Posted On:
25 NOV 2026 6:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਭਾਰਤ ਅਤੇ ਸਿੰਗਾਪੁਰ ਦਰਮਿਆਨ ਹਵਾਬਾਜ਼ੀ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਵਿੱਚ ਹੁਨਰ ਅਤੇ ਉਦਯੋਗ ਵਿਕਾਸ ਸਹਿਯੋਗ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਨੂੰ ਮਨਜ਼ੂਰੀ ਦਿੱਤੀ।
ਕੇਂਦਰੀ ਸਿਵਿਲ ਐਵੀਏਸ਼ਨ ਮੰਤਰੀ ਸ਼੍ਰੀ ਕੇ. ਰਾਮ ਮੋਹਨ ਨਾਇਡੂ ਨੇ ਇਸ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੇ ਆਤਮ-ਨਿਰਭਰ ਦੀ ਦ੍ਰਿਸ਼ਟੀ ਯੋਜਨਾ ਦੇ ਅਨੁਸਾਰ ਭਾਰਤ ਅਤੇ ਸਿੰਗਾਪੁਰ ਦਰਮਿਆਨ ਇਹ ਸਹਿਮਤੀ ਪੱਤਰ ਅਤਿਅੰਤ ਉਪਯੋਗੀ ਸਿੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਦੇ ਹਰੇਕ ਕੰਪੋਨੈਂਟ, ਜਿਨ੍ਹਾਂ ਵਿੱਚ ਲੈਂਡਿੰਗ ਗੀਅਰ, ਰੇਡੋਮ, ਇੰਜਣ, ਕਾਕਪਿਟ ਡਿਸਪਲੇ, ਸੀਟ, ਵਿੰਗ ਅਤੇ ਛੋਟੇ ਤੋਂ ਛੋਟੇ ਕੰਪੋਨੈਂਟ ਸ਼ਾਮਲ ਹਨ, ਉਨ੍ਹਾਂ ਦੀ ਮੁਰੰਮਤ ਭਾਰਤ ਵਿੱਚ ਹੀ ਕੀਤੀ ਜਾਵੇ। ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤ ਨੂੰ ਖੇਤਰੀ ਹਵਾਬਾਜ਼ੀ ਵਰਕਸ਼ੌਪ ਦੇ ਰੂਪ ਵਿੱਚ ਸਥਾਪਿਤ ਕਰਨਾ ਵੀ ਹੈ।
ਭਾਰਤ-ਸਿੰਗਾਪੁਰ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸਿੰਗਾਪੁਰ ਵਿੱਚ ਹਵਾਬਾਜ਼ੀ ਐੱਮਆਰਓ ਦਾ ਇੱਕ ਚੰਗੀ ਤਰ੍ਹਾਂ ਵਿਕਸਿਤ ਈਕੋਸਿਸਟਮ ਮੌਜੂਦ ਹੈ, ਜਦਕਿ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਵਾਬਾਜ਼ੀ ਬਜ਼ਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਜਹਾਜ਼ਾਂ ਦੇ ਵਧਦੇ ਬੇੜੇ, ਖੇਤਰੀ ਹਵਾਬਾਜ਼ੀ ਕੇਂਦਰ ਦੇ ਰੂਪ ਵਿੱਚ ਦੇਸ਼ ਦੀ ਰਣਨੀਤਕ ਭੂਗੋਲਿਕ ਸਥਿਤੀ ਅਤੇ ਕਾਰੋਬਾਰ ਪਹੁੰਚਯੋਗਤਾ ਬਿਹਤਰ ਬਣਾਉਣ ਦੇ ਸਰਕਾਰ ਦੇ ਨਿਰੰਤਰ ਯਤਨਾਂ ਦੀ ਵਜ੍ਹਾ ਨਾਲ ਭਾਰਤ ਵਿੱਚ ਐੱਮਆਰਓ ਖੇਤਰ ਦੇ ਵਿਕਾਸ ਦੀਆਂ ਵਿਆਪਕ ਸੰਭਾਵਨਾਵਾਂ ਮੌਜੂਦ ਹਨ।
