• Skip to Content
  • Sitemap
  • Advance Search
Farmer's Welfare

ਕੌਸ਼ਲ ਵਿਕਾਸ ਅਤੇ ਸਿਖਲਾਈ ਰਾਹੀਂ ਕਿਸਾਨਾਂ ਨੂੰ ਸਸ਼ਕਤ ਬਣਾਉਣਾ

ਸਮਰੱਥਾਵਾਂ ਨੂੰ ਵਧਾਉਣਾ, ਵਿਕਾਸ ਨੂੰ ਸਮਰੱਥ ਬਣਾਉਣਾ

Posted On: 30 SEP 2025 11:13AM

 

  • ਕ੍ਰਿਸ਼ੀ ਵਿਗਿਆਨ ਕੇਂਦਰ (KVKs): 2021 ਤੋਂ 2024 ਦੇ ਵਿਚਕਾਰ ਵਿਵਹਾਰਿਕ-ਪ੍ਰਦਰਸ਼ਨ ਅਤੇ ਵੋਕੇਸ਼ਨਲ ਕੋਰਸਾਂ ਦੇ ਮਾਧਿਅਮ ਨਾਲ 58 ਲੱਖ ਤੋਂ ਵੱਧ ਕਿਸਾਨਾਂ ਨੂੰ ਟ੍ਰੇਂਡ ਕੀਤਾ ਗਿਆ।
  • ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ATMA): 2021 ਤੋਂ 2025 ਦੇ ਵਿਚਕਾਰ ਸਿਖਲਾਈ, ਐਕਸਪੋਜ਼ਰ ਵਿਜ਼ਿਟਸ ਅਤੇ ਕਿਸਾਨ ਮੇਲੇ ਦੇ ਜ਼ਰੀਏ ਲਗਭਗ 1.27 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ।
  • ਗ੍ਰਾਮੀਣ ਨੌਜਵਾਨ ਦਾ ਕੌਸ਼ਲ ਸਿਖਲਾਈ (STRY): 2021 ਤੋਂ 2024 ਤੱਕ ਦੇ ਦੌਰਾਨ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ 43,00 ਤੋਂ ਵੱਧ ਗ੍ਰਾਮੀਣ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ।
  • ਸਬ-ਮਿਸ਼ਨ ਔਨ ਐਗਰੀਕਲਚਰ ਮੈਕੇਨਿਜ਼ਮ (SMAM): 2021 ਤੋਂ 2025 ਦੇ ਵਿਚਕਾਰ 57,000 ਤੋਂ ਵੱਧ ਕਿਸਾਨਾਂ ਨੂੰ ਐਗਰੀਕਲਚਰ ਮੈਕੇਨਿਜ਼ਮ  ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ।

 

ਜਾਣ-ਪਛਾਣ

ਦੇਸ਼ ਨੂੰ ਸਸ਼ਕਤ ਬਣਾਉਣ ਲਈ ਕਿਸਾਨਾਂ ਨੂੰ ਸਸ਼ਕਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਕਿਸਾਨਾਂ ਨੂੰ ਸਸ਼ਕਤ ਬਣਾਉਣ ਭਾਰਤ ਦੀ ਖੇਤੀਬਾੜੀ ਰਣਨੀਤੀ ਦੀ ਨੀਂਹ ਬਣ ਕੇ ਉਭਰਿਆ ਹੈ। ਭਾਰਤ ਦੀ ਲਗਭਗ ਦੋ-ਤਿਹਾਈ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ਅਤੇ ਲਗਭਗ ਅੱਧੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਨਿਰਭਰ ਹੈ, ਇਸ ਲਈ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਲਈ ਕਿਸਾਨਾਂ ਦੇ ਕੌਸ਼ਲ ਅਤੇ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨਾ ਜ਼ਰੂਰੀ ਹੈ। ਅੱਜ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਕਰਜ਼ੇ ਜਾਂ ਇਨਪੁਟ ਤੱਕ ਪਹੁੰਚ ਤੋਂ ਪਰ੍ਹੇ ਹਨ; ਉਨ੍ਹਾਂ ਵਿੱਚ ਜਲਵਾਯੂ ਪਰਿਵਰਤਨਸ਼ੀਲਤਾ ਦੇ ਅਨੁਕੂਲ ਹੋਣਾ, ਮਿੱਟੀ ਦੀ ਸਿਹਤ ਦਾ ਪ੍ਰਬੰਧਨ ਕਰਨਾ, ਮਸ਼ੀਨੀਕਰਣ ਨੂੰ ਅਪਣਾਉਣਾ ਅਤੇ ਬਿਹਤਰ ਬਾਜ਼ਾਰ ਦੇ ਮੌਕੇ ਪ੍ਰਾਪਤ ਕਰਨਾ ਸ਼ਾਮਲ ਹਨ।

