• Skip to Content
  • Sitemap
  • Advance Search
Social Welfare

ਭਾਰਤ ਵਿੱਚ ਮੈਡੀਕਲ ਸਿੱਖਿਆ ਦਾ ਵਿਸਤਾਰ

10,000+ ਨਵੀਆਂ ਮੈਡੀਕਲ ਸੀਟਾਂ ਨੂੰ ਪ੍ਰਵਾਨਗੀ ਦਿੱਤੀ ਗਈ

Posted On: 27 SEP 2025 11:29AM

ਮੁੱਖ ਗੱਲਾਂ

24 ਸਤੰਬਰ, 2025 ਨੂੰ , ਕੈਬਨਿਟ ਮੀਟਿੰਗ ਦੌਰਾਨ, 75,000 ਮੈਡੀਕਲ ਸੀਟਾਂ ਸਿਰਜਿਤ ਕਰਨ ਦੇ ਟੀਚੇ ਦੇ ਹਿੱਸੇ ਵਜੋਂ, 15,034 ਕਰੋੜ ਰੁਪਏ ਦੇ ਨਿਵੇਸ਼ ਨਾਲ 10,023 ਨਵੀਆਂ ਮੈਡੀਕਲ ਸੀਟਾਂ ਨੂੰ ਮਨਜ਼ੂਰੀ ਦਿੱਤੀ ਗਈ।

ਮੈਡੀਕਲ ਕਾਲਜਾਂ ਦੀ ਗਿਣਤੀ 2025-26 ਵਿੱਚ ਦੁੱਗਣੀ ਹੋ ਕੇ 808 ਹੋ ਗਈ, ਜੋ 2013-14 ਵਿੱਚ 387 ਸੀ , ਜਿਸ ਵਿੱਚ ਮੈਡੀਕਲ ਦੀਆਂ ਅੰਡਰਗ੍ਰੈਜੁਏਟ ਸੀਟਾਂ ਵਿੱਚ 141% ਅਤੇ ਪੋਸਟ ਗ੍ਰੈਜੂਏਟ ਸੀਟਾਂ ਵਿੱਚ 144% ਦਾ ਵਾਧਾ ਹੋਇਆ।

2025 ਦੇ ਨਵੇਂ ਨਿਯਮ ਤਜਰਬੇਕਾਰ ਸਰਕਾਰੀ ਮਾਹਿਰਾਂ ਨੂੰ ਲਾਜ਼ਮੀ ਰਿਹਾਇਸ਼ੀ ਜ਼ਰੂਰਤਾਂ ਤੋਂ ਬਿਨਾਂ ਪ੍ਰੋਫੈਸਰ ਬਣਨ ਦੀ ਆਗਿਆ ਦਿੰਦੇ ਹਨ

ਇਹ ਪਹਿਲਕਦਮੀ ਖਾਸ ਤੌਰ 'ਤੇ ਘੱਟ ਸੇਵਾ ਵਾਲੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਦੋਂ ਕਿ ਭਾਰਤ ਨੂੰ ਕਿਫਾਇਤੀ ਸਿਹਤ ਸੰਭਾਲ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਦੀ ਹੈ।

ਜਾਣ-ਪਛਾਣ

1.4 ਬਿਲੀਅਨ ਦੀ ਆਬਾਦੀ ਵਾਲੇ ਭਾਰਤ ਨੂੰ ਯੂਨੀਵਰਸਲ ਹੈਲਥ ਕਵਰੇਜ ਯਕੀਨੀ ਬਣਾਉਣ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਦੂਰ-ਦੁਰਾਡੇ ਕਬਾਇਲੀ ਖੇਤਰਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਕਈ ਲੋਕਾਂ ਕੋਲ ਟ੍ਰੇਨਿੰਗ ਪ੍ਰਾਪਤ ਡਾਕਟਰਾਂ ਅਤੇ ਮਾਹਿਰਾਂ ਦੀ ਨਾਕਾਫ਼ੀ ਗਿਣਤੀ ਕਾਰਨ ਮਿਆਰੀ ਸਿਹਤ ਸੰਭਾਲ ਤੱਕ ਪਹੁੰਚ ਨਹੀਂ ਮਿਲ ਪਾਉਂਦੀ ਹੈ।

