Social Welfare
ਪੀਐੱਮਏਵਾਈ 2.0
ਅੰਗੀਕਾਰ 2025 ਨਾਲ ਸ਼ਹਿਰੀ ਰਿਹਾਇਸ਼ੀ ਘਾਟਾਂ ਨੂੰ ਦੂਰ ਕਰਨਾ
Posted On:
17 SEP 2025 11:52AM
ਪ੍ਰਮੁੱਖ ਗੱਲਾਂ
- ਪੀਐੱਮਏਵਾਈ-ਸ਼ਹਿਰੀ 2.0 ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 17 ਸਤੰਬਰ, 2025 ਨੂੰ ਪੀਐੱਮਏਵਾਈ-ਯੂ ਆਵਾਸ ਦਿਵਸ ਵਜੋਂ ਇੱਕ ਰਾਸ਼ਟਰਵਿਆਪੀ ਸਮਾਗਮ ਮਨਾਇਆ ਜਾਵੇਗਾ।
- ਪੀਐੱਮਏਵਾਈ-ਸ਼ਹਿਰੀ 2.0 ਦੇ ਤਹਿਤ ਅਰਜ਼ੀ ਤਸਦੀਕ ਅਤੇ ਰਿਹਾਇਸ਼ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਦੋ ਮਹੀਨਿਆਂ ਦੀ ਰਾਸ਼ਟਰਵਿਆਪੀ ਮੁਹਿੰਮ, ਅੰਗੀਕਾਰ 2025 ਸ਼ੁਰੂ ਕੀਤੀ ਗਈ ਹੈ।
- ਇਹ ਮੁਹਿੰਮ ਘਰ-ਘਰ ਜਾਗਰੂਕਤਾ ਮੁਹਿੰਮਾਂ, ਰਿਹਾਇਸ਼ ਕੈਂਪਾਂ ਅਤੇ ਜਨਤਕ ਸਮਾਗਮਾਂ ਰਾਹੀਂ 5,000 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ (ULBs) ਨੂੰ ਕਵਰ ਕਰੇਗੀ।
- ਪੀਐੱਮਏਵਾਈ-ਸ਼ਹਿਰੀ 2.0 ਦੇ ਤਹਿਤ 1.47 ਲੱਖ ਪੱਕੇ ਘਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਨਾਲ ਪ੍ਰਵਾਨਿਤ ਘਰਾਂ ਦੀ ਕੁੱਲ ਗਿਣਤੀ 8.56 ਲੱਖ ਹੋ ਗਈ ਹੈ।
- ਹਾਸ਼ੀਏ 'ਤੇ ਰਹਿਣ ਵਾਲੇ ਭਾਈਚਾਰਿਆਂ ਲਈ ਮਹੱਤਵਪੂਰਨ ਘਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀਆਂ ਲਈ 32,551, ਅਨੁਸੂਚਿਤ ਜਨਜਾਤੀਆਂ ਲਈ 5,025 ਅਤੇ ਹੋਰ ਪਛੜੇ ਵਰਗ (ਓ.ਬੀ.ਸੀ.) ਪਰਿਵਾਰਾਂ ਲਈ 58,375 ਘਰ ਸ਼ਾਮਲ ਹਨ।
ਅੰਗੀਕਾਰ 2025: ਸ਼ਹਿਰੀ ਰਿਹਾਇਸ਼ ਦੇ ਆਖ਼ਰੀ-ਮੀਲ ਤੱਕ ਪਹੁੰਚ ਵਿੱਚ ਆ ਰਹੀ ਤੇਜ਼ੀ

ਕਲਪਨਾ ਕਰੋ ਕਿ ਤੁਹਾਡੇ ਪਰਿਵਾਰ ਲਈ ਇੱਕ ਸੁਰੱਖਿਅਤ, ਸਥਾਈ ਘਰ ਬਣਾਉਣ ਦਾ ਮੌਕਾ ਮਿਲੇ, ਜੋ ਕਿ ਕਿਸੇ ਸਰਕਾਰੀ ਯੋਜਨਾ ਰਾਹੀਂ ਸੰਭਵ ਹੋਵੇ। ਕੀ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਕਰੋਗੇ?
