Rural Prosperity
ਜਲ ਜੀਵਨ ਮਿਸ਼ਨ
2.08 ਲੱਖ ਕਰੋੜ ਦੀ ਕੇਂਦਰੀ ਲਾਗਤ ਨਾਲ, 15.72 ਕਰੋੜ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਨੂੰ ਨਲ ਦਾ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ
Posted On:
26 OCT 2025 10:26AM
ਮੁੱਖ ਬਿੰਦੂ
- 15.72 ਕਰੋੜ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਨੂੰ ਹੁਣ ਨਲ ਦਾ ਸੁਰੱਖਿਅਤ ਪਾਣੀ ਉਪਲਬਧ ਹੈ।
- ਮਿਸ਼ਨ (2019) ਦੀ ਸ਼ੁਰੂਆਤ ਦੇ ਸਮੇਂ, ਸਿਰਫ਼ 3.23 ਕਰੋੜ ਘਰਾਂ ਵਿੱਚ ਹੀ ਨਲ ਦਾ ਪਾਣੀ ਉਪਲਬਧ ਸੀ। ਉਦੋਂ ਤੋਂ, 12.48 ਕਰੋੜ ਵਾਧੂ ਘਰਾਂ ਨੂੰ ਇਸ ਨਾਲ ਜੋੜਿਆ ਗਿਆ ਹੈ, ਜੋ ਕਿ ਭਾਰਤ ਦੇ ਸਭ ਤੋਂ ਤੇਜ਼ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚੋਂ ਇੱਕ ਹੈ।
- ਮਿਸ਼ਨ ਤਿਆਰ ਕਰਨ ਦੇ ਦੌਰਾਨ 3 ਕਰੋੜ ਵਿਅਕਤੀ-ਸਾਲ ਰੁਜ਼ਗਾਰ ਪੈਦਾ ਕਰਨ ਦੀ ਸਮਰੱਥਾ ਹੈ, ਅਤੇ 25 ਲੱਖ ਮਹਿਲਾਵਾਂ ਨੂੰ ਫੀਲਡ ਟੈਸਟਿੰਗ ਕਿੱਟਾਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਦਿੱਤੀ ਗਈ।
- ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਦੇਸ਼ ਵਿੱਚ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਦੀ ਵਿਵਸਥਾ ਨਾਲ ਹੋਣ ਵਾਲੀਆਂ 400,000 ਮੌਤਾਂ ਨੂੰ ਟਾਲਿਆ ਜਾ ਸਕਦਾ ਹੈ। ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ਵਿੱਚ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਤੱਕ ਵਿਆਪਕ ਪਹੁੰਚ ਨਾਲ ਲਗਭਗ 14 ਮਿਲੀਅਨ ਡੀਏਐੱਲਵਾਈ (ਅਪੰਗਤਾ-ਅਨੁਕੂਲ ਜੀਵਨ ਸਾਲ) ਨੂੰ ਟਾਲਿਆ ਜਾ ਸਕੇਗਾ।
- ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਕਿਹਾ ਹੈ ਕਿ ਹਰੇਕ ਗ੍ਰਾਮੀਣਪਰਿਵਾਰ ਨੂੰ ਨਲ ਕਨੈਕਸ਼ਨ ਪ੍ਰਦਾਨ ਕਰਨ ਨਾਲ ਪਾਣੀ ਇਕੱਠਾ ਕਰਨ 'ਤੇ ਖਰਚ ਹੋਣ ਵਾਲੇ ਸਮੇਂ ਵਿੱਚ ਮਹੱਤਵਪੂਰਨ ਬੱਚਤ ਹੋਵੇਗੀ (ਪ੍ਰਤੀ ਦਿਨ 5.5 ਕਰੋੜ ਘੰਟੇ)ਖਾਸ ਕਰਕੇ ਮਹਿਲਾਵਾਂ ਦੇ ਮਾਮਲੇ ਵਿੱਚ (ਇਸ ਬੋਝ ਦਾ ਤਿੰਨ-ਚੌਥਾਈ ਹਿੱਸਾ)ਝੱਲਦੀਆਂ ਹਨ।
- ਭਾਰਤ ਭਰ ਵਿੱਚ 2,843 ਪਾਣੀ ਜਾਂਚ ਪ੍ਰਯੋਗਸ਼ਾਲਾਵਾਂ ਨੇ 2025-26 ਵਿੱਚ 38.78 ਲੱਖ ਨਮੂਨਿਆਂ ਦੀ ਜਾਂਚ ਕੀਤੀ, ਜਿਸ ਨਾਲ ਪਾਣੀ ਦੀ ਗੁਣਵੱਤਾ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਈ ਗਈ।
ਜਾਣ ਪਛਾਣ
ਭਾਰਤ ਨੇ ਜਲ ਜੀਵਨ ਮਿਸ਼ਨ (ਹਰ ਘਰ ਜਲ) ਦੇ ਤਹਿਤ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ, ਜਿਸ ਦੇ ਤਹਿਤ ਹੁਣ 81 ਫੀਸਦੀ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਨੂੰ ਸਵੱਛ ਨਲ ਦਾ ਪਾਣੀ ਉਪਲਬਧ ਹੋ ਰਿਹਾ ਹੈ। 22 ਅਕਤੂਬਰ 2025 ਤੱਕ, 15.72 ਕਰੋੜ ਤੋਂ ਵੱਧ ਗ੍ਰਾਮੀਣ ਘਰਾਂ ਨੂੰ ਘਰੇਲੂ ਨਲਾਂ ਦੇ ਜ਼ਰੀਏ ਸੁਰੱਖਿਅਤ ਪੀਣ ਵਾਲਾ ਪਾਣੀ ਮਿਲ ਰਿਹਾ ਹੈ, ਜੋ ਕਿ ਗ੍ਰਾਮੀਣ ਭਾਰਤ ਵਿੱਚ ਵਿਸ਼ਵਵਿਆਪੀ ਜਲ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਮਿਸ਼ਨ ਦੇ ਤਹਿਤ, ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2,08,652 ਕਰੋੜ ਰੁਪਏ ਦੇ ਕੇਂਦਰੀ ਖਰਚ ਨਾਲ ਸਹਾਇਤਾ ਪ੍ਰਵਾਨ ਕੀਤੀ, ਜਿਸ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾ ਚੁੱਕੀ ਹੈ