ਇਸ ਮਹੱਤਵਪੂਰਨ ਪਾੜੇ ਨੂੰ ਪਛਾਣਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਬੇਮਿਸਾਲ ਵਿਸਥਾਰ 'ਤੇ ਕੰਮ ਸ਼ੁਰੂ ਕੀਤਾ ਹੈ। 24 ਸਤੰਬਰ, 2025 ਨੂੰ, ਕੇਂਦਰੀ ਮੰਤਰੀ ਮੰਡਲ ਨੇ ਮੌਜੂਦਾ ਸਰਕਾਰੀ ਕਾਲਜਾਂ ਅਤੇ ਹਸਪਤਾਲਾਂ ਵਿੱਚ 10,000 ਤੋਂ ਵੱਧ ਨਵੀਆਂ ਮੈਡੀਕਲ ਸੀਟਾਂ ਜੋੜਨ ਲਈ ਇੱਕ ਇਤਿਹਾਸਕ ਪਹਿਲਕਦਮੀ ਨੂੰ ਮਨਜ਼ੂਰੀ ਦਿੱਤੀ, ਜੋ ਕਿ ਚਾਰ ਵਰ੍ਹਿਆਂ ਵਿੱਚ 15,034 ਕਰੋੜ ਰੁਪਏ ਦੇ ਰਣਨੀਤਕ ਨਿਵੇਸ਼ ਨੂੰ ਦਰਸਾਉਂਦੀ ਹੈ। ਇਹ ਮਹੱਤਵਾਕਾਂਖੀ ਕਦਮ ਅਗਲੇ ਪੰਜ ਵਰ੍ਹਿਆਂ ਦੇ ਅੰਦਰ 75,000 ਵਾਧੂ ਮੈਡੀਕਲ ਸੀਟਾਂ ਬਣਾਉਣ ਦੇ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਦਾ ਹਿੱਸਾ ਹੈ।

"ਕੇਂਦਰੀ ਸਪਾਂਸਰਡ ਸਕੀਮ ਦੇ ਪੜਾਅ-III ਦੀ ਪ੍ਰਵਾਨਗੀ ਨਾਲ ਮਹੱਤਵਪੂਰਨ ਪੀਜੀ ਅਤੇ ਯੂਜੀ ਮੈਡੀਕਲ ਸੀਟਾਂ ਵਧ ਜਾਣਗੀਆਂ। ਇਹ ਸਾਡੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕਰੇਗਾ ਅਤੇ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਵਧਾਏਗਾ। ਇਹ ਯਕੀਨੀ ਬਣਾਏਗਾ ਕਿ ਭਾਰਤ ਦੇ ਹਰ ਹਿੱਸੇ ਵਿੱਚ ਹੁਨਰਮੰਦ ਡਾਕਟਰਾਂ ਦੀ ਉਪਲਬਧਤਾ ਹੋਵੇ।"

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਸਤੰਬਰ, 2025 ਨੂੰ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ

ਦੇਸ਼ ਨੇ ਪਿਛਲੇ ਦਹਾਕੇ ਦੌਰਾਨ ਆਪਣੇ ਮੈਡੀਕਲ ਬੁਨਿਆਦੀ ਢਾਂਚੇ ਦਾ ਕਾਫ਼ੀ ਵਿਸਥਾਰ ਕੀਤਾ ਹੈ, ਫਿਰ ਵੀ ਮੰਗ ਸਪਲਾਈ ਨਾਲੋਂ ਵੱਧ ਬਣੀ ਹੋਈ ਹੈ।

