Economy
ਭਾਰਤੀ ਵਣਜ ਅਤੇ ਵਪਾਰ ਦੇ ਵਿਕਾਸ ਦੇ ਲਈ ਜੀਐੱਸਟੀ ਦਾ ਸਰਲੀਕਰਣ
ਸਰਲੀਕ੍ਰਿਤ ਟੈਕਸੇਸ਼ਨ ਦੇ ਮਾਧਿਅਮ ਨਾਲ ਵਪਾਰ ਨੂੰ ਮਜ਼ਬੂਤ ਕਰਨਾ
Posted On:
05 SEP 2025 5:50PM
बिन्दु
ਮੁੱਖ ਬਿੰਦੂ
• ਲੈਦਰ, ਫੁਟਵੀਅਰ ਅਤੇ ਸਬੰਧਿਤ ਕੰਮਾਂ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ।
• ਪੈਕੇਜਿੰਗ ਪੇਪਰ 'ਤੇ ਜੀਐੱਸਟੀ ਘਟਾ ਕੇ 5% ਕੀਤਾ ਗਿਆ ਅਤੇ ਵਪਾਰਕ ਸਾਮਾਨ ਵਾਲੇ ਵਾਹਨਾਂ 'ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ।
• ਟੈਕਸਟਾਈਲ ਉਦਯੋਗ ਵਿੱਚ ਵੱਡੇ ਸੁਧਾਰ, ਮਨੁੱਖ ਦੁਆਰਾ ਫਾਇਬਰ ਵਿੱਚ 18% ਤੋਂ ਘਟਾ ਕੇ 5% ਅਤੇ ਧਾਗੇ ਨੂੰ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ।
• ਖਿਡੌਣਿਆਂ ਅਤੇ ਖੇਡਾਂ ਦੇ ਸਮਾਨ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ, ਜਿਸ ਨਾਲ ਉਹ ਹੋਰ ਵੀ ਕਿਫਾਇਤੀ ਹੋ ਗਏ।
• ਪ੍ਰੋਸੈੱਸਡ ਫਲਾਂ, ਸਬਜ਼ੀਆਂ ਅਤੇ ਗਿਰੀਆਂ 'ਤੇ ਜੀਐੱਸਟੀ ‘ਤੇ ਹੁਣ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ।
ਜਾਣ-ਪਹਿਚਾਣ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਦੀ ਪ੍ਰਧਾਨਗੀ ਵਿੱਚ 3 ਸਤੰਬਰ, 2025 ਨੂੰ ਹੋਈ ਜੀਐੱਸਟੀ ਪਰਿਸ਼ਦ ਦੀ 56ਵੀਂ ਮੀਟਿੰਗ ਵਿੱਚ ਵਪਾਰ ਅਤੇ ਵਣਜ ਦੇ ਮੁੱਖ ਖੇਤਰਾਂ ਵਿੱਚ ਦਰਾਂ ਵਿੱਚ ਮਹੱਤਵਪੂਰਨ ਕਟੌਤੀ ਦੇ ਨਾਲ ਇੱਕ ਸਰਲ ਜੀਐੱਸਟੀ ਢਾਂਚਾ ਪੇਸ਼ ਕੀਤਾ ਗਿਆ ਹੈ। ਲੈਦਰ, ਫੁਟਵੀਅਰ, ਕਾਗਜ਼, ਟੈਕਸਟਾਈਲ, ਹੈਂਡੀਕ੍ਰਾਫਟਸ, ਖਿਡੌਣੇ, ਪੈਕੇਜਿੰਗ ਅਤੇ ਲੌਜਿਸਟਿਕਸ ਵਰਗੇ ਮਹੱਤਵਪੂਰਨ ਉਦਯੋਗਾਂ ਨੂੰ ਇਸ ਸੁਧਾਰ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।
ਕਈ ਵਸਤੂਆਂ 'ਤੇ ਜੀਐੱਸਟੀ ਸਲੈਬਾਂ ਨੂੰ 5% ਤੱਕ ਘਟਾ ਕੇ ਅਤੇ ਆਵਾਜਾਈ ਅਤੇ ਸੰਬੰਧਿਤ ਖੇਤਰਾਂ ਵਿੱਚ ਦਰਾਂ ਨੂੰ ਤਰਕਸੰਗਤ ਬਣਾ ਕੇ, ਇਨ੍ਹਾਂ ਸੁਧਾਰਾਂ ਦਾ ਉਦੇਸ਼ ਖਪਤਕਾਰਾਂ ਲਈ ਲਾਗਤਾਂ ਨੂੰ ਘਟਾਉਣਾ, ਵਪਾਰੀਆਂ ਲਈ ਪਾਲਣਾ ਨੂੰ ਆਸਾਨ ਬਣਾਉਣਾ ਅਤੇ ਭਾਰਤੀ ਕਾਰੋਬਾਰਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ।

