• Skip to Content
  • Sitemap
  • Advance Search
Economy

ਏਆਈ ਨਾਲ ਬਦਲਦਾ ਭਾਰਤ

10,300 ਕਰੋੜ ਹੁਪਏ ਤੋਂ ਵੱਧ ਦਾ ਨਿਵੇਸ਼ ਅਤੇ 38,000 ਜੀਪੀਯੂ ਦੇ ਰਹੇ ਹਨ ਸਮਾਵੇਸ਼ੀ ਨਵੀਨਤਾ ਨੂੰ ਹੁਲਾਰਾ

Posted On: 12 OCT 2025 4:31PM

ਮੁੱਖ ਬਿੰਦੂ

ਇੰਡੀਆ ਏਆਈ ਮਿਸ਼ਨ ਲਈ ਪੰਜ ਸਾਲਾਂ ਦੌਰਾਨ 10,300 ਕਰੋੜ ਰੁਪਏ ਤੋਂ ਵੱਧ ਨਿਰਧਾਰਿਤ ਕੀਤੇ ਗਏ, ਜਿਸ ਵਿੱਚ 38,000 ਜੀਪੀਯੂ ਲਗਾਏ ਗਏ।

ਤਕਨਾਲੋਜੀ ਅਤੇ ਏਆਈ ਈਕੋਸਿਸਟਮ ਵਿੱਚ 6 ਮਿਲੀਅਨ ਲੋਕ ਕੰਮ ਕਰ ਰਹੇ ਹਨ।

ਇਸ ਸਾਲ ਤਕਨਾਲੋਜੀ ਖੇਤਰ ਦੀ ਆਮਦਨ 280 ਬਿਲੀਅਨ ਡਾਲਰ ਨੂੰ ਪਾਰ ਕਰਨ ਦਾ ਅਨੁਮਾਨ ਹੈ।

ਏਆਈ 2035 ਤੱਕ ਭਾਰਤ ਦੀ ਅਰਥਵਿਵਸਥਾ ਵਿੱਚ 1.7 ਟ੍ਰਿਲੀਅਨ ਡਾਲਰ ਜੋੜ ਸਕਦਾ ਹੈ।

 

 

 

ਭੂਮਿਕਾ

ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਇੱਕ ਨਵੇਂ ਯੁੱਗ ਦੇ ਸਾਹਮਣੇ ਖੜ੍ਹਾ ਹੈ, ਜਿੱਥੇ ਤਕਨਾਲੋਜੀ ਜੀਵਨ ਨੂੰ ਬਦਲ ਰਹੀ ਹੈ ਅਤੇ ਰਾਸ਼ਟਰ ਦੀ ਤਰੱਕੀ ਨੂੰ ਆਕਾਰ ਦੇ ਰਹੀ ਹੈ। ਏਆਈ ਹੁਣ ਸਿਰਫ਼ ਖੋਜ ਪ੍ਰਯੋਗਸ਼ਾਲਾਵਾਂ ਜਾਂ ਵੱਡੀਆਂ ਕੰਪਨੀਆਂ ਤੱਕ ਹੀ ਸੀਮਤ ਨਹੀਂ ਹੈ। ਇਹ ਹਰ ਪੱਧਰ 'ਤੇ ਨਾਗਰਿਕਾਂ ਤੱਕ ਪਹੁੰਚ ਰਿਹਾ ਹੈ। ਦੂਰ-ਦੁਰਾਡੇ ਇਲਾਕਿਆਂ ਵਿੱਚ ਸਿਹਤ ਸੰਭਾਲ ਦੀ ਪਹੁੰਚ ਵਿੱਚ ਸੁਧਾਰ ਕਰਨ ਤੋਂ ਲੈ ਕੇ ਕਿਸਾਨਾਂ ਨੂੰ ਪੂਰੀ ਜਾਣਕਾਰੀ ਨਾਲ ਫਸਲ ਸੰਬੰਧੀ ਫੈਸਲੇ ਲੈਣ ਵਿੱਚ ਮਦਦ ਕਰਨ ਤੱਕ, ਏਆਈ ਰੋਜ਼ਾਨਾ ਜੀਵਨ ਨੂੰ ਸਰਲ, ਸਮਾਰਟ ਅਤੇ ਵਧੇਰੇ ਕਨੇਕਟਿਡ ਬਣਾ ਰਿਹਾ ਹੈ। ਇਹ ਵਿਅਕਤੀਗਤ ਸਿੱਖਿਆ ਦੁਆਰਾ ਕਲਾਸਰੂਮਾਂ ਵਿੱਚ ਕ੍ਰਾਂਤੀ ਲਿਆ ਰਿਹਾ ਹੈ, ਸ਼ਹਿਰਾਂ ਨੂੰ ਸਾਫ਼ ਅਤੇ ਸੁਰੱਖਿਅਤ ਬਣਾ ਰਿਹਾ ਹੈ, ਅਤੇ ਤੇਜ਼, ਡੇਟਾ-ਸੰਚਾਲਿਤ ਸ਼ਾਸਨ ਦੁਆਰਾ ਜਨਤਕ ਸੇਵਾਵਾਂ ਨੂੰ ਬਿਹਤਰ ਬਣਾ ਰਿਹਾ ਹੈ।

ਇੰਡੀਆਏਆਈ ਮਿਸ਼ਨ (IndiaAI Mission) ਅਤੇ ਏਆਈ ਉੱਤਮਤਾ ਕੇਂਦਰ ਵਰਗੀਆਂ ਪਹਿਲਕਦਮੀਆਂ ਇਸ ਪਰਿਵਰਤਨ ਦੇ ਕੇਂਦਰ ਵਿੱਚ ਹਨ। ਇਹ ਪਹਿਲਕਦਮੀਆਂ ਕੰਪਿਊਟਿੰਗ ਪਾਵਰ ਤੱਕ ਪਹੁੰਚ ਦਾ ਵਿਸਥਾਰ ਕਰ ਰਹੀਆਂ ਹਨ, ਖੋਜ ਨੂੰ ਸਮਰਥਨ ਦੇ ਰਹੀਆਂ ਹਨ, ਅਤੇ ਸਟਾਰਟਅੱਪਸ ਅਤੇ ਸੰਸਥਾਵਾਂ ਨੂੰ ਅਜਿਹੇ ਸਮਾਧਾਨ ਤਿਆਰ ਕਰਨ ਵਿੱਚ ਮਦਦ ਕਰ ਰਹੀਆਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚੇ। ਭਾਰਤ ਦਾ ਦ੍ਰਿਸ਼ਟੀਕੋਣ ਏਆਈ ਨੂੰ ਖੁੱਲ੍ਹਾ, ਕਿਫ਼ਾਇਤੀ ਅਤੇ ਸੁਲੱਭ ਬਣਾਉਣ 'ਤੇ ਕੇਂਦ੍ਰਿਤ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਵੀਨਤਾ ਸਮੁੱਚੇ ਸਮਾਜ ਦਾ ਉਤਥਾਨ ਕਰੇ।

 

ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ?

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਸ਼ੀਨਾਂ ਦੀ ਉਹ ਯੋਗਤਾ ਹੈ, ਜਿਸ ਦੁਆਰਾ ਉਹ ਸਾਰੇ ਅਜਿਹੇ ਕੰਮ ਕਰ ਸਕਦੀ ਹੈ ਜਿਨ੍ਹਾਂ ਲਈ ਆਮ ਤੌਰ 'ਤੇ ਮਨੁੱਖੀ ਬੁੱਧੀ ਦੀ ਜ਼ਰੂਰਤ ਹੁੰਦੀ ਹੈ। ਇਹ ਸਿਸਟਮਾਂ ਨੂੰ ਅਨੁਭਵ ਤੋਂ ਸਿੱਖਣ, ਨਵੀਆਂ ਸਥਿਤੀਆਂ ਦੇ ਅਨੁਕੂਲ ਢਲਣ ਅਤੇ ਜਟਿਲ ਸਮੱਸਿਆਵਾਂ ਨੂੰ ਸੁਤੰਤਰ ਰੂਪ ਵਿੱਚ ਹੱਲ ਕਰਨ ਵਿੱਚ ਸਮਰੱਥ ਬਣਾਉਂਦੀ ਹੈ। ਏਆਈ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ, ਪੈਟਰਨ ਪਛਾਣਨ ਅਤੇ ਜਵਾਬ ਤਿਆਰ ਕਰਨ ਲਈ ਡੇਟਾਸੈੱਟ, ਐਲਗੋਰਿਦਮ ਅਤੇ ਵੱਡੇ ਭਾਸ਼ਾ ਮਾਡਲਾਂ ਦੀ ਵਰਤੋਂ ਕਰਦੀ ਹੈ। ਸਮੇਂ ਦੇ ਨਾਲ, ਇਹ ਸਿਸਟਮ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦੇ ਹਨ, ਜਿਸ ਨਾਲ ਉਹ ਮਨੁੱਖਾਂ ਵਾਂਗ ਤਰਕ ਕਰਨ, ਫੈਸਲੇ ਲੈਣ ਅਤੇ ਸੰਚਾਰ ਕਰਨ ਵਿੱਚ ਸਮਰੱਥ ਹੋ ਜਾਂਦੇ ਹਨ।

 

 

 

 

 

 

 

ਇਹ ਸਮਾਵੇਸ਼ੀ ਦ੍ਰਿਸ਼ਟੀਕੋਣ ਨੀਤੀ ਆਯੋਗ ਦੀ ਰਿਪੋਰਟ, "ਸਮਾਵੇਸ਼ੀ ਸਮਾਜਿਕ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ" (ਅਕਤੂਬਰ 2025) ਵਿੱਚ ਵੀ ਪ੍ਰਤੀਬਿੰਬਤ ਹੁੰਦਾ ਹੈ। ਇਹ ਰਿਪੋਰਟ ਦਰਸਾਉਂਦੀ ਹੈ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਹਤ ਸੰਭਾਲ, ਸਿੱਖਿਆ, ਹੁਨਰ ਵਿਕਾਸ ਅਤੇ ਵਿੱਤੀ ਸਮਾਵੇਸ਼ਨ ਤੱਕ ਪਹੁੰਚ ਵਧਾ ਕੇ ਭਾਰਤ ਦੇ 49 ਕਰੋੜ ਅਨੌਪਚਾਰਿਕ ਕਾਮਿਆਂ ਨੂੰ ਸਸ਼ਕਤ ਬਣਾ ਸਕਦੀ ਹੈ। ਇਹ ਇਸ ਗੱਲ 'ਤੇ ਪ੍ਰਕਾਸ਼ ਪਾਉਂਦੀ ਹੈ ਕਿ ਕਿਵੇਂ ਏਆਈ-ਸੰਚਾਲਿਤ ਔਜ਼ਾਰ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਬਣਨ ਵਾਲੇ ਲੱਖਾਂ ਲੋਕਾਂ ਦੀ ਉਤਪਾਦਕਤਾ ਅਤੇ ਲਚਕਤਾ ਵਧਾ ਸਕਦੇ ਹਨ। ਰਿਪੋਰਟ ਇਸ ਗੱਲ 'ਤੇ ਵੀ ਜ਼ੋਰ ਦਿੰਦੀ ਹੈ ਕਿ ਤਕਨਾਲੋਜੀ ਡੂੰਘੀ ਸਮਾਜਿਕ ਅਤੇ ਆਰਥਿਕ ਪਾੜੇ ਨੂੰ ਪੂਰ ਸਕਦੀ ਹੈ, ਅਤੇ ਇਹ ਯਕੀਨੀ ਬਣਾ ਸਕਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਲਾਭ ਹਰ ਨਾਗਰਿਕ ਤੱਕ ਪਹੁੰਚੇ।

