• Skip to Content
  • Sitemap
  • Advance Search
Social Welfare

ਰਾਸ਼ਟਰੀ ਏਕਤਾ ਦਿਵਸ ਰਾਸ਼ਟਰ ਦੀ ਏਕਤਾ ਦਾ ਥੰਮ੍ਹ

Posted On: 30 OCT 2025 11:48AM

 

ਪ੍ਰਮੁੱਖ ਬਿੰਦੂ

  • ਰਾਸ਼ਟਰੀ ਏਕਤਾ ਦਿਵਸ, ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜੋ ਰਾਸ਼ਟਰੀ ਚੁਣੌਤੀਆਂ ਵਿਚਕਾਰ ਅਨੇਕਤਾ ਵਿੱਚ ਏਕਤਾ ਨੂੰ ਹੁਲਾਰਾ ਦਿੰਦੇ ਹੋਏ ਭਾਰਤ ਨੂੰ ਏਕੀਕ੍ਰਿਤ ਕਰਨ ਵਿੱਚ ਸਰਦਾਰ ਵਲੱਭਭਾਈ ਪਟੇਲ ਦੀ ਵਿਰਾਸਤ ਦਾ ਸਨਮਾਨ ਕਰਦਾ ਹੈ* ਸਾਲ 2025 ਸਰਦਾਰ ਪਟੇਲ ਦੀ 150ਵੀਂ ਜਨਮ ਜਯੰਤੀ ਹੈ।
  • ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੇਵੜੀਆ ਦੇ ਏਕਤਾ ਨਗਰ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ।
  • ਰਨ ਫਾਰ ਯੂਨਿਟੀ ਅਤੇ ਯੂਨਿਟੀ ਮਾਰਚ ਜਿਵੇਂ ਸਲਾਨਾ ਪ੍ਰੋਗਰਾਮ ਨਾਗਰਿਕਾਂ, ਖਾਸ ਤੌਰ 'ਤੇ ਨੌਜਵਾਨਾਂ ਨੂੰ ਦੇਸ਼ਭਗਤੀ ਅਤੇ ਸਮਾਜਿਕ ਸਦਭਾਵਨਾ ਨੂੰ ਹੁਲਾਰਾ ਦੇਣ ਵਿੱਚ ਸ਼ਾਮਲ ਕਰਦੇ ਹਨ।

 

ਜਾਣ-ਪਛਾਣ

ਰਾਸ਼ਟਰੀ ਏਕਤਾ ਦਿਵਸ, ਜਿਸ ਨੂੰ ਨੈਸ਼ਨਲ ਯੂਨਿਟੀ ਡੇਅ  ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ  ਦੀ ਜਯੰਤੀ  ਦੇ ਰੂਪ ਵਿੱਚ ਅਤੇ ਭਾਰਤ ਵਿੱਚ ਰਾਸ਼ਟਰੀ ਅਤੇ ਰਾਜਨੀਤਕ ਏਕੀਕਰਣ ਅਤੇ ਏਕਤਾ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ।  ਇਹ ਦਿਨ ਰਾਸ਼ਟਰ ਦੀ ਪ੍ਰਭੂਸੱਤਾ, ਸ਼ਾਂਤੀ ਅਤੇ ਅਖੰਡਤਾ ਨੂੰ ਬਣਾਈ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈਜੋ ਨਾਗਰਿਕਾਂ ਨੂੰ ਅਨੇਕਤਾ ਵਿੱਚ ਏਕਤਾ  ਦੇ ਪ੍ਰਤੀ ਆਪਣੀ ਪ੍ਰਤਿਬੱਧਤਾ ਦਾ ਸੰਕਲਪ ਲੈਣ ਲਈ ਪ੍ਰੋਤਸਾਹਿਤ ਕਰਦਾ ਹੈ ।

Sardar Vallabh Bhai Patel.jpg

 

ਰਾਸ਼ਟਰ ਨਿਰਮਾਣ ਵਿੱਚ ਸਰਦਾਰ ਪਟੇਲ  ਦੇ ਜ਼ਿਕਰਯੋਗ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਇਸ ਦਾ ਉਤਸਵ ਮਨਾਉਣ ਲਈ ਭਾਰਤ ਸਰਕਾਰ ਦੁਆਰਾ ਕੀਤੀ ਗਈ ਘੋਸ਼ਣਾ ਦੇ ਬਾਅਦ ਇਹ ਦਿਵਸ ਪਹਿਲੀ ਵਾਰ 2014 ਵਿੱਚ ਮਨਾਇਆ ਗਿਆ ਸੀ। ਇਸ ਤੋਂ ਬਾਅਦ 31 ਅਕਤੂਬਰ 2015 ਨੂੰ ਆਯੋਜਿਤ ਰਾਸ਼ਟਰੀ ਏਕਤਾ ਦਿਵਸ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਦੇਸ਼  ਦੇ ਵਿਭਿੰਨ ਖੇਤਰਾਂ  ਦੇ ਲੋਕਾਂ  ਵਿਚਕਾਰ ਬਿਹਤਰ ਸਮਝ ਅਤੇ ਆਪਸੀ ਸਬੰਧ ਬਣਾਉਣ ਲਈ ਉਨ੍ਹਾਂ ਵਿਚਕਾਰ ਹਮੇਸ਼ਾ ਟਿਕਾਊ ਅਤੇ ਸੰਰਚਿਤ ਸੰਪਰਕ ਲਈ ਏਕ ਭਾਰਤ ਸ੍ਰੇਸ਼ਠ ਭਾਰਤਪਹਿਲ ਦਾ ਐਲਾਨ ਕੀਤਾ।  ਉਦੋਂ ਤੋਂ ਦਸ ਤੋਂ ਜਿਆਦਾ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਸਕੂਲ, ਕਾਲਜ ਅਤੇ ਯੁਵਾ ਸੰਗਠਨ ਦੇਸ਼ ਦੇ ਲਈ ਵਿਭਿੰਨ ਹਿੱਸਿਆਂ ਦੇ ਲੋਕਾਂ  ਵਿਚਕਾਰ ਇਸ ਪ੍ਰਕਾਰ  ਦੇ ਸਬੰਧਾਂ ਨੂੰ ਹੁਲਾਰਾ ਦੇਣ ਲਈ -ਵੱਖ ਵੱਖ ਗਤੀਵਿਧੀਆਂ ਦੇ ਮਾਧਿਅਮ ਨਾਲ ਇਸ ਨੂੰ ਮਨਾ ਰਹੇ ਹਨ।

