• Sitemap
  • Advance Search
Technology

ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ

ਦਹਾਕੇ ਭਰ ਵਿੱਚ 6 ਗੁਣਾ ਵਾਧੇ ਦੇ ਨਾਲ ਸਾਲ 2024-25 ਵਿੱਚ ਉਤਪਾਦਨ ਵੱਧ ਕੇ 11.3 ਲੱਖ ਕਰੋੜ ਰੁਪਏ ਹੋਇਆ

Posted On: 11 OCT 2025 2:16PM

 

ਮੁੱਖ ਨੁਕਤੇ

  • ਇਲੈਕਟ੍ਰੋਨਿਕਸ ਦਾ ਉਤਪਾਦਨ ਸਾਲ 2014-15 ਵਿੱਚ 1.9 ਲੱਖ ਕਰੋੜ ਰੁਪਏ ਤੋਂ ਲਗਭਗ ਛੇ ਗੁਣਾ ਵਧ ਕੇ 2024-25 ਵਿੱਚ 11.3 ਲੱਖ ਕਰੋੜ ਰੁਪਏ ਹੋ ਗਿਆ।
  • ਮੋਬਾਈਲ ਫ਼ੋਨ ਨਿਰਯਾਤ ਸਾਲ 2014-15 ਵਿੱਚ ₹1,500 ਕਰੋੜ ਰੁਪਏ ਤੋਂ 127 ਗੁਣਾ ਵਧ ਕੇ ਸਾਲ 2024-25 ਵਿੱਚ 2 ਲੱਖ ਕਰੋੜ ਰੁਪਏ ਹੋ ਗਿਆ।
  • ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫ਼ੋਨ ਨਿਰਮਾਤਾ ਹੈ।
  • ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਦੇ ਖੇਤਰ ਨੇ ਪਿਛਲੇ 10 ਵਰ੍ਹਿਆਂ ਵਿੱਚ 25 ਲੱਖ ਨੌਕਰੀਆਂ ਪੈਦਾ ਕੀਤੀਆਂ।

ਜਾਣ-ਪਛਾਣ

ਅਰਥ-ਵਿਵਸਥਾਵਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹੋਏ ਅਤੇ ਤਕਨੀਕੀ ਦ੍ਰਿਸ਼ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦੇ ਹੋਏ ਇਲੈਕਟ੍ਰੋਨਿਕਸ ਨਵੀਨਤਾ ਅਤੇ ਵਿਕਾਸ ਦਾ ਇੰਜਣ ਬਣ ਗਿਆ ਹੈ। ਦੁਨੀਆ ਭਰ ਵਿੱਚ, ਇਹ ਖੇਤਰ ਸੰਚਾਰ, ਆਟੋਮੇਸ਼ਨ ਅਤੇ ਕਨੈਕਟੀਵਿਟੀ ਦੀ ਦਿਸ਼ਾ ਵਿੱਚ ਪ੍ਰਗਤੀ ਨੂੰ ਗਤੀ ਦਿੰਦੇ ਹੋਏ ਸਮਾਜ ਵਿੱਚ ਰਹਿਣ, ਕੰਮ ਕਰਨ ਅਤੇ ਆਪਸੀ ਸੰਪਰਕ ਦੇ ਤਰੀਕਿਆਂ ਨੂੰ ਅਕਾਰ ਦੇ ਰਿਹਾ ਹੈ।

ਭਾਰਤ ਤੇਜ਼ੀ ਨਾਲ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਕੇਂਦਰ ਵਜੋਂ ਵਿਕਸਿਤ ਹੋਇਆ ਹੈ, ਜਿਸ ਨੇ ਪਿਛਲੇ ਇੱਕ ਦਹਾਕੇ ਵਿੱਚ ਉਤਪਾਦਨ ਵਿੱਚ ਲਗਭਗ ਛੇ ਗੁਣਾ ਵਾਧਾ ਦਰਜ ਕੀਤਾ ਹੈ। ਇਸ ਖੇਤਰ ਨੇ ਸਿਰਫ਼ ਆਪਣੇ ਉਦਯੋਗਿਕ ਅਧਾਰ ਦਾ ਹੀ ਵਿਸਤਾਰ ਨਹੀਂ ਕੀਤਾ, ਸਗੋਂ ਪਿਛਲੇ 10 ਵਰ੍ਹਿਆਂ ਵਿੱਚ 25 ਲੱਖ ਨੌਕਰੀਆਂ ਵੀ ਪੈਦਾ ਕੀਤੀਆਂ ਹਨ, ਜੋ ਕਿ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਇੱਕ ਪ੍ਰਮੁੱਖ ਚਾਲਕ ਵਜੋਂ ਇਸ ਦੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ। ਮਹੱਤਵਪੂਰਨ ਸਰਕਾਰੀ ਪਹਿਲਕਦਮੀਆਂ ਅਤੇ ਮਜ਼ਬੂਤ ਨੀਤੀਗਤ ਸਮਰਥਨ ਦੇ ਸਥਾਨਕ ਨਿਰਮਾਣ ਨੂੰ ਹੋਰ ਹੁਲਾਰਾ ਦਿੱਤਾ ਹੈ, ਨਿਰਯਾਤ ਦਾ ਵਿਸਤਾਰ ਕੀਤਾ ਹੈ ਅਤੇ ਮਹੱਤਵਪੂਰਨ ਵਿਸ਼ਵ-ਵਿਆਪੀ ਨਿਵੇਸ਼ ਆਕਰਸ਼ਿਤ ਕੀਤਾ ਹੈ।

