• Skip to Content
  • Sitemap
  • Advance Search
Farmer's Welfare

ਦਾਲਾਂ ਦੇ ਉਤਪਾਦਨ ਵਿੱਚ ਆਤਮਨਿਰਭਰਤਾ ਹਾਸਲ ਕਰਨ ਦੇ ਲਈ ਭਾਰਤ ਦਾ ਮਿਸ਼ਨ

ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ

Posted On: 11 OCT 2025 6:07PM

ਮੁੱਖ ਗੱਲਾਂ

ਪ੍ਰਧਾਨ ਮੰਤਰੀ ਨੇ 11 ਅਕਤੂਬਰ,2025 ਨੂੰ 11,440 ਕਰੋੜ ਰੁਪਏ ਦੀ ਬਜਟ ਵੰਡ ਦੇ ਨਾਲ ਦਾਲਾਂ ਵਿੱਚ ਆਤਮਨਿਰਭਰਤਾ ਮਿਸ਼ਨ (2025-26 ਤੋਂ 2030-31) ਦੀ ਸ਼ੁਰੂਆਤ ਕੀਤੀ।

ਇਸ ਦਾ ਟੀਚਾ 2030-31 ਤੱਕ ਘਰੇਲੂ ਦਾਲ ਉਤਪਾਦਨ ਨੂੰ 350 ਲੱਖ ਟਨ ਤੱਕ ਵਧਾਉਣਾ ਅਤੇ ਖੇਤੀਬਾੜੀ ਦੇ ਖੇਤਰ ਨੂੰ 310 ਲੱਖ ਹੈਕਟੇਅਰ ਤੱਕ ਵਧਾਉਣਾ ਹੈ।

ਇਸ ਦਾ ਉਦੇਸ਼ ਚਾਰ ਵਰ੍ਹਿਆਂ ਤੱਕ ਐੱਮਐੱਸਪੀ ’ਤੇ ਤੁਅਰ, ਉੜਦ ਅਤੇ ਮਸੂਰ ਦੀ 100 ਫੀਸਦੀ ਖਰੀਦ ਨੂੰ ਯਕੀਨੀ ਬਣਾਉਣਾ ਹੈ।

ਕਿਸਾਨਾਂ ਦੇ ਵਿੱਚ ਕੁਲ 88 ਲੱਖ ਮੁਫਤ ਬੀਜ ਕਿੱਟਾਂ ਅਤੇ 126 ਲੱਖ ਕੁਇੰਟਲ ਪ੍ਰਮਾਣਿਤ ਬੀਜ ਵੰਡੇ ਜਾਣਗੇ।

ਲਗਭਗ 2 ਕਰੋੜ ਕਿਸਾਨਾਂ ਨੂੰ ਗਰੰਟੀਕ੍ਰਿਤ ਖਰੀਦ, ਗੁਣਵੱਤਾਪੂਰਨ ਬੀਜ ਵੰਡ ਅਤੇ ਐਡਵਾਂਸਡ ਵੈਲਿਊ ਚੇਨ ਸਮਰਥਨ ਨਾਲ ਲਾਭ ਮਿਲਣ ਦੀ ਉਮੀਦ ਹੈ।

ਜਾਣ-ਪਹਿਚਾਣ

ਦਾਲਾਂ ਸਿਰਫ਼ ਇੱਕ ਖੇਤੀਬਾੜੀ ਉਤਪਾਦ ਨਹੀਂ ਹਨ, ਉਹ ਭਾਰਤ ਦੀ ਪੋਸ਼ਣ ਸੁਰੱਖਿਆ, ਮਿੱਟੀ ਸਿਹਤ ਅਤੇ ਪੇਂਡੂ ਆਜੀਵਿਕਾ ਦਾ ਅਧਾਰ ਹਨ। ਦੁਨੀਆਂ ਵਿੱਚ ਦਾਲਾਂ ਦੇ ਸਭ ਤੋਂ ਵੱਡੇ ਉਤਪਾਦਕ, ਉਪਭੋਗਤਾ ਅਤੇ ਆਯਾਤਕ ਦੇ ਰੂਪ ਵਿੱਚ, ਭਾਰਤ ਦੀਆਂ ਨੀਤੀਆਂ ਲਗਾਤਾਰ ਇਸ ਮਹੱਤਵਪੂਰਨ ਖੇਤਰ ਵਿੱਚ ਉਤਪਾਦਕਤਾ ਅਤੇ ਸਥਿਰਤਾ ਵਧਾਉਣ ’ਤੇ ਕੇਂਦ੍ਰਿਤ ਰਹੀਆਂ ਹਨ। ਵਧਦੀ ਆਮਦਨ ਅਤੇ ਸੰਤੁਲਿਤ ਪੋਸ਼ਣ ਦੇ ਪ੍ਰਤੀ ਵਧਦੀ ਜਾਗਰੂਕਤਾ ਦੇ ਕਾਰਨ ਦਾਲਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਘਰੇਲੂ ਉਤਪਾਦਨ ਵਧਾਉਣ ਦੇ ਮੌਕੇ ਪੈਦਾ ਹੋ ਰਹੇ ਹਨ।

ਆਪਣੇ ਆਰਥਿਕ ਅਤੇ ਵਪਾਰਕ ਮਹੱਤਵ ਦੇ ਇਲਾਵਾ, ਦਾਲਾਂ ਪੋਸ਼ਣ ਦਾ ਇੱਕ ਵੱਡਾ ਸਰੋਤ ਵੀ ਹਨ। ਰਾਸ਼ਟਰੀ ਪੋਸ਼ਣ ਸੰਸਥਾਨ ਦੇ ਅਨੁਸਾਰ, ਭਾਰਤੀ ਆਹਾਰ ਵਿੱਚ ਕੁਲ ਪ੍ਰੋਟੀਨ ਸੇਵਨ ਵਿੱਚ ਇਨ੍ਹਾਂ ਦਾ ਵੱਡਾ ਯੋਗਦਾਨ ਲਗਭਗ 20 ਤੋਂ 25 ਪ੍ਰਤੀਸ਼ਤ ਹੈ। ਹਾਲਾਂਕਿ, ਦਾਲਾਂ ਦੀ ਪ੍ਰਤੀ ਵਿਅਕਤੀ ਖਪਤ 85 ਗ੍ਰਾਮ ਪ੍ਰਤੀ ਦਿਨ ਤੋਂ ਘੱਟ ਹੈ, ਜਿਸ ਨਾਲ ਦੇਸ਼ ਭਰ ਵਿੱਚ ਪ੍ਰੋਟੀਨ-ਊਰਜਾ ਕੁਪੋਸ਼ਣ ਵਿੱਚ ਯੋਗਦਾਨ ਮਿਲ ਰਿਹਾ ਹੈ। ਇਸ ਲਈ, ਘਰੇਲੂ ਉਤਪਾਦਨ ਨੂੰ ਵਧਾਉਣਾ ਨਾ ਸਿਰਫ਼ ਇੱਕ ਆਰਥਿਕ ਜ਼ਰੂਰਤ ਹੈ, ਸਗੋਂ ਪਬਲਿਕ ਹੈਲਥ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਵੀ ਇੱਕ ਮਹੱਤਵਪੂਰਨ ਕਦਮ ਹੈ।

