Social Welfare
ਕਾਸ਼ੀ ਤਮਿਲ ਸੰਗਮਮ 4.0
ਗਿਆਨ, ਪਰੰਪਰਾਵਾਂ, ਸੱਭਿਆਚਾਰਾਂ ਅਤੇ ਭਾਈਚਾਰਿਆਂ ਨੂੰ ਮੁੜ ਤੋਂ ਜੋੜਨਾ
Posted On:
01 DEC 2025 11:00AM
|
ਮੁੱਖ ਵਿਸ਼ੇਸ਼ਤਾਵਾਂ
|
- ਕਾਸ਼ੀ ਤਮਿਲ ਸੰਗਮਮ 4.0, 2 ਦਸੰਬਰ, 2025 ਨੂੰ ਸ਼ੁਰੂ ਹੋ ਰਿਹਾ ਹੈ, ਜੋ ਤਮਿਲ ਨਾਡੂ ਅਤੇ ਕਾਸ਼ੀ ਦੇ ਵਿਚਕਾਰ ਸੱਭਿਆਚਾਰਕ ਅਤੇ ਸੱਭਿਅਤਾਗਤ ਸੰਪਰਕ ਨੂੰ ਅੱਗੇ ਵਧਾਏਗਾ।
- ਇਹ ਸੰਸਕਰਣ “ਲੈਟਸ ਲਰਨ ਤਮਿਲ –ਤਮਿਲ ਕਰਕਲਮ ” ‘ਤੇ ਅਧਾਰਿਤ ਹੈ, ਜਿਸ ਵਿੱਚ ਤਮਿਲ ਭਾਸ਼ਾ ਸਿੱਖਣ ਅਤੇ ਭਾਸ਼ਾ ਦੀ ਏਕਤਾ ਨੂੰ ਸੰਗਮਮ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ।
- ਪ੍ਰਮੁੱਖ ਪ੍ਰੋਗਰਾਮ ਵਿੱਚ ਤਮਿਲ ਕਰਕਲਮ (ਵਾਰਾਣਸੀ ਦੇ ਸਕੂਲਾਂ ਵਿੱਚ ਤਮਿਲ ਪੜਾਉਣਾ), ਤਮਿਲ ਕਰਪੋਮ (ਕਾਸ਼ੀ ਖੇਤਰ ਦੇ 300 ਵਿਦਿਆਰਥੀਆਂ ਲਈ ਤਮਿਲ ਸਿੱਖਣ ਦਾ ਸਟਡੀ ਟੂਰ), ਅਤੇ ਰਿਸ਼ੀ ਅਗਸਤਯ ਵਾਹਨ ਅਭਿਆਨ (ਤੇਨਕਾਸੀ ਤੋਂ ਕਾਸ਼ੀ ਤੱਕ ਸੱਭਿਅਤਾਗਤ ਮਾਰਗ ਦਾ ਪਤਾ ਲਗਾਉਣਾ) ਸ਼ਾਮਲ ਹਨ।
- ਇਸ ਵਰੇਂ ਦਾ ਸੰਗਮਮ ਰਾਮੇਸ਼ਵਰਮ ਵਿੱਚ ਇੱਕ ਵਿਸ਼ਾਲ ਸਮਾਪਤੀ ਸਮਾਰੋਹ ਦੇ ਨਾਲ ਖਤਮ ਹੋਵੇਗਾ, ਜੋ ਕਾਸ਼ੀ ਤੋਂ ਤਮਿਲ ਨਾਡੂ ਤੱਕ ਸੱਭਿਆਚਾਰ ਦੇ ਉਦਭਵ ਅਤੇ ਵਿਕਾਸ ਨੂੰ ਸੰਕੇਤਕ ਤੌਰ ‘ਤੇ ਪੂਰਾ ਕਰੇਗਾ।
|
ਇੱਕ ਪੁਰਾਣੇ ਰਿਸ਼ਤੇ ਨੂੰ ਨਵੇਂ ਰੂਪ ਵਿੱਚ ਰੱਖਣਾ : ਕਾਸ਼ੀ ਤਮਿਲ ਸੰਗਮਮ ਕੀ ਹੈ?

ਕਾਸ਼ੀ ਤਮਿਲ ਸੰਗਮ ਇੱਕ ਅਜਿਹੇ ਰਿਸ਼ਤੇ ਦਾ ਜਸ਼ਨ ਮਨਾਉਂਦਾ ਹੈ ਜੋ ਸਦੀਆਂ ਤੋਂ ਭਾਰਤੀ ਕਲਪਨਾ ਵਿੱਚ ਵਸਿਆ ਹੋਇਆ ਹੈ। ਅਣਗਿਣਤ ਸ਼ਰਧਾਲੂਆਂ, ਵਿਦਵਾਨਾਂ ਅਤੇ ਖੋਜੀਆਂ ਲਈ, ਤਾਮਿਲਨਾਡੂ ਅਤੇ ਕਾਸ਼ੀ ਵਿਚਕਾਰ ਯਾਤਰਾ ਕਦੇ ਵੀ ਸਿਰਫ਼ ਇੱਕ ਭੌਤਿਕ ਕ੍ਰੌਸਿੰਗ ਨਹੀਂ ਸੀ - ਇਹ ਵਿਚਾਰਾਂ, ਸੋਚ, ਭਾਸ਼ਾਵਾਂ ਅਤੇ ਜੀਵਤ ਪਰੰਪਰਾਵਾਂ ਦੀ ਇੱਕ ਲਹਿਰ ਸੀ। ਸੰਗਮ ਇਸ ਭਾਵਨਾ ਤੋਂ ਪ੍ਰੇਰਿਤ ਹੈ, ਇੱਕ ਅਜਿਹੇ ਬੰਧਨ ਨੂੰ ਜੀਵਨ ਵਿੱਚ ਲਿਆਉਂਦਾ ਹੈ ਜਿਸ ਨੇ ਪੀੜ੍ਹੀਆਂ ਤੋਂ ਭਾਰਤ ਦੇ ਸੱਭਿਆਚਾਰਕ ਦ੍ਰਿਸ਼ ਨੂੰ ਸ਼ਾਂਤੀਪੂਰਵਕ ਆਕਾਰ ਦਿੱਤਾ ਹੈ।
ਜਿਵੇਂ ਕਿ ਭਾਰਤ, ਆਪਣੀ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਦੇਸ਼ ਭਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਣ ਅਤੇ ਆਪਣੀ ਸੱਭਿਅਤਾ ਦੀ ਵਿਰਾਸਤ ਦੀ ਗਹਿਰਾਈ ਨੂੰ ਮੁੜ ਖੋਜਣ ਦੇ ਮਹੱਤਵ 'ਤੇ ਡੂੰਘਾਈ ਅਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਸੀ, ਸੰਗਮਮ ਰਾਸ਼ਟਰ ਨੂੰ ਬੰਨ੍ਹਣ ਵਾਲੀ ਸੱਭਿਆਚਾਰਕ ਨਿਰੰਤਰਤਾ ਦੀ ਪੁਸ਼ਟੀ ਕਰਨ ਦੇ ਇੱਕ ਉਦੇਸ਼ਪੂਰਨ ਯਤਨ ਵਜੋਂ ਉਭਰਿਆ। ਆਤਮ-ਨਿਰੀਖਣ ਅਤੇ ਭਾਰਤ ਦੀ ਸਥਾਈ ਤਾਕਤ ਦਾ ਜਸ਼ਨ ਮਨਾਉਣ ਦੀ ਇਸ ਭਾਵਨਾ ਵਿੱਚ, ਕਾਸ਼ੀ ਤਮਿਲ ਸੰਗਮ ਨੇ ਇੱਕ ਪੁਰਾਣੇ ਸਬੰਧ ਨੂੰ ਉਜਾਗਰ ਕਰਨ ਲਈ ਇੱਕ ਰਾਸ਼ਟਰੀ ਪਲੈਟਫਾਰਮ ਪ੍ਰਦਾਨ ਕੀਤਾ ਜੋ ਸਦੀਆਂ ਤੋਂ ਅਧਿਆਤਮਿਕ ਵਿਚਾਰ, ਕਲਾਤਮਕ ਪ੍ਰਗਟਾਵੇ ਅਤੇ ਗਿਆਨ ਦੇ ਪ੍ਰਵਾਹ ਨੂੰ ਮਾਰਗਦਰਸ਼ਨ ਕਰਦਾ ਆਇਆ ਹੈ।