ਸਾਲ 2030-31 ਤੱਕ 500 ਬਿਲੀਅਨ ਡਾਲਰ ਦਾ ਘਰੇਲੂ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਬਣਾਉਣ ਦੇ ਅਭਿਲਾਸ਼ੀ ਦ੍ਰਿਸ਼ਟੀਕੋਣ ਨਾਲ, ਭਾਰਤ ਘਰੇਲੂ ਪੱਧਰ ‘ਤੇ ਵਿਆਪਕ ਮੌਕਿਆਂ ਨੂੰ ਪੈਦਾ ਕਰਨ ਦੇ ਨਾਲ ਹੀ ਨਾਲ ਵਿਸ਼ਵ ਦੇ ਲਈ ਨਵੀਨਤਾ ਕਰਦੇ ਹੋਏ ਤਕਨਾਲੋਜੀ ਦੇ ਖੇਤਰ ਵਿੱਚ ਵਿਸ਼ਵਵਿਆਪੀ ਪੱਧਰ ‘ਤੇ ਮੋਹਰੀ ਤੌਰ 'ਤੇ ਉਭਰਨ ਨੂੰ ਤਿਆਰ ਹੈ।

ਇਲੈਕਟ੍ਰੋਨਿਕਸ ਉਤਪਾਦਨ ਅਤੇ ਨਿਰਯਾਤ ਦ੍ਰਿਸ਼

ਮੇਕ ਇਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਵਰਗੀਆਂ ਪਹਿਲਕਦਮੀਆਂ, ਮਜ਼ਬੂਤ ਨੀਤੀਗਤ ਸਮਰਥਨ, ਤਕਨੀਕੀ ਤਰੱਕੀ ਅਤੇ ਹੁਨਰਮੰਦ ਕਾਰਜਬਲ ਦੀ ਬਦੌਲਤ ਭਾਰਤ ਤੇਜ਼ੀ ਨਾਲ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਦਾ ਗਲੋਬਲ ਹੱਬ ਬਣ ਗਿਆ ਹੈ ਅਤੇ ਇਸ ਨੇ ਉਤਪਾਦਨ ਅਤੇ ਨਿਰਯਾਤ ਦੋਵਾਂ ਨੂੰ ਬੇਮਿਸਾਲ ਪੱਧਰ 'ਤੇ ਪਹੁੰਚਾਇਆ ਹੈ।

 

ਪ੍ਰਮੁੱਖ ਪ੍ਰਾਪਤੀਆਂ:

  • ਇਲੈਕਟ੍ਰੋਨਿਕਸ ਦਾ ਉਤਪਾਦਨ ਸਾਲ 2014-15 ਦੇ 1.9 ਲੱਖ ਕਰੋੜ ਰੁਪਏ ਤੋਂ ਲਗਭਗ ਛੇ ਗੁਣਾ ਵਧ ਕੇ ਵਰ੍ਹੇ 2024-25 ਵਿੱਚ 11.3 ਲੱਖ ਕਰੋੜ ਰੁਪਏ ਹੋ ਗਿਆ।
  • ਇਸ ਸਮੇਂ ਦੌਰਾਨ ਨਿਰਯਾਤ ₹38,000 ਕਰੋੜ ਰੁਪਏ ਤੋਂ ਅੱਠ ਗੁਣਾ ਵਧ ਕੇ 3.27 ਲੱਖ ਕਰੋੜ ਰੁਪਏ ਹੋ ਗਿਆ।
  • ਪਿਛਲੇ 10 ਵਰ੍ਹਿਆਂ ਵਿੱਚ, ਭਾਰਤ ਵਿੱਚ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਨੇ 25 ਲੱਖ ਨੌਕਰੀਆਂ ਪੈਦਾ ਕੀਤੀਆਂ।
  • ਵਿੱਤੀ ਸਾਲ 2020-21 ਤੋਂ, ਭਾਰਤ ਨੇ ਇਲੈਕਟ੍ਰੋਨਿਕਸ ਨਿਰਮਾਣ ਖੇਤਰ ਵਿੱਚ 4 ਬਿਲੀਅਨ ਡਾਲਰ ਤੋਂ ਵੱਧ ਦਾ ਐੱਫਡੀਆਈ ਆਕਰਸ਼ਿਤ ਕੀਤਾ ਹੈ।
  • ਵਿੱਤੀ ਸਾਲ 2024-25 ਵਿੱਚ ਭਾਰਤੀ ਇਲੈਕਟ੍ਰੋਨਿਕ ਸਾਮਾਨ ਲਈ ਟੌਪ ਦੇ 5 ਨਿਰਯਾਤ ਸਥਾਨ ਅਮਰੀਕਾ, ਯੂਏਈ, ਨੀਦਰਲੈਂਡ, ਬ੍ਰਿਟੇਨ ਅਤੇ ਇਟਲੀ ਹਨ।

 