“ਜਦੋਂ ਖਪਤ ਵਧੇਗੀ, ਤਾਂ ਐੱਮਐੱਸਐੱਮਈ ਪੱਧਰ 'ਤੇ ਪੈਦਾ ਹੋਣ ਵਾਲੀਆਂ ਬਹੁਤ ਸਾਰੀਆਂ ਵਸਤੂਆਂ ਦੀ ਮੰਗ ਵੀ ਵਧੇਗੀ। ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਵਧੇਗਾ। ਦੂਜੇ ਪਾਸੇ, ਦੋ ਸਲੈਬਾਂ ਦੀ ਸਿਰਜਣਾ ਐੱਮਐੱਸਐੱਮਈ 'ਤੇ ਪਾਲਣਾ ਦੇ ਬੋਝ ਨੂੰ ਕਾਫ਼ੀ ਘਟਾ ਦੇਵੇਗੀ।" –ਐਸੋਚੈਮ ਦੇ ਸਕੱਤਰ ਜਨਰਲ, ਸ਼੍ਰੀ ਮਨੀਸ਼ ਸਿੰਘਲ
ਲੈਦਰ ਅਤੇ ਫੁਟਵੀਅਰ

ਭਾਰਤ ਵਿੱਚ ਲੈਦਰ ਅਤੇ ਫੁਟਵੀਅਰ ਖੇਤਰ ਦਾ ਇੱਕ ਪ੍ਰਮੁੱਖ ਰੋਜ਼ਗਾਰਦਾਤਾ ਹੈ, ਜਿਸ ਦਾ ਇੱਕ ਮਜ਼ਬੂਤ ਨਿਰਯਾਤ ਅਧਾਰ ਹੈ। ਇੱਥੇ ਜੀਐੱਸਟੀ ਨੂੰ ਤਰਕਸੰਗਤ ਬਣਾਉਣ ਨਾਲ ਨਿਰਮਾਤਾਵਾਂ 'ਤੇ ਬੋਝ ਘਟਦਾ ਹੈ ਅਤੇ ਉਤਪਾਦਾਂ ਨੂੰ ਖਪਤਕਾਰਾਂ ਲਈ ਵਧੇਰੇ ਪਹੁੰਚਯੋਗ ਬਣਾਇਆ ਜਾਂਦਾ ਹੈ।
- ਚਾਮੋਇਸ ਲੈਦਰ, ਲੈਦਰ ਜਾਂ ਲੈਦਰ ਫਾਇਬਰ 'ਤੇ ਆਧਾਰਿਤ ਰਚਨਾ ਵਾਲਾ ਲੈਦਰ, ਅਤੇ ਟੈਨਿੰਗ ਜਾਂ ਕ੍ਰਸਟਿੰਗ ਤੋਂ ਬਾਅਦ ਤਿਆਰ ਲੈਦਰ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
• 2500 ਰੁਪਏ ਪ੍ਰਤੀ ਜੋੜੀ ਤੱਕ ਦੀ ਕੀਮਤ ਵਾਲੇ ਫੁਟਵੀਅਰ 'ਤੇ ਹੁਣ ਸਿਰਫ਼ 5% ਜੀਐੱਸਟੀ ਲੱਗੇਗਾ, ਜਿਸ ਦਾ ਸਿੱਧਾ ਲਾਭ ਖਪਤਕਾਰਾਂ ਨੂੰ ਮਿਲੇਗਾ।
• ਜਾਨਵਰਾਂ ਦੀ ਚਮੜੀ ਅਤੇ ਲੈਦਰ ਨਾਲ ਸਬੰਧਿਤ ਕੰਮ (ਜੋ ਕਿ ਅਧਿਆਇ 41 ਦੇ ਅਧੀਨ ਆਉਂਦੇ ਹਨ) ਦੀ ਸਪਲਾਈ 'ਤੇ ਟੈਕਸ ਵੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਐੱਮਐੱਸਐੱਮਈ ਉਤਪਾਦਨ ਲਾਗਤਾਂ ਘਟੀਆਂ ਹਨ।
• ਘੱਟ ਟੈਕਸ ਲਗਾਉਣ ਨਾਲ ਭਾਰਤੀ ਫੁਟਵੀਅਰ ਅਤੇ ਲੈਦਰ ਦੇ ਨਿਰਯਾਤ ਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ।
ਈ-ਕੌਮਰਸ, ਪੇਪਰ ਅਤੇ ਪੈਕੇਜਿੰਗ
ਈ-ਕੌਮਰਸ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਹੈ, ਜੋ ਕਿ ਲਾਗਤ-ਪ੍ਰਭਾਵਸ਼ਾਲੀ ਪੈਕੇਜਿੰਗ ਅਤੇ ਲੌਜਿਸਟਿਕਸ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਸ ਖੇਤਰ ਵਿੱਚ ਜੀਐੱਸਟੀ ਵਿੱਚ ਕਟੌਤੀ ਨਾਲ ਕਾਰੋਬਾਰਾਂ ਅਤੇ ਖਪਤਕਾਰਾਂ ਦੋਵਾਂ ਲਈ ਲਾਗਤ ਘੱਟ ਹੁੰਦੀ ਹੈ।