ਇਹ ਪਹਿਲਕਦਮੀ 'ਏਕ ਭਾਰਤ ਸ੍ਰੇਸ਼ਠ ਭਾਰਤ' ਦੇ ਸਾਰ ਨੂੰ ਦਰਸਾਉਂਦੀ ਹੈ, ਜੋ ਲੋਕਾਂ ਨੂੰ ਆਪਣੇ ਸੱਭਿਆਚਾਰ ਤੋਂ ਪਰ੍ਹੇ ਦੇ ਸੱਭਿਆਚਾਰਾਂ ਦੀ ਅਮੀਰੀ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਲਈ ਉਤਸ਼ਾਹਿਤ ਕਰਦੀ ਹੈ। ਸਿੱਖਿਆ ਮੰਤਰਾਲੇ ਦੁਆਰਾ ਸੰਚਾਲਿਤ, ਆਈਆਈਟੀ ਮਦਰਾਸ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਮੁੱਖ ਗਿਆਨ ਭਾਈਵਾਲਾਂ ਵਜੋਂ ਸੇਵਾ ਨਿਭਾ ਰਹੇ ਹਨ, ਅਤੇ ਰੇਲਵੇ, ਸੱਭਿਆਚਾਰ, ਸੈਰ-ਸਪਾਟਾ, ਕੱਪੜਾ, ਅਤੇ ਯੁਵਾ ਮਾਮਲੇ ਅਤੇ ਖੇਡਾਂ ਸਮੇਤ ਦਸ ਮੰਤਰਾਲਿਆਂ ਦੀ ਭਾਗੀਦਾਰੀ ਨਾਲ, ਅਤੇ ਉੱਤਰ ਪ੍ਰਦੇਸ਼ ਸਰਕਾਰ, ਕਾਸ਼ੀ ਤਮਿਲ ਸੰਗਮਮ ਦੋਵਾਂ ਖੇਤਰਾਂ ਦੇ ਵਿਦਿਆਰਥੀਆਂ, ਕਾਰੀਗਰਾਂ, ਵਿਦਵਾਨਾਂ, ਅਧਿਆਤਮਿਕ ਆਗੂਆਂ, ਅਧਿਆਪਕਾਂ ਅਤੇ ਸੱਭਿਆਚਾਰਕ ਚਿਕਿਤਸਕ ਇੱਕ ਹਫ਼ਤੇ ਤੋਂ ਦਸ ਦਿਨਾਂ ਲਈ ਕਾਸ਼ੀ ਆਉਂਦੇ ਸਨ, ਜਿਸ ਦੌਰਾਨ ਉਹ ਕਾਸ਼ੀ ਦੇ ਮੰਦਿਰਾਂ, ਤਮਿਲ ਸੰਪਰਕਾਂ ਵਾਲੇ ਸਾਰੇ ਕੇਂਦਰਾਂ ਅਤੇ ਅਯੁੱਧਿਆ ਅਤੇ ਪ੍ਰਯਾਗਰਾਜ ਵਰਗੇ ਗੁਆਂਢੀ ਖੇਤਰਾਂ ਦਾ ਦੌਰਾ ਕਰਦੇ ਸੀ।
ਕਾਸ਼ੀ ਤਮਿਲ ਸੰਗਮ 4.0: 'ਤਾਮਿਲ ਕਾਰਕਲਮ' - ਆਓ ਤਾਮਿਲ ਸਿੱਖੀਏ
ਕਾਸ਼ੀ ਤਮਿਲ ਸੰਗਮਮ 4.0 ਇਸ ਵਧ ਰਹੇ ਸੱਭਿਆਚਾਰਕ ਸੰਗਮ ਦਾ ਅਗਲਾ ਅਧਿਆਏ ਹੈ, ਜੋ ਇਸਦੇ ਦਾਇਰੇ ਅਤੇ ਇੱਛਾਵਾਂ ਦੋਵਾਂ ਦਾ ਵਿਸਤਾਰ ਕਰਦਾ ਹੈ। ਇਹ ਐਡੀਸ਼ਨ, 2 ਦਸੰਬਰ, 2025 ਨੂੰ ਸ਼ੁਰੂ ਹੋਣ ਵਾਲਾ ਹੈ, ਪਿਛਲੇ ਸੰਗਮ ਦੇ ਸਾਰ ਨੂੰ ਬਰਕਰਾਰ ਰੱਖੇਗਾ, ਜਦਕਿ ਭਾਸ਼ਾ ਸਿੱਖਣ ਅਤੇ ਅਕਾਦਮਿਕ ਅਦਾਨ-ਪ੍ਰਦਾਨ 'ਤੇ ਵਧੇਰੇ ਜ਼ੋਰ ਦੇਵੇਗਾ। ਇਹ ਸਮਾਗਮ ਰਾਮੇਸ਼ਵਰਮ ਵਿੱਚ ਇੱਕ ਸਮਾਪਤੀ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ, ਜੋ ਕਿ ਕਾਸ਼ੀ - ਉੱਤਰੀ ਭਾਰਤ ਦੇ ਸਭ ਤੋਂ ਪਵਿੱਤਰ ਕੇਂਦਰਾਂ ਵਿੱਚੋਂ ਇੱਕ ਹੈ - ਅਤੇ ਤਮਿਲ ਅਧਿਆਤਮਿਕ ਵਿਰਾਸਤ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਅਧਿਆਤਮਿਕ ਯਾਤਰਾ ਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ। ਇਹ ਉੱਤਰ-ਦੱਖਣੀ ਚਾਪ ਸੰਗਮਮ ਦੀ ਅਸਲੀ ਭਾਵਨਾ ਨੂੰ ਦਰਸਾਉਂਦਾ ਹੈ: ਦੋ ਜੀਵੰਤ ਸੱਭਿਆਚਾਰਾਂ ਦੇ ਭੂਗੋਲਾਂ ਵਿਚਕਾਰ ਇੱਕ ਪੁਲ।
ਕਾਸ਼ੀ ਤਮਿਲ ਸੰਗਮਮ 4.0 ਦਾ ਦਿਲ ਇਸ ਦੀ ਥੀਮ, "ਆਓ ਤਮਿਲ ਸਿੱਖੀਏ - ਤਮਿਲ ਕਰਕਲਮ" ਵਿੱਚ ਹੈ। ਇਹ ਐਡੀਸ਼ਨ ਤਮਿਲ ਭਾਸ਼ਾ ਦੇ ਅਧਿਐਨ ਨੂੰ ਆਪਣੇ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਰੱਖਦਾ ਹੈ, ਅਤੇ ਇਸ ਵਿਸ਼ਵਾਸ ਨੂੰ ਅੱਗੇ ਵਧਾਉਂਦਾ ਹੈ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਇੱਕ ਸਾਂਝੇ ਭਾਰਤੀ ਭਾਸ਼ਾ ਪਰਿਵਾਰ ਦਾ ਹਿੱਸਾ ਹਨ। ਥੀਮ ਇੱਕ ਸਧਾਰਣ ਪਰ ਸ਼ਕਤੀਸ਼ਾਲੀ ਸੰਦੇਸ਼ ਦਿੰਦੀ ਹੈ: