• Skip to Content
  • Sitemap
  • Advance Search
Social Welfare

ਖੇਲੋ ਭਾਰਤ ਨੀਤੀ 2025

ਖੇਡਾਂ ਭਵਿੱਖ ਦੀ ਨਵੀਂ ਪਰਿਭਾਸ਼ਾ: ਨਵਾਂ ਆਤਮਵਿਸ਼ਵਾਸ, ਮਾਣ ਦੇ ਨਵੇਂ ਕੀਰਤੀਮਾਨ

Posted On: 06 OCT 2025 4:36PM

ਮੁੱਖ ਗੱਲਾਂ:

  • ਖੇਲੋ ਭਾਰਤ ਨੀਤੀ 2025: ਰਾਸ਼ਟਰੀ ਸਿੱਖਿਆ ਨੀਤੀ ਨਾਲ ਏਕੀਕਰਣ, ਮਹਿਲਾ ਸਸ਼ਕਤੀਕਰਣ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਵਾਸੀ ਭਾਰਤੀਆਂ ਨਾਲ ਜੁੜਨਾ।
  • ਓਲੰਪਿਕ 2036: 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਦੇ ਟੀਚੇ ਨਾਲ ਭਾਰਤ ਨੂੰ ਇੱਕ ਵਿਸ਼ਵਵਿਆਪੀ ਖੇਡ ਮਹਾਸ਼ਕਤੀ ਵਜੋਂ ਸਥਾਪਿਤ ਕਰਨ ਦਾ ਟੀਚਾ।
  • ਬਜਟ ਵੰਡ: ਵਿੱਤ ਵਰ੍ਹੇ 2025-2026 ਲਈ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੂੰ 3,794 ਕਰੋੜ ਰੁਪਏ ਅਲਾਟ ਕੀਤੇ ਗਏ ਹਨ - ਜੋ ਕਿ ਵਿੱਤ ਵਰ੍ਹੇ 2014-15 ਤੋਂ 130.9% ਵੱਧ ਹਨ।

ਤਿੰਨ ਦਹਾਕੇ ਪਹਿਲਾਂ ਤੱਕ, ਬੱਚਿਆਂ ਦੇ ਲਈ ਖੇਡਾਂ ਇੱਕ ਆਨੰਦਦਾਇਕ ਆਰਾਮ ਸੀ, ਜੋ ਸਕੂਲ ਅਤੇ ਹੋਮਵਰਕ ਦੇ ਵਿਚਕਾਰ ਸੀਮਤ ਹੁੰਦੀਆਂ ਸਨ। ਧੂੜ ਭਰੇ ਆਲੇ-ਦੁਆਲੇ ਦੇ ਮੈਦਾਨਾਂ ਵਿੱਚ ਕ੍ਰਿਕਟ ਜਾਂ ਫੁੱਟਬਾਲ ਖੇਡਣਾ, ਨਾਇਕਾਂ ਦੀ ਨਕਲ ਕਰਨ ਦੇ ਸੁਪਨੇ ਦੇਖਣਾ, ਪਰ ਖੇਡਾਂ ਨੂੰ ਕਦੇ ਵੀ ਇੱਕ ਵਿਵਹਾਰਕ ਕਰੀਅਰ ਵਜੋਂ ਨਾ ਵਿਚਾਰਨਾ, ਇੱਕ ਆਮ ਸੋਚ ਸੀ। ਉਸ ਸਮੇਂ, ਸੀਮਤ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਐਥਲੈਟਿਕਸ ਦੀ ਤੁਲਨਾ ਵਿੱਚ ਸਿੱਖਿਆ ਨੂੰ ਤਰਜੀਹ ਦੇਣ ਵਾਲੇ ਸਮਾਜ ਦੇ ਕਾਰਨ, ਖੇਡਾਂ ਨੂੰ ਸਿਰਫ਼ ਇੱਕ ਸ਼ੌਕ ਵਜੋਂ ਦੇਖਿਆ ਜਾਂਦਾ ਸੀ।