ਜਿਵੇਂ-ਜਿਵੇਂ ਭਾਰਤ ਇੱਕ ਸਮਾਵੇਸ਼ੀ ਏਆਈ ਈਕੋਸਿਸਟਮ ਤੰਤਰ ਦਾ ਨਿਰਮਾਣ ਕਰ ਰਿਹਾ ਹੈ ਅਤੇ ਇਸ ਦੀ ਵਧਦੀ ਗਲੋਬਲ ਮਾਨਤਾ ਇਸ ਤਰੱਕੀ ਨੂੰ ਦਰਸਾਉਂਦੀ ਹੈ। ਸਟੈਨਫੋਰਡ ਏਆਈ ਇੰਡੈਕਸ ਵਰਗੀਆਂ ਰੈਂਕਿੰਗ ਭਾਰਤ ਨੂੰ ਏਆਈ ਹੁਨਰ, ਸਮਰੱਥਾਵਾਂ ਅਤੇ ਨੀਤੀਆਂ ਦੇ ਮਾਮਲੇ ਵਿੱਚ ਸਿਖਰਲੇ ਚਾਰ ਦੇਸ਼ਾਂ ਵਿੱਚ ਸਥਾਨ ਦਿੰਦੀ ਹੈ। ਦੇਸ਼ GitHub 'ਤੇ ਏਆਈ ਪ੍ਰੋਜੈਕਟਾਂ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨਕਰਤਾ ਵੀ ਹੈ, ਜੋ ਇਸ ਦੇ ਡਿਵੈਲਪਰ ਭਾਈਚਾਰੇ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਇੱਕ ਮਜ਼ਬੂਤ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਗਣਿਤ) ਵਰਕਫੋਰਸ, ਵਿਸਤ੍ਰਿਤ ਖੋਜ ਈਕੋਸਿਸਟਮ ਤੰਤਰ ਅਤੇ ਵਧਦੇ ਡਿਜੀਟਲ ਇੰਫਰਾਸਟ੍ਰਕਚਰ ਦੇ ਨਾਲ, ਭਾਰਤ ਆਰਥਿਕ ਵਿਕਾਸ, ਸਮਾਜਿਕ ਤਰੱਕੀ ਅਤੇ 2047 ਤੱਕ ਵਿਕਸਿਤ ਭਾਰਤ ਦੇ ਲੰਬੇ ਸਮੇਂ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਏਆਈ ਦੀ ਵਰਤੋਂ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ।

 

ਇੰਡੀਆ ਏਆਈ ਮਿਸ਼ਨ

"ਭਾਰਤ ਵਿੱਚ ਏਆਈ ਦਾ ਨਿਰਮਾਣ ਅਤੇ ਭਾਰਤ ਲਈ ਏਆਈ ਨੂੰ ਕਾਰਗਰ ਬਣਾਉਣਾ" ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ, ਕੈਬਨਿਟ ਨੇ ਮਾਰਚ 2024 ਵਿੱਚ ਇੰਡੀਆ ਏਆਈ ਮਿਸ਼ਨ ਨੂੰ ਮਨਜ਼ੂਰੀ ਦਿੱਤੀ, ਜਿਸ ਦਾ ਬਜਟ ਪੰਜ ਸਾਲਾਂ ਵਿੱਚ 10,371.92 ਕਰੋੜ ਰੁਪਏ ਹੋਵੇਗਾ। ਇਹ ਮਿਸ਼ਨ ਭਾਰਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਵਿਸ਼ਵਵਿਆਪੀ ਗਲੋਬਲ ਲੀਡਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹੈ।

ਆਪਣੀ ਸ਼ੁਰੂਆਤ ਤੋਂ ਬਾਅਦ ਹੀ ਇਸ ਮਿਸ਼ਨ ਨੇ ਦੇਸ਼ ਦੇ ਕੰਪਿਊਟਿੰਗ ਇੰਫਰਾਸਟ੍ਰਕਚਰ ਦੇ ਵਿਸਥਾਰ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। 10,000 ਜੀਪੀਯੂ ਦੇ ਸ਼ੁਰੂਆਤੀ ਟੀਚੇ ਤੋਂ, ਹੁਣ ਭਾਰਤ ਨੇ 38,000 ਜੀਪੀਯੂ ਹਾਸਲ ਕਰ ਲਏ ਹਨ, ਜਿਸ ਨਾਲ ਵਿਸ਼ਵ ਪੱਧਰੀ ਏਆਈ ਸਰੋਤਾਂ ਤੱਕ ਕਿਫ਼ਾਇਤੀ ਪਹੁੰਚ ਉਪਲਬਧ ਹੋ ਰਹੀ ਹੈ।

 

ਜੀਪੀਯੂ (GPU) ਕੀ ਹੈ?

ਜੀਪੀਯੂ ਜਾਂ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਇੱਕ ਸ਼ਕਤੀਸ਼ਾਲੀ ਕੰਪਿਊਟਰ ਚਿੱਪ ਹੈ ਜੋ ਮਸ਼ੀਨਾਂ ਨੂੰ ਤੇਜ਼ੀ ਨਾਲ ਸੋਚਣ, ਚਿੱਤਰਾਂ ਨੂੰ ਪ੍ਰੋਸੈਸ ਕਰਨ, ਏਆਈ ਪ੍ਰੋਗਰਾਮ ਚਲਾਉਣ ਅਤੇ ਜਟਿਲ ਕੰਮਾਂ ਨੂੰ ਇੱਕ ਨਿਯਮਿਤ ਪ੍ਰੋਸੈਸਰ ਦੀ ਤੁਲਨਾ ਵਿੱਚ ਵਧੇਰੇ ਕੁਸ਼ਲਤਾ ਨਾਲ ਸੰਭਾਲਣ ਵਿੱਚ ਮਦਦ ਕਰਦੀ ਹੈ।

 

ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ ਇੱਕ ਸੁਤੰਤਰ ਵਪਾਰਕ ਪ੍ਰਭਾਗ, IndiaAI ਦੁਆਰਾ ਕਾਰਜਾਨਵਿਤ, ਇਹ ਮਿਸ਼ਨ ਇੱਕ ਵਿਆਪਕ ਈਕੋਸਿਸਟਮ ਤੰਤਰ ਦਾ ਨਿਰਮਾਣ ਕਰ ਰਿਹਾ ਹੈ ਜੋ ਨਵੀਨਤਾ ਨੂੰ ਹੁਲਾਰਾ ਦਿੰਦਾ ਹੈ, ਸਟਾਰਟਅੱਪਸ ਦਾ ਸਮਰਥਨ ਕਰਦਾ ਹੈ, ਡੇਟਾ ਪਹੁੰਚ ਨੂੰ ਮਜ਼ਬੂਤ ਕਰਦਾ ਹੈ, ਅਤੇ ਜਨਤਾ ਦੀ ਭਲਾਈ ਲਈ ਏਆਈ ਦੀ ਜ਼ਿੰਮੇਵਾਰ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ।

A diagram of a company's missionAI-generated content may be incorrect.

ਇੰਡੀਆ ਏਆਈ ਮਿਸ਼ਨ ਦੇ ਸੱਤ ਥੰਮ ਹਨ:

 

  • ਇੰਡੀਆਏਆਈ ਕੰਪਿਊਟ ਥੰਮ
  • ਇਹ ਥੰਮ ਕਿਫ਼ਾਇਤੀ ਮੁੱਲਾਂ 'ਤੇ ਉੱਚ-ਪੱਧਰੀ ਜੀਪੀਯੂ ਉਪਲਬਧ ਕਰਵਾਉਂਦਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, 38,000 ਤੋਂ ਵੱਧ ਜੀਪੀਯੂ ਲਗਾਏ ਜਾ ਚੁੱਕੇ ਹਨ। ਇਹ ਜੀਪੀਯੂ ਸਿਰਫ਼ 65 ਰੁਪਏ ਪ੍ਰਤੀ ਘੰਟੇ ਦੀ ਰਿਆਇਤੀ ਦਰ 'ਤੇ ਉਪਲਬਧ ਹਨ।

  • ਇੰਡੀਆਏਆਈ ਐਪਲੀਕੇਸ਼ਨ ਡਿਵੈਲਪਮੈਂਟ ਪਹਿਲ
  • ਇਹ ਥੰਮ ਵਿਸ਼ੇਸ਼ ਤੌਰ 'ਤੇ ਭਾਰਤ ਦੀਆਂ ਚੁਣੌਤੀਆਂ ਲਈ ਏਆਈ ਐਪਲੀਕੇਸ਼ਨਾਂ ਵਿਕਸਿਤ ਕਰਦਾ ਹੈ। ਇਸ ਵਿੱਚ ਸਿਹਤ ਸੰਭਾਲ, ਖੇਤੀਬਾੜੀ, ਜਲਵਾਯੂ ਪਰਿਵਰਤਨ, ਸ਼ਾਸਨ ਅਤੇ ਸਹਾਇਕ ਸਿੱਖਣ ਤਕਨਾਲੋਜੀਆਂ ਸ਼ਾਮਲ ਹਨ। ਜੁਲਾਈ 2025 ਤੱਕ 30 ਐਪਲੀਕੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਮੰਤਰਾਲਿਆਂ ਅਤੇ ਸੰਸਥਾਵਾਂ ਨਾਲ ਖੇਤਰ-ਵਿਸ਼ੇਸ਼ ਹੈਕਥੌਨ ਆਯੋਜਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਸਾਈਬਰਗਾਰਡ ਏਆਈ ਹੈਕਥੌਨ ਸਾਈਬਰ ਸੁਰੱਖਿਆ ਲਈ ਏਆਈ ਸਮਾਧਾਨ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ।

  • ਏਆਈਕੋਸ਼ (ਡੇਟਾਸੈੱਟ ਪਲੈਟਫਾਰਮ)
  • ਏਆਈਕੋਸ਼, ਏਆਈ ਮਾਡਲਾਂ ਦੇ ਸਿਖਲਾਈ ਲਈ ਵੱਡੇ ਡੇਟਾਸੈੱਟ ਵਿਕਸਿਤ ਕਰਦਾ ਹੈ। ਇਹ ਸਰਕਾਰੀ ਅਤੇ ਗੈਰ-ਸਰਕਾਰੀ ਸਰੋਤਾਂ ਤੋਂ ਡੇਟਾ ਨੂੰ ਏਕੀਕ੍ਰਿਤ ਕਰਦਾ ਹੈ। ਇਸ ਪਲੈਟਫਾਰਮ ਵਿੱਚ 20 ਖੇਤਰਾਂ ਵਿੱਚ 3,000 ਤੋਂ ਵੱਧ ਡੇਟਾਸੈੱਟ ਅਤੇ 243 ਏਆਈ ਮੌਡਲ ਹਨ। ਇਹ ਸਰੋਤ ਡਿਵੈਲਪਰਾਂ ਨੂੰ ਬੁਨਿਆਦੀ ਮਾਡਿਊਲ ਬਣਾਉਣ ਦੀ ਬਜਾਏ ਏਆਈ ਸਮਾਧਾਨਾਂ 'ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰਦੇ ਹਨ। ਜੁਲਾਈ 2025 ਤੱਕ ਇਸ ਪਲੈਟਫਾਰਮ 'ਤੇ 265,000 ਤੋਂ ਵੱਧ ਵਿਜ਼ਿਟ, 6,000 ਪੰਜੀਕ੍ਰਿਤ ਉਪਭੋਗਤਾ ਅਤੇ 13,000 ਤੋਂ ਵੱਧ ਡਾਊਨਲੋਡ ਹੋ ਚੁੱਕੇ ਸਨ।

  • ਇੰਡੀਆਏਆਈ ਫਾਊਂਡੇਸ਼ਨ ਮੌਡਲ
  • ਇਹ ਥੰਮ ਭਾਰਤੀ ਡੇਟਾ ਅਤੇ ਭਾਸ਼ਾਵਾਂ ਦੀ ਵਰਤੋਂ ਕਰਕੇ ਭਾਰਤ ਦੇ ਆਪਣੇ ਵੱਡੇ ਮਲਟੀਮੋਡਲ ਮੌਡਲਜ਼ ਵਿਕਸਿਤ ਕਰਦਾ ਹੈ। ਇਹ ਜਨਰੇਟਿਵ ਏਆਈ ਵਿੱਚ ਸੰਪ੍ਰਭੁਤਾ ਸਮਰੱਥਾ ਅਤੇ ਵਿਸ਼ਵਵਿਆਪੀ ਪ੍ਰਤੀਸਪਰਧਾ ਯਕੀਨੀ ਕਰਦਾ ਹੈ। ਇੰਡੀਆਏਆਈ ਨੂੰ 500 ਤੋਂ ਵੱਧ ਪ੍ਰਸਤਾਵ ਪ੍ਰਾਪਤ ਹੋਏ। ਪਹਿਲੇ ਪੜਾਅ ਵਿੱਚ, ਚਾਰ ਸਟਾਰਟਅੱਪ ਚੁਣੇ ਗਏ: ਸਰਵਮ ਏਆਈ, ਸੋਕੇਟ ਏਆਈ, ਗਨਾਨੀ ਏਆਈ (Gnani AI) ਅਤੇ ਗਣ ਏਆਈ (Gan AI)