ਭਾਸ਼ਾਈ ਵਿਭਿੰਨਤਾ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਕਰਦੀਹੈ। ਇਸ ਸਾਲ ਦੇ ਐਡੀਸ਼ਨ ਵਿੱਚ ਇੱਕ ਮਜ਼ਬੂਤ ਵਿਦਿਅਕ ਫੋਕਸ ਵੀ ਹੈ, ਜੋ ਭਾਸ਼ਾ-ਅਧਾਰਿਤ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਨੌਜਵਾਨਾਂ ਦੀ ਭਾਗੀਦਾਰੀ 'ਤੇ ਜ਼ੋਰ ਦਿੰਦਾ ਹੈ। ਇਹ ਕਾਸ਼ੀ ਖੇਤਰ ਦੇ ਵਿਦਿਆਰਥੀਆਂ ਨੂੰ ਤਮਿਲ ਭਾਸ਼ਾ ਵਿੱਚ ਠਹਿਰਾਵ ਕਰਨ ਅਤੇ ਤਮਿਲ ਨਾਡੂ ਦੀ ਅਮੀਰ ਵਿਰਾਸਤ ਦਾ ਖੁਦ ਅਨੁਭਵ ਕਰਨ ਦੇ ਮੌਕੇ ਪ੍ਰਦਾਨ ਕਰਕੇ ਸੱਭਿਆਚਾਰਕ ਏਕਤਾ ਦੇ ਵਿਚਾਰ ਨੂੰ ਸਿਰਫ਼ ਗਹਿਣ ਪ੍ਰਤੀਕਾਂ ਤੱਕ ਹੀ ਸੀਮਤ ਨਹੀਂ ਕਰਦਾ ਹੈ।
ਇਸ ਮਹਾਨ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਤਮਿਲ ਨਾਡੂ ਤੋਂ 1,400 ਤੋਂ ਵੱਧ ਡੈਲੀਗੇਟਸ ਕਾਸ਼ੀ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਲੈਣਗੇ। ਇਹ ਡੈਲੀਗੇਟ ਸੱਤ ਵਿਆਪਕ ਸ਼੍ਰੇਣੀਆਂ ਵਿੱਚ ਆਉਂਦੇ ਹਨ: ਵਿਦਿਆਰਥੀ, ਅਧਿਆਪਕ, ਲੇਖਕ ਅਤੇ ਮੀਡੀਆ ਪੇਸ਼ੇਵਰ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨਾਲ ਜੁੜੇ ਲੋਕ, ਪੇਸ਼ੇਵਰ ਅਤੇ ਕਾਰੀਗਰ, ਮਹਿਲਾਵਾਂ ਅਤੇ ਅਧਿਆਤਮਿਕ ਵਿਦਵਾਨ। ਉਨ੍ਹਾਂ ਦੀ ਭਾਗੀਦਾਰੀ ਇਹ ਯਕੀਨੀ ਬਣਾਉਂਦੀ ਹੈ ਕਿ ਥੀਮ ਦੀ ਭਾਵਨਾ ਸਮਾਜ ਦੇ ਵਿਭਿੰਨ ਵਰਗਾਂ ਤੱਕ ਪਹੁੰਚੇ, ਜਿਸ ਨਾਲ ਕਾਸ਼ੀ ਤਮਿਲ ਸੰਗਮਮ 4.0 ਦਾ ਪ੍ਰਭਾਵ ਸਮਾਵੇਸ਼ੀ ਅਤੇ ਦੂਰਗਾਮੀ ਹੋ ਜਾਵੇ।
ਕਾਸ਼ੀ ਤਮਿਲ ਸੰਗਮਮ 4.0: ਪ੍ਰਮੁੱਖ ਪਹਿਲਕਦਮੀਆਂ
ਕਾਸ਼ੀ ਤਮਿਲ ਸੰਗਮਮ 4.0: ‘ ਤਮਿਲ ਕਰਕਲਮ’- ਆਓ ਤਮਿਲ ਸਿੱਖੀਏ
ਉੱਤਰ ਪ੍ਰਦੇਸ਼ ਵਿੱਚ ਵਿਦਿਆਰਥੀਆਂ ਨੂੰ ਤਮਿਲ ਪੜ੍ਹਾਉਣਾ- “ਆਓ ਤਮਿਲ ਸਿੱਖੀਏ-ਤਮਿਲ ਕਰਕਲਮ ”
ਇਸ ਸੰਸਕਰਣ ਦੀ ਇੱਕ ਖਾਸ ਪਹਿਲ ਤਮਿਲ ਅਧਿਐਨ ਦਾ ਲਰਨਿੰਗ ਦੀ ਸੰਰਚਿਤ ਪਛਾਣ ਹੈ, ਖਾਸ ਕਰਕੇ ਕਾਸ਼ੀ ਇਲਾਕੇ ਵਿੱਚ।
- ਵਾਰਾਣਸੀ ਦੇ ਸਕੂਲਾਂ ਵਿੱਚ ਡੀਬੀਐੱਚਪੀਐੱਸ ਪ੍ਰਚਾਰਕਾਂ ਸਮੇਤ 50 ਹਿੰਦੀ ਦੀ ਜਾਣਕਾਰੀ ਰੱਖਣ ਵਾਲੇ ਤਮਿਲ ਅਧਿਆਪਕ ਤੈਨਾਤ ਕੀਤੇ ਜਾਣਗੇ।
- ਉੱਤਰ ਪ੍ਰਦੇਸ਼ ਆਉਣ ਤੋਂ ਪਹਿਲਾਂ ਉਹ ਸੈਂਟਰਲ ਇੰਸਟੀਟਿਊਟ ਆਫ ਕਲਾਸਿਕਲ ਤਮਿਲ (ਸੀਆਈਸੀਟੀ) ਵਿੱਚ ਟ੍ਰੇਨਿੰਗ ਲੈਣਗੇ।
- ਹਰੇਕ ਅਧਿਆਪਕ 30 ਵਿਦਿਆਰਥੀਆਂ ਦੇ ਬੈਚ ਲਈ ਸੌਰਟ ਟਰਮ ਸਪੋਕਨ ਤਮਿਲ ਮੌਡਿਊਲ ਚਲਾਏਗਾ, ਜਿਸ ਵਿੱਚ ਬੇਸਿਕ ਗੱਲਬਾਤ, ਉੱਚਾਰਣ ਅਤੇ ਅਲਫਾਬੈੱਟ ਸ਼ਾਮਲ ਹੋਣਗੇ।
- ਇਸ ਪਹਿਲ ਰਾਹੀਂ ਕੁੱਲ 1500 ਵਿਦਿਆਰਥੀ ਸ਼ੁਰੂਆਤੀ ਤਮਿਲ ਸਿੱਖਣਗੇ।
- ਬੀਐੱਚਯੂਕਾ ਤਮਿਲ ਵਿਭਾਗ, ਸੀਆਈਆਈਐੱਲਮੈਸੂਰ, ਆਈਆਰਸੀਟੀਸੀ ਅਤੇ ਵਾਰਾਣਸੀ ਐਡਮਿਨਿਸਟ੍ਰੇਸ਼ਨ ਕੋਰਾਰਡੀਨੇਸ਼ਨ ਅਤੇ ਲੌਜਿਸਟਿਕਸ ਵਿੱਚ ਮਦਦ ਕਰ ਰਹੇ ਹਨ।
ਇਹ ਪਹਿਲ ਤਮਿਲ ਨਾਡੂ ਦੇ ਬਾਹਰ ਤਮਿਲ ਸਿੱਖਣ ਨੂੰ ਵਧਾਉਣ ਅਤੇ ਭਾਸ਼ਾਈ ਸਮਾਵੇਸ਼ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਤਮਿਲ ਨਾਡੂ ਦੀ ਯਾਤਰਾ ਕਰਦੇ ਸਮੇਂ ਤਮਿਲ ਸਿੱਖੋ-ਸਟਡੀ ਟੂਰ ਪ੍ਰੋਗਰਾਮ