 

ਮੁੱਢਲੀ ਵਿਰਾਸਤ

 

ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੇ 1947  ਵਿੱਚ ਆਜ਼ਾਦੀ  ਦੇ ਬਾਅਦ ਰਾਸ਼ਟਰੀ ਏਕੀਕਰਣ ਪ੍ਰਕਿਰਿਆ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।  ਉਨ੍ਹਾਂ ਨੂੰ 560 ਤੋਂ ਜਿਆਦਾ ਰਿਆਸਤਾਂ ਨੂੰ ਏਕੀਕ੍ਰਿਤ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਜੋ ਭਾਰਤ ਦੇ ਖੇਤਰਫਲ ਅਤੇ ਜਨਸੰਖਿਆ ਦਾ ਲਗਭਗ 40 ਫੀਸਦੀ ਸੀ ਅਤੇ ਉਨ੍ਹਾਂ ਨੂੰ ਭਾਰਤ ਸੰਘ ਵਿੱਚ ਸ਼ਾਮਲ ਕਰਨ ਦਾ ਕਾਰਜ ਸੌਂਪਿਆ ਗਿਆ ਸੀ।  ਭਾਰਤੀ ਆਜ਼ਾਦੀ ਐਕਟ ਦੇ ਤਹਿਤਰਿਆਸਤਾਂ ਦੇ ਸ਼ਾਸਕਾਂ ਨੂੰ ਇਹ ਫ਼ੈਸਲਾ ਲੈਣ ਦਾ ਵਿਕਲਪ ਦਿੱਤਾ ਗਿਆ ਸੀ ਕਿ ਉਹ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਵਿੱਚ ਵੀ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਨਹੀਂ। ਸਰਦਾਰ ਪਟੇਲ ਨੇ ਵੰਡ ਨੂੰ ਰੋਕਣ ਲਈ ਕੂਟਨੀਤਕ ਗੱਲਬਾਤ, ਮਨਾਉਣ ਅਤੇ ਜਿੱਥੇ ਜ਼ਰੂਰੀ ਹੋਵੇਉੱਥੇ ਦ੍ਰਿੜ੍ਹ ਪ੍ਰਸ਼ਾਸਨਿਕ ਉਪਰਾਲਿਆਂ ਦਾ ਸੁਮੇਲ ਅਪਣਾਇਆ।  ਆਪਣੇ ਅਗਵਾਈ ਵਾਲੇ ਰਾਜ ਵਿਭਾਗ  ਦੇ ਮਾਧਿਅਮ ਨਾਲਸਰਦਾਰ ਪਟੇਲ ਨੇ 15  ਅਗਸਤ 1947 ਤੱਕ ਜਾਂ ਉਸ ਤੋਂ ਤੁਰੰਤ ਬਾਅਦ ਇਸ ਰਾਜਾਂ ਨੂੰ ਸਫਲਤਾਪੂਰਵਕ ਏਕੀਕ੍ਰਿਤ ਕੀਤਾ ਜਿਸ ਦੇ ਨਾਲ ਆਧੁਨਿਕ ਭਾਰਤ ਦੀ ਖੇਤਰੀ ਅਖੰਡਤਾ ਸੁਨਿਸ਼ਚਿਤ ਹੋਈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਸੁਭਾਵਿਕ ਵੰਡ ਨੂੰ ਟਾਲ ਦਿੱਤਾ ਅਤੇ ਇੱਕ ਸੰਯੁਕਤ ਲੋਕਤੰਤਰੀ ਗਣਤੰਤਰ  ਦੀ ਨੀਂਹ ਰੱਖੀ।  ਇਹ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ  ਦੀ ਨਿਰਣਾਇਕ ਅਗਵਾਈ ਹੀ ਸੀ ਜਿਸ ਨੇ ਦੇਸ਼  ਦੀ ਵੰਡ  ਦੇ ਉਥਲ - ਪੁਥਲ ਭਰੇ ਦੌਰ ਵਿੱਚ ਅੰਤਰਿਕ ਸਥਿਰਤਾ ਸੁਨਿਸ਼ਚਿਤ ਕੀਤੀ।  ਉਨ੍ਹਾਂ ਨੇ ਸੰਪੂਰਨ ਭਾਰਤੀ ਸੇਵਾਵਾਂ ਨੂੰ ਸਟੀਲ ਫ੍ਰੇਮ  ਦੇ ਰੂਪ ਵਿੱਚ ਸਿਰਜੇ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ ਅੱਗੇ ਵੀ ਜਾਰੀ ਰੱਖੇਗਾ।

 

ਏਕ ਭਾਰਤ ਸ਼੍ਰੇਸ਼ਠ ਭਾਰਤ: ਸਰਦਾਰ ਪਟੇਲ ਦੀ ਵਿਰਾਸਤ ਨੂੰ ਅੱਗੇ ਵਧਾਉਣਾ

 