  • ਇੰਡੀਆਏਆਈ ਫਿਊਚਰਸਕਿੱਲਸ
  • ਇਹ ਥੰਮ ਏਆਈ-ਹੁਨਰਮੰਦ ਪੇਸ਼ੇਵਰ ਤਿਆਰ ਕਰਦਾ ਹੈ। 500 ਪੀਐਚਡੀ ਫੈਲੋ, 5,000 ਪੋਸਟਗ੍ਰੈਜੁਏਟ ਅਤੇ 8,000 ਗ੍ਰੈਜੁਏਟ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜੁਲਾਈ 2025 ਤੱਕ 200 ਤੋਂ ਵੱਧ ਵਿਦਿਆਰਥੀਆਂ ਨੂੰ ਫੈਲੋਸ਼ਿਪ ਪ੍ਰਾਪਤ ਹੋਈ। ਛੱਬੀ ਸੰਸਥਾਵਾਂ ਨੇ ਪੀਐਚਡੀ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ। ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਡੇਟਾ ਅਤੇ ਏਆਈ ਲੈਬ ਸਥਾਪਿਤ ਕੀਤੇ ਜਾ ਰਹੇ ਹਨ। ਐਨਆਈਈਐਲਆਈਟੀ (NIELIT) ਨਾਲ 27 ਲੈਬ ਦੀ ਪਛਾਣ ਕੀਤੀ ਗਈ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲੈਬ ਲਈ 174 ਆਈਟੀਆਈ ਅਤੇ ਪੌਲੀਟੈਕਨਿਕ ਨੂੰ ਨਾਮਜ਼ਦ ਕੀਤਾ ਹੈ।

    6. ਇੰਡੀਆਏਆਈ ਸਟਾਰਟਅੱਪ ਫਾਈਨੈਂਸਿੰਗ

    ਇਹ ਥੰਮ ਏਆਈ ਸਟਾਰਟਅੱਪਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇੰਡੀਆਏਆਈ ਸਟਾਰਟਅੱਪਸ ਗਲੋਬਲ ਪ੍ਰੋਗਰਾਮ ਮਾਰਚ 2025 ਵਿੱਚ ਲਾਂਚ ਕੀਤਾ ਗਿਆ। ਇਹ ਸਟੇਸ਼ਨ ਐਫ ਅਤੇ ਐਚਈਸੀ ਪੈਰਿਸ ਦੇ ਸਹਿਯੋਗ ਨਾਲ 10 ਭਾਰਤੀ ਸਟਾਰਟਅੱਪਸ ਨੂੰ ਯੂਰੋਪੀਅਨ ਬਾਜ਼ਾਰ ਤੱਕ ਵਿਸਤਾਰ ਕਰਨ ਵਿੱਚ ਮਦਦ ਕਰਦਾ ਹੈ।

  • ਸੁਰੱਖਿਅਤ ਅਤੇ ਭਰੋਸੇਮੰਦ ਏਆਈ
  • ਇਹ ਥੰਮ ਮਜ਼ਬੂਤ ਸ਼ਾਸਨ ਨਾਲ ਜ਼ਿੰਮੇਵਾਰ ਏਆਈ ਅਡੌਪਸ਼ਨ ਨੂੰ ਯਕੀਨੀ ਬਣਾਉਂਦਾ ਹੈ। ਪਹਿਲੇ ਦੌਰ ਵਿੱਚ ਅੱਠ ਪ੍ਰੋਜੈਕਟਾਂ ਦਾ ਚਯਨ ਕੀਤਾ ਗਿਆ। ਇਹ ਪ੍ਰੋਜੈਕਟ ਮਸ਼ੀਨ ਅਨਲਰਨਿੰਗ, ਪੱਖਪਾਤ ਨੂੰ ਘਟਾਉਣਾ, ਨਿਜਤਾ-ਸੁਰੱਖਿਅਤ ਮਸ਼ੀਨ ਲਰਨਿੰਗ, ਵਿਆਖਿਆਤਮਕਤਾ, ਆਡਿਟਿੰਗ ਅਤੇ ਸ਼ਾਸਨ ਪਰੀਖਣ 'ਤੇ ਕੇਂਦ੍ਰਿਤ ਹਨ। ਦੂਜੇ ਦੌਰ ਵਿੱਚ 400 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ। ਇੰਡੀਆਏਆਈ ਸੇਫਟੀ ਇੰਸਟੀਟਿਊਟ ਵਿੱਚ ਸ਼ਾਮਿਲ ਹੋਣ ਲਈ ਭਾਗੀਦਾਰ ਸੰਸਥਾਵਾਂ ਲਈ 9 ਮਈ 2025 ਨੂੰ ਰੁਚੀ ਪੱਤਰ ਪ੍ਰਕਾਸ਼ਿਤ ਕੀਤਾ ਗਿਆ।

     

    ਇੰਡੀਆ ਮੋਬਾਈਲ ਕਾਂਗਰਸ 2025 ਵਿੱਚ ਏਆਈ

    9ਵੀਂ ਇੰਡੀਆ ਮੋਬਾਈਲ ਕਾਂਗਰਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਮੁੱਖ ਵਿਸ਼ਾ ਰਿਹਾ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ 8 ਅਕਤੂਬਰ 2025 ਨੂੰ ਯਸ਼ੋਭੂਮਿ, ਨਵੀਂ ਦਿੱਲੀ ਵਿੱਚ ਕੀਤਾ ਗਿਆ। ਦੂਰਸੰਚਾਰ ਵਿਭਾਗ ਅਤੇ ਸੀਓਏਆਈ ਦੁਆਰਾ ਆਯੋਜਿਤ ਇਹ ਪ੍ਰੋਗਰਾਮ "ਇਨੋਵੇਟ ਟੂ ਟਰਾਂਸਫਾਰਮ" ਥੀਮ ਅਧੀਨ 8 ਤੋਂ 11 ਅਕਤੂਬਰ ਤੱਕ ਚੱਲਿਆ।

    ਆਈਐਮਸੀ 2025 ਵਿੱਚ ਅੰਤਰਰਾਸ਼ਟਰੀ ਏਆਈ ਸਿਖਰ ਸੰਮੇਲਨ ਸਮੇਤ, ਛੇ ਪ੍ਰਮੁੱਖ ਵਿਸ਼ਵਵਿਆਪੀ ਸਿਖਰ ਸੰਮੇਲਨ ਸ਼ਾਮਲ ਸਨ, ਜਿਸ ਨੇ ਨੈੱਟਵਰਕ, ਸੇਵਾਵਾਂ ਅਤੇ ਅਗਲੀ ਪੀੜ੍ਹੀ ਦੇ ਡਿਜੀਟਲ ਇੰਫਰਾਸਟ੍ਰਕਚਰ ਵਿੱਚ ਏਆਈ ਦੀ ਪਰਿਵਰਤਨਕਾਰੀ ਭੂਮਿਕਾ 'ਤੇ ਪ੍ਰਕਾਸ਼ ਪਾਇਆ। ਏਆਈ, 5ਜੀ, 6ਜੀ, ਸਮਾਰਟ ਮੋਬਿਲਿਟੀ, ਸਾਈਬਰ ਸੁਰੱਖਿਆ, ਕੁਆਂਟਮ ਕੰਪਿਊਟਿੰਗ ਅਤੇ ਹਰੀ ਤਕਨਾਲੋਜੀ ਦੇ 1,600 ਤੋਂ ਵੱਧ ਨਵੇਂ ਵਰਤੋਂ-ਕੇਸ 100 ਤੋਂ ਵੱਧ ਸੈਸ਼ਨਾਂ ਅਤੇ 800 ਤੋਂ ਵੱਧ ਵਕਤਾਵਾਂ ਦੁਆਰਾ ਪ੍ਰਦਰਸ਼ਿਤ ਕੀਤੇ ਗਏ।

    ਇਸ ਪ੍ਰੋਗਰਾਮ ਵਿੱਚ 150 ਦੇਸ਼ਾਂ ਤੋਂ 1.5 ਲੱਖ ਤੋਂ ਵੱਧ ਸੈਲਾਨੀ, 7,000 ਵਿਸ਼ਵਵਿਆਪੀ ਪ੍ਰਤੀਨਿਧੀ ਅਤੇ 400 ਕੰਪਨੀਆਂ ਸ਼ਾਮਲ ਹੋਈਆਂ। ਏਆਈ ਅਤੇ ਡਿਜੀਟਲ ਤਕਨਾਲੋਜੀ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਹ ਪ੍ਰੋਗਰਾਮ ਨਵੀਨਤਾਕਾਰੀ, ਸਟਾਰਟਅੱਪਸ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਦੇ ਨੇਤਾਵਾਂ ਨੂੰ ਇਕੱਠੇ ਲਿਆਇਆ।

     

     

    ਹੋਰ ਪ੍ਰਮੁੱਖ ਸਰਕਾਰੀ ਪਹਿਲਕਦਮੀਆਂ ਅਤੇ ਨੀਤੀਗਤ ਯਤਨ

    ਭਾਰਤ ਸਰਕਾਰ ਕਈ ਪਰਿਵਰਤਨਕਾਰੀ ਪਹਿਲਕਦਮੀਆਂ ਰਾਹੀਂ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਜ਼ਨ ਨੂੰ ਕਾਰਜਰੂਪ ਦੇ ਰਹੀ ਹੈ। ਇਹ ਯਤਨ ਇੱਕ ਮਜ਼ਬੂਤ ਏਆਈ ਈਕੋਸਿਸਟਮ ਤੰਤਰ ਦੇ ਨਿਰਮਾਣ, ਨਵੀਨਤਾ ਨੂੰ ਹੁਲਾਰਾ ਦੇਣ ਅਤੇ ਇਹ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਹਨ ਕਿ ਤਕਨਾਲੋਜੀ ਸਮਾਜ ਦੇ ਹਰ ਵਰਗ ਨੂੰ ਲਾਭ ਪ੍ਰਦਾਨ ਕਰੇ। ਵਿਸ਼ਵ ਪੱਧਰੀ ਖੋਜ ਕੇਂਦਰ ਬਣਾਉਣ ਤੋਂ ਲੈ ਕੇ ਘਰੇਲੂ ਏਆਈ ਮੌਡਲ ਵਿਕਸਿਤ ਕਰਨ ਤੱਕ, ਸਰਕਾਰ ਦਾ ਦ੍ਰਿਸ਼ਟੀਕੋਣ ਨੀਤੀ, ਅਵਸੰਚਰਨਾ ਅਤੇ ਸਮਰੱਥਾ ਨਿਰਮਾਣ ਨੂੰ ਸਮਾਨ ਰੂਪ ਵਿੱਚ ਜੋੜਦਾ ਹੈ।

    ਏਆਈ ਲਈ ਉੱਤਮਤਾ ਕੇਂਦਰ

    ਖੋਜ-ਸੰਚਾਲਿਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਸਿਹਤ ਸੰਭਾਲ, ਖੇਤੀਬਾੜੀ ਅਤੇ ਚਿਰਸਥਾਈ ਸ਼ਹਿਰਾਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਤਿੰਨ ਉੱਤਮਤਾ ਕੇਂਦਰ (CoEs) ਸਥਾਪਿਤ ਕੀਤੇ ਹਨ। ਬਜਟ 2025 ਵਿੱਚ ਸਿੱਖਿਆ ਲਈ ਚੌਥੇ ਉੱਤਮਤਾ ਕੇਂਦਰ ਦੀ ਘੋਸ਼ਣਾ ਕੀਤੀ ਗਈ ਸੀ। ਇਹ ਕੇਂਦਰ ਸਹਿਯੋਗੀ ਸਥਾਨਾਂ ਵਜੋਂ ਕੰਮ ਕਰਨ ਲਈ ਤਿਆਰ ਕੀਤੇ ਗਏ ਹਨ ਜਿੱਥੇ ਸਿੱਖਿਆ, ਉਦਯੋਗ ਅਤੇ ਸਰਕਾਰੀ ਸੰਸਥਾਵਾਂ ਮਿਲ ਕੇ ਸਕੇਲੇਬਲ ਏਆਈ ਸਮਾਧਾਨ ਵਿਕਸਿਤ ਕਰਦੀਆਂ ਹਨ। ਇਸ ਦੇ ਨਾਲ ਹੀ, ਨੌਜਵਾਨਾਂ ਨੂੰ ਉਦਯੋਗ-ਸੰਬੰਧਿਤ ਏਆਈ ਹੁਨਰ ਪ੍ਰਦਾਨ ਕਰਨ ਅਤੇ ਭਵਿੱਖ ਲਈ ਤਿਆਰ ਵਰਕਫੋਰਸ ਦਾ ਨਿਰਮਾਣ ਕਰਨ ਲਈ ਪੰਜ ਹੁਨਰ ਵਿਕਾਸ ਲਈ ਰਾਸ਼ਟਰੀ ਉੱਤਮਤਾ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ।

