• Skip to Content
  • Sitemap
  • Advance Search
Farmer's Welfare

ਤਰੱਕੀ ਦੀਆਂ ਨੀਲੀਆਂ ਤਰੰਗਾਂ :

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ 5 ਵਰ੍ਹੇ, ਮਛੇਰਿਆਂ ਨੂੰ ਰਿਕਾਰਡ ਪੈਦਾਵਾਰ, ਵਧਦੇ ਨਿਰਯਾਤ ਅਤੇ ਸਮਾਵੇਸ਼ੀ ਤੇ ਟਿਕਾਊ ਵਿਕਾਸ ਨਾਲ ਸਸ਼ਕਤ ਬਣਾਇਆ

Posted On: 09 SEP 2025 3:38PM

 

 

ਪੀਐੱਮਐੱਮਐੱਸਵਾਈ ਦੀ 5ਵੀਂ ਵਰ੍ਹੇਗੰਢ 'ਤੇ ਸ਼ਲਾਘਾਯੋਗ ਉਪਲਬੱਧੀਆਂ :

 

ਭਾਰਤ 2024-25 ਵਿੱਚ 195 ਲੱਖ ਟਨ ਮੱਛੀ ਉਤਪਾਦ ਕਰਕੇ ਇਸ ਖੇਤਰ ਵਿੱਚ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਬਣਿਆ

ਫਰਵਰੀ, 2025 ਤੱਕ ਮੱਛੀ ਪਾਲਣ ਦੀ ਉਤਪਾਦਕਤਾ ਵਿੱਚ 3 ਤੋਂ 4.7 ਟਨ ਪ੍ਰਤੀ ਹੈਕਟੇਅਰ ਦਾ ਰਾਸ਼ਟਰੀ ਔਸਤ ਨਾਲ ਵਾਧਾ

ਦਸੰਬਰ, 2024 ਤੱਕ 55 ਲੱਖ ਟੀਚੇ ਨੂੰ ਪਾਰ ਕਰਦੇ ਹੋਏ 58 ਲੱਖ ਮੌਕੇ ਸਿਰਜਿਤ ਕੀਤੇ ਗਏ

2020-21 ਤੋਂ 2024-25 ਤੱਕ ਸਵੀਕ੍ਰਿਤ 4,061.96 ਕਰੋੜ ਰੁਪਏ ਦੇ ਮਾਧਿਅਮ ਨਾਲ 99,018 ਮਹਿਲਾਵਾਂ ਦਾ ਸਸ਼ਕਤੀਕਰਣ

 

ਜਾਣ-ਪਛਾਣ: ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣਾ

ਪੀਐੱਮਐੱਮਐੱਸਵਾਈ ਦੀ ਸ਼ੁਰੂਆਤ 10 ਸਤੰਬਰ 2020 ਨੂੰ ਕੀਤੀ ਗਈ। ਆਪਣੀ ਸ਼ੁਰੂਆਤ ਤੋਂ ਲੈ ਕੇ 10 ਸਤੰਬਰ 2025 ਨੂੰ  ਇਸ ਯੋਜਨਾ ਦੇ ਪੰਜ ਵਰ੍ਹਿਆਂ ਦੇ ਪ੍ਰਭਾਵ ਨੂੰ ਯਾਦ ਕਰਦੇ ਹੋਏ ਉਤਪਾਦਨ ਅਤੇ ਉਤਪਾਦਕਤਾ, ਗੁਣਵੱਤਾ, ਟੈਕਨੋਲੋਜੀ ਦੀ ਵਰਤੋਂ ਅਤੇ ਪੈਦਾਵਾਰ ਦੇ ਬਾਅਦ  ਸਬੰਧਿਤ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਪਾੜੇ ਨੂੰ ਦੂਰ ਕਰਕੇ ਮੱਛੀ ਪਾਲਣ ਖੇਤਰ ਨੂੰ ਵਾਤਾਵਰਣ ਪੱਖੋਂ ਸਿਹਤਮੰਦ, ਆਰਥਿਕ ਤੌਰ 'ਤੇ ਵਿਵਹਾਰਕ ਅਤੇ ਸਮਾਜਿਕ ਤੌਰ 'ਤੇ ਸਮਾਵੇਸ਼ੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਨ੍ਹਾਂ ਪੰਜ ਵਰ੍ਹਿਆਂ ਦੌਰਾਨ, ਇਹ ਪੂਰੇ ਭਾਰਤ ਵਿੱਚ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰੇਰਿਤ ਕਰਦਾ ਰਿਹਾ ਹੈ।

ਅਜਿਹੀ ਹੀ ਇੱਕ ਕਹਾਣੀ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਸ਼੍ਰੀ ਕਪਿਲ ਤਲਵਾਰ ਦੀ ਹੈ , ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਕਾਰਨ ਹੋਏ ਕਰੀਅਰ ਵਿੱਚ  ਆਏ ਝਟਕੇ ਨੂੰ ਇੱਕ ਸ਼ਾਨਦਾਰ ਸਫਲਤਾ ਵਿੱਚ ਬਦਲ ਦਿੱਤਾ। ਖਾਟੀਮਾ ਬਲਾਕ ਦੇ ਮੂਲ ਨਿਵਾਸੀ ਸ਼੍ਰੀ ਤਲਵਾਰ ਨੇ ਵਿੱਤੀ ਵਰ੍ਹੇ 2020-21 ਦੌਰਾਨ ਪੀਐੱਮਐੱਮਐੱਸਵਾਈ ਅਧੀਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਬਾਇਓਫਲੋਕ ਮੱਛੀ ਪਾਲਣ ਯੂਨਿਟ ਦੀ ਸਥਾਪਨਾ ਕੀਤੀ। ਇਸ ਸਕੀਮ ਨਾਲ ਮਿਲੀ 40% ਸਬਸਿਡੀ ਅਤੇ  ਉੱਤਰਾਖੰਡ ਦੇ ਮੱਛੀ ਪਾਲਣ ਵਿਭਾਗ ਤੋਂ ਤਕਨੀਕੀ ਮਾਰਗਦਰਸ਼ਨ ਹਾਸਲ ਕਰਕੇ ਉਨ੍ਹਾਂ ਨੇ ਪੰਗਾਸੀਅਸ (pangasius) ਅਤੇ ਸਿੰਘੀ ਦੇ 50 ਟੈਂਕ ਬਣਵਾਏ ।