ਸ਼ੁਰੂ ਵਿੱਚ, ਭਾਰਤ ਵਿੱਚ ਖੇਡਾਂ ਦੇ ਪ੍ਰਤੀ ਸੰਸਥਾਗਤ ਧਿਆਨ ਦੀ ਘਾਟ ਸੀ, ਸਰਕਾਰੀ ਸਹਾਇਤਾ ਬਹੁਤ ਘੱਟ ਸੀ ਅਤੇ ਸਮਾਜ ਨੇ ਅਥਲੈਟਿਕਸ ਨਾਲੋਂ ਸਿੱਖਿਆ 'ਤੇ ਜ਼ਿਆਦਾ ਜ਼ੋਰ ਦਿੱਤਾ ਸੀਸੀਮਤ ਕਰੀਅਰ ਸੰਭਾਵਨਾਵਾਂ ਦੇ ਕਾਰਨ, ਖੇਡਾਂ ਅਤੇ ਸਰੀਰਕ ਸਿੱਖਿਆ ਨੂੰ ਅਕਸਰ ਇੱਕ ਪਾਠਕ੍ਰਮ ਗਤੀਵਿਧੀ ਮੰਨਿਆ ਜਾਂਦਾ ਸੀ। ਹਾਲਾਂਕਿ, ਸਮੇਂ ਦੇ ਨਾਲ, ਸਹਾਇਕ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਰਾਹੀਂ, ਜ਼ਮੀਨੀ ਪੱਧਰ 'ਤੇ ਟ੍ਰੇਨਿੰਗ, ਸਕੌਲਰਸ਼ਿਪ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ, ਇਸ ਸਥਿਤੀ ਵਿੱਚ ਬਦਲਾਅ ਆਇਆ, ਜਿਸ ਨਾਲ ਖੇਡਾਂ ਇੱਕ ਸੰਗਠਿਤ ਖੇਤਰ ਬਣ ਗਈਆਂ। ਇਨ੍ਹਾਂ ਯਤਨਾਂ ਦਾ ਨਤੀਜਾ ਇਤਿਹਾਸਕ ਖੇਲੋ ਇੰਡੀਆ ਨੀਤੀ 2025 ਦੇ ਰੂਪ ਵਿੱਚ ਸਾਹਮਣੇ ਆਇਆ। ਖੇਲੋ ਇੰਡੀਆ ਜਿਹੇ ਪ੍ਰੋਗਰਾਮ ਮਹੱਤਵਪੂਰਨ ਰਹੇ ਹਨ, ਜੋ ਨੌਜਵਾਨ ਐਥਲੀਟਾਂ ਨੂੰ ਰਾਸ਼ਟਰੀ ਯੁਵਾ ਲੀਗ, ਉੱਨਤ ਟ੍ਰੇਨਿੰਗ ਸਹੂਲਤਾਂ ਅਤੇ ਸਕੌਲਰਸ਼ਿਪ ਪ੍ਰਦਾਨ ਕਰਦੇ ਹਨ। ਇਨ੍ਹਾਂ ਯਤਨਾਂ ਕਰ ਕੇ ਧਾਰਨਾਵਾਂ ਵਿੱਚ ਬਦਲਾਅ ਆਇਆ ਹੈ, ਉਤਸ਼ਾਹ ਦੇ ਸੱਭਿਆਚਾਰ ਨੂੰ ਹੁਲਾਰਾ ਮਿਲਿਆ ਹੈ ਅਤੇ ਬੁਨਿਆਦੀ ਢਾਂਚਾ, ਕੋਚਿੰਗ ਅਤੇ ਕਰੀਅਰ ਦੇ ਮੌਕੇ ਸਾਹਮਣੇ ਆਏ ਹਨ, ਜਿਸ ਨਾਲ ਅਣਗਿਣਤ ਉਤਸ਼ਾਹੀ ਲੋਕ ਮਾਣ ਅਤੇ ਮਹੱਤਵਅਕਾਂਖਾ ਦੇ ਨਾਲ ਖੇਡਾਂ ਨੂੰ ਪੇਸ਼ੇਵਰ ਤੌਰ 'ਤੇ ਅਪਣਾ ਰਹੇ ਹਨ।

ਖੇਲੋ ਭਾਰਤ ਨੀਤੀ - 2025 ਇੱਕ ਇਤਿਹਾਸਕ ਪਹਿਲਕਦਮੀ ਹੈ ਜਿਸ ਦਾ ਉਦੇਸ਼ ਦੇਸ਼ ਦੇ ਖੇਡ ਦ੍ਰਿਸ਼ ਨੂੰ ਮੁੜ ਆਕਾਰ ਦੇਣਾ ਅਤੇ ਖੇਡਾਂ ਰਾਹੀਂ ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਹੈ। ਇਹ ਨੀਤੀ ਜ਼ਮੀਨੀ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਖੇਡ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਸ਼ੁਰੂਆਤੀ ਦੌਰ ਵਿੱਚ ਪ੍ਰਤਿਭਾ ਦੀ ਪਹਿਚਾਣ ਅਤੇ ਮਾਰਗਦਰਸ਼ਨ, ਮੁਕਾਬਲੇ ਵਾਲੀਆਂ ਲੀਗਸ ਅਤੇ ਟੂਰਨਾਮੈਂਟਾਂ ਨੂੰ ਉਤਸ਼ਾਹਿਤ ਕਰਨਾ, ਅਤੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ। ਇਸ ਦਾ ਉਦੇਸ਼ ਐੱਨਐੱਸਐੱਫ ਦੀ ਸਮਰੱਥਾ ਅਤੇ ਸੰਚਾਲਨ ਨੂੰ ਵਧਾਉਂਦੇ ਹੋਏ, ਟ੍ਰੇਨਿੰਗ, ਕੋਚਿੰਗ ਅਤੇ ਸਮੁੱਚੇ ਐਥਲੀਟਾਂ ਦੀ ਸਹਾਇਤਾ ਲਈ ਵਿਸ਼ਵ ਪੱਧਰੀ ਪ੍ਰਣਾਲੀਆਂ ਦਾ ਨਿਰਮਾਣ ਕਰਨਾ ਹੈ।