ਇਸ ਦੋਹਰੇ ਮਹੱਤਵ ਨੂੰ ਸਮਝਦੇ ਹੋਏ ਭਾਰਤ ਸਰਕਾਰ ਨੇ ਦਾਲਾਂ ਦੇ ਖੇਤਰ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। 11 ਅਕਤੂਬਰ 2025 ਨੂੰ ਭਾਰਤੀ ਕ੍ਰਿਸ਼ੀ ਖੋਜ ਸੰਸਥਾਨ (ਆਈਏਆਰਆਈ), ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਖੇਤੀਬਾੜੀਬਾੜੀ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11,440 ਕਰੋੜ ਰੁਪਏ ਦੇ ਕੁਲ ਖਰਚੇ ਦੇ ਨਾਲ ਦਾਲਾਂ ਵਿੱਚ ਆਤਮਨਿਰਭਰਤਾ ਮਿਸ਼ਨ (ਦਲਹਨ ਆਤਮਨਿਰਭਰਤਾ ਮਿਸ਼ਨ) ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਦਾਲਾਂ ਦੀ ਖੇਤੀਬਾੜੀ ਵਿੱਚ ਸ਼ਾਮਲ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਖੇਤੀਬਾੜੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਵੈਲਿਊ ਚੇਨ ਅਧਾਰਿਤ ਵਿਕਾਸ ਨੂੰ ਹੁਲਾਰਾ ਦੇਣ ਦੇ ਮਹੱਤਵ ’ਤੇ ਚਾਣਨਾ ਪਾਇਆਸ਼ੁਰੂਆਤ ਦੇ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਮਿਸ਼ਨ ਦਾ ਉਦੇਸ਼ ਨਾ ਸਿਰਫ਼ ਦਾਲ ਉਤਪਾਦਨ ਨੂੰ ਵਧਾਉਣ ਹੈ, ਸਗੋਂ ਇੱਕ ਟਿਕਾਊ ਅਤੇ ਸਸ਼ਕਤ ਭਵਿੱਖ ਦਾ ਨਿਰਮਾਣ ਕਰਨਾ ਵੀ ਹੈ।

ਇਹ ਮਿਸ਼ਨ ਪੋਸ਼ਣ ਸੁਰੱਖਿਆ ਅਤੇ ਆਤਮਨਿਰਭਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਦਲਹਨ ਉਤਪਾਦਨ ਵਿੱਚ ਆਤਮਨਿਰਭਰਤਾ ਮਿਸ਼ਨ ਦੀ ਘੋਸ਼ਣਾ ਕੇਂਦਰੀ ਬਜਟ 2025-26 ਵਿੱਚ ਕੀਤੀ ਗਈ ਸੀ ਅਤੇ 1 ਅਕਤੂਬਰ 2025 ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਨਾਲ 2025-26 ਤੋਂ 2030-31 ਦੇ ਦੌਰਾਨ ਲਾਗੂ ਕੀਤਾ ਜਾਵੇਗਾ। ਇਸ ਦਾ ਉਦੇਸ਼ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਾ, ਆਯਾਤ ’ਤੇ ਨਿਰਭਰਤਾ ਘੱਟ ਕਰਨਾ ਅਤੇ ਦਾਲਾਂ ਦੇ ਉਤਪਾਦਨ ਵਿੱਚ “ਆਤਮਨਿਰਭਰ ਭਾਰਤ” ਦਾ ਰਾਹ ਪੱਧਰਾ ਕਰਨਾ ਹੈ।