।
ਇਸ ਮਿਸ਼ਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਅਗਸਤ 2019 ਨੂੰ ਹਰੇਕ ਗ੍ਰਾਮੀਣ ਪਰਿਵਾਰ ਨੂੰ ਨਲ ਦਾ ਜਲ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕੀਤੀ ਸੀ। ਉਸ ਸਮੇਂ, ਸਿਰਫ਼ 3.23 ਕਰੋੜ ਪਰਿਵਾਰਾਂ (16.71 ਫੀਸਦੀ) ਨੂੰ ਹੀ ਨਲ ਦਾ ਜਲ ਉਪਲਬਧ ਸੀ। ਉਦੋਂ ਤੋਂ, 12.48 ਕਰੋੜ ਵਾਧੂ ਪਰਿਵਾਰਾਂ ਨੂੰ ਇਸ ਨਾਲ ਜੋੜਿਆ ਜਾ ਚੁੱਕਾ ਹੈ, ਜੋ ਕਿ ਗ੍ਰਾਮੀਣ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਸਭ ਤੋਂ ਤੇਜ਼ ਵਿਸਤਾਰ ਵਿੱਚੋਂ ਇੱਕ ਹੈ।
ਜਲ ਜੀਵਨ ਮਿਸ਼ਨ ਨੇ ਮਾਵਾਂ ਅਤੇ ਭੈਣਾਂ ਨੂੰ ਆਪਣੇ ਘਰਾਂ ਲਈ ਪਾਣੀ ਲਿਆਉਣ ਦੀ ਸਦੀਆਂ ਪੁਰਾਣੀ ਮਸ਼ੱਕਤ ਤੋਂ ਮੁਕਤੀ ਦਿਲਾਉਣ ਦਾ ਵੀ ਯਤਨ ਕੀਤਾ ਹੈ। ਇਸ ਦਾ ਉਦੇਸ਼ ਉਨ੍ਹਾਂ ਦੇ ਸਿਹਤ, ਸਿੱਖਿਆ ਅਤੇ ਸਮਾਜਿਕ-ਆਰਥਿਕ ਹਾਲਤਾਂ ਵਿੱਚ ਸੁਧਾਰ ਲਿਆਉਣਾ, ਜੀਵਨ ਨੂੰ ਅਸਾਨ ਬਣਾਉਣਾ ਅਤੇ ਗ੍ਰਾਮੀਣ ਪਰਿਵਾਰਾਂ ਦਾ ਜੀਵਨ ਅਸਾਨ ਬਣਾਉਣਾ ਅਤੇ ਮਾਣ ਅਤੇ ਸਨਮਾਨ ਵਧਾਉਣਾ ਹੈ।

ਮਿਸ਼ਨ ਸਥਿਰਤਾ ਅਤੇ ਭਾਈਚਾਰਕ ਭਾਗੀਦਾਰੀ ‘ਤੇ ਸਮਾਨ ਰੂਪ ਨਾਲ ਜ਼ੋਰ ਦਿੰਦਾ ਹੈ। ਇਸ ਵਿੱਚ ਗੰਦੇ ਪਾਣੀ ਦਾ ਪ੍ਰਬੰਧਨ, ਜਲ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਰਾਹੀਂ ਜਲ ਸਰੋਤਾਂ ਦਾ ਰੀਚਾਰਜ ਅਤੇ ਮੁੜ ਵਰਤੋਂਵਰਗੇ ਸਥਾਈ ਉਪਾਅ ਸ਼ਾਮਲ ਹਨ। ਇਸ ਨੂੰ ਭਾਈਚਾਰਾ-ਅਧਾਰਿਤ ਦ੍ਰਿਸ਼ਟੀਕੋਣ ਨਾਲ ਲਾਗੂ ਕੀਤਾ ਜਾਂਦਾ ਹੈ, ਜਿਸ ਵਿੱਚ ਜਾਗਰੂਕਤਾ ਅਤੇ ਮਾਲਕੀ ਪੈਦਾ ਕਰਨ ਲਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਗਤੀਵਿਧੀਆਂ ਪ੍ਰਮੁੱਖ ਹਿੱਸੇ ਹਨ। ਮਿਸ਼ਨ ਦਾ ਉਦੇਸ਼ ਜਲ ਦੇ ਲਈ ਇੱਕ ਜਨ ਅੰਦੋਲਨ ਬਣਾਉਣਾ ਹੈ, ਜਿਸ ਨਾਲ ਇਹ ਇੱਕ ਸਾਂਝੀ ਰਾਸ਼ਟਰੀ ਤਰਜੀਹ ਬਣ ਸਕੇ।
ਉਦੇਸ਼
ਜਲ ਜੀਵਨ ਮਿਸ਼ਨ ਦੇ ਵਿਆਪਕ ਉਦੇਸ਼ਾਂ ਵਿੱਚ ਸ਼ਾਮਲ ਹਨ:

ਜਲ ਜੀਵਨ ਮਿਸ਼ਨ ਦੇ ਤਹਿਤ ਪ੍ਰਗਤੀ (22 ਅਕਤੂਬਰ, 2025)
ਜਲ ਜੀਵਨ ਮਿਸ਼ਨ ਭਾਰਤ ਦੇ ਹਰੇਕ ਗ੍ਰਾਮੀਣ ਪਰਿਵਾਰ ਲਈ ਸੁਰੱਖਿਅਤ ਅਤੇ ਲੋੜੀਂਦਾ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਪ੍ਰਗਤੀ ਕਰ ਰਿਹਾ ਹੈ।
-
- ਜ਼ਿਲ੍ਹਾ-ਪੱਧਰੀ ਪ੍ਰਗਤੀ : 192 ਜ਼ਿਲ੍ਹਿਆਂ ਦੇ ਸਾਰੇ ਘਰਾਂ, ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਤੱਕ ਨਲ ਦਾ ਪਾਣੀ ਪਹੁੰਚ ਚੁੱਕਾ ਹੈ, ਜਿਨ੍ਹਾਂ ਵਿੱਚੋਂ 116 ਜ਼ਿਲ੍ਹਿਆਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਗ੍ਰਾਮ ਸਭਾ ਪ੍ਰਸਤਾਵਾਂ ਰਾਹੀਂ ਅਧਿਕਾਰਤ ਤੌਰ ‘ਤੇ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ।
