ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਾਸ਼ੀ ਤਮਿਲ ਸੰਗਮਮ 5.0 ਦੀ ਸ਼ੁਰੂਆਤ ਮੌਕੇ ਹਿੱਸਾ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ

Posted On: 28 NOV 2026 5:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਤਮਿਲ ਸੰਗਮਮ ਦੇ ਪੰਜਵੇਂ ਸੰਸਕਰਨ ਦੀ ਸ਼ੁਰੂਆਤ ’ਤੇ ਬੇਹੱਦ ਖ਼ੁਸ਼ੀ ਪ੍ਰਗਟ ਕੀਤੀ ਹੈ ਅਤੇ ਤਮਿਲ ਨਾਡੂ ਅਤੇ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਤੋਂ ਸਦੀਵੀ ਨਗਰੀ ਕਾਸ਼ੀ ਵਿੱਚ ਪਹੁੰਚਣ ਵਾਲੇ ਸਾਰੇ ਹਿੱਸਾ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਹੈ।

ਇਸ ਸਾਲ ਦੇ ਵਿਸ਼ੇ ‘ਥਿਰੂਕੁਰਲ ਪਾਇਲਵੋਮ’ (ਆਓ ਥਿਰੂਕੁਰਲ ਸਿੱਖੀਏ) ਦੀ ਵਿਸ਼ੇਸ਼ ਮਹੱਤਤਾ ’ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਸੰਤ-ਕਵੀ ਥਿਰੂਵੱਲੂਵਰ ਦਾ ਸਦੀਵੀ ਗਿਆਨ ਮਨੁੱਖੀ ਜੀਵਨ ਦੇ ਅਨੇਕਾਂ ਪਹਿਲੂਆਂ ਬਾਰੇ ਵਡਮੁੱਲਾ ਮਾਰਗ-ਦਰਸ਼ਨ ਕਰਦਾ ਹੈ। ਉਨ੍ਹਾਂ ਨੇ 10 ਵਿਦੇਸ਼ੀ ਭਾਸ਼ਾਵਾਂ ਸਮੇਤ 50 ਭਾਸ਼ਾਵਾਂ ਵਿੱਚ ਥਿਰੂਕੁਰਲ ਦੇ ਅਨੁਵਾਦ ਜਾਰੀ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਅਜਿਹੀਆਂ ਪਹਿਲਕਦਮੀਆਂ ਥਿਰੂਵੱਲੂਵਰ ਦੇ ਦਰਸ਼ਨ ਨੂੰ ਨੌਜਵਾਨਾਂ ਵਿੱਚ ਹੋਰ ਵੀ ਵਧੇਰੇ ਮਕਬੂਲ ਬਣਾਉਣ ਵਿੱਚ ਮਦਦ ਕਰਨਗੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ:

“ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅੱਜ ਕਾਸ਼ੀ ਤਮਿਲ ਸੰਗਮਮ 5.0 ਦੀ ਸ਼ੁਰੂਆਤ ਹੋ ਗਈ ਹੈ! 

ਤਮਿਲ ਨਾਡੂ ਅਤੇ ਹੋਰ ਹਿੱਸਿਆਂ ਤੋਂ ਸਦੀਵੀ ਨਗਰੀ ਕਾਸ਼ੀ ਵਿੱਚ ਆਉਣ ਵਾਲੇ ਸਾਰੇ ਲੋਕਾਂ ਦਾ ਨਿੱਘਾ ਸਵਾਗਤ ਹੈ। 

ਇਸ ਸਾਲ ਦੇ ਸੰਗਮਮ ਦਾ ਵਿਸ਼ਾ, ‘ਥਿਰੂਕੁਰਲ ਪਾਇਲਵੋਮ’ ਖ਼ਾਸ ਤੌਰ ’ਤੇ ਵਿਸ਼ੇਸ਼ ਹੈ। ਮਹਾਨ ਥਿਰੂਵੱਲੂਵਰ ਦਾ ਗਿਆਨ ਮਨੁੱਖੀ ਜੀਵਨ ਦੇ ਅਨੇਕਾਂ ਪਹਿਲੂਆਂ ਬਾਰੇ ਵਡਮੁੱਲਾ ਮਾਰਗ-ਦਰਸ਼ਨ  ਕਰਦਾ ਹੈ। ਇਹ ਬਹੁਤ ਸ਼ਾਨਦਾਰ ਗੱਲ ਹੈ ਕਿ ਥਿਰੂਕੁਰਲ ਦਾ ਅਨੁਵਾਦ 10 ਵਿਦੇਸ਼ੀ ਭਾਸ਼ਾਵਾਂ ਸਮੇਤ 50 ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਹੈ। ਅਜਿਹੀਆਂ ਕੋਸ਼ਿਸ਼ਾਂ ਇਹ ਯਕੀਨੀ ਬਣਾਉਣ ਕਿ ਮਹਾਨ ਥਿਰੂਵੱਲੂਵਰ ਦੇ ਵਿਚਾਰ ਨੌਜਵਾਨਾਂ ਵਿੱਚ ਹੋਰ ਵੀ ਵਧੇਰੇ ਮਕਬੂਲ ਹੋਣ।

ਬੀਤੇ ਵਰ੍ਹਿਆਂ ਦੌਰਾਨ, ਕਾਸ਼ੀ ਤਮਿਲ ਸੰਗਮਮ ਸੱਭਿਆਚਾਰਕ ਅਤੇ ਬੌਧਿਕ ਵਿਚਾਰ-ਵਟਾਂਦਰੇ ਦੇ ਇੱਕ ਜੀਵੰਤ ਮੰਚ ਵਜੋਂ ਉਭਰਿਆ ਹੈ। ਇਸ ਦੇ ਨਾਲ ਹੀ, ਇਸ ਸਦਕਾ ‘ਸ਼੍ਰੇਸ਼ਠ ਭਾਰਤ’ ਦੀ ਭਾਵਨਾ ਵੀ ਹੋਰ ਮਜ਼ਬੂਤ ਹੋਈ ਹੈ।”

*********
 

ਐੱਨਕੇਆਰ/ਐੱਸਐੱਸ/ਐੱਸਟੀ/ਐੱਸਐੱਸ


(Release ID: 2343143) ਵਿਜ਼ੀਟਰ ਕਾਊਂਟਰ : 5