- ਪੈਕਿੰਗ ਪੇਪਰ, ਕੇਸ, ਕਾਰਟਨ, ਡੱਬੇ (ਕੋਰਗੇਟਿਡ ਪੇਪਰ ਜਾਂ ਨੌਨ-ਕੋਰਗੇਟਿਡ ਪੇਪਰ ਜਾਂ ਪੇਪਰ ਬੋਰਡ) ਅਤੇ ਪੇਪਰ ਪਲਪ ਮੋਲਡਿਡ ਟ੍ਰੇਅ ਹੁਣ 5% ਟੈਕਸ ਦੇ ਅਧੀਨ ਹਨ, ਜਿਸ ਨਾਲ ਪ੍ਰਤੀ ਔਰਡਰ ਪੈਕੇਜਿੰਗ ਅਤੇ ਸ਼ਿਪਿੰਗ ਲਾਗਤ ਘਟੇਗੀ।
• ਇਹ ਲੌਜਿਸਟਿਕਸ ਅਤੇ ਪੈਕੇਜਿੰਗ ਲਾਗਤਾਂ ਨੂੰ ਘਟਾਵੇਗਾ, ਜਿਸ ਨਾਲ ਖਪਤਕਾਰਾਂ ਲਈ ਸਾਮਾਨ ਵਧੇਰੇ ਕਿਫਾਇਤੀ ਬਣ ਜਾਵੇਗਾ। ਇਹ ਫੂਡ ਪ੍ਰੋਸੈੱਸਿੰਗ ਯੂਨਿਟਾਂ ਨੂੰ ਵੀ ਮਦਦ ਕਰੇਗਾ।
• ਇਹ ਪ੍ਰਤੀ ਸ਼ਿਪਮੈਂਟ ਪੈਕਿੰਗ ਲਾਗਤ ਨੂੰ ਘਟਾਵੇਗਾ ਅਤੇ ਈ-ਕੌਮਰਸ ਪਲੈਟਫਾਰਮਾਂ ਅਤੇ ਥੋਕ ਬਜ਼ਾਰਾਂ 'ਤੇ ਐੱਮਐੱਸਐੱਮਈ ਵਿਕਰੇਤਾਵਾਂ ਨੂੰ ਲਾਭ ਪਹੁੰਚਾਏਗਾ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਮਾਰਜਿਨ ਅਤੇ ਖਪਤਕਾਰਾਂ ਨੂੰ ਖਰੀਦ ਦਾ ਸਮਰੱਥ ਪ੍ਰਾਪਤ ਹੋਵੇਗਾ।
- ਟਰੱਕਾਂ ਅਤੇ ਡਿਲੀਵਰੀ ਵੈਨਾਂ 'ਤੇ ਜੀਐੱਸਟੀ ਵਿੱਚ ਕਟੌਤੀ (28% ਤੋਂ 18% ਤੱਕ) ਪ੍ਰਤੀ ਟਨ-ਕਿਲੋਮੀਟਰ ਮਾਲ ਆਵਾਜਾਈ ਦੀਆਂ ਦਰਾਂ ਨੂੰ ਘਟਾਉਂਦੀ ਹੈ, ਜਿਸ ਨਾਲ ਆਖਰੀ-ਮੀਲ ਡਿਲੀਵਰੀ ਦੀ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ। ਟਰੱਕ ਭਾਰਤ ਦੀ ਸਪਲਾਈ ਚੇਨ ਦੀ ਰੀੜ੍ਹ ਦੀ ਹੱਡੀ ਹਨ। ਭਾਰਤ ਦੇ ਮਾਲ ਆਵਾਜਾਈ ਦਾ 65%-70% ਹਿੱਸਾ ਇਨ੍ਹਾਂ ਟਰੱਕਾਂ ਦੁਆਰਾ ਢੋਇਆ ਜਾਂਦਾ ਹੈ।
• ਸਸਤੇ ਟਰੱਕ ਸਿੱਧੇ ਤੌਰ 'ਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰਨਗੇ, ਜਿਸ ਨਾਲ ਨਿਰਯਾਤ ਮੁਕਾਬਲੇਬਾਜ਼ੀ ਵਿੱਚ ਸੁਧਾਰ ਹੋਵੇਗਾ
• ਸੰਯੁਕਤ ਪ੍ਰਭਾਵ ਲੌਜਿਸਟਿਕਸ, ਵੇਅਰਹਾਊਸਿੰਗ ਅਤੇ ਔਨਲਾਈਨ ਰਿਟੇਲ ਈਕੋਸਿਸਟਮ ਦਾ ਸਮਰਥਨ ਕਰਦਾ ਹੈ, ਜਿਸ ਨਾਲ ਵਿਸ਼ਵਵਿਆਪੀ ਸਪਲਾਈ ਚੇਨਾਂ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਵਿੱਚ ਵਾਧਾ ਹੁੰਦਾ ਹੈ।
ਇਹ ਉਦਯੋਗ ਲਈ ਬਹੁਤ ਫਾਇਦੇਮੰਦ ਹੋਵੇਗਾ, ਖਾਸ ਤੌਰ ‘ਤੇ ਐੱਮਐੱਸਐੱਮਈ ਸੈਕਟਰ ਲਈ, ਕਿਉਂਕਿ ਜੀਐੱਸਟੀ ਦਰਾਂ ਵਿੱਚ ਕਮੀ ਨਾਲ ਸਥਾਨਕ ਬਜ਼ਾਰ ਵਿੱਚ ਮੰਗ ਵਧੇਗੀ, ਲੋਕ ਆਸਾਨੀ ਨਾਲ ਖਰੀਦਦਾਰੀ ਕਰ ਸਕਣਗੇ ਅਤੇ ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲਣ ਦੀ ਵੱਧ ਸੰਭਾਵਨਾ ਹੈ।" - ਵਿਲਾਇਤ ਇੰਡਸਟਰੀਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ, ਸ਼੍ਰੀ ਹਰੀਸ਼ ਜੋਸ਼ੀ