    ਏਆਈ ਯੋਗਤਾ ਢਾਂਚਾ

    ਇਹ ਢਾਂਚਾ ਸਰਕਾਰੀ ਅਧਿਕਾਰੀਆਂ ਨੂੰ ਸੰਗਠਿਤ ਸਿਖਲਾਈ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜ਼ਰੂਰੀ ਏਆਈ ਹੁਨਰ ਹਾਸਲ ਕਰਨ ਅਤੇ ਨੀਤੀ-ਨਿਰਮਾਣ ਅਤੇ ਸ਼ਾਸਨ ਵਿੱਚ ਉਸ ਦੀ ਵਰਤੋਂ ਕਰਨ ਵਿੱਚ ਮਦਦ ਮਿਲਦੀ ਹੈ। ਵਿਸ਼ਵਵਿਆਪੀ ਮਾਪਦੰਡਾਂ ਦੇ ਮੁਤਾਬਕ ਤਿਆਰ ਕੀਤਾ ਗਿਆ, ਇਹ ਢਾਂਚਾ ਯਕੀਨੀ ਬਣਾਉਂਦਾ ਹੈ ਕਿ ਭਾਰਤ ਦਾ ਸਰਕਾਰੀ ਖੇਤਰ ਏਆਈ-ਸੰਚਾਲਿਤ ਭਵਿੱਖ ਲਈ ਸੂਚਿਤ, ਸਰਗਰਮ ਅਤੇ ਤਿਆਰ ਰਹੇ।

    ਇੰਡੀਆਏਆਈ ਸਟਾਰਟਅੱਪਸ ਗਲੋਬਲ ਐਕਸੇਲਰੇਸ਼ਨ ਪ੍ਰੋਗਰਾਮ

    ਪੈਰਿਸ ਸਥਿਤ ਸਟੇਸ਼ਨ ਐਫ ਅਤੇ ਐਚਈਸੀ ਪੈਰਿਸ ਦੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ 10 ਹੋਨਹਾਰ ਭਾਰਤੀ ਏਆਈ ਸਟਾਰਟਅੱਪਸ ਨੂੰ ਵਿਸ਼ਵਵਿਆਪੀ ਵਿਸ਼ੇਸ਼ਤਾ, ਨੈੱਟਵਰਕ ਅਤੇ ਸਰੋਤਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਦਾ ਸਮਰਥਨ ਕਰਦਾ ਹੈ। ਇਸ ਦਾ ਉਦੇਸ਼ ਭਾਰਤੀ ਨਵੀਤਾਕਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਅਤੇ ਆਪਣੀ ਵਿਸ਼ਵਵਿਆਪੀ ਮੌਜੂਦਗੀ ਦਾ ਵਿਸਥਾਰ ਕਰਨ ਵਿੱਚ ਮਦਦ ਕਰਨਾ ਹੈ।

    ਸਰਵਮ ਏਆਈ: ਸਮਾਰਟਰ ਆਧਾਰ ਸੇਵਾਵਾਂ

    ਬੈਂਗਲੁਰੂ ਸਥਿਤ ਕੰਪਨੀ, ਸਰਵਮ ਏਆਈ, ਉੱਨਤ ਏਆਈ ਖੋਜ ਨੂੰ ਵਿਹਾਰਕ ਸ਼ਾਸਨ ਸਮਾਧਾਨਾਂ ਵਿੱਚ ਬਦਲ ਰਹੀ ਹੈ। ਭਾਰਤੀ ਵਿਸ਼ੇਸ਼ ਪਛਾਣ ਪ੍ਰਾਧਿਕਰਣ (ਯੂਆਈਡੀਏਆਈ) ਦੇ ਨਾਲ ਸਾਂਝੇਦਾਰੀ ਵਿੱਚ, ਇਹ ਆਧਾਰ ਸੇਵਾਵਾਂ ਨੂੰ ਵਧੇਰੇ ਸਮਾਰਟ ਅਤੇ ਸੁਰੱਖਿਅਤ ਬਣਾਉਣ ਲਈ ਜਨਰੇਟਿਵ ਏਆਈ ਦੀ ਵਰਤੋਂ ਕਰ ਰਹੀ ਹੈ। ਅਪ੍ਰੈਲ 2025 ਵਿੱਚ, ਸਰਵਮ ਏਆਈ ਨੂੰ ਭਾਰਤ ਦਾ ਸੌਵਰੇਨ ਐੱਲਐੱਲਐੱਮ ਈਕੋਸਿਸਟਮ ਬਣਾਉਣ ਦੀ ਮਨਜ਼ੂਰੀ ਮਿਲੀ, ਜੋ ਇੱਕ ਓਪਨ-ਸੋਰਸ ਮੌਡਲ ਹੈ ਜਿਸ ਨੂੰ ਸਰਕਾਰੀ ਸੇਵਾ ਡਿਲੀਵਰੀ ਨੂੰ ਬਿਹਤਰ ਬਣਾਉਣ ਅਤੇ ਡਿਜੀਟਲ ਵਿਸ਼ਵਾਸ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ।

    ਭਾਸ਼ਿਣੀ: ਡਿਜੀਟਲ ਸਮਾਵੇਸ਼ਣ ਲਈ ਆਵਾਜ਼

    ਭਾਸ਼ਿਣੀ ਇੱਕ ਏਆਈ-ਸੰਚਾਲਿਤ ਪਲੈਟਫਾਰਮ ਹੈ ਜੋ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਸਪੀਚ ਟੂਲ ਪ੍ਰਦਾਨ ਕਰਕੇ ਭਾਸ਼ਾ ਸੰਬੰਧੀ ਰੁਕਾਵਟਾਂ ਨੂੰ ਦੂਰ ਕਰਦਾ ਹੈ। ਇਹ ਨਾਗਰਿਕਾਂ ਨੂੰ ਡਿਜੀਟਲ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚਣ ਵਿੱਚ ਮਦਦ ਕਰਦਾ ਹੈ, ਭਾਵੇਂ ਉਹ ਪੜ੍ਹਨ ਜਾਂ ਲਿਖਣ ਵਿੱਚ ਸੁਖਾਲੇ ਨਾ ਹੋਣ। ਜੂਨ 2025 ਵਿੱਚ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਅਤੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਰਆਈਐਸ) ਨੇ ਸਰਕਾਰੀ ਰੇਲਵੇ ਪਲੈਟਫਾਰਮ 'ਤੇ ਬਹੁਭਾਸ਼ੀ ਏਆਈ ਸਮਾਧਾਨ ਤਾਇਨਾਤ ਕਰਨ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।[6]

    ਜੁਲਾਈ 2022 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ, ਭਾਸ਼ਿਣੀ ਨੇ 10 ਲੱਖ ਤੋਂ ਵੱਧ ਡਾਊਨਲੋਡ ਪਾਰ ਕਰ ਲਏ ਹਨ, ਇਹ 20 ਭਾਰਤੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ ਅਤੇ 350 ਤੋਂ ਵੱਧ ਏਆਈ ਮੌਡਲਾਂ ਨੂੰ ਏਕੀਕ੍ਰਿਤ ਕਰਦਾ ਹੈ। 450 ਤੋਂ ਵੱਧ ਸਰਗਰਮ ਗਾਹਕਾਂ ਦੇ ਨਾਲ, ਇਹ ਡਿਜੀਟਲ ਸਮਾਵੇਸ਼ਣ ਨੂੰ ਵਧਾਉਣ ਅਤੇ ਭਾਸ਼ਾਈ ਵੰਡ ਨੂੰ ਪੂਰਨ ਦਾ ਕੰਮ ਕਰ ਰਿਹਾ ਹੈ।[7]

    ਭਾਰਤਜੇਨ ਏਆਈ: ਭਾਰਤ ਦਾ ਬਹੁਭਾਸ਼ੀ ਏਆਈ ਮੌਡਲ[8]

    2 ਜੂਨ 2025 ਨੂੰ ਭਾਰਤਜੇਨ ਸਿਖਰ ਸੰਮੇਲਨ ਵਿੱਚ ਲਾਂਚ ਕੀਤਾ ਗਿਆ, ਭਾਰਤਜੇਨ ਏਆਈ ਪਹਿਲਾ ਸਰਕਾਰੀ ਵਿੱਤ ਪੋਸ਼ਿਤ, ਸਵਦੇਸ਼ੀ ਮਲਟੀਮੌਡਲ ਵ੍ਰਿਹਦ ਭਾਸ਼ਾ ਮੌਡਲ ਹੈ। ਇਹ 22 ਭਾਰਤੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ ਅਤੇ ਟੈਕਸਟ, ਸਪੀਚ ਅਤੇ ਚਿੱਤਰ ਸਮਝ ਨੂੰ ਏਕੀਕ੍ਰਿਤ ਕਰਦਾ ਹੈ।

    ਘਰੇਲੂ ਡੇਟਾਸੈੱਟ ਦੀ ਵਰਤੋਂ ਕਰਕੇ ਨਿਰਮਿਤ, ਭਾਰਤਜੇਨ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ ਅਤੇ ਸਟਾਰਟਅੱਪਸ ਅਤੇ ਖੋਜਕਰਤਾਵਾਂ ਨੂੰ ਭਾਰਤੀ ਜ਼ਰੂਰਤਾਂ ਦੇ ਅਨੁਸਾਰ ਏਆਈ ਸਮਾਧਾਨ ਤਿਆਰ ਕਰਨ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਦਾ ਹੈ।

    ਭਾਰਤ ਏਆਈ ਪ੍ਰਭਾਵ ਸਿਖਰ ਸੰਮੇਲਨ 2026[9]

    ਭਾਰਤ ਫਰਵਰੀ 2026 ਵਿੱਚ ਏਆਈ ਪ੍ਰਭਾਵ ਸਿਖਰ ਸੰਮੇਲਨ (ਏਆਈ ਇਮਪੈਕਟ ਸਮਿਟ) ਦੀ ਮੇਜ਼ਬਾਨੀ ਕਰੇਗਾ। ਇਹ ਸਿਖਰ ਸੰਮੇਲਨ ਭਾਰਤ ਦੀਆਂ ਏਆਈ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਵੱਖ-ਵੱਖ ਖੇਤਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ। 18 ਸਤੰਬਰ, 2025 ਨੂੰ ਭਾਰਤ ਨੇ ਇਸ ਆਯੋਜਨ ਦੇ ਲੋਗੋ ਅਤੇ ਪ੍ਰਮੁੱਖ ਪਹਿਲਕਦਮੀਆਂ ਦਾ ਅਨਾਵਰਣ ਕੀਤਾ।

    ਪ੍ਰਮੁੱਖ ਪਹਿਲਕਦਮੀਆਂ ਇਸ ਪ੍ਰਕਾਰ ਹਨ:

    • ਏਆਈ ਪਿੱਚ ਫੈਸਟ (ਉਡਾਨ): ਦੁਨੀਆ ਭਰ ਦੇ ਏਆਈ ਸਟਾਰਟਅੱਪਸ ਲਈ ਇੱਕ ਮੰਚ, ਜਿਸ ਦਾ ਫੋਕਸ ਔਰਤ ਨੇਤਾਵਾਂ ਅਤੇ ਦਿਵਿਆਂਗ ਪਰਿਵਰਤਨਕਰਤਾਵਾਂ 'ਤੇ ਹੈ।
    • ਨੌਜਵਾਨਾਂ, ਮਹਿਲਾਵਾਂ ਅਤੇ ਹੋਰ ਪ੍ਰਤੀਭਾਗੀਆਂ ਲਈ ਵਿਸ਼ਵਵਿਆਪੀ ਨਵੀਨਤਾ ਚੁਣੌਤੀਆਂ: ਉਹਨਾਂ ਏਆਈ-ਸੰਚਾਲਿਤ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਜੋ ਵੱਖ-ਵੱਖ ਖੇਤਰਾਂ ਵਿੱਚ ਅਸਲ ਦੁਨੀਆ ਦੀਆਂ ਸਰਕਾਰੀ ਚੁਣੌਤੀਆਂ ਦਾ ਸਮਾਧਾਨ ਕਰਦੇ ਹਨ।
    • ਖੋਜ ਸੰਗੋਸ਼ਠੀ: ਨਵੀਨਤਮ ਏਆਈ ਖੋਜ ਨੂੰ ਪ੍ਰਦਰਸ਼ਿਤ ਕਰਨ ਅਤੇ ਭਾਰਤ, ਵਿਸ਼ਵਵਿਆਪੀ ਦੱਖਣ ਅਤੇ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਦੇ ਅਗਵਾਈ ਕਰਨ ਵਾਲੇ ਖੋਜਕਰਤਾਵਾਂ ਨੂੰ ਆਪਣੇ ਕੰਮ ਪੇਸ਼ ਕਰਨ, ਵਿਧੀਆਂ ਅਤੇ ਸਬੂਤਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਭਾ।
    • ਏਆਈ ਐਕਸਪੋ: ਇਹ ਐਕਸਪੋ ਜ਼ਿੰਮੇਵਾਰ ਇੰਟੈਲੀਜੈਂਸ 'ਤੇ ਕੇਂਦ੍ਰਿਤ ਹੋਵੇਗਾ ਅਤੇ ਇਸ ਵਿੱਚ ਭਾਰਤ ਅਤੇ 30 ਤੋਂ ਵੱਧ ਦੇਸ਼ਾਂ ਦੇ 300 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹੋਣਗੇ।

    ਸਿਖਰ ਸੰਮੇਲਨ ਦੇ ਲੋਗੋ ਅਤੇ ਪ੍ਰਮੁੱਖ ਪਹਿਲਕਦਮੀਆਂ ਦਾ ਅਨਾਵਰਣ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਭਾਰਤ-ਵਿਸ਼ੇਸ਼ ਡੇਟਾ 'ਤੇ ਸਿਖਲਾਈ ਪ੍ਰਾਪਤ ਸਵਦੇਸ਼ੀ ਏਆਈ ਮੌਡਲ ਬਣਾਉਣ ਲਈ ਅੱਠ ਨਵੀਆਂ ਆਧਾਰਭੂਤ ਮੌਡਲ ਪਹਿਲਕਦਮੀਆਂ ਦਾ ਵੀ ਸ਼ੁਭਾਰੰਭ ਹੋਇਆ। ਇੱਕ ਹੋਰ ਪ੍ਰਮੁੱਖ ਫੋਕਸ ਏਆਈ ਡੇਟਾ ਲੈਬਾਂ 'ਤੇ ਸੀ, ਜਿਸ ਵਿੱਚ ਪੂਰੇ ਭਾਰਤ ਵਿੱਚ 30 ਲੈਬਸ ਸ਼ੁਰੂ ਕੀਤੀਆਂ ਗਈਆਂ, ਜਿਸ ਨਾਲ 570 ਲੈਬਸ ਦਾ ਨੈੱਟਵਰਕ ਬਣਿਆ। ਪਹਿਲੀਆਂ 27 ਲੈਬਾਂ ਰਾਸ਼ਟਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਸੰਸਥਾਨ (NIELIT) ਦੇ ਨਾਲ ਸਾਂਝੇਦਾਰੀ ਵਿੱਚ ਸਥਾਪਿਤ ਕੀਤੀਆਂ ਗਈਆਂ। ਇਹ ਲੈਬਾਂ ਇੰਡੀਆਏਆਈ ਮਿਸ਼ਨ ਦੀ ਫਿਊਚਰਸਕਿੱਲਸ ਪਹਿਲਕਦਮੀ ਅਧੀਨ ਆਧਾਰਭੂਤ ਏਆਈ ਅਤੇ ਡੇਟਾ ਸਿਖਲਾਈ ਪ੍ਰਦਾਨ ਕਰਦੀਆਂ ਹਨ।

    ਇਸ ਪ੍ਰੋਗਰਾਮ ਦੌਰਾਨ, ਇੰਡੀਆਏਆਈ ਫੈਲੋਸ਼ਿਪ ਪ੍ਰੋਗਰਾਮ ਅਤੇ ਪੋਰਟਲ ਦਾ ਵੀ ਵਿਸਥਾਰ ਕੀਤਾ ਗਿਆ, ਜਿਸ ਨਾਲ 13,500 ਸਕਾਲਰਾਂ ਨੂੰ ਸਹਾਇਤਾ ਮਿਲ ਸਕੇ। ਇਸ ਵਿੱਚ ਸਾਰੇ ਵਿਸ਼ਿਆਂ ਦੇ 8,000 ਗ੍ਰੈਜੁਏਟ, 5,000 ਪੋਸਟਗ੍ਰੈਜੁਏਟ ਅਤੇ 500 ਪੀਐਚਡੀ ਖੋਜਕਰਤਾ ਸ਼ਾਮਲ ਹਨ। ਹੁਣ ਇੰਜੀਨੀਅਰਿੰਗ, ਚਿਕਿਤਸਾ, ਕਾਨੂੰਨ, ਵਣਜ, ਵਪਾਰ ਅਤੇ ਮੁਕਤ ਕਲਾ ਵਰਗੇ ਖੇਤਰਾਂ ਦੇ ਵਿਦਿਆਰਥੀਆਂ ਲਈ ਫੈਲੋਸ਼ਿਪ ਉਪਲਬਧ ਹਨ।

    ਰੋਜ਼ਾਨਾ ਦੇ ਜੀਵਨ ਅਤੇ ਕੰਮ ਵਿੱਚ ਏਆਈ

    ਇਸ ਬਦਲਾਅ ਦੇ ਕੇਂਦਰ ਵਿੱਚ ਲਾਰਜ ਲੈਂਗੁਏਜ ਮੌਡਲ (ਐੱਲਐੱਲਐੱਮ) ਹੈ। ਇਹ ਇੱਕ ਉੱਨਤ ਏਆਈ ਸਿਸਟਮ ਹੈ ਜੋ ਵਿਸ਼ਾਲ ਮਾਤਰਾ ਵਿੱਚ ਡੇਟਾ ਤੋਂ ਸਿੱਖ ਕੇ ਮਨੁੱਖ ਵਰਗਾ ਟੈਕਸਟ ਸੱਮਝਦਾ ਅਤੇ ਤਿਆਰ ਕਰਦਾ ਹੈ। ਐੱਲਐੱਲਐੱਮ ਹੀ ਚੈਟਬੌਟ, ਅਨੁਵਾਦ ਸੰਦ ਅਤੇ ਵਰਚੁਅਲ ਅਸਿਸਟੈਂਟ ਨੂੰ ਸੰਭਵ ਬਣਾਉਂਦੇ ਹਨ। ਇਹ ਲੋਕਾਂ ਲਈ ਆਪਣੀ ਭਾਸ਼ਾ ਵਿੱਚ ਜਾਣਕਾਰੀ ਲੱਭਣ, ਸਰਕਾਰੀ ਸੇਵਾਵਾਂ ਦੀ ਵਰਤੋਂ ਕਰਨ ਅਤੇ ਨਵੇਂ ਹੁਨਰ ਸਿੱਖਣ ਨੂੰ ਆਸਾਨ ਬਣਾਉਂਦੇ ਹਨ।

     

     

     

     

     

    ਆਰਟੀਫੀਸ਼ੀਅਲ ਇੰਟੈਲੀਜੈਂਸ ਨਵੀਨਤਾ ਦੀ ਇੱਕ ਨਵੀਂ ਲਹਿਰ ਚਲਾ ਰਹੀ ਹੈ ਜੋ ਸਿਹਤ ਸੰਭਾਲ ਅਤੇ ਖੇਤੀਬਾੜੀ ਤੋਂ ਲੈ ਕੇ ਸਿੱਖਿਆ, ਸ਼ਾਸਨ ਅਤੇ ਜਲਵਾਯੂ ਭਵਿੱਖਬਾਣੀ ਤੱਕ, ਰੋਜ਼ਾਨਾ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਡਾਕਟਰਾਂ ਨੂੰ ਬਿਮਾਰੀਆਂ ਦਾ ਤੇਜ਼ੀ ਨਾਲ ਨਿਦਾਨ ਕਰਨ, ਕਿਸਾਨਾਂ ਨੂੰ ਡੇਟਾ-ਆਧਾਰਿਤ ਫੈਸਲੇ ਲੈਣ ਵਿੱਚ ਸਹਾਇਤਾ ਕਰਨ, ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਸ਼ਾਸਨ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਦਦ ਕਰਦੀ ਹੈ।

    ਏਆਈ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਤਕਨਾਲੋਜੀ ਤੋਂ ਅੱਗੇ ਨਿਕਲ ਕੇ ਸਮਾਵੇਸ਼ਤਾ ਅਤੇ ਸਸ਼ਕਤੀਕਰਨ ਤੱਕ ਜਾਂਦਾ ਹੈ। ਰਾਸ਼ਟਰੀ ਪਹਿਲਕਦਮੀਆਂ ਅਤੇ ਵਿਸ਼ਵਵਿਆਪੀ ਸਹਿਯੋਗਾਂ ਦੁਆਰਾ, ਏਆਈ ਦੀ ਵਰਤੋਂ ਅਸਲ ਦੁਨੀਆ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ, ਸਰਕਾਰੀ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਹਰ ਨਾਗਰਿਕ ਲਈ ਮੌਕਿਆਂ ਨੂੰ ਵਧੇਰੇ ਸੁਲੱਭ ਬਣਾਉਣ ਲਈ ਕੀਤੀ ਜਾ ਰਹੀ ਹੈ। ਪੇਂਡੂ ਸਿਹਤ ਸੰਭਾਲ ਵਿੱਚ ਸੁਧਾਰ ਅਤੇ ਮੌਸਮ ਦੇ ਮਿਜ਼ਾਜ ਦੀ ਭਵਿੱਖਬਾਣੀ ਕਰਨ ਤੋਂ ਲੈ ਕੇ ਅਦਾਲਤੀ ਫੈਸਲਿਆਂ ਦਾ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਤੱਕ, ਏਆਈ ਇੱਕ ਡਿਜੀਟਲ ਤੌਰ 'ਤੇ ਸਸ਼ਕਤ ਅਤੇ ਸਮਤਾਮੂਲਕ ਭਾਰਤ ਦੇ ਨਿਰਮਾਣ ਵਿੱਚ ਪ੍ਰਗਤੀ ਦੇ ਇੱਕ ਸ਼ਕਤੀਸ਼ਾਲੀ ਪ੍ਰਵਰਤਕ ਵਜੋਂ ਉਭਰ ਰਿਹਾ ਹੈ।

    ਕੁਝ ਪ੍ਰਮੁੱਖ ਖੇਤਰ ਜਿੱਥੇ ਏਆਈ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਸੁਧਾਰ ਕਰ ਰਿਹਾ ਹੈ, ਉਹ ਹਨ:

    ਸਿਹਤ-ਸੰਭਾਲ[10]