ਪਿਛੋਕੜ                                      

ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਦਾਲਾਂ ਦੇ ਉਤਪਾਦਨ ਵਿੱਚ ਮਹੱਤਵਪੂਰਨ ਪਰਿਵਰਤਨ ਦਿਖਿਆ ਹੈ। ਰਾਸ਼ਟਰੀ ਖਾਦ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਐੱਨਐੱਫਐੱਸਐੱਨਐੱਮ) ਦੇ ਤਹਿਤ ਲਗਾਤਾਰ ਸਰਕਾਰ ਦੇ ਯਤਨਾਂ ਤੋਂ ਉਤਪਾਦਨ 2013-14 ਵਿੱਚ 192.6 ਲੱਖ ਟਨ ਤੋਂ ਵਧ ਕੇ 2024-25 ਵਿੱਚ 252-38 ਲੱਖ ਟਨ (ਤੀਸਰਾ ਅਗ੍ਰਿਮ ਅਨੁਮਾਨ) ਹੋ ਗਿਆ ਹੈ, ਜੋ 31 ਪ੍ਰਤੀਸ਼ਤ ਤੋਂ ਅਧਿਕ ਦੀ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦਾ ਹੈ। ਜੇਕਰ ਇਹ ਪ੍ਰਗਤੀ ਸ਼ਲਾਘਾਯੋਗ ਹੈ, ਫਿਰ ਵੀ ਉਤਪਾਦਨ ਨੂੰ ਅਤੇ ਵਧਾਉਣ ਅਤੇ ਦੇਸ਼ ਦੀਆਂ ਵਧਦੀਆਂ ਖਪਤ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਪੂਰੀਆਂ ਸੰਭਾਵਨਾਵਾਂ ਹਾਲੇ ਵੀ ਮੌਜੂਦ ਹਨ। 2023-24 ਵਿੱਚ, ਭਾਰਤ ਨੇ 47.38 ਲੱਖ ਟਨ ਦਾਲਾਂ ਦਾ ਆਯਾਤ ਕੀਤਾ, ਜਦਕਿ 5.94 ਲੱਖ ਟਨ ਦਾ ਨਿਰਯਾਤ ਕੀਤਾ, ਜੋ ਢਾਂਚਾਗਤ ਸੁਧਾਰ ਦੇ ਮੌਕਿਆਂ ਨੂੰ ਦਰਸਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਦਲਹਨ ਉਤਪਾਦਕਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਭਾਰਤ ਦੇ ਘਰੇਲੂ ਉਤਪਾਦਨ ਵਿੱਚ ਮੰਗ ਨੂੰ ਪੂਰੀ ਤਰ੍ਹਾਂ ਨਾਲ ਪੂਰਾ ਕਰਨ ਦੇ ਲਈ ਵਾਧੇ ਦੀ ਲੋੜੀਂਦੀ ਗੁੰਜਾਇਸ਼ ਹੈ ਜਿਸ ਨਾਲ ਆਯਾਤ ਇੱਕ ਜ਼ਰੂਰ ਪੂਰਕ ਬਣ ਜਾਂਦਾ ਹੈ। 2023-24 ਵਿੱਚ ਦਾਲਾਂ ਦਾ ਆਯਾਤ 47.38 ਲੱਖ ਟਨ ਤੱਕ ਪਹੁੰਚਾਉਣ ਦੇ ਨਾਲ, ਸਰਕਾਰ ਨੇ ਦਾਲਾਂ ਵਿੱਚ ਆਤਮਨਿਰਭਰਤਾ ਹਾਸਿਲ ਕਰਨ ਨੂੰ ਇੱਕ ਪ੍ਰਮੁੱਖ ਰਾਸ਼ਟਰੀ ਉਦੇਸ਼ ਦੇ ਰੂਪ ਵਿੱਚ ਪ੍ਰਾਥਮਿਕਤਾ ਦਿੱਤੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿਸੰਬਰ 2027 ਤੱਕ ਭਾਰਤ ਨੂੰ ਦਾਲਾਂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਬਣਾਉਣ ਦੀ ਅਭਿਲਾਸ਼ਾ ਟੀਚਾ ਨਿਰਧਾਰਿਤ ਕੀਤਾ ਹੈ, ਜਿਸ ਵਿੱਚ ਵਿਸ਼ੇਸ਼ ਰੂਪ ਨਾਲ ਤੁਅਰ (ਅਰਹਰ), ਉੜਦ ਅਤੇ ਮਸੂਰ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਨਵਾਂ ਮਿਸ਼ਨ ਭਾਰਤ ਵਿੱਚ ਭਵਿੱਖ ਵਿੱਚ ਦਾਲਾਂ ਦੀ ਮੰਗ ਨੂੰ ਪੂਰੀ ਤਰ੍ਹਾਂ ਨਾਲ ਘਰੇਲੂ ਉਤਪਾਦਨ ਦੇ ਮਾਧਿਅਮ ਨਾਲ ਪੂਰਾ ਕਰਨ ਦੇ ਟੀਚਿਆਂ ਦੇ ਨਾਲ ਇਸ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦਾ ਹੈ। ਇਹ ਮਿਸ਼ਨ ਵਿਜਨ 2047 ਦੇ ਅਨੁਰੂਪ ਹੈ, ਜਿਸ ਵਿੱਚ ਟਿਕਾਊ ਵਿਕਾਸ, ਵਿਭਿੰਨ ਫਸਲ ਵਿਧੀਆਂ , ਸੁਨਿਸ਼ਚਿਤ ਆਮਦਨ, ਉੱਨਤ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਵਿਧੀਆਂ ਦੇ ਮਾਧਿਅਮ ਨਾਲ ਕਿਸਾਨਾਂ ਦੇ ਸਸ਼ਕਤੀਕਰਣ ’ਤੇ ਜ਼ੋਰ ਦਿੱਤਾ ਗਿਆ ਹੈ।

ਭਾਰਤ ਸਰਕਾਰ ਨੇ ਪਿਛਲੇ ਕਈ ਦਹਾਕਿਆਂ ਤੋਂ ਲਕਸ਼ਿਤ ਪਹਿਲੂਆਂ ਦੇ ਮਾਧਿਅਮ ਨਾਲ ਦਾਲਾਂ ਦੇ ਉਤਪਾਦਨ ਨੂੰ ਲਗਾਤਾਰ ਹੁਲਾਰਾ ਦਿੱਤਾ ਹੈ। 1966 ਵਿੱਚ ਅਖਿਲ ਭਾਰਤ ਸਮੰਵਿਤ ਦਲਹਨ ਸੁਧਾਰ ਪ੍ਰੋਜੈਕਟ ਤੋਂ ਲੈ ਕੇ ਤੇਜ਼ ਦਲਹਨ ਉਤਪਾਦਨ ਸਮਾਗਮ (ਏ3ਪੀ) (2010-14) ਤੱਕ ਉਤਪਾਦਕਤਾ ਵਧਾਉਣ ਅਤੇ ਦੀਰਘਕਾਲੀ ਆਤਮਨਿਰਭਰਤਾ ਦੇ ਲਈ ਅਧਾਰ ਤਿਆਰ ਕਰਨ ਦੇ ਲਈ ਇਨ੍ਹਾਂ ਪਹਿਲੂਆਂ ’ਤੇ ਕੰਮ ਕੀਤਾ ਗਿਆ।

 

A blue and white text on a blue backgroundAI-generated content may be incorrect.