ਉਤਪਾਦਨ-ਲਿੰਕਡ ਇੰਸੈਂਟਿਵ (ਪੀਐੱਲਆਈ) ਯੋਜਨਾ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਵਿੱਚ ਸੁਧਾਰ ਵਰਗੇ ਸਹਾਇਕ ਉਪਾਵਾਂ ਨੇ ਨਿਰਮਾਣ ਅਤੇ ਨਿਰਯਾਤ ਨੂੰ ਜ਼ਿਕਰਯੋਗ ਤੌਰ ‘ਤੇ ਹੁਲਾਰਾ ਦਿੱਤਾ ਹੈ। ਇਲੈਕਟ੍ਰੋਨਿਕਸ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਨੇ ਦੇਸ਼ ਭਰ ਵਿੱਚ ਰੁਜ਼ਗਾਰ ਦੇ ਕਾਫ਼ੀ ਮੌਕੇ ਪੈਦਾ ਕੀਤੇ ਹਨ, ਜਦੋਂ ਕਿ ਭਾਰਤ ਦਾ ਇਲੈਕਟ੍ਰੋਨਿਕਸ ਖੇਤਰ ਮੁਕਾਬਲੇਬਾਜ਼ੀ ਵਧਾਉਂਦਾ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਦੇ ਹੋਏ ਵਿਸ਼ਵਵਿਆਪੀ ਸਪਲਾਈ ਚੇਨਾਂ ਵਿੱਚ ਡੂੰਘਾਈ ਨਾਲ ਏਕੀਕ੍ਰਿਤ ਹੋ ਗਿਆ ਹੈ।

ਮੋਬਾਈਲ ਨਿਰਮਾਣ ਅਤੇ ਨਿਰਯਾਤ

ਭਾਰਤ ਦੀ ਮੋਬਾਈਲ ਫ਼ੋਨ ਕ੍ਰਾਂਤੀ ਜੀਵਨ ਅਤੇ ਰੋਜ਼ੀ-ਰੋਟੀ ਨੂੰ ਨਵੇਂ ਆਕਾਰ ਵਿੱਚ ਢਾਲ ਰਹੀ ਹੈ। 85 ਪ੍ਰਤੀਸ਼ਤ ਤੋਂ ਵੱਧ ਭਾਰਤੀ ਪਰਿਵਾਰਾਂ ਕੋਲ ਘੱਟੋ-ਘੱਟ ਇੱਕ ਸਮਾਰਟਫ਼ੋਨ ਹੈ, ਇਸ ਦੇ ਕਾਰਨ, ਇਹ ਡਿਵਾਈਸ ਅੱਜ ਬੈਂਕਿੰਗ, ਸਿੱਖਿਆ, ਮਨੋਰੰਜਨ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਕਾਇਮ ਕਰਨ ਦੇ ਇੱਕ ਸਾਧਨ ਵਜੋਂ ਕੰਮ ਕਰਦਾ ਹੈ। ਮੋਬਾਈਲ ਕਨੈਕਟੀਵਿਟੀ ਵਿੱਤੀ ਸਮਾਵੇਸ਼ ਅਤੇ ਡਿਜੀਟਲ ਸਸ਼ਕਤੀਕਰਣ ਦਾ ਇੱਕ ਸ਼ਕਤੀਸ਼ਾਲੀ ਚਾਲਕ ਬਣ ਗਈ ਹੈ, ਜਿਸ ਨਾਲ ਭਾਰਤ ਦੁਨੀਆ ਦੇ ਸਭ ਤੋਂ ਵੱਧ ਆਪਸ ਵਿੱਚ ਜੁੜੇ ਸਮਾਜਾਂ ਵਿੱਚੋਂ ਇੱਕ ਬਣ ਗਿਆ ਹੈ।

