Farmer's Welfare
ਅੰਨਦਾਤਾ ਨੂੰ ਸਸ਼ਕਤ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ
ਟੈਕਨੋਲੋਜੀ ਰਾਹੀਂ ਖੇਤੀਬਾੜੀ ਵਿੱਚ ਤਬਦੀਲੀ
ਸਾਡੇ ਕਿਸਾਨ 'ਅੰਨਦਾਤਾ' ਹਨ। ਜਦੋਂ ਸਾਡੇ ਕਿਸਾਨ ਖੁਸ਼ਹਾਲ ਹੋਣਗੇ, ਤਾਂ ਭਾਰਤ ਖੁਸ਼ਹਾਲ ਹੋਵੇਗਾ
Posted On: 04 SEP 2025 9:29AM
-ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਜਾਣ-ਪਛਾਣ
ਭਾਰਤ ਪ੍ਰਾਚੀਨ ਸਮੇਂ ਤੋਂ ਹੀ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਰਿਹਾ ਹੈ, ਅਤੇ ਇਸ ਲਈ, ਇੱਕ ਮਜ਼ਬੂਤ ਅਤੇ ਵਿਕਸਿਤ ਰਾਸ਼ਟਰ ਦੀ ਨੀਂਹ ਆਪਣੇ ਕਿਸਾਨਾਂ - ਅੰਨਦਾਤਾਵਾਂ - ਨੂੰ ਸਸ਼ਕਤ ਅਤੇ ਉੱਨਤ ਬਣਾਉਣ ਵਿੱਚ ਹੈ। ਇਸ ਨੂੰ ਪਛਾਣਦੇ ਹੋਏ, ਸਰਕਾਰ ਨੇ ਕਿਸਾਨਾਂ ਦੀ ਭਲਾਈ ਨੂੰ ਲਗਾਤਾਰ ਤਰਜੀਹ ਦਿੱਤੀ ਹੈ, ਅਤੇ ਬੀਜ ਸੇ ਬਾਜ਼ਾਰ ਤੱਕ (ਬੀਜ ਤੋਂ ਬਾਜ਼ਾਰ ਤੱਕ) ਯਾਤਰਾ ਨੂੰ ਹੋਰ ਕੁਸ਼ਲ ਅਤੇ ਉਤਪਾਦਕ ਬਣਾਉਣ 'ਤੇ ਕੰਮ ਕੀਤਾ ਹੈ। ਅੱਜ ਇਸ ਤਬਦੀਲੀ ਵਿੱਚ ਟੈਕਨੋਲੋਜੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਇਹ ਖੇਤਰ ਆਧੁਨਿਕ ਔਜ਼ਾਰਾਂ - ਆਰਟੀਫਿਸ਼ੀਅਲ ਇੰਟੈਲੀਜੈਂਸ (AI), ਇੰਟਰਨੈੱਟ ਆਫ਼ ਥਿੰਗਜ਼ (IoT), ਮਸ਼ੀਨ ਲਰਨਿੰਗ (ML), ਡਰੋਨ, ਸੈਟੇਲਾਈਟ ਮੈਪਿੰਗ, ਅਤੇ ਜੇਏਐੱਮ (JAM) ਟ੍ਰਿਨਿਟੀ - ਦੇ ਵੱਡੇ ਪੱਧਰ 'ਤੇ ਏਕੀਕਰਣ ਦਾ ਗਵਾਹ ਬਣ ਰਿਹਾ ਹੈ। ਇਹ ਨਵੀਨਤਾਵਾਂ ਖੇਤੀਬਾੜੀ ਅਭਿਆਸਾਂ ਵਿੱਚ ਕ੍ਰਾਂਤੀ ਲਿਆ ਰਹੀਆਂ ਹਨ ਅਤੇ ਲੱਖਾਂ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾ ਰਹੀਆਂ ਹਨ।

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਇੰਟਰਨੈੱਟ ਆਫ਼ ਥਿੰਗਜ਼ (IoT) ਦੀ ਭੂਮਿਕਾ