ਬਲਾਕ, ਪੰਚਾਇਤ ਅਤੇ ਪਿੰਡ ਦੀ ਕਵਰੇਜ:
-
- ਬਲਾਕ : 1,912 ਨੇ ਪੂਰਨ ਕਵਰੇਜ ਦੀ ਸੂਚਨਾ ਦਿੱਤੀ ਹੈ, ਜਿਨ੍ਹਾਂ ਵਿੱਚੋਂ 1,019 ਪ੍ਰਮਾਣਿਤ ਹਨ।
- ਗ੍ਰਾਮ ਪੰਚਾਇਤ : 1,25,185 ਨੇ ਸੂਚਨਾ ਦਿੱਤੀ ਹੈ, ਅਤੇ 88,875 ਨੇ ਪ੍ਰਮਾਣਨ ਹਾਸਲ ਕਰ ਲਿਆ ਹੈ।
-
- ਪਿੰਡਾਂ: 2,66,273 ਨੇ ਸੂਚਨਾ ਦਿੱਤੀ ਹੈ, ਜਿਨ੍ਹਾਂ ਵਿੱਚੋਂ 1,74,348 ਹਰ ਘਰ ਜਲ ਪਹਿਲ ਦੇ ਤਹਿਤ ਪ੍ਰਮਾਣਿਤ ਹਨ।
- 100 ਪ੍ਰਤੀਸ਼ਤ ਕਵਰੇਜ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼: ਗਿਆਰ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਗੋਆ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ, ਹਰਿਆਣਾ, ਤੇਲੰਗਾਨਾ, ਪੁਡੂਚੇਰੀ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਨੇ ਸਾਰੇ ਗ੍ਰਾਮੀਣ ਘਰਾਂ ਲਈ ਪੂਰਨ ਨਲ ਜਲ ਕਨੈਕਟੀਵਿਟੀ ਹਾਸਲ ਕਰ ਲਈ ਹੈ।
- ਸੰਸਥਾਗਤ ਕਵਰੇਜ : ਦੇਸ਼ ਭਰ ਵਿੱਚ 9,23,297 ਸਕੂਲਾਂ ਅਤੇ 9,66,876 ਆਂਗਣਵਾੜੀ ਕੇਂਦਰਾਂ ਵਿੱਚ ਨਲ ਜਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਹੈ।
‘ਪ੍ਰਮਾਣਿਤ’ ਦਾ ਅਰਥ ਹੈ ਕਿ ਗ੍ਰਾਮ ਸਭਾ ਨੇ ਜਲ ਸਪਲਾਈ ਵਿਭਾਗ ਦੇ ਇਸ ਦਾਅਵੇ ਦੀ ਪੁਸ਼ਟੀ ਕਰਨ ਤੋਂ ਬਾਅਦ ਮਤਾ ਪਾਸ ਕੀਤਾ ਹੈ ਕਿ ਪਿੰਡ ਦੇ ਸਾਰੇ ਘਰਾਂ, ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਨਲ ਦਾ ਪਾਣੀ ਮਿਲ ਰਿਹਾ ਹੈ। ਇਹ ਮਤਾ ਜਲ ਸਪਲਾਈ ਵਿਭਾਗ ਦੁਆਰਾ ਗ੍ਰਾਮ ਪੰਚਾਇਤ ਨੂੰ ਇਹ ਸਰਟੀਫਿਕੇਟ ਪ੍ਰਦਾਨ ਕਰਨ ਤੋਂ ਬਾਅਦ ਪਾਸ ਕੀਤਾ ਜਾਂਦਾ ਹੈ ਕਿ ਸਾਰੇ ਘਰਾਂ ਵਿੱਚ ਨਾਲ ਦਾ ਪਾਣੀ ਉਪਲਬਧ ਹੈ।
ਗੁਣਵੱਤਾ ਭਰੋਸਾ ਅਤੇ ਨਿਗਰਾਨੀ
ਜਲ ਜੀਵਨ ਮਿਸ਼ਨ ਦੇ ਤਹਿਤ, ਗ੍ਰਾਮੀਣ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਲਈ ਗੁਣਵੱਤਾਪੂਰਨ ਭਰੋਸਾ ਅਤੇ ਨਿਗਰਾਨੀ ਲਈ ਇੱਕ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਗਈ ਹੈ। 2025-25 (21 ਅਕਤੂਬਰ 2025 ਤੱਕ) ਦੇ ਦੌਰਾਨ, ਕੁੱਲ 2,843 ਪ੍ਰਯੋਗਸ਼ਾਲਾਵਾਂ (2,184 ਸੰਸਥਾਗਤ ਅਤੇ 659 ਵਾਟਰ ਟ੍ਰੀਟਮੈਂਟ ਪਲਾਂਟ-ਅਧਾਰਿਤ) ਨੇ ਦੇਸ਼ ਦੇ 4,49,961 ਪਿੰਡਾਂ ਵਿੱਚ 38.78 ਲੱਖ ਜਲ ਨਮੂਨਿਆਂ ਦੇ ਟੈਸਟ ਕੀਤੇ।
ਭਾਈਚਾਰਕ ਪੱਧਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 5.07 ਲੱਖ ਪਿੰਡਾਂ ਵਿੱਚ 24.80 ਲੱਖ ਮਹਿਲਾਵਾਂ ਨੂੰ ਫੀਲਡ ਟੈਸਟਿੰਗ ਕਿੱਟਾਂ (ਐੱਫਟੀਕੇ) ਦੀ ਵਰਤੋਂ ਕਰਕੇ ਜਲ ਗੁਣਵੱਤਾ ਪ੍ਰੀਖਣ ਲਈ ਟ੍ਰੇਂਡ ਕੀਤਾ ਗਿਆ ਹੈ। ਇਹ ਭਾਈਚਾਰਾ-ਸੰਚਾਲਿਤ ਦ੍ਰਿਸ਼ਟੀਕੋਣ ਜਲ ਪ੍ਰਦੂਸ਼ਣ ਦਾ ਜਲਦੀ ਪਤਾ ਲਗਾਉਣਾ ਯਕੀਨੀ ਬਣਾਉਂਦਾ ਹੈ ਅਤੇ ਗ੍ਰਾਮੀਣ ਜਲ ਗੁਣਵੱਤਾ ਨਿਗਰਾਨੀ ਦੀ ਸਥਾਨਕ ਮਾਲਕੀ ਨੂੰ ਮਜ਼ਬੂਤ ਕਰਦਾ ਹੈ।

ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਮੁੱਖ ਕੰਪੋਨੈਂਟ