ਮੁੱਖ ਪ੍ਰਾਪਤੀਆਂ

  • ਮੋਬਾਈਲ ਫ਼ੋਨ ਦਾ ਉਤਪਾਦਨ ਸਾਲ 2014-15 ਵਿੱਚ ₹18,000 ਕਰੋੜ ਤੋਂ 28 ਗੁਣਾ ਵਧ ਕੇ ਸਾਲ 2024-25 ਵਿੱਚ 5.45 ਲੱਖ ਕਰੋੜ ਰੁਪਏ ਹੋ ਗਿਆ ਹੈ।
  • ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫ਼ੋਨ ਨਿਰਮਾਤਾ ਬਣ ਗਿਆ ਹੈ।
  • ਭਾਰਤ ਦਾ ਮੋਬਾਈਲ ਨਿਰਮਾਣ ਉਦਯੋਗ ਤੇਜ਼ੀ ਨਾਲ ਵਧਿਆ ਹੈ - ਸਾਲ 2014 ਵਿੱਚ ਸਿਰਫ਼ 2 ਯੂਨਿਟਾਂ ਤੋਂ ਵਧ ਕੇ ਅੱਜ 300 ਤੋਂ ਜ਼ਿਆਦਾ ਯੂਨਿਟਾਂ ਤੱਕ ਪਹੁੰਚ ਗਿਆ ਹੈ।
  • ਸਲਾਨਾ ਲਗਭਗ 330 ਮਿਲੀਅਨ ਮੋਬਾਈਲ ਫ਼ੋਨ ਦਾ ਉਤਪਾਦਨ ਹੁੰਦਾ ਹੈ, ਅਤੇ ਦੇਸ਼ ਭਰ ਵਿੱਚ ਲਗਭਗ ਬਿਲੀਅਨ ਡਿਵਾਈਸ ਸਰਗਰਮ ਤੌਰ ‘ਤੇ ਵਰਤੋਂ ਵਿੱਚ ਲਿਆਏ ਜਾ ਰਹੇ ਹਨ।
  • ਸਾਲ 2014-15 ਵਿੱਚ ਨਿਰਯਾਤ 1,500 ਕਰੋੜ ਰੁਪਏ ਤੋਂ 127 ਗੁਣਾ ਵਧ ਕੇ ਸਾਲ 2024-25 ਵਿੱਚ 2 ਲੱਖ ਕਰੋੜ ਰੁਪਏ ਹੋ ਗਿਆ।
  • ਸਾਲ 2024 ਵਿੱਚ, ਭਾਰਤ ਤੋਂ ਹੋਣ ਵਾਲਾ ਐਪਲ ਦਾ ਨਿਰਯਾਤ ਰਿਕਾਰਡ 1,10,989 ਕਰੋੜ ਰੁਪਏ (12.8 ਬਿਲੀਅਨ ਡਾਲਰ) ਤੱਕ ਪਹੁੰਚ ਗਿਆ, ਜੋ ਕਿ 42 ਪ੍ਰਤੀਸ਼ਤ ਸਲਾਨਾ ਵਾਧੇ ਨਾਲ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ।
  • ਵਿੱਤੀ ਸਾਲ 2025-26 ਦੇ ਸਿਰਫ ਪਹਿਲੇ ਪੰਜ ਮਹੀਨਿਆਂ ਵਿੱਚ ਹੀ, ਸਮਾਰਟਫ਼ੋਨ ਨਿਰਯਾਤ 1 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਿੱਚ 55% ਵੱਧ ਹੈ
  • ਸਾਲ 2014-15 ਵਿੱਚ ਆਪਣੀਆਂ ਜ਼ਰੂਰਤਾਂ ਦਾ 78% ਆਯਾਤ ਕਰਨ ਤੋਂ ਲੈ ਕੇ ਅੱਜ ਲਗਭਗ ਸਾਰੇ ਡਿਵਾਈਸਾਂ ਦਾ ਘਰੇਲੂ ਪੱਧਰ ‘ਤੇ ਨਿਰਮਾਣ ਕਰਨ ਤੱਕ, ਭਾਰਤ ਨੇ ਮੋਬਾਈਲ ਉਤਪਾਦਨ ਵਿੱਚ ਲਗਭਗ ਆਤਮਨਿਰਭਰਤਾ ਪ੍ਰਾਪਤ ਕਰ ਲਈ ਹੈ।
  • ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ਵਿੱਚ, ਭਾਰਤ ਚੀਨ ਨੂੰ ਪਛਾੜਦੇ ਹੋਏ, ਅਮਰੀਕਾ ਨੂੰ ਸਮਾਰਟਫ਼ੋਨ ਨਿਰਯਾਤਕ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ।

 

ਆਧੁਨਿਕ ਉਦਯੋਗਾਂ ਦੀ ਰੀੜ੍ਹ ਦੀ ਹੱਡੀ ਵਜੋਂ ਇਲੈਕਟ੍ਰਾਨਿਕਸ[3]

ਇਲੈਕਟ੍ਰੋਨਿਕਸ ਆਧੁਨਿਕ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਘਰਾਂ ਤੋਂ ਲੈ ਕੇ ਹਸਪਤਾਲਾਂ ਤੱਕ, ਅਤੇ ਫੈਕਟਰੀਆਂ ਤੋਂ ਲੈ ਕੇ ਵਾਹਨਾਂ ਤੱਕ, ਇਹ ਕੁਸ਼ਲਤਾ, ਆਰਾਮ ਅਤੇ ਨਵੀਨਤਾ ਨੂੰ ਸੰਭਵ ਬਣਾਉਂਦੇ ਹਨ। ਅੱਜ ਹਰ ਪ੍ਰਮੁੱਖ ਖੇਤਰ ਪ੍ਰਦਰਸ਼ਨ ਵਿੱਚ ਸੁਧਾਰ, ਸੁਰੱਖਿਆ ਵਧਾਉਣ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਇਲੈਕਟ੍ਰੋਨਿਕਸ 'ਤੇ ਨਿਰਭਰ ਹੈ। ਜਿਵੇਂ-ਜਿਵੇਂ ਤਕਨਾਲੋਜੀ ਵਿਕਸਿਤ ਹੋ ਰਹੀ ਹੈ, ਉਦਯੋਗਾਂ ਵਿੱਚ ਤਰੱਕੀ ਨੂੰ ਅੱਗੇ ਵਧਾਉਣ ਵਿੱਚ ਇਲੈਕਟ੍ਰੋਨਿਕਸ ਦੀ ਮਹੱਤਤਾ ਵਧਦੀ ਜਾ ਰਹੀ ਹੈ।

ਕੁਝ ਅਜਿਹੇ ਖੇਤਰ ਜਿੱਥੇ ਇਲੈਕਟ੍ਰੋਨਿਕਸ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਹੇਠਾਂ ਲਿਖੇ ਹਨ:

ਖਪਤਕਾਰ ਇਲੈਕਟ੍ਰੋਨਿਕਸ

ਖਪਤਕਾਰ ਇਲੈਕਟ੍ਰੋਨਿਕਸ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਹੁਣ ਹਰ ਘਰ ਟੈਲੀਵਿਜ਼ਨ, ਫਰਿੱਜ, ਏਅਰ ਕੰਡੀਸ਼ਨਰ ਅਤੇ ਵਾਸ਼ਿੰਗ ਮਸ਼ੀਨਾਂ ਵਰਗੇ ਉਪਕਰਨਾਂ 'ਤੇ ਨਿਰਭਰ ਹੈ। ਇਹ ਉਤਪਾਦ ਘਰਾਂ ਵਿੱਚ ਸਹੂਲਤ, ਮਨੋਰੰਜਨ ਅਤੇ ਕੁਸ਼ਲਤਾ ਲਿਆਉਂਦੇ ਹਨ। ਖਪਤਕਾਰ ਉਪਕਰਨਾਂ ਦੀ ਵਧਦੀ ਕਿਫਾਇਤ ਅਤੇ ਵਿਭਿੰਨਤਾ, ਲੱਖਾਂ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਇਲੈਕਟ੍ਰੋਨਿਕਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ।

