• Sitemap
  • Advance Search
Others

ਰਾਸ਼ਟਰੀ ਉਪਭੋਗਤਾ ਹੈਲਪਲਾਈਨ

“ਭਾਰਤ ਵਿੱਚ ਉਪਭੋਗਤਾ ਸੰਭਾਲ ਦੀ ਫਰੰਟ ਲਾਈਨ”

Posted On: 16 OCT 2025 12:41PM

 

ਜਾਣ-ਪਛਾਣ

 

ਇੱਕ ਹੋਰ ਘਟਨਾ ਵਿੱਚ, ਹਰਿਆਣਾ ਦੇ ਗੁੜਗਾਂਓ ਦੇ ਇੱਕ ਉਪਭੋਗਤਾ ਨੇ ਇੱਕ ਰਜਿਸਟਰਡ ਏਜੰਸੀ ਤੋਂ ਪ੍ਰਾਪਤ ਗੈਸ ਸਿਲੰਡਰ ਦਾ ਵਜ਼ਨ ਸੰਭਾਵਨਾ ਤੋਂ ਘੱਟ ਹੋਣ ਦੀ ਸ਼ਿਕਾਇਤ ਕੀਤੀ। ਏਜੰਸੀ ਦੁਆਰਾ ਕੋਈ ਸਮਾਧਾਨ ਨਾ ਮਿਲਣ ‘ਤੇ ਉਪਭੋਗਤਾ ਨੇ ਐੱਨਸੀਐੱਚ ਦਾ ਰੁੱਖ ਕੀਤਾ। ਸਮੱਸਿਆ ਦਾ ਤੁਰੰਤ ਸਮਾਧਾਨ ਕਰ ਦਿੱਤਾ ਗਿਆ। ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ, ਉਪਭੋਗਤਾ ਨੇ ਕਿਹਾ, “ਇਸ਼ੂ ਤੋਂ ਸੋਲਵ ਹੋ ਗਿਆ ਹੈ, ਯੇਹ ਬਹੁਤ ਅੱਛੀ ਬਾਤ ਹੈ। ਆਪ ਤੁਰੰਤ ਐਕਸ਼ਨ ਲੇਤੇ ਹੋ ਔਰ ਟਾਈਮ ਪੇ ਸੌਲਿਊਸ਼ਨ ਦੇਤੇ ਹੋ ਇਸਕਾ ।”

 

ਇਹ ਸਿਰਫ਼ ਸਫਲਤਾ ਦੀਆਂ ਇਕੱਲੀਆਂ ਕਹਾਣੀਆਂ ਨਹੀਂ ਹਨ, ਸਗੋਂ ਇਸ ਗੱਲ ਦੀ ਸਪਸ਼ਟ ਉਦਾਹਰਣ ਹੈ ਕਿ ਰਾਸ਼ਟਰੀ ਉਪਭੋਗਤਾ ਹੈਲਪ ਲਾਈਨ ਕਿਸ ਤਰ੍ਹਾਂ ਆਮ ਨਾਗਰਿਕਾਂ ਲਈ ਜੀਵਨ ਰੇਖਾ ਦਾ ਕੰਮ ਕਰਦੀ ਹੈ। ਹੈਲਪਲਾਈਨ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੀ ਇੱਕ ਪ੍ਰਮੁੱਖ ਪਹਿਲ ਹੈ ਜੋ ਉਪਭੋਗਤਾਵਾਂ ਦਾ ਮਾਰਗਦਰਸ਼ਨ ਕਰਦੀ ਹੈ, ਸ਼ਿਕਾਇਤਾਂ ਦਾ ਸਮਾਧਾਨ ਕਰਦੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ। ਇਹ consumerhelpline.gov.in ਪੋਰਟਲ ਰਾਹੀਂ ਸੰਚਾਲਿਤ ਹੁੰਦਾ ਹੈ ਅਤੇ ਏਕੀਕ੍ਰਿਤ ਸ਼ਿਕਾਇਤ ਨਿਵਾਰਣ ਵਿਧੀ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਪਲੈਟਫਾਰਮ ਉਪਭੋਗਤਾਵਾਂ, ਸਰਕਾਰੀ ਏਜੰਸੀਆਂ, ਰੈਗੂਲੇਟਰਾਂ, ਲੋਕਪਾਲਾਂ, ਕੰਪਨੀਆਂ ਅਤੇ ਕਾਲ ਸੈਂਟਰਾਂ ਨੂੰ ਇੱਕ ਹੀ ਸਿਸਟਮ ‘ਤੇ ਲਿਆਉਂਦਾ ਹੈ।