ਉਦੇਸ਼

ਉਦੇਸ਼

ਦਹਲਨ ਵਿੱਚ ਆਤਮਨਿਰਭਰਤਾ ਮਿਸ਼ਨ (2025-31) ਦਾ ਉਦੇਸ਼ ਘਰੇਲੂ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ, ਆਯਾਤ ’ਤੇ ਨਿਰਭਰਤਾ ਵਿੱਚ ਘਾਟ ਅਤੇ ਕਿਸਾਨਾਂ ਦੀ ਆਮਦਨ ਵਿੱਚ ਸਥਾਈ ਸੁਧਾਰ ਕਰਕੇ ਦਲਹਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨਾ ਹੈ। ਮਿਸ਼ਨ ਦੀ ਯੋਜਨਾ ਅੰਤਰ ਫਸਲ ਅਤੇ ਫਸਲ ਵਿਵਿਧੀਕਰਨ ਨੂੰ ਹੁਲਾਰਾ ਦਿੰਦੇ ਹੋਏ ਚੌਲ ਦੀ ਵਾੜ ਅਤੇ ਹੋਰ ਉਪਯੁਕਤ ਭੂਮੀ ਨੂੰ ਲਕਸ਼ਿਤ ਕਰਦੇ ਹੋਏ 35 ਲੱਖ ਹੈਕਟੇਅਰ ਹੋਰ ਖੇਤਰ ਵਿੱਚ ਦਾਲਾਂ ਦੀ ਖੇਤੀਬਾੜੀ ਦਾ ਵਿਸਤਾਰ ਕਰਨ ਦੀ ਹੈ। ਇਸ ਦੇ ਇਲਾਵਾ ਮੁੱਖ ਧਿਆਨ ਮਜ਼ਬੂਤ ਬੀਜ ਪ੍ਰਣਾਲੀ ਦੁਆਰਾ ਸਮਰਥਿਤ ਉੱਚ ਉਪਜ ਦੇਣ ਵਾਲੀ, ਕੀਟ ਪ੍ਰਤੀਰੋਧੀ ਅਤੇ ਜਲਵਾਯੂ-ਅਨੁਕੂਲ ਦਾਲਾਂ ਦੀਆਂ ਕਿਸਮਾਂ ਦੇ ਵਿਕਾਸ ਅਤੇ ਪ੍ਰਸਾਰ ’ਤੇ ਹੋਵੇਗਾ। ਇਸ ਵਿੱਚ 126 ਲੱਖ ਕੁਇੰਟਲ ਪ੍ਰਮਾਣਿਤ ਬੀਜਾਂ ਦਾ ਉਤਪਾਦਨ ਅਤੇ ਵੰਡ ਸ਼ਾਮਲ ਹੈ ਅਤੇ ਕਿਸਾਨਾਂ ਨੂੰ 88 ਲੱਖ ਬੀਜ ਕਿਟ ਦਾ ਮੁਫਤ ਪ੍ਰਾਵਧਾਨ ਵੀ ਸ਼ਾਮਲ ਹੈ।

ਦਾਲਾਂ ਵਿੱਚ ਆਤਮਨਿਰਭਰਤਾ ਦੇ ਲਈ ਸੰਚਾਲਨ ਰਣਨੀਤੀ

ਪ੍ਰਭਾਵੀ ਲਾਗੂਕਰਨ ਨੂੰ ਯਕੀਨੀ ਬਣਾਉਣ ਦੇ ਲਈ, ਰਾਜ ਆਈਸੀਏਆਰ ਦੁਆਰਾ ਬ੍ਰੀਡਰ ਬੀਜ ਉਤਪਾਦਨ ਦੀ ਨਿਗਰਾਨੀ ਅਤੇ ਸਾਥੀ ਪੋਰਟਲ (seedtrace.gov.in) ਦੇ ਮਾਧਿਅਮ ਨਾਲ ਗੁਣਵੱਤਾ ਭਰੋਸਾ ਬਣਾਏ ਰੱਖਣ ਦੇ ਨਾਲ ਪੰਜ ਸਾਲ ਦੀ ਬੀਜ ਉਤਪਾਦਨ ਯੋਜਨਾਵਾਂ ਤਿਆਰ ਕਰਨਗੇ। ਮਿਸ਼ਨ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਂਦਾ ਹੈ, ਜਿਸ ਵਿੱਚ ਸੌਇਲ ਹੈਲਥ ਪ੍ਰਬੰਧਨ, ਮਸ਼ੀਨੀਕਰਣ, ਸੰਤੁਲਿਤ ਫਰਟੀਲਾਈਜ਼ਰ ਐਪਲੀਕੇਸ਼ਨ, ਪੌਦੇਦੀ ਸੰਭਾਲ ਅਤੇ ਆਈਸੀਏਆਰ, ਖੇਤੀਬਾੜੀਬਾੜੀ ਵਿਗਿਆਨ ਕੇਂਦਰਾਂ (ਕੇਵੀਕੇ) ਅਤੇ ਰਾਜ ਖੇਤੀਬਾੜੀ ਵਿਭਾਗਾਂ ਦੁਆਰਾ ਵੱਡੇ ਪੈਮਾਨਿਆਂ ’ਤੇ ਪ੍ਰਦਰਸ਼ਨਾਂ ਨੂੰ ਏਕੀਕ੍ਰਿਤ ਕੀਤਾ ਜਾਂਦਾ ਹੈ। ਇਨ੍ਹਾਂ ਹੱਲਾਂ ਦੇ ਮਾਧਿਅਮ ਨਾਲ, ਮਿਸ਼ਨ ਇੱਕ ਲਚੀਲੀ, ਆਤਮਨਿਰਭਰ ਦਾਲ ਉਤਪਾਦਨ ਪ੍ਰਣਾਲੀ ਦੀ ਕਲਪਨਾ  ਕਰਦਾ ਹੈ ਜੋ ਭਾਰਤ ਦੀ ਵੱਧਦੀ ਘਰੇਲੂ ਮੰਗ ਨੂੰ ਪੂਰਾ ਕਰ ਸਕੇ।

 

