ਪੋਸ਼ਣ ਦੇ ਜ਼ਰੀਏ ਇੱਕ ਸਿਹਤਮੰਦ ਅਤੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ
Posted On:
18 SEP 2025 5:54PM
ਮੁੱਖ ਬਿੰਦੂ
- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 17 ਸਤੰਬਰ, 2025 ਨੂੰ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਦੇ ਨਾਲ 8ਵੇਂ ਰਾਸ਼ਟਰੀਯ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ, ਜੋ ਉਨ੍ਹਾਂ ਦੇ ਸਸ਼ਕਤ ਨਾਰੀ ਅਤੇ ਸੁਪੋਸ਼ਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।
- 17 ਸਤੰਬਰ, 2025 ਤੱਕ, ਪੋਸ਼ਣ ਟ੍ਰੈਕਰ ਐਪ ‘ਤੇ 14,02,248 ਆਂਗਣਵਾੜੀ ਕੇਂਦਰ ਅਤੇ 9,14,75,640 ਯੋਗ ਲਾਭਪਾਤਰੀ ਰਜਿਸਟਰਡ ਹਨ।
- ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਨੂੰ 2021-22 ਤੋਂ 2025-26 ਦੀ ਮਿਆਦ ਲਈ ₹1,30,794.90 ਕਰੋੜ ਦਾ ਕੁੱਲ ਵਿੱਤੀ ਖਰਚ ਪ੍ਰਾਪਤ ਹੋਇਆ।
- ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਚਐੱਫਐੱਚਐੱਸ-5, 2019-21) ਦੇ ਅਨੁਸਾਰ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮਦਰਾਪਣ 38.4% ਤੋਂ ਘਟ ਕੇ 35.5% ਹੋ ਗਿਆ ਹੈ।
- ਐੱਨਐੱਫਐੱਚਐੱਸ-5 ਰਿਪੋਰਟ ਦੇ ਅਨੁਸਾਰ, ਬੱਚਿਆਂ ਵਿੱਚ ਘੱਟ ਭਾਰ ਦੇ ਮਾਮਲੇ 35.8% ਤੋਂ ਘਟ ਕੇ 32.1% ਹੋਏ।

ਜਾਣ-ਪਹਿਚਾਣ
8 ਮਾਰਚ, 2018 ਨੂੰ ਰਾਜਸਥਾਨ ਦੇ ਝੁੰਝੁਨੂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ ਪੋਸ਼ਣ ਅਭਿਆਨ, ਇੱਕ ਅਜਿਹਾ ਮਿਸ਼ਨ ਹੈ ਜਿਸ ਦੇ ਨਾਲ ਕਈ ਮੁੱਖ ਮੰਤਰਾਲੇ ਜੁੜੇ ਹੋਏ ਹਨ ਅਤੇ ਜਿਸ ਨੂੰ ਭਾਰਤ ਦੇ ਰਾਸ਼ਟਰੀ ਵਿਕਾਸ ਏਜੰਡੇ ਵਿੱਚ ਪੋਸ਼ਣ ਨੂੰ ਸਭ ਤੋਂ ਅੱਗੇ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਹ ਪਹਿਲ, ਜਿਸ ਨੂੰ ਅਧਿਕਾਰਤ ਤੌਰ 'ਤੇ ਪ੍ਰਧਾਨ ਮੰਤਰੀ ਸਮਗ੍ਰ ਪੋਸ਼ਣ ਯੋਜਨਾ (ਪੋਸ਼ਣ) ਦਾ ਨਾਮ ਦਿੱਤਾ ਗਿਆ ਹੈ, ਪ੍ਰਧਾਨ ਮੰਤਰੀ ਮੋਦੀ ਦੇ ਪੋਸ਼ਣ ਨੂੰ ਸੰਪੂਰਨ ਵਿਕਾਸ ਨਾਲ ਜੋੜਨ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਅਤੇ ਇੱਕ ਸਿਹਤਮੰਦ, ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਇਸ ਦੀ ਭੂਮਿਕਾ 'ਤੇ ਜ਼ੋਰ ਦਿੰਦੀ ਹੈ। ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਕਿਸ਼ੋਰ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਟਾਰਗੇਟ ਕਰਦੇ ਹੋਏ, ਇਹ ਪ੍ਰੋਗਰਾਮ ਤਕਨਾਲੋਜੀ-ਸੰਚਾਲਿਤ, ਭਾਈਚਾਰਾ-ਕੇਂਦ੍ਰਿਤ ਵਿਚਾਰਧਾਰਾ ਰਾਹੀਂ ਕੁਪੋਸ਼ਣ ਦੀ ਸਮੱਸਿਆ ਦਾ ਹੱਲ ਕਰਦਾ ਹੈ।
ਇਸ ਵਿਸ਼ੇ 'ਤੇ ਜਾਗਰੂਕਤਾ ਨੂੰ ਹੋਰ ਵਧਾਉਣ ਲਈ, ਹਰ ਸਾਲ ਪੋਸ਼ਣ ਮਾਹ, ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੇ ਮਹੀਨਾ ਯਾਨੀ ਸਤੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਜੋ ਕਿ ਰਾਸ਼ਟਰੀ ਤਰੱਕੀ ਦੇ ਅਧਾਰ ਵਜੋਂ ਪੋਸ਼ਣ ਪ੍ਰਤੀ ਪ੍ਰਧਾਨ ਮੰਤਰੀ ਦੀ ਨਿਜੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੋਸ਼ਣ ਮਾਹ ਦੌਰਾਨ, ਪ੍ਰਧਾਨ ਮੰਤਰੀ ਨਾਗਰਿਕਾਂ ਨੂੰ MyGov ਅਤੇ ਹੈਸ਼ਟੈਗ #Local4Poshan ਜਿਹੇ ਪਲੈਟਫਾਰਮਾਂ ਰਾਹੀਂ ਸਥਾਨਕ ਪੌਸ਼ਟਿਕ ਪਕਵਾਨਾਂ ਨੂੰ ਸਾਂਝਾ ਕਰਨ ਲਈ ਸਰਗਰਮੀ ਨਾਲ ਉਤਸ਼ਾਹਿਤ ਕਰਦੇ ਹਨ, ਜਿਸ ਨਾਲ ਭਾਈਚਾਰਕ ਭਾਗੀਦਾਰੀ ਅਤੇ ਖੁਰਾਕ ਵਿਭਿੰਨਤਾ ਨੂੰ ਵਧਾਉਣ ਲਈ ਰਵਾਇਤੀ, ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕਾਂ ਨੂੰ ਹੁਲਾਰਾ ਮਿਲਦਾ ਹੈ।