ਜਲ ਜੀਵਨ ਮਿਸ਼ਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਹੇਠ ਲਿਖੇ ਕੰਪੋਨੈਂਟਸ ਦੀ ਕਲਪਨਾ ਕੀਤੀ ਗਈ ਹੈ:
- ਪਿੰਡ ਵਿੱਚ ਪਾਈਨ ਨਾਲ ਪਾਣੀ ਸਪਲਾਈ ਦਾ ਬੁਨਿਆਦੀ ਢਾਂਚਾ- ਹਰੇਕ ਗ੍ਰਾਮੀਣ ਘਰ ਵਿੱਚ ਨਲ ਦੇ ਪਾਣੀ ਦਾ ਕਨੈਕਸ਼ਨ ਯਕੀਨੀ ਬਣਾਉਣ ਲਈ ਪਿੰਡਾਂ ਦੇ ਅੰਦਰ ਪਾਈਪ ਨਾਲ ਪਾਣੀ ਦੀ ਵਿਵਸਥਾ ਕਰਨਾ।
|
- ਸਥਾਈ ਪੀਣ ਵਾਲੇ ਪਾਣੀ ਦੇ ਸਰੋਤ- ਲੰਬੇ ਸਮੇਂ ਦਾ ਵਾਟਰ ਸਪਲਾਈ ਸਿਸਟਮ ਪ੍ਰਦਾਨ ਕਰਨ ਲਈ ਭਰੋਸੇਯੋਗ ਪੀਣ ਵਾਲੇ ਪਾਣੀ ਦੇ ਸਰੋਤਾਂ ਦਾ ਅਤੇ/ ਜਾਂ ਮੌਜੂਦਾ ਸਰੋਤਾਂ ਨੂੰ ਵਧਾਉਣਾ।
|
- ਵੱਡੀ ਮਾਤਰਾ ਵਿੱਚ ਪਾਣੀ ਦਾ ਟ੍ਰਾਂਸਫਰ ਅਤੇ ਵੰਡ- ਥੋਕ ਪਾਣੀ ਟ੍ਰਾਂਸਫਰ ਪ੍ਰਣਾਲੀਆਂ, ਟ੍ਰੀਟਮੈਂਟ ਪਲਾਂਟਾਂ ਅਤੇ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਸਥਾਪਨਾ।
|
- ਪਾਣੀ ਦੀ ਗੁਣਵੱਤਾ ਲਈ ਤਕਨੀਕੀ ਦਖਲਅੰਦਾਜ਼ੀ- ਜਿੱਥੇ ਪਾਣੀ ਦੀ ਗੁਣਵੱਤਾ ਇੱਕ ਸਮੱਸਿਆ ਹੈ, ਉੱਥੇ ਦੂਸ਼ਿਤ ਪਦਾਰਥਾਂ ਨੂੰ ਹਟਾਉਣ ਲਈ ਤਕਨੀਕਾਂ ਨੂੰ ਲਾਗੂ ਕਰਨਾ।
|
- ਮੌਜੂਦਾ ਯੋਜਨਾਵਾਂ ਦੀ ਰੀਟਰੋਫਿਟਿੰਗ- 55 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ (ਐੱਲਪੀਸੀਡੀ) ਦੇ ਘੱਟੋ-ਘੱਟ ਸੇਵਾ ਪੱਧਰ ‘ਤੇ ਘਰੇਲੂ ਨਲ ਕਨੈਕਸ਼ਨ (ਐੱਫਐੱਚਟੀਸੀ) ਪ੍ਰਦਾਨ ਕਰਨ ਲਈ ਪੂਰਨ ਅਤੇ ਚਾਲੂ ਯੋਜਨਾਵਾਂ ਦਾ ਆਧੁਨਿਕੀਕਰਣ।
|
- ਗ੍ਰੇ ਵਾਟਰ ਮੈਨੇਜਮੈਂਟ- ਜਲ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਗੰਦੇ ਪਾਣੀ ਦਾ ਇਲਾਜ ਅਤੇ ਮੁੜ ਵਰਤੋਂ।
|
- ਭਾਈਚਾਰਕ ਸਮਰੱਥਾ ਨਿਰਮਾਣ- ਸਥਾਈ ਜਲ ਪ੍ਰਬੰਧਨ ਲਈ ਭਾਈਚਾਰਿਆਂ ਦੀ ਸਮਰੱਥਾ ਨਿਰਮਾਣ ਦੇ ਉਦੇਸ਼ ਨਾਲ ਸਹਾਇਕ ਗਤੀਵਿਧੀਆਂ।
|
- ਸੰਕਟਕਾਲੀਨ ਫੰਡ- ਕੁਦਰਤੀ ਆਫ਼ਤਾਂ ਜਾਂ ਮੁਸੀਬਤਾਂ ਤੋਂ ਪੈਦਾ ਅਣਕਿਆਸੀਆਂ ਚੁਣੌਤੀਆਂ ਜਾਂ ਮੁੱਦਿਆਂ ਦੇ ਸਮਾਧਾਨ ਲਈ ਫੰਡ ਦਾ ਪ੍ਰਾਵਧਾਨ।
|
ਡਿਜੀਟਲ ਇਨੋਵੇਸ਼ਨ ਰਾਹੀਂ ਗ੍ਰਾਮੀਣ ਜਲ ਸਪਲਾਈ ਵਿੱਚ ਪਰਿਵਰਤਨ
ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) ਨੇ ਗ੍ਰਾਮੀਣ ਪਾਈਪ ਵਾਟਰ ਸਪਲਾਈ ਸਕੀਮਾਂ (ਆਰਪੀਡਬਲਿਊਐੱਸਐੱਸ) ਦੇ ਅਪਗ੍ਰੇਡ ਮੌਡਿਊਲ ਨੂੰ ਲਾਂਚ ਕੀਤਾ ਹੈ, ਜੋ ਗ੍ਰਾਮੀਣ ਜਲ ਸੇਵਾਵਾਂ ਵਿੱਚ ਡਿਜੀਟਲ ਸ਼ਾਸਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਨਵੀਂ ਪ੍ਰਣਾਲੀ, ਜੋ ਸਾਰੀਆਂ ਪਾਈਪ ਵਾਟਰ ਸਕੀਮਾਂ ਲਈ ਇੱਕ ਡਿਜੀਟਲ ਰਜਿਸਟ੍ਰੀ ਦੇ ਰੂਪ ਵਿੱਚ ਕੰਮ ਕਰੇਗੀ, ਪਾਰਦਰਸ਼ਿਤਾ, ਪਤਾ ਲਗਾਉਣ ਦੀ ਸਮਰੱਥਾ ਅਤੇ ਡੇਟਾ-ਸੰਚਾਲਿਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਹਰੇਕ ਨੂੰ ਇੱਕ ਵਿਸ਼ੇਸ਼ ਆਰਪੀਡਬਲਿਊਐੱਸਐੱਸ ਆਈਡੀ ਪ੍ਰਦਾਨ ਕਰੇਗੀ, ‘ਤੇ ਕੰਮ ਚਲ ਰਿਹਾ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਵੰਬਰ 2025 ਤੱਕ ਆਰਪੀਡਬਲਿਊਐੱਸਐੱਸ ਆਈਡੀ ਨਿਰਮਾਣ ਪੂਰਾ ਕਰਨ ਲਈ ਕਿਹਾ ਗਿਆ ਹੈ।