ਇਸ ਪ੍ਰਸਤਾਵਿਤ ਸਹਿਯੋਗ ਨਾਲ ਭਾਰਤੀ ਟ੍ਰੇਨਿੰਗ ਸੰਸਥਾਨਾਂ ਨੂੰ ਗਿਆਨ ਅਦਾਨ-ਪ੍ਰਦਾਨ ਅਤੇ ਉਦਯੋਗ ਜਗਤ ਦੇ ਅਨੁਭਵ ਦੁਆਰਾ ਆਪਣੇ ਕੋਰਸ ਅਤੇ ਟ੍ਰੇਨਿੰਗ ਸਮਰੱਥਾ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਮਿਲੇਗੀ। ਇਸ ਪਹਿਲ ਨਾਲ ਉਦਯੋਗ ਜਗਤ ਦੀ ਵਧੇਰੇ ਭਾਗੀਦਾਰੀ ਨਾਲ ਦੇਸ਼ ਵਿੱਚ ਘਰੇਲੂ ਐੱਮਆਰਓ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਵੀ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਇਹ ਸਮੇਂ ਦੇ ਨਾਲ ਵਿਦੇਸ਼ਾਂ ਵਿੱਚ ਏਅਰਕ੍ਰਾਫਟ ਮੇਨਟੇਨੈਂਸ ਸੇਵਾਵਾਂ ‘ਤੇ ਭਾਰਤ ਦੀ ਨਿਰਭਰਤਾ ਘੱਟ ਕਰਨ ਵਿੱਚ ਵੀ ਸਹਾਇਕ ਹੋਵੇਗਾ।
ਇਹ ਸਹਿਮਤੀ ਪੱਤਰ ਦੋਵਾਂ ਦੇਸ਼ਾਂ ਦਰਮਿਆਨ ਗਿਆਨ, ਮੁਹਾਰਤ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਨੂੰ ਪਹੁੰਚਯੋਗ ਬਣਾਉਣ ਲਈ ਫਾਰਮੈਟ ਪ੍ਰਦਾਨ ਕਰੇਗਾ।
ਇਸ ਸਹਿਮਤੀ ਪੱਤਰ ਦੇ ਪ੍ਰਮੁੱਖ ਪ੍ਰਾਵਧਾਨ ਹੇਠ ਲਿਖੇ ਹਨ:
-
ਸੰਯੁਕਤ ਪਾਠਕ੍ਰਮ ਵਿਕਾਸ: ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਟ੍ਰੇਨਿੰਗ ਲਈ ਉਦਯੋਗ ਜ਼ਰੂਰਤਾਂ ਦੇ ਅਨੁਸਾਰ ਪਾਠਕ੍ਰਮ ਦਾ ਸੰਯੁਕਤ ਤੌਰ ‘ਤੇ ਵਿਕਾਸ ਕਰਨਾ।
-
ਮੁਹਾਰਤ ਅਦਾਨ ਪ੍ਰਦਾਨ ਅਤੇ ਸਮਰੱਥਾ ਵਿਕਾਸ: ਗੁਣਵੱਤਾਪੂਰਨ ਪਾਠਕ੍ਰਮ ਨੂੰ ਯਕੀਨੀ ਬਣਾਉਣ ਲਈ ਭਾਰਤੀ ਸੰਸਥਾਨਾਂ ਦੀ ਮੁਹਾਰਤ ਵਧਾਉਣਾ ਅਤੇ ਉਨ੍ਹਾਂ ਦੀ ਸਮਰੱਥਾ ਦਾ ਵਿਕਾਸ ਕਰਨਾ।
-
ਇੰਟਰਨਸ਼ਿਪ ਅਤੇ ਅਦਾਨ-ਪ੍ਰਦਾਨ ਪ੍ਰੋਗਰਾਮ: ਭਾਰਤੀ ਵਿਦਿਆਰਥੀਆਂ ਨੂੰ ਵਿਵਹਾਰਿਕ ਉਦਯੋਗਿਕ ਅਨੁਭਵ ਪ੍ਰਦਾਨ ਕਰਨ ਲਈ ਸਿੰਗਾਪੁਰ ਦੀਆਂ ਐੱਮਆਰਓ ਕੰਪਨੀਆਂ ਦੇ ਨਾਲ ਇੰਟਰਨਸ਼ਿਪ ਅਤੇ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦੀ ਵਿਵਸਥਾ।
-
ਉਦਯੋਗਿਕ ਸਾਂਝੇਦਾਰੀ ਨੂੰ ਹੁਲਾਰਾ: ਐੱਮਆਰਓ ਸੁਵਿਧਾਵਾਂ ਦੇ ਵਿਸਥਾਰ ਵਿੱਚ ਸਹਿਯੋਗ ਦੇ ਲਈ ਭਾਰਤੀ ਅਤੇ ਸਿੰਗਾਪੁਰ ਜਗਤ ਦੇ ਹਿਤਧਾਰਕਾਂ ਦਰਮਿਆਨ ਸਾਂਝੇਦਾਰੀ ਸੁਗਮ ਬਣਾਉਣਾ।