ਸਸ਼ਕਤ ਨਾਰੀ ਅਤੇ ਸੁਪੋਸ਼ਿਤ ਭਾਰਤ ਦੇ ਲਈ ਉਨ੍ਹਾਂ ਦੀ ਵਿਚਾਰਧਾਰਾ ਦੇ ਅਨੁਸਾਰ, ਪੀਐੱਮ ਮੋਦੀ ਨੇ ਆਪਣੇ 75ਵੇਂ ਜਨਮ ਦਿਨ ‘ਤੇ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ (ਐੱਸਐੱਨਐੱਸਪੀਏ) ਦੇ ਨਾਲ 8ਵਾਂ ਰਾਸ਼ਟਰੀਯ ਪੋਸ਼ਣ ਮਾਹ ਸ਼ੁਰੂ ਕੀਤਾ ਹੈ।

ਉਦੇਸ਼
ਪੋਸ਼ਣ ਅਭਿਆਨ ਦੇ ਪ੍ਰਾਥਮਿਕ ਉਦੇਸ਼ਾਂ ਵਿੱਚ ਹੇਠਾਂ ਲਿਖੇ ਸ਼ਾਮਲ ਹਨ:
- 0-6 ਵਰ੍ਹੇ ਦੀ ਉਮਰ ਦੇ ਬੱਚਿਆਂ ਵਿੱਚ ਮਦਰਾਪਣ, ਕੁਪੋਸ਼ਣ ਅਤੇ ਜਨਮ ਦੇ ਸਮੇਂ ਵਜ਼ਨ ਵਿੱਚ ਕਮੀ ਦੀ ਸਮੱਸਿਆ ਵਿੱਚ ਰੋਕਥਾਮ ਅਤੇ ਕਮੀ,
- ਬੱਚਿਆਂ (6-59 ਮਹੀਨੇ), ਕਿਸ਼ੋਰੀਆਂ ਅਤੇ ਮਹਿਲਾਵਾਂ (15-49 ਵਰ੍ਹੇ) ਵਿੱਚ ਐਨੀਮਿਆ ਦੇ ਮਾਮਲਿਆਂ ਨੂੰ ਘੱਟ ਕਰਨਾ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ-5, 2019-21) ਦੇ ਅਨੁਸਾਰ, ਪੰਜ ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮਦਰਾਪਣ 38.4% ਤੋਂ ਘਟ ਕੇ 35.5% ਹੋ ਗਿਆ, ਘੱਟ ਵਜ਼ਨ ਦੇ ਮਾਮਲੇ 35.8%ਤੋਂ ਘਟ ਕੇ 32.1% ਅਤੇ ਕੁਪੋਸ਼ਣ 21.0% ਤੋਂ ਘਟ ਕੇ 19.3% ਹੋ ਗਿਆ।
|
ਵਿੱਤ ਵਰ੍ਹੇ 2024-26 ਦੀ ਦੂਸਰੀ ਤਿਮਾਹੀ ਵਿੱਚ 15.4 ਕਰੋੜ ਬੱਚਿਆਂ/ਕਿਸ਼ੌਰਾਂ ਨੂੰ ਆਇਰਨ ਅਤੇ ਫੋਲਿਕ ਐਸਿਡ ਦੀ ਖੁਰਾਕ ਮਿਲੀ।
|

ਗਰਭ ਧਾਰਨ ਤੋਂ ਲੈ ਕੇ ਦੋ ਸਾਲ ਦੀ ਉਮਰ ਤੱਕ ਦੇ ਪਹਿਲੇ 1,000 ਦਿਨਾਂ ਨੂੰ ਤਰਜੀਹ ਦਿੰਦੇ ਹੋਏ, ਪੋਸ਼ਣ ਅਭਿਆਨ ਕੁਪੋਸ਼ਣ ਦੇ ਪੀੜ੍ਹੀ-ਦਰ-ਪੀੜ੍ਹੀ ਚਲੇ ਆ ਰਹੇ ਚੱਕਰ ਨੂੰ ਤੋੜਨ ਦਾ ਯਤਨ ਕਰਦਾ ਹੈ, ਜੋ ਕਿ ਚੱਕਰ ਗਰੀਬੀ, ਬਾਲ ਵਿਆਹ ਅਤੇ ਲਿੰਗ ਭੇਦਭਾਵ ਜਿਹੇ ਕਾਰਨਾਂ ਨਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ।
ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਪੋਸ਼ਣ ਅਭਿਆਨ ਜਨ ਅੰਦੋਲਨ ਰਣਨੀਤੀ ਰਾਹੀਂ ਭਾਈਚਾਰਕ ਭਾਗੀਦਾਰੀ ਨੂੰ ਹੁਲਾਰਾ ਦਿੰਦੇ ਹੋਏ ਖੁਰਾਕ ਵਿਭਿੰਨਤਾ, ਪੂਰਕ ਖੁਰਾਕ, ਅਤੇ ਖਾਸ ਕਰਕੇ ਛਾਤੀ ਦਾ ਦੁੱਧ ਪਿਲਾਉਣ ਨੂੰ ਉਤਸ਼ਾਹਿਤ ਕਰਦਾ ਹੈ। ਇਹ ਪਹਿਲਕਦਮੀ ਸੰਪੂਰਨ ਪੋਸ਼ਣ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ), ਰਾਸ਼ਟਰੀ ਸਿਹਤ ਮਿਸ਼ਨ, ਅਤੇ ਸਵੱਛ ਭਾਰਤ ਮਿਸ਼ਨ ਵਰਗੀਆਂ ਯੋਜਨਾਵਾਂ ਨੂੰ ਵੀ ਏਕੀਕ੍ਰਿਤ ਕਰਦੀ ਹੈ। ਮਾਰਚ 2021 ਵਿੱਚ ਲਾਂਚ ਕੀਤੇ ਗਏ ਪੋਸ਼ਣ ਟ੍ਰੈਕਰ ਐਪ ਜਿਹੇ ਉਪਕਰਣਾਂ ਰਾਹੀਂ ਤਕਨਾਲੋਜੀ ਵੀ ਇਸ ਵਿੱਚ ਇੱਕ ਮੁੱਖ ਭੂਮਿਕਾ ਨਿਭਾਉਂਦੀ ਹੈ, ਜੋ ਆਂਗਣਵਾੜੀ ਵਰਕਰਾਂ ਦੁਆਰਾ ਵਿਕਾਸ ਦੇ ਸਮੁੱਚੇ ਮੈਟ੍ਰਿਕਸ ਅਤੇ ਸੇਵਾ ਡਿਲੀਵਰੀ ਦੀ ਅਸਲ-ਸਮੇਂ ਦੀ ਨਿਗਰਾਨੀ ਨੂੰ ਸਮਰੱਥ ਬਣਾਉਂਦੀ ਹੈ।
ਮਾਰਚ/ਅਪ੍ਰੈਲ ਵਿੱਚ ਆਯੋਜਿਤ ਪੋਸ਼ਣ ਮਾਹ ਅਤੇ ਪੋਸ਼ਣ ਪਖਵਾੜਾ ਜਿਹੇ ਭਾਈਚਾਰਕ-ਅਧਾਰਿਤ ਪ੍ਰੋਗਰਾਮ, ਸਥਾਨਕ ਤੌਰ 'ਤੇ ਉਗਾਏ ਗਏ, ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਉਤਸ਼ਾਹਿਤ ਕਰਨ ਲਈ ਪੋਸ਼ਣ ਵਰਕਸ਼ਾਪਾਂ, ਰੈਲੀਆਂ ਅਤੇ ਪੋਸ਼ਣ ਵਾਟਿਕਾ (ਪੋਸ਼ਣ ਬਾਗ਼) ਜਿਹੀਆਂ ਗਤੀਵਿਧੀਆਂ ਰਾਹੀਂ ਲੱਖਾਂ ਲੋਕਾਂ ਨੂੰ ਜੋੜਦੇ ਹਨ।