ਇਸ ਵਿਵਸਥਾ ਰਾਹੀਂ, ਉਪਭੋਗਤਾ ਔਨਲਾਈਨ ਸ਼ਿਕਾਇਤ ਦਰਜ਼ ਕਰ ਸਕਦੇ ਹਨ ਅਤੇ ਸੁਣਵਾਈ ਤੋਂ ਪਹਿਲਾਂ ਦੇ ਪੜਾਅ ਵਿੱਚ ਵੀ ਸਮਾਧਾਨ ਪ੍ਰਾਪਤ ਕਰ ਸਕਦੇ ਹਨ। ਜੇਕਰ ਉਹ ਸੰਤੁਸ਼ਟ ਨਹੀਂ ਹੁੰਦੇ ਹਨ, ਤਾਂ ਉਨ੍ਹਾਂ ਦੇ ਕੋਲ ਉਪਭੋਗਤਾ ਕਮਿਸ਼ਨਾਂ ਨਾਲ ਸੰਪਰਕ ਕਰਨ ਦਾ ਵਿਕਲਪ ਵੀ ਹੈ। ਇਹ ਪੋਰਟਲ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਦੀ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਗਿਆਨਵਰਧਕ ਪਲੈਟਫਾਰਮ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ।

ਉਪਭੋਗਤਾ ਸ਼ਿਕਾਇਤ ਨਿਵਾਰਣ ਵਿੱਚ ਤਰੱਕੀ

ਤਕਨਾਲੋਜੀ ਦਾ ਲਾਭ ਉਠਾਉਣ ਨਾਲ ਹੈਲਪਲਾਈਨ ਦੀ ਪਹੁੰਚ ਅਤੇ ਕੁਸ਼ਲਤਾ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਕਾਲ ਦੀ ਸੰਖਿਆ ਦਸ ਗੁਣਾ ਤੋਂ ਵੀ ਜ਼ਿਆਦਾ ਵਧ ਗਈ ਹੈ। ਕਾਲ ਦੀ ਸੰਖਿਆ ਦਸੰਬਰ 2015 ਵਿੱਚ 12,553 ਤੋਂ ਵਧ ਕੇ ਦਸੰਬਰ 2024 ਵਿੱਚ 1,55,138 ਹੋ ਗਈ ਹੈ। ਵਰਤਮਾਨ ਵਿੱਚ ਇਸ ਪਲੈਟਫਾਰਮ ‘ਤੇ ਪ੍ਰਤੀ ਮਹੀਨਾ ਇੱਕ ਲੱਖ ਤੋਂ ਵੱਧ ਸ਼ਿਕਾਇਤਾਂ ਵਧਦੇ ਉਪਭੋਗਤਾ ਵਿਸ਼ਵਾਸ ਨੂੰ ਦਰਸਾਉਂਦੀਆਂ ਹਨਮਾਸਿਕ ਸ਼ਿਕਾਇਤ ਰਜਿਸਟ੍ਰੇਸ਼ਨ ਦੀ ਔਸਤ ਸੰਖਿਆ 2017 ਵਿੱਚ 37,062 ਤੋਂ ਵਧ ਕੇ 2025 ਵਿੱਚ 1,70,585 ਹੋ ਗਈ ਹੈ। ਡਿਜੀਟਲ ਮਾਧਿਅਮਾਂ ਦੀ ਸ਼ੁਰੂਆਤ ਦੇ ਨਾਲ, ਹੈਲਪਲਾਈਨ ‘ਤੇ ਲਗਭਗ 65 ਪ੍ਰਤੀਸ਼ਤ ਉਪਭੋਗਤਾ ਸ਼ਿਕਾਇਤਾਂ ਔਨਲਾਈਨ ਅਤੇ ਡਿਜੀਟਲ ਚੈਨਲਾਂ ਰਾਹੀਂ ਦਰਜ ਕੀਤੀਆਂ ਜਾਂਦੀਆਂ ਹਨ। ਵ੍ਹਾਟਸਐਪ ਰਾਹੀਂ ਸ਼ਿਕਾਇਤ ਰਜਿਸਟ੍ਰੇਸ਼ਨ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ, ਜੋ ਮਾਰਚ 2023 ਵਿੱਚ 3 ਪ੍ਰਤੀਸ਼ਤ ਤੋਂ ਵਧ ਕੇ ਮਾਰਚ 2025 ਵਿੱਚ 20 ਪ੍ਰਤੀਸ਼ਤ ਹੋ ਗਿਆ ਹੈ।

 

ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੇ ਜੁਲਾਈ 2025 ਵਿੱਚ 27 ਵੱਖ-ਵੱਖ ਖੇਤਰਾਂ ਵਿੱਚ 7,256 ਉਪਭੋਗਤਾ ਸ਼ਿਕਾਇਤਾਂ ਦਾ ਸਮਾਧਾਨ ਕਰਕੇ 2.72 ਕਰੋੜ ਰੁਪਏ ਦੇ ਕੁੱਲ ਰਿਫੰਡ ਦੀ ਸਫ਼ਲਤਾਪੂਰਵਕ ਸੁਵਿਧਾ ਪ੍ਰਦਾਨ ਕੀਤੀ ਹੈ। ਅਪ੍ਰੈਲ 2025 ਵਿੱਚ 1079 ਉਪਭੋਗਤਾ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ 62 ਲੱਖ ਰੁਪਏ ਦਾ ਕੁੱਲ ਰਿਫੰਡ ਪ੍ਰਦਾਨ ਕੀਤਾ ਗਿਆ ਸੀ। ਜੁਲਾਈ 2025 ਲਈ ਈ-ਕਾਮਰਸ ਖੇਤਰ ਵਿੱਚ ਰਿਫੰਡ ਨਾਲ ਸਬੰਧਿਤ ਸ਼ਿਕਾਇਤਾਂ ਦੀ ਸਭ ਤੋਂ ਵੱਡੀ ਸੰਖਿਆ ਸੀ। ਇਸ ਵਿੱਚ 3,594 ਮਾਮਲਿਆਂ ਦੇ ਨਤੀਜੇ ਵਜੋਂ 1.34 ਕਰੋੜ ਰੁਪਏ ਦਾ ਰਿਫੰਡ ਹੋਇਆਯਾਤਰਾ ਅਤੇ ਟੂਰਿਜ਼ਮ ਖੇਤਰ ਵਿੱਚ ਰਿਫੰਡ ਦੀ ਰਾਸ਼ੀ 31 ਲੱਖ ਰੁਪਏ ਸੀ।

ਕਨਵਰਜੈਂਸ ਪਹਿਲ ਦੇ ਤਹਿਤ, ਕੰਪਨੀਆਂ ਸਵੈ-ਇੱਛਤ ਅਤੇ ਮੁਫ਼ਤ ਅਧਾਰ ‘ਤੇ ਰਾਸ਼ਟਰੀ ਉਪਭੋਗਤਾ ਹੈਲਪਲਾਈਨ ਦੇ ਨਾਲ ਸਾਂਝੇਦਾਰੀ ਕਰਦੀਆਂ ਹਨ ਤਾਂ ਜੋਂ ਗ੍ਰਾਹਕਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਅਤੇ ਸੁਹਿਰਦਪੂਰਨ ਹੱਲ ਯਕੀਨੀ ਬਣਾਇਆ ਜਾ ਸਕਦਾ ਹੈ। ਸ਼ਿਕਾਇਤਾਂ ਤੁਰੰਤ ਭੇਜੀਆਂ ਜਾਂਦੀਆਂ ਹਨ ਅਤੇ ਕੰਪਨੀਆਂ ਤੋਂ 30 ਦਿਨਾਂ ਦੇ ਅੰਦਰ ਜਵਾਬ ਦੇਣ ਦੀ ਉਮੀਦ ਹੈ।

ਕਨਵਰਜੈਂਸ ਪਾਰਟਨਰਾਂ ਦੀ ਸੰਖਿਆ 2017 ਵਿੱਚ 263 ਤੋਂ ਵਧ ਕੇ ਸਤੰਬਰ, 2025 ਤੱਕ 1,142 ਕੰਪਨੀਆਂ ਤੱਕ ਪਹੁੰਚ ਗਈ ਹੈ। ਇਸ ਨਾਲ ਸਮੇਂ ‘ਤੇ ਸ਼ਿਕਾਇਤ ਨਿਵਾਰਣ ਲਈ ਸਹਿਯੋਗੀ ਤੰਤਰ ਮਜ਼ਬੂਤ ਹੋਇਆ ਹੈ।

ਐੱਨਸੀਐੱਚ ਦੇ ਨਾਲ ਸਾਂਝੇਦਾਰੀ ਕਰਨ ਨਾਲ ਕਈ ਲਾਭ

  • ਕੰਪਨੀਆਂ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੀਆਂ ਸ਼ਿਕਾਇਤਾਂ ਦਾ ਸਰਗਰਮੀ ਨਾਲ ਸਮਾਧਾਨ ਕਰ ਸਕਦੀਆਂ ਹਨ, ਜਿਸ ਨਾਲ ਵਿਵਾਦਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
  • ਇਹ ਦ੍ਰਿਸ਼ਟੀਕੋਣ ਤੇਜ਼ ਅਤੇ ਆਪਸੀ ਤੌਰ ‘ਤੇ ਸੰਤੋਸ਼ਜਨਕ ਸਮਾਧਾਨ ਨੂੰ ਸੰਭਵ ਬਣਾਉਂਦਾ ਹੈ, ਜਿਸ ਨਾਲ ਗ੍ਰਾਹਕ ਅਤੇ ਕੰਪਨੀ ਦੋਵਾਂ ਨੂੰ ਲਾਭ ਹੁੰਦਾ ਹੈ।
  • ਇਹ ਬਿਹਤਰ ਸੇਵਾ ਰਾਹੀਂ ਗ੍ਰਾਹਕਾਂ ਦੀ ਧਾਰਨਾ ਵਿੱਚ ਸੁਧਾਰ ਅਤੇ ਵਫ਼ਾਦਾਰੀ ਬਣਾਉਣ ਵਿੱਚ ਮਦਦ ਕਰਦਾ ਹੈ।
  • ਭਾਗੀਦਾਰੀ ਮਜ਼ਬੂਤ ਕਾਰਪੋਰੇਟ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਤੀ ਵਚਨਬੱਧਤਾ ਪ੍ਰਦਰਸ਼ਿਤ ਕਰਦੀ ਹੈ।