ਭਾਰਤ ਦੀਆਂ ਐੱਮਆਰਓ ਸਬੰਧੀ ਜ਼ਰੂਰਤਾਂ ਦੀ ਚਰਚਾ ਕਰਦੇ ਹੋਏ ਸਿਵਿਲ ਐਵੀਏਸ਼ਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਹਵਾਈ ਆਵਾਜਾਈ ਵਿੱਚ ਬੇਮਿਸਾਲ ਵਾਧਾ ਹੋ ਰਿਹਾ ਹੈ ਅਤੇ ਐਵੀਏਸ਼ਨ ਕੰਪਨੀਆਂ ਲਗਾਤਾਰ ਆਪਣੇ ਜਹਾਜ਼ ਬੇੜੇ ਦਾ ਵਿਸਤਾਰ ਕਰ ਰਹੀਆਂ ਹਨ। ਇਸ ਨਾਲ ਘਰੇਲੂ ਐੱਮਆਰਓ ਸਮਰੱਥਾਵਾਂ ਅਤੇ ਕੁਸ਼ਲ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਦੀ ਮੰਗ ਵੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੇਖਦੇ ਹੋਏ ਘਰੇਲੂ ਐੱਮਆਰਓ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਸਮੇਂ ਦੀ ਜ਼ਰੂਰਤ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰੱਖ-ਰਖਾਅ ਸੇਵਾਵਾਂ ‘ਤੇ ਨਿਰਭਰਤਾ ਦੇ ਕਾਰਨ ਅਕਸਰ ਭਾਰਤੀ ਐਵੀਏਸ਼ਨ ਕੰਪਨੀਆਂ ਨੂੰ ਵਧੇਰੇ ਲਾਗਤ ਵਹਿਣ ਕਰਨੀ ਪੈਂਦੀ ਹੈ ਅਤੇ ਜਹਾਜ਼ਾਂ ਨੂੰ ਲੰਬੇ ਸਮੇਂ ਤੱਕ ਸੇਵਾ ਤੋਂ ਬਾਹਰ ਰੱਖਣਾ ਪੈਂਦਾ ਹੈ। ਇਹ ਰਣਨੀਤਕ ਸਹਿਮਤੀ ਪੱਤਰ ਕੁਸ਼ਲ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਅਤੇ ਉੱਨਤ ਐੱਮਆਰਓ ਸੁਵਿਧਾਵਾਂ ਦੀ ਵਧਦੀਆਂ ਜ਼ਰੂਰਤਾਂ ਪੂਰੀ ਕਰਨ ਵਿੱਚ ਸਮਰੱਥ ਬਣਾਏਗਾ। ਨਾਲ ਹੀ ਇਹ ਭਾਰਤ ਨੂੰ ਗਲੋਬਲ ਐਵੀਏਸ਼ਨ ਹੁਨਰ ਵਿਕਾਸ ਅਤੇ ਐੱਮਆਰਓ ਮੰਜ਼ਿਲ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਫੈਸਲਾ ਸਿੱਧ ਹੋਵੇਗਾ।
ਭਾਰਤ ਅਤੇ ਸਿੰਗਾਪੁਰ ਦਰਮਿਆਨ ਸਹਿਮਤੀ ਪੱਤਰ ਭਾਰਤ ਦੇ ਐਵੀਏਸ਼ਨ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ, ਦੇਸ਼ ਦੇ ਨੌਜਵਾਨਾਂ ਲਈ ਕੁਸ਼ਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਐਵੀਏਸ਼ਨ ਐੱਮਆਰਓ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।
***********
ਦਿਯਾਂਸ਼ੂ ਕੁਮਾਰ/ਬਲਜੀਤ