ਇਲੈਕਟ੍ਰੋਨਿਕ ਕੰਪੋਨੈਂਟ

ਇਲੈਕਟ੍ਰੋਨਿਕ ਕੰਪੋਨੈਂਟ ਪੂਰੇ ਇਲੈਕਟ੍ਰੋਨਿਕਸ ਈਕੋਸਿਸਟਮ ਦੀ ਨੀਂਹ ਹੈ। ਇਹ ਸਧਾਰਨ ਘਰੇਲੂ ਉਪਕਰਨਾਂ ਤੋਂ ਲੈ ਕੇ ਗੁੰਝਲਦਾਰ ਉਦਯੋਗਿਕ ਪ੍ਰਣਾਲੀਆਂ ਤੱਕ, ਹਰ ਉਪਕਰਨ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਇਨ੍ਹਾਂ ਜ਼ਰੂਰੀ ਹਿੱਸਿਆਂ ਤੋਂ ਬਿਨਾਂ ਕੋਈ ਵੀ ਨਿਰਮਾਤਾ ਖਪਤਕਾਰ ਇਲੈਕਟ੍ਰੋਨਿਕਸ, ਰੱਖਿਆ ਪ੍ਰਣਾਲੀਆਂ, ਜਾਂ ਮੈਡੀਕਲ ਉਪਕਰਨ ਨਹੀਂ ਬਣਾ ਸਕਦਾ। ਇਸ ਉਪ-ਖੇਤਰ ਦੀ ਤਾਕਤ ਇਲੈਕਟ੍ਰੋਨਿਕਸ ਉਦਯੋਗ ਦੀ ਸਮੁੱਚੀ ਲਚਕਤਾ ਅਤੇ ਮੁਕਾਬਲੇਬਾਜ਼ੀ ਨੂੰ ਨਿਰਧਾਰਿਤ ਕਰਦੀ ਹੈ।

ਆਟੋਮੋਟਿਵ ਇਲੈਕਟ੍ਰੋਨਿਕਸ

ਪ੍ਰਦਰਸ਼ਨ, ਸੁਰੱਖਿਆ ਅਤੇ ਕਨੈਕਟੀਵਿਟੀ ਲਈ ਆਧੁਨਿਕ ਵਾਹਨਾਂ ਦੀ ਇਲੈਕਟ੍ਰਾਨਿਕਸ 'ਤੇ ਨਿਰਭਰਤਾ ਤੇਜ਼ੀ ਨਾਲ ਵੱਧ ਰਹੀ ਹੈ। ਜਿਵੇਂ-ਜਿਵੇਂ ਦੁਨੀਆ ਇਲੈਕਟ੍ਰਿਕ ਅਤੇ ਸਮਾਰਟ ਮੋਬਲਿਟੀ ਦਾ ਰੁੱਖ ਕਰ ਰਹੀ ਹੈ, ਆਟੋਮੋਟਿਵ ਇਲੈਕਟ੍ਰੋਨਿਕਸ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਸ਼ਹਿਰੀਕਰਣ ਅਤੇ ਸਾਫ਼ ਆਵਾਜਾਈ ਦੀ ਵੱਧ ਰਹੀ ਜ਼ਰੂਰਤ ਇਸ ਬਦਲਾਅ ਨੂੰ ਹੋਰ ਤੇਜ਼ ਕਰ ਰਹੀ ਹੈ। ਸੈਂਸਰਾਂ ਤੋਂ ਲੈ ਕੇ ਇਨਫੋਟੇਨਮੈਂਟ ਸਿਸਟਮ ਤੱਕ, ਇਲੈਕਟ੍ਰੋਨਿਕਸ ਵਾਹਨਾਂ ਦੇ ਸੰਚਾਲਨ ਅਤੇ ਉਪਭੋਗਤਾਵਾਂ ਨਾਲ ਉਨ੍ਹਾਂ ਦੇ ਸੰਪਰਕ ਦੇ ਤਰੀਕੇ ਨੂੰ ਬਦਲ ਰਹੇ ਹਨ।