 

 

 

 

ਵਿਭਾਗ ਉਨ੍ਹਾਂ ਕੰਪਨੀਆਂ ਦੀ ਵੀ ਪਹਿਚਾਣ ਕਰਦਾ ਹੈ ਜਿਨ੍ਹਾਂ ਦੇ ਕੋਲ ਵੱਡੀ ਸੰਖਿਆ ਵਿੱਚ ਸ਼ਿਕਾਇਤਾਂ ਆਉਂਦੀਆਂ ਹਨ, ਪਰ ਜੋ ਹੁਣ ਤੱਕ ਕਨਵਰਜੈਂਸ ਪਹਿਲ ਦਾ ਹਿੱਸਾ ਨਹੀਂ ਹਨ। ਵਿਭਾਗ ਇਨ੍ਹਾਂ ਕੰਪਨੀਆਂ ਨੂੰ ਸਵੈ-ਇੱਛਾ ਨਾਲ ਕਨਵਰਜੈਂਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਦਾ ਹੈ। ਪਾਰਟਨਰ ਕੰਪਨੀਆਂ ਨੂੰ ਅਸਲ ਸਮੇਂ ਵਿੱਚ ਸ਼ਿਕਾਇਤਾਂ ਦਾ ਡੇਟਾ ਪ੍ਰਾਪਤ ਹੁੰਦਾ ਹੈ, ਜਿਸ ਨਾਲ ਉਹ ਸਮੱਸਿਆਵਾਂ ਦਾ ਜਲਦੀ ਅਤੇ ਨਿਰਪੱਖ ਸਮਾਧਾਨ ਕਰ ਪਾਉਂਦੀਆਂ ਹਨ, ਜਿਸ ਨਾਲ ਪਾਰਦਰਸ਼ਿਤਾ  ਜਵਾਬਦੇਹੀ ਅਤੇ ਉਪਭੋਗਤਾ ਵਿਸ਼ਵਾਸ ਵਧਦਾ ਹੈ। ਸਮੇਂ ‘ਤੇ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸੁਚਾਰੂ ਤੌਰ ‘ਤੇ ਉਮੀਦ ਕੀਤੀ ਜਾਂਦੀ ਹੈ, ਅਤੇ ਪੂਰੀ ਤਰ੍ਹਾਂ ਨਾਲ ਔਨਲਾਈਨ, ਉਪਯੋਗਕਰਤਾ-ਅਨੁਕੂਲ ਔਨਬੋਰਡਿੰਗ ਪ੍ਰਕਿਰਿਆ ਰਸਮੀ ਨਿਆਂਇਕ ਤੰਤਰ ‘ਤੇ ਬੋਝ ਨੂੰ ਘੱਟ ਕਰਦੇ ਹੋਏ ਵਿਆਪਕ ਉਦਯੋਗ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਦੀ ਹੈ।

 

ਰਾਸ਼ਟਰੀ ਉਪਭੋਗਤਾ ਹੈਲਪਲਾਈਨ ਵਿਦਿਆਰਥੀਆਂ ਨੂੰ ਫੰਡ ਵਾਪਸੀ ਸਬੰਧੀ ਵਿਵਾਦਾਂ ਵਿੱਚ ਸਸ਼ਕਤ ਬਣਾਉਂਦੀ ਹੈ

ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਫਰਵਰੀ 2025 ਤੱਕ 1.56 ਕਰੋੜ ਰੁਪਏ ਦਾ ਰਿਫੰਡ ਸੁਰੱਖਿਅਤ ਕਰ ਲਿਆ ਹੈ। ਕੋਚਿੰਗ ਸੈਂਟਰਾਂ ਦੁਆਰਾ ਰਿਫੰਡ ਦੀਆਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਨਾ ਕਰਨ ਦੇ ਬਾਅਦ, ਸਿਵਿਲ ਸੇਵਾ, ਇੰਜੀਨੀਅਰਿੰਗ ਅਤੇ ਹੋਰ ਕੋਰਸਾਂ ਵਿੱਚ ਨਾਮਜ਼ਦ 600 ਤੋਂ ਜ਼ਿਆਦਾ ਵਿਦਿਆਰਥੀਆਂ ਲਈ ਇਹ ਕਦਮ ਉਠਾਇਆ ਗਿਆ। ਰਾਸ਼ਟਰੀ ਉਪਭੋਗਤਾ ਹੈਲਪਲਾਈਨ ‘ਤੇ ਦਰਜ ਸ਼ਿਕਾਇਤਾਂ ਰਾਹੀਂ ਕੀਤੀ ਗਈ ਇਸ ਕਾਰਵਾਈ ਨਾਲ ਅਧੂਰੀਆਂ ਸੇਵਾਵਾਂ, ਰੱਦ ਕੀਤੀਆਂ ਗਈਆਂ ਕਲਾਸਾਂ ਅਤੇ ਅਨੁਚਿਤ ਅਭਿਆਸਾਂ ਜਿਹੇ ਮੁੱਦਿਆਂ ਦਾ ਸਮੇਂ ‘ਤੇ ਸਮਾਧਾਨ ਯਕੀਨੀ ਬਣਾਇਆ। ਨਾਲ ਹੀ ਕੋਚਿੰਗ ਸੰਸਥਾਨਾਂ ਲਈ ਪਾਰਦਰਸ਼ੀ, ਵਿਦਿਆਰਥੀ-ਹਿਤੈਸ਼ੀ ਰਿਫੰਡ ਨੀਤੀਆਂ ਅਪਣਾਉਣਾ ਵੀ ਲਾਜ਼ਮੀ ਹੋ ਗਿਆ।

 

 

ਜਮਸ਼ੇਦਪੁਰ ਦੇ ਇੱਕ ਜੇਈਈ ਉਮੀਦਵਾਰ ਨੂੰ ਭੁਗਤਾਨ ਦਾ ਪ੍ਰਮਾਣ ਹੋਣ ਦੇ ਬਾਵਜੂਦ ਕੋਰਸ ਕਰਨ ਨਾਲ ਮਨਾ ਕਰ ਦਿੱਤਾ ਗਿਆ ਸੀ। ਰਾਸ਼ਟਰੀ ਉਪਭੋਗਤਾ ਹੈਲਪਲਾਈਨ ਦੀ ਮਦਦ ਨਾਲ ਉਸ ਦਾ ਪੈਸਾ ਵਾਪਸ ਮਿਲ ਗਿਆ। ਤੁਰੰਤ ਸਮਾਧਾਨ ਲਈ ਧੰਨਵਾਦੀ ਵਿਦਿਆਰਥੀਆਂ ਨੇ ਲਿਖਿਆ “ਰਿਫੰਡ ਮਿਲ ਗਿਆ, ਧੰਨਵਾਦ।”

 

 

 

ਐੱਨਸੀਐੱਚ ਨੂੰ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ, 2025 ਦੇ ਨਾਲ ਏਕੀਕ੍ਰਿਤ ਕੀਤਾ

 

ਉਪਭੋਗਤਾ ਮਾਮਲੇ ਵਿਭਾਗ ਨੇ ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੂੰ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ, 2025 ਦੇ ਨਾਲ ਏਕੀਕ੍ਰਿਤ ਕੀਤਾ ਹੈ। ਸੁਧਾਰਾਂ ਨੂੰ ਸਤੰਬਰ 2025 ਵਿੱਚ ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਵਿੱਚ ਜੀਐੱਸਟੀ ਕੌਂਸਲ ਦੀ 56ਵੀਂ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰਧਾਨ ਮੰਤਰੀ ਦੁਆਰਾ ਸੁਤੰਤਰਤਾ ਦਿਵਸ 2025 ਦੇ ਸੰਬੋਧਨ ਵਿੱਚ ਦੱਸੇ ਗਏ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ। 22 ਸਤੰਬਰ 2025 ਤੋਂ ਸੰਸ਼ੋਧਿਤ ਜੀਐੱਸਟੀ ਫੀਸ, ਦਰਾਂ ਅਤੇ ਛੂਟ ਲਾਗੂ ਹੋਣ ਦੇ ਬਾਅਦ ਉਪਭੋਗਤਾਵਾਂ ਦੇ ਸਵਾਲਾਂ ਅਤੇ ਸ਼ਿਕਾਇਤਾਂ ਵਿੱਚ ਸੰਭਾਵਿਤ ਵਾਧੇ ਨੂੰ ਕੰਟਰੋਲ ਕਰਨ ਲਈ, ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ 2025 ਦੇ ਲਾਗੂਕਰਨ ਦੇ ਬਾਅਦ ਤੋਂ, ਰਾਸ਼ਟਰੀ ਉਪਭੋਗਤਾ ਹੈਲਪਲਾਈਨ ‘ਤੇ 2 ਅਕਤੂਬਰ 2025 ਤੱਕ ਜੀਐੱਸਟੀ ਮੁੱਦਿਆਂ ਨਾਲ ਸਬੰਧਿਤ 3,981 ਕਾਲਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 31 ਪ੍ਰਤੀਸ਼ਤ ਸਵਾਲ ਸਨ ਅਤੇ 69 ਪ੍ਰਤੀਸ਼ਤ ਰਸਮੀ ਸ਼ਿਕਾਇਤਾਂ ਸਨ, ਜਿਨ੍ਹਾਂ ‘ਤੇ ਅੱਗੇ ਦੀ ਕਾਰਵਾਈ ਲਈ ਵਿਚਾਰ ਕੀਤਾ ਗਿਆ।