ਇਸ ਨੀਤੀ ਦਾ ਉਦੇਸ਼ ਮੌਜੂਦਾ ਖੇਡ ਪ੍ਰਣਾਲੀ ਵਿੱਚ ਬੁਨਿਆਦੀ ਬਦਲਾਅ ਲਿਆਉਣਾ ਹੈ।

  • ਇਸ ਨੀਤੀ ਦਾ ਉਦੇਸ਼ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਸ਼ਟਰ ਨਿਰਮਾਣ, ਆਰਥਿਕ ਵਿਕਾਸ ਅਤੇ ਸਮਾਜਿਕ ਸਮਾਵੇਸ਼ ਲਈ ਖੇਡਾਂ ਦੀ ਵਰਤੋਂ ਕਰਨਾ ਹੈ।
  • 2036 ਓਲੰਪਿਕ ਵਿੱਚ ਉੱਤਮਤਾ ਦਾ ਟੀਚਾ ਨਿਰਧਾਰਤ ਕਰਨ ਅਤੇ ਸੰਭਾਵਿਤ ਤੌਰ 'ਤੇ ਇਸ ਦੀ ਮੇਜ਼ਬਾਨੀ ਲਈ ਇੱਕ ਰਣਨੀਤਕ ਯੋਜਨਾ ਦੇ ਨਾਲ ਭਾਰਤ ਨੂੰ ਇੱਕ ਵਿਸ਼ਵਵਿਆਪੀ ਖੇਡ ਮਹਾਸ਼ਕਤੀ ਵਜੋਂ ਸਥਾਪਿਤ ਕਰਨਾ ਹੈ।
  • ਇਹ ਨੀਤੀ ਸ਼ੁਰੂਆਤੀ ਦੌਰ ਵਿੱਚ ਪ੍ਰਤਿਭਾਵਾਂ ਦੀ ਪਹਿਚਾਣ, ਵਿਆਪਕ ਐਥਲੀਟਾਂ ਦੀ ਸਹਾਇਤਾ ਅਤੇ ਖੇਡ ਵਿਗਿਆਨ, ਮੈਡੀਸਨ ਅਤੇ ਟੈਕਨੋਲੋਜੀ ਦੇ ਏਕੀਕਰਣ ਨੂੰ ਉਤਸ਼ਾਹਿਤ ਕਰਦੀ ਹੈ, ਜੋ ਅੰਤਰਰਾਸ਼ਟਰੀ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ।
  • ਇਹ ਨੀਤੀ ਸੋਪਰਟ ਟੂਰਿਜ਼ਮ ਨੂੰ ਹੁਲਾਰਾ ਦੇ ਕੇ, ਅੰਤਰਰਾਸ਼ਟਰੀ ਸਮਾਗਮਾਂ ਨੂੰ ਆਕਰਸ਼ਿਤ ਕਰ ਕੇ ਅਤੇ ਖੇਡ ਸਟਾਰਟਅੱਪਸ ਨੂੰ ਸਮਰਥਨ ਦੇ ਕੇ; ਖੇਡਾਂ ਨੂੰ ਇੱਕ ਪ੍ਰਮੁੱਖ ਆਰਥਿਕ ਸੰਚਾਲਕ ਵਜੋਂ ਰੇਖਾਂਕਿਤ ਕਰਦੀ ਹੈ।
  • ਇਹ ਨੀਤੀ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ), ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਅਤੇ ਕ੍ਰਿਏਟਿਵ ਫੰਡਿੰਗ ਅਪਰੋਚਿਜ਼ ਰਾਹੀਂ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਦੀ ਹੈ, ਇੱਕ ਸਥਾਈ ਖੇਡ ਉਦਯੋਗ ਈਕੋਸਿਸਟਮ ਦੀ ਨੀਂਹ ਰੱਖਦੀ ਹੈ।
  • ਇਹ ਨੀਤੀ ਮਹਿਲਾਵਾਂ, ਪਛੜੇ ਸਮੂਹਾਂ, ਕਬਾਇਲੀ ਭਾਈਚਾਰਿਆਂ ਅਤੇ ਦਿਵਿਆਂਗਜਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਖੇਡਾਂ ਰਾਹੀਂ ਸਸ਼ਕਤ ਬਣਾਉਂਦੀ ਹੈ।
  • ਇਹ ਨੀਤੀ ਸਿੱਖਿਆ ਏਕੀਕਰਣ ਅਤੇ ਸਵੈ-ਸੇਵਾ ਰਾਹੀਂ ਖੇਡਾਂ ਨੂੰ ਇੱਕ ਵਿਹਾਰਕ ਕਰੀਅਰ ਮਾਰਗ ਵਜੋਂ ਸਥਾਪਿਤ ਕਰਦੀ ਹੈ।
  • ਇਸ ਨੀਤੀ ਦਾ ਉਦੇਸ਼ ਰਾਸ਼ਟਰੀ ਅਭਿਆਨਾਂ, ਸੰਸਥਾਵਾਂ ਵਿੱਚ ਫਿਟਨੈੱਸ ਸੂਚਕਾਂਕਾਂ ਅਤੇ ਭਾਈਚਾਰਕ ਪੱਧਰ ’ਤੇ ਪਹੁੰਚ ਦੇ ਮਾਧਿਅਮ ਰਾਹੀਂ ਖੇਡਾਂ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਣਾ ਹੈ, ਤਾਂ ਜੋ ਇੱਕ ਸਿਹਤਮੰਦ ਆਬਾਦੀ ਦਾ ਸਮਰਥਨ ਕੀਤਾ ਜਾ ਸਕੇ।
  • ਇਹ ਨੀਤੀ ਖੇਡਾਂ ਦੇ ਮਾਧਿਅਮ ਰਾਹੀਂ ਪ੍ਰਵਾਸੀ ਭਾਰਤੀਆਂ ਨਾਲ ਜੁੜਦੀ ਹੈ।
  • ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਸਾਰ ਸਕੂਲੀ ਪਾਠਕ੍ਰਮ ਵਿੱਚ ਖੇਡਾਂ ਨੂੰ ਸ਼ਾਮਲ ਕਰਦੀ ਹੈ, ਨਾਲ ਹੀ ਸਰੀਰਕ ਸਿੱਖਿਆ ਦੀ ਟ੍ਰੇਨਿੰਗ ਅਤੇ ਉਤਸ਼ਾਹਿਤ ਕਰਦੀ ਹੈ ਅਤੇ ਜੀਵਨ ਭਰ ਫਿਟਨੈੱਸ ਦੀਆਂ ਆਦਤਾਂ ਪੈਦਾ ਕਰਦੀ ਹੈ।