ਇਸ ਸਮੇਂ, ਭਾਰਤ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਪਰਿਵਾਰ ਇਸ ਮੌਕੇ ਦਾ ਫ਼ਾਇਦਾ ਉਠਾ ਰਹੇ ਹਨ।
4 ਸਤੰਬਰ ਤੋਂ 31 ਅਕਤੂਬਰ, 2025 ਤੱਕ, ਸਰਕਾਰ ਨੇ ਅੰਗੀਕਾਰ 2025 ਨਾਂਅ ਦਾ ਇੱਕ ਵੱਡਾ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ, ਜੋ "ਸਭ ਲਈ ਘਰ" ਦੇ ਵਾਅਦੇ ਨੂੰ ਸਿੱਧੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਿਹਾ ਹੈ। ਪੀਐੱਮਏਵਾਈ-ਸ਼ਹਿਰੀ 2.0 ਵੱਲੋਂ ਸਮਰਥਤ, ਇਹ ਸਿਰਫ਼ ਇੱਕ ਨੀਤੀਗਤ ਯਤਨ ਨਹੀਂ ਹੈ। ਇਹ ਇੱਕ ਜਨ ਅੰਦੋਲਨ ਹੈ, ਜਿਸ ਵਿੱਚ ਜਾਗਰੂਕਤਾ, ਜਵਾਬਦੇਹੀ ਅਤੇ ਕਾਰਵਾਈ ਨੂੰ ਬਰਾਬਰ ਤੌਰ ‘ਤੇ ਜੋੜਦੀ ਹੈ।
ਭਾਵੇਂ ਇਹ ਪਰਿਵਾਰਾਂ ਨੂੰ ਉਨ੍ਹਾਂ ਦੀ ਅਰਜ਼ੀ ਪ੍ਰਕਿਰਿਆ ਵਿੱਚ ਮਾਰਗਦਰਸ਼ਨ ਦੇਣਾ ਹੋਵੇ, ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨਾ ਹੋਵੇ, ਜਾਂ ਉਨ੍ਹਾਂ ਨੂੰ ਸੂਰਜੀ ਊਰਜਾ ਅਤੇ ਕ੍ਰੈਡਿਟ ਸਹਾਇਤਾ ਨਾਲ ਜੋੜਨਾ ਹੋਵੇ, ਅੰਗੀਕਾਰ ਦਾ ਉਦੇਸ਼ ਵੰਚਿਤਾਂ ਤੱਕ ਪਹੁੰਚਣਾ ਅਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਸ਼ਾਮਲ ਕਰਨਾ ਹੈ।
ਅਸਲ ਵਿੱਚ, ਲੱਖਾਂ ਸ਼ਹਿਰੀ ਗ਼ਰੀਬਾਂ ਲਈ ਅਸਲੀ ਸਵਾਲ ਇਹ ਨਹੀਂ ਹੈ ਕਿ "ਕਿੰਨੇ ਘਰ ਬਣਾਏ ਗਏ ਹਨ?"
ਇਹ "ਮੇਰਾ ਕਦੋਂ ਤਿਆਰ ਹੋਵੇਗਾ?"ਹੈ।

ਅੰਗੀਕਾਰ 2025 ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸਿੱਧਾ ਜਵਾਬ ਹੈ।
ਜਦੋਂ 2015 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਸ਼ੁਰੂ ਕੀਤੀ ਗਈ ਸੀ, ਤਾਂ ਇਸ ਦੇ ਨਾਲ ਇੱਕ ਵੱਡਾ ਵਾਅਦਾ ਸੀ - "ਸਭ ਲਈ ਘਰ"। ਪਿਛਲੇ ਕੁਝ ਵਰ੍ਹਿਆਂ ਵਿੱਚ, ਇਸ ਨੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੱਖਾਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਸੁਰੱਖਿਅਤ, ਟਿਕਾਊ ਅਤੇ ਕਿਫ਼ਾਇਤੀ ਘਰਾਂ ਵਿੱਚ ਰਹਿਣ ਵਿਛ ਸਮਰੱਥ ਬਣਾ ਕੇ ਉਨ੍ਹਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਇਸ ਅਧਾਰ 'ਤੇ, ਸਤੰਬਰ 2024 ਪੀਐੱਮਏਵਾਈ-ਸ਼ਹਿਰੀ 2.0 ਸ਼ੁਰੂ ਕੀਤਾ ਗਿਆ।