ਸਾਥੀ- ਬੀਜ ਪ੍ਰਮਾਣੀਕਰਣ, ਪਤਾ ਲਗਾਉਣ ਦੀ ਸਮੱਰਥਾ ਅਤੇ ਸਮੁੱਚੀ ਸੂਚੀ

ਸਾਥੀ ਇੱਕ ਉਪਯੋਗਕਰਤਾ ਉਂਨਮੁਖ ਕੇਂਦਰੀਕ੍ਰਿਤ ਪੋਰਟਲ ਹੈ। ਇਹ ਪੋਰਟਲ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨਆਈਸੀ) ਦੇ ਨਾਲ ਸਾਂਝੇਦਾਰੀ ਵਿੱਚ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਪਰਿਕਲਪਿਤ ਅਤੇ ਨਿਰਮਿਤ ਹੈ। ਸਾਥੀ ਕਈ ਬੀਜ ਪੀੜ੍ਹੀਆਂ ਵਿੱਚ ਸੰਪੂਰਨ ਬੀਜ ਜੀਵਨ ਚੱਕਰ ਨੂੰ ਸ਼ਾਮਲ ਕਰਨ ਦੇ ਲਈ ਇੱਕ  ਸਮੁੱਚਾ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਇਹ ਹੱਲ ਬੀਜ ਉਤਪਾਦਨ ਤੋਂ ਲੈ ਕੇ ਸੰਪੂਰਨ ਬੀਜ ਆਪੂਰਤੀ ਸੰਖਿਆ ਦੇ ਸਵਚਾਲਨ ਦੇ ਮਾਧਿਅਮ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਪ੍ਰਮਾਣਨ, ਲਾਇਸੈਂਸਿੰਗ, ਬੀਜ ਸੂਚੀ, ਅਤੇ ਪ੍ਰਮਾਣਿਤ ਡੀਲਰਾਂ ਦੁਆਰਾ ਬੀਜ ਉਤਪਾਦਕਾਂ ਨੂੰ ਬੀਜ ਦੀ ਵਿਕਰੀ ਅਤੇ ਬੀਜਾਂ ਦਾ ਪਤਾ ਲਗਾਉਣ ਦੀ ਸਮੱਰਥਾ ਸ਼ਾਮਲ ਹਨ

ਕਿਸਾਨਾਂ ਨੂੰ ਦਲਹਨ ਦੀ ਖੇਤੀਬਾੜੀ ਵਿੱਚ ਜ਼ਿਆਦਾ ਆਮਦਨ ਸੁਰੱਖਿਆ ਅਤੇ ਵਿਸ਼ਵਾਸ ਪ੍ਰਦਾਨ ਕਰਨ ਦੇ ਲਈ, ਸਰਕਾਰ ਪ੍ਰਧਾਨ ਮੰਤਰੀ ਅੰਨਦਾਤਾ ਆਮਦਨ ਸੰਰਕਸ਼ਣ ਅਭਿਆਨ (ਪੀਐੱਮ-ਆਸ਼ਾ) ਦੇ ਤਹਿਤ ਪ੍ਰਮੁੱਖ ਦਾਲਾਂ ਜਿਵੇਂ ਤੂਰ (ਅਰਹਰ), ਉੜਦ ਅਤੇ ਮਸੂਰ ਦੀ ਸੁਨਿਸ਼ਚਿਤ ਖਰੀਦ ਸੁਨਿਸ਼ਚਿਤ ਕਰੇਗੀ। ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਵਿਪਣਨ ਸੰਘ (ਨੇਫੇਡ) ਅਤੇ ਰਾਸ਼ਟਰੀ ਸਹਿਕਾਰੀ ਉਪਭੋਗਤਾ ਸੰਘ (ਐਨਸੀਸੀਐਫ) ਅਗਲੇ ਚਾਰ ਵਰ੍ਹਿਆਂ ਵਿੱਚ ਭਾਗੀਦਾਰ ਰਾਜਾਂ ਵਿੱਚ ਸ਼ਤ-ਪ੍ਰਤੀਸ਼ਤ ਖਰੀਦ ਸੁਨਿਸ਼ਚਿਤ ਕਰਨਗੇ। ਇਹ ਤੰਤਰ ਉਚਿਤ ਅਤੇ ਸਮੇਂ ’ਤੇ ਕੀਮਤਾਂ ਦੀ ਗਾਰੰਟੀ ਦਿੰਦਾ ਹੈ, ਬਾਜਾਰ ਦੀ ਅਨਿਸ਼ਚਿਤਾਵਾਂ ਨੂੰ ਘੱਟ ਕਰਦਾ ਹੈ, ਜਿਸ ਨਾਲ ਦਲਹਨ ਆਤਮਨਿਰਭਰਤਾ ਦੇ ਵਿਆਪਕ ਨਿਸ਼ਾਨੇ ਵਿੱਚ ਯੋਗਦਾਨ ਮਿਲਦਾ ਹੈ। ਇਨ੍ਹਾਂ ਤਾਲਮੇਲ ਯਤਨਾਂ ਦੇ ਮਾਧਿਅਮ ਨਾਲ, ਮਿਸਨ ਇੱਕ ਮਜ਼ਬੂਤ, ਟਿਕਾਊ ਅਤੇ ਆਤਮਨਿਰਭਰ ਦਲਹਨ ਉਤਪਾਦਨ ਪ੍ਰਣਾਲੀ ਦੀ ਪਰਿਕਲਪਨਾ ਕਰਦਾ ਹੈ ਜੋ ਭਾਰਤ ਦੀ ਵੱਧਦੀ ਘਰੇਲੂ ਮੰਗ ਨੂੰ ਪੂਰਾ ਕਰੇਗੀ ਅਤੇ ਕਿਸਾਨਾਂ ਦੀ ਆਮਦਨ ਨੂੰ ਮਜ਼ਬੂਤ ਕਰੇਗੀ।