ਮੈਡੀਕਲ ਇਲੈਕਟ੍ਰੋਨਿਕਸ

ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਿੱਚ ਵਾਧਾ ਅਤੇ ਸਿਹਤ ਸੇਵਾਵਾਂ ਦੀ ਵਧਦੀ ਮੰਗ ਨੇ ਮੈਡੀਕਲ ਇਲੈਕਟ੍ਰੋਨਿਕਸ ਦੇ ਬਜ਼ਾਰ ਦਾ ਵਿਸਤਾਰ ਕੀਤਾ ਹੈ। ਆਕਸੀਮੀਟਰ, ਗਲੂਕੋਮੀਟਰ ਅਤੇ ਡਿਜੀਟਲ ਮੌਨੀਟਰ ਵਰਗੇ ਉਪਕਰਨ ਹੁਣ ਘਰਾਂ ਅਤੇ ਹਸਪਤਾਲਾਂ ਦੋਵਾਂ ਵਿੱਚ ਆਮ ਹੋ ਗਏ ਹਨ। ਮੈਡੀਕਲ ਤਕਨਾਲੋਜੀ ਵਿੱਚ ਨਵੀਨਤਾਵਾਂ ਨਿਦਾਨ, ਇਲਾਜ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਲਿਆ ਰਹੀਆਂ ਹਨ। ਇਲੈਕਟ੍ਰੋਨਿਕਸ ਨੇ ਸਿਹਤ ਸੇਵਾਵਾਂ ਨੂੰ ਬਦਲਦੀ ਦੁਨੀਆ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਜ਼ਿਆਦਾ ਪਹੁੰਚਯੋਗ, ਸਹੀ ਅਤੇ ਸੰਵੇਦਨਸ਼ੀਲ ਬਣਾ ਦਿੱਤਾ ਹੈ।

 

ਇਲੈਕਟ੍ਰੋਨਿਕਸ ਨਿਰਮਾਣ ਦੀ ਦਿਸ਼ਾ ਵਿੱਚ ਪ੍ਰਮੁੱਖ ਸਰਕਾਰੀ ਪਹਿਲਕਦਮੀਆਂ

ਭਾਰਤ ਦੇ ਇਲੈਕਟ੍ਰੋਨਿਕਸ ਉਦਯੋਗ ਮਜ਼ਬੂਤ ਨੀਤੀਗਤ ਸਮਰਥਨ ਅਤੇ ਨਿਸ਼ਾਨਾਬੱਧ ਸਰਕਾਰੀ ਪਹਿਲਕਦਮੀਆਂ ਦੇ ਅਧਾਰ ‘ਤੇ ਵਿਕਸਿਤ ਹੋਇਆ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਆਲਮੀ ਪੱਧਰ ‘ਤੇ ਮੈਨੂਫੈਕਚਰਿੰਗ ਈਕੋਸਿਸਟਮ ਦਾ ਨਿਰਮਾਣ ਕਰਨਾ, ਨਿਵੇਸ਼ ਆਕਰਸ਼ਿਤ ਕਰਨਾ ਅਤੇ ਵੱਡੇ ਪੱਧਰ ‘ਤੇ ਰੁਜ਼ਗਾਰ ਪੈਦਾ ਕਰਦੇ ਹੋਏ ਗਲੋਬਲ ਵੈਲਿਊ ਚੇਨਸ ਵਿੱਚ ਭਾਰਤ ਦੀ ਭੂਮਿਕਾ ਮਜ਼ਬੂਤ ਕਰਨਾ ਹੈ।

 

ਉਤਪਾਦਨ-ਲਿੰਕਡ ਪ੍ਰੋਤਸਾਹਨ (ਪੀਐੱਲਆਈ) ਸਕੀਮ [4]

1.97 ਲੱਖ ਕਰੋੜ ਰੁਪਏ ਦੇ ਖਰਚ ਵਾਲੀ ਉਤਪਾਦਨ-ਲਿੰਕਡ ਪ੍ਰੋਤਸਾਹਨ ਸਕੀਮ, ਇਲੈਕਟ੍ਰੋਨਿਕਸ ਅਤੇ ਆਈਟੀ ਹਾਰਡਵੇਅਰ ਸਮੇਤ 14 ਪ੍ਰਮੁੱਖ ਖੇਤਰਾਂ ਨੂੰ ਕਵਰ ਕਰਦੀ ਹੈ। ਇਹ ਕੰਪਨੀਆਂ ਨੂੰ ਉਤਪਾਦਨ ਵਧਾਉਣ, ਨਵੀਆਂ ਤਕਨਾਲੋਜੀਆਂ ਅਪਣਾਉਣ ਅਤੇ ਨਿਰਯਾਤ ਦੀ ਵਿਸਥਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ।

 

 

ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਵਿੱਤੀ ਸਾਲ 2020-21 ਤੋਂ ਭਾਰਤ ਨੇ ਇਲੈਕਟ੍ਰੋਨਿਕਸ ਨਿਰਮਾਣ ਖੇਤਰ ਵਿੱਚ 4 ਬਿਲੀਅਨ ਡਾਲਰ ਤੋਂ ਵੱਧ ਦਾ ਐੱਫਡੀਆਈ ਆਕਰਸ਼ਿਤ ਕੀਤਾ ਹੈ। ਇਸ ਐੱਫਡੀਆਈ ਦਾ ਲਗਭਗ 70% ਦਾ ਯੋਗਦਾਨ ਪੀਐੱਲਆਈ ਯੋਜਨਾ ਦੇ ਲਾਭਪਾਤਰੀਆਂ ਵੱਲੋਂ ਕੀਤਾ ਗਿਆ ਹੈ।

 

ਇਲੈਕਟ੍ਰੋਨਿਕ ਕੰਪੋਨੈਂਟਸ ਅਤੇ ਸੈਮੀਕੰਡਕਟਰਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ (ਐੱਸਪੀਈਸੀਐੱਸ)[5]