ਭਾਰਤ, ਜਿਸ ਦੀ 65% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨ ਜਨਸੰਖਿਆ ਵਾਲਾ ਦੇਸ਼ ਹੈ। ਵਿੱਤ ਵਰ੍ਹੇ 2025-26 ਲਈ, ਸਰਕਾਰ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੂੰ ਰਿਕਾਰਡ 3,794 ਕਰੋੜ ਰੁਪਏ ਅਲਾਟ ਕੀਤੇ ਹਨ - ਜੋ ਵਿੱਤ ਵਰ੍ਹੇ 2014-15 ਦੀ ਤੁਲਨਾ ਵਿੱਚ 130.9% ਦਾ ਵਾਧਾ ਹੈ। ਇਸ ਵਿੱਚੋਂ 2,191 ਕਰੋੜ ਰੁਪਏ ਕੇਂਦਰੀ ਖੇਤਰ ਦੀਆਂ ਯੋਜਨਾਵਾਂ ਲਈ ਰੱਖੇ ਗਏ ਹਨ, ਜਦੋਂ ਕਿ 1,000 ਕਰੋੜ ਰੁਪਏ ਖੇਲੋ ਇੰਡੀਆ ਪ੍ਰੋਗਰਾਮ ਲਈ ਅਲਾਟ ਕੀਤੇ ਗਏ ਹਨ, ਜੋ ਭਾਰਤ ਦੇ ਖੇਡ ਭਵਿੱਖ ਦੇ ਨਿਰਮਾਣ 'ਤੇ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦਾ ਹੈ।

ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।

ਭਾਰਤ ਦੀਆਂ ਸ਼ਾਨਦਾਰ ਖੇਡ ਉਪਲਬਧੀਆਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਸਸ਼ਕਤ ਪਹਿਲਕਦਮੀਆਂ ਦਾ ਸਿੱਧਾ ਨਤੀਜਾ ਹਨ, ਜਿਨ੍ਹਾਂ ਵਿੱਚ ਖੇਲੋ ਇੰਡੀਆ, ਰਾਸ਼ਟਰੀ ਖੇਡ ਵਿਕਾਸ ਫੰਡ ਅਤੇ ਟਾਰਗੇਟਿਡ ਅਵਾਰਡ ਜਿਹੀਆਂ ਯੋਜਨਾਵਾਂ ਸ਼ਾਮਲ ਹਨ, ਜੋ ਐਥਲੀਟਾਂ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ।

ਉਦਾਹਰਨ ਲਈ, ਖੇਲੋ ਇੰਡੀਆ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ, ਜਿਸ ਦਾ ਵਿੱਤ ਵਰ੍ਹੇ 2025-2026 ਲਈ ਬਜਟ ਅਲਾਟਮੈਂਟ 1,000 ਕਰੋੜ ਰੁਪਏ ਹੈ।

2016-17 ਵਿੱਚ ਸ਼ੁਰੂ ਕੀਤਾ ਗਿਆ ਖੇਲੋ ਇੰਡੀਆ ਪ੍ਰੋਗਰਾਮ, ਪੂਰੇ ਭਾਰਤ ਵਿੱਚ ਜਨ ਭਾਗੀਦਾਰੀ ਅਤੇ ਖੇਡ ਉੱਤਮਤਾ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਦਾ 2021 ਵਿੱਚ 3,790.50 ਕਰੋੜ ਰੁਪਏ ਦੇ ਬਜਟ ਨਾਲ ਵਿਸਤਾਰ ਕੀਤਾ ਗਿਆ ਹੈ। ਪ੍ਰਮੁੱਖ ਉਪਲਬਧੀਆਂ ਵਿੱਚ ਸ਼ਾਮਲ ਹਨ:

  • 3,124.12 ਕਰੋੜ ਰੁਪਏ ਲਾਗਤ ਵਾਲੀਆਂ 326 ਖੇਡ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ।
  • 306 ਮਾਨਤਾ ਪ੍ਰਾਪਤ ਅਕੈਡਮੀਆਂ ਦੇ ਨਾਲ 1,045 ਖੇਲੋ ਇੰਡੀਆ ਸੈਂਟਰਸ (ਕੇਆਈਸੀ) ਅਤੇ 34 ਖੇਲੋ ਇੰਡੀਆ ਸਟੇਟ ਸੈਂਟਰਸ ਆਫ਼ ਐਕਸੀਲੈਂਸ (ਕੇਆਈਐੱਸਸੀਈ) ਦੀ ਸਥਾਪਨਾ।
  • ਟ੍ਰੇਨਿੰਗ, ਉਪਕਰਣ, ਮੈਡੀਕਲ ਕੇਅਰ ਅਤੇ ਭੱਤਿਆਂ ਦੇ ਨਾਲ 2,845 ਖੇਲੋ ਇੰਡੀਆ ਐਥਲੀਟਾਂ (ਕੇਆਈਏ) ਦਾ ਸਮਰਥਨ ਕਰਨਾ।

 

ਇਸ ਪ੍ਰੋਗਰਾਮ ਵਿੱਚ ਖੇਲੋ ਇੰਡੀਆ ਯੂਥ ਗੇਮਜ਼ (ਕੇਆਈਵਾਈਜੀ, 2018 ਵਿੱਚ ਸ਼ੁਰੂ ਹੋਇਆ, 2025 ਤੱਕ 27 ਖੇਡਾਂ ਤੱਕ ਵਿਸਤਾਰਿਤ), ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ (ਕੇਆਈਯੂਜੀ), ਖੇਲੋ ਇੰਡੀਆ ਪੈਰਾ ਗੇਮਜ਼ ਅਤੇ ਖੇਲੋ ਇੰਡੀਆ ਵਿੰਟਰ ਗੇਮਜ਼ (ਕੇਆਈਡਬਲਿਊਜੀ) ਜਿਹੇ ਸਾਲਾਨਾ ਆਯੋਜਨ ਸ਼ਾਮਲ ਹਨ, ਜਿਨ੍ਹਾਂ ਵਿੱਚ 17 ਆਯੋਜਨਾਂ ਵਿੱਚ 50,000 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ ਹੈ। 2018 ਵਿੱਚ ਸ਼ੁਰੂ ਹੋਈਆਂ ਖੇਲੋ ਇੰਡੀਆ ਸਕੂਲ ਗੇਮਜ਼, ਇੰਡੀਆ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਸਹਿਯੋਗ ਨਾਲ 2019 ਵਿੱਚ ਕੇਆਈਵਾਈਜੀ ਵਿੱਚ ਵਿਕਸਿਤ ਹੋਈਆਂ। 2023 ਅਤੇ 2025 ਦੀਆਂ ਪੈਰਾ ਖੇਡਾਂ ਵਿੱਚ 1,300 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ।