ਮਿਸ਼ਨ ਦਾ ਉਦੇਸ਼ 1,000 ਪ੍ਰਸੰਸਕਰਣ ਅਤੇ ਪੈਕੇਜਿੰਗ ਇਕਾਈਆਂ ਦੀ ਸਥਾਪਨਾ ਕਰਕੇ ਫਸਲ ਤੋਂ ਬਾਅਦ ਮੂਲ ਸੰਖਿਆ ਨੂੰ ਮਜ਼ਬੂਤ ਕਰਨਾ ਹੈ, ਜਿਸ ਦੇ ਲਈ ਪ੍ਰਤੀ ਇਕਾਈ 25 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ, ਜਿਸਦਾ ਉਦੇਸ਼ ਹਾਨੀ ਨੂੰ ਘੱਟ ਕਰਨਾ, ਮੂਲ ਸੰਵਰਧਨ ਨੂੰ ਵਧਾਉਣਾ ਅਤੇ ਪੇਂਡੂ ਰੋਜਗਾਰ ਸਿਰਜਣ ਕਰਨਾ ਹੈ। ਇਸ ਪਹਿਲ ਦੇ ਤਹਿਤ ਨੀਤੀ ਆਯੋਗ ਦੁਆਰਾ ਸੁਝਾਏ ਗਏ ਸਮੂਹ ਅਧਾਰਿਤ ਦ੍ਰਿਸ਼ਟੀਕੋਣ ਦਾ ਪਾਲਨ ਕੀਤਾ ਜਾਵੇਗਾ, ਜਿਸ ਨਾਲ ਸੰਸਾਧਨਾਂ ਦੇ ਕੁਸ਼ਲ ਉਪਯੋਗ ਅਤੇ ਦਾਲਾਂ ਦੀ ਖੇਤੀਬਾੜੀ ਦੇ ਭੂਗੋਲਿਕ ਵਿਵਿਧੀਕਰਣ ਨੂੰ ਵਾਧਾ ਮਿਲੇਗਾ। ਇਸ ਪਹਿਲ ਦੇ ਤਹਿਤ ਨੀਤੀ ਆਯੋਗ ਦੁਆਰਾ ਸੁਝਾਏ ਗਏ ਸਮੂਹ ਅਧਾਰਿਤ ਦ੍ਰਿਸ਼ਟੀਕੋਣ ਦਾ ਪਾਲਨ ਕੀਤਾ ਜਾਵੇਗਾ, ਜਿਸ ਨਾਲ ਸੰਸਾਧਨਾਂ ਦੇ ਕੁਸ਼ਲ ਉਪਯੋਗ ਅਤੇ ਦਾਲਾਂ ਦੀ ਖੇਤੀਬਾੜੀ ਦੇ ਭੂਗੋਲਿਕ ਵਿਵਿਧੀਕਰਣ ਨੂੰ ਵਾਧਾ ਮਿਲੇਗਾ। 2030-31 ਤੱਕ, ਮਿਸ਼ਨ ਦਾ ਟੀਚਾ ਦਾਲਾਂ ਦੀ ਖੇਤੀਬਾੜੀ ਨੂੰ 310 ਲੱਖ ਹੈਕਟੇਅਰ ਤੱਕ ਵਧਾਉਣਾ, ਉਤਪਾਦਨ ਨੂੰ 350 ਲੱਖ ਟਨ ਤੱਕ ਵਧਾਉਣਾ ਅਤੇ ਉਪਜ ਨੂੰ 1,130 ਕਿਲੋਗ੍ਰਾਮ/ਹੈਕਟੇਅਰ ਤੱਕ ਵਧਾਉਣਾ ਹੈ। ਇਨ੍ਹਾਂ ਉਤਪਾਦਨ ਨਿਸ਼ਾਨਿਆਂ ਦੇ ਇਲਾਵਾ, ਮਿਸ਼ਨ ਦਾ ਉਦੇਸ਼ ਆਯਾਤ ਨੂੰ ਘੱਟ ਕਰਕੇ ਵਿਦੇਸ਼ੀ ਮੁਦਰਾ ਦਾ ਸੰਰਕਸ਼ਣ ਕਰਨਾ, ਜਲਵਾਯੂ ਅਨੁਕੂਲ ਅਤੇ ਭੂਮੀ ਸਿਹਤ ਦੇ ਅਨੁਕੂਲ ਪ੍ਰਥਾਵਾਂ ਨੂੰ ਵਾਧਾ ਦੇਣਾ, ਅਤੇ ਪਰਯਾਪਤ ਰੋਜਗਾਰ ਮੌਕੇ ਪੈਦਾ ਕਰਨਾ ਹੈ, ਜਿਸ ਨਾਲ ਪੋਸ਼ਣ ਸੁਰੱਖਿਆ ਅਤੇ ਦਾਲਾਂ ਵਿੱਚ ਦੀਰਘਕਾਲਿਕ ਆਤਮਨਿਰਭਰਤਾ ਸੁਨਿਸ਼ਚਿਤ ਹੋ ਸਕੇ।

ਪ੍ਰਧਾਨ ਮੰਤਰੀ ਅੰਨਦਾਤਾ ਆਯ ਸੰਰਕਸ਼ਣ ਅਭਿਆਨ (ਪੀਐੱਮ-ਆਸ਼ਾ)

ਪ੍ਰਧਾਨ ਮੰਤਰੀ ਅੰਨਦਾਤਾ ਆਯ ਸੰਰਕਸ਼ਣ ਅਭਿਆਨ (ਪੀਐੱਮ-ਆਸ਼ਾ) ਸਿਤੰਬਰ 2018 ਵਿੱਚ ਦਲਹਨ, ਤਿਲਹਨ ਅਤੇ ਖੋਪਰਾ ਦੇ ਲਈ ਲਾਭਕਾਰੀ ਮੂਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ ਕਿਸਾਨਾਂ ਦੇ ਲਈ ਵਿੱਤੀ ਸਥਿਰਤਾ ਸੁਨਿਸ਼ਚਿਤ ਕਰਨ, ਫਸਲ ਕਟਾਈ ਦੇ ਬਾਅਦ ਕੀਤੀ ਵਿਕਰੀ ਵਿੱਚ ਉਤਰਾਅ-ਚੜ੍ਹਾਅ ਨੂੰ ਕਾਬੂ ਕਰਨ ਅਤੇ ਦਾਲਾਂ ਅਤੇ ਤਿਲਹਨਾਂ ਦੇ ਲਈ ਫਸਲ ਵਿਵਿਧੀਕਰਨ ਨੂੰ ਬੜਾਵਾ ਮਿਲੇ। ਸਿਤੰਬਰ 2024 ਵਿੱਚ, ਮੰਤਰੀ ਮੰਡਲ ਨੇ ਏਕੀਕ੍ਰਿਤ ਪੀਐੱਮ-ਆਸਾ ਯੋਜਨਾ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ, ਜਿਸ ਵਿੱਚ ਇਸ ਦੇ ਪ੍ਰਮੁੱਖ ਘਟਕ: ਮੂਲ ਸਮਰਥਨ ਯੋਜਨਾ (ਪੀਐੱਸਐੱਸ), ਮੂਲ ਘਾਟਾ ਭੁਗਤਾਨ ਯੋਜਨਾ (ਪੀਡੀਪੀਐੱਸ) ਅਤੇ ਬਾਜਾਰ ਪ੍ਰਾਰੰਭਿਕ ਉਪਾਅ ਯੋਜਨਾ (ਪੀਆਈਐੱਸ) ਸ਼ਾਮਲ ਹਨ।

ਨੀਤੀ ਆਯੋਗ ਦੀਆਂ ਸਿਫਾਰਿਸ਼ਾਂ

A group of men holding booksAI-generated content may be incorrect.