 

ਪੀਐੱਮਐੱਮਐੱਸਵਾਈ ਸਕੀਮ ਅਧੀਨ ਬਾਇਓਫਲੋਕ ਯੂਨਿਟ

ਉਸਦੀ ਨਰਸਰੀ, ਜੋ ਕਿ ਇੱਕ ਹਸਪਤਾਲ ਟੈਂਕ ਨਾਲ ਭਰੀ ਹੋਈ ਸੀ, ਨੇ 50,000 ਪੰਗਾਸੀਅਸ ਉਤਪਾਦਨ ਕੀਤਾ। ਉਨ੍ਹਾਂ ਨੇ ਉੱਤਰੀ ਭਾਰਤ ਵਿੱਚ ਸਜਾਵਟੀ ਮੱਛੀਆਂ ਦੇ ਪਾਲਣ ਦੀ ਵੀ ਸ਼ੁਰੂਆਤ ਕੀਤੀ। ਬਾਇਓਫਲੋਕ ਯੂਨਿਟ ਸਥਾਪਿਤ ਕਰਨ ਨਾਲ ਨਾ ਸਿਰਫ਼ ਸ਼੍ਰੀ ਤਲਵਾਰ ਦੀ ਆਜੀਵਿਕਾ ਨੂੰ ਮੁੜ ਸੁਰਜੀਤ ਕੀਤਾ ਗਿਆ ਸਗੋਂ ਇਸ ਪਹਿਲਕਦਮੀ ਦੇ ਨਤੀਜੇ ਵਜੋਂ ਉਨ੍ਹਾਂ ਦੇ ਖੇਤਰ ਦੇ ਸੱਤ ਲੋਕਾਂ (ਪੰਜ ਪੁਰਸ਼ ਅਤੇ ਦੋ ਮਹਿਲਾਵਾਂ) ਨੂੰ ਇੱਕ ਵਧੀਆ ਆਜੀਵਿਕਾ ਕਮਾਉਣ ਦੇ ਯੋਗ ਬਣਾਇਆ। ਮੱਛੀ ਪਾਲਣ ਵਿਭਾਗ ਦੇ ਸਮਰਥਨ ਨਾਲ, ਉਹ ਪੇਂਡੂ ਮਹਿਲਾਵਾਂ ਨੂੰ ਟਿਕਾਊ ਮੱਛੀ ਪਾਲਣ ਦੇ ਅਭਿਆਸਾਂ ਵਿੱਚ ਵੀ ਸਲਾਹ ਦਿੰਦੇ ਹਨਇਹ ਕਹਾਣੀ ਜ਼ਮੀਨੀ ਪੱਧਰ 'ਤੇ ਜੀਵਨ ਨੂੰ ਬਦਲਣ ਦੀ PMMSY ਦੀ ਸੰਭਾਵਨਾ ਦਾ ਇੱਕ ਸਪਸ਼ਟ ਪ੍ਰਦਰਸ਼ਨ ਹੈ।

ਪਿਛੋਕੜ: ਪ੍ਰਵਾਨਗੀ ਤੋਂ ਵਿਸਥਾਰ ਤੱਕ

ਮੱਛੀ ਪਾਲਣ ਖੇਤਰ ਵਿੱਚ ਵਿਸ਼ਾਲ ਵਿਕਾਸ ਦੇ ਮੌਕਿਆਂ ਅਤੇ ਸਮਰਪਿਤ ਧਿਆਨ ਦੀ ਜ਼ਰੂਰਤ ਨੂੰ ਪਛਾਣਦੇ ਹੋਏ, ਸਰਕਾਰ ਨੇ 2019-20 ਦੇ ਕੇਂਦਰੀ ਬਜਟ ਵਿੱਚ PMMSY ਦਾ ਐਲਾਨ ਕੀਤਾ, ਤਾਂ ਜੋ ਮੱਛੀ ਉਤਪਾਦਨ ਅਤੇ ਉਤਪਾਦਕਤਾ, ਗੁਣਵੱਤਾ, ਟੈਕਨੋਲੋਜੀ ਦੀ ਵਰਤੋਂ, ਪੈਦਾਵਾਰ ਦੇ ਬਾਅਦ ਉਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ, ਮੁੱਲ ਲੜੀ ਆਧੁਨਿਕੀਕਰਣ, ਟਰੇਸੇਬਿਲਟੀ ਅਤੇ ਮਛੇਰਿਆਂ ਦੀ ਭਲਾਈ ਵਿੱਚ ਮਹੱਤਵਪੂਰਨ ਪਾੜੇ ਨੂੰ ਦੂਰ ਕੀਤਾ ਜਾ ਸਕੇ। ਇਸਨੂੰ 20 ਮਈ 2020 ਨੂੰ ਕੈਬਨਿਟ ਨੇ ਭਾਰਤ ਦੇ ਮੱਛੀ ਪਾਲਣ ਖੇਤਰ ਵਿੱਚ "ਨੀਲੀ ਕ੍ਰਾਂਤੀ" ਦੀ ਸ਼ੁਰੂਆਤ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਵਜੋਂ ਮਨਜ਼ੂਰੀ ਦੇ ਦਿੱਤੀ ਗਈ।

 