ਉੱਤਰ ਪ੍ਰਦੇਸ਼ ਵਿੱਚ ਤਮਿਲ ਟੀਚਿੰਗ ਨੂੰ ਪੂਰਾ ਕਰਨਾ ਕਾਸ਼ੀ ਖੇਤਰ ਦੇ ਨੌਜਵਾਨਾਂ ਲਈ ਵੱਡੇ ਪੈਮਾਨੇ ‘ਤੇ ਅਕਾਦਮਿਕ ਬਦਲਾਅ ਹੈ।
ਸੰਸਥਾਨਾਂ ਦੀ ਸੂਚੀ:
- ਉੱਤਰ ਪ੍ਰਦੇਸ਼ ਦੇ 300 ਕਾਲਜ ਵਿਦਿਆਰਥੀ 2 ਦਸੰਬਰ, 2025 ਤੋਂ 10 ਬੈਚਾਂ ਵਿੱਚ ਤਮਿਲ ਨਾਡੂ ਜਾਣਗੇ।
- ਉਹ ਸੈਂਟਰਲ ਇੰਸਟੀਟਿਊਟ ਆਫ ਕਲਾਸੀਕਲ ਤਮਿਲ (ਸੀਆਈਸੀਟੀ) ਚੇਨਈ ਵਿੱਚ ਇੱਕ ਓਰੀਐਂਟੇਸ਼ਨ ਵਿੱਚ ਸ਼ਾਮਲ ਹੋਣਗੇ, ਜਿਸ ਤੋਂ ਬਾਅਦ ਰਾਜ ਭਰ ਦੀਆਂ ਵੱਡੀਆਂ ਸੰਸਥਾਵਾਂ ਵਿੱਚ ਤਮਿਲ ਭਾਸ਼ਾ ਦੀ ਕਲਾਸ ਅਤੇ ਸੱਭਿਆਚਾਰਕ ਸੈਸ਼ਨ ਹੋਣਗੇ।
- ਹਰੇਕ ਸੰਸਥਾਨ ਵਿਦਿਆਰਥੀਆਂ ਦੀ ਮੇਜ਼ਬਾਨੀ ਕਰੇਗਾ, ਵਿਸ਼ਾ-ਕੋਆਰਡੀਨੇਟਰ ਪ੍ਰਦਾਨ ਕਰੇਗਾ ਅਤੇ ਇਤਿਹਾਸਕ ਤਮਿਲ-ਕਾਸ਼ੀ ਸੰਪਰਕ ਨਾਲ ਜੁੜੀਆਂ ਥਾਵਾਂ ‘ਤੇ ਸਟਡੀ ਟੂਰ ਆਯੋਜਿਤ ਕਰੇਗਾ।
|
ਬੈਚ ਸੰਖਿਆ
|
ਸੰਸਥਾ ਦਾ ਨਾਮ
|
|
1 ਅਤੇ 2
|
ਆਈਆਈਟੀ ਮਦਰਾਸ (2 ਬੈਚਾਂ ਦੇ ਵਿਦਿਆਰਥੀ)
|
|
3
|
ਪਾਂਡੀਚੇਰੀ ਸੈਂਟਰਲ ਯੂਨੀਵਰਸਿਟੀ
|
|
4
|
ਗਾਂਧੀਗ੍ਰਾਮ ਗ੍ਰਾਮੀਣ ਸੰਸਥਾਨ, ਡੀਮਡ ਯੂਨੀਵਰਸਿਟੀ, ਡਿੰਡੂਗਲ
|
|
5
|
ਭਾਰਤੀ ਵਿਦਿਆ ਭਵਨ
|
|
6
|
ਸ਼੍ਰੀ ਸ਼ੰਕਰਾ ਕਲਾ ਅਤੇ ਵਿਗਿਆਨ ਯੂਨੀਵਰਸਿਟੀ, ਐਨਾਥੁਰ, ਕਾਂਚੀਪੁਰਮ
|
|
7
|
ਸ਼੍ਰੀ ਚੰਦ੍ਰਸ਼ੇਖਰੇਂਦਰ ਸਰਸਵਤੀ ਯੂਨੀਵਰਸਿਟੀ, ਕਾਂਚੀਪਰੁਮ
|
|
8
|
ਕੋਂਗੁਨਾਡੂ ਕਲਾ ਅਤੇ ਵਿਗਿਆਨ ਯੂਨੀਵਰਸਿਟੀ, ਕੋਇੰਬਟੂਰ
|
|
9
|
ਸ਼ਾਸਤਰ ਯੂਨੀਵਰਸਿਟੀ, ਥੰਜਾਵੁਰ
|
|
10
|
ਗਨਾਦੀਪਤੇ ਤੁਲਸੀ ਜੈਨ ਇੰਜੀਨੀਅਰਿੰਗ ਕਾਲਜ (ਜੀਟੀਈਸੀ), ਵੈੱਲੋਰ
|
ਇਹ ਪ੍ਰੋਗਰਾਮ ਯਕੀਨੀ ਬਣਾਉਂਦਾ ਹੈ ਕਿ ਉੱਤਰ ਭਾਰਤ ਦੇ ਨੌਜਵਾਨ ਸਿੱਖਣ ਵਾਲਿਆਂ ਨੂੰ ਤਮਿਲ ਭਾਸ਼ਾ, ਵਿਰਾਸਤ ਅਤੇ ਅੱਜ ਦੇ ਸੱਭਿਆਚਾਰਕ ਤੌਰ-ਤਰੀਕਿਆਂ ਨਾਲ ਸਿੱਧਾ ਸੰਪਰਕ ਮਿਲੇ।
ਰਿਸ਼ੀ ਅਗਸਤਯ ਵਹੀਕਲ ਅਭਿਆਨ (SAVE)

ਕੇਟੀਐੱਸ 4.0 ਦੀਆਂ ਸਭ ਤੋਂ ਖਾਸ ਪਹਿਲਕਦਮੀਆਂ ਵਿੱਚੋਂ ਇੱਕ ਸੇਜ ਅਗਸਤਯ ਵਹੀਕਲ ਐਕਸਪੀਡੀਸ਼ਨ (SAVE)ਹੈ, ਜੋ ਕਿ ਤਮਿਲ ਅਤੇ ਭਾਰਤੀ ਪਰੰਪਰਾ ਵਿੱਚ ਡੂੰਘਾਈ ਨਾਲ ਜੁੜੇਇੱਕ ਸੱਭਿਅਤਾਗਤ ਰਸਤੇ ਨੂੰ ਦਰਸਾਉਂਦੀ ਹੈ।
- ਇਹ ਅਭਿਆਨ 2 ਦਸੰਬਰ 2025 ਨੂੰ ਤੇਨਾਕਾਸੀ (ਤਮਿਲ ਨਾਡੂ) ਤੋਂ ਸ਼ੁਰੂ ਹੋਵੇਗਾ ਅਤੇ10 ਦਸੰਬਰ 2025 ਨੂੰ ਕਾਸ਼ੀ ਪਹੁੰਚੇਗਾ।
- ਇਹ ਰਿਸ਼ੀ ਅਗਸਤਯ ਨਾਲ ਜੁੜੇ ਪੌਰਾਣਿਕ ਰਸਤੇ ‘ਤੇ ਚਲੇਗਾ, ਜੋ ਭਾਰਤੀ ਗਿਆਨ ਪ੍ਰਣਾਲੀ ਵਿੱਚ ਤਮਿਲ ਨਾਡੂ ਦੇ ਯੋਗਦਾਨ ਨੂੰ ਦਰਸਾਉਂਦਾ ਹੈ।
- ਇਹ ਯਾਤਰਾ ਪਾਂਡਿਯਨ ਸ਼ਾਸਕ ਆਦਿ ਵੀਰ ਪਰਾਕ੍ਰਮ ਪਾਂਡਿਯਨ ਦੀ ਵਿਰਾਸਤ ਦਾ ਵੀ ਸਨਮਾਨ ਕਰਦੀ ਹੈ, ਜਿਨ੍ਹਾਂ ਨੇ ਸੱਭਿਆਚਾਰਕ ਏਕਤਾ ਦਾ ਸੁਨੇਹਾ ਫੈਲਾਉਣ ਲਈ ਉੱਤਰ ਦੀ ਯਾਤਰਾ ਕੀਤੀ ਅਤੇ ਇੱਕ ਸ਼ਿਵ ਮੰਦਿਰ ਬਣਵਾਇਆ, ਜਿਸ ਨਾਲ ਤੇਨਕਾਸੀ (ਦੱਖਣੀ ਕਾਸ਼ੀ) ਦਾ ਨਾਮ ਪਿਆ।