ਜੀਆਈਐੱਸ ਮੈਪਿੰਗ ਅਤੇ ਪੀਐੱਮ ਗਤੀ ਸ਼ਕਤੀ ਨਾਲ ਜੁੜਿਆ, ਇਹ ਪਲੈਟਫਾਰਮ ਕੁਸ਼ਲ ਸੰਚਾਲਨ ਅਤੇ ਰੱਖ-ਰਖਾਅ ਲਈ ਰੀਅਲ-ਟਾਈਮ ਡੈਸ਼ਬੋਰਡ, ਭਵਿੱਖਬਾਣੀ ਵਿਸ਼ਲੇਸ਼ਣ ਅਤੇ ਉਪਕਰਣ ਪ੍ਰਦਾਨ ਕਰਦਾ ਹੈ। ਇਹ ਪੰਚਾਇਤਾਂ ਅਤੇ ਗ੍ਰਾਮ ਜਲ ਅਤੇ ਸਵੱਛਤਾ ਕਮੇਟੀਆਂ ਨੂੰ ਜਲ ਪ੍ਰਣਾਲੀਆਂ ਦੇ ਪ੍ਰਬੰਧਨ ਲਈ ਤਸਦੀਕ ਡੇਟਾ ਪ੍ਰਦਾਨ ਕਰਦਾ ਹੈ ਅਤੇ ਵਾਸ਼ ਸੈਕਟਰ ਵਿੱਚ ਸਥਾਨਕ ਕੌਸ਼ਲ ਵਿਕਾਸ ਨੂੰ ਹੁਲਾਰਾ ਦਿੰਦਾ ਹੈ।
ਅਤਿਆਧੁਨਿਕ ਆਰਪੀਡਬਲਿਊਐੱਸਐੱਸ ਆਈਡੀ ਨਿਰਮਾਣ ਮੌਡਿਊਲ, ਜੋ ਤਰੱਕੀ ‘ਤੇ ਹੈ, ਜਲ ਜੀਵਨ ਮਿਸ਼ਨ ਦੇ ਤਹਿਤ ਜਵਾਬਦੇਹੀ, ਸਥਿਰਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਦਾ ਹੈ।
ਜੇਜੇਐੱਮ ਦਾ ਪ੍ਰਭਾਵ
ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਲਾਗੂਕਰਨ ਨਾਲ ਗ੍ਰਾਮੀਣ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ, ਜਿਵੇਂ ਕਿ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਦੁਆਰਾ ਉਜਾਗਰ ਕੀਤਾ ਗਿਆ ਹੈ।
- ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਾ ਅਨੁਮਾਨ ਹੈ ਕਿ ਹਰੇਕ ਗ੍ਰਾਮੀਣ ਪਰਿਵਾਰ ਨੂੰ ਨਲ ਕਨੈਕਸ਼ਨ ਪ੍ਰਦਾਨ ਕਰਨ ਨਾਲ ਪ੍ਰਤੀ ਦਿਨ 5.5 ਕਰੋੜ ਘੰਟੇ ਤੋਂ ਵੱਧ ਦੀ ਬੱਚਤ ਹੋਵੇਗੀ, ਮੁੱਖ ਤੌਰ ‘ਤੇ ਮਹਿਲਾਵਾਂ ਲਈ (ਇਸ ਬੋਝ ਦਾ ਤਿੰਨ ਚੌਥਾਈ ਹਿੱਸਾ)।
- ਵਿਸ਼ਵ ਸਿਹਤ ਸੰਗਠਨ ਦਾ ਇਹ ਵੀ ਅਨੁਮਾਨ ਹੈ ਕਿ ਭਾਰਤ ਵਿੱਚ ਸਾਰੇ ਘਰਾਂ ਲਈ ਸੁਰੱਖਿਅਤ ਤੌਰ ‘ਤੇ ਪ੍ਰਬੰਧਿਤ ਪੀਣ ਵਾਲੇ ਪਾਣੀ ਦੀ ਯੂਨੀਵਰਸਲ ਕਵਰੇਜ ਯਕੀਨੀ ਬਣਾਉਣ ਲਈ ਡਾਇਰੀਆਂ ਬਿਮਾਰੀ ਤੋਂ ਹੋਣ ਵਾਲੀਆਂ ਲਗਭਗ 4 ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ, ਲਗਭਗ 14 ਮਿਲੀਅਨ ਵਿਕਲਾਂਗਤਾ (ਸਮਾਯੋਜਿਤ ਜੀਵਨ ਵਰ੍ਹਾ) (ਡੀਏਐੱਲਵਾਈ) ਨੂੰ ਟਾਲਿਆ ਜਾ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਸਿਹਤ ਲਾਗਤ ਵਿੱਚ 8.2 ਲੱਖ ਕਰੋੜ ਤੱਕ ਦੀ ਅਨੁਮਾਨਿਤ ਬੱਚਤ ਹੋ ਸਕਦੀ ਹੈ।
- ਐੱਸਬੀਆਈ ਰਿਸਰਚ ਦੇ ਅਨੁਸਾਰ, ਘਰਾਂ ਵਿੱਚ ਬਾਹਰ ਤੋਂ ਪਾਣੀ ਲਿਆਉਣ ਵਾਲਿਆਂ ਦੀ ਸੰਖਿਆ ਵਿੱਚ 8.3 ਪ੍ਰਤੀਸ਼ਤ ਪੁਆਇੰਟ ਦੀ ਗਿਰਾਵਟ ਆਈ ਹੈ, ਜਿਸ ਦੇ ਨਤੀਜੇ ਵਜੋਂ 9 ਕਰੋੜ ਮਹਿਲਾਵਾਂ ਨੂੰ ਹੁਣ ਪਾਣੀ ਲਿਆਉਣ ਦੀ ਜ਼ਰੂਰਤ ਨਹੀਂ ਹੈ। ਖੇਤੀਬਾੜੀ ਅਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ 7.4 ਪ੍ਰਤੀਸ਼ਤ ਪੁਆਇੰਟ ਦਾ ਵਾਧਾ ਹੋਇਆ ਹੈ।
- ਨੋਬੇਲ ਪੁਰਸਕਾਰ ਜੇਤੂ ਪ੍ਰੋਫੈਸਰ ਮਾਈਕਲ ਕ੍ਰੇਮਰ ਦੀ ਖੋਜ ਤੋਂ ਪਤਾ ਚਲਦਾ ਹੈ ਕਿ ਸੁਰੱਖਿਅਤ ਵਾਟਰ ਕਵਰੇਜ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਲਗਭਗ 30 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ, ਜਿਸ ਨਾਲ ਸੰਭਾਵਿਤ ਤੌਰ ‘ਤੇ ਪ੍ਰਤੀ ਵਰ੍ਹੇ 1,00,000 ਤੋਂ ਵੱਧ ਲੋਕਾਂ ਦੀ ਜਾਨ ਬਚ ਸਕਦੀ ਹੈ।
- ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ ਬੰਗਲੌਰ ਦੇ ਅਨੁਸਾਰ, ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੇ ਨਾਲ ਸਾਂਝੇਦਾਰੀ ਵਿੱਚ, ਜੇਜੇਐੱਮ ਦੀ ਆਪਣੇ ਵਿਸਤਾਰ ਦੌਰਾਨ ਲਗਭਗ 3 ਕਰੋੜ ਵਿਅਕਤੀ- ਰੁਜ਼ਗਾਰ ਵਰ੍ਹੇ ਪੈਦਾ ਕਰਨ ਦੀ ਸਮਰੱਥਾ ਹੈ, ਜਿਸ ਵਿੱਚ ਲਗਭਗ 25 ਲੱਖ ਮਹਿਲਾਵਾਂ ਨੂੰ ਫੀਲਡ ਟੈਸਟਿੰਗ ਕਿੱਟ ਦੀ ਵਰਤੋਂ ਕਰਨ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ।

ਭਾਈਚਾਰਾ-ਅਗਵਾਈ ਅਤੇ ਤਕਨਾਲੋਜੀ-ਸੰਚਾਲਿਤ ਸਫ਼ਲਤਾ ਦੀਆਂ ਕਹਾਣੀਆਂ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ, “ਹਰ ਘਰ ਜਲ ਪਹੁੰਚਾਉਣ ਲਈ ਜਲ ਜੀਵਨ ਮਿਸ਼ਨ ਇੱਕ ਪ੍ਰਮੁੱਖ ਵਿਕਾਸ ਮਾਪਦੰਡ ਬਣ ਗਿਆ ਹੈ।” ਜਲ ਜੀਵਨ ਮਿਸ਼ਨ (ਜੇਜੇਐੱਮ) ਦੀ ਸਫ਼ਲਤਾ ਨਾ ਸਿਰਫ਼ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਰਹੀ, ਸਗੋਂ “ਜਨਤਕਭਾਗੀਦਾਰੀ ਸੇ ਪੇਯਜਲ ਪ੍ਰਬੰਧਨ” ਦੀ ਭਾਵਨਾ, ਭਾਈਚਾਰਾ-ਅਧਾਰਿਤ ਜਲ ਪ੍ਰਸ਼ਾਸਨ ਅਤੇ ਤਕਨਾਲੋਜੀ ਦੀ ਨਵੀਨਤਾਕਾਰੀ ਵਰਤੋਂ ‘ਤੇ ਵੀ ਅਧਾਰਿਤ ਹੈ।
- ਜਲ ਪ੍ਰਬੰਧਨ ਵਿੱਚ ਮਹਿਲਾ ਅਗਵਾਈ- ਮਹਾਰਾਸ਼ਟਰ
ਮਾਹਾਪਨ ਪਿੰਡ ਵਿੱਚ, ਅੰਮ੍ਰਿਤਨਾਥ ਮਹਿਲਾ ਸਮੂਹ, ਇੱਕ ਮਹਿਲਾ ਸਵੈ ਸਹਾਇਤਾ ਸਮੂਹ, ਪਿੰਡ ਦੀ ਨਲ ਜਲ ਯੋਜਨਾ ਦਾ ਪ੍ਰਬੰਧਨ ਕਰਦਾ ਹੈ। ਇਹ ਸਮੂਹ ਪੰਪ ਚਲਾਉਣਾ, ਸਿਸਟਮ ਦਾ ਰੱਖ-ਰਖਾਅ ਕਰਨਾ, ਮੀਟਰ ਰੀਡਿੰਗ ਲੈਣਾ, ਪਾਣੀ ਦੇ ਬਿਲ ਜਮ੍ਹਾਂ ਕਰਨਾ ਅਤੇ ਸ਼ਿਕਾਇਤਾਂ ਦਾ ਸਮਾਧਾਨ ਕਰਨਾ ਜਿਹੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਸਮੂਹ ਨੇ 100 ਪ੍ਰਤੀਸ਼ਤ ਪਾਣੀ ਦੇ ਬਿਲ ਇਕੱਠੇ ਕੀਤੇ, ਜਿਸ ਨਾਲ ਯੋਜਨਾ ਦੀ ਵਿੱਤੀ ਸਥਿਤੀ ਸਥਿਰ ਹੋਈ ਅਤੇ ਇਹ ਆਤਮਨਿਰਭਰ ਬਣੀ। ਕੁਸ਼ਲ ਪ੍ਰਬੰਧਨ ਦੇ ਮਾਧਿਅਮ ਨਾਲ, ਸਵੈ ਸਹਾਇਤਾ ਸਮੂਹ ਨੇ ₹1,70,000 ਅਰਜਿਤ ਕੀਤੇ, ਜਿਸ ਨਾਲ ਸਮੂਹ ਇੱਕ ਸਥਾਈ ਆਮਦਨ-ਉਤਪਾਦਕ ਯੂਨਿਟ ਅਤੇ ਭਾਈਚਾਰਾ-ਅਧਾਰਿਤ ਉਪਯੋਗਿਤਾ ਪ੍ਰਬੰਧਨ ਦਾ ਇੱਕ ਮਾਡਲ ਬਣ ਗਿਆ।
- ਸਰੋਤ ਸਥਿਰਤਾ ਅਤੇ ਜਲਵਾਯੂ ਲਚਕੀਲਾਪਣ- ਨਾਗਾਲੈਂਡ
ਨਾਗਾਲੈਂਡ ਦੇ ਵੋਖਾ ਵਿੱਚ, ਲੋਕ ਜਲ ਜੀਵਨ ਮਿਸ਼ਨ ਦੇ ਤਹਿਤ ਆਪਣੇ ਜਲ ਸਰੋਤਾਂ ਦੀ ਸੰਭਾਲ ਕਰ ਰਹੇ ਹਨ। ਭਾਈਚਾਰੇ “ਲੋਕ ਪਹਿਲਾਂ, ਸਰੋਤ-ਪਹਿਲਾਂ” ਵਾਲਾ ਦ੍ਰਿਸ਼ਟੀਕੋਣ ਅਪਣਾਉਂਦੇ ਹਨ। ਵੋਖਾ ਦੇ ਭਾਈਚਾਰਿਆਂ ਨੇ ਮਹਿਸੂਸ ਕੀਤਾ ਕਿ ਜਲਗ੍ਰਹਿਣ ਖੇਤਰਾਂ ਦੀ ਸੰਭਾਲ ਉਨ੍ਹਾਂ ਦੀਆਂ ਟੂਟੀਆਂ ਦੀ ਸੁਰੱਖਿਆ ਅਤੇ ਵਰਖਾ ਤੱਕ ਪਾਣੀ ਦੇ ਮੁਕਤ ਪ੍ਰਵਾਹ ਦੀ ਕੁੰਜੀ ਹੈ। ਜਲ ਜੀਵਨ ਮਿਸ਼ਨ ਅਤੇ ਵਣ ਅਤੇ ਸੋਇਲ ਅਤੇ ਜਲ ਸੰਭਾਲ ਵਿਭਾਗਾਂ ਦੇ ਸਹਿਯੋਗ ਨਾਲ, ਗ੍ਰਾਮੀਣ ਮਿਲ-ਜੁਲ ਕੇ ਘਟੀਆ ਢਲਾਣਾਂ ਨੂੰ ਮੁੜ ਜੀਵਿਤ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਮਿੱਟੀ ਦੀ ਕਟੌਤੀ ਨੂੰ ਰੋਕਣ ਅਤੇ ਵਰਖਾ ਜਲ ਨੂੰ ਜ਼ਮੀਨ ਵਿੱਚ ਵਹਿਣ ਵਿੱਚ ਮਦਦ ਕਰਨ ਲਈ ਖਾਈਆਂ, ਰੀਚਾਰਜ ਟੋਏ ਅਤੇ ਪਰਕੋਲੇਸ਼ਨ ਟੈਂਕ ਬਣਾਏ ਹਨ। ਮਿੱਟੀ ਨੂੰ ਥਾਮਣ ਲਈ ਐਲਡਰ, ਓਕ ਅਤੇ ਬਾਂਸ ਜਿਹੇ ਸਥਾਨਕ ਰੁੱਖ ਲਗਾਏ ਜਾਂਦੇ ਹਨ। ਮਹਿਲਾ ਸਮੂਹ ਇਨ੍ਹਾਂ ਪੌਦੇ ਲਗਾਉਣ ਦੀਆਂ ਮੁਹਿੰਮਾਂ ਦੀ ਅਗਵਾਈ ਕਰਦੇ ਹਨ, ਜਦੋਂ ਕਿ ਯੁਵਾ ਕਲੱਬ ਰੀਚਾਰਜ ਢਾਂਚਿਆਂ ਦੀ ਦੇਖਭਾਲ ਕਰਦੇ ਹਨ।