ਭਾਰਤ ਸਰਕਾਰ ਨੇ ਇਸ ਨੂੰ ਪਛਾਣਦੇ ਹੋਏ, ਕੌਸ਼ਲ ਵਿਕਾਸ ਅਤੇ ਸਿਖਲਾਈ ਨੂੰ ਆਪਣੇ ਪੇਂਡੂ ਵਿਕਾਸ ਏਜੰਡੇ ਦੇ ਕੇਂਦਰ ਵਿੱਚ ਰੱਖਿਆ ਹੈ। ਪਿਛਲੇ ਦਹਾਕੇ ਦੌਰਾਨ, ਕਿਸਾਨਾਂ ਨੂੰ ਵਿਵਹਾਰਕ ਗਿਆਨ, ਕਿੱਤਾਮੁਖੀ ਕੌਸ਼ਲ ਅਤੇ ਆਧੁਨਿਕ ਤਕਨਾਲੋਜੀਆਂ ਤੋਂ ਜਾਣੂ ਕਰਾਉਣ ਅਤੇ ਲੈਸ ਕਰਨ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਹ ਪਹਿਲਕਦਮੀਆਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਕਿਸਾਨ ਸਿਰਫ਼ ਕਾਸ਼ਤਕਾਰ ਹੀ ਨਾ ਹੋਣ, ਸਗੋਂ ਨਵੀਨਤਾਕਾਰੀ, ਫੈਸਲਾ ਲੈਣ ਵਾਲੇ ਅਤੇ ਖੇਤੀ-ਵੈਲਿਊ ਚੇਨ ਵਿੱਚ ਸਰਗਰਮ ਯੋਗਦਾਨ ਪਾਉਣ ਵਾਲੇ ਵੀ ਹੋਣ।

ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs) ਅਤੇ ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ATMA), ਗ੍ਰਾਮੀਣ ਨੌਜਵਾਨਾਂ ਦੀ ਕੌਸ਼ਲ ਸਿਖਲਾਈ (STRY), ਸਬ-ਮਿਸ਼ਨ ਔਨ ਐਗਰੀਕਲਚਰ ਮੈਕੇਨਿਜ਼ਮ (SMAM), ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY) ਵਰਗੀਆਂ ਯੋਜਨਾਵਾਂ ਨੇ ਮਜ਼ਬੂਤ ​​ਸਿਖਲਾਈ ਪਲੈਟਫਾਰਮ ਬਣਾਏ ਹਨ, ਜਦਕਿ ਬਾਗਬਾਨੀ, ਪਸ਼ੂਧਨ, ਮਿੱਟੀ ਪ੍ਰਬੰਧਨ ਅਤੇ ਫੂਡ ਪ੍ਰੋਸੈੱਸਿੰਗ  ਵਿੱਚ ਖੇਤਰ-ਵਿਸ਼ੇਸ਼ ਦਖਲਅੰਦਾਜ਼ੀ ਆਪਣੇ ਢਾਂਚੇ ਵਿੱਚ ਕੌਸ਼ਲ ਨੂੰ ਜੋੜ ਰਹੀ ਹੈ। ਸਮੂਹਿਕ ਤੌਰ 'ਤੇ, ਇਹ ਯਤਨ ਇੱਕ ਸਪਸ਼ਟ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹਨ: ਹੁਨਰ ਵਾਧੇ ਰਾਹੀਂ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਉਤਪਾਦਕਤਾ ਵਧਾਉਣ, ਆਮਦਨ ਵਧਾਉਣ ਅਤੇ ਇੱਕ ਲਚਕੀਲੇ ਖੇਤੀਬਾੜੀ ਖੇਤਰ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ।

ਕਿਸਾਨ ਸਿਖਲਾਈ ਲਈ ਸੰਸਥਾਗਤ ਪਲੈਟਫਾਰਮ ਦਾ ਨਿਰਮਾਣ

ਕਿਸਾਨਾਂ ਤੱਕ ਕੌਸ਼ਲ ਵਿਕਾਸ ਨੂੰ ਸਿੱਧੇ ਤੌਰ 'ਤੇ ਪਹੁੰਚਾਉਣ ਲਈ ਇੱਕ ਮਜ਼ਬੂਤ ​​ਸੰਸਥਾਗਤ ਢਾਂਚਾ ਬਣਾਇਆ ਗਿਆ ਹੈ, ਜਿਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (KVKs) ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੁਆਰਾ ਸਥਾਪਿਤ, KVKs ਜ਼ਿਲ੍ਹਿਆਂ ਵਿੱਚ ਮੋਹਰੀ ਵਿਸਥਾਰ ਕੇਂਦਰਾਂ ਵਜੋਂ ਕੰਮ ਕਰਦੇ ਹਨ, ਸਥਾਨਕ ਖੇਤੀਬਾੜੀ-ਜਲਵਾਯੂ ਸਥਿਤੀਆਂ ਦੇ ਅਨੁਸਾਰ ਵਿਵਹਾਰਿਕ ਸਿਖਲਾਈ, ਪ੍ਰਦਰਸ਼ਨਾਂ ਅਤੇ ਕਿੱਤਾਮੁਖੀ ਕੋਰਸਾਂ ਰਾਹੀਂ ਖੋਜ ਅਤੇ ਅਭਿਆਸ ਵਿਚਕਾਰ ਪਾੜੇ ਨੂੰ ਪੂਰਾ ਕਰਦੇ ਹਨ। 2021 ਅਤੇ 2024 ਦੇ ਵਿਚਕਾਰ, KVKs ਨੇ 58.02 ਲੱਖ ਕਿਸਾਨਾਂ ਨੂੰ ਸਿਖਲਾਈ ਦਿੱਤੀ, ਜਿਸ ਨਾਲ ਹਰ ਸਾਲ ਪਹੁੰਚ ਲਗਾਤਾਰ ਵਧ ਰਹੀ ਹੈ - 2021-22 ਵਿੱਚ 16.91 ਲੱਖ ਕਿਸਾਨ, 2022-23 ਵਿੱਚ 19.53 ਲੱਖ, ਅਤੇ 2023-24 ਵਿੱਚ 21.56 ਲੱਖ। ਸਿਰਫ਼ 2024-25 ਵਿੱਚ, ਫਰਵਰੀ 2025 ਤੱਕ, 18.56 ਲੱਖ ਵਾਧੂ ਕਿਸਾਨਾਂ ਨੂੰ ਵੀ ਸਿਖਲਾਈ ਦਿੱਤੀ ਗਈ ਸੀ।