ਇਸ ਦਾ ਮਿਸ਼ਨ ਸਧਾਰਨ ਪਰ ਸ਼ਕਤੀਸ਼ਾਲੀ ਹੈ: ਕਿਸੇ ਵੀ ਪਰਿਵਾਰ ਨੂੰ ਪਿੱਛੇ ਨਾ ਛੱਡੋ। ਹਰੇਕ ਸ਼ਹਿਰੀ ਪਰਿਵਾਰ, ਭਾਵੇਂ ਉਸ ਦਾ ਪਿਛੋਕੜ ਕੁਝ ਵੀ ਹੋਵੇ, ਦੇ ਕੋਲ ਨਾ ਸਿਰਫ਼ ਛੱਤ ਹੋਣੀ ਚਾਹੀਦੀ ਹੈ, ਸਗੋਂ ਬੁਨਿਆਦੀ ਸੇਵਾਵਾਂ ਤੱਕ ਪਹੁੰਚ ਵਾਲਾ ਇੱਕ ਸੁਰੱਖਿਅਤ ਘਰ ਵੀ ਹੋਣਾ ਚਾਹੀਦਾ ਹੈ।
|
|
|
17 ਸਤੰਬਰ, 2025 ਨੂੰ, ਪੀਐੱਮਏਵਾਈ-ਸ਼ਹਿਰੀ 2.0 ਦੀ ਇੱਕ ਸਾਲ ਦੀ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਰਾਸ਼ਟਰਵਿਆਪੀ ਜਸ਼ਨ ਮਨਾਇਆ ਜਾਵੇਗਾ, ਜਿਸ ਨੂੰ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜ਼ਿਲ੍ਹਿਆਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ULBs) ਵਿੱਚ ਪੀਐੱਮਏਵਾਈ-ਯੂ ਆਵਾਸ ਦਿਵਸ ਵਜੋਂ ਮਨਾਇਆ ਜਾਵੇਗਾ।
|

ਸ਼ਹਿਰੀ ਰਿਹਾਇਸ਼ ਸੰਤ੍ਰਿਪਤਾ, ਪ੍ਰਵੇਗ, ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਨਾ
- ਅਸਲ ਵਿੱਚ, ਅੰਗੀਕਾਰ 2025 ਇੱਕ ਮਿਸ਼ਨ-ਅਧਾਰਿਤ ਮੁਹਿੰਮ ਹੈ ਜਿਸ ਵਿੱਚ ਭਾਰਤ ਦੇ ਸ਼ਹਿਰੀ ਦ੍ਰਿਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ (ਪੀਐੱਮਏਵਾਈ-ਯੂ) 2.0 ਸਕੀਮ ਦੀ ਪੂਰੀ ਸੰਤ੍ਰਿਪਤਾ ਨੂੰ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਦੇ ਪ੍ਰਮੁੱਖ ਉਦੇਸ਼ ਹੇਠ ਲਿਖੇ ਹਨ:
-
ਪੀਐੱਮਏਵਾਈ-ਯੂ ਅਧੀਨ ਪਹਿਲਾਂ ਹੀ ਪ੍ਰਵਾਨਿਤ 20 ਲੱਖ ਘਰਾਂ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ।
ਖ਼ਾਸ ਫੋਕਸ ਸਮੂਹਾਂ ਜਿਵੇਂ ਕਿ ਸਫ਼ਾਈ ਕਰਮਚਾਰੀ, ਰੇਹੜੀ-ਫੜੀ ਵਿਕਰੇਤਾ (ਪੀਐੱਮ ਸਵਾਨਿਧੀ ਅਧੀਨ), ਕਾਰੀਗਰ (ਪੀਐੱਮ ਵਿਸ਼ਵਕਰਮਾ ਅਧੀਨ), ਆਂਗਣਵਾੜੀ ਵਰਕਰ, ਨਿਰਮਾਣ ਕਰਮਚਾਰੀ ਅਤੇ ਝੁੱਗੀ-ਝੌਂਪੜੀ ਤੇ ਚਾਲਾਂ ਵਿੱਚ ਰਹਿਣ ਵਾਲੇ ਨਿਵਾਸੀਆਂ ਦੇ ਸੰਭਾਵਿਤ ਲਾਭਾਰਥੀਆਂ ਨੂੰ ਸ਼ਾਮਲ ਕਰਨਾ।
ਪਹਿਲਾਂ ਤੋਂ ਬਣੇ ਘਰਾਂ ਤੱਕ ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੇ ਲਾਭ ਪਹੁੰਚਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣਾ।