- ਸਿਹਤ ਅਤੇ ਸਵੱਛਤਾ ਪਰਿਵਰਤਨ- ਅਸਾਮ
ਅਸਾਮ ਦੇ ਬੋਰਬੋਰੀ ਪਿੰਡ ਵਿੱਚ, ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਤਹਿਤ ਭਾਈਚਾਰਕ ਸੰਵੇਦਨਸ਼ੀਲਤਾ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਮਦਦ ਕੀਤੀ। ਪਾਈਪ ਤੋਂ ਪਾਣੀ ਪਹੁੰਚਾਉਣ ਅਤੇ ਸਵੱਛਤਾ ਜਾਗਰੂਕਤਾ ਅਭਿਆਨ ਸ਼ੁਰੂ ਹੋਣ ਦੇ ਬਾਅਦ, 2022-23 ਵਿੱਚ ਦਰਜ ਮਾਮਲਿਆਂ ਦੀ ਸੰਖਿਆ 27 ਤੋਂ ਘਟ ਕੇ ਦੋ ਸਾਲ ਦੇ ਅੰਦਰ ਜ਼ੀਰੋ ਹੋ ਗਈ, ਅਤੇ ਕੋਈ ਮੌਤ ਵੀ ਨਹੀਂ ਹੋਈ। ਸਥਾਨਕ ਨੇਤਾ ਬਿੰਦੂ ਦੇਵੀ ਨੇ ਨਾ ਸਿਰਫ਼ ਵਾਟਰ ਸਪਲਾਈ ਸਕੀਮ ਲਈ ਆਪਣੀ ਜ਼ਮੀਨ ਦਾਨ ਦਿੱਤੀ, ਸਗੋਂ ਇੱਕ ਸਥਾਈ ਰੱਖ-ਰਖਾਅ ਮਾਡਲ ਨੂੰ ਵੀ ਹੁਲਾਰਾ ਦਿੱਤਾ, ਜਿੱਥੇ ਹਰੇਕ ਪਰਿਵਾਰ ਜਲ ਪ੍ਰਣਾਲੀ ਨੂੰ ਸੁਚਾਰੂ ਤੌਰ ‘ਤੇ ਚਲਾਉਣ ਲਈ ਪ੍ਰਤੀ ਦਿਨ 1 ਰੁਪਏ ਦਾ ਯੋਗਦਾਨ ਦਿੰਦਾ ਹੈ। ਇਸ ਦ੍ਰਿਸ਼ਟੀਕੋਣ ਨੇ ਭਾਈਚਾਰਕ ਮਲਕੀਅਤ ਅਤੇ ਜ਼ਿੰਮੇਵਾਰੀ ਨੂੰ ਹੁਲਾਰਾ ਦਿੱਤਾ, ਜਿਸ ਨਾਲ ਪ੍ਰਣਾਲੀ ਨੂੰ ਸੁਚਾਰੂ ਅਤੇ ਦੀਰਘਕਾਲੀ ਸੰਚਾਲਨ ਯਕੀਨੀ ਹੋਇਆ।
- ਪਾਣੀ ਦੀ ਕਮੀ ਨੂੰ ਜਲ ਸੁਰੱਖਿਆ ਵਿੱਚ ਬਦਲਣਾ- ਰਾਜਸਥਾਨ
ਬੋਥਰਾ ਪਿੰਡ ਵਿੱਚ, ਇੱਕ ਭਾਈਚਾਰਾਕ ਮੀਟਿੰਗ ਵਿੱਚ ਗੰਭੀਰ ਜਲ ਸੰਕਟ ਅਤੇ 103 ਪ੍ਰਤੀਸ਼ਤ ਤੋਂ ਵੱਧ ਭੂਮੀਗਤ ਪਾਣੀ ਦੀ ਵਰਤੋਂ ਦਾ ਖੁਲਾਸਾ ਹੋਇਆ। ਇਸ ਅਹਿਸਾਸ ਨੇ ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਤਹਿਤ ਸਾਰੇ ਘਰਾਂ ਦੇ ਲਈ ਟਿਕਾਊ ਪੀਣ ਵਾਲਾ ਪਾਣੀ ਯਕੀਨੀ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਜਲ ਸੁਰੱਖਿਆ ਯੋਜਨਾ ਤਿਆਰ ਕੀਤੀ। ਜਲ ਸੁਰੱਖਿਆ ਕਮੇਟੀ (ਡਬਲਿਊਐੱਸਸੀ) ਦੀ ਮੀਟਿੰਗ ਦੌਰਾਨ, ਗ੍ਰਾਮੀਣਾਂ ਨੇ ਚਿੰਤਾ ਜਤਾਈ ਕਿ ਜੇਜੇਐੱਮ ਦੇ ਤਹਿਤ ਬਣਾਏ ਗਏ ਨਵੇਂ ਖੁੱਲ੍ਹੇ ਖੂਹ ਨੂੰ ਪ੍ਰਭਾਵਸ਼ਾਲੀ ਰੀਚਾਰਜ ਉਪਾਵਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਇਨ੍ਹਾਂ ਦੇ ਬਿਨਾ, ਖੂਹ ਹੁਣ ਵੀ ਸੁੱਕ ਸਕਦਾ ਹੈ। ਡਬਲਿਊਐੱਸਸੀ ਨੇ ਇੱਕ ਜਲ ਸੁਰੱਖਿਆ ਯੋਜਨਾ ਤਿਆਰ ਕੀਤੀ ਅਤੇ ਰਿਜ-ਟੂ-ਵੈਲੀ ਦ੍ਰਿਸ਼ਟੀਕੋਣ ਅਪਣਾਇਆ।ਚੈੱਕ ਡੈਮ ਅਤੇ ਕੰਟੋਰ ਖਾਈਆਂ ਦਾ ਨਿਰਮਾਣ ਕੀਤਾ ਗਿਆ, ਜਿਸ ਨਾਲ ਚੈੱਕ ਡੈਮ ਦੇ ਪੂਰਾ ਹੋਣ ਦੇ ਦਸ ਦਿਨਾਂ ਦੇ ਅੰਦਰ ਇੱਕ ਖੁੱਲ੍ਹੇ ਖੂਹ ਦੇ ਜਲ ਪੱਧਰ ਵਿੱਚ 70 ਫੁੱਟ ਦਾ ਵਾਧਾ ਹੋਇਆ। ਇਸ ਯਤਨ ਨਾਲ ਪਿੰਡ ਦੀ ਸਲਾਨਾ ਵਾਟਰ ਸਟੋਰੇਜ ਸਮਰੱਥਾ ਵਿੱਚ 11.77 ਪ੍ਰਤੀਸ਼ਤ ਦਾ ਵਾਧਾ ਹੋਇਆ, ਜਿਸ ਵਿੱਚ ਭਾਈਚਾਰੇ ਨੇ ਰਿਚਾਰਜ ਢਾਂਚਿਆਂ ਲਈ ਕੁੱਲ ਲਾਗਤ ਦਾ 5 ਪ੍ਰਤੀਸ਼ਤ ਯੋਗਦਾਨ ਦਿੱਤਾ।
- ਡਿਜੀਟਲ ਸ਼ਾਸਨ ਅਤੇ ਪਾਰਦਰਸ਼ਿਤਾ – ਪੱਛਮ ਬੰਗਾਲ