ਸਰਦਾਰ ਵੱਲਭਭਾਈ ਪਟੇਲ ਦੀ 140ਵੀਂ ਜਯੰਤੀ ਦੇ ਮੌਕੇ ‘ਤੇ 31 ਅਕਤੂਬਰ 2015 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਘੋਸ਼ਿਤ ਏਕ ਭਾਰਤ ਸ੍ਰੇਸ਼ਠ ਭਾਰਤ” (ਈਬੀਐੱਸਬੀ) ਪਹਿਲ ਸਰਦਾਰ ਪਟੇਲ  ਦੇ ਅਖੰਡ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮੂਰਤ ਰੂਪ ਦਿੰਦੀ ਹੈ।  ਇਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਵਿਚਕਾਰਸੱਭਿਆਚਾਰਕ ਅਦਾਨ - ਪ੍ਰਦਾਨ  ਅਤੇ ਆਪਸੀ ਸਮਝ ਨੂੰ ਹੁਲਾਰਾ ਦਿੰਦਾ ਹੈ ਅਤੇ ਆਪਸੀ ਸੰਪਰਕ ਅਤੇ ਆਪਸੀ ਤਾਲਮੇਲ ਦੇ ਮਾਧਿਅਮ ਨਾਲ ਭਾਰਤ ਦੀ ਵਿਭਿੰਨਤਾਦਾ ਉਤਸਵ ਮਨਾਉਂਦਾ ਹੈ।

ਇਸ ਦੇ ਮੁੱਖ ਉਦੇਸ਼ ਹਨ:

 

  • ਨਾਗਰਿਕਾਂ   ਵਿਚਕਾਰ ਭਾਵਨਾਤਮਕ ਬੰਧਨ ਨੂੰ ਮਜ਼ਬੂਤ ਕਰਨਾ,
  • ਸਹਾਇਕ ਅੰਤਰਰਾਜੀ ਸਹਿਯੋਗ  ਦੇ ਮਾਧਿਅਮ ਨਾਲ ਰਾਸ਼ਟਰੀ ਏਕੀਕਰਣ ਨੂੰ ਹੁਲਾਰਾ ਦੇਣਾ,
  • ਭਾਰਤ ਦੀ ਵਿਵਿਧ ਸੰਸਕ੍ਰਿਤੀਆਂ ਦਾ ਪ੍ਰਦਰਸ਼ਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ,
  • ਸਥਾਈ ਜੁੜਾਅ ਬਣਾਉਣਾਅਤੇ
  • ਵਿਭਿੰਨ ਖੇਤਰਾਂ ਵਿੱਚ ਆਪਸੀ ਸਿੱਖਣ ਅਤੇ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਨੂੰ ਪ੍ਰੋਤਸਾਹਿਤ ਕਰਨਾ

 

ਏਕ ਭਾਰਤ ਸ੍ਰੇਸ਼ਠ ਭਾਰਤ (ਈਬੀਐੱਸਬੀ) ਪਹਿਲ, ਸੱਭਿਆਚਾਰਕ ਅਤੇ ਵਿੱਦਿਅਕ ਅਦਾਨ - ਪ੍ਰਦਾਨ  ਦੇ ਮਾਧਿਅਮ ਨਾਲ ਭਾਵਨਾਤਮਕ ਬੰਧਨਾਂ ਨੂੰ ਮਜ਼ਬੂਤ ਕਰਨ ਲਈ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋੜ ਕੇ ਰਾਸ਼ਟਰੀ ਏਕਤਾ ਦਿਵਸ”  ਦੇ ਵਿਚਾਰ ਨੂੰ ਹੁਲਾਰਾ ਦਿੰਦਾ ਹੈ।  ਇਹ ਗਤੀਵਿਧੀਆਂ ਰਾਸ਼ਟਰੀ ਏਕਤਾ ਦਿਵਸ ਦੇ ਸੰਦੇਸ਼ ਨੂੰ ਇੱਕ ਦਿਨ ਤੋਂ ਅੱਗੇ ਤੱਕ ਵਿਸਤਾਰਿਤ ਕਰਦੀਆਂ ਹਨ ਅਤੇ ਇਸ ਨੂੰ ਰਾਸ਼ਟਰੀ ਏਕੀਕਰਣ ਲਈ ਇੱਕ ਲਗਾਤਾਰ ਚਲਣ ਵਾਲੇ ਅੰਦੋਲਨ ਵਿੱਚ ਬਦਲ ਦਿੰਦੀਆਂ ਹਨ।

 

ਏਕਤਾ ਦਿਵਸ ਤੋਂ ਪ੍ਰੇਰਿਤ ਈਬੀਐੱਸਬੀ ਪ੍ਰੋਗਰਾਮ ਅਤੇ ਪਹਿਲ:

 