ਇਹ ਅੰਕੜੇ ਫਸਲ ਪ੍ਰਬੰਧਨ, ਮਿੱਟੀ ਸਿਹਤ, ਪਸ਼ੂ ਪਾਲਣ ਅਤੇ ਸਹਾਇਕ ਗਤੀਵਿਧੀਆਂ ਵਿੱਚ ਵਿਵਹਾਰਕ ਕੌਸ਼ਲਾਂ ਨਾਲ ਕਿਸਾਨਾਂ ਨੂੰ ਸਸ਼ਕਤ ਬਣਾਉਣ ਵਿੱਚ KVK ਨੈੱਟਵਰਕ ਦੀ ਇਕਸਾਰਤਾ ਅਤੇ ਪੈਮਾਨੇ ਨੂੰ ਦਰਸਾਉਂਦੇ ਹਨ। ਵਿਗਿਆਨਕ ਤਰੀਕਿਆਂ ਨੂੰ ਪੇਸ਼ ਕਰਦੇ ਹੋਏ ਸਥਾਨਕ ਹਕੀਕਤਾਂ ਵਿੱਚ ਸਿਖਲਾਈ ਦੇ ਕੇ, KVK ਕਿਸਾਨ ਸਮਰੱਥਾ ਨਿਰਮਾਣ ਲਈ ਸਭ ਤੋਂ ਪ੍ਰਭਾਵਸ਼ਾਲੀ ਪਲੈਟਫਾਰਮਾਂ ਵਿੱਚੋਂ ਇੱਕ ਬਣ ਗਏ ਹਨ, ਇਹ ਯਕੀਨੀ ਬਣਾਉਂਦੇ ਹਨ ਕਿ ਵਿਗਿਆਨਕ ਗਿਆਨ ਖੇਤਰ-ਪੱਧਰੀ ਸੁਧਾਰਾਂ ਅਤੇ ਲੰਬੇ ਸਮੇਂ ਦੇ ਲਚਕੀਲੇਪਣ ਵਿੱਚ ਪਰਿਵਰਤਿਤ ਕਰਦਾ ਹੈ।

ਇਸ ਦੇ ਪੂਰਕ ਰੂਪ ਵਿੱਚ, ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ATMA) ਨੇ ਰਾਜਾਂ ਨੂੰ ਉਨ੍ਹਾਂ ਦੇ ਵਿਸਥਾਰ ਪ੍ਰਣਾਲੀਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ ਹੈ। 'ਵਿਸਥਾਰ ਸੁਧਾਰਾਂ ਲਈ ਰਾਜ ਵਿਸਥਾਰ ਪ੍ਰੋਗਰਾਮਾਂ ਨੂੰ ਸਮਰਥਨ' 'ਤੇ ਇਹ ਕੇਂਦਰੀ ਸਪਾਂਸਰਡ ਸਕੀਮ, ਜਿਸ ਨੂੰ ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ATMA ) ਵਜੋਂ ਜਾਣਿਆ ਜਾਂਦਾ ਹੈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਖੇਤੀਬਾੜੀ ਵਿਸਥਾਰ 'ਤੇ ਉਪ-ਮਿਸ਼ਨ (SMAE) ਦੇ ਹਿੱਸੇ ਦੇ ਤਹਿਤ ਦੇਸ਼ ਭਰ ਵਿੱਚ ਲਾਗੂ ਕੀਤੀ ਜਾ ਰਹੀ ਹੈ। ਇਹ ਯੋਜਨਾ ਦੇਸ਼ ਵਿੱਚ ਵਿਕੇਂਦਰੀਕ੍ਰਿਤ ਕਿਸਾਨ-ਅਨੁਕੂਲ ਵਿਸਥਾਰ ਪ੍ਰਣਾਲੀ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਦਾ ਉਦੇਸ਼ ਵਿਸਥਾਰ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਰਾਜ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨਾ ਅਤੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਵੱਖ-ਵੱਖ ਥੀਮੈਟਿਕ ਖੇਤਰਾਂ ਵਿੱਚ ਨਵੀਨਤਮ ਖੇਤੀਬਾੜੀ ਤਕਨਾਲੋਜੀਆਂ ਅਤੇ ਚੰਗੇ ਖੇਤੀਬਾੜੀ ਅਭਿਆਸਾਂ ਨੂੰ ਕਿਸਾਨਾਂ, ਕਿਸਾਨ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਕਿਸਾਨ ਸਿਖਲਾਈ, ਪ੍ਰਦਰਸ਼ਨ, ਐਕਸਪੋਜ਼ਰ ਵਿਜ਼ਿਟ, ਕਿਸਾਨ ਮੇਲਿਆਂ ਆਦਿ ਵਰਗੇ ਵੱਖ-ਵੱਖ ਦਖਲਅੰਦਾਜ਼ੀ ਰਾਹੀਂ ਉਪਲਬਧ ਕਰਵਾਉਣਾ ਹੈ।