ਖੇਤੀਬਾੜੀ ਨੂੰ ਆਧੁਨਿਕ ਬਣਾਉਣ ਅਤੇ ਕਿਸਾਨ ਭਲਾਈ ਨੂੰ ਬਿਹਤਰ ਬਣਾਉਣ ਲਈ, ਏਆਈ ਅਤੇ ਆਈਓਟੀ ਨੂੰ ਵਿਆਪਕ ਤੌਰ 'ਤੇ ਅਪਣਾਇਆ ਜਾ ਰਿਹਾ ਹੈ। ਇਹ ਉਪਜ ਵਧਾਉਣ, ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਮੌਸਮ, ਕੀੜਿਆਂ ਅਤੇ ਮਾਰਕੀਟ ਪਹੁੰਚ ਨਾਲ ਸਬੰਧਤ ਚੁਣੌਤੀਆਂ ਦਾ ਹੱਲ ਕਰਨ ਵਿੱਚ ਮਦਦ ਕਰਦੇ ਹਨ।
ਕਿਸਾਨ ਈ-ਮਿੱਤਰ : ਭਾਰਤ ਸਰਕਾਰ ਨੇ ਕਿਸਾਨ ਈ-ਮਿੱਤਰ, ਇੱਕ ਏਆਈ ਚੈਟਬੋਟ ਵਿਕਸਿਤ ਕੀਤਾ ਹੈ - ਜੋ ਕਿ ਕਿਸਾਨਾਂ ਦੇ ਸਵਾਲਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਵਿੱਚ ਡਿਜੀਟਲ ਰੂਪ ਵਿੱਚ ਹੱਲ ਕਰਦਾ ਹੈ, ਇਸ ਤਰ੍ਹਾਂ ਉਨ੍ਹਾਂ ਨੂੰ ਤਕਨੀਕੀ ਦਖਲਅੰਦਾਜ਼ੀ ਰਾਹੀਂ ਸਸ਼ਕਤ ਬਣਾਉਂਦਾ ਹੈ। ਕਿਸਾਨ ਈ-ਮਿੱਤਰ ਕਿਸਾਨਾਂ ਦੇ ਤਕਨੀਕੀ ਅਤੇ ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰ ਰਿਹਾ ਹੈ। ਇਹ ਏਆਈ-ਸੰਚਾਲਿਤ ਆਵਾਜ਼ (ਵੋਇਸ)-ਅਧਾਰਤ ਚੈਟਬੋਟ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਕਿਸਾਨ ਕ੍ਰੈਡਿਟ ਕਾਰਡ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ 11 ਭਾਰਤੀ ਭਾਸ਼ਾਵਾਂ ਵਿੱਚ ਦਿੰਦਾ ਹੈ। ਇਹ ਰੋਜ਼ਾਨਾ 20,000 ਤੋਂ ਵੱਧ ਸਵਾਲਾਂ ਦਾ ਹੱਲ ਕਰਦਾ ਹੈ ਅਤੇ ਹੁਣ ਤੱਕ 95 ਲੱਖ ਤੋਂ ਵੱਧ ਕਿਸਾਨ ਪੁੱਛਗਿੱਛਾਂ ਦਾ ਜਵਾਬ ਦੇ ਚੁੱਕਿਆ ਹੈ ।
ਰਾਸ਼ਟਰੀ ਕੀਟ ਨਿਗਰਾਨੀ ਪ੍ਰਣਾਲੀ (NPSS): 15 ਅਗਸਤ 2024 ਨੂੰ ਸ਼ੁਰੂ ਕੀਤਾ ਗਿਆ, ਐੱਨਪੀਐੱਸਐੱਸ (NPSS) ਕੀੜਿਆਂ ਦੇ ਹਮਲਿਆਂ ਅਤੇ ਫਸਲਾਂ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਲਈ AI ਅਤੇ ML ਦੀ ਵਰਤੋਂ ਕਰਦਾ ਹੈ। ਕਿਸਾਨ ਅਤੇ ਵਿਸਥਾਰ ਕਰਮਚਾਰੀ ਤੁਰੰਤ ਵਿਸ਼ਲੇਸ਼ਣ ਅਤੇ ਮਾਹਰ ਸਲਾਹ ਲਈ ਐੱਨਪੀਐੱਸਐੱਸ ਐਪ ਜਾਂ ਇਸਦੇ ਪੋਰਟਲ https://npss.dac.gov.in/ 'ਤੇ ਫਸਲਾਂ ਦੀਆਂ ਤਸਵੀਰਾਂ ਅਪਲੋਡ ਕਰ ਸਕਦੇ ਹਨ। 61 ਫਸਲਾਂ ਨੂੰ ਕਵਰ ਕਰਨਾ ਅਤੇ 400 ਤੋਂ ਵੱਧ ਕੀੜਿਆਂ ਦੀ ਪਛਾਣ ਕਰਨਾ , ਇਹ ਫਸਲਾਂ ਨੂੰ ਜਲਵਾਯੂ ਨਾਲ ਸਬੰਧਤ ਜੋਖਮਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਮਾਰਚ 2025 ਤੱਕ, ਕਿਸਾਨਾਂ ਦੇ ਲਾਭ ਲਈ ਐਨਪੀਐੱਸਐੱਸ ਰਾਹੀਂ 10154 ਕੀਟ ਪ੍ਰਬੰਧਨ ਸਲਾਹਾਂ ਜਾਰੀ ਕੀਤੀਆਂ ਗਈਆਂ ਹਨ।