  • 22 ਅਧਿਰਾਕਤ ਭਾਰਤੀ ਭਾਸ਼ਾਵਾਂ ਵਿੱਚ ਰੋਜਾਨਾ ਵਰਤੋਂ ਦੇ 100  ਤੋਂ ਜਿਆਦਾ ਵਾਕ ਸਿੱਖਣ ਲਈ ਸੰਗਮ ਐਪ
  • ਸੱਭਿਆਚਾਰਕ ਪ੍ਰਦਰਸ਼ਨੀਆਂ ਅਤੇ ਫੂਡ ਮਹੋਤਸਵ
  • ਸਟੂਡੈਂਟ ਐਕਸਚੇਂਜ ਪ੍ਰੋਗਰਾਮ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਯੁਵਾ ਸੰਗਮ ਅਤੇ ਈਬੀਐੱਸਬੀ ਕਲੱਬ, ਜੋੜਾਬੱਧ ਰਾਜਾਂ (Paired states) ਵਿਚਕਾਰ ਯੁਵਾ ਸੰਪਰਕ ਨੂੰ ਸੁਵਿਧਾਜਨਕ ਬਣਾਉਂਦੇ ਹਨ ਅਤੇ ਆਪਸੀ ਸਮਝ ਨੂੰ ਹੁਲਾਰਾ ਦਿੰਦੇ ਹਨ।
  • ਕਾਸ਼ੀ ਤਮਿਲ ਸੰਗਮਮ  -  ਕਾਸ਼ੀ ਅਤੇ ਤਮਿਲ ਨਾਡੂ  ਵਿਚਕਾਰ ਸੱਭਿਆਚਾਰਕ ਅਤੇ ਆਧਿਆਤਮਿਕ ਬੰਧਨ ਦਾ ਉਤਸਵ ਹੈ ਜੋ ਕਲਾ ਭਾਸ਼ਾ ਅਤੇ ਪਰੰਪਰਾਵਾਂ  ਦੇ ਅਦਾਨ- ਪ੍ਰਦਾਨ  ਦੇ ਮਾਧਿਅਮ ਨਾਲ ਏਕਤਾ ਨੂੰ ਹੁਲਾਰਾ ਦਿੰਦਾ ਹੈ
  • ਡਿਜੀਟਲ ਅਤੇ ਆਉਟਰੀਚ ਅਭਿਆਨ  -  ਮਾਈ ਭਾਰਤ ਡਿਜੀਟਲ ਪੋਰਟਲ ਅਤੇ ਈਬੀਐੱਸਬੀ ਕੁਵਿਜ਼ ਮੁਕਾਬਲੇ ਵਰਗੀ ਪਹਿਲ ਨਾਗਰਿਕਾਂ ਨੂੰ ਏਕਤਾ, ਦੇਸ਼ਭਗਤੀ ਅਤੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੇ ਗਿਆਨ ਨੂੰ ਹੁਲਾਰਾ ਦੇਣ ਲਈ ਔਨਲਾਈਨ ਜੋੜਦੀਆਂ ਹਨ ।
  • ਈਬੀਐੱਸਬੀ ਪੋਰਟਲ ਰਾਸ਼ਟਰੀ ਏਕਤਾ ਦਿਵਸ  ਦੇ ਪਿੱਛੇ ਇੱਕ ਡਿਜੀਟਲ ਵਿਜ਼ਨ ਦੇ ਰੂਪ ਵਿੱਚ ਕਾਰਜ ਕਰਦਾ ਹੈ ਜੋ ਰਾਸ਼ਟਰੀ ਏਕਤਾ ਨੂੰ ਮਜਬੂਤ ਬਣਾਉਣ ਵਾਲੀਆਂ ਪਹਿਲਾਂ ਨੂੰ ਦਸਤਾਵੇਜੀਕਰਣ ਅਤੇ ਹੁਲਾਰਾ ਦੇਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।  ਇਹ ਏਕਤਾ ਦਿਵਸਤੇ ਸ਼ੁਰੂ ਕੀਤੀ ਗਈ ਪਹਿਲ ਦੇ ਅਨੁਸਾਰ ਏਕ ਭਾਰਤ ਸ਼੍ਰੇਸ਼ਠ ਭਾਰਤ ਬੈਨਰ  ਦੇ ਤਹਿਤ ਵਿਭਿੰਨ ਮੰਤਰਾਲਿਆਂ ਦੁਆਰਾ ਆਯੋਜਿਤ ਅੰਤਰ - ਰਾਜ ਸੱਭਿਆਚਾਰਕਅਦਾਨ- ਪ੍ਰਦਾਨ ਯੁਵਾ ਗਤੀਵਿਧੀਆਂ ਅਤੇ ਅਭਿਆਨਾਂ ਦੀ ਰਿਪੋਰਟ ਪੇਸ਼ ਕਰਦਾ ਹੈ।
  • ਲੱਖਾਂ ਪ੍ਰਤੀਭਾਗੀਆਂ ਅਤੇ  ਸੈਲਾਨੀਆਂ ਦੇ ਨਾਲ, ਪੋਰਟਲ ਆਪਣੇ ਡਿਜੀਟਲ ਸੰਗ੍ਰਹਿ ਦੇ ਮਾਧਿਅਮ ਨਾਲ ਸਾਲ ਭਰ ਏਕਤਾ ਦੀ ਭਾਵਨਾ ਨੂੰ ਜੀਵੰਤ ਰੱਖਦਾ ਹੈਜਿਸ ਵਿੱਚ ‘ਦੇਖੋ ਆਪਣਾ ਦੇਸ਼’ (ਟੂਰਿਜ਼ਮ) ਅਤੇ ਸਵਦੇਸ਼ੀ ਖੇਡ ਸੁਵਿਧਾਵਾਂ ਖੇਡ  ਜਿਵੇਂ ਪ੍ਰੋਗਰਾਮ ਅਤੇ ਈਬੀਐੱਸਬੀ ਵੌਲ ਦੇ ਮਾਧਿਅਮ ਨਾਲ ਭਾਰਤ ਦੀ ਵਿਭਿੰਨਤਾ ਅਤੇ ਸਾਮੂਹਿਕ ਪਹਿਚਾਣ ਨੂੰ ਪ੍ਰਤੀਬਿੰਬਤ ਕਰਨ ਵਾਲੀਆਂ ਮਾਸਿਕ ਗਤੀਵਿਧੀਆਂ ਤੇ ਚਾਨਣਾ ਪਾਇਆ ਜਾਂਦਾ ਹੈ

 

2025 ਦਾ ਮਹੱਤਵ: 150ਵੀਂ ਜਯੰਤੀ ਦਾ ਅਵਸਰ

 