- ਨਵੇਂ ਬਣੇ ਘਰਾਂ ਲਈ ਗ੍ਰਹਿ ਪ੍ਰਵੇਸ਼ ਸਮਾਗਮ ਦਾ ਆਯੋਜਨ ਕਰਨਾ ਤਾਂ ਜੋ ਸਨਮਾਨਜਨਕ ਤਰੀਕੇ ਨਾਲ ਘਰ ਸੌਂਪੇ ਜਾ ਸਕਣ। ਯੋਜਨਾ ਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨਾ ਅਤੇ ਲਾਭਾਰਥੀਆਂ ਨੂੰ ਅਰਜ਼ੀ ਅਤੇ ਟ੍ਰੈਕਿੰਗ ਲਈ ਪੀਐੱਮਏਵਾਈ-ਯੂ 2.0 ਦੇ ਏਕੀਕ੍ਰਿਤ ਵੈੱਬ ਪੋਰਟਲ ਰਾਹੀਂ ਮਦਦ ਕਰਨਾ।
-
- ਡੂੰਘੀ ਖੇਤਰੀ ਪੱਧਰ 'ਤੇ ਤੀਬਰ ਗਤੀਸ਼ੀਲਤਾ, ਦਸਤਾਵੇਜ਼ ਤਸਦੀਕ, ਜੀਓ-ਟੈਗਿੰਗ ਅਤੇ ਘਰ-ਘਰ ਸੰਪਰਕ ਰਾਹੀਂ ਬਿਨੈਕਾਰ ਦੀ ਯੋਗਤਾ ਦੀ ਪੁਸ਼ਟੀ ਕਰਨਾ।
- ਯੋਜਨਾ ਦੇ ਤਹਿਤ ਪਹਿਲਾਂ ਤੋਂ ਮਨਜ਼ੂਰ ਕੀਤੇ ਗਏ 8.5 ਲੱਖ ਘਰਾਂ ਲਈ ਹੋਮ ਲੋਨ ਦੀ ਸਹੂਲਤ ਦਾ ਸਮਰਥਨ ਕਰਨਾ।
-
- ਸਤੰਬਰ ਅਤੇ ਅਕਤੂਬਰ 2025 ਨੂੰ 'ਆਵਾਸ ਮਹੀਨਾ' ਵਜੋਂ ਮਨਾਉਣਾ, ਜੋ ਕਿ ਦ੍ਰਿਸ਼ਟੀ, ਡਿਲੀਵਰੀ ਅਤੇ ਭਾਈਚਾਰਕ ਭਾਗੀਦਾਰੀ ਲਈ ਰਾਸ਼ਟਰ-ਵਿਆਪੀ ਯਤਨ ਨੂੰ ਚਿਨ੍ਹਿਤ ਕਰਦਾ ਹੈ।
|
ਪ੍ਰਧਾਨ ਮੰਤਰੀ ਆਵਾਸ ਮੇਲਾ - ਸ਼ਹਿਰੀ: ਪੀਐੱਮਏਵਾਈ-ਯੂ 2.0 ਦੇ ਇੱਕ ਸਾਲ ਦਾ ਜਸ਼ਨ
ਇਨ੍ਹਾਂ ਟੀਚਿਆਂ ਨੂੰ ਸਾਕਾਰ ਕਰਨ ਅਤੇ ਭਾਈਚਾਰਕ ਭਾਗੀਦਾਰੀ ਨੂੰ ਡੂੰਘਾ ਕਰਨ ਲਈ, ਅੰਗੀਕਾਰ 2025 ਮੁਹਿੰਮ ਵਿੱਚ ਇੱਕ ਪ੍ਰਮੁੱਖ ਪ੍ਰੋਗਰਾਮ ਸ਼ਾਮਲ ਹੈ ਜੋ ਜਾਗਰੂਕਤਾ, ਲਾਗੂ ਕਰਨ ਅਤੇ ਸਮਾਵੇਸ਼ ਲਈ ਉਤਪ੍ਰੇਰਕ ਵਜੋਂ ਕੰਮ ਕਰਦਾ ਹੈ। ਇਹ ਪ੍ਰੋਗਰਾਮ ਸਰਕਾਰੀ ਏਜੰਸੀਆਂ ਅਤੇ ਵਿੱਤੀ ਅਦਾਰਿਆਂ ਤੋਂ ਲੈ ਕੇ ਸਥਾਨਕ ਭਾਈਚਾਰਿਆਂ ਤੱਕ, ਹਰ ਪੱਧਰ 'ਤੇ ਹਿਤਧਾਰਕਾਂ ਨੂੰ ਲਾਮਬੰਦ ਕਰਦਾ ਹੈ ਤਾਂ ਜੋ ਰਿਹਾਇਸ਼ ਦੀ ਸਪੁਰਦਗੀ ਵਿੱਚ ਤੇਜ਼ੀ ਲਿਆਈ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਭਪਾਤਰੀਆਂ ਨੂੰ ਵਿਆਪਕ ਸਹਾਇਤਾ ਅਤੇ ਜਾਣਕਾਰੀ ਮਿਲੇ।
ਅੰਗੀਕਾਰ 2025 ਦਾ ਪ੍ਰਮੁੱਖ ਪ੍ਰੋਗਰਾਮ, "ਪ੍ਰਧਾਨ ਮੰਤਰੀ ਆਵਾਸ ਮੇਲਾ-ਸ਼ਹਿਰੀ", 17 ਤੋਂ 27 ਸਤੰਬਰ, 2025 ਤੱਕ ਆਯੋਜਿਤ ਕੀਤਾ ਜਾਵੇਗਾ, ਜੋ ਕਿ ਪੀਐੱਮਏਵਾਈ-ਯੂ ਅਤੇ ਪੀਐੱਮਏਵਾਈ-ਯੂ 2.0 ਦੇ ਲਾਭਾਂ ਨੂੰ ਉਜਾਗਰ ਕਰਨ ਲਈ ਇੱਕ ਗਤੀਸ਼ੀਲ ਪਲੇਟਫ਼ਾਰਮ ਵਜੋਂ ਕੰਮ ਕਰੇਗਾ, ਨਾਲ ਹੀ ਜ਼ਮੀਨੀ ਪੱਧਰ 'ਤੇ ਕਨਵਰਜੈਂਸ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ। ਇਹ ਪ੍ਰੋਗਰਾਮ ਦੋ ਪੜਾਵਾਂ ਵਿੱਚ ਚੱਲੇਗਾ: ਪਹਿਲਾ 17 ਤੋਂ 27 ਸਤੰਬਰ ਤੱਕ, ਅਤੇ ਦੂਜਾ 15 ਤੋਂ 31 ਅਕਤੂਬਰ, 2025 ਦੇ ਵਿਚਕਾਰ ਕਿਸੇ ਵੀ ਦਿਨ।