ਇਹ ਯੋਜਨਾ ਨੂੰ ਰਸਮੀ ਤੌਰ 'ਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੁਆਰਾ 10 ਸਤੰਬਰ, 2020 ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ (NFDB) ਨੂੰ PMMSY ਅਧੀਨ ਸਿਖਲਾਈ, ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਵਜੋਂ ਸ਼ਾਮਲ ਕੀਤਾ ਗਿਆ ਸੀ। ਇਸ ਯੋਜਨਾ ਨੂੰ ₹20,050 ਕਰੋੜ ਦੇ ਕੁੱਲ ਨਿਵੇਸ਼ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ। ਇਸ ਵਿੱਚ 2020-21 ਤੋਂ 2024-25 ਤੱਕ ਪੰਜ ਵਰ੍ਹਿਆਂ ਦੀ ਮਿਆਦ ਲਈ ਕੇਂਦਰ ਸਰਕਾਰ ਵੱਲੋਂ ₹9,407 ਕਰੋੜ , ਰਾਜ ਸਰਕਾਰਾਂ ਵੱਲੋਂ ₹4,880 ਕਰੋੜ ਅਤੇ ਲਾਭਪਾਤਰੀਆਂ ਵੱਲੋਂ ਯੋਗਦਾਨ ਵਜੋਂ ₹5,763 ਕਰੋੜ ਸ਼ਾਮਲ ਸਨ ।

ਇਸ ਯੋਜਨਾ ਨੂੰ ਹੁਣ 2025-26 ਤੱਕ ਵਧਾ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ ਮੌਜੂਦਾ ਯੋਜਨਾ ਦੇ ਡਿਜ਼ਾਈਨ ਅਤੇ ਫੰਡਿੰਗ ਪੈਟਰਨ ਦੇ ਅਨੁਸਾਰ PMMSY ਨੂੰ ਵਿੱਤੀ ਵਰ੍ਹੇ 2025-26 ਤੱਕ ਵਧਾਉਣ ਲਈ ਸਹਿਮਤੀ ਦਿੱਤੀ ਹੈ। 22 ਜੁਲਾਈ 2025 ਤੱਕ , ਮੱਛੀ ਪਾਲਣ ਵਿਭਾਗ ਨੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ₹21,274.16 ਕਰੋੜ ਦੇ ਮੱਛੀ ਪਾਲਣ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਪ੍ਰਵਾਨਗੀਆਂ ਰਾਜ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵੱਖ-ਵੱਖ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਪ੍ਰਾਪਤ ਪ੍ਰਸਤਾਵਾਂ 'ਤੇ ਅਧਾਰਿਤ ਹਨ। ਮਨਜ਼ੂਰ ਕੀਤੀ ਗਈ ਰਕਮ ਵਿੱਚੋਂ, ਕੇਂਦਰੀ ਹਿੱਸਾ ₹9,189.79 ਕਰੋੜ ਹੈ । ਹੁਣ ਤੱਕ, ਇਨ੍ਹਾਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਵੱਖ-ਵੱਖ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹੋਰ ਏਜੰਸੀਆਂ ਨੂੰ ₹5,587.57 ਕਰੋੜ ਜਾਰੀ ਕੀਤੇ ਗਏ ਹਨ ।

ਸਟ੍ਰਕਚਰ ਅਤੇ ਕੰਪੋਂਨੇਂਟ

PMMSY ਇੱਕ ਅੰਬਰੇਲਾ ਸਕੀਮ ਹੈ ਜਿਸਦੇ ਦੋ ਵੱਖਰੇ ਹਿੱਸੇ ਹੇਠਾਂ ਦਿੱਤੇ ਗਏ ਹਨ:

(a) ਕੇਂਦਰੀ ਖੇਤਰ ਦੀ ਯੋਜਨਾ (ਸੀਐੱਸ): ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਅਤੇ ਲਾਗੂ ਕੀਤੀ ਗਈ।

(b) ਕੇਂਦਰੀ ਸਪਾਂਸਰਡ ਸਕੀਮ (ਸੀਐੱਸਐੱਸ): ਅੰਸ਼ਕ ਤੌਰ 'ਤੇ ਕੇਂਦਰ ਸਰਕਾਰ ਦੁਆਰਾ ਸਮਰਥਿਤ ਅਤੇ ਰਾਜਾਂ ਦੁਆਰਾ ਲਾਗੂ ਕੀਤੀ ਗਈ।

ਕੇਂਦਰੀ ਸਪਾਂਸਰਡ ਸਕੀਮ (CSS) ਕੰਪੋਨੈਂਟ ਨੂੰ ਅੱਗੇ ਹੇਠ ਲਿਖੇ ਤਿੰਨ ਵਿਆਪਕ ਸਿਰਲੇਖਾਂ ਅਧੀਨ ਗੈਰ-ਲਾਭਪਾਤਰੀ-ਮੁਖੀ ਅਤੇ ਲਾਭਪਾਤਰੀ-ਮੁਖੀ ਉਪ-ਕੰਪੋਨੈਂਟਸ/ਗਤੀਵਿਧੀਆਂ ਵਿੱਚ ਵੰਡਿਆ ਗਿਆ ਹੈ:

ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧਾ

ਬੁਨਿਆਦੀ ਢਾਂਚਾ ਅਤੇ ਪੈਦਾਵਾਰ ਤੋਂ ਬਾਅਦ ਦਾ ਪ੍ਰਬੰਧਨ

ਮੱਛੀ ਪਾਲਣ ਪ੍ਰਬੰਧਨ ਅਤੇ ਰੈਗੂਲੇਟਰੀ ਢਾਂਚਾ

ਦ੍ਰਿਸ਼ਟੀਕੋਣ: ਈਕੋਸਿਸਟਮ ਪੱਖੋਂ ਸਿਹਤਮੰਦ, ਆਰਥਿਕ ਤੌਰ 'ਤੇ ਵਿਵਹਾਰਕ ਅਤੇ ਸਮਾਜਿਕ ਤੌਰ 'ਤੇ ਸ਼ਾਮਲ ਮੱਛੀ ਪਾਲਣ ਖੇਤਰ ਜੋ ਮਛੇਰਿਆਂ, ਮੱਛੀ ਪਾਲਕਾਂ ਅਤੇ ਹੋਰ ਹਿੱਸੇਦਾਰਾਂ ਦੀ ਆਰਥਿਕ ਖੁਸ਼ਹਾਲੀ ਅਤੇ ਤੰਦਰੁਸਤੀ, ਦੇਸ਼ ਦੀ ਖੁਰਾਕ  ਅਤੇ ਪੋਸ਼ਣ ਸੁਰੱਖਿਆ ਵਿੱਚ ਇੱਕ ਟਿਕਾਊ ਅਤੇ ਜ਼ਿੰਮੇਵਾਰ ਢੰਗ ਨਾਲ ਯੋਗਦਾਨ ਕਰਦਾ ਹੈ।