ਪੱਛਮ ਬੰਗਾਲ ਦੇ ‘ਜਲ ਮਿੱਤਰ’ ਐਪਲੀਕੇਸ਼ਨ ਨੇ ਭਾਈਚਾਰਕ ਜਲ ਪ੍ਰਸ਼ਾਸਨ ਵਿੱਚ ਨਿਗਰਾਨੀ ਅਤੇ ਪਾਰਦਰਸ਼ਿਤਾ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ‘ਜਲ ਮਿੱਤਰ’ ਮੋਬਾਈਲ ਅਤੇ ਵੈੱਬ ਐਪਲੀਕੇਸ਼ਨ, ਜਲ ਜੀਵਨ ਮਿਸ਼ਨ (ਜੇਜੇਐੱਮ) ਨਾਲ ਸਬੰਧਿਤ ਇੱਕ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ) ਹੈ, ਜਿਸ ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰ ਨੂੰ ਗੁਣਵੱਤਾਪੂਰਨ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਘਰੇਲੂ ਨਲ ਕਨੈਕਸ਼ਨ (ਐੱਫਐੱਚਟੀਸੀ) ਯਕੀਨੀ ਬਣਾਉਣਾ ਹੈ, ਨਾਲ ਹੀ ਡਿਜੀਟਲ ਇਨੋਵੇਸ਼ਨ ਰਾਹੀਂ ਨਿਰੰਤਰ ਸੇਵਾ ਵੰਡ, ਭਾਈਚਾਰਕ ਮਲਕੀਅਤ ਅਤੇ ਸਹਿਭਾਗੀ ਨਿਗਰਾਨੀ ‘ਤੇ ਜ਼ੋਰ ਦੇਣਾ ਹੈ। ਡਿਜੀਟਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ) ਪਲੈਟਫਾਰਮ ਨੇ 13.70 ਕਰੋੜ ਭਾਈਚਾਰਕ ਗਤੀਵਿਧੀਆਂ (ਅਪ੍ਰੈਲ 2024-ਅਗਸਤ 2025) ‘ਤੇ ਨਜ਼ਰ ਰੱਖੀ,22,111 ਪਿੰਡਾਂ ਦੇ 80.39 ਲੱਖ ਪਰਿਵਾਰਾਂ ਨੂੰ ਕਾਰਜ ਸਮਰੱਥਾ ਮੁਲਾਂਕਣ ਦੀ ਸੁਵਿਧਾ ਪ੍ਰਦਾਨ ਕੀਤੀ ਅਤੇ 4,522 ਜਲ ਬਚਾਓ ਕਮੇਟੀਆਂ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ। ਇਸ ਐਪ ਨੇ ਇੱਕ ਖੰਡਿਤ ਮੈਨੂਅਲ ਪ੍ਰਕਿਰਿਆ ਨੂੰ ਇੱਕ ਅਸਲ ਸਮੇਂ, ਡੇਟਾ-ਸੰਚਾਲਿਤ ਪ੍ਰਣਾਲੀ ਨਾਲ ਬਦਲ ਦਿੱਤਾ, ਜਿਸ ਨਾਲ ਜਵਾਬਦੇਹੀ ਅਤੇ ਨਿਰੰਤਰ ਕਾਰਜ-ਸਮਰੱਥਾ ਯਕੀਨੀ ਬਣੀ।
ਸਿੱਟਾ
ਜਲ ਜੀਵਨ ਮਿਸ਼ਨ 81 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਵਿੱਚ ਸੁਰੱਖਿਅਤ ਨਲ ਦੇ ਪਾਣੀ ਦੀ ਪਹੁੰਚ ਯਕੀਨੀ ਬਣਾ ਕੇ ਗ੍ਰਾਮੀਣ ਭਾਰਤ ਵਿੱਚ ਬਦਲਾਅ ਲਿਆ ਰਿਹਾ ਹੈ। ਸਿਰਫ਼ 6 ਵਰ੍ਹਿਆਂ ਵਿੱਚ, ਇਹ ਤੇਜ਼ੀ ਨਾਲ ਵਿਸਤਾਰ, ਡਿਜੀਟਲ ਇਨੋਵੇਸ਼ਨ ਅਤੇ ਮਜ਼ਬੂਤ ਭਾਈਚਾਰਕ ਭਾਗੀਦਾਰੀ ਦੇ ਜ਼ਰੀਏ ਹਰ ਘਰ ਜਲ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ। ਬੁਨਿਆਦੀ ਢਾਂਚੇ ਦੇ ਇਲਾਵਾ, ਜਲ ਜੀਵਨ ਮਿਸ਼ਨ ਪਿੰਡਾਂ ਵਿੱਚ ਸਿਹਤ, ਆਜੀਵਿਕਾ ਅਤੇ ਸਨਮਾਨ ਵਿੱਚ ਸੁਧਾਰ ਲਿਆ ਰਿਹਾ ਹੈ। ਇਹ ਰੁਜ਼ਗਾਰ ਸਿਰਜਣ ਕਰ ਰਿਹਾ ਹੈ, ਮਹਿਲਾਵਾਂ ਦੇ ਸਮੇਂ ਦੀ ਬੱਚਤ ਕਰ ਰਿਹਾ ਹੈ ਅਤੇ ਪਾਣੀ ਤੋਂ ਪੈਦਾ ਬਿਮਾਰੀਆਂ ਨੂੰ ਘੱਟ ਕਰ ਰਿਹਾ ਹੈ। ਸਥਿਰਤਾ ਅਤੇ ਸਮਾਨਤਾ ਨੂੰ ਆਪਣੇ ਮੂਲ ਵਿੱਚ ਰੱਖਦੇ ਹੋਏ, ਇਹ ਮਿਸ਼ਨ ਸੁਸ਼ਾਸਨ ਅਤੇ ਜਨਤਕ-ਅਗਵਾਈ ਵਾਲੇ ਵਿਕਾਸ ਦੀ ਇੱਕ ਆਦਰਸ਼ ਉਦਾਹਰਣ ਹੈ, ਜੋ ਭਾਰਤ ਨੂੰ ਯੂਨੀਵਰਸਲ ਅਤੇ ਭਰੋਸੇਯੋਗ ਜਲ ਸੁਰੱਖਿਆ ਦੇ ਹੋਰ ਕਰੀਬ ਲਿਜਾ ਰਿਹਾ ਹੈ।
ਸੰਦਰਭ
ਜਲ ਸ਼ਕਤੀ ਮੰਤਰਾਲਾ
ਪੀਆਈਬੀ ਬੈਕਗ੍ਰਾਂਉਡਰ
ਪੀਡੀਐੱਫ ਵਿੱਚ ਦੇਖੋ
***
ਐੱਸਕੇ/ਐੱਸਐੱਮ/ਬਲਜੀਤ
(Backgrounder ID: 155873)
आगंतुक पटल : 27
Provide suggestions / comments
इस विज्ञप्ति को इन भाषाओं में पढ़ें:
English
,
Urdu
,
हिन्दी
,
Hindi_Ddn
,
Nepali
,
Bengali
,
Manipuri
,
Assamese
,
Gujarati
,
Odia
,
Kannada
,
Malayalam