|
ਪ੍ਰਧਾਨ ਮੰਤਰੀ ਆਵਾਸ ਮੇਲਾ - ਸ਼ਹਿਰੀ (PM Awas Mela – Shehri), ਸੰਭਾਵੀ ਪੀਐੱਮਏਵਾਈ-ਯੂ 2.0 ਲਾਭਪਾਤਰੀਆਂ 'ਤੇ ਕੇਂਦ੍ਰਿਤ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰੇਗਾ, ਜਿਨ੍ਹਾਂ ਵਿੱਚ ਸ਼ਾਮਲ ਹੈ:
• ਯੋਗਤਾ, ਅਰਜ਼ੀ ਪ੍ਰਕਿਰਿਆ ਅਤੇ ਯੋਜਨਾ ਦੇ ਲਾਭਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੇ ਹੈਲਪ ਡੈਸਕ ਅਤੇ ਸੂਚਨਾ ਕਿਓਸਕ।
• ਮੌਕੇ 'ਤੇ ਹੀ ਤਸਦੀਕ ਅਤੇ ਰਜਿਸਟ੍ਰੇਸ਼ਨ।
• ਪ੍ਰਧਾਨ ਮੰਤਰੀ ਸੂਰਯ ਘਰ (PM Surya Ghar): ਮੌਜੂਦਾ ਪੀਐੱਮਏਵਾਈ-ਯੂ ਲਾਭਪਾਤਰੀਆਂ ਨੂੰ ਲਾਭ ਪ੍ਰਦਾਨ ਕਰਨ ਲਈ ਮੁਫ਼ਤ ਬਿਜਲੀ ਯੋਜਨਾ ਕੈਂਪ।
• ਪੀਐੱਮਏਵਾਈ-ਯੂ, ਪੀਐੱਮਏਵਾਈ-ਯੂ 2.0, ਅਤੇ ਸੂਰਜੀ ਊਰਜਾ ਯੋਜਨਾ ਦੇ ਲਾਭਪਾਤਰੀਆਂ ਲਈ ਹੋਮ ਲੋਨਸ ਤੱਕ ਸੋਖੀ ਪਹੁੰਚ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਲੋਨ ਮੇਲਾ।
• ਸਿਹਤ ਕੈਂਪ ਅਤੇ ਪੀਐੱਮ ਉੱਜਵਲਾ, ਪੀਐੱਮ ਸਵਨਿਧੀ, ਅਤੇ ਆਯੁਸ਼ਮਾਨ ਭਾਰਤ ਵਰਗੀਆਂ ਹੋਰ ਭਲਾਈ ਵਾਲੀਆਂ ਯੋਜਨਾਵਾਂ ਲਈ ਕੈਂਪ, ਯੋਜਨਾਵਾਂ ਨੂੰ ਇਕੱਠੇ ਲਿਆਏ ਜਾਣ ਨੂੰ ਹੁਲਾਰਾ ਦੇਣਾ।
• ਪੀਐੱਮਏਵਾਈ-ਯੂ 2.0 ਦੇ ਅਧੀਨ ਖ਼ਾਸ ਫੋਕਸ ਸਮੂਹਾਂ ਲਈ ਸਮਰਪਿਤ ਕੈਂਪ।
• ਕੈਂਪ ਵਿੱਚ ਗੱਲਬਾਤ ਦੇ ਅਧਾਰ 'ਤੇ ਸੰਭਾਵੀ ਲਾਭਪਾਤਰੀਆਂ ਲਈ ਨਾਮਾਂਕਣ ਮੁਹਿੰਮ।
• ਕੁਇਜ਼, ਸੈਲਫੀ ਬੂਥ ਅਤੇ ਸਥਾਨਕ ਕਲਾਕਾਰਾਂ ਅਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀ ਵਰਗੀਆਂ ਦਿਲਚਸਪ ਗਤੀਵਿਧੀਆਂ।
• ਲਾਭਪਾਤਰੀਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਕੇ ਦੂਜਿਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ।
• ਸ਼ਾਨਦਾਰ ਲਾਭਪਾਤਰੀਆਂ, ਮਹਿਲਾ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਅਤੇ ਵਿਦਿਆਰਥੀ ਕਲਾਕਾਰਾਂ ਦਾ ਸਨਮਾਨ ਕਰਨਾ।
• ਸ਼ਹਿਰੀ ਸਥਾਨਕ ਅਦਾਰਿਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਵਾਲੇ ਸਮਾਗਮ।
• ਪ੍ਰੋਗਰਾਮ ਦੀਆਂ ਗਤੀਵਿਧੀਆਂ ਨੂੰ ਉਜਾਗਰ ਕਰਨ ਲਈ ਵਿਆਪਕ ਮੀਡੀਆ ਕਵਰੇਜ।