ਲੱਕੜ ਦੇ ਉਤਪਾਦ
ਖੇਤੀ-ਅਧਾਰਿਤ ਅਤੇ ਵਾਤਾਵਰਣ ਅਨੁਕੂਲ ਲੱਕੜ ਦੇ ਵਿਕਲਪਾਂ ‘ਤੇ ਘੱਟ ਟੈਕਸ ਲਗਦਾ ਹੈ, ਜਿਸ ਨਾਲ ਟਿਕਾਊ ਮੈਨੂਫੈਕਚਰਿੰਗ ਅਤੇ ਐੱਮਐੱਸਐੱਮਈ ਮੁਕਾਬਲੇਬਾਜ਼ੀ ਨੂੰ ਹੁਲਾਰਾ ਮਿਲਦਾ ਹੈ।
• ਚੌਲਾਂ ਦੇ ਭੂਸ ਬੋਰਡਾਂ, ਗਲਾਸਫਾਈਬਰ ਰੀਇਨਫੋਰਸਡ ਜਿਪਸਮ ਬੋਰਡਾਂ, ਸੀਮਿੰਟ ਬਾਂਡਿਡ ਪਾਰਟੀਕਲ ਬੋਰਡਾਂ, ਜੂਟ ਪਾਰਟੀਕਲ ਬੋਰਡਾਂ, ਬੈਗਾਸ ਬੋਰਡਾਂ, ਸੀਸਲ ਫਾਈਬਰ ਬੋਰਡਾਂ ਆਦਿ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕੀਤੀ ਗਈ।
• ਵੇਨੀਅਰਿੰਗ ਲਈ ਸ਼ੀਟ, ਬੈਂਬੂ ਫਲੋਰਿੰਗ, ਕਾਸਕਸ, ਬੈਰਲ, ਵੈਟ, ਲੱਕੜ ਦੇ ਟੱਬ ਸ਼ਾਮਲ ਹਨ।
• ਲੱਕੜ ਦੇ ਨਿਰਮਾਣ ਵਿੱਚ ਐੱਮਐੱਸਐੱਮਈ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਹੁਲਾਰਾ ਦੇਣਾ।
• ਇਸ ਨਾਲ ਬਹੁਤ ਸਾਰੀਆਂ ਐੱਮਐੱਸਐੱਮਈ ਲੱਕੜ ਨਿਰਮਾਣ ਇਕਾਈਆਂ ਦੇ ਉਤਪਾਦ ਪ੍ਰਤੀਯੋਗ ਬਣਨਗੇ।
ਹੈਂਡੀਕ੍ਰਾਫਟਸ
ਕਾਰੀਗਰਾਂ ਅਤੇ ਨਿਰਯਾਤ ਲਈ ਮਹੱਤਵਪੂਰਨ ਹੈਂਡੀਕ੍ਰਾਫਟਸ ਖੇਤਰ ਨੂੰ ਟੈਕਸਾਂ ਦੇ ਸਰਲੀਕਰਨ ਤੋਂ ਲਾਭ ਮਿਲਦਾ ਹੈ, ਜਿਸ ਨਾਲ ਰਵਾਇਤੀ ਵਸਤੂਆਂ ਵਧੇਰੇ ਕਿਫਾਇਤੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਦੀਆਂ ਹਨ।
• ਲੱਕੜ, ਪੱਥਰ ਅਤੇ ਧਾਤ ਤੋਂ ਬਣੀਆਂ ਮੂਰਤੀਆਂ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
• ਇਹ ਪੇਂਟਿੰਗਾਂ, ਡਰਾਇੰਗਾਂ, ਅਸਲੀ ਉੱਕਰੀ, ਹੱਥ ਨਾਲ ਬਣੀਆਂ ਮੋਮਬੱਤੀਆਂ, ਉੱਕਰੀ ਹੋਈ ਲੱਕੜ ਦੇ ਉਤਪਾਦਾਂ, ਬੈਗ ਅਤੇ ਪਰਸ ਸਮੇਤ ਹੈਂਡਬੈਗ, ਪੱਥਰ ਦੀਆਂ ਕਲਾਕ੍ਰਿਤੀਆਂ, ਪੱਥਰ ਦੀ ਜੜ੍ਹਾਈ ਦਾ ਕੰਮ, ਮਿੱਟੀ ਅਤੇ ਟੈਰਾਕੋਟਾ ਦੇ ਟੇਬਲਵੇਅਰ ਅਤੇ ਕਿਚਨਵੇਅਰ 'ਤੇ ਲਾਗੂ ਹੁੰਦਾ ਹੈ।
• ਇਸ ਵਿੱਚ ਕੱਚ ਦੀਆਂ ਮੂਰਤੀਆਂ, ਲੋਹਾ, ਐਲੂਮੀਨੀਅਮ, ਪਿੱਤਲ/ਤਾਂਬਾ ਆਦਿ ਦੀਆਂ ਕਲਾਕ੍ਰਿਤੀਆਂ ਸ਼ਾਮਲ ਹਨ।
• ਇਨ੍ਹਾਂ ਸੁਧਾਰਾਂ ਨਾਲ ਭਾਰਤ ਦੀ ਸੱਭਿਆਚਾਰਕ ਅਰਥਵਿਵਸਥਾ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਮਜ਼ਬੂਤ ਹੋਵੇਗੀ।