- ਆਪਣੇ ਮਾਰਗ ਵਿੱਚ, ਇਹ ਅਭਿਆਨ ਚੇਰ, ਚੋਲ, ਪਾਂਡਯਾ, ਪੱਲਵ, ਚਾਲੁਕਯ ਅਤੇ ਵਿਜੈਨਗਰ ਕਾਲ ਦੇ ਸੱਭਿਅਤਾਗਤ ਸਬੰਧਾਂ ਨੂੰ ਦਰਸਾਉਂਦਾ ਹੈ।
- ਇਹ ਰਵਾਇਤੀ ਤਮਿਲ ਸਾਹਿਤ, ਸਿੱਧ ਮੈਡੀਸਨ ਅਤੇ ਸਾਂਝੀ ਵਿਰਾਸਤ ਪਰੰਪਰਾਵਾਂ ਬਾਰੇ ਜਾਗਰੂਕਤਾ ਨੂੰ ਵੀ ਹੁਲਾਰਾ ਦਿੰਦਾ ਹੈ।
ਇਹ ਅਭਿਆਨ ਤਮਿਲ ਨਾਡੂ ਅਤੇ ਕਾਸ਼ੀ ਦੇ ਦਰਮਿਆਨ ਵਿਚਾਰਾਂ, ਸੱਭਿਆਚਾਰ ਅਤੇ ਅਧਿਆਤਮਿਕ ਸਿੱਖਿਆ ਦੀ ਡੂੰਘੀ ਇਤਿਹਾਸਕ ਲਹਿਰ ਦਾ ਪ੍ਰਤੀਕ ਹੈ।
1.0 ਤੋਂ 4.0 ਤੱਕ :ਕਾਸ਼ੀ ਤਮਿਲ ਸੰਗਮਮ ਦੀ ਯਾਤਰਾ
2022 ਵਿੱਚ ਆਪਣੀ ਸ਼ੁਰੂਆਤ ਦੇ ਬਾਅਦ ਤੋਂ, ਕਾਸ਼ੀ ਤਮਿਲ ਸੰਗਮਮ ਤਮਿਲ ਨਾਡੂ ਅਤੇ ਕਾਸ਼ੀ ਦੇ ਵਿਚਕਾਰ ਇੱਕ ਸੰਰਚਿਤ ਸੱਭਿਆਚਾਰਕ ਅਤੇ ਅਕਾਦਮਿਕ ਜੁੜਾਅ ਦੇ ਤੌਰ ‘ਤੇ ਵਿਕਸਿਤ ਹੋਇਆ ਹੈ। ਹਰ ਸੰਸਕਰਣ ਨੇ ਕਿਊਰੇਟਿਡ ਡੈਲੀਗੇਸ਼ਨ, ਥੀਮੈਟਿਕ ਫੋਕਸ ਏਰੀਆ, ਅਕੈਡਮਿਕ ਗੱਲਬਾਤ ਅਤੇ ਹੈਰੀਟੇਜ਼ ਐਕਸਪੀਰੀਅੰਸ ਰਾਹੀਂ ਆਪਣਾ ਦਾਇਰਾ ਵਧਾਇਆ ਹੈ, ਜਿਸ ਨਾਲ ਦੋਨੋਂ ਇਲਾਕਿਆਂ ਦੇ ਵਿਚਕਾਰ ਸੱਭਿਅਤਾਗਤ ਰਿਸ਼ਤੇ ਲਗਾਤਾਰ ਮਜ਼ਬੂਤ ਹੋਏ ਹਨ।
ਕਾਸ਼ੀ ਤਮਿਲ ਸੰਗਮਮ 1.0 (ਨਵੰਬਰ-ਦਸੰਬਰ 2022)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2022 ਵਿੱਚ ਕਾਸ਼ੀ ਤਮਿਲ ਸੰਗਮਮ ਦਾ ਪਹਿਲਾ ਸੰਸਕਰਣ ਸ਼ੁਰੂ ਕੀਤਾ ਸੀ, ਜਿਸ ਨੇ ਸੱਭਿਆਚਾਰਕ ਪੁਲ ਦੀ ਨੀਂਹ ਰੱਖੀ, ਜੋ ਬਾਅਦ ਦੇ ਸੰਸਕਰਣਾਂ ਦੇ ਜ਼ਰੀਏ ਹੋਰ ਮਜ਼ਬੂਤ ਹੁੰਦਾ ਜਾਏਗਾ। ਪਹਿਲਾ ਸੰਸਕਰਣ, ਜੋ ਕਿ 16 ਨਵੰਬਰ ਤੋਂ 15 ਦਸੰਬਰ 2022 ਤੱਕ ਹੋਇਆ ਸੀ, ਉਹ ਤਮਿਲ ਨਾਡੂ ਅਤੇ ਕਾਸ਼ੀ ਦੇ ਵਿਚਕਾਰ ਸੱਭਿਆਚਾਰਕ ਰਿਸ਼ਤਿਆਂ ਨੂੰ ਵੱਡੇ ਅਤੇ ਰੋਮਾਂਚਕ ਤਜ਼ਰਬਿਆਂ ਦੀ ਵਿਸ਼ੇਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਲਿਆਇਆ।
ਮੁੱਖ ਗੱਲਾਂ:
-
- ਤਮਿਲ ਨਾਡੂ ਤੋਂ 12 ਵੱਖ-ਵੱਖ ਸਮੂਹਾਂ ਵਿੱਚ-ਵਿਦਿਆਰਥੀ, ਅਧਿਆਪਕ, ਕਾਰੀਗਰ, ਕਿਸਾਨ, ਲੇਖਕ, ਧਰਮ ਗੁਰੂ, ਪੇਸ਼ੇਵਰ ਅਤੇ ਸੱਭਿਆਚਾਰਕ ਪ੍ਰੈਕਟਿਸ਼ਨਰਜ਼ ਦੇ 2500 ਤੋਂ ਵੱਧ ਭਾਗੀਦਾਰ।
- ਵਾਰਾਣਸੀ, ਪ੍ਰਯਾਗਰਾਜ ਅਤੇ ਅਯੁੱਧਿਆ ਨੂੰ ਕਵਰ ਕਰਨ ਵਾਲੇ ਅੱਠ ਦਿਨ ਦੇ ਕਿਊਰੇਡਿਟ ਟੂਰ।
- ਕਾਸ਼ੀ ਵਿੱਚ ਮੁੱਖ ਸੱਭਿਆਚਾਰਕ ਅਤੇ ਅਧਿਆਤਮਿਕ ਸਥਾਨਾਂ: ਕਾਸ਼ੀ ਵਿਸ਼ਵਨਾਥ ਮੰਦਿਰ, ਕੇਦਾਰ ਘਾਟ, ਸਾਰਨਾਥ ਅਤੇ ਤਮਿਲ ਹੈਰੀਟੇਜ਼ ਪੌਕੇਟਸ ਦਾ ਦੌਰਾ।
- ਮਹਾਕਵਿ ਸੁਬ੍ਰਮਣਯਮ ਭਾਰਤੀ ਦੇ ਪੁਸ਼ਤੈਨੀ ਘਰ ਦਾ ਦੌਰਾ ਅਤੇ ਸ਼ਹਿਰ ਵਿੱਚ ਤਮਿਲ ਬੋਲਣ ਵਾਲੇ ਭਾਈਚਾਰਿਆਂ ਦੇ ਨਾਲ ਗੱਲਬਾਤ।
- ਬੀਐੱਚਯੂ ਵਿੱਚ ਰੋਜ਼ਾਨਾ ਸੱਭਿਆਚਾਰਕ ਪ੍ਰੋਗਰਾਮ ਜਿਨ੍ਹਾਂ ਵਿੱਚ ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਦੇ ਕਲਾਕਾਰ ਸ਼ਾਮਲ ਹੋਏ।
- ਹੈਂਡਲੂਮ, ਹੈਂਡੀਕ੍ਰਾਫਟਸ, ਓਡੀਓਪੀ ਉਤਪਾਦ, ਕਿਤਾਬਾਂ ਅਤੇ ਰਵਾਇਤੀ ਪਕਵਾਨਾਂ ਦੀਆਂ ਪ੍ਰਦਰਸ਼ਨੀਆਂ।
- ਅਕਾਦਮਿਕ ਸੈਸ਼ਨ, ਲੈਕਚਰ-ਡੈਮੋਸਟ੍ਰੇਸ਼ਨਸ ਅਤੇ ਭਾਈਚਾਰਕ ਗੱਲਬਾਤ ਜਿਨ੍ਹਾਂ ਵਿੱਚ ਤਮਿਲ ਨਾਡੂ ਅਤੇ ਕਾਸ਼ੀ ਦੇ ਵਿਚਕਾਰ ਇਤਿਹਾਸਕ ਅਤੇ ਸਾਹਿਤਕ ਸਬੰਧਾਂ ਦੀ ਖੋਜ ਕੀਤੀ ਗਈ।