 

ਕੁੱਲ ਸ਼ਿਕਾਇਤਾਂ ਵਿੱਚੋਂ 1,992 ਸ਼ਿਕਾਇਤਾਂ ਨੂੰ ਅੱਗੇ ਦੀ ਕਾਰਵਾਈ ਲਈ ਕੇਂਦਰੀ ਅਪ੍ਰੱਤਖ ਟੈਕਸ ਅਤੇ ਕਸਟਮ ਡਿਊਟੀ ਬੋਰਡ (ਸੀਬੀਆਈਸੀ) ਨੂੰ ਭੇਜ ਦਿੱਤਾ ਗਿਆ ਹੈ, ਜਦਕਿ 761 ਸ਼ਿਕਾਇਤਾਂ ਨੂੰ ਸਿੱਧੇ ਸਮਾਧਾਨ ਲਈ ਸਬੰਧਿਤ ਕਨਵਰਜੈਂਸ ਪਾਰਟਨਰ ਕੰਪਨੀਆਂ ਨੂੰ ਤਤਕਾਲ ਭੇਜ ਦਿੱਤਾ ਗਿਆ ਹੈ।

ਕਈ ਅਜਿਹੇ ਪ੍ਰਮੁੱਖ ਖੇਤਰ ਉਭਰੇ ਹਨ, ਜਿੱਥੇ ਉਪਭੋਗਤਾ ਜੀਐੱਸਟੀ ਪਰਿਵਰਤਨਾਂ ਦੇ ਬਾਅਦ ਸਪਸ਼ਟਤਾ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ:

  • ਸ਼ਿਕਾਇਤਾਂ ਦਾ ਇੱਕ ਵੱਡਾ ਹਿੱਸਾ ਦੁੱਧ ਦੀਆਂ ਕੀਮਤਾਂ ਨਾਲ ਸਬੰਧਿਤ ਸੀ। ਕਈ ਉਪਭੋਗਤਾ ਐੱਨਸੀਐੱਚ ਪਹੁੰਚੇ। ਉਨ੍ਹਾਂ ਦਾ ਮੰਨਣਾ ਸੀ ਕਿ ਦੁੱਧ ਕੰਪਨੀਆਂ ਨੂੰ ਸੰਸ਼ੋਧਿਤ ਜੀਐੱਸਟੀ ਦਰਾਂ ਦੇ ਮੱਦੇਨਜ਼ਰ ਦੁੱਧ ਦੀਆਂ ਕੀਮਤਾਂ ਘੱਟ ਕਰਨੀਆਂ ਚਾਹੀਦੀਆਂ ਹਨ, ਲੇਕਿਨ ਉਨ੍ਹਾਂ ਨੂੰ ਸਪਸ਼ਟ ਕੀਤਾ ਗਿਆ ਕਿ ਤਾਜ਼ਾ ਦੁੱਧ ਪਹਿਲਾਂ ਤੋਂ ਹੀ ਜੀਐੱਸਟੀ ਤੋਂ ਮੁਕਤ ਹੈ ਅਤੇ ਹੁਣ ਯੂਐੱਚਟੀ ਦੁੱਧ ਨੂੰ ਵੀ ਛੂਟ ਦੇ ਦਿੱਤੀ ਗਈ ਹੈ।
  • ਸ਼ਿਕਾਇਤਾਂ ਦਾ ਇੱਕ ਹੋਰ ਵੱਡਾ ਸਮੂਹ ਔਨਲਾਈਨ ਖਰੀਦੇ ਹਏ ਇਲੈਕਟ੍ਰੌਨਿਕ ਸਮਾਨਾਂ ਨਾਲ ਸਬੰਧਿਤ ਸੀ। ਉਪਭੋਗਤਾਵਾਂ ਨੇ ਦੋਸ਼ ਲਗਾਇਆ ਕਿ ਜੀਐੱਸਟੀ ਵਿੱਚ ਕਟੌਤੀ ਦੇ ਬਾਵਜੂਦ ਕੋਈ ਲਾਭ ਨਹੀਂ ਦਿੱਤਾ ਗਿਆ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਦਰਾਂ ਵਿੱਚ ਕਟੌਤੀ (28 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ) ਟੀਵੀ, ਏਸੀ, ਮੌਨਿਟਰ ਅਤੇ ਡਿਸ਼ਵਾਸ਼ਰ ਜਿਹੀਆਂ ਵਸਤੂਆਂ ‘ਤੇ ਲਾਗੂ ਹੁੰਦੀ ਹੈ, ਜਦੋਂ ਕਿ ਲੈਪਟੌਪ, ਫਰਿਜ ਅਤੇ ਵਾਸ਼ਿੰਗ ਮਸ਼ੀਨ ਜਿਹੀਆਂ ਕੁਝ ਵਸਤੂਆਂ ‘ਤੇ ਪਹਿਲਾਂ ਤੋਂ ਹੀ 18 ਪ੍ਰਤੀਸ਼ਤ ਟੈਕਸ ਲਗਦਾ ਸੀ।
  • ਘਰੇਲੂ ਰਸੋਈ ਗੈਸ ਸਿਲੰਡਰ ਨੂੰ ਲੈ ਕੇ ਵੀ ਸ਼ਿਕਾਇਤਾਂ ਆਈਆਂ। ਲੋਕਾਂ ਨੇ ਕਿਹਾ ਕਿ ਕੀਮਤਾਂ ਘੱਟ ਨਹੀਂ ਹੋਈਆਂ ਹਨ। ਇਹ ਸਪਸ਼ਟ ਕੀਤਾ ਗਿਆ ਕਿ ਘਰੇਲੂ ਰਸੋਈ ਗੈਸ ‘ਤੇ ਜੀਐੱਸਟੀ ਦੀ ਦਰ 5 ਪ੍ਰਤੀਸ਼ਤ ਹੀ ਰਹੇਗੀ।
  • ਕੁਝ ਸ਼ਿਕਾਇਤਾਂ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਸਨ, ਜਿੱਥੇ ਲੋਕਾਂ ਨੂੰ ਕੀਮਤਾਂ ਵਿੱਚ ਕਟੌਤੀ ਦੀ ਉਮੀਦ ਸੀ। ਹਾਲਾਂਕਿ ਪੈਟਰੋਲ ਪੂਰੀ ਤਰ੍ਹਾਂ ਨਾਲ ਜੀਐੱਸਟੀ ਵਿਵਸਥਾ ਤੋਂ ਬਾਹਰ ਹੈ।