ਮੁੱਖ ਵਿਸ਼ੇ ਅਤੇ ਫੋਕਸ
ਅੱਠਵਾਂ ਰਾਸ਼ਟਰੀਯ ਪੋਸ਼ਣ ਮਾਹ ਪੋਸ਼ਣ ਸਾਖਰਤਾ ਅਤੇ ਸਿਹਤਮੰਦ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਜਨ ਅੰਦੋਲਨ ਨੂੰ ਅੱਗੇ ਵਧਾ ਰਿਹਾ ਹੈ। ਇਸ ਵਰ੍ਹੇ ਦੇ ਐਡੀਸ਼ਨ ਵਿੱਚ ਕੁਪੋਸ਼ਣ ਨੂੰ ਦੂਰ ਕਰਨ ਅਤੇ ਟਿਕਾਊ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਅਤੇ ਸਮਾਵੇਸ਼ੀ ਵਿਚਾਰਾਂ ਨੂੰ ਉਜਾਗਰ ਕੀਤਾ ਗਿਆ ਹੈ। ਮੁੱਖ ਵਿਸ਼ੇ ਹਨ:
• ਮੋਟਾਪੇ ਦੀ ਸਮੱਸਿਆ ਦਾ ਹੱਲ - ਚੀਨੀ ਅਤੇ ਤੇਲ ਦੀ ਵਰਤੋਂ ਘਟਾਓ: ਇਸ ਦਾ ਉਦੇਸ਼ ਮੋਟਾਪੇ ਦਾ ਮੁਕਾਬਲਾ ਕਰਨ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਣਾ ਅਤੇ ਇੱਕ ਸਿਹਤਮੰਦ ਭਾਰਤ ਬਣਾਉਣ ਲਈ ਤੇਲ ਅਤੇ ਖੰਡ ਦੀ ਖਪਤ ਘਟਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
"ਮੋਟਾਪਾ ਸਾਡੇ ਦੇਸ਼ ਲਈ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਆਉਣ ਵਾਲੇ ਵਰ੍ਹਿਆਂ ਵਿੱਚ, ਹਰ ਤੀਸਰਾ ਵਿਅਕਤੀ ਇਸ ਦਾ ਸ਼ਿਕਾਰ ਹੋਵੇਗਾ। ਸਾਨੂੰ ਖੁਦ ਨੂੰ ਮੋਟਾਪੇ ਤੋਂ ਬਚਾਉਣਾ ਹੋਵੇਗਾ। ਇਸ ਲਈ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦਾ ਹਾਂ, ਖਾਣਾ ਬਣਾਉਂਦੇ ਸਮੇਂ 10% ਘੱਟ ਤੇਲ ਦੀ ਵਰਤੋਂ ਕਰੋ।"
ਪ੍ਰਧਾਨ ਮੰਤਰੀ ਨਰੇਂਦਰ ਮੋਦੀ, 15 ਅਗਸਤ, 2025

- ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ)/ਪੋਸ਼ਣ ਭੀ ਪੜ੍ਹਾਈ ਭੀ (ਪੀਬੀਪੀਬੀ): ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ, ਆਂਗਣਵਾੜੀ ਕੇਂਦਰਾਂ (ਏਡਬਲਿਊਸੀਜ਼) ਵਿੱਚ ਦੁਨੀਆ ਦਾ ਸਭ ਤੋਂ ਵੱਡਾ ਉੱਚ-ਗੁਣਵੱਤਾ ਵਾਲਾ ਪ੍ਰੀਸਕੂਲ ਨੈੱਟਵਰਕ ਵਿਕਸਿਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੰਪੂਰਨ ਬਾਲ ਵਿਕਾਸ ਲਈ ਪੋਸ਼ਣ ਨੂੰ ਸ਼ੁਰੂਆਤੀ ਸਿੱਖਿਆ ਨਾਲ ਏਕੀਕ੍ਰਿਤ ਕੀਤਾ ਜਾਵੇਗਾ।
- ਏਕ ਪੇੜ ਮਾਂ ਕੇ ਨਾਮ: ਵਾਤਾਵਰਣ ਸਥਿਰਤਾ ਨੂੰ ਪੋਸ਼ਣ ਜਾਗਰੂਕਤਾ ਦੇ ਨਾਲ ਏਕੀਕ੍ਰਿਤ ਕਰਦਾ ਹੈ, ਲੰਬੇ ਸਮੇਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਲਗਾਉਣ ਅਤੇ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕਰਦਾ ਹੈ।
• ਸ਼ਿਸ਼ੂ ਅਤੇ ਛੋਟੇ ਬੱਚਿਆਂ ਦੇ ਦੁੱਧ ਪਿਲਾਉਣ ਦੇ (ਆਈਵਾਈਸੀਐੱਫ) ਅਭਿਆਸ: ਬਿਹਤਰ ਪੋਸ਼ਣ ਲਈ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਖੁਰਾਕ ਦੇ ਅਭਿਆਸਾਂ ਨੂੰ ਬਿਹਤਰ ਬਣਾਉਣ ਦਾ ਟੀਚਾ, ਜਿਸ ਵਿੱਚ ਸਹੀ ਮਾਤਰਾ ਵਿੱਚ ਛਾਤੀ ਦਾ ਦੁੱਧ ਪਿਲਾਉਣਾ ਅਤੇ ਪੂਰਕ ਖੁਰਾਕ 'ਤੇ ਜ਼ੋਰ ਦੇਣਾ ਸ਼ਾਮਲ ਹੈ।
"ਬੱਚਿਆਂ ਦਾ ਪੋਸ਼ਣ ਪ੍ਰਮੁੱਖ ਤਰਜੀਹ ਹੈ। ਹਾਲਾਕਿ ਪੂਰੇ ਸਾਲ ਉਨ੍ਹਾਂ ਦੇ ਪੋਸ਼ਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ, ਲੇਕਿਨ ਇੱਕ ਮਹੀਨਾ ਅਜਿਹਾ ਹੁੰਦਾ ਹੈ, ਜਦੋਂ ਪੂਰਾ ਦੇਸ਼ ਇਸ 'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ।"