ਇਸ ਪਹਿਲੇ ਸੰਸਕਰਣ ਨੇ ਸੰਗਮਮ ਦਾ ਮਾਡਲ ਬਣਾਇਆ- ਜੋ ਵਿਰਾਸਤ, ਸੱਭਿਆਚਾਰ, ਸਕਾਲਰਸ਼ਿਪ ਅਤੇ ਸਿੱਧੇ ਲੈਣ-ਦੇਣ ਦੇ ਰਾਹੀਂ ਲੋਕਾਂ ਨੂੰ ਇਕੱਠੇ ਕਰਦਾ ਹੈ- ਅਤੇ ਇਸ ਤੋਂ ਬਾਅਦ ਦੇ ਸਾਰੇ ਸੰਸਕਰਣਾਂ ਲਈ ਇੱਕ ਮਜ਼ਬੂਤ ਨੀਂਹ ਰੱਖੀ।

ਕਾਸ਼ੀ ਤਮਿਲ ਸੰਗਮਮ 2.0 (ਦਸੰਬਰ 2023)

ਸਰੋਤ : ਏਕ ਭਾਰਤ ਸ਼੍ਰੇਸ਼ਠ ਭਾਰਤ ਰਿਪੋਰਟ, ਐੱਮਓਈ
17 ਤੋਂ 30 ਦਸੰਬਰ 2023 ਤੱਕ ਵਾਰਾਣਸੀ ਦੇ ਨਮੋ ਘਾਟ‘ਤੇ ਆਯੋਜਿਤ ਕਾਸ਼ੀ ਤਮਿਲ ਸੰਗਮਮ ਦੇ ਦੂਸਰੇ ਸੰਸਕਰਣ ਦੇ ਉਦਘਾਟਨ ਸਮਾਰੋਹ ਵਿੱਚ ਸਥਾਪਿਤ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਪੈਮਾਨੇ ਅਤੇ ਗਹਿਰਾਈ ਨੂੰ ਵਧਾਇਆ।
ਕੇਟੀਐੱਸ 2.0 ਦੀਆਂ ਮੁੱਖ ਗੱਲਾਂ
- ਤਮਿਲ ਨਾਡੂ ਤੋਂ ਸੱਤ ਵੱਖ-ਵੱਖ ਸ਼੍ਰੇਣੀਆਂ ਦੇ1,435 ਪ੍ਰਤੀਨਿਧੀਆਂ ਨੇ ਵਾਰਾਣਸੀ, ਪ੍ਰਯਾਗਰਾਜ ਅਤੇ ਅਯੁੱਧਿਆ ਨੂੰ ਕਵਰ ਕਰਦੇ ਹੋਏ ਅੱਠ ਦਿਨਾਂ ਦੇ ਟੂਰ ਵਿੱਚ ਹਿੱਸਾ ਲਿਆ, ਜਿਸ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ, ਸਾਰਨਾਥ ਅਤੇ ਸੁਬ੍ਰਮਣਯਮ ਭਾਰਤੀ ਦੇ ਘਰ ਜਿਹੇ ਵੱਡੇ ਅਧਿਆਤਮਿਕ ਅਤੇ ਤਮਿਲ ਵਿਰਾਸਤ ਵਾਲੀਆਂ ਥਾਵਾਂ ਦੇ ਦੌਰੇ ਵੀ ਸ਼ਾਮਲ ਸਨ।
-
- ਇਸ ਸੰਸਕਰਣ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪਹਿਲੀ ਵਾਰ ਰੀਅਲ-ਟਾਈਮ ਤਮਿਲ ਟ੍ਰਾਂਸਲੇਸ਼ਨ ਪੇਸ਼ ਕੀਤਾ ਗਿਆ, ਜਿਸ ਨਾਲ ਪ੍ਰਤੀਨਿਧੀਆਂ ਤੱਕ ਅਸਾਨੀ ਨਾਲ ਜਾਣਕਾਰੀ ਪਹੁੰਚ ਸਕੀ।
- ਨਮੋ ਘਾਟ ‘ਤੇ ਰੋਜ਼ਾਨਾ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਦੋਨਾਂ ਰਾਜਾਂ ਦੇ ਸ਼ਾਸਤਰੀ, ਲੋਕ ਅਤੇ ਆਧੁਨਿਕ ਪ੍ਰੋਗਰਾਮ ਹੋਏ, ਨਾਲ ਹੀ ਸੱਤ ਵਿਸ਼ਿਆਂ ਵਾਲੇ ਅਕਾਦਮਿਕ ਸੈਸ਼ਨ ਵੀ ਹੋਏ, ਜਿਸ ਵਿੱਚ ਇੱਕ ਖਾਸ ਅਗਸਤਯ ਜਯੰਤੀ ਸੈਸ਼ਨ ਵੀ ਸ਼ਾਮਲ ਸੀ।
- ਹੈਂਡਲੂਮਸ, ਹੈਂਡੀਕ੍ਰਾਫਟਸ, ਓਡੀਓਪੀ ਉਤਪਾਦਾਂ, ਕਿਤਾਬਾਂ ਅਤੇ ਖੇਤਰੀ ਪਕਵਾਨਾਂ ਦੀ ਇੱਕ ਵਿਸ਼ਾਲ ਪ੍ਰਦਰਸ਼ਨੀ ਵਿੱਚ 22 ਲੱਖ ਰੁਪਏ ਦੀ ਵਿਕਰੀ ਹੋਈ ਅਤੇ 2 ਲੱਖ ਤੋਂ ਵੱਧ ਲੋਕ ਆਏ।

- ਮਜ਼ਬੂਤ ਡਿਜੀਟਲ ਫੁਟਪ੍ਰਿੰਟ, 8.5 ਕਰੋੜ ਨਾਗਰਿਕਾਂ (ਬ੍ਰਾਂਡ 24) ਤੱਕ ਅਭਿਆਨ ਦੀ ਪਹੁੰਚ ਅਤੇ ਅਧਿਕਾਰਤ ਕੇਟੀਐੱਸਸੋਸ਼ਲ ਮੀਡੀਆ ਹੈਂਡਲ ‘ਤੇ 2.5 ਲੱਖ ਇੰਟਰੈਕਸ਼ਨ ਨਾਲ ਕੁੱਲ 8 ਮਿਲੀਅਨ (80 ਲੱਖ) ਪਹੁੰਚ।

ਕਾਸ਼ੀ ਤਮਿਲ ਸੰਗਮਮ 3.0 (ਫਰਵਰੀ 2025)

ਸਰੋਤ: ਆਕਾਸ਼ਵਾਣੀ ਸਮਾਚਾਰ
15 ਤੋਂ 24 ਫਰਵਰੀ 2025 ਤੱਕ ਹੋਏ ਕਾਸ਼ੀ ਤਮਿਲ ਸੰਗਮਮ ਦੇ ਤੀਸਰੇ ਸੰਸਕਰਣ ਨੇ ਤਮਿਲ ਨਾਡੂ ਅਤੇ ਕਾਸ਼ੀ ਦੇ ਵਿਚਕਾਰ ਸੱਭਿਆਚਾਰਕ ਅਤੇ ਬੌਧਿਕ ਸਬੰਧਾਂ ਨੂੰ ਹੋਰ ਗਹਿਰਾ ਕੀਤਾ, ਅਤੇ ਵਿਸ਼ਾ-ਵਸਤੂ ‘ਤੇ ਜ਼ਿਆਦਾ ਧਿਆਨ ਦਿੱਤਾ
ਕੇਟੀਐੱਸ 3.0 ਦੀਆਂ ਮੁੱਖ ਗੱਲਾਂ