ਮੈਡੀਕਲ ਸੀਟਾਂ ਦਾ ਵਿਸਥਾਰ

1.4 ਬਿਲੀਅਨ ਲੋਕਾਂ ਲਈ ਯੂਨੀਵਰਸਲ ਹੈਲਥ ਕਵਰੇਜ ਪਹੁੰਚਯੋਗ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਅਤੇ ਇੱਕ ਹੁਨਰਮੰਦ ਅਤੇ ਉਪਲਬਧ ਕਾਰਜਬਲ 'ਤੇ ਨਿਰਭਰ ਕਰਦੀ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਾਰਿਆਂ ਲਈ - ਖਾਸ ਕਰਕੇ ਪੇਂਡੂ, ਕਬਾਇਲੀ ਅਤੇ ਦੂਰ-ਦੁਰਾਡੇ ਭਾਈਚਾਰਿਆਂ ਲਈ - ਗੁਣਵੱਤਾ ਵਾਲੀ ਸਿਹਤ ਸੰਭਾਲ ਪਹੁੰਚਯੋਗ ਬਣਾਉਣ ਲਈ 2028-29 ਤੱਕ ਮੌਜੂਦਾ ਸਰਕਾਰੀ ਕਾਲਜਾਂ ਅਤੇ ਹਸਪਤਾਲਾਂ ਵਿੱਚ 5,000 ਵਾਧੂ ਪੋਸਟ-ਗ੍ਰੈਜੂਏਟ ਅਤੇ 5,023 ਅੰਡਰਗ੍ਰੈਜੁਏਟ ਮੈਡੀਕਲ ਸੀਟਾਂ ਨੂੰ ਮਨਜ਼ੂਰੀ ਦੇ ਦਿੱਤੀ।

ਇਸ ਵਿਸਥਾਰ ਲਈ ਕੁੱਲ ਨਿਵੇਸ਼ 15,034 ਕਰੋੜ ਰੁਪਏ ਹੈ, ਜੋ ਕਿ 2025-26 ਤੋਂ 2028-29 ਤੱਕ ਦੀ ਮਿਆਦ ਨੂੰ ਕਵਰ ਕਰਦਾ ਹੈ। ਇਸ ਵਿੱਚੋਂ, 68.5%, ਜੋ ਕਿ 10,303.20 ਕਰੋੜ ਰੁਪਏ ਬਣਦਾ ਹੈ, ਕੇਂਦਰ ਸਰਕਾਰ ਦੁਆਰਾ ਫੰਡਿਡ (funded) ਕੀਤਾ ਜਾਵੇਗਾ, ਜਦੋਂ ਕਿ ਬਾਕੀ 4,731.30 ਕਰੋੜ ਰੁਪਏ ਰਾਜਾਂ ਦੁਆਰਾ ਦਿੱਤਾ ਜਾਵੇਗਾ। ਪ੍ਰਤੀ ਸੀਟ ਨਿਵੇਸ਼ 1.5 ਕਰੋੜ ਰੁਪਏ ਹੈ।

ਪ੍ਰਧਾਨ ਮੰਤਰੀ ਮੋਦੀ ਅਗਲੇ ਪੰਜ ਵਰ੍ਹਿਆਂ ਵਿੱਚ 75,000 ਵਾਧੂ ਮੈਡੀਕਲ ਸੀਟਾਂ ਦੀ ਕਲਪਨਾ ਕਰਦੇ ਹਨ, ਅਤੇ 24 ਸਤੰਬਰ, 2025 ਨੂੰ ਕੀਤੀ ਗਈ ਇਹ ਨਵੀਂ ਪ੍ਰਵਾਨਗੀ, ਉਸ ਟੀਚੇ ਵੱਲ ਇੱਕ ਕਦਮ ਹੈ।