ਖੇਲੋ ਇੰਡੀਆ ਰਾਈਜ਼ਿੰਗ ਟੈਲੇਂਟ ਆਈਡੈਂਟੀਫਿਕੇਸ਼ਨ (ਕੇਆਈਆਰਟੀਆਈ) ਪ੍ਰੋਗਰਾਮ 9-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟਾਰਗੈਟ ਕਰਦਾ ਹੈ, ਜਿਸ ਵਿੱਚ ਯੋਗਤਾ-ਅਧਾਰਿਤ ਪ੍ਰਤਿਭਾ ਖੋਜ ਲਈ 174 ਪ੍ਰਤਿਭਾ ਮੁਲਾਂਕਣ ਕੇਂਦਰਾਂ (ਟੀਏਸੀ) ਦੀ ਵਰਤੋਂ ਕਰਦਾ ਹੈ। ਕੀਰਤੀ ਦਾ ਟੀਚਾ ਐਥਲੀਟਾਂ ਦੀ ਇੱਕ ਲੜੀ ਤਿਆਰ ਕਰਨਾ ਹੈ ਤਾਂ ਜੋ ਭਾਰਤ ਨੂੰ 2036 ਤੱਕ ਟੌਪ ਦੇ 10 ਖੇਡ ਰਾਸ਼ਟਰਾਂ ਵਿੱਚ ਅਤੇ 2047 ਤੱਕ ਟੌਪ ਦੇ 5 ਵਿੱਚ ਸਥਾਨ ਮਿਲ ਸਕੇ।

ਇਸ ਤੋਂ ਇਲਾਵਾ, ਪਹਿਲਾ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ 21-23 ਅਗਸਤ, 2025 ਨੂੰ ਸ੍ਰੀਨਗਰ ਦੀ ਡਲ ਝੀਲ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪੰਜ ਖੇਡਾਂ ਅਤੇ ਭਾਰਤ ਭਰ ਤੋਂ 400 ਤੋਂ ਵੱਧ ਐਥਲੀਟ ਹਿੱਸਾ ਲੈਣਗੇ। 2025 ਦੇ ਪੰਜਵੇਂ ਖੇਲੋ ਇੰਡੀਆ ਆਯੋਜਨ ਦੇ ਰੂਪ ਵਿੱਚ, ਇਸ ਦਾ ਉਦੇਸ਼ ਖੇਡ ਭਾਗੀਦਾਰੀ ਨੂੰ ਵਿਆਪਕ ਬਣਾਉਣਾ, ਉਭਰਦੀਆਂ ਪ੍ਰਤਿਭਾਵਾਂ ਦਾ ਮਾਰਗਦਰਸ਼ਨ ਅਤੇ ਸਮਰਥਨ ਕਰਨਾ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਥਲੀਟਾਂ ਨੂੰ ਤਿਆਰ ਕਰਨ ਲਈ ਐਡਵਾਂਸਡ ਵਾਟਰ ਸਪੋਰਟਸ ਸੁਵਿਧਾਵਾਂ ਦਾ ਲਾਭ ਉਠਾਉਣਾ ਹੈ।