 

 ਦ੍ਰਿਸ਼ਟੀ ਅਤੇ ਉਦੇਸ਼

ਇਸ ਯੋਜਨਾ ਦੇ ਲਕਸ਼ ਅਤੇ ਉਦੇਸ਼ ਇਹ ਹਨ:

(a) ਮੱਛੀ ਪਾਲਣ ਦੀ ਸੰਭਾਵਨਾ ਨੂੰ ਟਿਕਾਊ, ਜ਼ਿੰਮੇਵਾਰ, ਸਮਾਵੇਸ਼ੀ ਅਤੇ ਨਿਆਂਸੰਗਤ ਢੰਗ ਨਾਲ ਵਰਤਣਾ।

(b) ਭੂਮੀ ਅਤੇ ਪਾਣੀ ਦੇ ਵਿਸਥਾਰ, ਤੀਬਰਤਾ, ​​ਵਿਭਿੰਨਤਾ ਅਤੇ ਉਤਪਾਦਕ ਉਪਯੋਗਤਾ ਰਾਹੀਂ ਮੱਛੀ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣਾ।

(c) ਮੁੱਲ ਲੜੀ ਦਾ ਆਧੁਨਿਕੀਕਰਣ ਅਤੇ ਮਜ਼ਬੂਤੀਕਰਣ - ਪੈਦਾਵਾਰ ਤੋਂ ਬਾਅਦ ਪ੍ਰਬੰਧਨ ਅਤੇ ਗੁਣਵੱਤਾ ਵਿੱਚ ਸੁਧਾਰ

(d) ਮਛੇਰਿਆਂ ਅਤੇ ਮੱਛੀ ਪਾਲਕਾਂ ਦੀ ਆਮਦਨ ਦੁੱਗਣੀ ਕਰਨਾ ਅਤੇ ਰੋਜ਼ਗਾਰ ਪੈਦਾ ਕਰਨਾ।

(e) ਖੇਤੀਬਾੜੀ ਦੇ ਜੀਵੀਏ (GVA) ਅਤੇ ਨਿਰਯਾਤ ਵਿੱਚ ਅੰਸ਼ਦਾਨ ਵਧਾਉਣਾ।

(f) ਮਛੇਰਿਆਂ ਅਤੇ ਮੱਛੀ ਪਾਲਕਾਂ ਲਈ ਸਮਾਜਿਕ, ਭੌਤਿਕ ਅਤੇ ਆਰਥਿਕ ਸੁਰੱਖਿਆ

(g) ਮਜ਼ਬੂਤ ​​ਮੱਛੀ ਪਾਲਣ ਪ੍ਰਬੰਧਨ ਅਤੇ ਰੈਗੂਲੇਟਰੀ ਢਾਂਚਾ

ਯੋਜਨਾ ਦੇ ਲਾਭ: ਇੱਕ ਨਜ਼ਰ ਵਿੱਚ

A blue and white background with textAI-generated content may be incorrect.

 

ਮੀਲ ਪੱਥਰ ਅਤੇ ਪ੍ਰਾਪਤੀਆਂ

PMMSY ਨੇ ਭਾਰਤ ਦੇ ਮੱਛੀ ਪਾਲਣ ਖੇਤਰ ਨੂੰ ਮਹੱਤਵਪੂਰਨ ਰੂਪ ਵਿੱਚ ਬਦਲ ਦਿੱਤਾ ਹੈ, ਵਿਕਾਸ, ਸਥਿਰਤਾ ਅਤੇ ਸਮਾਵੇਸ਼ ਨੂੰ ਵਧਾਇਆ ਹੈ।

ਭਾਰਤ ਨੇ 2024-25 ਵਿੱਚ 195 ਲੱਖ ਟਨ ਦਾ ਰਿਕਾਰਡ ਮੱਛੀ ਉਤਪਾਦਨ ਹਾਸਲ ਕੀਤਾ , ਜੋ ਕਿ 2019-20 ਵਿੱਚ 141.64 ਲੱਖ ਟਨ ਤੋਂ ਤੇਜ਼ੀ ਨਾਲ ਵੱਧ ਹੈ।

ਇਹ ਦੇਸ਼ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੱਛੀ ਉਤਪਾਦਕ ਵਜੋਂ ਉਭਰਿਆ ਹੈ , ਜੋ ਕਿ ਵਿਸ਼ਵ ਮੱਛੀ ਉਤਪਾਦਨ ਵਿੱਚ ਲਗਭਗ 8% ਯੋਗਦਾਨ ਪਾਉਂਦਾ ਹੈ ।

ਮੱਛੀ ਪਾਲਣ ਦੇ ਨਿਰਯਾਤ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ, ਜੋ ਕਿ 2019-20 ਵਿੱਚ ₹46,662.85 ਕਰੋੜ ਤੋਂ ਵੱਧ ਕੇ 2023-24 ਵਿੱਚ ₹60,524.89 ਕਰੋੜ ਹੋ ਗਿਆ ਹੈ, ਜਿਸ ਨਾਲ ਵਿਸ਼ਵ ਸਮੁੰਦਰੀ ਖੁਰਾਕ ਬਜ਼ਾਰ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ​​ਹੋਈ ਹੈ।

ਇਨ੍ਹਾਂ ਮੀਲ ਪੱਥਰਾਂ ਤੋਂ ਇਲਾਵਾ, PMMSY ਨੇ ਆਪਣੇ ਮੁੱਖ ਟੀਚਿਆਂ ਦੇ ਅਨੁਕੂਲ ਹੇਠ ਲਿਖੇ ਅਨੁਸਾਰ ਮਹੱਤਵਪੂਰਨ ਪ੍ਰਾਪਤੀਆਂ ਵੀ ਪ੍ਰਦਾਨ ਕੀਤੀਆਂ ਹਨ:

PMMSY ਅਧੀਨ ਮੁੱਖ ਪਹਿਲਕਦਮੀਆਂ

PPMMSY ਲਾਭਪਾਤਰੀ-ਮੁਖੀ ਗਤੀਵਿਧੀਆਂ ਅਤੇ ਉੱਦਮੀ ਮਾਡਲ ਦੇ ਤਹਿਤ ਕੁੱਲ ਪ੍ਰੋਜੈਕਟ ਲਾਗਤ ਦਾ 60% ਤੱਕ ਵਿੱਤੀ ਸਹਾਇਤਾ (₹1.5 ਕਰੋੜ/ਪ੍ਰੋਜੈਕਟ ਤੱਕ) ਪ੍ਰਦਾਨ ਕਰਕੇ ਮੱਛੀ ਪਾਲਣ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ । 2020-21 ਤੋਂ 2024-25 ਤੱਕ, ₹4,061.96 ਕਰੋੜ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ , ਜਿਸ ਵਿੱਚ 99,018 ਮਹਿਲਾਵਾਂ ਸ਼ਾਮਲ ਸਨ। ਰਾਜਾਂ ਨੇ ਮਹਿਲਾ ਲਾਭਪਾਤਰੀਆਂ ਲਈ ਸਮਰਪਿਤ ਵਿੱਤੀ ਸਹਾਇਤਾ ਦੇ ਨਾਲ, ਵਿਆਪਕ ਸਿਖਲਾਈ, ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਪਹਿਲਕਦਮੀਆਂ ਕੀਤੀਆਂ ਹਨ।

ਮੱਛੀ ਪਾਲਣ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ

ਟੈਕਨੋਲੋਜੀ ਰਾਹੀਂ ਜਲਵਾਯੂ ਨੂੰ ਅਨੁਕੂਲ ਬਣਾਉਣਾ

PMMSY ਦੇ ਤਹਿਤ, ਮੱਛੀ ਪਾਲਣ ਵਿਭਾਗ ਨੇ 100 ਤੱਟਵਰਤੀ ਮਛੇਰਿਆਂ ਦੇ ਪਿੰਡਾਂ ਨੂੰ ਜਲਵਾਯੂ ਲਚਕੀਲਾਪਣ ਨੂੰ ਮਜ਼ਬੂਤ ​​ਕਰਨ ਅਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਜੀਵੰਤ ਬਣਾਉਣ ਲਈ ਜਲਵਾਯੂ ਲਚਕੀਲਾਪਣ ਵਾਲੇ ਤੱਟਵਰਤੀ ਮਛੇਰਿਆਂ ਦੇ ਪਿੰਡਾਂ (CRCFV) ਵਜੋਂ ਪਛਾਣਿਆ ਹੈ। ₹3,040.87 ਕਰੋੜ ਦੇ ਕੁੱਲ ਨਿਵੇਸ਼ ਨਾਲ 52,058 ਰਿਜ਼ਰਵਾਇਰ ਪਿੰਜਰੇ, 22,057 ਰੀਸਰਕੁਲੇਟਰੀ ਐਕੁਆਕਲਚਰ ਸਿਸਟਮ (RAS) ਅਤੇ ਬਾਇਓਫਲੋਕ ਯੂਨਿਟਾਂ ਅਤੇ ਰੇਸਵੇਅ ਅਤੇ 1,525 ਸਮੁੰਦਰੀ ਪਿੰਜਰੇ ਦੀ ਸਥਾਪਨਾ ਦੇ ਨਾਲ ਟੈਕਨੋਲੋਜੀ ਨੂੰ ਅਪਣਾਉਣ ਦਾ ਪੱਧਰ ਵਧਾਇਆ ਗਿਆ ਹੈ ।

ਬਾਇਓਫਲੋਕ ਟੈਕਨੋਲੋਜੀ

ਬਾਇਓਫਲੋਕ ਟੈਕਨੋਲੋਜੀ ਇੱਕ ਟਿਕਾਊ ਐਕੁਆਕਲਚਰ ਵਿਧੀ ਹੈ ਜੋ ਲਾਭਦਾਇਕ ਜੀਵਾਣੂਆਂ ਦੀ ਵਰਤੋਂ ਕਰਕੇ ਪਾਣੀ ਵਿੱਚ ਪੌਸ਼ਟਿਕ ਤੱਤਾਂ ਨੂੰ ਰੀਸਾਈਕਲ ਕਰਦੀ ਹੈ। ਇਹ ਜੀਵਾਣੂ ਬਾਇਓਫਲੋਕ ਨਾਮਕ ਝੁੰਡ ਬਣਾਉਂਦੇ ਹਨ, ਜੋ ਕੁਦਰਤੀ ਫੀਡ ਵਜੋਂ ਕੰਮ ਕਰਦੇ ਹਨ ਅਤੇ ਪਾਣੀ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦੇ ਹਨ । ਇਸ ਵਿਧੀ ਲਈ ਬਹੁਤ ਘੱਟ ਜਾਂ ਨਾ ਦੇ ਬਰਾਬਰ ਪਾਣੀ ਦੇ ਆਦਾਨ-ਪ੍ਰਦਾਨ ਦੀ ਜ਼ਰੂਰਤ ਹੁੰਦੀ ਹੈ, ਜੋ ਇਸਨੂੰ ਘੱਟੋ-ਘੱਟ ਸਰੋਤਾਂ ਨਾਲ ਉੱਚ-ਘਣਤਾ ਵਾਲੀ ਮੱਛੀ ਪਾਲਣ ਲਈ ਆਦਰਸ਼ ਬਣਾਉਂਦੀ ਹੈ। ਇਹ ਵਾਤਾਵਰਣ ਅਨੁਕੂਲ ਹੋਣ ਦੇ ਨਾਲ-ਨਾਲ ਉਤਪਾਦਕਤਾ ਨੂੰ ਵਧਾਉਂਦਾ ਹੈ ਇਸਨੂੰ ਮੱਛੀ ਪਾਲਣ ਖੇਤਰ ਵਿੱਚ "ਹਰੇ ਸੂਪ" ਜਾਂ " ਹੈਟਰੋਟ੍ਰੈਫਿਕ ਤਲਾਬ" ਦਾ ਨਾਮ ਦਿੱਤਾ ਗਿਆ ਹੈ ।