4 ਸਿਤੰਬਰ,2025 ਨੂੰ ਦਾਲਾਂ ਵਿੱਚ ਆਤਮਨਿਰਭਰਤਾ ’ਤੇ ਨੀਤੀ ਆਯੋਗ ਦੀ ਰਿਪੋਰਟ ਦਾ ਵਿਮੋਚਨ

ਪੰਜ ਪ੍ਰਮੁੱਖ ਦਲਹਨ ਉਤਪਾਦਕ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਆਂਧਰ ਪ੍ਰਦੇਸ਼ ਤੇ ਕਰਨਾਟਕ ਦੇ 885 ਕਿਸਾਨਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਨੀਤੀ ਆਯੋਗ ਨੇ ਦਲਹਨ ਖੇਤਰ ਨੂੰ ਮਜ਼ਬੂਤ ਕਰਨ, ਉਤਪਾਦਕਤਾ ਵਧਾਉਣ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਸਿਫਾਰਿਸ਼ਾਂ ਤਿਆਰ ਕੀਤੀਆਂ ਹਨ। ਪ੍ਰਮੁੱਖ ਉਪਾਵਾਂ ਵਿੱਚ ਚਾਵਲ ਦੇ ਖੇਤਾਂ ਵਿੱਚ ਦਾਲਾਂ ਦੀ ਖੇਤੀਬਾੜੀ ਦਾ ਵਿਸਤਾਰ ਕਰਨਾ ਅਤੇ ਕਲਸਟਰ ਅਧਾਰਿਤ ਦ੍ਰਿਸ਼ਟੀਕੋਣ ਦੇ ਮਾਧਿਅਮ ਤੋਂ ਫਸਲ ਪੈਟਰਨ ਵਿੱਚ ਵਿਭਿੰਨਤਾ ਲਿਆਉਣਾ, ਪ੍ਰੋਤਸਾਹਨ, ਸੁਨਿਸ਼ਚਿਤ ਮੂਲ ਅਤੇ ਉੱਚ ਸਮੱਰਥਾ ਵਾਲੇ ਰਾਜਾਂ ਵਿੱਚ ਪਾਇਲਟ ਪਰਿਯੋਜਨਾਵਾਂ ਸ਼ਾਮਲ ਹਨ। ਬੀਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ, ਨੀਤੀ ਆਯੋਗ ਉੱਨਤ ਕਿਸਮਾਂ ਅਤੇ ਉੱਚ ਪੈਦਾਵਾਰ ਦੀ ਸਮੇਂ ’ਤੇ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਲਈ ਕਲਸਟਰ – ਅਧਾਰਿਤ ਬੀਜ ਕੇਂਦਰਾਂ ਅਤੇ ਕਿਸਾਨ-ਉਤਪਾਦਕ ਸੰਗਠਨਾਂ (ਐੱਫਪੀਓ) ਦੁਆਰਾ ਸਮਰਥਤ “ਵਨ ਬਲਾਕ-ਵਨ ਸੀਡ ਵਿਲੇਜ” ਜਿਹੇ ਮਾਡਲਾਂ ਦੇ ਮਾਧਿਅਮ ਤੋਂ ਉੱਚ ਗੁਣਵੱਤੀ ਵਾਲੇ ਬੀਜ ਦੀ ਆਪੂਰਤੀ ਅਤੇ ਸਮੱਰਥਾ ਦਾ ਪਤਾ ਲਗਾਉਣ ਦੀ ਹਿਮਾਇਤ ਕਰਦਾ ਹੈ। ਸਥਾਨਕ ਖਰੀਦ ਕੇਂਦਰਾਂ ਅਤੇ ਪ੍ਰਸੰਸਕਰਣ ਇਕਾਈਆਂ ਦੇ ਮਾਧਿਅਮ ਤੋਂ ਖਰੀਦ ਅਤੇ ਮੂਲ ਸੰਖਿਆਵਾਂ ਨੂੰ ਮਜ਼ਬੂਤ ਕਰਨ ਨਾਲ ਵਿਚੋਲੇ ਘੱਟ ਹੋਣਗੇ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ ਅਤੇ ਉਪਭੋਗਤਾ ਮੁੱਲ ਸਥਿਰ ਹੋਣਗੇ। ਪੀਡੀਐੱਸ ਅਤੇ ਮਧਯਾਹਨ ਭੋਜਨ ਜਿਵੇਂ ਪੋਸ਼ਣ ਅਤੇ ਕਲਿਆਣਕਾਰੀ ਸਮਾਗਮਾਂ ਵਿੱਚ ਦਾਲਾਂ ਨੂੰ ਸ਼ਾਮਲ ਕਰਨ ਨਾਲ ਮੰਗ ਵਧੇਗੀ ਅਤੇ ਕੁਪੋਸ਼ਣ ਦੀ ਸਮੱਸਿਆ ਦੂਰ ਹੋਵੇਗੀ। ਰਿਪੋਰਟ (ਨੀਤੀ ਆਯੋਗ ਦੀ ਰਿਪੋਰਟ ਇੱਥੇ ਦੇਖੋ) ਵਿੱਚ ਟਿਕਾਊ ਉਤਪਾਦਕਤਾ ਦੇ ਲਈ ਮਸ਼ੀਨੀਕਰਨ, ਕੁਸ਼ਲ ਸਿੰਚਾਈ ਅਤੇ ਜੈਵ-ਉਰਵਰਕਾਂ ’ਤੇ ਜ਼ੋਰ ਦਿੱਤਾ ਗਿਆ ਹੈ, ਨਾਲ ਹੀ ਕੀਟ-ਪ੍ਰਤੀਰੋਧੀ, ਅਲਪਾਵਧੀ ਅਤੇ ਜਲਵਾਯੂ-ਲਚੀਲੀ ਕਿਸਮਾਂ ’ਤੇ ਜ਼ੋਰ ਦਿੱਤਾ ਗਿਆ ਹੈ, ਜੋ ਕਿ ਪ੍ਰਾਰੰਭਿਕ ਚੇਤਾਵਨੀ ਪ੍ਰਣਾਲੀਆਂ ਅਤੇ ਸਾਥੀ ਪੋਰਟਲ ਦੇ ਮਾਧਿਅਮ ਨਾਲ ਡੇਟਾ-ਸੰਚਾਲਿਤ ਨਿਗਰਾਨੀ ਦੁਆਰਾ ਲੈਸ ਹਨ, ਤਾਕਿ ਦਾਲਾਂ ਦੀ ਖੇਤੀਬਾੜੀ ਨੂੰ ਜ਼ਿਆਦਾ ਲਚੀਲਾ ਅਤੇ ਲਾਭਦਾਇਕ ਬਣਾਇਆ ਜਾ ਸਕੇ।