ਲਾਭ ਅਤੇ ਪ੍ਰਭਾਵ

ਹੁਨਰਮੰਦ ਮੈਡੀਕਲ ਕਾਰਜਬਲ, ਖਾਸ ਕਰਕੇ ਮਾਹਿਰਾਂ ਦੇ ਵਾਧੇ ਨਾਲ ਵਾਂਝੇ ਭਾਈਚਾਰਿਆਂ ਨੂੰ ਲਾਭ ਹੋਵੇਗਾ। ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਲਾਗਤ-ਪ੍ਰਭਾਵਸ਼ਾਲੀ ਹੈ ਅਤੇ ਕਾਰਜਬਲ ਦੀ ਸੰਤੁਲਿਤ ਖੇਤਰੀ ਵੰਡ ਨੂੰ ਉਤਸ਼ਾਹਿਤ ਕਰਦੀ ਹੈ।

ਹੋਰ ਫਾਇਦੇ ਅਤੇ ਪ੍ਰਭਾਵ ਇਸ ਪ੍ਰਕਾਰ ਹਨ:

ਚਾਹਵਾਨ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਵਿੱਚ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਦੇ ਵਧੇਰੇ ਮੌਕੇ ਮਿਲਣਗੇ।

ਮੈਡੀਕਲ ਸਿੱਖਿਆ ਦੀ ਗੁਣਵੱਤਾ ਵਧਾਈ ਜਾਵੇਗੀ ਅਤੇ ਇਹ ਵਿਸ਼ਵ ਪੱਧਰੀ ਮਿਆਰਾਂ 'ਤੇ ਅਨੁਰੂਪ ਹੋਵੇਗੀ।

ਵਧੇਰੇ ਡਾਕਟਰਾਂ ਅਤੇ ਮਾਹਿਰਾਂ ਦੇ ਨਾਲ, ਭਾਰਤ ਕਿਫਾਇਤੀ ਸਿਹਤ ਸੰਭਾਲ ਪ੍ਰਦਾਨ ਕਰਨ ਅਤੇ ਵਿਦੇਸ਼ੀ ਮੁਦਰਾ ਵਧਾਉਣ ਲਈ ਇੱਕ ਪ੍ਰਮੁੱਖ ਸਥਾਨ ਬਣ ਸਕਦਾ ਹੈ।

ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਨੂੰ ਪਹੁੰਚਯੋਗ ਸਿਹਤ ਸੰਭਾਲ ਮਿਲੇਗੀ।

ਨਵੀਆਂ ਪ੍ਰਤਖ ਅਤੇ ਅਪ੍ਰਤਖ ਨੌਕਰੀਆਂ ਜੋੜੀਆਂ ਜਾਣਗੀਆਂ (ਡਾਕਟਰ, ਫੈਕਲਟੀ, ਪੈਰਾ ਮੈਡੀਕਲ ਸਟਾਫ, ਖੋਜਕਰਤਾ, ਪ੍ਰਸ਼ਾਸਕ ਅਤੇ ਸਹਾਇਤਾ ਸੇਵਾਵਾਂ)।

ਭਾਰਤ ਦਾ ਸਮਾਜਿਕ-ਆਰਥਿਕ ਵਿਕਾਸ ਸਿਹਤ ਸੰਭਾਲ ਪਹੁੰਚ ਵਿੱਚ ਸੁਧਾਰ ਨਾਲ ਮਜ਼ਬੂਤ ​​ਹੋਵੇਗਾ।

ਸਿਹਤ ਸੰਭਾਲ ਬੁਨਿਆਦੀ ਢਾਂਚਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਰਾਬਰ ਵੰਡਿਆ ਜਾਵੇਗਾ।

ਭਾਰਤ ਦਾ ਸਮੱਰਿਧ ਮੈਡੀਕਲ ਬੁਨਿਆਦੀ ਢਾਂਚਾ

ਭਾਰਤ ਵਿੱਚ ਸਭ ਤੋਂ ਵੱਧ ਮੈਡੀਕਲ ਕਾਲਜ (808) ਹਨ ਅਤੇ ਭਾਰਤ ਵਰ੍ਹਿਆਂ  ਤੋਂ ਆਪਣੇ ਮੈਡੀਕਲ ਸਿੱਖਿਆ ਢਾਂਚੇ ਦਾ ਵਿਸਥਾਰ ਕਰ ਰਿਹਾ ਹੈ।

A graph of a medical educationAI-generated content may be incorrect.