|
ਆਵਾਸ ਦੀ ਪਹੁੰਚ ਦਾ ਵਿਸਥਾਰ

ਸ਼ੁਰੂਆਤ ਤੋਂ ਹੁਣ ਤੱਕ,ਪੀਐੱਮਏਵਾਈ ਨੇ 1.2 ਕਰੋੜ ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚੋਂ ਲਗਭਗ 94 ਲੱਖ ਘਰ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ। ਪੀਐੱਮਏਵਾਈ-ਸ਼ਹਿਰੀ 2.0 ਦੇ ਨਾਲ, ਸਰਕਾਰ ਨੇ 1 ਕਰੋੜ ਹੋਰ ਸ਼ਹਿਰੀ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਸੰਕਲਪ ਲਿਆ ਹੈ।
ਈਡਬਲਿਊਐੱਸ, ਐੱਲਆਈਜੀ, ਅਤੇ ਐੱਮਆਈਜੀ ਸ਼੍ਰੇਣੀਆਂ ਵਿੱਚ ਯੋਗ ਪਰਿਵਾਰ ਆਪਣਾ ਘਰ ਬਣਾਉਣ ਜਾਂ ਖ਼ਰੀਦਣ ਲਈ ₹2.5 ਲੱਖ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਅਰਜ਼ੀਆਂ pmay-urban.gov.in 'ਤੇ ਜਾਂ ਸਥਾਨਕ ULB ਰਾਹੀਂ ਔਨਲਾਈਨ ਦਿੱਤੀਆਂ ਜਾ ਸਕਦੀਆਂ ਹਨ।
|
ਅਗਸਤ 2025 ਵਿੱਚ ਚੌਥੀ ਕੇਂਦਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ (CSMC) ਦੀ ਮੀਟਿੰਗ ਵਿੱਚ, 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1.47 ਲੱਖ ਵਾਧੂ ਪੱਕੇ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ - ਜਿਸ ਨਾਲ ਪੀਐੱਮਏਵਾਈ-ਯੂ 2.0 ਦੇ ਅਧੀਨ ਕੁੱਲ ਗਿਣਤੀ 8.56 ਲੱਖ ਹੋ ਗਈ।
|
ਪੀਐੱਮਏਵਾਈ-ਯੂ 2.0 ਕਿਵੇਂ ਕੰਮ ਕਰਦਾ ਹੈ
ਪੀਐੱਮਏਵਾਈ-ਯੂ 2.0 ਨੂੰ ਚਾਰ ਪੜਾਵਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ - ਲਾਭਪਾਤਰੀ-ਅਧਾਰਿਤ ਨਿਰਮਾਣ (ਬੀਐੱਲਸੀ), ਸਾਂਝੇਦਾਰੀ ਵਿੱਚ ਕਿਫ਼ਾਇਤੀ ਰਿਹਾਇਸ਼ (ਏਐੱਚਪੀ), ਕਿਫ਼ਾਇਤੀ ਕਿਰਾਏ ਦੀ ਰਿਹਾਇਸ਼ (ਏਆਰਐੱਚ), ਅਤੇ ਵਿਆਜ ਸਬਸਿਡੀ ਯੋਜਨਾ (ਆਈਐੱਸਐੱਸ)। ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ ਜ਼ਿਆਦਾਤਰ ਘਰ ਬੀਐੱਲਸੀ ਅਤੇ ਏਐੱਚਪੀ ਕੰਪੋਨੈਂਟਾਂ ਦੇ ਅਧੀਨ ਆਉਂਦੇ ਹਨ। ਇਸ ਨਿਰੰਤਰ ਯਤਨਾਂ ਰਾਹੀਂ, ਸਰਕਾਰ ਸਮਾਵੇਸ਼ੀ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਪਰਿਵਾਰ ਕੋਲ ਨਾ ਸਿਰਫ਼ ਇੱਕ ਘਰ ਹੋਵੇ, ਸਗੋਂ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਘਰ ਵੀ ਹੋਵੇ।

ਯੋਗ ਕੌਣ ਹੈ?