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ
ਪੋਸ਼ਣ ਅਤੇ ਦੇਖਭਾਲ ਵਿੱਚ ਪੁਰਸ਼ਾਂ ਦੀ ਭਾਗੀਦਾਰੀ: ਪਰਿਵਾਰ ਅਤੇ ਭਾਈਚਾਰਕ ਸਿਹਤ ਲਈ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਪੋਸ਼ਣ ਜਾਗਰੂਕਤਾ ਅਤੇ ਦੇਖਭਾਲ ਭੂਮਿਕਾਵਾਂ ਵਿੱਚ ਪੁਰਸ਼ਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ।
ਪੋਸ਼ਣ ਟ੍ਰੈਕਰ ਐਪ: ਪੋਸ਼ਣ ਦਾ ਡਿਜੀਟਲੀਕਰਣ
पोषण ट्रैकर ऐप: पोषण का डिजिटलीकरण

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ 1 ਮਾਰਚ, 2021 ਨੂੰ ਲਾਂਚ ਕੀਤੀ ਗਈ, ਪੋਸ਼ਣ ਟ੍ਰੈਕਰ ਇੱਕ ਮੋਬਾਈਲ ਐਪਲੀਕੇਸ਼ਨ ਹੈ ਜਿਸ ਨੂੰ ਪੋਸ਼ਣ ਅਭਿਆਨ ਦੇ ਤਹਿਤ ਪੋਸ਼ਣ ਸੇਵਾ ਪ੍ਰਦਾਨ ਕਰਨ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਬੱਚਿਆਂ ਵਿੱਚ ਮਦਰਾਪਣ, ਕਮਜ਼ੋਰੀ ਅਤੇ ਘੱਟ ਭਾਰ ਦੇ ਪ੍ਰਸਾਰ ਦੀ ਅਸਲ-ਸਮੇਂ ਦੀ ਪਛਾਣ ਅਤੇ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ, ਨਾਲ ਹੀ ਕੁਸ਼ਲ ਸੇਵਾ ਪ੍ਰਦਾਨ ਕਰਨ ਵਾਲੇ ਉਪਕਰਣਾਂ ਅਤੇ ਪ੍ਰਦਰਸ਼ਨ ਟ੍ਰੈਕਿੰਗ ਨਾਲ ਅਤੇ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਕਰਦਾ ਹੈ। ਇਹ ਐਪ ਮਹੱਤਵਪੂਰਨ ਅਤੇ ਲਾਭਪਾਤਰੀ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਬਿਹਤਰ ਨਤੀਜਿਆਂ ਲਈ ਅਸਲ-ਸਮੇਂ ਦੇ ਡੇਟਾ ਵਿਸ਼ਲੇਸ਼ਣ ਨੂੰ ਉਤਸ਼ਾਹਿਤ ਕਰਦਾ ਹੈ।
ਵਰਤਮਾਨ ਵਿੱਚ, 14,02,248 ਆਂਗਣਵਾੜੀ ਕੇਂਦਰ ਅਤੇ 9,14,75,640 ਯੋਗ ਲਾਭਾਰਤੀ ਇਸ ਐਪ ਦੇ ਨਾਲ ਰਜਿਸਟਰਡ ਹਨ ਅਤੇ ਇਹ ਗਿਣਤੀ ਹਰ ਦਿਨ ਲਗਾਤਾਰ ਵਧ ਰਹੀ ਹੈ।
ਪ੍ਰਧਾਨ ਮੰਤਰੀ ਪੋਸ਼ਣ: ਪੋਸ਼ਣ ਅਧੀਨ ਇੱਕ ਪ੍ਰਮੁੱਖ ਯੋਜਨਾ
ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਜਾਂ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ, ਇੱਕ ਕੇਂਦਰੀ ਸਪਾਂਸਰਡ ਪਹਿਲਕਦਮੀ ਹੈ, ਜੋ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ) ਦੇ ਅਧੀਨ ਪ੍ਰਮੁੱਖ ਅਧਿਕਾਰ-ਅਧਾਰਿਤ ਕੇਂਦਰੀ ਸਪਾਂਸਰਡ ਯੋਜਨਾਵਾਂ ਵਿੱਚੋਂ ਇੱਕ ਹੈ। ਇਹ ਪ੍ਰੋਗਰਾਮ ਪੋਸ਼ਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਵਿੱਚ ਸਕੂਲ ਹਾਜ਼ਰੀ ਵਧਾਉਣ ਲਈ ਤਿਆਰ ਕੀਤਾ ਗਿਆ ਹੈ।
ਪੀਐੱਮ ਪੋਸ਼ਣ ਦੇ ਕੁਝ ਮੁੱਖ ਪਹਿਲੂਆਂ ਵਿੱਚ ਸ਼ਾਮਲ ਹਨ:
• ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ 2021-22 ਤੋਂ 2025-26 ਤੱਕ ਪ੍ਰਧਾਨ ਮੰਤਰੀ ਪੋਸ਼ਣ (ਪੋਸ਼ਣ ਸ਼ਕਤੀ ਨਿਰਮਾਣ) ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
• ਇਸ ਨੂੰ ਪਹਿਲਾਂ ਸਕੂਲਾਂ ਵਿੱਚ ਮਿਡ-ਡੇਅ ਮੀਲ ਲਈ ਰਾਸ਼ਟਰੀ ਪ੍ਰੋਗਰਾਮ ਵਜੋਂ ਜਾਣਿਆ ਜਾਂਦਾ ਸੀ, ਜਿਸ ਨੂੰ ਮਿਡ-ਡੇਅ ਮੀਲ ਸਕੀਮ ਵਜੋਂ ਜਾਣਿਆ ਜਾਂਦਾ ਸੀ।
• ਇਹ ਯੋਜਨਾ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਵਰ ਕਰਦੀ ਹੈ।
ਦੇਸ਼ ਭਰ ਦੇ 11.20 ਲੱਖ ਸਕੂਲਾਂ ਵਿੱਚ ਪੜ੍ਹ ਰਹੇ ਲਗਭਗ 11.80 ਕਰੋੜ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