"ਹੁਣ, ਜੀਐੱਸਟੀ ਸਾਡੇ ਦੇਸ਼ ਵਿੱਚ ਵਪਾਰੀਆਂ ਅਤੇ ਖਪਤਕਾਰਾਂ ਲਈ ਇੱਕ ਨਵਾਂ ਸੁਨਹਿਰੀ ਯੁੱਗ ਲੈ ਕੇ ਆਇਆ ਹੈ। ਅੱਜ ਤੋਂ, ਸਾਡੇ ਵਪਾਰੀਆਂ ਅਤੇ ਖਪਤਕਾਰਾਂ ਲਈ ਵੀ ਇੱਕ ਸੁਨਹਿਰੀ ਯੁੱਗ ਆ ਗਿਆ ਹੈ।" - ਸ਼੍ਰੀ ਪ੍ਰਵੀਨ ਸਾਹੂ, ਵਿੱਤੀ ਸਲਾਹਕਾਰ, ਚੈਂਬਰ ਆਫ ਕੌਮਰਸ
ਵਪਾਰਕ ਸਾਮਾਨ ਵਾਹਨ

ਭਾਰਤ ਦੇ ਲੌਜਿਸਟਿਕਸ ਦੀ ਰੀੜ੍ਹ ਦੀ ਹੱਡੀ ਹੋਣ ਦੇ ਨਾਤੇ, ਟਰੱਕਾਂ ਅਤੇ ਡਿਲੀਵਰੀ ਵੈਨਾਂ ਨੂੰ ਘਟੇ ਹੋਏ ਜੀਐੱਸਟੀ ਦਾ ਫਾਇਦਾ ਹੁੰਦਾ ਹੈ ਜਿਸ ਨਾਲ ਆਵਾਜਾਈ ਅਤੇ ਨਿਰਯਾਤ ਲਾਗਤਾਂ ਘੱਟ ਹੁੰਦੀਆਂ ਹਨ।
• ਵਪਾਰਕ ਮਾਲ ਵਾਹਨਾਂ 'ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ।
• ਟਰੱਕ ਮਾਲਕਾਂ ਲਈ ਪੂੰਜੀ ਲਾਗਤਾਂ ਨੂੰ ਘਟਾਉਂਦਾ ਹੈ, ਪ੍ਰਤੀ ਟਨ-ਕਿਲੋਮੀਟਰ ਭਾੜੇ ਦੀਆਂ ਦਰਾਂ ਘਟਾਉਂਦਾ ਹੈ।
• ਇਸ ਦਾ ਇੱਕ ਵੱਡਾ ਪ੍ਰਭਾਵ ਪਵੇਗਾ। ਇਹ ਖੇਤੀਬਾੜੀ ਉਤਪਾਦਾਂ, ਸੀਮੇਂਟ, ਸਟੀਲ, ਐੱਫਐੱਮਸੀਡੀ ਅਤੇ ਈ-ਕੌਮਰਸ ਡਿਲੀਵਰੀ ਨੂੰ ਸਸਤਾ ਬਣਾ ਦੇਵੇਗਾ। ਇਸ ਨਾਲ ਮਹਿੰਗਾਈ ਘਟੇਗੀ।
• ਐੱਮਐੱਸਐੱਮਈ ਟਰੱਕ ਆਪ੍ਰੇਟਰਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ, ਜੋ ਭਾਰਤ ਦੇ ਸੜਕ ਆਵਾਜਾਈ ਖੇਤਰ ਦਾ ਇੱਕ ਵੱਡਾ ਹਿੱਸਾ ਬਣਦੇ ਹਨ।
ਟ੍ਰੈਕਟਰ ਦੇ ਪੁਰਜ਼ੇ
ਭਾਰਤ ਦੁਨੀਆ ਦੇ ਸਭ ਤੋਂ ਵੱਡੇ ਟ੍ਰੈਕਟਰ ਬਜ਼ਾਰਾਂ ਵਿੱਚੋਂ ਇੱਕ ਹੈ ਅਤੇ ਜੀਐੱਸਟੀ ਵਿੱਚ ਕਮੀ ਨਾਲ ਘਰੇਲੂ ਅਤੇ ਨਿਰਯਾਤ ਦੋਵਾਂ ਖੇਤਰਾਂ ਵਿੱਚ ਮੰਗ ਵਧੇਗੀ। ਖੇਤੀਬਾੜੀ ਨਾਲ ਸਬੰਧਿਤ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲੇਗਾ ਕਿਉਂਕਿ ਟਰੈਕਟਰਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ 'ਤੇ ਹੁਣ ਘੱਟ ਜੀਐੱਸਟੀ ਲੱਗੇਗਾ, ਜਿਸ ਨਾਲ ਕਿਸਾਨਾਂ ਅਤੇ ਉਦਯੋਗ ਦੋਵਾਂ ਨੂੰ ਫਾਇਦਾ ਹੋਵੇਗਾ।
• ਟ੍ਰੈਕਟਰ ਨਿਰਮਾਣ ਲਈ ਲੋੜੀਂਦੇ ਪੁਰਜ਼ਿਆਂ ਜਿਵੇਂ ਕਿ ਟਾਇਰ, ਗੀਅਰ ਆਦਿ 'ਤੇ ਵੀ 5% ਟੈਕਸ ਲਗਾਇਆ ਜਾਵੇਗਾ।
• ਇੰਜਣ, ਟਾਇਰ, ਹਾਈਡ੍ਰੌਲਿਕ ਪੰਪ ਅਤੇ ਸਪੇਅਰ ਪਾਰਟਸ ਬਣਾਉਣ ਵਾਲੀਆਂ ਸਹਾਇਕ ਐੱਮਐੱਸਐੱਮਈ ਇਕਾਈਆਂ ਨੂੰ ਵਧੇ ਹੋਏ ਉਤਪਾਦਨ ਦਾ ਫਾਇਦਾ ਹੋਵੇਗਾ। ਜੀਐੱਸਟੀ ਵਿੱਚ ਕਮੀ ਨਾਲ ਭਾਰਤ ਦੀ ਵਿਸ਼ਵਵਿਆਪੀ ਟ੍ਰੈਕਟਰ ਨਿਰਮਾਣ ਕੇਂਦਰ ਵਜੋਂ ਸਥਿਤੀ ਵੀ ਮਜ਼ਬੂਤ ਹੋਵੇਗੀ।