|
ਅਜਿਹੇ ਪਰਿਵਾਰ (ਪਤੀ, ਪਤਨੀ, ਅਣਵਿਆਹੇ ਪੁੱਤਰ/ਧੀਆਂ) ਜਿਨ੍ਹਾਂ ਕੋਲ ਭਾਰਤ ਵਿੱਚ ਕਿਤੇ ਵੀ ਪੱਕਾ ਘਰ ਨਹੀਂ ਹੈ।
ਆਰਥਿਕ ਤੌਰ 'ਤੇ ਕਮਜ਼ੋਰ ਵਰਗ (≤ ₹3 ਲੱਖ), ਘੱਟ ਆਮਦਨ ਸਮੂਹ (₹3-6 ਲੱਖ), ਮੱਧ ਆਮਦਨ ਸਮੂਹ (₹6-9 ਲੱਖ) ਸ਼੍ਰੇਣੀਆਂ ਨਾਲ ਸਬੰਧਿਤ।
ਵਿਧਵਾਵਾਂ, ਇਕੱਲੀਆਂ ਮਹਿਲਾਵਾਂ, ਬਜ਼ੁਰਗ ਨਾਗਰਿਕਾਂ, ਟ੍ਰਾਂਸਜੈਂਡਰਾਂ, ਐਸਸੀ/ਐਸਟੀ/ਓਬੀਸੀ ਪਰਿਵਾਰਾਂ, ਘੱਟ ਗਿਣਤੀਆਂ, ਸਫ਼ਾਈ ਕਰਮਚਾਰੀਆਂ, ਰੇਹੜੀ ਫੜੀ ਵਾਲੇ, ਕਾਰੀਗਰਾਂ, ਆਂਗਣਵਾੜੀ ਅਤੇ ਨਿਰਮਾਣ ਕਰਮਚਾਰੀਆਂ ਅਤੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਸਾਰੇ ਬਿਨੈਕਾਰਾਂ ਲਈ ਆਧਾਰ/ਵਰਚੂਅਲ ਆਈਡੀ ਲਾਜ਼ਮੀ ਹੈ।
ਪੀਐੱਮਏਵਾਈ-ਜੀ (ਪੇਂਡੂ ਸਮਾਨ) ਨਾਲ ਲਿੰਕੇਜ ਰਾਹੀਂ ਡੁਪਲੀਕੇਸ਼ਨ ਤੋਂ ਬਚਿਆ ਜਾ ਸਕੇਗਾ।
|
ਹੇਠਾਂ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਾਰ ਇੱਕ ਝਲਕ ਦਿੱਤੀ ਗਈ ਹੈ ਕਿ ਪੀਐੱਮਏਵਾਈ-ਯੂ ਅਤੇ ਪੀਐੱਮਏਵਾਈ 2.0 ਦੇ ਤਹਿਤ ਕਿੰਨੇ ਪੱਕੇ ਘਰ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ, ਜੋ ਸ਼ਹਿਰੀ ਭਾਰਤ ਵਿੱਚ ਅਸਲ ਡਿਲੀਵਰੀ ਵਿੱਚ ਯੋਗਤਾ ਦੀ ਦਿਸ਼ਾ ਵਿੱਚ ਠੋਸ ਪ੍ਰਗਤੀ ਨੂੰ ਦਰਸਾਉਂਦਾ ਹੈ।

int of change: Enablers of Transformation
ਸਮਾਨਤਾ ਘਰ ਤੋਂ ਸ਼ੁਰੂ ਹੁੰਦੀ ਹੈ
ਪੀਐੱਮਏਵਾਈ-ਸ਼ਹਿਰੀ 2.0 ਦੇ ਚੱਲ ਰਹੇ ਲਾਗੂਕਰਨ ਦਾ ਮੁੱਖ ਉਦੇਸ਼ ਸਮਾਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਸ਼ਕਤ ਬਣਾਉਣਾ ਰਿਹਾ ਹੈ।
ਅਗਸਤ 2025 ਤੱਕ-
- ਲਗਭਗ 75,417 ਘਰ ਖ਼ਾਸ ਤੌਰ 'ਤੇ ਮਹਿਲਾਵਾਂ ਦੇ ਨਾਂਅ ‘ਤੇ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਕੱਲੀਆਂ ਮਹਿਲਾਵਾਂ ਅਤੇ ਵਿਧਵਾਵਾਂ ਵੀ ਸ਼ਾਮਲ ਹਨ, ਜੋ ਕਿ ਮਹਿਲਾਵਾਂ ਲਈ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।
- ਉੱਤਰ ਪ੍ਰਦੇਸ਼ ਵਿੱਚ, ਖ਼ਾਸ ਕਰਕੇ ਸੀਨੀਅਰ ਨਾਗਰਿਕਾਂ ਲਈ 1,166 ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਬਜ਼ੁਰਗਾਂ ਦੀਆਂ ਰਿਹਾਇਸ਼ੀ ਜ਼ਰੂਰਤਾਂ 'ਤੇ ਧਿਆਨ ਕੇਂਦ੍ਰਿਤ ਕਰਨ ਨੂੰ ਦਰਸਾਉਂਦਾ ਹੈ।