ਪੀਐੱਮ ਪੋਸ਼ਣ ਯੋਜਨਾ ਰਾਹੀਂ 'ਮਟੀਰੀਅਲ ਲਾਗਤ' ਵਜੋਂ ਅਲਾਟ ਕੀਤੇ ਗਏ ਫੰਡਾਂ ਦੀ ਵਰਤੋਂ, ਇਸ ਭੋਜਨ ਨੂੰ ਤਿਆਰ ਕਰਨ ਲਈ ਲੋੜੀਂਦੀਆਂ ਸਮੱਗਰੀਆਂ ਖਰੀਦਣ ਲਈ ਕੀਤੀ ਜਾਂਦੀ ਹੈ।

ਕਿਰਤ ਮੰਤਰਾਲੇ ਅਧੀਨ ਆਉਣ ਵਾਲਾ ਲੇਬਰ ਬਿਊਰੋ, ਗ੍ਰਾਮੀਣ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੂਚਕਾਂਕ (ਸੀਪੀਆਈ-ਆਰਐੱਲ) ਦੀ ਵਰਤੋਂ ਕਰਕੇ, ਪੀਐੱਮ ਪੋਸ਼ਣ ਯੋਜਨਾ ਲਈ ਮਹਿੰਗਾਈ ਦੀ ਗਣਨਾ ਕਰਨ ਲਈ, 20 ਰਾਜਾਂ ਦੇ 600 ਪਿੰਡਾਂ ਤੋਂ ਮਹੀਨਾਵਾਰ ਕੀਮਤ ਡੇਟਾ ਇਕੱਠਾ ਕਰਦਾ ਹੈ। ਇਸ ਮਹਿੰਗਾਈ ਸੂਚਕਾਂਕ ਦੇ ਅਧਾਰ 'ਤੇ, ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1 ਮਈ, 2025 ਤੋਂ ਪ੍ਰਭਾਵੀ, ‘ਮਟੀਰੀਅਲ ਲਾਗਤ' ਵਿੱਚ 9.5% ਦਾ ਵਾਧਾ ਕੀਤਾ ਹੈ। ਇਸ ਵਿਵਸਥਾ ਦੇ ਨਤੀਜੇ ਵਜੋਂ ਵਿੱਤੀ ਸਾਲ 2025-26 ਵਿੱਚ ਕੇਂਦਰ ਸਰਕਾਰ 'ਤੇ ਲਗਭਗ ₹954 ਕਰੋੜ ਦਾ ਵਾਧੂ ਬੋਝ ਪਵੇਗਾ।

ਉਪਰੋਕਤ ਤੋਂ ਇਲਾਵਾ, ਪੀਐੱਮ ਪੋਸ਼ਣ ਯੋਜਨਾ ਵਿੱਚ ਹੇਠ ਲਿਖੀਆਂ ਚੀਜ਼ਾਂ ਵੀ ਸ਼ਾਮਲ ਹਨ:
• ਅਨਾਜ: ਪ੍ਰਾਇਮਰੀ ਸਕੂਲਾਂ ਲਈ 100 ਗ੍ਰਾਮ/ਬੱਚਾ/ਦਿਨ ਅਤੇ ਉੱਚ ਪ੍ਰਾਇਮਰੀ ਸਕੂਲਾਂ ਲਈ 150 ਗ੍ਰਾਮ/ਬੱਚਾ/ਦਿਨ ਐੱਨਐੱਫਐੱਸਏ ਦੀਆਂ ਦਰਾਂ 'ਤੇ ਪ੍ਰਦਾਨ ਕੀਤਾ ਜਾਂਦਾ ਹੈ (ਮੋਟੇ ਅਨਾਜ ਲਈ ₹1/ਕਿਲੋਗ੍ਰਾਮ, ਕਣਕ ਲਈ ₹2/ਕਿਲੋਗ੍ਰਾਮ, ਚੌਲਾਂ ਲਈ ₹3/ਕਿਲੋਗ੍ਰਾਮ)।
• ਖਾਣਾ ਪਕਾਉਣ ਦੀ ਲਾਗਤ: ਪ੍ਰਾਇਮਰੀ ਸਕੂਲਾਂ ਲਈ ₹4.97/ਬੱਚਾ/ਦਿਨ ਅਤੇ ਉੱਚ ਪ੍ਰਾਇਮਰੀ ਸਕੂਲਾਂ ਲਈ ₹7.45/ਬੱਚਾ/ਦਿਨ (1 ਅਪ੍ਰੈਲ, 2020 ਤੋਂ ਪ੍ਰਭਾਵੀ) ਸਮੱਗਰੀ (ਦਾਲਾਂ, ਸਬਜ਼ੀਆਂ, ਤੇਲ, ਮਸਾਲੇ, ਬਾਲਣ) ਸ਼ਾਮਲ ਹਨ।
- ਗਰਮੀਆਂ ਦੀਆਂ ਛੁੱਟੀਆਂ ਦੌਰਾਨ ਭੋਜਨ: ਸੋਕੇ/ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਟਿਕਾਊ ਪੋਸ਼ਣ ਬਣਾਈ ਰੱਖਣ ਲਈ ਭੋਜਨ ਦੀ ਵਿਵਸਥਾ ਨੂੰ ਯਕੀਨੀ ਬਣਾਉਂਦਾ ਹੈ।
- ਸ਼ੁਰੂਆਤੀ ਗ੍ਰੇਡਾਂ ਲਈ ਭੋਜਨ: ਸਮਗ੍ਰ ਸ਼ਿਕਸ਼ਾ ਅਭਿਆਨ ਦੇ ਤਹਿਤ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ, ਪ੍ਰਾਇਮਰੀ ਸਕੂਲਾਂ ਵਿੱਚ ਬਾਲਵਾਟਿਕਾ (ਪ੍ਰੀ-ਪਹਿਲੀ ਗ੍ਰੇਡ) ਤੱਕ ਭੋਜਨ ਦੀ ਵਿਵਸਥਾ ਨੂੰ ਵਧਾਇਆ ਗਿਆ ਹੈ।
ਚਿਲਡ੍ਰਨ ਨਿਊਟ੍ਰੀਸ਼ਨ ਪਾਰਕ: ਭੋਜਨ ਅਤੇ ਮਨੋਰੰਜਨ ਦਾ ਸੁਮੇਲ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਚਾਰਾਂ ਤੋਂ ਪ੍ਰੇਰਿਤ ਅਤੇ ਗੁਜਰਾਤ ਦੇ ਏਕਤਾ ਨਗਰ ਵਿੱਚ ਸਟੈਚੂ ਆਫ਼ ਯੂਨਿਟੀ ਦੇ ਨੇੜੇ ਸਥਿਤ, ਚਿਲਡ੍ਰਨ ਨਿਊਟ੍ਰੀਸ਼ਨ ਪਾਰਕ, ਇੱਕ ਵਿਲੱਖਣ ਥੀਮ ਪਾਰਕ ਹੈ ਜਿਸ ਨੂੰ "ਸਹੀ ਪੋਸ਼ਣ, ਦੇਸ਼ ਰੋਸ਼ਨ" ਥੀਮ ਰਾਹੀਂ ਬੱਚਿਆਂ ਨੂੰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਸਿੱਖਿਅਤ ਕਰਨ ਲਈ ਤਿਆਰ ਕੀਤਾ ਗਿਆ ਹੈ।


600 ਮੀਟਰ ਦੀ ਨਿਊਟਰੀ ਟ੍ਰੇਨ ਸਵਾਰੀ ਦੀ ਵਿਸ਼ੇਸ਼ਤਾ ਵਾਲੇ, ਪਾਰਕ ਵਿੱਚ ਇੰਟਰਐਕਟਿਵ ਸਟੇਸ਼ਨ ਵੀ ਹਨ ਜਿਵੇਂ ਕਿ ਫਲਸ਼ਾਕਾ ਗ੍ਰਿਹਮ, ਜਿੱਥੇ ਮਾਸਕੌਟ ਕਿਸਾਨ ਕੁਮਾਰ ਫਲਾਂ ਅਤੇ ਸਬਜ਼ੀਆਂ ਬਾਰੇ ਸਿਖਾਉਂਦਾ ਹੈ, ਪਾਯੋਨਗਰੀ, ਜਿੱਥੇ ਜਨਾਰਧਨ "ਫੀਡ ਦ ਕਾਓ" ਜਿਹੀਆਂ ਖੇਡਾਂ ਰਾਹੀਂ ਦੁੱਧ ਉਤਪਾਦਾਂ ਬਾਰੇ ਜਾਣਕਾਰੀ ਦਿੰਦੇ ਹਨ, ਅੰਨਪੂਰਨਾ ਦੇ ਤਹਿਤ ਡਿਜੀਟਲ ਗੇਮ ਰਾਹੀਂ ਘਰ ਵਿੱਚ ਪਕਾਏ ਗਏ ਭੋਜਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਪੋਸ਼ਣ ਪੁਰਮ ਵਿੱਚ, ਨਟਸ, ਬੀਜ ਅਤੇ ਹਾਈਡ੍ਰੇਸ਼ਨ 'ਤੇ ਕੇਂਦ੍ਰਿਤ ਕੀਤਾ ਜਾਂਦਾ ਹੈ, ਅਤੇ ਸਵਸਥ ਭਾਰਤਮ ਵਿੱਚ ਯੋਗਾ ਅਤੇ ਖੇਡਾਂ ਨਾਲ ਸਰੀਰਕ ਗਤੀਵਿਧੀ 'ਤੇ ਜ਼ੋਰ ਦਿੰਦਾ ਹੈ।