ਭਾਰਤ ਵਿੱਚ ਖੇਡਾਂ ਲਈ ਇੱਕ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਦੇ ਨਾਲ, ਸਰਕਾਰ ਨੇ ਇੱਕ ਮਜ਼ਬੂਤ ਸਪੋਰਟ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਿੱਖਿਆ ਨੂੰ ਪ੍ਰਾਥਮਿਕਤਾ ਦਿੱਤੀ ਹੈ, ਜਿਸ ਨਾਲ ਐਥਲੈਟਿਕਸ ਮਾਤਰ ਇੱਕ ਮਨੋਰੰਜਨ ਗਤੀਵਿਧੀ ਤੋਂ ਇੱਕ ਪੇਸ਼ਵਰ ਕਰੀਅਰ ਵਿੱਚ ਬਦਲ ਗਿਆ ਹੈ। 2018 ਵਿੱਚ ਮਣੀਪੁਰ ਦੇ ਇੰਫਾਲ ਵਿੱਚ ਸਥਾਪਿਤ ਨੈਸ਼ਨਲ ਸਪੋਰਟਸ ਯੂਨੀਵਰਸਿਟੀ, ਵਿਗਿਆਨ, ਟੈਕਨੋਲੋਜੀ, ਪ੍ਰਬੰਧਨ ਅਤੇ ਕੋਚਿੰਗ ਵਿੱਚ ਖੇਡ ਸਿੱਖਿਆ ਲਈ ਇੱਕ ਸਮਰਪਿਤ ਸੰਸਥਾਨ ਹੈ, ਜੋ ਕੈਨਬਰਾ ਅਤੇ ਵਿਕਟੋਰੀਆ ਜਿਹੀਆਂ ਯੂਨੀਵਰਸਿਟੀਆਂ ਦੇ ਨਾਲ ਸਹਿਮਤੀ ਪੱਤਰਾਂ ਰਾਹੀਂ ਗਲੋਬਲ ਸਰਵੋਤਮ ਪ੍ਰਥਾਵਾਂ ਨੂੰ ਆਪਣਾ ਕੇ ਚੋਣਵੇਂ ਵਿਸ਼ਿਆਂ ਦੇ ਲਈ ਨੈਸ਼ਨਲ ਟ੍ਰੇਨਿੰਗ ਸੈਂਟਰ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਇਹ ਸੰਸਥਾਨ ਗਲੋਬਲ ਪ੍ਰਤਿਭਾਵਾਂ ਨੂੰ ਮਾਰਗਦਰਸ਼ਨ ਅਤੇ ਸਮਰਥਨ ਦੇਣ ਦੇ ਰਾਸ਼ਟਰੀ ਟੀਚਿਆਂ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ, ਸਰੀਰਕ ਸਿੱਖਿਆ, ਖੇਡ ਵਿਗਿਆਨ ਅਤੇ ਸ਼ਾਨਦਾਰ ਟ੍ਰੇਨਿੰਗ ਨੂੰ ਅੱਗੇ ਵਧਾਉਣ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਆਪਣੇ ਆਦਰਸ਼ ਵਾਕ, “ਸਿੱਖਿਆ, ਖੋਜ ਅਤੇ ਟ੍ਰੇਨਿੰਗ ਰਾਹੀਂ ਖੇਡ ਉੱਤਮਤਾ ਦੇ ਅਨੁਸਾਰ, ਯੂਨੀਵਰਸਿਟੀ ਦਾ ਟੀਚਾ ਖੇਡ ਸਿੱਖਿਆ, ਖੋਜ ਅਤੇ ਟ੍ਰੇਨਿੰਗ ਵਿੱਚ ਵਿਸ਼ਵ ਪੱਧਰ ਤੇ ਮੋਹਰੀ ਬਣਨਾ ਅਤੇ ਵਿਸ਼ਵ ਪਧਰੀ ਐਥਲੀਟਾਂ ਨੂੰ ਹੁਲਾਰਾ ਦੇਣਾ ਹੈ

ਇਸ ਤੋਂ ਇਲਾਵਾ, ਕਈ ਪ੍ਰਮੁੱਖ ਯੋਜਨਾਵਾਂ ਅਤੇ ਪੁਰਸਕਾਰ ਵੀ ਹਨ ਜੋ ਪ੍ਰਤਿਭਾਵਾਂ ਦੀ ਪਹਿਚਾਣ ਅਤੇ ਮਾਰਗਦਰਸ਼ਨ ਅਤੇ ਸਮਰਥਨ ਲਈ ਨਿਰੰਤਰ ਸਰਕਾਰੀ ਸਹਾਇਤਾ ਨੂੰ ਯਕੀਨੀ ਬਣਾਉਂਦੇ ਹਨ:

 

ਅੰਤਿਮ ਰੇਖਾ ਤੋਂ ਪਰੇ ਸਫ਼ਰ

ਖੇਡ ਯੋਜਨਾਵਾਂ ਅਤੇ ਪਹਿਲਕਦਮੀਆਂ ਨੇ ਕਿਸ ਤਰ੍ਹਾਂ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਇਸ ਦੀਆਂ ਕੁਝ ਮਨਮੋਹਕ ਸਫ਼ਲਤਾ ਦੀਆਂ ਕਹਾਣੀਆਂ ਪ੍ਰੇਰਣਾ ਦਿੰਦੀਆਂ ਹਨ, ਇਹ ਦਰਸਾਉਂਦੀਆਂ ਹਨ ਕਿ ਕਿਵੇਂ ਖੇਡਾਂ, ਅਤੇ ਵਿਸ਼ੇਸ਼ ਤੌਰ ‘ਤੇ ਸਰਕਾਰੀ ਯੋਜਨਾਵਾਂ ਅਤੇ ਸਹਾਇਤਾ ਨੇ ਪ੍ਰਤਿਭਾਵਾਂ ਨੂੰ ਮਾਰਦਰਸ਼ਨ ਅਤੇ ਸਮਰਥਨ ਪ੍ਰਦਾਨ ਕੀਤਾ ਹੈ ਅਤੇ ਵਿਅਕਤੀਆਂ ਨੂੰ ਭਾਰਤ ਦਾ ਨਾਮ ਰੌਸ਼ਨ ਕਰਨ ਵਿੱਚ ਸਮਰੱਥ ਬਣਾਇਆ ਹੈ:

ਹਾਲ ਹੀ ਵਿੱਚ, ਪ੍ਰੈੱਸ ਇਨਫਰਮੇਸ਼ਨ ਬਿਊਰੋ (ਪਾਆਈਬੀ) ਦੇ ਨਾਲ ਇੱਕ ਟੈਲੀਫੋਨ-ਇੰਟਰਵਿਊ ਵਿੱਚ, ਨਵੀਂ ਦਿੱਲੀ ਦੇ ਪੈਰਾ-ਐਥਲੀਟ ਰੋਹਿਤ ਕੁਮਾਰ ਨੇ ਗੋਲਡ ਮੈਡਲ ਜੇਤੂ ਖਿਡਾਰੀਆਂ, ਭਾਵੇਂ ਉਹ ਸਰੀਰਕ ਤੌਰ ‘ਤੇ ਸਮਰੱਥ ਐਥਲੀਟ ਹੋਣ ਜਾਂ ਪੈਰਾ-ਐਥਲੀਟ ਹੋਣ, ਨੂੰ ਸਮਾਨ ਮੌਦ੍ਰਿਕ ਪੁਰਸਕਾਰ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