    ਏਆਈ ਸਿਹਤ ਸੇਵਾਵਾਂ ਦੀ ਡਿਲੀਵਰੀ ਵਿੱਚ ਬਦਲਾਅ ਲਿਆ ਰਿਹਾ ਹੈ। ਇਹ ਡਾਕਟਰਾਂ ਨੂੰ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ, ਮੈਡੀਕਲ ਸਕੈਨ ਦਾ ਵਿਸ਼ਲੇਸ਼ਣ ਕਰਨ ਅਤੇ ਵਿਅਕਤੀਗਤ ਇਲਾਜ ਸੁਝਾਉਣ ਵਿੱਚ ਮਦਦ ਕਰਦਾ ਹੈ। ਏਆਈ ਦੁਆਰਾ ਸੰਚਾਲਿਤ ਟੈਲੀਮੈਡੀਸਨ ਪਲੈਟਫਾਰਮ ਪੇਂਡੂ ਖੇਤਰਾਂ ਦੇ ਮਰੀਜ਼ਾਂ ਨੂੰ ਸਿਖਰਲੇ ਹਸਪਤਾਲਾਂ ਦੇ ਮਾਹਿਰਾਂ ਨਾਲ ਜੋੜਦੇ ਹਨ, ਜਿਸ ਨਾਲ ਸਮਾਂ ਅਤੇ ਲਾਗਤ ਦੀ ਬਚਤ ਹੁੰਦੀ ਹੈ ਅਤੇ ਨਾਲ ਹੀ ਸੰਭਾਲ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਸਿਹਤ ਸੰਭਾਲ ਵਿੱਚ ਸੁਰੱਖਿਅਤ ਅਤੇ ਨੈਤਿਕ ਏਆਈ ਨੂੰ ਉਤਸ਼ਾਹਿਤ ਕਰਨ ਵਾਲੀ ਵਿਸ਼ਵਵਿਆਪੀ ਸੰਸਥਾ, ਹੈਲਥਏਆਈ ਵਿੱਚ ਭਾਰਤ ਦੀ ਭਾਗੀਦਾਰੀ, ਅਤੇ ਆਈਸੀਐੱਮਆਰ ਅਤੇ ਇੰਡੀਆਏਆਈ ਦੇ ਯੂਨਾਈਟਿਡ ਕਿੰਗਡਮ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਨਾਲ ਸਹਿਯੋਗ ਨਾਲ ਜ਼ਿੰਮੇਵਾਰ ਨਵੀਨਤਾ ਅਤੇ ਵਿਸ਼ਵਵਿਆਪੀ ਸਰਵੋਤਮ ਅਭਿਆਸਾਂ ਨੂੰ ਯਕੀਨੀ ਕੀਤਾ ਜਾ ਰਿਹਾ ਹੈ।

    ਖੇਤੀਬਾੜੀ[11]

     

    ਕਿਸਾਨਾਂ ਲਈ, ਏਆਈ ਇੱਕ ਭਰੋਸੇਯੋਗ ਡਿਜੀਟਲ ਸਾਥੀ ਹੈ। ਇਹ ਮੌਸਮ ਦੀ ਭਵਿੱਖਬਾਣੀ ਕਰਦਾ ਹੈ, ਕੀੜਿਆਂ ਦੇ ਹਮਲਿਆਂ ਦਾ ਪਤਾ ਲਗਾਉਂਦਾ ਹੈ ਅਤੇ ਸਿੰਚਾਈ ਅਤੇ ਬਿਜਾਈ ਲਈ ਸਰਵੋਤਮ ਸਮਾਂ ਸੁਝਾਉਂਦਾ ਹੈ। ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ, ਕਿਸਾਨ ਈ-ਮਿੱਤਰ ਵਰਗੀਆਂ ਪਹਿਲਕਦਮੀਆਂ ਰਾਹੀਂ ਏਆਈ ਦੀ ਵਰਤੋਂ ਕਰ ਰਿਹਾ ਹੈ, ਜੋ ਇੱਕ ਵਰਚੁਅਲ ਸਹਾਇਕ ਹੈ ਅਤੇ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧਿ ਵਰਗੀਆਂ ਸਰਕਾਰੀ ਯੋਜਨਾਵਾਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ।

    ਰਾਸ਼ਟਰੀ ਕੀਟ ਨਿਗਰਾਨੀ ਪ੍ਰਣਾਲੀ ਅਤੇ ਫਸਲ ਸਿਹਤ ਨਿਗਰਾਨੀ ਉਪਗ੍ਰਹਿ ਡੇਟਾ, ਮੌਸਮ ਇਨਪੁਟ ਅਤੇ ਮਿੱਟੀ ਵਿਸ਼ਲੇਸ਼ਣ ਨੂੰ ਜੋੜ ਕੇ ਤੁਰੰਤ ਸਲਾਹ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਪੈਦਾਵਾਰ ਅਤੇ ਆਮਦਨ ਸੁਰੱਖਿਆ ਵਿੱਚ ਸੁਧਾਰ ਹੁੰਦਾ ਹੈ।

    ਸਿੱਖਿਆ ਅਤੇ ਹੁਨਰ ਵਿਕਾਸ[12]

    ਸਿੱਖਿਆ ਨੂੰ ਵਧੇਰੇ ਸਮਾਵੇਸ਼ੀ, ਆਕਰਸ਼ਕ ਅਤੇ ਭਵਿੱਖ ਦੇ ਅਨੁਸਾਰ ਤਿਆਰ ਕਰਨ ਲਈ, ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਏਕੀਕ੍ਰਿਤ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਦੇ ਅਧੀਨ, ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐਸਈ) ਕਲਾਸ 6 ਤੋਂ 15 ਘੰਟਿਆਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਨਰ ਮੌਡਿਊਲ ਅਤੇ ਕਲਾਸ 9 ਤੋਂ 12 ਤੱਕ ਇੱਕ ਵਿਕਲਪਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ਾ ਪ੍ਰਦਾਨ ਕਰਦਾ ਹੈ। ਐਨਸੀਈਆਰਟੀ ਦਾ ਡਿਜੀਟਲ ਲਰਨਿੰਗ ਪਲੈਟਫਾਰਮ ਦੀਕਸ਼ਾ, ਵਿਸ਼ੇਸ਼ ਤੌਰ 'ਤੇ ਦ੍ਰਿਸ਼ਟੀਬਾਧਿਤ ਸਿੱਖਿਆਰਥੀਆਂ ਲਈ ਸੁਗਮਤਾ ਵਧਾਉਣ ਲਈ, ਵੀਡੀਓ ਵਿੱਚ ਕੀਵਰਡ ਖੋਜ ਅਤੇ ਜ਼ੋਰ ਨਾਲ ਪੜ੍ਹਨ ਦੀ ਸੁਵਿਧਾ ਵਰਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਦਾਂ ਦੀ ਵਰਤੋਂ ਕਰਦਾ ਹੈ।

    ਇਸ ਤੋਂ ਇਲਾਵਾ, ਇਲੈਕਟ੍ਰੋਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਰਾਸ਼ਟਰੀ ਈ-ਗਵਰਨੈਂਸ ਪ੍ਰਭਾਗ (NeGD) ਨੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ "YUVAi: ਯੂਥ ਫਾਰ ਉੱਨਤੀ ਐਂਡ ਵਿਕਾਸ (ਉੱਨਤੀ ਅਤੇ ਵਿਕਾਸ ਲਈ ਨੌਜਵਾਨ)" ਨਾਮਕ ਇੱਕ ਰਾਸ਼ਟਰੀ ਪ੍ਰੋਗਰਾਮ ਲਾਗੂ ਕੀਤਾ ਹੈ, ਜਿਸ ਦਾ ਉਦੇਸ਼ ਕਲਾਸ 8 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਸਮਾਵੇਸ਼ੀ ਢੰਗ ਨਾਲ ਏਆਈ ਅਤੇ ਸਮਾਜਿਕ ਹੁਨਰ ਪ੍ਰਦਾਨ ਕਰਨਾ ਹੈ। [13] ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਅੱਠ ਵਿਸ਼ਾਗਤ ਖੇਤਰਾਂ: ਖੇਤੀਬਾੜੀ, ਆਰੋਗਤਾ, ਸਿੱਖਿਆ, ਵਾਤਾਵਰਣ, ਪਰਿਵਹਨ, ਪੇਂਡੂ ਵਿਕਾਸ, ਸਮਾਰਟ ਸਿਟੀ ਅਤੇ ਵਿਧਿ ਅਤੇ ਨਿਆਂ ਵਿੱਚ ਏਆਈ ਹੁਨਰ ਸਿੱਖਣ ਅਤੇ ਲਾਗੂ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਅਸਲ ਦੁਨੀਆ ਦੀਆਂ ਚੁਣੌਤੀਆਂ ਲਈ ਏਆਈ-ਸੰਚਾਲਿਤ ਸਮਾਧਾਨ ਵਿਕਸਿਤ ਕਰਨ ਵਿੱਚ ਸਮਰੱਥ ਹੋ ਸਕਣ।

    ਸ਼ਾਸਨ ਅਤੇ ਨਿਆਂ [15]

    ਏਆਈ ਸ਼ਾਸਨ ਅਤੇ ਲੋਕ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਨਵਾਂ ਰੂਪ ਦੇ ਰਿਹਾ ਹੈ। ਭਾਰਤ ਦੇ ਸਰਵਉੱਚ ਅਦਾਲਤ ਦੇ ਅਨੁਸਾਰ, ਈ-ਕੋਰਟ ਪ੍ਰੋਜੈਕਟ ਦੇ ਤੀਜੇ ਪੜਾਅ ਦੇ ਅਧੀਨ, ਨਿਆਂ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਅਤੇ ਸੁਲੱਭ ਬਣਾਉਣ ਲਈ ਆਧੁਨਿਕ ਤਕਨਾਲੋਜੀਆਂ ਨੂੰ ਏਕੀਕ੍ਰਿਤ ਕੀਤਾ ਜਾ ਰਿਹਾ ਹੈ। ਅਨੁਵਾਦ, ਭਵਿੱਖਬਾਣੀ, ਪ੍ਰਸ਼ਾਸਨਿਕ ਕੁਸ਼ਲਤਾ, ਸਵੈਚਾਲਿਤ ਫਾਈਲਿੰਗ, ਇੰਟੈਲੀਜੈਂਟ ਸ਼ੈਡਿਊਲਿੰਗ ਅਤੇ ਚੈਟਬੌਟ ਦੁਆਰਾ ਸੰਚਾਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਸ ਦੇ ਉਪਸਮੂਹ ਜਿਵੇਂ ਮਸ਼ੀਨ ਲਰਨਿੰਗ, ਔਪਟੀਕਲ ਕੈਰੇਕਟਰ ਰੀਕੋਗਨੀਸ਼ਨ ਅਤੇ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ।

    ਉੱਚ ਅਦਾਲਤਾਂ ਵਿੱਚ ਏਆਈ ਅਨੁਵਾਦ ਸਮਿਤੀਆਂ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਫੈਸਲਿਆਂ ਦਾ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਨਿਗਰਾਨੀ ਕਰ ਰਹੀਆਂ ਹਨ। ਈ-ਐਚਸੀਆਰ ਅਤੇ ਈ-ਆਈਐਲਆਰ ਵਰਗੇ ਡਿਜੀਟਲ ਕਾਨੂੰਨੀ ਪਲੈਟਫਾਰਮ ਹੁਣ ਨਾਗਰਿਕਾਂ ਨੂੰ ਕਈ ਖੇਤਰੀ ਭਾਸ਼ਾਵਾਂ ਵਿੱਚ ਫੈਸਲਿਆਂ ਤੱਕ ਆਨਲਾਈਨ ਪਹੁੰਚ ਪ੍ਰਦਾਨ ਕਰਦੇ ਹਨ, ਜਿਸ ਨਾਲ ਨਿਆਂ ਪ੍ਰਦਾਨ ਕਰਨਾ ਵਧੇਰੇ ਪਾਰਦਰਸ਼ੀ ਅਤੇ ਸਮਾਵੇਸ਼ੀ ਹੋ ਗਿਆ ਹੈ।

    ਮੌਸਮ ਦੀ ਭਵਿੱਖਬਾਣੀ ਅਤੇ ਜਲਵਾਯੂ ਸੇਵਾਵਾਂ[15]

    ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਪ੍ਰਾਕ੍ਰਿਤਕ ਘਟਨਾਵਾਂ ਦੀ ਭਵਿੱਖਬਾਣੀ ਕਰਨ ਅਤੇ ਉਹਨਾਂ ਅਨੁਸਾਰ ਜਵਾਬੀ ਤਿਆਰੀ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤ ਕਰ ਰਹੀ ਹੈ। ਭਾਰਤੀ ਮੌਸਮ ਵਿਭਾਗ ਮੀ, ਧੁੰਦ, ਬਿਜਲੀ ਡਿੱਗਣ ਅਤੇ ਅੱਗ ਲੱਗਣ ਦੀ ਭਵਿੱਖਬਾਣੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)-ਆਧਾਰਿਤ ਮੌਡਲਾਂ ਦੀ ਵਰਤੋਂ ਕਰਦਾ ਹੈ। ਉੱਨਤ ਡਵੋਰਕ (Dvorak) ਤਕਨੀਕ ਚੱਕਰਵਾਤਾਂ ਦੀ ਤੀਬਰਤਾ ਦਾ ਅਨੁਮਾਨ ਲਗਾਉਣ ਵਿੱਚ ਮਦਦ ਕਰਦੀ ਹੈ, ਜਦਕਿ ਆਗਾਮੀ ਏਆਈ ਚੈਟਬੌਟ, ਮੌਸਮਜੀਪੀਟੀ (MausamGPT), ਕਿਸਾਨਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੂੰ ਰੀਅਲ ਟਾਈਮ ਵਿੱਚ ਮੌਸਮ ਅਤੇ ਜਲਵਾਯੂ ਸੰਬੰਧੀ ਸਲਾਹ ਦੇਵੇਗਾ।

     

     

    ਕੀ ਏਆਈ ਨਾਲ ਬੇਰੁਜ਼ਗਾਰੀ ਵਧੇਗੀ?

    ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਕਸਰ ਨੌਕਰੀਆਂ ਲਈ ਖਤਰੇ ਵਜੋਂ ਵੇਖਿਆ ਜਾਂਦਾ ਹੈ, ਪਰ ਵਾਸਤਵ ਵਿੱਚ ਇਹ ਨਵੇਂ ਕਿਸਮ ਦੇ ਮੌਕੇ ਪੈਦਾ ਕਰ ਰਹੀ ਹੈ। ਨੈਸਕੌਮ ਦੀ ਰਿਪੋਰਟ "ਐਡਵਾਂਸਿੰਗ ਇੰਡੀਆਜ਼ ਏਆਈ ਸਕਿੱਲਜ਼" (ਅਗਸਤ 2024) ਦੇ ਅਨੁਸਾਰ, ਭਾਰਤ ਦਾ ਏਆਈ ਪ੍ਰਤਿਭਾ ਆਧਾਰ 2027 ਤੱਕ ਲਗਭਗ 6 ਤੋਂ 6.5 ਲੱਖ ਪੇਸ਼ੇਵਰਾਂ ਤੋਂ ਵਧ ਕੇ, 15 ਪ੍ਰਤੀਸ਼ਤ ਦੀ ਚਕਰਵ੍ਰਿਧੀ ਸਾਲਾਨਾ ਵਿਕਾਸ ਦਰ ਨਾਲ, 12.5 ਲੱਖ ਤੋਂ ਵੱਧ ਹੋ ਜਾਣ ਦੀ ਉਮੀਦ ਹੈ।

    ਡੇਟਾ ਸਾਇੰਸ, ਡੇਟਾ ਕਿਊਰੇਸ਼ਨ, ਏਆਈ ਇੰਜੀਨੀਅਰਿੰਗ ਅਤੇ ਐਨਾਲਿਟਿਕਸ ਵਰਗੇ ਖੇਤਰਾਂ ਵਿੱਚ ਏਆਈ ਦੀ ਮੰਗ ਵਧ ਰਹੀ ਹੈ। ਅਗਸਤ 2025 ਤੱਕ, ਲਗਭਗ 8.65 ਲੱਖ ਉਮੀਦਵਾਰਾਂ ਨੇ ਵੱਖ-ਵੱਖ ਉਭਰਦੀਆਂ ਤਕਨਾਲੋਜੀ ਪਾਠਕ੍ਰਮਾਂ ਵਿੱਚ ਦਾਖਲਾ ਲਿਆ ਹੈ ਜਾਂ ਸਿਖਲਾਈ ਪ੍ਰਾਪਤ ਕੀਤੀ ਹੈ, ਜਿਨ੍ਹਾਂ ਵਿੱਚ ਏਆਈ ਅਤੇ ਬਿਗ ਡੇਟਾ ਐਨਾਲਿਟਿਕਸ ਵਿੱਚ 3.20 ਲੱਖ ਸ਼ਾਮਲ ਹਨ।

    ਭਵਿੱਖ ਲਈ ਵਰਕਫੋਰਸ ਤਿਆਰ ਕਰਨ ਲਈ, ਇਲੈਕਟ੍ਰੋਨਿਕੀ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਫਿਊਚਰਸਕਿੱਲਸ ਪ੍ਰਾਈਮ (FutureSkills PRIME) ਨਾਮਕ ਇੱਕ ਰਾਸ਼ਟਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਏਆਈ ਸਮੇਤ 10 ਨਵੀਆਂ ਅਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਆਈਟੀ ਪੇਸ਼ੇਵਰਾਂ ਦੇ ਹੁਨਰ ਵਿਕਾਸ ਅਤੇ ਉੱਨਤੀ 'ਤੇ ਕੇਂਦਰਿਤ ਹੈ। ਅਗਸਤ 2025 ਤੱਕ, FutureSkills PRIME ਪੋਰਟਲ 'ਤੇ 18.56 ਲੱਖ ਤੋਂ ਵੱਧ ਉਮੀਦਵਾਰਾਂ ਨੇ ਪੰਜੀਕਰਣ ਕਰਵਾਇਆ ਸੀ, ਅਤੇ 3.37 ਲੱਖ ਤੋਂ ਵੱਧ ਨੇ ਸਫਲਤਾਪੂਰਵਕ ਆਪਣੇ ਪਾਠਕ੍ਰਮ ਪੂਰੇ ਕਰ ਲਏ ਸਨ।

    [17]

     

    ਸਮਾਵੇਸ਼ੀ ਸਮਾਜਿਕ ਵਿਕਾਸ ਲਈ ਏਆਈ

    ਨੀਤੀ ਆਯੋਗ ਦੀ ਰਿਪੋਰਟ, "ਸਮਾਵੇਸ਼ੀ ਸਮਾਜਿਕ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ" (ਅਕਤੂਬਰ 2025), ਭਾਰਤ ਦੇ ਅਨੌਪਚਾਰਿਕ ਵਰਕਫੋਰਸ ਨੂੰ ਸਸ਼ਕਤ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਦਾ ਇੱਕ ਰੋਡਮੈਪ ਪੇਸ਼ ਕਰਦੀ ਹੈ। ਇਹ ਇੱਕ ਮਹੱਤਵਪੂਰਨ ਸਵਾਲ ਪੁੱਛਦੀ ਹੈ: ਦੁਨੀਆ ਦੀਆਂ ਸਭ ਤੋਂ ਉੱਨਤ ਤਕਨਾਲੋਜੀਆਂ ਸਭ ਤੋਂ ਵੱਧ ਅਣਗੌਲਿਆਂ ਵਰਕਰਾਂ ਤੱਕ ਕਿਵੇਂ ਪਹੁੰਚ ਸਕਦੀਆਂ ਹਨ, ਜਿਸ ਨਾਲ ਉਹ ਆਪਣੀਆਂ ਰੁਕਾਵਟਾਂ ਨੂੰ ਪਾਰ ਕਰ ਸਕਣ ਅਤੇ ਭਾਰਤ ਦੀ ਵਿਕਾਸ ਗਾਥਾ ਵਿੱਚ ਆਪਣਾ ਸਥਾਨ ਬਣਾ ਸਕਣ?

    ਇਹ ਰਿਪੋਰਟ ਅਨੌਪਚਾਰਿਕ ਖੇਤਰ ਦੇ ਕਾਮਿਆਂ ਦੇ ਅਸਲ ਜੀਵਨ ਦੇ ਅਨੁਭਵਾਂ 'ਤੇ ਆਧਾਰਿਤ ਹੈ। ਇਹ ਰਾਜਕੋਟ ਦੇ ਇੱਕ ਘਰੇਲੂ ਸਿਹਤ ਸੰਭਾਲ ਸਹਾਇਕ, ਦਿੱਲੀ ਦੇ ਇੱਕ ਤਰਖਾਣ, ਇੱਕ ਕਿਸਾਨ ਅਤੇ ਕਈ ਹੋਰ ਲੋਕਾਂ ਦੀਆਂ ਚੁਣੌਤੀਆਂ ਅਤੇ ਇੱਛਾਵਾਂ ਨੂੰ ਦਰਸਾਉਂਦੀ ਹੈ। ਇਹ ਕਹਾਣੀਆਂ ਨਿਰੰਤਰ ਆਉਣ ਵਾਲੀਆਂ ਰੁਕਾਵਟਾਂ ਨੂੰ ਦਰਸਾਉਂਦੀਆਂ ਹਨ, ਪਰ ਨਾਲ ਹੀ ਉਹਨਾਂ ਅਪਾਰ ਸੰਭਾਵਨਾਵਾਂ ਨੂੰ ਵੀ ਦਰਸਾਉਂਦੀਆਂ ਹਨ ਜਿਹਨਾਂ ਨੂੰ ਸੋਚ-ਸਮਝ ਕੇ ਵਰਤੀ ਗਈ ਤਕਨਾਲੋਜੀ ਉਜਾਗਰ ਕਰ ਸਕਦੀ ਹੈ। ਇਹਨਾਂ ਲੱਖਾਂ ਲੋਕਾਂ ਲਈ, ਤਕਨਾਲੋਜੀ ਨੂੰ ਉਹਨਾਂ ਦੇ ਹੁਨਰ ਦਾ ਸਥਾਨ ਲੈਣ ਦੀ ਬਜਾਏ, ਉਸ ਨੂੰ ਹੋਰ ਵਧਾਉਣਾ ਚਾਹੀਦਾ ਹੈ।

    ਰੋਡਮੈਪ ਵਿੱਚ ਚਰਚਾ ਕੀਤੀ ਗਈ ਹੈ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈਟ ਆਫ਼ ਥਿੰਗਜ਼, ਬਲੌਕਚੇਨ, ਰੋਬੋਟਿਕਸ ਅਤੇ ਇਮਰਸਿਵ ਲਰਨਿੰਗ ਭਾਰਤ ਦੇ 49 ਕਰੋੜ ਅਨੌਪਚਾਰਿਕ ਕਾਮਿਆਂ ਦੇ ਸਾਹਮਣੇ ਆਉਣ ਵਾਲੀਆਂ ਵਿਵਸਥਾਗਤ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਨ। ਇਹ ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਦਾ ਹੈ ਜਿੱਥੇ ਸਾਲ 2035 ਤੱਕ, ਵੌਇਸ-ਫਰਸਟ ਏਆਈ ਇੰਟਰਫੇਸ ਭਾਸ਼ਾ ਅਤੇ ਸਾਖਰਤਾ ਦੀਆਂ ਰੁਕਾਵਟਾਂ ਨੂੰ ਦੂਰ ਕਰ ਦੇਣਗੇ। ਸਮਾਰਟ ਕੌੰਟਰੈਕਟ ਸਮੇਂ ਸਿਰ ਅਤੇ ਪਾਰਦਰਸ਼ੀ ਭੁਗਤਾਨ ਯਕੀਨੀ ਕਰਨਗੇ। ਮਾਈਕਰੋ-ਕ੍ਰਿਡੈਂਸ਼ੀਅਲ ਅਤੇ ਆਨ-ਡਿਮਾਂਡ ਲਰਨਿੰਗ, ਕਾਮਿਆਂ ਨੂੰ ਉਹਨਾਂ ਦੀਆਂ ਮਹੱਤਵਾਕਾਂਖਾਵਾਂ ਅਨੁਸਾਰ ਹੁਨਰ ਵਧਾਉਣ ਵਿੱਚ ਮਦਦ ਕਰਨਗੇ।

    ਇਸ ਵਿਜ਼ਨ ਦਾ ਮੂਲ ਡਿਜੀਟਲ ਸ਼ਰਮਸੇਤੂ ਮਿਸ਼ਨ ਹੈ, ਜੋ ਭਾਰਤ ਦੇ ਅਨੌਪਚਾਰਿਕ ਖੇਤਰ ਲਈ ਅਗਵਾਈ ਕਰਨ ਵਾਲੀਆਂ ਤਕਨਾਲੋਜੀਆਂ ਨੂੰ ਵੱਡੇ ਪੈਮਾਨੇ 'ਤੇ ਲਾਗੂ ਕਰਨ ਦੀ ਇੱਕ ਰਾਸ਼ਟਰੀ ਪਹਿਲਕਦਮੀ ਹੈ। ਇਹ ਮਿਸ਼ਨ ਵਿਅਕਤੀ-ਆਧਾਰਿਤ ਜਾਂ ਖੇਤਰ-ਆਧਾਰਿਤ ਪ੍ਰਾਥਮਿਕਤਾ, ਰਾਜ-ਸੰਚਾਲਿਤ ਕਾਰਜਾਨਵਿਤ, ਨਿਯਾਮਕ ਸਮਰੱਥਾ ਅਤੇ ਰਣਨੀਤਕ ਸਾਂਝੇਦਾਰੀਆਂ 'ਤੇ ਕੇਂਦ੍ਰਿਤ ਹੈ, ਜਿਸ ਨਾਲ ਸਮਰਥਤਾ ਅਤੇ ਵਿਆਪਕ ਸਵੀਕ੍ਰਿਤੀ ਯਕੀਨੀ ਕੀਤੀ ਜਾ ਸਕੇ। ਇਹ ਇੱਕ ਮਜ਼ਬੂਤ ਮਲਟੀ ਲੈਵਲ ਪ੍ਰਭਾਵ ਮੁਲਾਂਕਣ ਢਾਂਚੇ ਦੁਆਰਾ ਨਿਰਦੇਸ਼ਿਤ ਹੋ ਕੇ ਸਰਕਾਰ, ਉਦਯੋਗ ਅਤੇ ਨਾਗਰਿਕ ਸਮਾਜ ਨੂੰ ਸੰਗਠਿਤ ਕਰੇਗਾ।