ਸੈਟੇਲਾਈਟ-ਅਧਾਰਿਤ ਫਸਲ ਮੈਪਿੰਗ: ਏਆਈ-ਸੰਚਾਲਿਤ ਵਿਸ਼ਲੇਸ਼ਣ ਮੌਸਮ ਦੇ ਪੈਟਰਨਾਂ ਦੇ ਨਾਲ ਫਸਲਾਂ ਦੇ ਵਾਧੇ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਸਹੀ ਭਵਿੱਖਬਾਣੀ ਅਤੇ ਖੇਤੀਬਾੜੀ ਪੱਧਰ 'ਤੇ ਬਿਹਤਰ ਫੈਸਲੇ ਲੈਣ ਵਿੱਚ ਮਦਦ ਮਿਲਦੀ ਹੈ।
ਆਈਆਈਟੀ ਰੋਪੜ - ਟੈਕਨੋਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ ਭਾਰਤ ਭਰ ਵਿੱਚ ਕੇਸਰ ਦੀ ਖੇਤੀ ਨੂੰ ਵਧਾਉਣ ਅਤੇ ਇਸਦੀ ਸਪਲਾਈ ਲੜੀ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਆਈਓਟੀ-ਅਧਾਰਿਤ ਉਪਕਰਣ ਅਤੇ ਸੈਂਸਰ ਵਿਕਸਿਤ ਕਰ ਰਿਹਾ ਹੈ।
ਏਆਈ ਅਤੇ ਆਈਓਟੀ ਦੇ ਉਪਯੋਗਾਂ ਵਿੱਚ ਸ਼ੁੱਧਤਾ ਖੇਤੀਬਾੜੀ, ਜਲਵਾਯੂ ਨਿਗਰਾਨੀ, ਸਮਾਰਟ ਗ੍ਰੀਨਹਾਉਸ, ਪਸ਼ੂਧਨ ਟਰੈਕਿੰਗ, ਅਤੇ ਡਰੋਨ-ਸਹਾਇਤਾ ਪ੍ਰਾਪਤ ਖੇਤੀ ਸ਼ਾਮਲ ਹਨ।
ਖੇਤੀਬਾੜੀ ਵਿੱਚ ਪੁਲਾੜ ਟੈਕਨੋਲੋਜੀ
ਖੇਤੀ ਨੂੰ ਵਧੇਰੇ ਲਚਕੀਲਾ ਅਤੇ ਡੇਟਾ-ਅਧਾਰਿਤ ਬਣਾਉਣ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ:
FASAL (ਸਪੇਸ, ਐਗਰੋ-ਮੌਸਮ ਵਿਗਿਆਨ ਅਤੇ ਭੂਮੀ ਅਧਾਰਤ ਨਿਰੀਖਣਾਂ ਦੀ ਵਰਤੋਂ ਕਰਕੇ ਖੇਤੀਬਾੜੀ ਉਤਪਾਦਨ ਦੀ ਭਵਿੱਖਬਾਣੀ) ਪ੍ਰੋਜੈਕਟ: FASAL ਪ੍ਰੋਗਰਾਮ ਦੇ ਤਹਿਤ, ਮਹਾਲਨੋਬਿਸ ਰਾਸ਼ਟਰੀ ਫਸਲ ਪੂਰਵ ਅਨੁਮਾਨ ਕੇਂਦਰ (MNCFC) ਭਾਰਤ ਲਈ ਫਸਲ ਉਤਪਾਦਨ ਦੀ ਭਵਿੱਖਬਾਣੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਪੇਸ ਐਪਲੀਕੇਸ਼ਨ ਸੈਂਟਰ (SAC), ISRO ਦੁਆਰਾ ਵਿਕਸਿਤ ਵਿਧੀਆਂ ਦੀ ਵਰਤੋਂ ਕਰਦੇ ਹੋਏ, MNCFC ਦੇਸ਼ ਦੀਆਂ ਪ੍ਰਮੁੱਖ ਫਸਲਾਂ ਲਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਫਸਲ ਪੂਰਵ ਅਨੁਮਾਨ ਤਿਆਰ ਕਰਦਾ ਹੈ। ਇਹ ਪ੍ਰੋਗਰਾਮ ਕਣਕ, ਚੌਲ, ਸਰ੍ਹੋਂ, ਗੰਨਾ, ਜੂਟ, ਹਾੜੀ ਦੀ ਜਵਾਰ, ਕਪਾਹ, ਸੋਇਆਬੀਨ, ਅਰਹਰ, ਛੋਲੇ ਅਤੇ ਦਾਲ ਸਮੇਤ ਫਸਲਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ, ਜਿਸ ਲਈ ਫਸਲ ਦੇ ਨਕਸ਼ੇ ਅਤੇ ਰਕਬੇ ਦੇ ਅੰਕੜੇ ਤਿਆਰ ਕੀਤੇ ਜਾਂਦੇ ਹਨ। ਹਾਲ ਹੀ ਵਿੱਚ, ਕੇਂਦਰ ਨੇ ਕਣਕ ਅਤੇ ਝੋਨੇ ਲਈ ਇੱਕ ਫਸਲ ਸਿਹਤ ਕਾਰਕ ਤਿਆਰ ਕਰਨਾ ਵੀ ਸ਼ੁਰੂ ਕੀਤਾ ਹੈ। ਇਹ ਭਵਿੱਖਬਾਣੀਆਂ ਔਪਟੀਕਲ ਅਤੇ ਮਾਈਕ੍ਰੋਵੇਵ ਰਿਮੋਟ ਸੈਂਸਿੰਗ ਡੇਟਾ ਦੇ ਸੁਮੇਲ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਫਸਲ ਦੇ ਖੇਤਰ ਦਾ ਅਨੁਮਾਨ ਲਗਾਉਣ, ਫਸਲ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਉਤਪਾਦਨ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰਦੀਆਂ ਹਨ।
ਰੀਅਲ-ਟਾਈਮ ਸੋਕੇ ਦੀ ਨਿਗਰਾਨੀ: ਸਪੇਸ ਐਪਲੀਕੇਸ਼ਨ ਸੈਂਟਰ (SAC), ISRO ਨਾਲ ਵਿਕਸਿਤ ਕੀਤੇ ਗਏ ਜੀਓਪੋਰਟਲ ਬਾਰਿਸ਼, ਮਿੱਟੀ ਦੀ ਨਮੀ, ਫਸਲ ਦੀ ਸਥਿਤੀ, ਪਾਣੀ ਦੇ ਭੰਡਾਰਨ ਆਦਿ ਬਾਰੇ ਲਾਈਵ ਅਪਡੇਟਸ ਪ੍ਰਦਾਨ ਕਰਦੇ ਹਨ।
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਨੂੰ ਸਹਾਇਤਾ: PMFBY ਦੇ ਤਹਿਤ, ਪੁਲਾੜ ਟੈਕਨੋਲੋਜੀ ਨੂੰ ਕਈ ਸੰਚਾਲਨ ਐਪਲੀਕੇਸ਼ਨਾਂ ਲਈ ਵਰਤਿਆ ਜਾ ਰਿਹਾ ਹੈ, ਜਿਸ ਵਿੱਚ ਫਸਲ ਕੱਟਣ ਦੇ ਪ੍ਰਯੋਗਾਂ (CCEs) ਲਈ ਸਮਾਰਟ ਸੈਂਪਲਿੰਗ, ਉਪਜ ਅਨੁਮਾਨ, ਅਤੇ ਖੇਤਰ ਅਤੇ ਉਪਜ ਨਾਲ ਸਬੰਧਿਤ ਵਿਵਾਦ ਹੱਲ ਸ਼ਾਮਲ ਹਨ।
ਕ੍ਰਿਸ਼ੀ ਫੈਸਲਾ ਸਹਾਇਤਾ ਪ੍ਰਣਾਲੀ (ਕ੍ਰਿਸ਼ੀ-ਡੀਐੱਸਐੱਸ): ਕਿਸਾਨਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਮਾਰਗਦਰਸ਼ਨ ਕਰਨ ਲਈ ਸੈਟੇਲਾਈਟ ਚਿੱਤਰਾਂ, ਮੌਸਮ, ਮਿੱਟੀ ਅਤੇ ਪਾਣੀ ਦੇ ਡੇਟਾ ਨੂੰ ਏਕੀਕ੍ਰਿਤ ਕਰਨ ਵਾਲਾ ਇੱਕ ਕਲਾਉਡ-ਅਧਾਰਿਤ ਭੂ-ਸਥਾਨਕ ਪਲੈਟਫਾਰਮ।