ਇਸ ਦੇ ਇਲਾਵਾ ਹੋਰ ਆਕਰਸ਼ਣਾਂ ਵਿੱਚ 5D ਫਿਲਮਾਂ ਵਾਲਾ ਇੱਕ ਮਿਰਰ ਮੇਜ਼, ਇੱਕ ਭਾਰਤੀਯ ਥਾਲੀ, ਇੱਕ ਜੰਗਲ ਜਿਮ ਵਾਲਾ ਇੱਕ ਨਿਊਟਰੀ ਹੰਟ ਬਿਲਡਿੰਗ ਅਤੇ ਜ਼ੋਰਬ ਬਾਲ ਅਤੇ ਸਾਈਕਲਿੰਗ ਗੇਮਾਂ ਵਾਲਾ ਇੱਕ ਗੇਮ ਜ਼ੋਨ ਵੀ ਸ਼ਾਮਲ ਹੈ। ਅਤਿ-ਆਧੁਨਿਕ ਤਕਨਾਲੋਜੀ, ਦਿਵਯਾਂਗ ਬੱਚਿਆਂ ਲਈ ਪਹੁੰਚਯੋਗਤਾ ਅਤੇ ਸਿਹਤਮੰਦ ਭੋਜਨ ਪਰੋਸਣ ਵਾਲੇ ਨਿਊਟ੍ਰੀ ਕੈਫੇ ਦੇ ਨਾਲ, ਇਹ ਪਾਰਕ ਮਨੋਰੰਜਨ ਅਤੇ ਸਿੱਖਿਆ ਨੂੰ ਜੋੜ ਕੇ ਸੰਪੂਰਨ ਪੋਸ਼ਣ ਨੂੰ ਉਤਸ਼ਾਹਿਤ ਕਰਦਾ ਹੈ।
ਪੋਸ਼ਣ ਪਖਵਾੜਾ: ਪੋਸ਼ਣ, ਸਿਹਤ ਅਤੇ ਸਫਾਈ ਨੂੰ ਉਤਸ਼ਾਹਿਤ ਕਰਨਾ

ਮਿਸ਼ਨ ਪੋਸ਼ਣ 2.0 ਦੇ ਤਹਿਤ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪੋਸ਼ਣ ਜਾਗਰੂਕਤਾ ਵਧਾਉਣ, ਸਿਹਤ ਨਤੀਜਿਆਂ ਵਿੱਚ ਸੁਧਾਰ ਲਿਆਉਣ ਅਤੇ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਲਈ 8 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪੋਸ਼ਣ ਪਖਵਾੜਾ 2025 ਮਨਾਇਆ।
ਇਸ ਸੱਤਵੇਂ ਐਡੀਸ਼ਨ ਦਾ ਧਿਆਨ ਬੱਚੇ ਦੇ ਜੀਵਨ ਦੇ ਪਹਿਲੇ 1,000 ਦਿਨਾਂ, ਗਰਭ ਧਾਰਨ ਤੋਂ ਲੈ ਕੇ ਦੋ ਸਾਲ ਤੱਕ, 'ਤੇ ਸੀ, ਇਸ ਸਮੇਂ ਦੌਰਾਨ ਪੋਸ਼ਣ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਗਿਆ, ਜੋ ਜੀਵਨ ਭਰ ਦੀ ਸਿਹਤ, ਵਿਕਾਸ ਅਤੇ ਬਾਲਗਾਹਾਂ ਵਿੱਚ ਵਧੀ ਹੋਈ ਉਤਪਾਦਕਤਾ ਅਤੇ ਉੱਚ ਆਮਦਨ ਵਰਗੇ ਬਿਹਤਰ ਨਤੀਜਿਆਂ ਦੀ ਨੀਂਹ ਰੱਖਦਾ ਹੈ, ਨਾਲ ਹੀ ਭਾਈਚਾਰਕ ਸ਼ਮੂਲੀਅਤ ਅਤੇ ਸਸ਼ਕਤੀਕਰਣ ਨੂੰ ਵੀ ਮਜ਼ਬੂਤ ਕਰਦਾ ਹੈ।
ਇਸ ਸਾਲ ਦੇ ਥੀਮ ਹੇਠਾਂ ਲਿਖਿਆਂ 'ਤੇ ਕੇਂਦ੍ਰਿਤ ਹਨ:
• ਪਰਿਵਾਰਾਂ ਨੂੰ ਮਾਂ ਦੇ ਪੋਸ਼ਣ ਬਾਰੇ ਸਿੱਖਿਅਤ ਕਰਨਾ
• ਪ੍ਰਭਾਵਸ਼ਾਲੀ ਛਾਤੀ ਦਾ ਦੁੱਧ ਪਿਲਾਉਣ ਦੇ ਅਭਿਆਸ
• ਬਚਪਨ ਵਿੱਚ ਮਦਰਾਪਣ ਅਤੇ ਅਨੀਮਿਆ ਦਾ ਮੁਕਾਬਲਾ ਕਰਨ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ

ਇਸ ਤੋਂ ਇਲਾਵਾ, ਇਸ ਨੇ ਰਵਾਇਤੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ, ਸਥਾਨਕ ਹੱਲਾਂ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ, ਖਾਸ ਕਰਕੇ ਕਬਾਇਲੀ ਖੇਤਰਾਂ ਵਿੱਚ, ਜਿੱਥੇ ਸਵਦੇਸ਼ੀ ਖੁਰਾਕ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਪੋਸ਼ਣ ਮਾਹ ਵਿੱਚ ਕਿਵੇਂ ਹਿੱਸਾ ਲਈਏ
ਪੋਸ਼ਣ ਮਾਹ, ਪੋਸ਼ਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਦੇਸ਼ ਵਿਆਪੀ ਪਹਿਲ ਹੈ, ਅਤੇ ਇਸ ਨੂੰ ਸਫਲ ਬਣਾਉਣ ਵਿੱਚ ਹਰ ਕੋਈ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ! ਇੱਥੇ ਕੁਝ ਸਾਰਥਕ ਤਰੀਕੇ ਦਿੱਤੇ ਗਏ ਹਨ, ਜਿਨ੍ਹਾਂ ਨਾਲ ਤੁਸੀਂ ਇਸ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਇੱਕ ਸਿਹਤਮੰਦ ਭਾਰਤ ਵਿੱਚ ਯੋਗਦਾਨ ਦੇ ਸਕਦੇ ਹਨ:
ਭਾਈਚਾਰੇ ਨੂੰ ਸਿੱਖਿਅਤ ਕਰਨਾ