ਅੱਜ ਐਮਬੀਬੀਐੱਸ (ਬੈਚਲਰ ਆਫ਼ ਮੈਡੀਸਨ, ਬੈਚਲਰ ਆਫ਼ ਸਰਜਰੀ) ਦੀ 1,23,700 ਸੀਟਾਂ ਹਨ । ਪਿਛਲੇ ਦਹਾਕੇ ਵਿੱਚ, 69,352 ਸੀਟਾਂ ਜੋੜੀਆਂ ਗਈਆਂ , ਜੋ ਕਿ 127% ਦਾ ਵਾਧਾ ਹੈ। ਇਸ ਸਮੇਂ ਦੌਰਾਨ 43,041 ਪੋਸਟ-ਗ੍ਰੈਜੂਏਟ ਸੀਟਾਂ ਜੋੜੀਆਂ ਗਈਆਂ, ਜੋ ਕਿ 143% ਦਾ ਵਾਧਾ ਹੈ।

ਪ੍ਰਧਾਨ ਮੰਤਰੀ ਸਵਸਥਯ ਸੁਰਕਸ਼ਾ ਯੋਜਨਾ ਦੇ ਤਹਿਤ 22 ਨਵੇਂ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ਨੂੰ ਮਨਜ਼ੂਰੀ ਦਿੱਤੀ ਗਈ, ਜਿਸਦਾ ਉਦੇਸ਼ ਸਾਰੇ ਲੋਕਾਂ ਅਤੇ ਖੇਤਰਾਂ ਲਈ ਕਿਫਾਇਤੀ ਅਤੇ ਭਰੋਸੇਮੰਦ ਤੀਜੇ ਦਰਜੇ ਦੀ ਸਿਹਤ ਸੰਭਾਲ ਨੂੰ ਪਹੁੰਚਯੋਗ ਬਣਾਉਣਾ ਅਤੇ ਦੇਸ਼ ਵਿੱਚ ਡਾਕਟਰੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ।

ਨਵੇਂ ਫੈਕਲਟੀ ਨੂੰ ਜੋੜਨ ਦੀ ਸਹੂਲਤ ਲਈ, ਰਾਸ਼ਟਰੀ ਮੈਡੀਕਲ ਕਮਿਸ਼ਨ ਨੇ ਜੁਲਾਈ ਵਿੱਚ ਮੈਡੀਕਲ ਸੰਸਥਾ (ਫੈਕਲਟੀ ਦੀ ਯੋਗਤਾ) ਨਿਯਮ, 2025 ਨੂੰ ਨੋਟਿਫਾਈ  ਕੀਤਾ।

ਇਹ ਨਿਯਮ ਯੋਗ ਫੈਕਲਟੀ ਦੇ ਪੂਲ ਨੂੰ ਵਧਾਉਣ, ਭਾਰਤ ਭਰ ਦੇ ਮੈਡੀਕਲ ਕਾਲਜਾਂ ਵਿੱਚ ਅੰਡਰਗ੍ਰੈਜੁਏਟ (ਐੱਮਬੀਬੀਸ) ਅਤੇ ਪੋਸਟ ਗ੍ਰੈਜੂਏਟ (ਐਮਡੀ/ਐਮਐਸ) ਸੀਟਾਂ ਦੇ ਵਿਸਥਾਰ ਦੀ ਸਹੂਲਤ ਦੇਣ ਅਤੇ ਅਗਲੇ ਪੰਜ ਸਾਲਾਂ ਵਿੱਚ 75,000 ਨਵੀਆਂ ਮੈਡੀਕਲ ਸੀਟਾਂ ਦੇ ਟੀਚੇ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ।

ਨਵੇਂ ਨਿਯਮਾਂ ਦੁਆਰਾ ਪੇਸ਼ ਕੀਤੇ ਗਏ ਕੁਝ ਮੁੱਖ ਸੁਧਾਰ ਇਹ ਹਨ:

220+ ਬਿਸਤਰਿਆਂ ਵਾਲੇ ਗੈਰ-ਅਧਿਆਪਨ ਸਰਕਾਰੀ ਹਸਪਤਾਲਾਂ ਨੂੰ ਹੁਣ ਅਧਿਆਪਨ ਸੰਸਥਾਵਾਂ ਵਜੋਂ ਮਨੋਨੀਤ ਕੀਤਾ ਜਾ ਸਕਦਾ ਹੈ।

10 ਸਾਲਾਂ ਦੇ ਤਜਰਬੇ ਵਾਲੇ ਮੌਜੂਦਾ ਮਾਹਿਰਾਂ ਨੂੰ ਐਸੋਸੀਏਟ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ, ਅਤੇ 2 ਸਾਲਾਂ ਦੇ ਤਜਰਬੇ ਵਾਲੇ ਮਾਹਿਰਾਂ ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ - ਲਾਜ਼ਮੀ ਸੀਨੀਅਰ ਰੈਜ਼ੀਡੈਂਸੀ ਤੋਂ ਬਿਨਾਂ - ਬਸ਼ਰਤੇ ਉਹ ਦੋ ਸਾਲਾਂ ਦੇ ਅੰਦਰ ਬਾਇਓਮੈਡੀਕਲ ਰਿਸਰਚ (BCBR) ਵਿੱਚ ਮੁੱਢਲਾ ਕੋਰਸ ਪੂਰਾ ਕਰ ਲੈਣ।

NBEMS-ਮਾਨਤਾ ਪ੍ਰਾਪਤ ਸਰਕਾਰੀ ਮੈਡੀਕਲ ਸੰਸਥਾਵਾਂ ਵਿੱਚ ਤਿੰਨ ਸਾਲਾਂ ਦੇ ਅਧਿਆਪਨ ਦੇ ਤਜਰਬੇ ਵਾਲੇ ਸੀਨੀਅਰ ਸਲਾਹਕਾਰ ਪ੍ਰੋਫੈਸਰ ਦੇ ਅਹੁਦੇ ਲਈ ਯੋਗ ਹਨ।

ਨਵੇਂ ਸਰਕਾਰੀ ਮੈਡੀਕਲ ਕਾਲਜਾਂ ਨੂੰ ਹੁਣ ਇੱਕੋ ਸਮੇਂ ਯੂਜੀ ਅਤੇ ਪੀਜੀ ਕੋਰਸ ਸ਼ੁਰੂ ਕਰਨ ਦੀ ਇਜਾਜ਼ਤ ਹੈ, ਜਿਸ ਨਾਲ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਅਧਿਆਪਨ ਫੈਕਲਟੀ ਦੇ ਉਤਪਾਦਨ ਵਿੱਚ ਤੇਜ਼ੀ ਆਵੇਗੀ।

ਐਨਾਟੋਮੀ, ਫਿਜ਼ੀਓਲੋਜੀ ਅਤੇ ਬਾਇਓਕੈਮਿਸਟਰੀ ਤੋਂ ਇਲਾਵਾ, ਮਾਈਕ੍ਰੋਬਾਇਓਲੋਜੀ ਅਤੇ ਫਾਰਮਾਕੋਲੋਜੀ ਵਿਭਾਗ ਹੁਣ ਐੱਮਐੱਸਸੀ-ਪੀਐੱਚਡੀ ਯੋਗਤਾ ਵਾਲੇ ਫੈਕਲਟੀ ਨਿਯੁਕਤ ਕਰ ਸਕਦੇ ਹਨ।

ਜੋ ਵਰਤਮਾਨ ਵਿੱਚ ਵਿਆਪਕ ਸਪੈਸ਼ਲਿਟੀ ਵਿਭਾਗਾਂ ਵਿੱਚ ਕੰਮ ਕਰ ਰਹੇ ਸੁਪਰ ਸਪੈਸ਼ਲਿਟੀ ਯੋਗਤਾਵਾਂ ਵਾਲੇ ਫੈਕਲਟੀ ਨੂੰ ਰਸਮੀ ਤੌਰ 'ਤੇ ਉਨ੍ਹਾਂ ਦੇ ਸੰਬੰਧਿਤ ਸੁਪਰ ਸਪੈਸ਼ਲਿਟੀ ਵਿਭਾਗਾਂ ਵਿੱਚ ਫੈਕਲਟੀ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ।