ਡਰੋਨ ਦੀ ਵਰਤੋਂ
ਡਰੋਨ ਖੇਤੀਬਾੜੀ ਵਿੱਚ ਗੇਮ ਚੇਂਜਰ ਵਜੋਂ ਉੱਭਰ ਰਹੇ ਹਨ, ਜੋ ਛਿੜਕਾਅ, ਨਿਗਰਾਨੀ ਅਤੇ ਸ਼ੁੱਧਤਾ ਵਾਲੀ ਖੇਤੀ ਵਿੱਚ ਮਦਦ ਕਰ ਰਹੇ ਹਨ। ਸਰਕਾਰ ਨੇ ਉਨ੍ਹਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ:
ਖੇਤੀਬਾੜੀ ਮਸ਼ੀਨੀਕਰਣ ਉਪ-ਮਿਸ਼ਨ ( SMAM ) ਅਧੀਨ ਸਬਸਿਡੀਆਂ ਅਤੇ ਸਹਾਇਤਾ:
ਖੇਤੀਬਾੜੀ ਮਸ਼ੀਨੀਕਰਣ ਉਪ-ਮਿਸ਼ਨ' (SMAM) ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (RKVY) ਦੀ ਕੇਂਦਰੀ ਸਪਾਂਸਰਡ ਯੋਜਨਾਵਾਂ ਵਿੱਚੋਂ ਇੱਕ ਹੈ ਜੋ ਰਾਜ ਸਰਕਾਰਾਂ ਦੁਆਰਾ ਲਾਗੂ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਵਿਅਕਤੀਗਤ ਮਾਲਕੀ ਦੇ ਅਧਾਰ 'ਤੇ ਵਾਢੀ ਤੋਂ ਬਾਅਦ ਅਤੇ ਪ੍ਰੋਸੈਸਿੰਗ ਮਸ਼ੀਨਾਂ ਸਮੇਤ ਖੇਤੀਬਾੜੀ ਮਸ਼ੀਨਾਂ ਅਤੇ ਉਪਕਰਣਾਂ ਦੀ ਖਰੀਦ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਰਾਏ ਦੇ ਅਧਾਰ 'ਤੇ ਮਸ਼ੀਨਾਂ ਅਤੇ ਉਪਕਰਣ ਪ੍ਰਦਾਨ ਕਰਨ ਲਈ ਕਸਟਮ ਹਾਇਰਿੰਗ ਸੈਂਟਰ (CHC) ਅਤੇ ਪਿੰਡ ਪੱਧਰੀ ਫਾਰਮ ਮਸ਼ੀਨਰੀ ਬੈਂਕ (FMBs) ਦੀ ਸਥਾਪਨਾ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ICAR ਸੰਸਥਾਵਾਂ, ਫਾਰਮ ਮਸ਼ੀਨਰੀ ਸਿਖਲਾਈ ਅਤੇ ਟੈਸਟਿੰਗ ਸੰਸਥਾਵਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs) ਦੁਆਰਾ ਖਰੀਦ ਅਤੇ ਖੇਤਰੀ ਪ੍ਰਦਰਸ਼ਨਾਂ ਲਈ ਪ੍ਰਤੀ ਡਰੋਨ ₹10 ਲੱਖ ਤੱਕ ਦੀ 100% ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਕਿਸਾਨ ਉਤਪਾਦਕ ਸੰਗਠਨ (FPOs) ਕਿਸਾਨਾਂ ਦੇ ਖੇਤਾਂ 'ਤੇ ਪ੍ਰਦਰਸ਼ਨਾਂ ਲਈ ਕਿਸਾਨ ਡਰੋਨਾਂ ਦੀ ਕੀਮਤ ਦੇ 75% ਤੱਕ ਗ੍ਰਾਂਟ ਲਈ ਯੋਗ ਹਨ।