 ਲਗਭਗ 32.38 ਲੱਖ ਕਿਸਾਨਾਂ ਨੂੰ 2021-22 ਵਿੱਚ ATMA ਅਧੀਨ ਸਿਖਲਾਈ ਦਿੱਤੀ ਗਈ ਸੀ। ਇਹ 2022-23 ਵਿੱਚ ਵਧ ਕੇ 40.11 ਲੱਖ ਹੋ ਗਈ ਅਤੇ 2023-24 ਵਿੱਚ 36.60 ਲੱਖ ਹੋ ਗਈ। 2024-25 ਲਈ, ਅੰਕੜੇ ਅਜੇ ਵੀ ਤਿਆਰ ਕੀਤੇ ਜਾ ਰਹੇ ਹਨ, ਪਰ 30 ਜਨਵਰੀ 2025 ਤੱਕ, ਲਗਭਗ 18.30 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਸੀ। ਕੁੱਲ ਮਿਲਾ ਕੇ, 2021 ਤੋਂ 2025 ਤੱਕ, ਇਸ ਯੋਜਨਾ ਤੋਂ ਲਗਭਗ 1.27 ਕਰੋੜ ਕਿਸਾਨ ਇਸ ਯੋਜਨਾ ਤੋਂ ਲਾਭ ਲੈ ਚੁੱਕੇ ਹਨ।

ਗ੍ਰਾਮੀਣ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਅਤੇ ਮਸ਼ੀਨੀਕਰਣ ਨੂੰ ਉਤਸ਼ਾਹਿਤ ਕਰਨਾ

ਖੇਤੀਬਾੜੀ ਵਿੱਚ ਉੱਭਰ ਰਹੇ ਮੌਕਿਆਂ ਲਈ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਨੂੰ ਤਿਆਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਗ੍ਰਾਮੀਣ ਨੌਜਵਾਨਾਂ ਦੀ ਕੌਸ਼ਲ ਸਿਖਲਾਈ (STRY) ਪ੍ਰੋਗਰਾਮ ਪੇਂਡੂ ਨੌਜਵਾਨਾਂ ਅਤੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਲਗਭਗ ਸੱਤ ਦਿਨਾਂ ਦੀ ਥੋੜ੍ਹੇ ਸਮੇਂ ਦੀ, ਕੌਸ਼ਲ -ਅਧਾਰਿਤ ਸਿਖਲਾਈ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਉਨ੍ਹਾਂ ਦੇ ਗਿਆਨ ਨੂੰ ਅਪਗ੍ਰੇਡ ਕਰਨਾ, ਤਨਖਾਹ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਅਤੇ ਪਿੰਡਾਂ ਵਿੱਚ ਹੁਨਰਮੰਦ ਮਨੁੱਖੀ ਸ਼ਕਤੀ ਦਾ ਇੱਕ ਸਮੂਹ ਤਿਆਰ ਕਰਨਾ ਹੈ। ਹਾਲ ਹੀ ਵਿੱਚ, ਇਸ ਪ੍ਰੋਗਰਾਮ ਨੂੰ ATMA ਕੈਫੇਟੇਰੀਆ ਦੇ ਅਧੀਨ ਸ਼ਾਮਲ ਕੀਤਾ ਗਿਆ ਹੈ, ਜੋ ਰਾਜ-ਅਗਵਾਈ ਵਾਲੇ ਵਿਸਥਾਰ ਯਤਨਾਂ ਨਾਲ ਨੇੜਿਓਂ ਏਕੀਕਰਣ ਨੂੰ ਯਕੀਨੀ ਬਣਾਉਂਦਾ ਹੈ।

STRY ਬਾਗਬਾਨੀ, ਡੇਅਰੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵਰਗੇ ਖੇਤਰਾਂ ਵਿੱਚ ਵਿਵਹਾਰਕ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਦਾ ਹੈ, ਅਤੇ ਇਸ ਦਾ ਉਦੇਸ਼ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਗ੍ਰਾਮੀਣ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਹੈ, ਜਿਸ ਵਿੱਚ ਮਹਿਲਾ ਕਿਸਾਨ ਵੀ ਸ਼ਾਮਲ ਹਨ। ਪਿਛਲੇ ਚਾਰ ਸਾਲਾਂ ਵਿੱਚ, ਇਸ ਯੋਜਨਾ ਨੇ ਲਗਾਤਾਰ ਆਪਣੀ ਪਹੁੰਚ ਦਾ ਵਿਸਥਾਰ ਕੀਤਾ ਹੈ। 2021-22 ਵਿੱਚ, 10,456 ਪੇਂਡੂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਸੀ, ਜੋ ਕਿ 2022-23 ਵਿੱਚ ਵਧ ਕੇ 11,634 ਅਤੇ 2023-24 ਵਿੱਚ 20,940 ਹੋ ਗਈ। ਇਸ ਨਾਲ 2021 ਅਤੇ 2024 ਦੇ ਵਿਚਕਾਰ ਸਿਖਲਾਈ ਪ੍ਰਾਪਤ ਨੌਜਵਾਨਾਂ ਦੀ ਸੰਚਤ ਗਿਣਤੀ 43,000 ਤੋਂ ਵੱਧ ਹੋ ਗਈ। ਇਹ ਗਤੀ ਮੌਜੂਦਾ ਸਾਲ ਵਿੱਚ ਵੀ ਜਾਰੀ ਰਹੀ ਹੈ, 31 ਦਸੰਬਰ 2024 ਤੱਕ 8,761 ਵਾਧੂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਭਾਗੀਦਾਰਾਂ ਨੂੰ ਵਿਵਹਾਰਕ ਹੁਨਰਾਂ ਨਾਲ ਲੈਸ ਕਰਕੇ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਕੇ, ਇਹ ਪ੍ਰੋਗਰਾਮ ਹੁਨਰਮੰਦ ਅਤੇ ਆਤਮ-ਨਿਰਭਰ ਕਿਸਾਨਾਂ ਦੀ ਇੱਕ ਨਵੀਂ ਪੀੜ੍ਹੀ ਦਾ ਨਿਰਮਾਣ ਕਰ ਰਿਹਾ ਹੈ ਜੋ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ​​ਕਰ ਸਕਦੇ ਹਨ।

ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (RKVY) ਦੇ ਇੱਕ ਹਿੱਸੇ ਵਜੋਂ ਲਾਗੂ ਕੀਤਾ ਜਾ ਰਿਹਾ ਖੇਤੀਬਾੜੀ ਮਸ਼ੀਨੀਕਰਣ 'ਤੇ ਉਪ-ਮਿਸ਼ਨ (SMAM), ਛੋਟੇ ਅਤੇ ਸੀਮਾਂਤ ਕਿਸਾਨਾਂ ਅਤੇ ਘੱਟ ਖੇਤੀ ਬਿਜਲੀ ਉਪਲਬਧਤਾ ਵਾਲੇ ਖੇਤਰਾਂ ਵਿੱਚ ਖੇਤੀ ਮਸ਼ੀਨੀਕਰਣ ਦੀ ਪਹੁੰਚ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਉਦੇਸ਼ਾਂ ਵਿੱਚ ਛੋਟੀਆਂ ਜ਼ਮੀਨਾਂ ਅਤੇ ਉੱਚ ਮਾਲਕੀ ਲਾਗਤਾਂ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਕਸਟਮ ਹਾਇਰਿੰਗ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ, ਪ੍ਰਦਰਸ਼ਨਾਂ, ਸਮਰੱਥਾ ਨਿਰਮਾਣ ਅਤੇ IEC ਗਤੀਵਿਧੀਆਂ ਰਾਹੀਂ ਜਾਗਰੂਕਤਾ ਪੈਦਾ ਕਰਨਾ, ਅਤੇ ਦੇਸ਼ ਭਰ ਵਿੱਚ ਨਿਰਧਾਰਿਤ ਕੇਂਦਰਾਂ 'ਤੇ ਪ੍ਰਦਰਸ਼ਨ ਟੈਸਟਿੰਗ ਅਤੇ ਪ੍ਰਮਾਣੀਕਰਣ ਰਾਹੀਂ ਗੁਣਵੱਤਾ ਭਰੋਸਾ ਯਕੀਨੀ ਬਣਾਉਣਾ ਸ਼ਾਮਲ ਹੈ।

ਅਧਿਕਾਰਤ ਅੰਕੜਿਆਂ ਅਨੁਸਾਰ, ਖੇਤੀਬਾੜੀ ਮਸ਼ੀਨੀਕਰਣ ਦੇ ਉਪ-ਮਿਸ਼ਨ (SMAM) ਨੇ 2021 ਤੋਂ 2025 ਤੱਕ ਚਾਰ ਸਾਲਾਂ ਦੀ ਮਿਆਦ ਦੌਰਾਨ ਕੁੱਲ 57,139 ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ।

ਮਿੱਟੀ, ਸਰੋਤਾਂ ਅਤੇ ਵੈਲਿਊ ਚੇਨ ਬਾਰੇ ਗਿਆਨ ਨੂੰ ਮਜ਼ਬੂਤ ​​ਕਰਨਾ

ਸੌਇਲ ਹੈਲਥਕਾਰਡ ਯੋਜਨਾ ਨੇ ਕਿਸਾਨਾਂ ਨੂੰ ਫਸਲ ਯੋਜਨਾਬੰਦੀ ਅਤੇ ਖਾਦ ਦੀ ਵਰਤੋਂ ਬਾਰੇ ਸੂਚਿਤ ਵਿਕਲਪ ਬਣਾਉਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 24 ਜੁਲਾਈ 2025 ਤੱਕ , ਦੇਸ਼ ਭਰ ਵਿੱਚ 25.17 ਕਰੋੜ ਤੋਂ ਵੱਧ ਸੌਇਲ ਹੈਲਥ ਕਾਰਡ ਵੰਡੇ ਗਏ ਹਨ, ਇਸ ਦੇ ਨਾਲ ਹੀ 93,000 ਤੋਂ ਵੱਧ ਕਿਸਾਨ ਟ੍ਰੇਨਿੰਗਾਂ, 6.8 ਲੱਖ ਪ੍ਰਦਰਸ਼ਨਾਂ ਅਤੇ ਹਜ਼ਾਰਾਂ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਪਹਿਲਕਦਮੀਆਂ ਨੇ ਕਿਸਾਨਾਂ ਵਿੱਚ ਸੰਤੁਲਿਤ ਪੌਸ਼ਟਿਕ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਟਿਕਾਊ ਵਾਧਾ ਹੋਇਆ ਹੈ।