ਇਸ ਅਵਸਰ ਦੀ ਪਰਿਕਲਪਨਾ ਸਾਲ - ਭਰ ਤੱਕ ਚਲਣ ਵਾਲੇ ਰਾਸ਼ਟਰਵਿਆਪੀ ਯਾਦਗਾਰੀ ਸਮਾਰੋਹ  ਦੇ ਰੂਪ ਵਿੱਚ ਕੀਤੀ ਗਈ ਹੈ।  ਇਹ ਉਪਲਬਧੀ ਸਮਕਾਲੀ ਭਾਰਤ ਵਿੱਚ ਸਰਦਾਰ ਪਟੇਲ ਦੀ ਸਥਾਈ ਪ੍ਰਾਸੰਗਿਕਤਾ ਨੂੰ ਉਜਾਗਰ ਕਰਦੀ ਹੈ ਵਿਸ਼ੇਸ਼ ਰੂਪ ਤੋਂ ਹਾਲ ਦੀ ਸੰਸਾਰਿਕ ਚੁਣੌਤੀਆਂ   ਵਿਚਕਾਰ ਏਕਤਾ ਅਤੇ ਸਮਾਜਿਕ ਸਦਭਾਵਨਾ  ਦੇ ਲਈ ਰਾਸ਼ਟਰੀ ਏਕਤਾ ਦਿਵਸ ਦੀ ਭਾਵਨਾ ਏਕ ਭਾਰਤ ਸ੍ਰੇਸ਼ਠ ਭਾਰਤ ਈਬੀਐੱਸਬੀ ਦੇ ਸਿਧਾਂਤ ਨਾਲ ਵੀ ਡੂੰਘਾਈ ਨਾਲ ਜੁੜੀ ਹੋਈ ਹੈ, ਜਿਸ ਦਾ ਉਦੇਸ਼ ਸੱਭਿਆਚਾਰਕ ਅਦਾਨ-ਪ੍ਰਦਾਨ, ਭਾਸ਼ਾਵਾਂ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਆਪਸੀ ਸਮਝ ਦੇ ਮਾਧਿਅਮ ਨਾਲ ਨਾਗਰਿਕਾਂ ਵਿਚਕਾਰ ਭਾਵਨਾਤਮਕ ਬੰਧਨ ਨੂੰ ਮਜਬੂਤ ਕਰਨਾ ਹੈ ਨਾਲ ਹੀ, ਇਹ ਪਹਿਲਾਂ ਵਿਭਿੰਨਤਾ ਵਿੱਚ ਏਕਤਾ ਦੀ ਸੰਕਲਪ ਨੂੰ ਮਜ਼ਬੂਤ ਕਰਦੀ ਹੈ ਅਤੇ ਇਸ ਪ੍ਰਕਾਰ ਰਾਸ਼ਟਰੀ ਏਕੀਕਰਣ ਨੂੰ ਇੱਕ ਨਿਰੰਤਰ ਅੰਦੋਲਨ ਵਿੱਚ ਤਬਦੀਲ ਕਰਦੀਆਂ ਹਨ।

31 ਅਕਤੂਬਰ ਨੂੰ ਸਵੇਰੇ ਕਰੀਬ 8 ਵਜੇ ਪ੍ਰਧਾਨ ਮੰਤਰੀ ਸਟੈਚੂ ਆਫ ਯੂਨਿਟੀ ਤੇ ਪੁਸ਼ਪਾਂਜਲੀ ਅਰਪਿਤ ਕਰਨਗੇਜਿਸ ਤੋਂ ਬਾਅਦ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਦੇ ਅਵਸਰ ਤੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਮਨਾਇਆ ਜਾਵੇਗਾ ਸਰਦਾਰ ਪਟੇਲ ਦੀ 150ਵੀਂ ਜਯੰਤੀ ਲਈ ਨਿਰਧਾਰਿਤ ਪ੍ਰੋਗਰਾਮ ਇਸ ਪ੍ਰਕਾਰ ਹਨ:

 

 

ਸੈਕਸ਼ਨ

ਵੇਰਵੇ

ਮੁੱਖ ਪ੍ਰੋਗਰਾਮ ਦੀ ਮਿਤੀ

31 ਅਕਤੂਬਰ (ਹਰ ਵਰ੍ਹੇ)- ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ।

ਮੁੱਖ ਪਰੇਡ/ਸਮਾਰੋਹ ਦਾ ਸਥਾਨ (ਇਸ ਵਰ੍ਹੇ)

  • ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਏਕਤਾ ਨਗਰ (ਪਹਿਲਾਂ ਯੂਨਿਟੀ ਟਾਊਨ)।
  • ਭਾਰਤੀ ਹਵਾਈ ਸੈਨਾ ਦੀ ਸੂਰਜ ਦੀ ਕਿਰਨ ਟੀਮ ਦਾ ਏਅਰ ਸ਼ੋਅ।

ਪਰੇਡ ਵਿੱਚ ਹਿੱਸਾ ਲੈਣ ਵਾਲੇ ਯੂਨਿਟਸ

- 9 ਰਾਜਾਂ ਤੋਂ 16 ਮਾਰਚਿੰਗ ਟੀਮਾਂ + 1 ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ।

- 4 ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ)

ਐੱਨਸੀਸੀ ਕੈਡੇਟਸ

ਮੁੱਖ ਆਕਰਸ਼ਣ: ਜਿਵੇਂ ਬੀਐੱਸਐੱਫ ਦੇ ਡੌਗ ਸਕੁਆਡ ਦਾ ਪ੍ਰਦਰਸ਼ਨ, ਅਸਾਮ ਪੁਲਿਸ ਦੁਆਰਾ ਮੋਟਰਸਾਈਕਲ ਸਟੰਟ ਪ੍ਰਦਰਸ਼ਨ, ਬੀਐੱਸਐੱਫ ਦਾ ਊਂਠ ਦਸਤਾ ਅਤੇ ਬੈਂਡ ਦੀਆਂ ਪੇਸ਼ਕਾਰੀਆਂ।

ਮਹਿਲਾ ਅਧਿਕਾਰੀਆਂ ਦੀ ਭੂਮਿਕਾ/ਖਾਸ ਵੇਰਵਾ

ਪ੍ਰਧਾਨ ਮੰਤਰੀ ਨੂੰ ਦਿੱਤੇ ਜਾਣ ਵਾਲੇ ਗਾਰਡ ਆਫ ਆਨਰ ਦੀ ਅਗਵਾਈ ਇੱਕ ਮਹਿਲਾ ਅਧਿਕਾਰੀ ਕਰਨਗੇ।

ਸੱਭਿਆਚਾਰਕ ਪ੍ਰੋਗਰਾਮ ਅਤੇ ‘ਫਲੋਟਸ’ (ਝਾਕੀਆਂ)

- ਅਨੇਕਤਾ ਵਿੱਚ ਏਕਤਾ’ (ਯੂਨਿਟੀ ਇਨ ਡਾਇਵਰਸਿਟੀ) ਥੀਮ ਦੇ ਤਹਿਤ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤੀਨੀਧਤਾ ਕਰਨ ਵਾਲੀਆਂ ਝਾਕੀਆਂ।