ਫਲ, ਸਬਜ਼ੀਆਂ ਅਤੇ ਫੂਡ ਪ੍ਰੋਸੈੱਸਿੰਗ
ਜੀਐੱਸਟੀ ਵਿੱਚ ਕਟੌਤੀ ਨਾਲ ਐਗਰੋ-ਪ੍ਰੋਸੈੱਸਿੰਗ ਉਦਯੋਗਾਂ ਨੂੰ ਫਾਇਦਾ ਹੋਵੇਗਾ, ਕੋਲਡ ਸਟੋਰੇਜ ਨੂੰ ਹੁਲਾਰਾ ਮਿਲੇਗਾ ਅਤੇ ਭੋਜਣ ਦੀ ਬਰਬਾਦੀ ਘਟੇਗੀ। ਜ਼ਿਆਦਾਤਰ ਖੁਰਾਕ ਵਸਤੂਆਂ 'ਤੇ ਜੀਐੱਸਟੀ ਨੂੰ 5% ਜਾਂ ਜ਼ੀਰੋ ਤੱਕ ਘਟਾਉਣ ਨਾਲ ਕਿਸਾਨਾਂ ਤੋਂ ਲੈ ਕੇ ਐੱਮਐੱਸਐੱਮਈ ਤੱਕ, ਖੁਦਰਾ ਵਿਕਰੇਤਾਵਾਂ ਤੋਂ ਲੈ ਕੇ ਨਿਰਯਾਤਕਾਂ ਤੱਕ, ਪੂਰੀ ਫੂਡ ਪ੍ਰੋਸੈੱਸਿੰਗ ਮੁੱਲ ਲੜੀ ਮਜ਼ਬੂਤ ਹੋਵੇਗੀ।
- ਤਿਆਰ ਅਤੇ ਸੁਰੱਖਿਅਤ ਸਬਜ਼ੀਆਂ, ਫਲਾਂ ਅਤੇ ਗਿਰੀਆਂ 'ਤੇ ਟੈਕਸ ਘਟਾ ਕੇ 5% (12% ਤੋਂ) ਕਰ ਦਿੱਤਾ ਗਿਆ ਹੈ।
• ਇਹ ਕੋਲਡ ਸਟੋਰੇਜ, ਫੂਡ ਪ੍ਰੋਸੈੱਸਿੰਗ ਅਤੇ ਮੁੱਲ ਵਾਧੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ।
• ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਬਿਹਤਰ ਕੀਮਤਾਂ ਮਿਲਣਗੀਆਂ ਅਤੇ ਜਲਦੀ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਬਰਬਾਦੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
• ਪ੍ਰੋਸੈੱਸਡ ਭੋਜਣ ਦੇ ਨਿਰਯਾਤ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਭਾਰਤ ਦੀ ਖੇਤੀਬਾੜੀ-ਨਿਰਯਾਤ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋਵੇਗੀ।
ਟੈਕਸਟਾਈਲ

ਟੈਕਸਟਾਈਲ ਉਦਯੋਗ ਵਿੱਚ ਜੀਐੱਸਟੀ ਤਰਕਸੰਗਤੀਕਰਨ ਢਾਂਚਾਗਤ ਅਸਮਾਨਤਾਵਾਂ ਨੂੰ ਦੂਰ ਕਰੇਗਾ, ਲਾਗਤਾਂ ਨੂੰ ਘਟਾਵੇਗਾ, ਮੰਗ ਨੂੰ ਵਧਾਏਗਾ, ਨਿਰਯਾਤ ਨੂੰ ਵਧਾਏਗਾ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਕਾਇਮ ਰੱਖੇਗਾ। ਇਹ ਲਾਗਤ ਅਸਮਾਨਤਾਵਾਂ ਨੂੰ ਘਟਾ ਕੇ ਫਾਇਬਰ ਤੋਂ ਲੈ ਕੇ ਕੱਪੜਿਆਂ ਤੱਕ ਪੂਰੀ ਟੈਕਸਟਾਈਲ ਮੁੱਲ ਲੜੀ ਨੂੰ ਮਜ਼ਬੂਤ ਕਰੇਗਾ। ਇਹ ਫਾਇਬਰ ਪੱਧਰ 'ਤੇ ਵੀ ਅਸਮਾਨਤਾਵਾਂ ਨੂੰ ਦੂਰ ਕਰੇਗਾ, ਧਾਗੇ/ਫੈਬਰਿਕ ਪੱਧਰ 'ਤੇ ਲਾਗਤਾਂ ਨੂੰ ਘਟਾਵੇਗਾ, ਕੱਪੜਿਆਂ ਦੀ ਕੀਮਤ ਘਟਾਵੇਗਾ, ਰਿਟੇਲ ਪੱਧਰ 'ਤੇ ਮੰਗ ਨੂੰ ਮੁੜ-ਸੁਰਜੀਤ ਕਰੇਗਾ ਅਤੇ ਨਿਰਯਾਤ ਮੁਕਾਬਲੇਬਾਜ਼ੀ ਨੂੰ ਵਧਾਏਗਾ। ਇਹ ਇੱਕ ਫਾਈਬਰ ਨਿਰਪੱਖ ਨੀਤੀ ਨੂੰ ਉਤਸ਼ਾਹਿਤ ਕਰੇਗਾ।