ਕਿਸਾਨ ਉਤਪਾਦਕ ਸੰਗਠਨਾਂ (FPOs) ਦੇ ਗਠਨ ਅਤੇ ਪ੍ਰਮੋਸ਼ਨ ਨੇ ਸਮੂਹਿਕ ਪੱਧਰ 'ਤੇ ਕਿਸਾਨਾਂ ਦੀ ਸਮਰੱਥਾ ਨਿਰਮਾਣ ਲਈ ਨਵੇਂ ਪਲੈਟਫਾਰਮ ਤਿਆਰ ਕੀਤੇ ਹਨ। 10,000 FPOs ਰਜਿਸਟਰਡ ਹੋਣ ਦੇ ਨਾਲ, ਕਿਸਾਨ ਖੇਤੀਬਾੜੀ-ਕਾਰੋਬਾਰ ਪ੍ਰਬੰਧਨ, ਮਾਰਕਿਟ  ਲਿੰਕੇਜ, ਅਤੇ e-NAM ਅਤੇ GeM ਵਰਗੇ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ 'ਤੇ ਡਿਜੀਟਲ ਮੌਡਿਊਲਾਂ ਅਤੇ ਵੈਬੀਨਾਰਾਂ ਰਾਹੀਂ ਨਿਯਮਿਤ ਸਿਖਲਾਈ ਪ੍ਰਾਪਤ ਕਰ ਰਹੇ ਹਨ।

ਸਰਕਾਰ ਨੇ ਪ੍ਰਮੁੱਖ ਰਾਸ਼ਟਰੀ ਯੋਜਨਾਵਾਂ ਦੇ ਅੰਦਰ ਕੌਸ਼ਲ ਵਿਕਾਸ ਨੂੰ ਵੀ ਸ਼ਾਮਲ ਕੀਤਾ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY 4.0) (2022–26) ਨੇ ਖੇਤੀਬਾੜੀ ਨੂੰ ਇੱਕ ਤਰਜੀਹੀ ਖੇਤਰ ਵਜੋਂ ਸ਼ਾਮਲ ਕੀਤਾ ਹੈ, ਇਹ ਭਾਰਤ ਦੇ ਪ੍ਰਮੁੱਖ ਹੁਨਰ ਢਾਂਚੇ ਦੇ ਅੰਦਰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨੂੰ ਜੋੜਦਾ ਹੈ। ਮਾਨਤਾ ਪ੍ਰਾਪਤ ਸਿਖਲਾਈ ਕੇਂਦਰਾਂ, ਕੌਸ਼ਲ ਕੇਂਦਰਾਂ ਅਤੇ ਪ੍ਰਧਾਨ ਮੰਤਰੀ ਕੌਸ਼ਲ ਕੇਂਦਰਾਂ ਰਾਹੀਂ, ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਨੂੰ ਘੱਟ ਸਮੇਂ ਦੇ ਕੋਰਸਾਂ (300–600 ਘੰਟੇ), ਪਹਿਲਾਂ ਤੋਂ ਸਿੱਖਿਆ ਦੀ ਮਾਨਤਾ, ਅਤੇ ਵਿਸ਼ੇਸ਼ ਪ੍ਰੋਜੈਕਟਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ।

ਪੀਐਮਕੇਵੀਵਾਈ ਸਕੀਮ ਦੇ ਤਹਿਤ, 2015 ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ 30 ਜੂਨ, 2025 ਤੱਕ, 1.64 ਕਰੋੜ ਤੋਂ ਵੱਧ ਲੋਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ 1.29 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ।

ਪੀਐਮਕੇਵੀਵਾਈ ਵਾਂਗ, ਖੇਤਰ-ਵਿਸ਼ੇਸ਼ ਦਖਲਅੰਦਾਜ਼ੀ ਜਿਵੇਂ ਕਿ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (MIDH), ਰਾਸ਼ਟਰੀ ਗੋਕੁਲ ਮਿਸ਼ਨ (RGM), ਅਤੇ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (PMKSY) ਨੇ ਕ੍ਰਮਵਾਰ ਬਾਗਬਾਨੀ, ਪਸ਼ੂਧਨ ਅਤੇ ਫੂਡ ਪ੍ਰੋਸੈੱਸਿੰਗ  ਵਿੱਚ ਸਮਰੱਥਾ ਨਿਰਮਾਣ ਲਈ ਸਮਰਪਿਤ ਹਿੱਸੇ ਰੱਖੇ ਹਨ।

ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (MIDH)

ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (MIDH) ਇੱਕ ਕੇਂਦਰੀ ਸਪਾਂਸਰਡ ਯੋਜਨਾ ਹੈ ਜਿਸ ਦਾ ਉਦੇਸ਼ ਬਾਗਬਾਨੀ ਖੇਤਰ ਦੇ ਸੰਪੂਰਨ ਵਿਕਾਸ ਤੇ ਕੇਂਦ੍ਰਿਤ ਹੈ ਜਿਸ ਵਿੱਚ ਫਲ, ਸਬਜ਼ੀਆਂ, ਜੜ੍ਹਾਂ ਅਤੇ ਕੰਦ ਫਸਲਾਂ, ਮਸ਼ਰੂਮ, ਮਸਾਲੇ, ਫੁੱਲ, ਖੁਸ਼ਬੂਦਾਰ ਪੌਦੇ, ਨਾਰੀਅਲ, ਕਾਜੂ, ਕੋਕੋ ਅਤੇ ਬਾਂਸ ਸ਼ਾਮਲ ਹਨ।