    ਰਿਪੋਰਟ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਇਸ ਸਮਾਵੇਸ਼ੀ ਡਿਜੀਟਲ ਉਛਾਲ ਨੂੰ ਹਾਸਲ ਕਰਨ ਲਈ ਸਿਰਫ਼ ਆਸ਼ਾਵਾਦ ਤੋਂ ਕਿਤੇ ਜ਼ਿਆਦਾ ਦੀ ਜ਼ਰੂਰਤ ਹੋਵੇਗੀ। ਇਸ ਵਿੱਚ ਖੋਜ ਅਤੇ ਵਿਕਾਸ, ਨਿਸ਼ਚਿਤ ਹੁਨਰ ਪ੍ਰੋਗਰਾਮਾਂ ਅਤੇ ਇੱਕ ਮਜ਼ਬੂਤ ਨਵੀਨਤਾ ਈਕੋਸਿਸਟਮ ਵਿੱਚ ਠੋਸ ਨਿਵੇਸ਼ ਦੀ ਜ਼ਰੂਰਤ ਦੱਸੀ ਗਈ ਹੈ। ਆਧਾਰ, ਯੂਪੀਆਈ ਅਤੇ ਜਨਧਨ ਵਰਗੀਆਂ ਡਿਜੀਟਲ ਸਰਕਾਰੀ ਅਵਸੰਚਰਨਾਵਾਂ ਦੇ ਖੇਤਰ ਵਿੱਚ ਭਾਰਤ ਦੀਆਂ ਪਿਛਲੀਆਂ ਸਫਲਤਾਵਾਂ ਦਰਸਾਉਂਦੀਆਂ ਹਨ ਕਿ ਸਮਾਵੇਸ਼ੀ, ਵਿਆਪਕ ਮੰਚ ਸੰਭਵ ਹਨ।

    ਪ੍ਰਸਤਾਵਿਤ ਕਾਰਜਾਨਵਿਤ ਰੋਡਮੈਪ:

    ਚਰਨ 1 (2025-2026): ਮਿਸ਼ਨ ਅਭਿਵਿਨਿਆਸ

    ਸਪੱਸ਼ਟ ਟੀਚਿਆਂ, ਸਮਾਂ-ਸੀਮਾਵਾਂ ਅਤੇ ਮਾਪਣਯੋਗ ਨਤੀਜਿਆਂ ਦੇ ਨਾਲ ਮਿਸ਼ਨ ਚਾਰਟਰ ਦਾ ਖਰੜਾ ਤਿਆਰ ਕਰਨਾ। ਪ੍ਰਾਥਮਿਕਤਾਵਾਂ ਨਿਰਧਾਰਤ ਕਰਨ ਅਤੇ ਉਦੇਸ਼ਾਂ ਨੂੰ ਪਰਿਭਾਸ਼ਿਤ ਕਰਨ ਲਈ ਸਰਕਾਰ, ਉਦਯੋਗ, ਸਿੱਖਿਆ ਜਗਤ ਅਤੇ ਨਾਗਰਿਕ ਸਮਾਜ ਦੇ ਹਿੱਸੇਦਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।

    ਚਰਨ 2 (2026-2027): ਸੰਸਥਾਗਤ ਢਾਂਚਾ ਅਤੇ ਸ਼ਾਸਨ ਸੰਚਰਨਾ

    ਅੰਤਰ-ਖੇਤਰੀ ਸ਼ਾਸਨ ਸੰਚਰਨਾਵਾਂ, ਲੀਡਰਸ਼ਿਪ ਭੂਮਿਕਾਵਾਂ ਅਤੇ ਕਾਰਜਾਨਵਿਤ ਦੀ ਰੂਪਰੇਖਾ ਦੀ ਸਥਾਪਨਾ। ਇਹ ਚਰਨ ਘਰੇਲੂ ਨਵੀਨਤਾ ਅਤੇ ਸਰਕਾਰੀ-ਨਿੱਜੀ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਦੇ ਹੋਏ ਕਾਨੂੰਨੀ, ਨਿਯਾਮਕ ਅਤੇ ਡਿਜੀਟਲ ਇੰਫਰਾਸਟ੍ਰਕਚਰ ਦੀ ਤਿਆਰੀ 'ਤੇ ਵੀ ਧਿਆਨ ਕੇਂਦ੍ਰਿਤ ਕਰੇਗਾ।

    ਚਰਨ 3 (2027-2029): ਪ੍ਰਯੋਗਿਕ ਅਤੇ ਚੁਣਿੰਦਾ ਪ੍ਰੋਗਰਾਮਾਂ ਦਾ ਸ਼ੁਭਾਰੰਭ

     

    ਉੱਚ ਤਤਪਰਤਾ ਵਾਲੇ ਖੇਤਰਾਂ ਵਿੱਚ ਅਸਲ ਪਰਿਸਥਿਤੀਆਂ ਵਿੱਚ ਸਮਾਧਾਨਾਂ ਦਾ ਪਰੀਖਣ ਕਰਨ ਲਈ ਪਾਇਲਟ ਪ੍ਰੋਜੈਕਟ ਲਾਗੂ ਕੀਤੇ ਜਾਣਗੇ। ਸੁਗਮਤਾ ਅਤੇ ਅੰਤਿਮ ਚਰਨ ਤੱਕ ਅਪਣਾਉਣ (ਲਾਸਟ-ਮਾਈਲ ਅਡੌਪਸ਼ਨ) ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਜਿਸ ਲਈ ਸਸ਼ਕਤ ਨਿਗਰਾਨੀ ਅਤੇ ਮੁਲਾਂਕਣ ਢਾਂਚਾ ਤਿਆਰ ਕੀਤਾ ਜਾਵੇਗਾ।

     

    ਚਰਨ 4 (2029 ਤੋਂ ਅੱਗੇ): ਰਾਸ਼ਟਰਵਿਆਪੀ ਰੋਲਆਊਟ ਅਤੇ ਏਕੀਕਰਣ

    ਸਿੱਧ ਸਮਾਧਾਨਾਂ ਨੂੰ ਰਾਜਾਂ ਅਤੇ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਵੇਗਾ। ਸਥਾਨਕ ਅਨੁਕੂਲਨ ਨਾਲ ਖੇਤਰੀ ਪ੍ਰਾਸੰਗਿਕਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਰਮਿਕਾਂ ਦੀ ਗਤੀਸ਼ੀਲਤਾ ਯਕੀਨੀ ਹੋਵੇਗੀ। ਇਸ ਚਰਨ ਦਾ ਉਦੇਸ਼ ਮਿਸ਼ਨ ਨੂੰ ਸੰਸਥਾਗਤ ਬਣਾਉਣਾ ਅਤੇ ਇਸ ਦੇ ਲਾਭਾਂ ਨੂੰ ਵਿਆਪਕ ਪੱਧਰ 'ਤੇ ਬਣਾਈ ਰੱਖਣਾ ਹੈ।

    ਇਸ ਮਿਸ਼ਨ ਦਾ ਟੀਚਾ 2035 ਤੱਕ ਭਾਰਤ ਨੂੰ ਸਮਾਵੇਸ਼ੀ ਏਆਈ ਪਰਿਨਿਯੋਜਨ ਵਿੱਚ ਇੱਕ ਵਿਸ਼ਵਵਿਆਪੀ ਨੇਤਾ ਵਜੋਂ ਸਥਾਪਿਤ ਕਰਨਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਤਕਨਾਲੋਜੀ ਨਾ ਸਿਰਫ਼ ਵਿਕਾਸ ਨੂੰ ਗਤੀ ਦੇਵੇ, ਸਗੋਂ ਜੀਵੀਕਾਵਾਂ ਨੂੰ ਵੀ ਮਜ਼ਬੂਤ ਕਰੇ, ਮੌਕਿਆਂ ਤੱਕ ਪਹੁੰਚ ਖੋਲ੍ਹੇ ਅਤੇ ਇੱਕ ਸਮਤਾਮੂਲਕ ਅਤੇ ਸਸ਼ਕਤ ਡਿਜੀਟਲ ਅਰਥਵਿਵਸਥਾ ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਵਿੱਚ ਸਹਿਯੋਗ ਕਰੇ।

    ਸਿੱਟਾ

    ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਯਾਤਰਾ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਨਿਰਣਾਇਕ ਕਾਰਵਾਈ ਨੂੰ ਦਰਸਾਉਂਦੀ ਹੈ। ਕੰਪਿਊਟਿੰਗ ਅਵਸੰਚਰਨਾ ਦੇ ਵਿਸਥਾਰ ਤੋਂ ਲੈ ਕੇ ਘਰੇਲੂ ਮੌਡਲਾਂ ਨੂੰ ਉਤਸ਼ਾਹਿਤ ਕਰਨ ਅਤੇ ਸਟਾਰਟਅੱਪਸ ਨੂੰ ਸਮਰਥਨ ਦੇਣ ਤੱਕ, ਦੇਸ਼ ਇੱਕ ਮਜ਼ਬੂਤ ਆਰਟੀਫੀਸ਼ੀਅਲ ਇੰਟੈਲੀਜੈਂਸ ਈਕੋਸਿਸਟਮ  ਦਾ ਨਿਰਮਾਣ ਕਰ ਰਿਹਾ ਹੈ ਜੋ ਨਾਗਰਿਕਾਂ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਨਵੀਨਤਾ ਨੂੰ ਵਧਾਉਂਦਾ ਹੈ। ਖੇਤੀਬਾੜੀ, ਸਿਹਤ ਸੰਭਾਲ, ਸਿੱਖਿਆ ਅਤੇ ਸ਼ਾਸਨ ਦੇ ਖੇਤਰ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਵਿਹਾਰਕ ਅਨੁਪ੍ਰਯੋਗ ਅਸਲ ਪ੍ਰਭਾਵ ਪ੍ਰਦਰਸ਼ਿਤ ਕਰਦੇ ਹਨ। ਇੰਡੀਆ ਏਆਈ ਮਿਸ਼ਨ, ਡਿਜੀਟਲ ਸ਼ਰਮਸੇਤੂ ਅਤੇ ਆਧਾਰਭੂਤ ਮੌਡਲ ਵਿਕਾਸ ਵਰਗੀਆਂ ਰਣਨੀਤਕ ਪਹਿਲਕਦਮੀਆਂ ਇਹ ਯਕੀਨੀ ਕਰ ਰਹੀਆਂ ਹਨ ਕਿ ਨਵੀਨਤਾ ਹਰ ਨਾਗਰਿਕ ਤੱਕ ਪਹੁੰਚੇ ਅਤੇ ਨਾਲ ਹੀ ਖੋਜ, ਹੁਨਰ ਅਤੇ ਉੱਦਮਤਾ ਨੂੰ ਵੀ ਉਤਸ਼ਾਹ ਮਿਲੇ। ਇਹ ਯਤਨ ਭਾਰਤ ਨੂੰ ਇੱਕ ਵਿਸ਼ਵਵਿਆਪੀ ਏਆਈ ਨੇਤਾ ਵਜੋਂ ਉਭਰਨ ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ।

     

    ਸੰਦਰਭ

    Ministry of Electronics & IT

     

    Ministry of Communications

    Department of Science and Technology

     

    Ministry of Agriculture & Farmers Welfare

     

    NITI Ayog

    Click here to see PDF.

    ******

    ਵੀਵੀ/ਐੱਸਏ

    (Backgrounder ID: 155596) Visitor Counter : 6
    Provide suggestions / comments
    Link mygov.in
    National Portal Of India
    STQC Certificate