ਸੰਤੁਲਿਤ ਖੁਰਾਕ, ਛਾਤੀ ਦਾ ਦੁੱਧ ਪਿਲਾਉਣਾ ਅਤੇ ਕੁਪੋਸ਼ਣ ਦਾ ਮੁਕਾਬਲਾ ਕਰਨ 'ਤੇ ਜ਼ੋਰ ਦਿੰਦੇ ਹੋਏ ਆਂਢ-ਗੁਆਂਢ, ਸਕੂਲਾਂ ਜਾਂ ਕੰਮ ਵਾਲੀਆਂ ਥਾਵਾਂ 'ਤੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕਰਨਾ ਅਤੇ ਉਨ੍ਹਾਂ ਵਿੱਚ ਹਿੱਸਾ ਲੈਣਾ, ਪੋਸ਼ਣ ਮਾਹ ਨੂੰ ਇੱਕ ਸਫਲ ਪ੍ਰੋਗਰਾਮ ਬਣਾਉਣ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਸੁਚਾਰੂ ਬਣਾਉਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ।
ਉਦਾਹਰਣ ਵਜੋਂ, ਪੋਸ਼ਣ ਮਾਹ 2024 ਵਿੱਚ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੋਸ਼ਣ ਟੋਕਰੀਆਂ ਦੀ ਵੰਡ, ਅਤੇ ਨਾਲ ਹੀ ਬੱਚਿਆਂ ਲਈ ਅੰਨਪ੍ਰਾਸ਼ਨ, ਜਾਂ ਪਹਿਲਾ ਭੋਜਨ ਸਮਾਰੋਹ ਸ਼ਾਮਲ ਸੀ।
ਪੋਸ਼ਣ ਗਾਰਡਨ ਲਗਾਓ ਅਤੇ ਕਿਚਨ ਗਾਰਡਨ ਨੂੰ ਉਤਸ਼ਾਹਿਤ ਕਰੋ
ਭਾਈਚਾਰਕ ਥਾਵਾਂ, ਸਕੂਲਾਂ ਜਾਂ ਵਿਹੜਿਆਂ ਵਿੱਚ ਫਲਾਂ ਦੇ ਰੁੱਖ, ਸਬਜ਼ੀਆਂ ਜਾਂ ਜੜ੍ਹੀਆਂ ਬੂਟੀਆਂ ਉਗਾਉਣ ਲਈ ਰੁੱਖ ਲਗਾਉਣ ਦੀਆਂ ਮੁਹਿੰਮਾਂ ਵਿੱਚ ਭਾਗੀਦਾਰੀ। ਇਹ ਪੋਸ਼ਣ ਵਾਟਿਕਾਵਾਂ ਤਾਜ਼ੇ, ਪੌਸ਼ਟਿਕ ਉਤਪਾਦਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਪੋਸ਼ਣ ਮਾਹ 2022 ਦੌਰਾਨ, ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਪੋਸ਼ਣ ਗਾਰਡਨ ਸਥਾਪਤ ਕਰਨ ਜਾਂ ਵਿਹੜੇ ਦੇ ਪੋਲਟਰੀ/ਮੱਛੀ ਪਾਲਣ ਯੂਨਿਟਾਂ ਦੇ ਨਾਲ-ਨਾਲ ਪੋਸ਼ਣ ਵਾਟਿਕਾਵਾਂ ਨੂੰ ਦੁਬਾਰਾ ਸਥਾਪਤ ਕਰਨ ਲਈ 1.5 ਲੱਖ ਤੋਂ ਵੱਧ ਸਮਾਗਮ ਆਯੋਜਿਤ ਕੀਤੇ ਗਏ ਸਨ।
ਆਂਗਣਵਾੜੀ ਕੇਂਦਰਾਂ ਅਤੇ ਆਸ਼ਾ ਵਰਕਰਾਂ ਦਾ ਸਮਰਥਨ
ਸਥਾਨਕ ਆਂਗਣਵਾੜੀ ਕੇਂਦਰਾਂ ਵਿੱਚ ਸਵੈ-ਸੇਵਾ ਕਰਕੇ ਕੋਈ ਵੀ ਵਿਅਕਤੀ ਪੋਸ਼ਣ ਮਾਹ ਵਿੱਚ ਸਰਗਰਮੀ ਨਾਲ ਯੋਗਦਾਨ ਦੇ ਸਕਦਾ ਹੈ, ਜਿੱਥੇ ਉਹ ਪੌਸ਼ਟਿਕ ਭੋਜਨ ਵੰਡਣ, ਸਿਹਤ ਜਾਂਚ ਵਿੱਚ ਸਹਾਇਤਾ ਕਰਨ ਜਾਂ ਬੱਚਿਆਂ ਅਤੇ ਮਾਵਾਂ ਲਈ ਦਿਲਚਸਪ ਗਤੀਵਿਧੀਆਂ ਦਾ ਆਯੋਜਨ ਕਰਨ ਵਿੱਚ ਮਦਦ ਕਰ ਸਕਦੇ ਹਨ।
ਉਦਾਹਰਣ ਵਜੋਂ, 2024 ਵਿੱਚ ਰਾਂਚੀ ਵਿੱਚ ਆਯੋਜਿਤ 7ਵੇਂ ਰਾਸ਼ਟਰੀਯ ਪੋਸ਼ਣ ਮਾਹ ਦੇ ਸਮਾਪਤੀ ਸਮਾਰੋਹ ਦੌਰਾਨ, 20 ਰਾਜਾਂ ਵਿੱਚ 11,000 ਤੋਂ ਵੱਧ ਸਮਰੱਥ ਆਂਗਣਵਾੜੀ ਕੇਂਦਰਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਪੋਸ਼ਣ ਮਾਹ ਦੀ ਵਚਨਬੱਧਤਾ ਦੇ ਅਨੁਸਾਰ, ਪੋਸ਼ਣ ਅਭਿਆਨ ਇੱਕ ਸੁਪੋਸ਼ਿਤ ਭਾਰਤ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 781 ਜ਼ਿਲ੍ਹਿਆਂ ਵਿੱਚ 13,99,484 ਆਂਗਣਵਾੜੀ ਕੇਂਦਰ (ਏਡਬਿਲਊਸੀਜ਼) ਕਾਰਜਸ਼ੀਲ ਹਨ, ਜਿਨ੍ਹਾਂ ਨੂੰ 13,33,561 ਆਂਗਣਵਾੜੀ ਵਰਕਰਾਂ ਦੇ ਯਤਨਾਂ ਦੁਆਰਾ ਸਮਰਥਨ ਪ੍ਰਾਪਤ ਹੈ।
ਸਿੱਟਾ
ਪੋਸ਼ਣ ਅਭਿਆਨ ਦੀ ਨੀਂਹ ਦੇ ਤੌਰ ‘ਤੇ ਪੋਸ਼ਣ ਮਾਹ ਪਹਿਲਕਦਮੀ ਨੇ ਖੁਰਾਕ ਵਿਭਿੰਨਤਾ, ਭਾਈਚਾਰਕ ਸ਼ਮੂਲੀਅਤ ਅਤੇ ਤਕਨਾਲੋਜੀ-ਅਧਾਰਿਤ ਹੱਲਾਂ ਨੂੰ ਉਤਸ਼ਾਹਿਤ ਕਰਕੇ ਕੁਪੋਸ਼ਣ ਵਿਰੁੱਧ ਭਾਰਤ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਹਰ ਸਾਲ ਸਤੰਬਰ ਵਿੱਚ ਮਨਾਇਆ ਜਾਣ ਵਾਲਾ, ਪੋਸ਼ਣ ਮਾਹ #Local4Poshan ਵਰਗੀਆਂ ਮੁਹਿੰਮਾਂ ਰਾਹੀਂ, ਖਾਸ ਕਰਕੇ ਪਹਿਲੇ 1,000 ਦਿਨਾਂ ਵਿੱਚ, ਬੱਚਿਆਂ ਵਿੱਚ ਮੰਦਰੇਪਨ, ਕੁਪੋਸ਼ਣ, ਅਨੀਮਿਆ ਅਤੇ ਜਨਮ ਦੇ ਸਮੇਂ ਘੱਟ ਵਜ਼ਨ ਦੀਆਂ ਸਮੱਸਿਆਵਾਂ ‘ਤੇ ਕੰਮ ਕਰਦਾ ਹੈ। ਪੀਐੱਮ ਪੋਸ਼ਣ ਯੋਜਨਾ ਦੇ ₹1,30,794.90 ਕਰੋੜ (2021-26) ਦੇ ਬਜਟ ਅਤੇ ਪੋਸ਼ਣ ਟ੍ਰੈਕਰ ਐਪ ਜਿਹੇ ਸਾਧਨਾਂ ਦੇ ਨਾਲ-ਨਾਲ ਚਿਲਡ੍ਰਨ ਨਿਊਟ੍ਰੀਸ਼ਨ ਪਾਰਕ ਜਿਹੇ ਨਵੀਨਤਾਕਾਰੀ ਪਲੈਟਫਾਰਮਾਂ ਦੁਆਰਾ ਸਮਰਥਤ, ਪੋਸ਼ਣ ਮਾਹ ਇੱਕ ਸਿਹਤਮੰਦ, ਮਜ਼ਬੂਤ ਰਾਸ਼ਟਰ ਲਈ ਟਿਕਾਊ ਪੋਸ਼ਣ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਭਾਈਚਾਰਿਆਂ ਅਤੇ ਸਕੂਲਾਂ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ।
ਸੰਦਰਭ:
ਪੱਤਰ ਸੂਚਨਾ ਦਫਤਰ
https://www.pib.gov.in/PressReleasePage.aspx?PRID=1988614
https://www.pib.gov.in/PressReleasePage.aspx?PRID=2120666
https://static.pib.gov.in/WriteReadData/specificdocs/documents/2025/apr/doc202549536701.pdf
https://www.pib.gov.in/PressReleseDetailm.aspx?PRID=1861686
https://www.pib.gov.in/PressReleasePage.aspx?PRID=2060268
https://www.pib.gov.in/PressNoteDetails.aspx?NoteId=153204#:~:text=In%20addition%20to%20Poshan%20Maah's,by%2013%2C33%2C561%20Anganwadi%20workers
https://www.pib.gov.in/FactsheetDetails.aspx?Id=149254
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ:
https://www.india.gov.in/spotlight/poshan-abhiyaan-pms-overarching-scheme-holistic-nourishment
https://www.poshantracker.in/
ਸਿੱਖਿਆ ਮੰਤਰਾਲਾ:
https://pmposhan.education.gov.in/
https://pmposhan.education.gov.in/Files/Food%20Grain%20Allocation/2025-26/Allocation%20of%20foodgrains%20PMPoshan_1st_2nd_qtr_2025-26SEL).pdf
https://dsel.education.gov.in/en/scheme/pm-poshan-scheme
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ:
https://dic.gov.in/poshan-tracker/#main
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ:
https://www.mohfw.gov.in/?q=en/pressrelease/indias-fight-against-anemia
https://mohfw.gov.in/?q=hi/node/9284
ਹੋਰ:
https://www.newsonair.gov.in/poshan-pakhwada-2025-promoting-nutrition-awareness-and-empowerment/
https://ddnews.gov.in/en/poshan-pakhwada-2025-a-nationwide-celebration-of-nutrition-and-well-being/
https://balrakshabharat.org/rashtriya-poshan-maah/
https://ddnews.gov.in/en/seventh-rashtriya-poshan-maah-launched-with-a-focus-on-nutrition-and-well-being/
https://www.instagram.com/p/DODSAxnkxsy/
Click here to see in PDF
****
ਐੱਸਕੇ/ਆਰਕੇ/ਬਲਜੀਤ
(Backgrounder ID: 155373)
आगंतुक पटल : 36
Provide suggestions / comments