ਮਨੁੱਖੀ ਸਰੋਤ ਵਿਕਾਸ (HRD) ਪ੍ਰੋਗਰਾਮ ਅਧੀਨ, 2014-15 ਤੋਂ 2023-24 ਤੱਕ 9.73 ਲੱਖ ਕਿਸਾਨਾਂ ਨੂੰ ਵੱਖ-ਵੱਖ ਬਾਗਬਾਨੀ ਗਤੀਵਿਧੀਆਂ ਅਧੀਨ ਸਿਖਲਾਈ ਦਿੱਤੀ ਗਈ ਹੈ।

ਰਾਸ਼ਟਰੀ ਗੋਕੁਲ ਮਿਸ਼ਨ (RGM)

ਰਾਸ਼ਟਰੀ ਗੋਕੁਲ ਮਿਸ਼ਨ (RGM) ਦਸੰਬਰ 2014 ਤੋਂ ਦੇਸੀ ਗਊ ਨਸਲਾਂ ਦੇ ਵਿਕਾਸ ਅਤੇ ਸੰਭਾਲ ਲਈ ਲਾਗੂ ਕੀਤਾ ਜਾ ਰਿਹਾ ਹੈ। ਇਸ ਨੂੰ ₹2400 ਕਰੋੜ ਦੇ ਬਜਟ ਖਰਚ ਨਾਲ 2021-26 ਦੀ ਮਿਆਦ ਲਈ ਰਾਸ਼ਟਰੀ ਪਸ਼ੂਧਨ ਵਿਕਾਸ ਯੋਜਨਾ ਦੇ ਤਹਿਤ ਜਾਰੀ ਰੱਖਿਆ ਜਾ ਰਿਹਾ ਹੈ।

RGM ਦੇ ਅਧੀਨ, ਪੇਂਡੂ ਭਾਰਤ ਵਿੱਚ ਬਹੁ-ਮੰਤਵੀ ਨਕਲੀ ਗਰਭਧਾਰਨ ਤਕਨੀਸ਼ੀਅਨ (MAITRIs) ਕਿਸਾਨਾਂ ਦੇ ਦਰਵਾਜ਼ੇ 'ਤੇ ਗੁਣਵੱਤਾ ਵਾਲੀਆਂ ਨਕਲੀ ਗਰਭਧਾਰਨ ਸੇਵਾਵਾਂ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਾਪਤ ਅਤੇ ਲੈਸ ਹਨ ਅਤੇ ਹੁਣ ਤੱਕ, ਦੇਸ਼ ਵਿੱਚ 38,736 MAITRIs ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ

ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਇੱਕ ਵਿਆਪਕ ਯੋਜਨਾ ਹੈ ਜਿਸਦਾ ਉਦੇਸ਼ ਫੂਡ ਪ੍ਰੋਸੈੱਸਿੰਗ  ਸੈਕਟਰ ਲਈ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨਾ ਅਤੇ ਫਾਰਮ ਗੇਟ ਤੋਂ ਰਿਟੇਲ ਦੁਕਾਨਾਂ ਤੱਕ ਨਿਰਵਿਘਨ ਸਪਲਾਈ ਚੇਨ ਬਣਾਉਣਾ ਹੈ।

ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਤਹਿਤ, ਸੱਤ ਮੁੱਖ ਹਿੱਸਿਆਂ ਵਿੱਚੋਂ ਇੱਕ "ਮਨੁੱਖੀ ਸਰੋਤ ਅਤੇ ਸੰਸਥਾਵਾਂ" ਹੈ, ਜੋ ਖੋਜ ਅਤੇ ਵਿਕਾਸ, ਪ੍ਰਚਾਰ ਗਤੀਵਿਧੀਆਂ, ਕੌਸ਼ਲ ਵਿਕਾਸ ਅਤੇ ਸੰਸਥਾਵਾਂ ਦੀ ਮਜ਼ਬੂਤੀ 'ਤੇ ਕੇਂਦ੍ਰਿਤ ਹੈ। ਇਸ ਹਿੱਸੇ ਦੇ ਤਹਿਤ ਕੌਸ਼ਲ ਵਿਕਾਸ ਦਾ ਉਦੇਸ਼ ਫੂਡ ਪ੍ਰੋਸੈੱਸਿੰਗ  ਉਦਯੋਗ ਲਈ ਇੱਕ ਸੈਕਟਰ-ਵਿਸ਼ੇਸ਼ ਕੁਸ਼ਲ ਕਾਰਜਬਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਫਲੋਰ-ਲੈਵਲ ਵਰਕਰ, ਆਪ੍ਰੇਟਰ, ਪੈਕੇਜਿੰਗ ਅਤੇ ਅਸੈਂਬਲੀ ਲਾਈਨ ਸਟਾਫ ਤੋਂ ਲੈ ਕੇ ਗੁਣਵੱਤਾ ਨਿਯੰਤਰਣ ਸੁਪਰਵਾਈਜ਼ਰ ਸ਼ਾਮਲ ਹਨ, ਇਸ ਤਰ੍ਹਾਂ ਸੈਕਟਰ ਦੀਆਂ ਵਿਭਿੰਨ ਮਨੁੱਖੀ ਸਰੋਤ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਇਸ ਦੇ ਟਿਕਾਊ ਵਿਕਾਸ ਦਾ ਸਮਰਥਨ ਕਰਦੇ ਹਨ।