ਸੱਭਿਆਚਾਰ ਮੰਤਰਾਲੇ ਦੁਆਰਾ ਲਗਭਗ 900 ਕਲਾਕਾਰਾਂ ਦੇ ਨਾਲ ਇੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ, ਜਿਸ ਵਿੱਚ ਭਾਰਤੀ ਸ਼ਾਸਤਰੀ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਐਕਸਟੈਂਡਿਡ ਫੈਸਟੀਵਲ/ਭਾਰਤ ਪਰਵ

1 ਤੋਂ 15 ਨਵੰਬਰ, 2025 ਤੱਕ ਏਕਤਾ ਨਗਰ ਵਿੱਚ ਭਾਰਤ ਪਰਵ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਸੱਭਿਆਚਾਰਕ ਪ੍ਰੋਗਰਾਮ ਅਤੇ ਖੁਰਾਕ ਮਹੋਤਸਵ ਸ਼ਾਮਲ ਹੋਣਗੇ। ਇਹ ਮਹੋਤਸਵ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਜਯੰਤੀ ਦੇ ਮੌਕੇ ‘ਤੇ ਆਯੋਜਿਤ ਵਿਸ਼ੇਸ਼ ਪ੍ਰੋਗਰਾਮਾਂ ਦੇ ਨਾਲ ਸੰਪੰਨ ਹੋਵੇਗਾ, ਜਿਸ ਵਿੱਚ ਸਾਡੇ ਜਨਜਾਤੀ ਭਾਈਚਾਰਿਆਂ ਦਾ ਗੌਰਵਸ਼ਾਲੀ ਸੱਭਿਆਚਾਰ ਅਤੇ ਦ੍ਰਿੜ੍ਹ ਭਾਵਨਾ ‘ਤੇ ਚਾਨਣਾ ਪਾਇਆ ਜਾਵੇਗਾ।

ਹੋਰ ਮੁੱਖ ਆਕਰਸ਼ਣ

  • ਦਿੱਲੀ ਵਿੱਚ ‘ਰਨ ਫਾਰ ਯੂਨਿਟੀ’ ਮੈਰਾਥੌਨ (ਰਾਜਘਾਟ ਤੋਂ ਲਾਲ ਕਿਲ੍ਹੇ ਤੱਕ) ਵਿੱਚ ਦਿਵਯਾਂਗਜਨ, ਵਿਦਿਆਰਥੀ, ਸੀਏਪੀਐੱਫ ਆਦਿ ਹਿੱਸਾ ਲੈਣਗੇ।
  • ਆਯੋਜਨ ਸਪਤਾਹ ਦੇ ਦੌਰਾਨ ਏਕਤਾ ਨਗਰ ਵਿੱਚ ਲਗਭਗ -280 ਕਰੋੜ ਰੁਪਏ ਦੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਰੱਖਿਆ ਜਾਵੇਗਾ।

 

 

 

ਭਾਰਤੀ ਨਸਲ ਦੇ ਕੁੱਤਿਆਂ ਦਾ ਅਨੋਖਾ ਮਾਰਚਿੰਗ ਦਸਤਾ

ਸਾਲ 2025 ਵਿੱਚ ਰਾਸ਼ਟਰੀ ਏਕਤਾ ਦਿਵਸ ਪਰੇਡ ਵਿੱਚ ਭਾਰਤੀ ਨਸਲ ਦੇ ਕੁੱਤਿਆਂ, ਖਾਸ ਤੌਰ ‘ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਰਾਮਪੁਰ ਹਾਉਂਡਸ ਅਤੇ ਮੁਧੋਲ ਹਾਉਂਡਸ ਦਾ ਇੱਕ ਅਨੋਖਾ ਮਾਰਚਿੰਗ ਦਸਤਾ ਸ਼ਾਮਲ ਹੋਵੇਗਾ, ਜੋ ਕਿ ਆਪ੍ਰੇਸ਼ਨਾਂ ਦੌਰਾਨ ਬਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਆਪਣੀ ਭੂਮਿਕਾ ਦਾ ਪ੍ਰਦਰਸ਼ਨ ਕਰੇਗਾ। ਆਤਮ-ਨਿਰਭਰ ਭਾਰਤ ਦੀ ਭਾਵਨਾ ਨੂੰ ਮੂਰਤ ਰੂਪ ਦਿੰਦੇ ਹੋਏ ਇਹ ਸਵਦੇਸ਼ੀ ਨਸਲਾਂ ਆਪਣੇ ਅਸਾਧਾਰਣ ਕੌਸ਼ਲ਼ ਦਾ ਪ੍ਰਦਰਸ਼ਨ ਕਰਨਗੇ, ਜਿਸ ਵਿੱਚ ਮੁਧੌਲ ਹਾਉਂਡ ‘ਰਿਯਾ’ ਆਲ ਇੰਡੀਆ ਪੁਲਿਸ ਡੌਗ ਕੰਪੀਟੀਸ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਦਸਤੇ ਦੀ ਅਗਵਾਈ ਕਰੇਗੀ। ਗੁਜਰਾਤ ਦੇ ਏਕਤਾ ਨਗਰ ਵਿੱਚ ਆਯੋਜਿਤ ਪਰੇਡ ਵਿੱਚ ਉਨ੍ਹਾਂ ਦੀ ਭਾਗੀਦਾਰੀ ਰਾਸ਼ਟਰੀ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ ਅਤੇ ਭਾਰਤ ਦੀ ਦੇਸੀ ਡੌਗ ਵਿਰਾਸਤ ਦੇ ਉਤਸਵ ਦੇ ਨਾਲ ਅਨੇਕਤਾ ਵਿੱਚ ਏਕਤਾ ਦੇ ਵਿਸ਼ੇ ਨੂੰ ਰੇਖਾਂਕਿਤ ਕਰਦੀ ਹੈ।

 