ਕਿਸਾਨਾਂ ਨੂੰ ਕਿਰਾਏ ਦੇ ਅਧਾਰ 'ਤੇ ਡਰੋਨ ਸੇਵਾਵਾਂ ਉਪਲਬਧ ਕਰਵਾਉਣ ਲਈ, ਕਿਸਾਨਾਂ ਦੀ ਸਹਿਕਾਰੀ ਸਭਾ, ਐੱਫਪੀਓ ਅਤੇ ਗ੍ਰਾਮੀਣ ਉੱਦਮੀਆਂ ਦੇ ਅਧੀਨ ਕਸਟਮ ਹਾਇਰਿੰਗ ਸੈਂਟਰਾਂ (ਸੀਐੱਚਸੀ) ਦੁਆਰਾ ਡਰੋਨ ਖਰੀਦਣ ਲਈ 40% ਦੀ ਦਰ ਨਾਲ ਵੱਧ ਤੋਂ ਵੱਧ 4.00 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਸੀਐੱਚਸੀ ਸਥਾਪਿਤ ਕਰਨ ਵਾਲੇ ਖੇਤੀਬਾੜੀ ਗ੍ਰੈਜੂਏਟ ਪ੍ਰਤੀ ਡਰੋਨ ₹5 ਲੱਖ ਤੱਕ ਦੀ 50% ਸਹਾਇਤਾ ਲਈ ਯੋਗ ਹਨ।
ਛੋਟੇ ਅਤੇ ਸੀਮਾਂਤ ਕਿਸਾਨਾਂ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਕਿਸਾਨਾਂ, ਮਹਿਲਾ ਕਿਸਾਨਾਂ ਅਤੇ ਉੱਤਰ ਪੂਰਬੀ ਰਾਜਾਂ ਦੇ ਕਿਸਾਨਾਂ ਨੂੰ ਪ੍ਰਤੀ ਡਰੋਨ ₹5 ਲੱਖ ਤੱਕ ਦੀ 50% ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ।
ਹੋਰ ਕਿਸਾਨ ਪ੍ਰਤੀ ਡਰੋਨ ₹4 ਲੱਖ ਤੱਕ ਦੀ 40% ਸਹਾਇਤਾ ਲਈ ਯੋਗ ਹਨ।
ਨਮੋ ਡਰੋਨ ਦੀਦੀ ਸਕੀਮ: ਸਰਕਾਰ ਨੇ 2023-24 ਤੋਂ 2025-26 ਲਈ ₹1261 ਕਰੋੜ ਦੇ ਖਰਚ ਨਾਲ 'ਨਮੋ ਡਰੋਨ ਦੀਦੀ' ਕੇਂਦਰੀ ਖੇਤਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦਾ ਉਦੇਸ਼ ਮਹਿਲਾ ਸਵੈ-ਸਹਾਇਤਾ ਸਮੂਹਾਂ (SHGs) ਨੂੰ 15,000 ਡਰੋਨ ਪ੍ਰਦਾਨ ਕਰਨਾ ਹੈ। ਇਹ ਯੋਜਨਾ ਬਿਹਤਰ ਕੁਸ਼ਲਤਾ, ਉੱਚ ਫਸਲ ਉਪਜ ਅਤੇ ਘੱਟ ਸੰਚਾਲਨ ਲਾਗਤਾਂ ਲਈ ਉੱਨਤ ਖੇਤੀਬਾੜੀ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਦੋਂ ਕਿ ਨਾਲ ਹੀ SHGs ਨੂੰ ਡਰੋਨ ਸੇਵਾ ਪ੍ਰਦਾਤਾਵਾਂ ਵਜੋਂ ਸ਼ਕਤੀ ਪ੍ਰਦਾਨ ਕਰਦੀ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਅਤੇ ਰੋਜ਼ੀ-ਰੋਟੀ ਦੇ ਮੌਕੇ ਵਧਾ ਸਕਣ। ਇਸ ਪਹਿਲਕਦਮੀ ਦੇ ਤਹਿਤ, ਚੁਣੀਆਂ ਗਈਆਂ ਮਹਿਲਾ SHGs ਕੇਂਦਰੀ ਵਿੱਤੀ ਸਹਾਇਤਾ (CFA) ਲਈ ਯੋਗ ਹਨ ਜੋ ਡਰੋਨ ਪੈਕੇਜ ਲਾਗਤ ਦੇ 80%, ਵੱਧ ਤੋਂ ਵੱਧ ₹8 ਲੱਖ ਤੱਕ ਨੂੰ ਕਵਰ ਕਰਦੀ ਹੈ ।