30 ਜੂਨ, 2025 ਤੱਕ, ਪ੍ਰਧਾਨ ਮੰਤਰੀ-ਕਿਸਾਨ ਸੰਪਦਾ ਯੋਜਨਾ ਦੀਆਂ ਵੱਖ-ਵੱਖ ਕੰਪੋਨੈਂਟ ਸਕੀਮਾਂ ਦੇ ਤਹਿਤ, 1601 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 1133 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਜਿਸ ਨਾਲ ਦੇਸ਼ ਦੇ 34 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

ਸਿੱਟਾ

ਕੌਸ਼ਲ ਵਿਕਾਸ ਹੁਣ ਭਾਰਤ ਦੇ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਮਜ਼ਬੂਤੀ ਨਾਲ ਸ਼ਾਮਲ ਹੋ ਗਿਆ ਹੈ। KVKs ਅਤੇ ATMA ਦੇ ਰਾਜ-ਅਗਵਾਈ ਪ੍ਰੋਗਰਾਮਾਂ ਵਿੱਚ ਵਿਵਹਾਰਿਕ ਸਿਖਲਾਈ ਤੋਂ ਲੈ ਕੇ PMKVY, SMAM, RGM, ਅਤੇ PMKSY ਅਧੀਨ ਖੇਤਰ-ਵਿਸ਼ੇਸ਼ ਹੁਨਰ ਤੱਕ, ਇਹ ਪਹਿਲਕਦਮੀਆਂ ਕਿਸਾਨਾਂ ਅਤੇ ਗ੍ਰਾਮੀਣ ਨੌਜਵਾਨਾਂ ਨੂੰ ਗਿਆਨ, ਵਿਸ਼ਵਾਸ ਅਤੇ ਵਿਵਹਾਰਕ ਯੋਗਤਾਵਾਂ ਨਾਲ ਲੈਸ ਕਰ ਰਹੀਆਂ ਹਨ।

ਸਮਰੱਥਾ ਨਿਰਮਾਣ 'ਤੇ ਧਿਆਨ ਕੇਂਦਰਿਤ ਕਰਕੇ, ਸਰਕਾਰ ਨਾ ਸਿਰਫ਼ ਕਿਸਾਨਾਂ ਨੂੰ ਬਿਹਤਰ ਅਭਿਆਸਾਂ ਨੂੰ ਅਪਣਾਉਣ ਦੇ ਯੋਗ ਬਣਾ ਰਹੀ ਹੈ, ਸਗੋਂ ਉਨ੍ਹਾਂ ਨੂੰ ਉੱਦਮੀ, ਖੇਤੀਬਾੜੀ-ਕਾਰੋਬਾਰੀ ਆਗੂ ਅਤੇ ਪੇਂਡੂ ਵਿਕਾਸ ਦੇ ਮੁੱਖ ਚਾਲਕ ਬਣਨ ਲਈ ਵੀ ਸਸ਼ਕਤ ਬਣਾ ਰਹੀ ਹੈ। ਇਕੱਠੇ ਮਿਲ ਕੇ, ਇਹ ਯਤਨ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇੱਕ ਕੁਸ਼ਲ, ਆਤਮ-ਨਿਰਭਰ ਅਤੇ ਲਚਕੀਲੇ ਕਿਸਾਨ ਭਾਈਚਾਰੇ ਦੀ ਨੀਂਹ ਰੱਖ ਰਹੇ ਹਨ।

ਹਵਾਲੇ:

ਪੀ.ਆਈ.ਬੀ.

https://www.pib.gov.in/PressReleasePage.aspx?PRID=2152196

https://www.pib.gov.in/PressReleasePage.aspx?PRID=2154174

https://www.pib.gov.in/PressReleasePage.aspx?PRID=2153494

https://www.pib.gov.in/PressReleasePage.aspx?PRID=2117330

ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ - https://www.mofpi.gov.in/Schemes/about-pmksy-scheme

ਪੇਂਡੂ ਨੌਜਵਾਨਾਂ ਦੀ ਹੁਨਰ ਸਿਖਲਾਈ (STRY) - https://www.manage.gov.in/stry&fcac/about-stry.asp

ਸਬ-ਮਿਸ਼ਨ ਔਨ ਐਗਰੀਕਲਚਰ ਮੈਕੇਨਿਜ਼ਮ  (SMAM)  - https://farmech.dac.gov.in/Content/New_Folder/Revised_SMAM_Guidelines_%282025%29_With_Covering.pdf

 

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY) - https://www.msde.gov.in/static/uploads/2024/02/PMKVY-4.0-Guidelines_final-copy.pdf

ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (MIDH) - https://midh.gov.in/

ਰਾਸ਼ਟਰੀ ਗੋਕੁਲ ਮਿਸ਼ਨ (RGM) - https://dahd.gov.in/schemes/programmes/rashtriya_gokul_mission

ਸੰਸਦ ਦੇ ਸਵਾਲ-ਜਵਾਬ

https://sansad.in/getFile/annex/267/AU508_fOecJc.pdf?source=pqars

https://sansad.in/getFile/loksabhaquestions/annex/185/AU1520_Snu5qh.pdf?source=pqals

**********

PDF ਦੇਖਣ ਲਈ ਇੱਥੇ ਕਲਿੱਕ ਕਰੋ

ਐਸਕੇ/ਐਸਐਮ

(Explainer ID: 155364) आगंतुक पटल : 39
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Marathi
Link mygov.in
National Portal Of India
STQC Certificate