ਹਾਸ਼ੀਏ 'ਤੇ ਧੱਕੇ ਗਏ ਸਮੂਹਾਂ ਨੂੰ ਸਮਰਥਨ ਦੇਣ ਦੀ ਇਸ ਵਚਨਬੱਧਤਾ ਦੇ ਅਧਾਰ 'ਤੇ, ਵੱਖ-ਵੱਖ ਪਛੜੇ ਭਾਈਚਾਰਿਆਂ ਲਈ ਹੇਠ ਲਿਖੇ ਘਰ ਮਨਜ਼ੂਰ ਕੀਤੇ ਗਏ ਹਨ:
ਅਨੁਸੂਚਿਤ ਜਾਤੀਆਂ (ਐੱਸ.ਸੀ.) ਲਈ 32,551,
ਅਨੁਸੂਚਿਤ ਜਨਜਾਤੀਆਂ (ਐੱਸ.ਟੀ.) ਲਈ 5,025, ਅਤੇ
ਹੋਰ ਪਛੜੇ ਵਰਗਾਂ (OBC) ਲਈ 58,375 - ਇਹ ਯਕੀਨੀ ਬਣਾਉਣਾ ਕਿ ਸਹਾਇਤਾ ਉਨ੍ਹਾਂ ਲੋਕਾਂ ਤੱਕ ਪਹੁੰਚੇ, ਜਿਨ੍ਹਾਂ ਨੇ ਇਤਿਹਾਸਕ ਤੌਰ 'ਤੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਛੜੇ ਹੋਣ ਦਾ ਸਾਹਮਣਾ ਕੀਤਾ ਹੈ।
ਪੀਐੱਮਏਵਾਈ-ਸ਼ਹਿਰੀ 2.0, ਅੰਗੀਕਾਰ ਮੁਹਿੰਮ ਦੇ ਨਾਲ ਸਮਾਵੇਸ਼ ਵਿਕਾਸ ਦੇ ਪ੍ਰਤੀ ਭਾਰਤ ਸਰਕਾਰ ਦੀ ਇੱਕ ਸਸ਼ਕਤ ਵਚਨਬੱਧਤਾ ਦੀ ਅਗਵਾਈ ਕਰਦਾ ਹੈ। ਪੀਐੱਮਏਵਾਈ-ਸ਼ਹਿਰੀ 2.0 ਸਨਮਾਨਜਨਕ ਰਿਹਾਇਸ਼ ਦੀ ਨੀਂਹ ਰੱਖਦਾ ਹੈ, ਜਦੋਂ ਕਿ ਅੰਗੀਕਾਰ ਲਾਭਪਾਤਰੀਆਂ ਨੂੰ ਸਵੱਛਤਾ, ਸਿਹਤ ਸੰਭਾਲ, ਸਿੱਖਿਆ ਅਤੇ ਵਿੱਤੀ ਸਮਾਵੇਸ਼ ਵਰਗੀਆਂ ਜ਼ਰੂਰੀ ਸੇਵਾਵਾਂ ਨਾਲ ਜੋੜ ਕੇ ਇਸ ਨੂੰ ਪੂਰਾ ਕਰਦਾ ਹੈ। ਇਕੱਠੇ ਮਿਲ ਕੇ, ਇਹ ਯਕੀਨੀ ਬਣਾਉਂਦੇ ਹਨ ਕਿ ਹਰੇਕ ਘਰ ਸਥਿਰਤਾ, ਮੌਕੇ ਅਤੇ ਸਨਮਾਨ ਦਾ ਸਰੋਤ ਹੋਵੇ। ਸਮੇਂ ਸਿਰ ਲਾਗੂ ਕਰਨ, ਸਮਾਵੇਸ਼ ਨੂੰ ਕੇਂਦਰ ਵਿੱਚ ਰੱਖ ਕੇ ਅਤੇ ਇੱਕ ਕਨਵਰਜੈਂਸ-ਅਧਾਰਿਤ ਦ੍ਰਿਸ਼ਟੀਕੋਣ ਦੇ ਨਾਲ, ਭਾਰਤ ਸਾਰਿਆਂ ਲਈ ਰਿਹਾਇਸ਼ ਦੇ ਦ੍ਰਿਸ਼ਟੀਕੋਣ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਬਣਾਇਆ ਗਿਆ ਹਰੇਕ ਘਰ ਇੱਕ ਜੀਵਨ ਨੂੰ ਸਸ਼ਕਤ ਬਣਾਉਂਦਾ ਹੈ, ਅਤੇ ਇਸ ਵਿੱਚ ਸ਼ਾਮਲ ਹਰੇਕ ਪਰਿਵਾਰ ਰਾਸ਼ਟਰ ਨੂੰ ਸਮਾਨਤਾ, ਨਿਆਂ ਅਤੇ ਟਿਕਾਊ ਵਿਕਾਸ 'ਤੇ ਅਧਾਰਿਤ ਭਵਿੱਖ ਦੇ ਨੇੜੇ ਲਿਆਉਂਦਾ ਹੈ।
ਸੰਦਰਭ
ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰਾਲਾ:
ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋ
*****
ਐੱਸਕੇ/ਐੱਮ
(Explainer ID: 156275)
आगंतुक पटल : 26
Provide suggestions / comments