ਸਰਦਾਰ @150 ਯੂਨਿਟੀ ਮਾਰਚ

 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਮਾਈ ਭਾਰਤ ਪਲੈਟਫਾਰਮ ਰਾਹੀਂ ‘ਏਕ ਭਾਰਤ, ਆਤਮਨਿਰਭਰ ਭਾਰਤ’ ਦੇ ਸਿਧਾਂਤਾਂ ਦੇ ਨਾਲ ਨੌਜਵਾਨਾਂ ਵਿੱਚ ਏਕਤਾ, ਦੇਸ਼ਭਗਤੀ ਅਤੇ ਨਾਗਰਿਕ ਜ਼ਿੰਮੇਦਾਰੀ ਨੂੰ ਹੁਲਾਰਾ ਦੇਣ ਲਈ ਇੱਕ ਰਾਸ਼ਟਰਵਿਆਪੀ ਯੂਨਿਟੀ ਮਾਰਚ (ਯਾਤਰਾ) ਦਾ ਆਯੋਜਨ ਕੀਤਾ ਹੈ। 6 ਅਕਤੂਬਰ, 2025 ਨੂੰ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਦੁਆਰਾ ਮਾਈ ਭਾਰਤ ਪੋਰਟਲ ‘ਤੇ ਲਾਂਚ ਕੀਤੀ ਗਈ ਇਸ ਪਹਿਲ ਵਿੱਚ ਸੋਸ਼ਲ ਮੀਡੀਆ ਰੀਲਜ਼ ਪ੍ਰਤੀਯੋਗਿਤਾ, ਲੇਖ ਪ੍ਰਤੀਯੋਗਿਤਾ ਅਤੇ ਸਰਦਾਰ @150 ਯੰਗ ਲੀਡਰਜ਼ ਪ੍ਰੋਗਰਾਮ ਵਰਗੀਆਂ ਪ੍ਰਤੀਯੋਗਿਤਾਵਾਂ ਸ਼ਾਮਲ ਹਨ, ਜਿਸ ਵਿੱਚ 150 ਜੇਤੂ ਰਾਸ਼ਟਰੀ ਪਦਯਾਤਰਾ ਵਿੱਚ ਹਿੱਸਾ ਲੈਣਗੇ।

 


 

ਯੂਨਿਟੀ ਮਾਰਚ ਦਾ ਆਯੋਜਨ ਦੋ ਪੜਾਵਾਂ ਵਿੱਚ ਹੋਵੇਗਾ। ਪਹਿਲਾ ਪੜਾਅ 31 ਅਕਤੂਬਰ ਤੋਂ 25 ਨਵੰਬਰ, 2025 ਤੱਕ ਚਲੇਗਾ, ਜਿਸ ਵਿੱਚ ਹਰੇਕ ਸੰਸਦੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਪੈਦਲ ਮਾਰਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਮਾਰਚਾਂ ਤੋਂ ਪਹਿਲਾਂ ਜਾਗਰੂਕਤਾ ਗਤੀਵਿਧੀਆਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਲੇਖ ਅਤੇ ਡੀਬੇਟ ਪ੍ਰਤੀਯੋਗਿਤਾਵਾਂ, ਸਰਦਾਰ ਪਟੇਲ ਦੇ ਜੀਵਨ ਅਤੇ ਯੋਗਦਾਨ ਬਾਰੇ ਸੈਮੀਨਾਰ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਨੁੱਕੜ ਨਾਟਕ ਸ਼ਾਮਲ ਹੋਣਗੇ। ਪੈਦਲ ਯਾਤਰਾ ਦੇ ਨਾਲ-ਨਾਲ, ਜ਼ਿਲ੍ਹਿਆਂ ਵਿੱਚ ਕਈ ਵਿਕਾਸਾਤਮਕ ਪਹਿਲਕਦਮੀਆਂ ਕੀਤੀਆਂ ਜਾਣਗੀਆਂ- ਜਿਵੇਂ ਵਾਟਰ ਬੌਡੀਜ਼ ਵਿੱਚ ਸਫਾਈ ਅਭਿਆਨ, "ਸਰਦਾਰ ਉਪਵਨ" ਪਹਿਲ ਦੇ ਤਹਿਤ ਪੌਦਾ ਲਗਾਓ ਅਭਿਆਨ, ਮਹਿਲਾ ਭਲਾਈ ਕੈਂਪ, ਯੋਗ ਅਤੇ ਸਿਹਤ ਕੈਂਪ ਅਤੇ "ਵੋਕਲ ਫਾਰ ਲੋਕਲ" ਪ੍ਰਚਾਰ ਅਭਿਆਨ। 26 ਨਵੰਬਰ ਤੋਂ 6 ਦਸੰਬਰ, 2025 ਤੱਕ ਚੱਲਣ ਵਾਲਾ ਰਾਸ਼ਟਰੀ ਮਾਰਚ, ਕਰਮਸਦ (ਗੁਜਰਾਤ ਵਿੱਚ ਸਰਦਾਰ ਪਟੇਲ ਦਾ ਜਨਮਸਥਾਨ) ਤੋਂ ਕੇਵੜੀਆ ਵਿੱਚ ਸਟੈਚੂ ਆਫ ਯੂਨਿਟੀ ਤੱਕ 152 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ, ਜਿਸ ਵਿੱਚ ਐੱਨਐੱਸਐੱਸ ਵਿਦਿਆਰਥੀਆਂ, ਐੱਨਸੀਸੀ ਕੈਡੇਟਸ, ਮਾਈ ਭਾਰਤ ਸਵੈ-ਸੇਵਕਾਂ ਅਤੇ ਯੰਗ ਲੀਡਰਜ਼ ਦੀ ਭਾਗੀਦਾਰੀ ਨਾਲ ਰਾਹ ਵਿੱਚ ਆਉਣ ਵਾਲੇ ਪਿੰਡਾਂ ਵਿੱਚ ਭਾਈਚਾਰਕ ਵਿਕਾਸ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਜਾਵੇਗਾਇਸ ਦੇ ਨਾਲ ਭਾਰਤ ਦੀ ਵਿਭਿੰਨ ਸੱਭਿਆਚਾਰਕ ਅਤੇ ਸਰਦਾਰ ਪਟੇਲ ਦੇ ਜੀਵਨ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ।

 

ਰਨ ਫਾਰ ਯੂਨਿਟੀ (ਏਕਤਾ ਲਈ ਦੌੜ)