ਸਰਕਾਰੀ ਸਹਾਇਤਾ ਲਈ ਅਰਜ਼ੀ ਦੇਣ ਲਈ, ਲਾਭਪਾਤਰੀਆਂ ਨੂੰ ਇਹ ਕਰਨ ਦੀ ਜ਼ਰੂਰਤ ਹੁੰਦੀ ਹੈ:

ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰੋ ਜਿਸ ਵਿੱਚ ਸ਼ਾਮਲ ਹਨ:

ਮੱਛੀਆਂ ਦੀਆਂ ਕਿਸਮਾਂ ਜਿਨ੍ਹਾਂ ਦੀ ਕਾਸ਼ਤ ਕੀਤੀ ਜਾਣੀ ਹੈ

ਪੂੰਜੀ ਅਤੇ ਆਵਰਤੀ ਲਾਗਤਾਂ

ਜ਼ਮੀਨ ਦੀ ਮਾਲਕੀ ਦਾ ਸਬੂਤ ਜਾਂ ਘੱਟੋ-ਘੱਟ ਸੱਤ ਵਰ੍ਹਿਆਂ ਲਈ ਰਜਿਸਟਰਡ ਲੀਜ਼।

ਰੋਜ਼ਗਾਰ ਅਤੇ ਉਤਪਾਦਨ ਲਾਭ

ਲਾਗੂ ਕਰਨ ਲਈ ਸਮਾਂ-ਸੀਮਾ

ਅਗਲੇਰੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪ੍ਰੋਜੈਕਟ ਰਿਪੋਰਟ ਜ਼ਿਲ੍ਹਾ ਮੱਛੀ ਪਾਲਣ ਦਫ਼ਤਰ ਨੂੰ ਪ੍ਰਸਤੁੱਤ ਕਰੋ।

ਇਸ ਯੋਜਨਾ ਦੇ ਤਹਿਤ, ਲਾਭਪਾਤਰੀ ਹੇਠ ਲਿਖੇ ਅਨੁਸਾਰ ਸਰਕਾਰੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ:

ਤਲਾਬਾਂ ਦੇ ਲਈ:

* ਇੱਕ ਵਿਅਕਤੀ 0.1 ਹੈਕਟੇਅਰ ਦੀਆਂ 2 ਇਕਾਈਆਂ ਤੱਕ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

* ਸਮੂਹਾਂ ਜਾਂ ਸੁਸਾਇਟੀਆਂ ਨੂੰ 0.1 ਹੈਕਟੇਅਰ ਦੀਆਂ 2 ਇਕਾਈਆਂ ਨੂੰ ਸਮੂਹ/ਸਮਾਜ ਦੇ ਮੈਂਬਰਾਂ ਦੀ ਗਿਣਤੀ ਨਾਲ ਗੁਣਾ ਕਰਕੇ ਪ੍ਰਤੀ ਸਮੂਹ 0.1 ਹੈਕਟੇਅਰ ਦੀਆਂ 20 ਇਕਾਈਆਂ ਦੀ ਸੀਮਾ ਦੇ ਨਾਲ ਸਹਾਇਤਾ ਪ੍ਰਾਪਤ ਹੋ ਸਕਦੀ ਹੈ।

ਟੈਂਕਾਂ ਲਈ:

* ਇੱਕ ਵਿਅਕਤੀ ਇੱਕ ਵੱਡੇ, ਇੱਕ ਦਰਮਿਆਨੇ, ਜਾਂ ਇੱਕ ਛੋਟੇ ਟੈਂਕ ਸੈੱਟਅੱਪ ਲਈ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

* ਸਮੂਹ ਜਾਂ ਸੁਸਾਇਟੀਆਂ 2 ਵੱਡੇ, 3 ਦਰਮਿਆਨੇ, ਜਾਂ 4 ਛੋਟੇ ਟੈਂਕ ਸੈੱਟਅੱਪ ਲਈ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ।

ਕਿਸਾਨ ਉਤਪਾਦਕ ਸੰਗਠਨਾਂ (FFPOs) ਲਈ, ਲਾਗੂਕਰਣ ਵੇਰਵੇ ਅਤੇ ਖੇਤਰ ਸੀਮਾਵਾਂ ਸਬੰਧਿਤ ਅਥਾਰਰਿਟੀ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ।

ਮੁੱਲ ਲੜੀ ਨੂੰ ਮਜ਼ਬੂਤ ​​ਕਰਨ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ, PMMSY ਨੇ ਵਿਆਪਕ ਬੁਨਿਆਦੀ ਢਾਂਚੇ ਨੂੰ ਪ੍ਰਵਾਨਗੀ ਦਿੱਤੀ ਹੈ :

 58 ਮੱਛੀ ਫੜਨ ਵਾਲੇ ਪੋਰਟਸ ਅਤੇ ਲੈਂਡਿੰਗ ਕੇਂਦਰਾਂ ਲਈ ਕੁੱਲ ₹ 3281.31 ਕਰੋੜ ਦਾ ਖਰਚਾ

ਕੁੱਲ ਖਰਚ: ₹ 1568.11 ਕਰੋੜ:  734 ਆਈਸ ਪਲਾਂਟ/ਕੋਲਡ ਸਟੋਰੇਜ, 21 ਆਧੁਨਿਕ ਥੋਕ ਮੱਛੀ ਬਜ਼ਾਰ (3 ਸਮਾਰਟ ਬਾਜ਼ਾਰਾਂ ਸਮੇਤ), 192 ਮੱਛੀ ਰੀਟੇਲ ਬਜ਼ਾਰ, 6,410 ਮੱਛੀ ਕਿਓਸਕ, 134 ਮੁੱਲ-ਵਰਧਿਤ ਉੱਦਮ ਇਕਾਈਆਂ

27,297 ਵਾਢੀ ਤੋਂ ਬਾਅਦ ਮੱਛੀ ਟ੍ਰਾਂਸਪੋਰਟ ਯੂਨਿਟ, ਅਤੇ ਡਿਜੀਟਲ ਮੱਛੀ ਵਪਾਰ ਲਈ 5 ਈ-ਪਲੈਟਫਾਰਮ

 

