ਅਤੇ ਆਵਾਗਮਨ ਲਈ ਜ਼ਰੂਰੀ ਤਕਨਾਲੋਜੀ ਤੱਕ ਪੱਕੀ ਪਹੁੰਚ ਯਕੀਨੀ ਬਣਾ ਕੇ, ਡੀਐੱਲਆਈ ਰਣਨੀਤਕ ਸਵੈਰਾਜਤਾ ਅਤੇ ਲੰਬੇ ਸਮੇਂ ਤੱਕ ਆਰਥਿਕ ਵਿਕਾਸ ਦੀ ਨੀਂਹ ਰੱਖਦਾ ਹੈ। ਇਹ ਯੋਜਨਾ ਡੀਪ-ਟੈਕ ਨਵਾਚਾਰ ਨੂੰ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਉਤਪਾਦਾਂ ਵਿੱਚ ਬਦਲ ਕੇ, ਸਟਾਰਟਅੱਪ ਅਤੇ ਐੱਮਐੱਸਐੱਮਈ ਨੂੰ ਵਧਾਵਾ ਦੇ ਕੇ ਅਤੇ ਇੱਕ ਅਤਿਅਧਿਕ ਕੁਸ਼ਲ ਇੰਜੀਨੀਅਰਿੰਗ ਸ਼੍ਰਮਸ਼ਕਤੀ ਤਿਆਰ ਕਰ ਕੇ ਉੱਚ ਪੱਧਰੀ ਵਿਕਾਸ ਨੂੰ ਵੀ ਸੰਭਵ ਬਣਾਉਂਦੀ ਹੈ। 

ਨਤੀਜੇ ਪਹਿਲਾਂ ਹੀ ਸਾਫ਼ ਦਿਖ ਰਹੇ ਹਨ। ਡੀਐੱਲਆਈ ਵੱਲੋਂ ਸਹਾਇਤਾ ਪ੍ਰਾਪਤ ਕੰਪਨੀਆਂ ਨੇ ਕਈ ਚਿੱਪ ਟੇਪ-ਆਊਟ, ਸਿਲੀਕਾਨ-ਪ੍ਰਮਾਣਿਤ ਡਿਜ਼ਾਈਨ, ਪੇਟੈਂਟ, ਦੁਬਾਰਾ ਵਰਤੋਂ ਯੋਗ ਆਈਪੀ, ਸਿਖਲਾਈ ਪ੍ਰਾਪਤ ਪ੍ਰਤਿਭਾਵਾਂ ਅਤੇ ਕੰਮਕਾਜ ਲਈ ਤਿਆਰ ਡਿਜ਼ਾਈਨ ਅਵਸੰਰਚਨਾ ਹਾਸਲ ਕੀਤੀ ਹੈ, ਜੋ ਜ਼ਮੀਨੀ ਪੱਧਰ ਤੇ ਠੋਸ ਅਸਰ ਦਿਖਾ ਰਹੇ ਹਨ। ਜਿਵੇਂ ਹੀ ਇਹ ਈਕੋਸਿਸਟਮ ਉਤਪਾਦ ਬਣਾਉਣ ਦੇ ਚਰਣ ਵਿੱਚ ਆ ਰਿਹਾ ਹੈ, ਸਿਲੀਕਾਨ-ਸਤਿਆਪਿਤ ਡਿਜ਼ਾਈਨ ਵੱਡੇ ਪੈਮਾਨੇ ਤੇ ਮੈਨੂਫੈਕਚਰਿੰਗ, ਸਿਸਟਮ ਇੰਟੀਗ੍ਰੇਸ਼ਨ ਅਤੇ ਮਾਰਕਿਟ ਵਿੱਚ ਲਾਂਚ ਹੋਣ ਦੀ ਦਿਸ਼ਾ ਵਿੱਚ ਵਧ ਰਹੇ ਹਨ। ਇਸ ਨਾਲ ਭਾਰਤੀ ਕੰਪਨੀਆਂ ਭਰੋਸੇਮੰਦ ਵੈਸ਼ਵਿਕ ਸਪਲਾਇਰ ਦੇ ਤੌਰ ਤੇ ਆਪਣੀ ਜਗ੍ਹਾ ਬਣਾ ਰਹੀਆਂ ਹਨ। ਨਾਲ ਹੀ, ਘਰੇਲੂ ਸਪਲਾਈ ਚੇਨ ਮਜ਼ਬੂਤ ਹੋ ਰਹੀ ਹੈ ਅਤੇ ਭਾਰਤ ਦਾ ਆਤਮਨਿਰਭਰ ਸੈਮੀਕੰਡਕਟਰ ਈਕੋਸਿਸਟਮ ਵੀ ਮਜ਼ਬੂਤ ਹੋ ਰਿਹਾ ਹੈ। 

 

ਸੰਦਰਭ

ਪੱਤਰ ਸੂਚਨਾ ਦਫ਼ਤਰ

ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲਾ 

 

ਲੋਕਸਭਾ

Download in PDF

***

ਪੀਆਈਬੀ ਰਿਸਰਚ ਯੂਨਿਟ/ ਬੀਐੱਸ/ ਆਰਐੱਨ

(Explainer ID: 156926) आगंतुक पटल : 24
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Gujarati , Kannada , Malayalam
Link mygov.in
National Portal Of India
STQC Certificate