• ਮਨੁੱਖ ਦੁਆਰਾ ਬਣਾਏ ਫਾਈਬਰਾਂ (ਐੱਮਐੱਮਐੱਫ) 'ਤੇ ਜੀਐੱਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ।
• ਮਨੁੱਖ ਦੁਆਰਾ ਬਣਾਏ ਧਾਗੇ 'ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ।
• ਇਹ ਕਟੌਤੀ ਐੱਮਐੱਮਐੱਫ ਵਿੱਚ ਇਨਵਰਟਿਡ ਡਿਊਟੀ ਸਟ੍ਰਕਚਰ (ਆਈਡੀਐੱਸ) ਨੂੰ ਹੱਲ ਕਰੇਗੀ। ਇਹ ਫਾਈਬਰ, ਧਾਗੇ ਅਤੇ ਫੈਬਰਿਕ ਲਈ ਦਰਾਂ ਵਿੱਚ ਇਕਸਾਰਤਾ ਲਿਆਏਗੀ ਅਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਸਮਾਨਤਾਵਾਂ ਨੂੰ ਦੂਰ ਕਰੇਗੀ ਜੋ ਨਿਰਮਾਤਾਵਾਂ 'ਤੇ ਕਾਰਜਸ਼ੀਲ ਪੂੰਜੀ ਦੇ ਬੋਝ ਨੂੰ ਵਧਾ ਰਹੀਆਂ ਸਨ।
• ਇਹ ਸਿੰਥੈਟਿਕ ਟੈਕਸਟਾਈਲ ਨੂੰ ਵਧੇਰੇ ਪ੍ਰਤੀਯੋਗੀ ਬਣਾਏਗਾ ਅਤੇ ਆਯਾਤ 'ਤੇ ਨਿਰਭਰਤਾ ਘਟਾਵੇਗਾ।
• ਦਰ ਵਿੱਚ ਕਟੌਤੀ ਭਾਰਤੀ ਐੱਮਐੱਮਐੱਫ-ਅਧਾਰਿਤ ਟੈਕਸਟਾਈਲ ਨੂੰ ਵਿਸ਼ਵ ਬਜ਼ਾਰਾਂ ਵਿੱਚ ਕੀਮਤ-ਮੁਕਾਬਲੇਬਾਜ਼ ਬਣਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਭਾਰਤ ਦੀ ਇੱਕ ਗਲੋਬਲ ਟੈਕਸਟਾਈਲ ਹੱਬ ਬਣਨ ਦੀ ਇੱਛਾ ਨੂੰ ਹੁਲਾਰਾ ਮਿਲੇਗਾ। ਇਹ ਨਿਰਯਾਤਕਾਂ ਨੂੰ ਵੀ ਮਦਦ ਕਰੇਗਾ।
ਖਿਡੌਣੇ ਅਤੇ ਖੇਡਾਂ ਦਾ ਸਮਾਨ
ਬਾਲ ਵਿਕਾਸ ਅਤੇ ਐੱਮਐੱਸਐੱਮਈ ਮੈਨੂਫੈਕਚਰਿੰਗ ਲਈ ਮਹੱਤਵਪੂਰਨ ਖਿਡੌਣਾ ਉਦਯੋਗ ਨੂੰ ਜੀਐੱਸਟੀ ਵਿੱਚ ਕਟੌਤੀ ਨਾਲ ਲਾਭ ਹੋਵੇਗਾ।
- ਖਿਡੌਣਿਆਂ ਅਤੇ ਖੇਡਾਂ ਦੇ ਸਮਾਨ 'ਤੇ ਜੀਐੱਸਟੀ 12% ਤੋਂ ਘਟਾ ਕੇ 5% ਕੀਤਾ ਗਿਆ।
- ਖਿਡੌਣਿਆਂ ਨੂੰ ਵਧੇਰੇ ਕਿਫਾਇਤੀ ਬਣਾਉਂਦਾ ਹੈ, ਖੇਡ ਰਾਹੀਂ ਬਚਪਨ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਦਾ ਹੈ।
- ਘਰੇਲੂ ਐੱਮਐੱਸਐੱਮਈ ਖਿਡੌਣਾ ਨਿਰਮਾਤਾਵਾਂ ਨੂੰ ਸਹਾਇਤਾ ਪ੍ਰਦਾਨ ਕਰਕੇ "ਲੋਕਲ ਲਈ ਵੋਕਲ" ਪਹਿਲਕਦਮੀ ਨੂੰ ਉਤਸ਼ਾਹਿਤ ਕੀਤਾ।
- ਗੁਆਂਢੀ ਦੇਸ਼ਾਂ ਤੋਂ ਆਉਣ ਵਾਲੇ ਸਸਤੇ ਆਯਾਤ ਤੋਂ ਬਚਾਉਂਦਾ ਹੈ।
ਸਿੱਟਾ