 

ਕੁਮਾਰ ਨੇ ਇਹ ਵੀ ਜ਼ਿਕਰ ਕੀਤਾ ਕਿ ਖੇਲੋ ਭਾਰਤ ਨੀਤੀ 2025 ਜਿਹੀ ਯੋਜਨਾ ਵਧੇਰੇ ਐਥਲੀਟਾਂ ਨੂੰ ਸਫ਼ਲ ਬਣਾਉਣ ਲਈ ਮਹੱਤਵਪੂਰਨ ਹੈ, ਕਿਉਂਕਿ ਤਰੱਕੀ ਤਦ ਸੰਭਵ ਹੈ, ਜਦੋਂ ਸਰਕਾਰ ਅਤੇ ਸਮਾਜ ਦਾ ਸਮਰਥਨ ਮਿਲੇ ਪੈਰਾ-ਐਥਲੀਟ, ਜੋ ਦਿੱਲੀ ਯੂਨੀਵਰਸਿਟੀ ਦੇ ਅਫਰੀਕੀ ਅਧਿਐਨ ਵਿਭਾਗ ਵਿੱਚ ਪੀਐੱਚਡੀ ਖੋਜ ਵਿਦਵਾਨ ਵੀ ਹਨ, ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਯੋਜਨਾ ਇੱਕ ਮੀਲ ਪੱਥਰ ਹੈ ਕਿਉਂਕਿ ਇਹ ਰਾਸ਼ਟਰੀ ਸਿੱਖਿਆ ਨੀਤੀ ਦੇ ਨਾਲ ਏਕੀਕ੍ਰਿਤ ਹੈ, ਜੋ ਇਸ ਗੱਲ ਨੂੰ ਮਾਨਤਾ ਦਿੰਦੀ ਹੈ ਕਿ ਸਿੱਖਿਆ ਅਤੇ ਖੇਡ ਵਿਕਾਸ ਲਈ ਸਮਾਨ ਤੌਰ ‘ਤੇ ਮਹੱਤਵਪੂਰਨ ਹਨ। ਇੱਕ ਪੈਰਾ-ਐਥਲੀਟ ਅਤੇ ਪੀਐੱਚਡੀ ਵਿਦਵਾਨ ਦੇ ਰੂਪ ਵਿੱਚ, ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਉਨ੍ਹਾਂ ਜਿਹੇ ਹੋਰ ਵੀ ਲੋਕ ਉਭਰਨਗੇ, ਜੋ ਰੂੜ੍ਹੀਵਾਦੀ ਧਾਰਨਾਵਾਂ ਨੂੰ ਖਤਮ ਕਰਨਗੇ ਅਤੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡ ਦੋਵਾਂ ਨੂੰ ਇਕੱਠੇ ਅਪਣਾਉਣ ਲਈ ਪ੍ਰੋਤਸਾਹਿਤ ਕਰਨਗੇ। ਅੰਤ ਵਿੱਚ , ਉਨ੍ਹਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਦਾ ਫਿਰ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਭਾਰਤ ਦੀ ਖੇਡ ਸੰਸਕ੍ਰਿਤੀ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਏਗੀ, ਜਿਸ ਨਾਲ ਰਾਸ਼ਟਰ ਨੂੰ ਜ਼ਿਆਦਾ ਮੈਡਲ, ਵਧੇਰੇ ਮਾਣ ਅਤੇ ਵਧੀ ਹੋਈ ਭਾਗੀਦਾਰੀ ਦੇ ਨਾਲ ਗਲੋਬਲ ਪਲੈਟਫਾਰਮ ‘ਤੇ ਉਭਰਨ ਵਿੱਚ ਮਦਦ ਮਿਲੇਗੀ।

ਭਾਰਤੀ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਜ਼ਿਕਰਯੋਗ ਯੋਗਦਾਨਕਰਤਾ ਸਿੱਧੀ ਸਮੁਦਾਇ ਹੈ, ਜੋ ਪੂਰਬੀ ਅਫਰੀਕਾ ਦੇ ਬੰਟੂ ਲੋਕਾਂ ਦੇ ਵੰਸ਼ਜ ਹਨ ਅਤੇ ਸਦੀਆਂ ਤੋਂ ਭਾਰਤ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀ ਪ੍ਰਤਿਭਾ ਨੂੰ ਮਾਨਤਾ ਦੇਣ ਅਤੇ ਮਾਰਗਦਰਸ਼ਨ ਅਤੇ ਸਮਰਥਨ ਪ੍ਰਦਾਨ ਕਰਨ ਦੇ ਪ੍ਰਤੀ ਭਾਰਤ ਸਰਕਾਰ ਦੇ ਅਪਾਰ ਸਮਰਥਨ ਨਾਲ, ਉਨ੍ਹਾਂ ਨੇ ਖੇਡਾਂ, ਵਿਸ਼ੇਸ਼ ਤੌਰ ‘ਤੇ ਐਥਲੈਟਿਕਸ. ਮੁੱਕੇਬਾਜ਼ੀ ਅਤੇ ਜੂਡੋ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ।