ਕੋਈ ਵਿਅਕਤੀ ਆਪਣੀ ਸ਼ਿਕਾਇਤ ਕਿਵੇਂ ਦਰਜ ਕਰਵਾ ਸਕਦਾ ਹੈ?

ਉਪਭੋਗਤਾ ਵੱਖ-ਵੱਖ ਮਾਧਿਅਮਾਂ ਨਾਲ ਰਾਸ਼ਟਰੀ ਉਪਭੋਗਤਾ ਹੈਲਪਲਾਈਨ ‘ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ;

  • ਟੋਲ ਫ੍ਰੀ ਨੰਬਰ 1800 11 4000 ‘ਤੇ ਕਾਲ ਕਰੋ ਅਤੇ ਸਿੱਧੇ ਏਜੰਟ ਨਾਲ ਗੱਲ ਕਰੋ। ਟੋਲ- ਫ੍ਰੀ ਨੰਬਰ 1915 ਦੇ ਜ਼ਰੀਏ 17 ਭਾਸ਼ਾਵਾਂ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਜ  ਸਕਦੀਆਂ ਹਨ।
  • consumerhelpline.gov.in ਪੋਰਟਲ ‘ਤੇ ਰਜਿਸਟਰ ਕਰੋ। ਇੱਕ ਵਾਰ ਸਾਈਨਅੱਪ ਅਤੇ ਈਮੇਲ ਤਸਦੀਕ ਦੇ ਬਾਅਦ, ਇੱਕ ਯੂਜ਼ਰ ਆਈਡੀ ਅਤੇ ਪਾਸਵਰਡ ਬਣਾਇਆ ਜਾਵੇਗਾ। ਇਨ੍ਹਾਂ ਕ੍ਰੈਡੈਂਸ਼ੀਅਲਸ ਦੇ ਨਾਲ, ਉਪਭੋਗਤਾ ਲੌਗ ਇਨ ਸਕਦੇ ਹਨ, ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਸਹਾਇਕ ਦਸਤਾਵੇਜ਼ ਅਪਲੋਡ ਕਰ ਸਕਦੇ ਹਨ।
  • 8800001915 ‘ਤੇ ਐੱਸਐੱਮਐੱਸ ਭੇਜੋ ਅਤੇ ਟੀਮ ਉਪਭੋਗਤਾ ਨਾਲ ਸੰਪਰਕ ਕਰੇਗੀ।
  • ਸ਼ਿਕਾਇਤ ਦਰਜ ਕਰਨ ਦੇ ਵ੍ਹਾਟਸਐਪ ਦੀ ਵਰਤੋਂ ਕਰੋ।
  • ਐੱਨਸੀਐੱਚ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰੋ।
  • ਉਮੰਗ ਐਪ ‘ਤੇ ਸੇਵਾ ਦੀ ਵਰਤੋਂ ਕਰੋ।