ਪੈਦਾਵਾਰ ਤੋਂ ਬਾਅਦ ਅਤੇ ਮਾਰਕੀਟਿੰਗ ਈਕੋਸਿਸਟਮ ਨੂੰ ਮਜ਼ਬੂਤ ​​ਕਰਨਾ

ਇਸ ਤੋਂ ਇਲਾਵਾ, ਮੱਛੀ ਪਾਲਣ ਉਤਪਾਦਕ ਸੰਗਠਨਾਂ (FFPOs) ਦੇ ਰੂਪ ਵਿੱਚ 2,195 ਮੱਛੀ ਪਾਲਣ ਸਹਿਕਾਰੀ ਸਭਾਵਾਂ ਨੂੰ ₹544.85 ਕਰੋੜ ਦੇ ਪ੍ਰੋਜੈਕਟ ਖਰਚ ਨਾਲ ਸਮਰਥਨ ਦਿੱਤਾ ਗਿਆ ਹੈ , ਜਿਸ ਨਾਲ ਬਿਹਤਰ ਬਜ਼ਾਰ ਸਬੰਧ, ਸੌਦੇਬਾਜ਼ੀ ਦੀ ਸਮਰੱਥਾ, ਅਤੇ ਉੱਚ ਰਿਟਰਨ ਲਈ ਟਿਕਾਊ ਮੁੱਲ ਲੜੀ ਨੂੰ ਸਮਰੱਥ ਬਣਾਇਆ ਗਿਆ ਹੈ।

ਮੱਛੀ ਪਾਲਣ ਮੁੱਲ ਲੜੀ ਵਿੱਚ ਲਚਕੀਲਾਪਣ ਅਤੇ ਕੁਸ਼ਲਤਾ ਨੂੰ ਮਜ਼ਬੂਤ ​​ਕਰਨ ਲਈ, ਸਰਕਾਰ ਨੇ 8 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਸਾਹ ਯੋਜਨਾ (PM-MKSSY) ਨੂੰ PMMSY ਦੀ ਇੱਕ ਕੇਂਦਰੀ ਖੇਤਰ ਉਪ-ਯੋਜਨਾ ਵਜੋਂ ਪ੍ਰਵਾਨਗੀ ਦਿੱਤੀ । ਇਹ ਯੋਜਨਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਾਰ ਵਰ੍ਹਿਆਂ ਲਈ, ਵਿੱਤੀ ਵਰ੍ਹੇ 2023-24 ਤੋਂ ਵਿੱਤੀ ਵਰ੍ਹੇ 2026-27 ਤੱਕ, ₹6,000 ਕਰੋੜ ਦੇ ਨਿਵੇਸ਼ ਨਾਲ ਲਾਗੂ ਕੀਤੀ ਜਾ ਰਹੀ ਹੈ।

PM-MKSSY ਮੱਛੀ ਪਾਲਣ ਖੇਤਰ ਦੇ ਰਸਮੀਕਰਣ, ਜਲ-ਪਾਲਣ ਬੀਮੇ ਨੂੰ ਉਤਸ਼ਾਹਿਤ ਕਰਨ, ਮੁੱਲ ਲੜੀ ਕੁਸ਼ਲਤਾ ਵਿੱਚ ਸੁਧਾਰ, ਅਤੇ ਸੁਰੱਖਿਅਤ ਮੱਛੀ ਉਤਪਾਦਨ ਲਈ ਸੁਰੱਖਿਆ ਅਤੇ ਗੁਣਵੱਤਾ ਪ੍ਰਣਾਲੀਆਂ ਨੂੰ ਅਪਣਾਉਣ 'ਤੇ ਕੇਂਦ੍ਰਿਤ ਕਰਦਾ ਹੈ।

ਅਪ੍ਰੈਲ 2025 ਤੱਕ, ਇਸ ਯੋਜਨਾ ਦੇ ਤਹਿਤ ₹11.84 ਕਰੋੜ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ ਤਾਂ ਜੋ ਇਸਨੂੰ ਜਲਦੀ ਲਾਗੂ ਕੀਤਾ ਜਾ ਸਕੇ।

PM-MKSSY: ਮੁੱਲ ਲੜੀ ਅਤੇ ਲਚਕੀਲੇਪਣ ਨੂੰ ਮਜ਼ਬੂਤ ​​ਕਰਨਾ

 

ਐੱਨਐੱਫਡੀਪੀ ਪੋਰਟਲ ਰਾਹੀਂ ਡਿਜੀਟਲ ਪਰਿਵਰਤਨ

PM-MKSSY ਦੇ ਹਿੱਸੇ ਵਜੋਂ, ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੈਟਫਾਰਮ (NFDP) 11 ਸਤੰਬਰ 2024 ਨੂੰ ਲਾਂਚ ਕੀਤਾ ਗਿਆ ਸੀ। ਇਹ ਯੋਜਨਾ ਦੇ ਲਾਭਾਂ ਤੱਕ ਪਹੁੰਚ ਕਰਨ ਲਈ ਇੱਕ ਸਿੰਗਲ-ਵਿੰਡੋ ਸਿਸਟਮ ਪ੍ਰਦਾਨ ਕਰਦਾ ਹੈ।

ਇਸ ਪਲੈਟਫਾਰਮ ਦਾ ਉਦੇਸ਼ ਸਾਰੇ ਹਿੱਸੇਦਾਰਾਂ ਲਈ ਕੰਮ-ਅਧਾਰਿਤ ਡਿਜੀਟਲ ਪਛਾਣ ਬਣਾ ਕੇ ਮੱਛੀ ਪਾਲਣ ਅਤੇ ਜਲ-ਪਾਲਣ ਖੇਤਰ ਨੂੰ ਰਸਮੀ ਬਣਾਉਣਾ ਹੈ। ਇਹ ਮਛੇਰਿਆਂ, ਮੱਛੀ ਪਾਲਕਾਂ, ਸਹਿਕਾਰੀ ਸਭਾਵਾਂ, ਉੱਦਮਾਂ ਅਤੇ ਹੋਰ ਮੁੱਲ ਲੜੀ ਦੇ ਅਦਾਕਾਰਾਂ ਦਾ ਇੱਕ ਕੇਂਦਰੀਕ੍ਰਿਤ ਡੇਟਾਬੇਸ ਵੀ ਬਣਾ ਰਿਹਾ ਹੈ।