ਐੱਸਪੀਈਸੀਐੱਸ ਸਕੀਮ ਪ੍ਰਮੁੱਖ ਇਲੈਕਟ੍ਰੋਨਿਕ ਵਸਤੂਆਂ ਦੇ ਉਤਪਾਦਨ ਲਈ ਪੂੰਜੀਗਤ ਖਰਚ 'ਤੇ 25 ਪ੍ਰਤੀਸ਼ਤ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। ਇਹ ਯੋਜਨਾ ਮਹੱਤਵਪੂਰਨ ਸਪਲਾਈ ਚੇਨ ਦੇ ਪਾੜੇ ਨੂੰ ਦੂਰ ਕਰਨ, ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵੱਲੋਂ ਵੱਖ-ਵੱਖ ਕੰਪੋਨੈਂਟਸ ਨੂੰ ਜੋੜਨ ਜਾ ਅਸੈਂਬਲ ਕਰਨ 'ਤੇ ਅਧਾਰਿਤ ਨਿਰਮਾਣ ਤੋਂ ਉੱਚ-ਮੁੱਲ ਵਾਲੇ ਕੰਪੋਨੈਂਟ ਨਿਰਮਾਣ ਵੱਲ ਤਬਦੀਲ ਕੀਤੇ ਜਾਣ ਵਿੱਚ ਮਦਦ ਕਰਦੀ ਹੈ।

ਇਲੈਕਟ੍ਰੋਨਿਕ ਕੰਪੋਨੈਂਟ ਨਿਰਮਾਣ ਯੋਜਨਾ (ਈਸੀਐੱਮਐੱਸ)[6]

ਮੰਤਰੀ ਮੰਡਲ ਵੱਲੋਂ 1 ਮਈ, 2025 ਨੂੰ 22,919 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਮਨਜ਼ੂਰ ਕੀਤੇ ਗਏ ਈਸੀਐੱਮਐੱਸ ਨੂੰ 249 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਉਦਯੋਗ ਜਗਤ ਦੀ ਡੂੰਘੀ ਦਿਲਚਸਪੀ ਨੂੰ ਦਰਸਾਉਂਦੀਆਂ ਹਨ। 1,15,351 ਕਰੋੜ ਰੁਪਏ ਦੀ ਅਨੁਮਾਨਿਤ ਨਿਵੇਸ਼ ਵਚਨਬੱਧਤਾ 59,350 ਕਰੋੜ ਰੁਪਏ ਦੇ ਅਸਲ ਟੀਚੇ ਤੋਂ ਲਗਭਗ ਦੁੱਗਣੀ ਹੈ।

IMG_260

ਇਸ ਯੋਜਨਾ ਤੋਂ ਅਗਲੇ ਛੇ ਵਰ੍ਹਿਆਂ ਵਿੱਚ 10,34,700 ਕਰੋੜ ਰੁਪਏ ਮੁੱਲ ਦਾ ਉਤਪਾਦਨ ਹੋਣ ਦੀ ਉਮੀਦ ਹੈ, ਜੋ ਕਿ 4,56,000 ਕਰੋੜ ਰੁਪਏ ਦੇ ਸ਼ੁਰੂਆਤੀ ਟੀਚੇ ਦਾ 2.2 ਗੁਣਾ ਹੈ। ਇਸ ਨਾਲ 142,000 ਪ੍ਰਤੱਖ ਰੁਜ਼ਗਾਰ ਪੈਦਾ ਹੋਣ ਦਾ ਅਨੁਮਾਨ ਹੈ, ਜੋ ਕਿ 91,600 ਦੇ ਟੀਚੇ ਤੋਂ ਕਿਤੇ ਵੱਧ ਹੈ, ਨਾਲ ਹੀ ਕਈ ਗੁਣਾ ਗਿਣਤੀ ਵਿੱਚ ਅਪ੍ਰਤੱਖ ਰੁਜ਼ਗਾਰ ਵੀ ਪੈਦਾ ਹੋਣ ਗਏ। ਇਹ ਰੁਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਵੱਡੇ ਪੱਧਰ ‘ਤੇ ਗਤੀ ਦੇਣ ਦੀ ਇਸ ਯੋਜਨਾ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ।

ਇਸ ਸਕੀਮ ਨੂੰ ਮਿਲੀ ਜ਼ਬਰਦਸਤ ਪ੍ਰਤੀਕ੍ਰਿਆ ਗਲੋਬਲ ਪਲੈਟਫਾਰਮ 'ਤੇ ਭਾਰਤ ਦੇ ਵਧਦੇ ਕੱਦ ਅਤੇ ਐੱਮਐੱਸਐੱਮਈ ਸਮੇਤ ਘਰੇਲੂ ਇਲੈਕਟ੍ਰੋਨਿਕਸ ਉਦਯੋਗ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। 1 ਮਈ, 2025 ਤੋਂ ਸ਼ੁਰੂ ਹੋਣ ਵਾਲੀ ਤਿੰਨ ਮਹੀਨਿਆਂ ਦੀ ਸ਼ੁਰੂਆਤੀ ਅਰਜ਼ੀ ਦੀ ਮਿਆਦ ਨੂੰ 30 ਸਤੰਬਰ, 2025 ਤੱਕ ਵਧਾ ਦਿੱਤਾ ਗਿਆ ਸੀ। ਈਸੀਐੱਮਸੀ ਨਾਲ ਵਰ੍ਹੇ 2030-31 ਤੱਕ 500 ਬਿਲੀਅਨ ਡਾਲਰ ਦੇ ਘਰੇਲੂ ਇਲੈਕਟ੍ਰੋਨਿਕਸ ਨਿਰਮਾਣ ਈਕੋਸਿਸਟਮ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਵੱਲ ਭਾਰਤ ਦੀ ਯਾਤਰਾ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਰਾਸ਼ਟਰੀ ਇਲੈਕਟ੍ਰੋਨਿਕਸ ਨੀਤੀ (ਐੱਨਪੀਈ) 2019