ਸਵਾਮਿਤਵ ਸਕੀਮ: ਇਹ ਸਕੀਮ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਘਰਾਂ ਅਤੇ ਜ਼ਮੀਨਾਂ ਲਈ ਕਾਨੂੰਨੀ ਮਾਲਕੀ ਦੇ ਕਾਗਜ਼ਾਤ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਜਿਨ੍ਹਾਂ 'ਤੇ ਉਹ ਰਹਿੰਦੇ ਹਨ। ਡਰੋਨਾਂ ਦੀ ਵਰਤੋਂ ਜ਼ਮੀਨ ਦੀ ਮੈਪਿੰਗ ਲਈ ਵੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਕਾਨੂੰਨੀ ਜਾਇਦਾਦ ਮਾਲਕੀ ਦੇ ਦਸਤਾਵੇਜ਼ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਜੁਲਾਈ 2025 ਤੱਕ, ਸਵਾਮਿਤਵ ਸਕੀਮ ਅਧੀਨ 3.23 ਲੱਖ ਪਿੰਡਾਂ ਵਿੱਚ ਡਰੋਨ ਸਰਵੇਖਣ ਪੂਰਾ ਹੋ ਗਿਆ ਹੈ । ਇਹ ਨਾ ਸਿਰਫ਼ ਵਿਵਾਦਾਂ ਨੂੰ ਘਟਾਉਂਦਾ ਹੈ ਬਲਕਿ ਬੈਂਕ ਕਰਜ਼ਿਆਂ ਤੱਕ ਪਹੁੰਚ ਦੀ ਸਹੂਲਤ ਵੀ ਦਿੰਦਾ ਹੈ, ਜਿਸ ਨਾਲ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਸੁਧਾਰ ਹੁੰਦਾ ਹੈ।
ਜੈਮ ਟ੍ਰਿਨਿਟੀ
ਜਨ ਧਨ-ਆਧਾਰ-ਮੋਬਾਈਲ (JAM) ਟ੍ਰਿਨਿਟੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਪਾਰਦਰਸ਼ੀ ਅਤੇ ਲੀਕ-ਪਰੂਫ ਸਬਸਿਡੀ ਟ੍ਰਾਂਸਫਰ ਨੂੰ ਯਕੀਨੀ ਬਣਾਉਂਦੀ ਹੈ। ਇਸ ਪ੍ਰਣਾਲੀ ਨੇ ਵਿਚੋਲਿਆਂ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਹੈ, ਕਿਸਾਨਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਇਆ ਹੈ। ਉਦਾਹਰਣ ਵਜੋਂ, 2 ਅਗਸਤ 2025 ਨੂੰ, ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ PM-KISAN ਦੀ 20ਵੀਂ ਕਿਸ਼ਤ ਜਾਰੀ ਕੀਤੀ , ਜਿਸ ਨਾਲ ₹20,500 ਕਰੋੜ ਸਿੱਧੇ 9.7 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ। ਇਹ ਇੱਕ ਸ਼ਕਤੀਸ਼ਾਲੀ ਉਦਾਹਰਣ ਹੈ ਕਿ JAM ਕਿਸਾਨਾਂ ਦੇ ਜੀਵਨ ਨੂੰ ਕਿਵੇਂ ਬਦਲ ਰਿਹਾ ਹੈ।