ਸਿੱਟਾ

ਹਾਲ ਹੀ ਵਿੱਚ 10,023 ਵਾਧੂ ਮੈਡੀਕਲ ਸੀਟਾਂ ਦੀ ਪ੍ਰਵਾਨਗੀ ਭਾਰਤ ਨੂੰ ਯੂਨੀਵਰਸਲ ਹੈਲਥਕੇਅਰ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਇੱਕ ਹੋਰ ਕਦਮ ਹੈ, ਅਤੇ ਇਹ ਪਿਛਲੇ ਦਹਾਕੇ ਵਿੱਚ ਦੇਸ਼ ਦੀਆਂ ਵੱਖ-ਵੱਖ ਪਹਿਲਕਦਮੀਆਂ 'ਤੇ ਨਿਰਮਾਣ ਕਰਦਾ ਹੈ। ਇਹ ਭਾਰਤ ਸਰਕਾਰ ਦੀ ਸਿਹਤ ਸੰਭਾਲ ਪੇਸ਼ੇਵਰਾਂ ਦੀ ਗੰਭੀਰ ਘਾਟ ਨੂੰ ਪੂਰਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਖਾਸ ਕਰਕੇ ਘੱਟ ਸੇਵਾ ਵਾਲੇ ਪੇਂਡੂ ਅਤੇ ਕਬਾਇਲੀ ਭਾਈਚਾਰਿਆਂ ਵਿੱਚ, ਜਿਸ ਨਾਲ ਭਾਰਤ ਇੱਕ ਗਲੋਬਲ ਮੈਡੀਕਲ ਹੱਬ ਬਣ ਸਕੇ।

ਇਸ ਦੇ ਪ੍ਰਭਾਵ ਬਹੁਤ ਵਿਆਪਕ ਹੋਣਗੇ; ਮੈਡੀਕਲ ਸਿੱਖਿਆ ਦੇ ਮਿਆਰਾਂ ਵਿੱਚ ਸੁਧਾਰ, ਸਿਹਤ ਸੰਭਾਲ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵਧੇ, ਅਤੇ ਸਭ ਤੋਂ ਮਹੱਤਵਪੂਰਨ ਗੱਲ, ਮਿਆਰੀ ਮੈਡੀਕਲ ਸੇਵਾ ਤੱਕ ਪਹੁੰਚ ਦੀ ਕਮੀ ਨਾਲ ਝੁਝ ਰਹੇ ਉਨ੍ਹਾਂ ਕਰੋੜਾਂ ਨਾਗਰਿਕਾਂ ਲਈ ਬਿਹਤਰ ਸਿਹਤ ਨਤੀਜੇ ਆਦਿ ਸ਼ਾਮਲ ਹਨ।

ਹਵਾਲੇ

https://www.pib.gov.in/PressReleasePage.aspx?PRID=2170588

https://pmssy.mohfw.gov.in/index1.php?lang=1&level=1&sublinkid=81&lid=127

https://www.nmc.org.in/MCIRest/open/getDocument?path=/Documents/Public/Portal/LatestNews/Press%20note%20on%20Medical%20Institution%20(Qualifications%20of%20Faculty)%20Regulations%202025.pdf

PDF ਦੇਖਣ ਲਈ ਇੱਥੇ ਕਲਿੱਕ ਕਰੋ

 

************

ਐੱਸਕੇ/ਆਰਕੇ

(Backgrounder ID: 155295) Visitor Counter : 6
Provide suggestions / comments
Read this release in: English , Urdu , Hindi
Link mygov.in
National Portal Of India
STQC Certificate