ਇਸ ਤੋਂ ਇਲਾਵਾ ਇੱਕ ਸਮਰਪਿਤ ਫੀਡਬੈਕ ਵਿਧੀ https://consumerhelpline.gov.in/public/feedback ਸ਼ੁਰੂ ਕੀਤੀ ਗਈ ਹੈ, ਜੋ ਉਪਭੋਗਤਾਵਾਂ ਨੂੰ ਸੁਝਾਅ ਸਾਂਝਾ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ। ਪ੍ਰਾਪਤ ਫੀਡਬੈਕ ਦੀ ਯੋਜਨਾਬੰਧ ਢੰਗ ਨਾਲ ਸਮੀਖਿਆ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਜੋ ਉਪਭੋਗਤਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਿਰੰਤਰ ਸੁਧਾਰ ਲਈ ਇੱਕ ਮਹੱਤਵਪੂਰਨ ਇਨਪੁਟ ਦੇ ਰੂਪ ਵਿੱਚ ਕੰਮ ਕਰਦਾ ਹੈ।

ਸਿੱਟਾ

ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੇ ਉਪਭੋਗਤਾ ਅਧਿਕਾਰਾਂ ਦੀ ਰੱਖਿਆ ਅਤੇ ਨਿਰਪੱਖ ਵਪਾਰਕ ਅਭਿਆਸਾਂ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ ਹੈ। ਸਮੇਂ ‘ਤੇ ਸ਼ਿਕਾਇਤ ਨਿਵਾਰਣ ਪ੍ਰਦਾਨ ਕਰਕੇ, ਉਪਭੋਗਤਾਵਾਂ, ਕੰਪਨੀਆਂ ਅਤੇ ਅਧਿਕਾਰੀਆਂ ਦਰਮਿਆਨ ਸਹਿਯੋਗ ਨੂੰ ਪਹੁੰਚਯੋਗ ਬਣਾ ਕੇ ਅਤੇ ਵਧੇਰੇ ਕੁਸ਼ਲਤਾ ਲਈ ਤਕਨਾਲੋਜੀ ਦਾ ਲਾਭ ਉਠਾ ਕੇ, ਐੱਨਸੀਐੱਚ ਵਿਅਕਤੀਆਂ ਨੂੰ ਲੰਬੀ ਕਾਨੂੰਨੀ ਪ੍ਰਕਿਰਿਆਵਾਂ ਦੇ ਬਿਨਾਂ ਨਿਆਂ ਪਾਉਣ ਵਿੱਚ ਸਮਰੱਥ ਬਣਾਉਂਦਾ ਹੈ। ਇਸ ਦਾ ਸਰਗਰਮ ਦ੍ਰਿਸ਼ਟੀਕੋਣ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਦਾ ਹੈ, ਵਿਵਸਥਾ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਜਵਾਬਦੇਹੀ ਦੀ ਸੰਸਕ੍ਰਿਤੀ ਨੂੰ ਹੁਲਾਰਾ ਦਿੰਦਾ ਹੈ, ਜਿਸ ਨਾਲ ਇਹ ਭਾਰਤ ਦੇ ਉਪਭੋਗਤਾ ਸੁਰੱਖਿਆ ਢਾਂਚੇ ਵਿੱਚ ਇੱਕ ਲਾਜ਼ਮੀ ਉਪਕਰਣ ਬਣ ਜਾਂਦਾ ਹੈ।

ਸੰਦਰਭ

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਰਾਸ਼ਟਰੀ ਉਪਭੋਗਤਾ ਹੈਲਪਲਾਈਨ

https://consumerhelpline.gov.in/public/about

https://consumerhelpline.gov.in/public/convergenceprogram

https://consumerhelpline.gov.in/public/dashboard/refundReport?from=2025-04-01&to=2025-04-30

 

ਪੀਆਈਬੀ ਪ੍ਰੈੱਸ ਰਿਲੀਜ਼

https://www.pib.gov.in/PressReleasePage.aspx?PRID=2159698

https://www.pib.gov.in/PressReleasePage.aspx?PRID=2168858

https://www.pib.gov.in/PressReleasePage.aspx?PRID=2105466

https://www.pib.gov.in/PressReleasePage.aspx?PRID=2174242

ਰਾਸ਼ਟਰੀ ਉਪਭੋਗਤਾ ਹੈਲਪਲਾਈਨ

*****

ਐੱਸਕੇ/ਐੱਸਐੱਮ/ਏਕੇ

(Explainer ID: 155647) आगंतुक पटल : 63
Provide suggestions / comments
इस विज्ञप्ति को इन भाषाओं में पढ़ें: English , Urdu , Nepali , हिन्दी , Hindi_Ddn , Marathi , Bengali , Manipuri , Assamese , Gujarati , Odia , Telugu , Kannada , Malayalam
National Portal Of India
STQC Certificate