 

ਐੱਨਐੱਫਡੀਪੀ ਲਾਭਪਾਤਰੀਆਂ ਨੂੰ ਸੰਸਥਾਗਤ ਕਰਜ਼ਾ, ਮੱਛੀ-ਪਾਲਣ ਬੀਮਾ, ਟਰੇਸੇਬਿਲਟੀ ਪ੍ਰਣਾਲੀਆਂ ਅਤੇ ਪ੍ਰਦਰਸ਼ਨ-ਲਿੰਕਡ ਪ੍ਰੋਤਸਾਹਨ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ। ਇਹ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਦਾ ਵੀ ਸਮਰਥਨ ਕਰਦਾ ਹੈ ਅਤੇ ਸਿਖਲਾਈ ਅਤੇ ਸਮਰੱਥਾ-ਨਿਰਮਾਣ ਦੇ ਮੌਕੇ ਪ੍ਰਦਾਨ ਕਰਦਾ ਹੈ। 8 ਸਤੰਬਰ 2025 ਤੱਕ , ਪੋਰਟਲ ਨੇ 2.7 ਮਿਲੀਅਨ ਰਜਿਸਟ੍ਰੇਸ਼ਨਾਂ ਨੂੰ ਪਾਰ ਕਰ ਲਿਆ ਹੈ ।

ਸਿੱਟਾ

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਪੰਜ ਵਰ੍ਹਿਆਂ ਨੇ ਇਰਾਦੇ ਨੂੰ ਪ੍ਰਭਾਵ ਵਿੱਚ ਬਦਲ ਦਿੱਤਾ ਹੈ - 195 ਲੱਖ ਟਨ ਦਾ ਰਿਕਾਰਡ ਮੱਛੀ ਉਤਪਾਦਨ ਪ੍ਰਦਾਨ ਕਰਨਾ , 58 ਲੱਖ ਆਜੀਵਿਕਾ ਪੈਦਾ ਕਰਨਾ , 99,018 ਮਹਿਲਾਵਾਂ ਨੂੰ ਸਸ਼ਕਤ ਬਣਾਉਣਾ , ਅਤੇ ਜਲਵਾਯੂ-ਸਮਾਰਟ, ਬਜ਼ਾਰ-ਤਿਆਰ ਮੁੱਲ ਲੜੀ ਬਣਾਉਣਾ । ਇਸ ਯੋਜਨਾ ਨੇ ਵਿਸ਼ਵ ਮੱਛੀ ਪਾਲਣ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ​​ਕੀਤਾ ਹੈ ਜਦੋਂ ਕਿ ਖੇਤਰ ਵਿੱਚ ਸਮਾਵੇਸ਼ੀ ਵਿਕਾਸ, ਰੋਜ਼ੀ-ਰੋਟੀ ਦੇ ਮੌਕੇ ਅਤੇ ਤਕਨੀਕੀ ਤਬਦੀਲੀ ਨੂੰ ਯਕੀਨੀ ਬਣਾਇਆ ਹੈ। ਆਪਣੀਆਂ ਰਿਕਾਰਡ ਪ੍ਰਾਪਤੀਆਂ ਅਤੇ ਅਗਾਂਹਵਧੂ ਪਹਿਲਕਦਮੀਆਂ ਦੇ ਨਾਲ, PMMSY "ਨੀਲੀ ਕ੍ਰਾਂਤੀ" ਨੂੰ ਇੱਕ ਟਿਕਾਊ ਅਤੇ ਲਚਕੀਲਾ ਭਵਿੱਖ ਵੱਲ ਅੱਗੇ ਵਧਾਉਣਾ ਜਾਰੀ ਰੱਖਦਾ ਹੈ।

ਹਵਾਲੇ:

ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ

https://www.myscheme.gov.in/schemes/pmmsy

  https://dof.gov.in/schemes/pmmkssy#

https://nfdp.dof.gov.in/nfdp/#/

https://dof.gov.in/launch-pmmsy-honble-prime-minister-10092020

ਪੀਆਈਬੀ ਪ੍ਰੈੱਸ ਰਿਲੀਜ਼ਾਂ

https://dof.gov.in/sites/default/files/2020-08/PressReleasebyPIBonPradhanMantriMatsyaSampadaYojanaon20-05-2020.pdf#:~:text=fisheries%20sector%20in%20India%E2%80%9D%20with,25%20in%20all%20States%2FUnion%20Territ

https://www.pib.gov.in/PressReleseDetailm.aspx?PRID=2101775#:~:text=As%20the%20approved%20time%20period,approved%20by%20the%20Union%20ਕੈਬਿਨੇਟ

https://www.pib.gov.in/PressReleasePage.aspx?PRID=2143904#:~:text=Shri%20George%20Kurian%2C%20Minister%20of,more%20prosperous%20and%20sustainable%20future

https://www.pib.gov.in/PressReleseDetailm.aspx?PRID=2157844

https://www.pib.gov.in/PressReleasePage.aspx?PRID=2117253

https://www.pib.gov.in/PressReleseDetailm.aspx?PRID=2112266

https://www.pib.gov.in/PressReleasePage.aspx?PRID=2158313

ਪੀਆਈਬੀ ਬੈਕਗ੍ਰਾਉਂਡਰ

https://www.pib.gov.in/PressNoteDetails.aspx?NoteId=152138&ModuleId=3

https://www.pib.gov.in/PressNoteDetails.aspx?id=155080&NoteId=155080&ModuleId=3


Click here to see PDF

 

***************

ਐੱਸਕੇ/ਐੱਸਐੱਮ

(Backgrounder ID: 155188) Visitor Counter : 2
Provide suggestions / comments
Read this release in: Urdu , English , Hindi
Link mygov.in
National Portal Of India
STQC Certificate