ਭਾਰਤ ਦੇ ਇਤਿਹਾਸਿਕ ਅਫਰੀਕੀ ਪ੍ਰਵਾਸੀਆਂ ਦੇ ਵੰਸ਼ਜ ਜਾਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਸਿੱਦੀ ਐਥਲੀਟ ਸਮੰਥਾ ਸੇਵਰ ਸਿੱਦੀ ਨੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੇ ਨਾਲ ਇੱਕ ਟੈਲੀਫੋਨ ਇੰਟਰਵਿਊ ਵਿੱਚ ਕਿਹਾ ਕਿ ਖੇਲੋ ਭਾਰਤ ਨੀਤੀ 2025 ਬਿਨਾਂ ਸ਼ੱਕ ਭਾਰਤੀ ਖੇਡ ਦ੍ਰਿਸ਼ ਵਿੱਚ ਇੱਕ ਮੀਲ ਪੱਥਰ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਆਪਣੇ ਨਿਯਮਿਤ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਬੰਗਲੁਰੂ ਸਥਿਤ ਜੈ ਪ੍ਰਕਾਸ਼ ਨਾਰਾਇਣ ਸਪੋਰਟਸ ਅਕਾਦਮੀ ਵਿੱਚ ਸਵੇਰੇ ਅਤੇ ਸ਼ਾਮ ਵਿੱਚ ਅਭਿਆਸ ਕਰਦੇ ਹਨ ਅਤੇ ਨਾਲ ਹੀ, ਕਲਾ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਕਰ ਰਹੇ ਹਨ ਅਤੇ ਭਵਿੱਖ ਵਿੱਚ ਭਾਰਤ ਦੇ ਲਈ ਮੈਡਲ ਜਿੱਤਣਾ ਚਾਹੁੰਦੇ ਹਨ।

ਇਸ ਲਈ, ਖੇਲੋ ਭਾਰਤ ਨੀਤੀ 2025 ਇੱਕ ਉਮੀਦ ਦੀ ਕਿਰਨ ਬਣ ਕੇ ਉਭਰੀ ਹੈ, ਜੋ ਪ੍ਰਤਿਭਾਵਾਂ ਨੂੰ ਮਾਰਗਦਰਸ਼ਨ ਅਤੇ ਸਮਰਥਨ ਦੇ ਕੇ ਅਤੇ ਸਾਰੇ ਪੱਧਰਾਂ ‘ਤੇ ਸਮਾਵੇਸ਼ਿਤਾ ਨੂੰ ਹੁਲਾਰਾ ਦੇ ਕੇ, ਭਾਰਤ ਦੇ ਖੇਡ ਦ੍ਰਿਸ਼ ਵਿੱਚ ਕ੍ਰਾਂਤੀ ਲਿਆ ਰਹੀ ਹੈ। ਮਜ਼ਬੂਤ ਸਰਕਾਰੀ ਸਮਰਥਨ ਅਤੇ ਖੇਲੋ ਇੰਡੀਆ ਜਿਹੇ ਨਵੀਨਤਾਕਾਰੀ ਪ੍ਰੋਗਰਾਮਾਂ ਰਾਹੀਂ, ਇਸ ਨੇ ਅਣਗਿਣਤ ਐਥਲੀਟਾਂ ਲਈ ਗਲੋਬਲ ਪਹਿਚਾਣ ਹਾਸਲ ਕਰਨ ਅਤੇ ਰਾਸ਼ਟਰ ਦਾ ਮਾਣ ਵਧਾਉਣ ਦਾ ਮਾਰਗ ਪੱਧਰਾ ਕੀਤਾ ਹੈ।

ਇਹ ਨੀਤੀ ਨਾ ਸਿਰਫ਼ ਬੁਨਿਆਦੀ ਢਾਂਚੇ ਅਤੇ ਮੌਕਿਆਂ ਨੂੰ ਮਜ਼ਬੂਤ ਕਰਦੀ ਹੈ, ਸਗੋਂ ਖੇਡਾਂ ਨੂੰ ਸਿੱਖਿਆ ਦੇ ਨਾਲ ਏਕੀਕ੍ਰਿਤ ਕਰਦੀ ਹੈ, ਜਿਸ ਨਾਲ ਇੱਕ ਸਿਹਤਮੰਦ ਅਤੇ ਵਧੇਰੇ ਮਹੱਤਵਅਕਾਂਖੀ ਯੁਵਾ ਨੂੰ ਪ੍ਰੋਤਸਾਹਨ ਮਿਲਦਾ ਹੈ। ਜਿਵੇਂ-ਜਿਵੇਂ ਭਾਰਤ 2036 ਦੇ ਓਲੰਪਿਕ ਵੱਲ ਅੱਗੇ ਵਧ ਰਿਹਾ ਹੈ, ਇਹ ਪਹਿਲ ਇੱਕ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਦੇਸ਼ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਕਰਦੀ ਹੈ।

ਸੰਦਰਭ

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ

https://yas.gov.in/sports/schemes

https://yas.gov.in/sites/default/files/Khelo-Bharat-Niti-2025_0.pdf

https://yas.gov.in/

https://yas.gov.in/sports

ਭਾਰਤੀ ਓਲੰਪਿਕ ਐਸੋਸੀਏਸ਼ਨ

https://olympic.ind.in/news-details/105

ਪੀਆਈਬੀ ਬੈਕਗ੍ਰਾਊਂਡਰ

https://www.pib.gov.in/PressNoteDetails.aspx?NoteId=154601&ModuleId=3

ਪੀਆਈਬੀ ਪ੍ਰੈੱਸ ਰੀਲੀਜ਼ਾਂ

https://www.pib.gov.in/PressNoteDetails.aspx?NoteId=151806

ਪਾਆਈਬੀ ਤੱਥ ਸ਼ੀਟਾਂ

https://www.pib.gov.in/FactsheetDetails.aspx?Id=149107

https://www.pib.gov.in/FactsheetDetails.aspx?Id=148571

https://www.pib.gov.in/PressReleseDetailm.aspx?PRID=2079836

Click here to see in PDF

*****

ਆਰਟੀ/ਆਰਕੇ

(Backgrounder ID: 155361) Visitor Counter : 11
Provide suggestions / comments
Link mygov.in
National Portal Of India
STQC Certificate