- ਰਿਸ਼ੀ ਅਗਸਤਯ ਬਾਰੇ ਇੱਕ ਖਾਸ ਵਿਸ਼ੇ ‘ਤੇ ਧਿਆਨ ਕੇਂਦ੍ਰਿਤ, ਜਿਸ ਵਿੱਚ ਸਾਹਿਤ, ਭਾਸ਼ਾ ਵਿਗਿਆਨ, ਦਰਸ਼ਨ ਅਤੇ ਭਾਰਤੀ ਗਿਆਨ ਪਰੰਪਰਾਵਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਣ ਵਾਲੀਆਂ ਪ੍ਰਦਰਸ਼ਨੀਆਂ ਅਤੇ ਚਰਚਾਵਾਂ ਹੋਈਆਂ।
- ਵਾਰਾਣਸੀ, ਪ੍ਰਯਾਗਰਾਜ ਅਤੇ ਅਯੁੱਧਿਆ ਵਿੱਚ ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਥਾਵਾਂ ਦਾ ਦੌਰਾ, ਜਿਸ ਵਿੱਚ ਪ੍ਰਯਾਗਰਾਜ ਵਿੱਚ ਮਹਾਕੁੰਭ ਮੇਲਾ 2025 ਅਤੇ ਨਵਾਂ ਰਾਮ ਮੰਦਿਰ ਸ਼ਾਮਲ ਹੈ, ਜਿਸ ਨਾਲ ਪ੍ਰਤੀਨਿਧੀਆਂ ਨੂੰ ਇੱਕ ਗਹਿਰਾ ਅਧਿਆਤਮਿਕ ਅਤੇ ਸੱਭਿਆਚਾਰਕ ਤਜ਼ਰਬਾ ਹੋਇਆ।
- ਐੱਨਈਪੀ 2020 ਦੀਆਂ ਭਾਰਤੀ ਗਿਆਨ ਪਰੰਪਰਾਵਾਂ ‘ਤੇ ਜ਼ੋਰ ਦੇਣ ਦੇ ਨਾਲ, ਪ੍ਰਾਚੀਨ ਤਮਿਲ ਗਿਆਨ ਸਿਸਟਮ ਨੂੰ ਆਧੁਨਿਕ ਖੋਜ, ਨਵੀਆਂ ਖੋਜਾਂ ਅਤੇ ਆਧੁਨਿਕ ਸਿੱਖਿਆ ਨਾਲ ਜੋੜਨ ਵਾਲੀਆਂ ਵਰਕਸ਼ਾਪਸ, ਸੈਮੀਨਾਰ ਅਤੇ ਬਹੁ-ਵਿਸ਼ਾ ਸੈਸ਼ਨ।
- ਵਰਕਸ਼ਾਪਾਂ, ਸੈਮੀਨਾਰ ਅਤੇ ਅੰਤਰ-ਅਨੁਸ਼ਾਸਨੀ ਸੈਸ਼ਨ ਜੋ ਪ੍ਰਾਚੀਨ ਤਾਮਿਲ ਗਿਆਨ ਪ੍ਰਣਾਲੀਆਂ ਨੂੰ ਆਧੁਨਿਕ ਖੋਜ, ਨਵੀਨਤਾ ਅਤੇ ਆਧੁਨਿਕ ਸਿੱਖਿਆ ਨਾਲ ਜੋੜਦੇ ਹਨ, ਜੋ ਕਿ ਐੱਨਈਪੀ2020 ਦੇ ਭਾਰਤੀ ਗਿਆਨ ਪਰੰਪਰਾਵਾਂ 'ਤੇ ਜ਼ੋਰ ਦਿੰਦੇ ਹਨ।
ਕਾਸ਼ੀ-ਤਮਿਲ ਸਬੰਧਾਂ ਨੂੰ ਮਜ਼ਬੂਤ ਕਰਨਾ : ਇੱਕ ਸਥਾਈ ਸੱਭਿਆਚਾਰਕ ਨਿਰੰਤਰਤਾ
ਆਪਣੇ ਚਾਰ ਸੰਸਕਰਣਾਂ ਵਿੱਚ, ਕਾਸ਼ੀ ਤਮਿਲ ਸੰਗਮਮ ਨੇ ਦਿਖਾਇਆ ਹੈ ਕਿ ਜਦੋਂ ਸੱਭਿਆਚਾਰਕ ਲੈਣ-ਦੇਣ ਅਸਲ ਵਿੱਚ ਤਜ਼ਰਬੇ ਨਾਲ ਜੁੜਿਆ ਹੁੰਦਾ ਹੈ, ਤਾਂ ਇਹ ਕਿਵੇਂ ਬਦਲਾਅ ਲਿਆਉਂਦਾ ਹੈ।

ਹਰੇਕ ਸੰਸਕਰਣ ਨੇ ਇਸ ਸਫ਼ਰ ਵਿੱਚ ਇੱਕ ਵੱਖਰਾ ਪਹਿਲੂ ਜੋੜਿਆ ਹੈ: ਕੇਟੀਐੱਸ 1.0 ਦਾ ਵੱਡੇ ਪੈਮਾਨੇ ‘ਤੇ ਸੱਭਿਆਚਾਰਕ ਜੁੜਾਅ, ਕੇਟੀਐੱਸ 2.0ਵਿੱਚ ਲੋਕਾਂ ਦੀ ਵਧੀ ਹੋਈ ਭਾਗੀਦਾਰੀ ਅਤੇ ਵਿਸ਼ਾ-ਵਸਤੂ ‘ਤੇ ਅਧਾਰਿਤ ਜੁੜਾਅ, ਕੇਟੀਐੱਸ 3.0 ਦਾ ਗਿਆਨ ‘ਤੇ ਅਧਾਰਿਤ, ਰਿਸ਼ੀ ਅਗਸਤਯ ‘ਤੇ ਕੇਂਦ੍ਰਿਤ ਗੱਲਬਾਤ। ਕੇਟੀਐੱਸ 4.0 ਦੇ ਨਾਲ, ਸੰਗਮਮ ਤਮਿਲ ਭਾਸ਼ਾ ਸਿੱਖਣ ਨੂੰ ਸਭ ਤੋਂ ਅੱਗੇ ਰੱਖ ਕੇ ਇੱਕ ਨਵੇਂ ਦੌਰ ਵਿੱਚ ਆ ਰਿਹਾ ਹੈ, ਜਿਸ ਨਾਲ ਤਮਿਲ ਕਰਕਲਮ, ਤਮਿਲ ਕਰਪੋਮ ਅਤੇ ਸੰਰਚਿਤ ਸਟਡੀ ਟੂਰ ਰਾਹੀਂ ਦੋ –ਤਰਫਾ ਜੁੜਾਅ ਸੰਭਵ ਹੋ ਰਿਹਾ ਹੈ।
ਇਕੱਠੇ ਮਿਲ ਕੇ, ਇਹ ਐਡੀਸ਼ਨ ਦਰਸਾਉਂਦੇ ਹਨ ਕਿ ਸੰਗਮਮ ਕਿਵੇਂ ਇੱਕ ਯਾਦਗਾਰੀ ਸਮਾਗਮ ਤੋਂ ਅੱਗੇ ਵਧ ਕੇ ਇੱਕ ਨਿਰੰਤਰ ਚੱਲਣ ਵਾਲਾ ਸੱਭਿਆਚਾਰਕ ਸੰਗਮ ਬਣ ਗਿਆ ਹੈ। ਡੈਲੀਗੇਟ ਕਾਸ਼ੀ ਦੇ ਘਾਟਾਂ ਅਤੇ ਮੰਦਿਰਾਂ ਵਿੱਚ ਤਮਿਲ ਵਿਰਾਸਤ ਨੂੰ ਮੁੜ ਖੋਜਦੇ ਹਨ; ਉੱਤਰ ਪ੍ਰਦੇਸ਼ ਦੇ ਵਿਦਿਆਰਥੀ ਤਮਿਲਨਾਡੂ ਦਾ ਖੁਦ ਅਨੁਭਵ ਕਰਦੇ ਹਨ; ਅਧਿਆਪਕ ਨਵੇਂ ਸਿਖਿਆਰਥੀਆਂ ਨੂੰ ਤਾਮਿਲ ਸਿਖਾਉਂਦੇ ਹਨ; ਅਤੇ ਦੋਵਾਂ ਖੇਤਰਾਂ ਦੇ ਭਾਈਚਾਰੇ ਸਾਹਿਤ, ਸ਼ਿਲਪਕਾਰੀ, ਭੋਜਨ ਅਤੇ ਸਾਂਝੀਆਂ ਅਧਿਆਤਮਿਕ ਪਰੰਪਰਾਵਾਂ ਰਾਹੀਂ ਜੁੜਦੇ ਹਨ।