ਰਾਸ਼ਟਰੀ ਇਲੈਕਟ੍ਰੋਨਿਕਸ ਨੀਤੀ ਦਾ ਮੰਤਵ ਭਾਰਤ ਨੂੰ ਇਲੈਕਟ੍ਰੋਨਿਕਸ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਈਐੱਸਡੀਐੱਮ) ਲਈ ਇੱਕ ਗਲੋਬਲ ਹੱਬ ਵਜੋਂ ਸਥਾਪਤ ਕਰਨਾ ਹੈ। ਇਸ ਦਾ ਟੀਚਾ ਸਾਲ 2025 ਤੱਕ ਈਐੱਸਡੀਐੱਮ ਨਾਲ 400 ਬਿਲੀਅਨ ਡਾਲਰ ਦਾ ਮਾਲੀਆ ਪੈਦਾ ਕਰਨਾ ਹੈ। ਇਹ ਨੀਤੀ ਨਵੀਨਤਾ ਨੂੰ ਉਤਸ਼ਾਹਿਤ ਕਰਦੀ ਹੈ, ਡਿਜ਼ਾਈਨ-ਅਧਾਰਿਤ ਨਿਰਮਾਣ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਦਯੋਗ ਦੇ ਲੰਬੇ ਸਮੇਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ।

 

ਸਿੱਟਾ

ਭਾਰਤ ਦੀ ਇਲੈਕਟ੍ਰੋਨਿਕਸ ਅਤੇ ਮੋਬਾਈਲ ਨਿਰਮਾਣ ਯਾਤਰਾ ਅਭਿਲਾਸ਼ੀ, ਨਵੀਨਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਦਰਸਾਉਂਦੀ ਹੈ। ਉਤਪਾਦਨ-ਲਿੰਕਡ ਇਨਸੈਂਟਿਵ (ਪੀਐੱਲਆਈ) ਯੋਜਨਾ, ਇਲੈਕਟ੍ਰੋਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ਈਸੀਐੱਮਸੀ), ਅਤੇ ਇਲੈਕਟ੍ਰੋਨਿਕ ਕੰਪੋਨੈਂਟਸ ਅਤੇ ਸੈਮੀਕੰਡਕਟਰਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਦੀ ਯੋਜਨਾ (ਐੱਸਪੀਈਸੀਐੱਸ) ਵਰਗੀਆਂ ਯੋਜਨਾਵਾਂ ਨੇ ਘਰੇਲੂ ਉਤਪਾਦਨ ਨੂੰ ਹੁਲਾਰਾ ਦਿੱਤਾ ਹੈ, ਸਪਲਾਈ ਚੇਨਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਨਿਰਯਾਤ ਨੂੰ ਹੁਲਾਰਾ ਦਿੱਤਾ ਹੈ। ਰਾਸ਼ਟਰੀ ਇਲੈਕਟ੍ਰੋਨਿਕਸ ਨੀਤੀ ਅਤੇ ਮੇਕ ਇਨ ਇੰਡੀਆ ਦੇ ਤਹਿਤ ਪਹਿਲਕਦਮੀਆਂ ਦੇ ਨਾਲ, ਇਨ੍ਹਾਂ ਉਪਾਵਾਂ ਨੇ ਰੁਜ਼ਗਾਰ ਪੈਦਾ ਕੀਤਾ ਹੈ, ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਭਾਰਤ ਦੀ ਤਕਨੀਕੀ ਸਵੈ-ਨਿਰਭਰਤਾ ਨੂੰ ਵਧਾਇਆ ਹੈ। ਨਿਰੰਤਰ ਨਵੀਨਤਾ ਅਤੇ ਨੀਤੀਗਤ ਸਮਰੱਥਾ ਦੇ ਨਾਲ, ਦੇਸ਼ ਸਾਲ 2030-31 ਤੱਕ 500 ਬਿਲੀਅਨ ਡਾਲਰ ਦਾ ਘਰੇਲੂ ਇਲੈਕਟ੍ਰੋਨਿਕਸ ਈਕੋਸਿਸਟਮ ਹਾਸਲ ਕਰਨ ਅਤੇ ਇਲੈਕਟ੍ਰੋਨਿਕਸ ਅਤੇ ਮੋਬਾਈਲ ਤਕਨਾਲੋਜੀ ਦੇ ਖੇਤਰ ਵਿੱਚ ਗਲੋਬਲ ਲੀਡਰ ‘ਤੇ ਮੋਹਰੀ ਵਜੋਂ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਤਿਆਰ ਹੈ।

ਸੰਦਰਭ:

ਪੀਆਈਬੀ ਬੈਕਗ੍ਰਾਉਂਡਰ:

ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲਾ:

ਸੰਚਾਰ ਮੰਤਰਾਲਾ:

ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲਾ:

ਵਣਜ ਅਤੇ ਉਦਯੋਗ ਮੰਤਰਾਲਾ:

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋ

*********

ਵੀਵੀ/ਐੱਸਏ

(Explainer ID: 155613) आगंतुक पटल : 44
Provide suggestions / comments
इस विज्ञप्ति को इन भाषाओं में पढ़ें: Odia , English , Urdu , हिन्दी , Marathi , Nepali , Assamese , Bengali , Kannada , Malayalam
National Portal Of India
STQC Certificate