"ਅਸੀਂ ਕਦੇ ਨਹੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਇੰਨੀ ਜਲਦੀ ਸਾਕਾਰ ਹੋਵੇਗਾ। ਲਾਗੂਕਰਣ ਦੀ ਗਤੀ ਮਹੱਤਵਪੂਰਨ ਹੈ। ਇਹ ਆਮ ਆਦਮੀ ਲਈ ਇੱਕ ਵੱਡਾ ਹੁਲਾਰਾ ਹੈ। ਇਹ ਕਾਰੋਬਾਰ ਕਰਨ ਵਿੱਚ ਆਸਾਨੀ ਵੱਲ ਇੱਕ ਵੱਡਾ ਕਦਮ ਹੈ। ਆਮ ਆਦਮੀ ਦੀਆਂ ਮੁੱਢਲੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ਨਾਲ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।" - ਸ਼੍ਰੀ ਹੇਮੰਤ ਜੈਨ, ਪ੍ਰਧਾਨ, ਪੀਐੱਚਡੀ ਚੈਂਬਰ ਆਫ ਕੌਮਰਸ ਐਂਡ ਇੰਡਸਟਰੀ (ਪੀਐੱਚਡੀਸੀਸੀਆਈ)
ਲੈਦਰ, ਫੁਟਵੀਅਰ, ਈ-ਕੌਮਰਸ, ਟੈਕਸਟਾਈਲ, ਹੈਂਡੀਕ੍ਰਾਫਟਸ, ਖਿਡੌਣੇ, ਐਗਰੋ-ਪ੍ਰੋਸੈੱਸਿੰਗ ਅਤੇ ਲੌਜਿਸਟਿਕਸ ਵਰਗੇ ਉਦਯੋਗਾਂ ਵਿੱਚ ਟੈਕਸ ਦਰਾਂ ਘਟਾ ਕੇ, ਸਰਕਾਰ ਨੇ ਪਾਲਣਾ ਲਾਗਤਾਂ ਨੂੰ ਘਟਾ ਦਿੱਤਾ ਹੈ, ਖਪਤਕਾਰਾਂ ਦੀ ਪਹੁੰਚਯੋਗਤਾ ਵਿੱਚ ਵਾਧਾ ਕੀਤਾ ਹੈ ਅਤੇ ਐੱਮਐੱਸਐੱਮਈ ਲਈ ਮਾਰਜਿਨ ਵਿੱਚ ਵਾਧਾ ਕੀਤਾ ਹੈ। ਇਹ ਉਪਾਅ ਨਾ ਸਿਰਫ਼ ਕਾਰੋਬਾਰ ਕਰਨ ਦੀ ਲਾਗਤ ਨੂੰ ਘਟਾਉਂਦੇ ਹਨ ਸਗੋਂ ਨਿਰਯਾਤ ਨੂੰ ਵਧਾਉਣਾ, ਕਾਰੀਗਰਾਂ ਅਤੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਟਿਕਾਊ ਨਿਰਮਾਣ ਨੂੰ ਉਤਸ਼ਾਹਿਤ ਕਰਨ ਜਿਹੀਆਂ ਵਿਆਪਕ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਵੀ ਹਨ। ਸਮੂਹਿਕ ਤੌਰ 'ਤੇ, ਇਹ ਸੁਧਾਰ ਇੱਕ ਵਧੇਰੇ ਕੁਸ਼ਲ, ਸਮਾਵੇਸ਼ੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਟੈਕਸ ਢਾਂਚਾ ਬਣਾ ਕੇ ਭਾਰਤ ਦੀ ਵਿਕਾਸ ਗਤੀ ਨੂੰ ਮਜ਼ਬੂਤ ਕਰਦੇ ਹਨ।
ਸੰਦਰਭ
ਵਿੱਤ ਮੰਤਰਾਲਾ
https://www.pib.gov.in/PressReleseDetailm.aspx?PRID=2163555
ਵਣਜ ਅਤੇ ਉਦਯੋਗ ਮੰਤਰਾਲਾ
ਮਾਹਿਰਾਂ ਦੇ ਹਵਾਲੇ
https://x.com/ANI/status/1963461303953232028
https://x.com/ians_india/status/1963476413069365741
https://x.com/ians_india/status/1963560752478134444
https://x.com/ians_india/status/1963475101094932852
Download in PDF
***
ਐੱਸਕੇ । ਐੱਸਐੱਮ
(Backgrounder ID: 155170)
Visitor Counter : 2
Provide suggestions / comments