ਕੁੱਲ ਮਿਲਾ ਕੇ, ਇਹ ਯਾਤਰਾ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਮੁੱਖ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ, ਜਿੱਥੇ ਇੱਕ ਦੂਜੇ ਦੀਆਂ ਭਾਸ਼ਾਵਾਂ, ਪਰੰਪਰਾਵਾਂ ਅਤੇ ਦ੍ਰਿਸ਼ਟੀਕੋਣਾਂ ਦੇ ਸੰਪਰਕ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਪੁਰਾਣੇ ਸਬੰਧਾਂ ਨੂੰ ਮੁੜ ਖੋਜਣਾ–ਜਿਸ ਨੂੰ ਅਗਸਤਯ ਅਭਿਆਨ ਵਰਗੀਆਂ ਪਹਿਲਕਦਮੀਆਂ ਰਾਹੀਂ ਉਜਾਗਰ ਕੀਤਾ ਗਿਆ ਹੈ –ਅਤੇ ਸਕੂਲਾਂ, ਯੂਨੀਵਰਸਿਟੀਆਂ ਅਤੇ ਸੱਭਿਆਚਾਰਕ ਸਥਾਨਾਂ ‘ਤੇ ਆਧੁਨਿਕ ਅਧਿਐਨ ਦਾ ਸਥਾਨ ਬਣਾਉਣਾ, ਸਾਲ ਭਰ ਸੱਭਿਆਚਾਰਕ ਅਦਾਨ-ਪ੍ਰਦਾਨ, ਭਾਸ਼ਾ ਦੀ ਸਮਝ ਅਤੇ ਨੌਜਵਾਨਾਂ ਦੀ ਭਾਗੀਦਾਰੀ ‘ਤੇ ਈਬੀਐੱਸਬੀਕੇ 'ਤੇ ਜ਼ੋਰ ਨੂੰ ਦਰਸਾਉਂਦਾ ਹੈ।
ਜਿਵੇਂ ਕਿ ਕਾਸ਼ੀ ਤਮਿਲ ਸੰਗਮਮ 4.0 ਇੱਕ ਨਵੇਂ ਭਾਸ਼ਾਈ ਅਤੇ ਵਿਦਿਅਕ ਫੋਕਸ ਨਾਲ ਸਾਹਮਣੇ ਆ ਰਿਹਾ ਹੈ, ਇਹ ਇਸ ਵਿਚਾਰ ਨੂੰ ਹੋਰ ਮਜ਼ਬੂਤ ਕਰਦਾਹੈਕਿਸੱਭਿਆਚਾਰਕਸਮਝਨਿਰੰਤਰਸੰਵਾਦਨਾਲ ਬਣਦੀਹੈ।ਵਿਰਾਸਤਨੂੰਉਤਸ਼ਾਹਿਤਕਰਕੇ, ਭਾਸ਼ਾ ਸਿੱਖਣ ਨੂੰ ਉਤਸ਼ਾਹਿਤ ਕਰਕੇ, ਅਤੇ ਲੋਕਾਂ-ਤੋਂ-ਲੋਕ ਵਿਚਕਾਰ ਸੰਪਰਕਾਂ ਨੂੰ ਸੁਵਿਧਾਜਨਕ ਬਣਾ ਕੇ, ਸੰਗਮਮ ਅੱਜ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਸੱਭਿਆਚਾਰਕ ਨਿਰੰਤਰਤਾ ਵਜੋਂ ਖੜ੍ਹਾ ਹੈ–ਤਮਿਲਨਾਡੂ ਅਤੇ ਕਾਸ਼ੀ ਵਿਚਕਾਰ ਸਦੀਵੀ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਇੱਕ ਸਾਂਝੀ ਸੱਭਿਅਤਾ ਦੇ ਅਨੁਭਵ ਦੁਆਰਾ ਭਾਰਤ ਦੀ ਏਕਤਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

ਸੰਦਰਭ:
https://kashitamil.iitm.ac.in/home
https://www.pib.gov.in/PressReleasePage.aspx?PRID=2192810
https://www.pib.gov.in/PressReleasePage.aspx?PRID=2187556
https://x.com/PIB_India/status/1992118405592441194
https://www.pib.gov.in/PressReleasePage.aspx?PRID=1980376
https://static.pib.gov.in/WriteReadData/specificdocs/documents/2025/feb/doc2025214502301.pdf
https://static.pib.gov.in/WriteReadData/specificdocs/documents/2025/jun/doc202562561301.pdf
https://blogs.pib.gov.in/blogsdescrI.aspx?feaaid=81
https://www.pib.gov.in/PressReleasePage.aspx?PRID=2192810#:~:text=Sage%20Agasthya%20Vehicle%20Expedition%20from,Kashi%20on%2010th%20December%202025.
https://kashitamil.bhu.edu.in/index.html
https://www.pmindia.gov.in/en/image-gallery/
Click here to see pdf
****
ਐੱਮ/ਬਲਜੀਤ
(Explainer ID: 156630)
आगंतुक पटल : 35
Provide suggestions / comments