ਇਨ੍ਹਾਂ ਪਹਿਲਕਦਮੀਆਂ ਤੋਂ ਪਰੇ, ਸਰਕਾਰ ਖੇਤੀਬਾੜੀ ਵਿੱਚ ਡਿਜੀਟਲ ਅਤੇ ਤਕਨੀਕੀ ਮਿਸ਼ਨਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਦੀ ਹੈ - ਭਾਵੇਂ ਡਿਜੀਟਲ ਖੇਤੀਬਾੜੀ ਮਿਸ਼ਨ ਰਾਹੀਂ ਹੋਵੇ ਜਾਂ ਈ-ਨਾਮ (ਰਾਸ਼ਟਰੀ ਖੇਤੀਬਾੜੀ ਬਾਜ਼ਾਰ) ਰਾਹੀਂ। ਹਰੇਕ ਕਦਮ ਦਾ ਉਦੇਸ਼ ਕਿਸਾਨ ਦੀ ਬੀਜ ਤੋਂ ਬਾਜ਼ਾਰ ਤੱਕ ਦੀ ਯਾਤਰਾ ਨੂੰ ਸਰਲ ਬਣਾਉਣਾ ਅਤੇ ਭਾਰਤੀ ਖੇਤੀਬਾੜੀ ਨੂੰ ਸਵੈ-ਨਿਰਭਰ, ਕੁਸ਼ਲ ਅਤੇ ਭਵਿੱਖ ਲਈ ਤਿਆਰ ਬਣਾਉਣਾ ਹੈ।
ਟੈਕਨੋਲੋਜੀ ਹੁਣ ਕਿਸਾਨਾਂ ਲਈ ਦੂਰ ਦੀ ਧਾਰਨਾ ਨਹੀਂ ਰਹੀ - ਇਹ ਖੇਤਾਂ ਵਿੱਚ ਇੱਕ ਰੋਜ਼ਾਨਾ ਸਹਿਯੋਗੀ ਬਣ ਗਈ ਹੈ, ਜੋ ਦੇਸ਼ ਦੇ ਸੱਚੇ ਪ੍ਰਦਾਤਾਵਾਂ, ਅੰਨਦਾਤਾ ਨੂੰ ਸ਼ਸਕਤ ਬਣਾ ਰਹੀ ਹੈ।
ਹਵਾਲੇ:
ਪੀ.ਆਈ.ਬੀ.
https://www.pib.gov.in/PressReleasePage.aspx?PRID=2146922
https://www.pib.gov.in/PressReleasePage.aspx?PRID=2114896
https://www.pib.gov.in/PressReleaseIframePage.aspx?PRID=1885193
https://www.pib.gov.in/PressReleasePage.aspx?PRID=2151356
https://www.pib.gov.in/PressReleaseIframePage.aspx?PRID=1985470
https://www.pib.gov.in/PressReleasePage.aspx?PRID=2123886
https://www.pib.gov.in/PressNoteDetails.aspx?NoteId=154960&ModuleId=3
https://www.pib.gov.in/PressReleasePage.aspx?PRID=2149706
ਪ੍ਰਧਾਨ ਮੰਤਰੀ ਦਾ ਹਵਾਲਾ: https://x.com/narendramodi/status/86448442258569625
ਕਿਸਾਨ ਈ-ਮਿੱਤਰਾ: https://kisanemitra.gov.in/Home/Index
NPSS ਐਪ:
Click here to see PDF
पीडीएफ देखने के लिए यहां क्लिक करें
****
ਐੱਸਕੇ/ਐੱਸਐੱਮ
(Backgrounder ID: 155168)
Visitor Counter : 1
Provide suggestions / comments