ਸਿੱਟਾ

 “ਦਾਲਾਂ ਵਿੱਚ ਆਤਮਨਿਰਭਰਤਾ ਮਿਸ਼ਨ” ਭਾਰਤ ਦੇ ਲਈ ਪੋਸ਼ਣ ਅਤੇ ਆਰਥਿਕ ਸੁਰੱਖਿਆ ਦੋਵੇਂ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਆਤਮਨਿਰਭਰਤਾ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਇਹ ਮਿਸ਼ਨ ਤਕਨਾਲੋਜੀ ਅਪਣਾਉਣ, ਸੁਨਿਸ਼ਚਿਤ ਖਰੀਦ, ਸਮਰੱਥਾ ਨਿਰਮਾਣ ਅਤੇ ਗੁਣਵੱਤਾਯੁਕਤ ਬੀਜਾਂ ਤੱਕ ਪਹੁੰਚ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਸਸ਼ਕਤ ਬਣਾਉਂਦਾ ਹੈ, ਨਾਲ ਹੀ ਟਿਕਾਊ ਅਤੇ ਜਲਵਾਯੂ-ਅਨੁਕੂਲ ਪ੍ਰਥਾਵਾਂ ਨੂੰ ਹੁਲਾਰਾ ਦਿੰਦਾ ਹੈ।

ਵਿਗਿਆਨਿਕ ਨਵੀਨਤਾ, ਕਲਸਟਰ ਅਧਾਰਿਤ ਹੱਲ ਅਤੇ ਦ੍ਰਿੜ ਮੂਲ ਸੰਖਿਆਵਾਂ ਦੇ ਸੰਯੋਜਨ ਦੇ ਮਾਧਿਅਮ ਨਾਲ, ਮਿਸ਼ਨ ਦਾ ਉਦੇਸ਼ ਨਾ ਸਿਰਫ਼ ਘਰੇਲੂ ਦਾਲਾਂ ਦੀ ਮੰਗ ਨੂੰ ਪੂਰਾ ਕਰਨਾ ਹੈ, ਸਗੋਂਆਯਾਤ ’ਤੇ ਨਿਰਭਰਤਾ ਨੂੰ ਘੱਟ ਕਰਨਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਭਾਰਤ ਨੂੰ ਟਿਕਾਊ ਦਾਲ ਉਤਪਾਦਨ ਵਿੱਚ ਵੈਸ਼ਿਵਕ ਨੇਤਾ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ। ਦਾਲਾਂ ਨੂੰ ਪੋਸ਼ਣ ਸਮਾਗਮਾਂ ਵਿੱਚ ਸ਼ਾਮਲ ਕਰਕੇ, ਫਸਲ-ਉਪਰੰਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ, ਅਤੇ ਪੇਂਡੂ ਰੁਜ਼ਗਾਰ ਨੂੰ ਹੁਲਾਰਾ ਦੇ ਕੇ, ਮਿਸ਼ਨ ਦਾ ਪ੍ਰਭਾਵ ਖਾਦ ਸੁਰੱਖਿਆ ਤੋਂ ਅੱਗੇ ਵੱਧ ਕੇ ਸੌਇਲ ਹੈਲਥ, ਪੇਂਡੂ ਸਮਰਿੱਧੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਤੱਕ ਫੈਲੇਗਾ।

ਸੰਖੇਪ ਵਿੱਚ, ਇਹ ਮਿਸ਼ਨ ਇੱਕ ਆਤਮਨਿਰਭਰ,ਲਚੀਲੇ ਅਤੇ ਉਤਪਾਦਕ ਦਲਹਨ ਖੇਤਰ ਦੀ ਨੀਂਹ ਰੱਖਦਾ ਹੈ, ਜਿਸ ਨਾਲ ਕਿਸਾਨਾਂ, ਉਪਭੋਗਤਾਵਾਂ ਅਤੇ ਪੂਰੇ ਦੇਸ਼ ਦੇ ਲਈ ਦੀਰਘਕਾਲੀ ਲਾਭ ਸੁਨਿਸ਼ਚਿਤ ਹੁੰਦਾ ਹੈ।

ਸੰਦਰਭ:

  • ਪੀਐੱਮ ਦਾ ਭਾਸ਼ਣ-

https://youtu.be/Yd4yFhWVSOo?si=WHt9Sfq24LjucNCF

  • ਪੀਆਈਬੀ-
  • https://www.pib.gov.in/PressReleasePage.aspx?PRID=2173547
  • https://www.pib.gov.in/PressReleaseIframePage.aspx?PRID=2039209
  • https://www.pib.gov.in/PressReleasePage.aspx?PRID=2085530
  • https://static.pib.gov.in/WriteReadData/specificdocs/documents/2022/feb/doc202221616601.pdf
  • https://www.pib.gov.in/PressReleasePage.aspx?PRID=1993155
    • ਨੀਤੀ ਆਯੋਗ ਦੀ ਰਿਪੋਰਟ-

    https://niti.gov.in/sites/default/files/2025-09/Strategies-and-Pathways-for-Accelerating-Growth-in-Pulses-towards-the-Goal-of-Atmanirbharta.pdf

    • ਬਜਟ 2025-26-

    https://www.indiabudget.gov.in/doc/budget_speech.pdf

    • ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ-

    - https://sansad.in/getFile/loksabhaquestions/annex/185/AU4231_bGGta7.pdf?source=pqals

    • ਸਾਥੀ ਪੋਰਟਲ-

    https://seedtrace.gov.in/ms014/aboutUs

    • ਇਮੇਜ-

    Ministry of Information & Broadcasting, GoI

    ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ

     

    ****************

    ਵੀਵੀ/ਐੱਸਐੱਮ

    (Backgrounder ID: 155579) Visitor Counter : 5
    Provide suggestions / comments
    Link mygov.in
    National Portal Of India
    STQC Certificate