 

ਰਾਸ਼ਟਰੀ ਏਕਤਾ ਦਿਵਸ ਦੇ ਲਈ ਸਰਕਾਰ ਦੁਆਰਾ ਨਿਰਦੇਸ਼ਿਤ ਅਭਿਆਨਾਂ ਵਿੱਚ ‘ਰਨ ਫਾਰ ਯੂਨਿਟੀ’ ਨੂੰ ਪ੍ਰਮੁੱਖਤਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਇੱਕ ਰਾਸ਼ਟਰਵਿਆਪੀ ਮੈਰਾਥੌਨ ਪ੍ਰੋਗਰਾਮ ਹੈ ਜੋ ਕਿ ਰਾਸ਼ਟਰੀ ਏਕਤਾ ਦੀ ਦਿਸ਼ਾ ਵਿੱਚ ਸਮੂਹਿਕ ਯਤਨਾਂ ਦਾ ਪ੍ਰਤੀਕ ਹੈ। 31 ਅਕਤੂਬਰ 2025 ਨੂੰ ‘ਰਨ ਫਾਰ ਯੂਨਿਟੀ’ ਦਾ ਆਯੋਜਨ ਮੁੱਖ ਸਮਾਗਮ ਤੋਂ ਪਹਿਲਾਂ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਸ਼ਹਿਰਾਂ ਤੋਂ ਹਜ਼ਾਰਾਂ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਨ੍ਹਾਂ ਵਿੱਚ ਕੇਂਦਰੀ ਮੰਤਰੀਆਂ ਦੀ ਅਗਵਾਈ ਵਿੱਚ ਨਵੀਂ ਦਿੱਲੀ ਵਿੱਚ ਝੰਡਾ ਲਹਿਰਾਉਣ ਦੀ ਰਸਮ ਵੀ ਸ਼ਾਮਲ ਹੈ। ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜਯੰਤੀ ਦੇ ਜਸ਼ਨ ਵਿੱਚ ਆਯੋਜਿਤ ਰਨ ਫਾਰ ਯੂਨਿਟੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਦੇ ਨਾਗਰਿਕਾਂ ਨੂੰ ਸੱਦਾ ਦਿੱਤਾ।

ਸਿੱਟਾ

ਰਾਸ਼ਟਰੀ ਏਕਤਾ ਦਿਵਸ ਵਿਭਿੰਨ ਰਿਆਸਤਾਂ ਨਾਲ ਇਕਜੁੱਟ ਭਾਰਤ ਦੇ ਨਿਰਮਾਣ ਵਿੱਚ ਸਰਦਾਰ ਪਟੇਲ ਦੀ ਦੂਰਦਰਸ਼ੀ ਅਗਵਾਈ ਦੀ ਇੱਕ ਕਾਲਾਤੀਤ ਯਾਦ ਹੈ, ਇੱਕ ਅਜਿਹੀ ਨੀਂਹ ਜੋ ਰਾਸ਼ਟਰ ਦੀ ਪ੍ਰਗਤੀ ਨੂੰ ਉਜਾਗਰ ਕਰਦੀ ਹੈ। ਸਹੁੰ, ਮਾਰਚ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਇਤਿਹਾਸਕ ਸ਼ਰਧਾ ਨੂੰ ਸਮਕਾਲੀ ਨੱਥੀ ਕਰਨ ਦੇ ਨਾਲ ਮਿਲਾ ਕੇ ਇਹ ਉਤਸਵ ਨਾ ਸਿਰਫ਼ ਅਤੀਤ ਦੀਆਂ ਜਿੱਤਾਂ ਦੀ ਯਾਦ ਦਿਲਾਉਂਦਾ ਹੈ, ਸਗੋਂ ਨਵੀਂ ਵੰਡ ਦੀਆਂ ਤਾਕਤਾਂ ਦਾ ਸਰਗਰਮ ਤੌਰ ‘ਤੇ ਮੁਕਾਬਲਾ ਕਰਦਾ ਹੈ ਅਤੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਲੋਕਾਚਾਰ ਨੂੰ ਮਜ਼ਬੂਤ ਕਰਦਾ ਹੈ। ਰਾਸ਼ਟਰੀ ਏਕਤਾ ਦਿਵਸ ਦੇਸ਼ ਦੀ ਏਕਤਾ ਦਾ ਇੱਕ ਪ੍ਰਤੀਕਾਤਮਕ ਦਿਨ ਹੈ, ਏਕ ਭਾਰਤ ਸ਼੍ਰੇਸ਼ਠ ਭਾਰਤ ਰਾਸ਼ਟਰੀ ਭਾਸ਼ਾ ਸਮਾਰੋਹ, ਸੱਭਿਆਚਾਰਕ ਸ਼ੋਅਕੇਸ ਅਤੇ ਨੌਜਵਾਨ ਪਰਿਵਰਤਨ ਪ੍ਰੋਗਰਾਮਾਂ ਜਿਹੀਆਂ ਸੰਰਚਿਤ ਗਤੀਵਿਧੀਆਂ ਰਾਹੀਂ ਪੂਰੇ ਵਰ੍ਹੇ ਉਸ ਮਿਸ਼ਨ ਦਾ ਵਿਸਤਾਰ ਕਰਦਾ ਹੈ। ਇਹ ਟਿਕਾਊ ਪਹਿਲ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਸਲਾਨਾ ਉਤਸਵ ਦੇ ਅੱਗੇ ਵੀ ਜਾਰੀ ਰਹੇ।

 

ਸੰਦਰਭ

ਪੱਤਰ ਸੂਚਨਾ ਬਿਊਰੋ:

 

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ

ਭਾਰਤ ਸਰਕਾਰ

Click here to see PDF

 

**************

ਐੱਸਕੇ/ਆਰਕੇ/ਬਲਜੀਤ

(Backgrounder ID: 155872) आगंतुक पटल : 23
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Telugu , Kannada , Malayalam
Link mygov.in
National Portal Of India
STQC Certificate