Posted On:
22 NOV 2026 8:44PM by PIB Chandigarh
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਅੱਜ ਭਾਰਤ ਤਕਨਾਲੋਜੀ ਸੰਸਥਾਨ (ਆਈਆਈਟੀ) ਮਦਰਾਸ ਵਿਖੇ ਸਲੀਪ ਸਟੱਡੀ ਫੈਸਿਲਿਟੀ ਅਤੇ ਔਟਿਜ਼ਮ ਲੈਬ ਦਾ ਉਦਘਾਟਨ ਕੀਤਾ ਅਤੇ ਸੰਸਥਾਨ ਦੇ ਹਸਪਤਾਲ ਵਿੱਚ ਈ-ਕਾਰਟ ਐਂਬੂਲੈਂਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਦੇ ਦੌਰੇ ਵਿੱਚ ਸੁਧਾ ਗੋਪਾਲਕ੍ਰਿਸ਼ਣਨ ਬ੍ਰੇਨ ਸੈਂਟਰ, ਮੈਡੀਕਲ ਸਾਇੰਸ ਅਤੇ ਤਕਨਾਲੋਜੀ ਵਿਭਾਗ, ਨੈਸ਼ਨਲ ਕੈਂਸਰ ਟਿਸ਼ੂ ਬਾਇਓਬੈਂਕ, ਹੈਲਥਕੇਅਰ ਤਕਨਾਲੋਜੀ ਇਨੋਵੇਸ਼ਨ ਸੈਂਟਰ (ਐੱਚਟੀਆਈਸੀ) ਅਤੇ ਨੈਸ਼ਨਲ ਸੈਂਟਰ ਫਾਰ ਅਸਿਸਟਿਵ ਹੈਲਥ ਟੈਕਨੋਲੋਜ਼ੀਜ (ਐੱਨਸੀਏਐੱਚਟੀ) ਦਾ ਦੌਰਾ ਵੀ ਸ਼ਾਮਲ ਸੀ, ਜੋ ਸਿਹਤ ਖੋਜ, ਮੈਡੀਕਲ ਤਕਨਾਲੋਜੀਆਂ ਅਤੇ ਸਹਾਇਕ ਸਮਾਧਾਨਾਂ ਵਿੱਚ ਸੰਸਥਾਨ ਦੇ ਕੰਮ ਨੂੰ ਦਰਸਾਉਂਦੇ ਹਨ।

ਕੈਂਪਸ ਹੈਲਥ ਸੈਂਟਰ ਵਿੱਚ ਹਾਲ ਹੀ ਵਿੱਚ ਸਥਾਪਿਤ, ‘ਸਲੀਪ ਸਟੱਡੀ ਫੈਸੀਲਿਟੀ’ (ਨੀਂਦ ਸਬੰਧੀ ਅਧਿਐਨ ਸੁਵਿਧਾ), ਚੇੱਨਈ ਦੇ ਕਾਵੇਰੀ ਹਸਪਤਾਲ ਨਾਲ ਜੁੜੇ ਮਾਹਿਰਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ, ਫੈਕਲਟੀ, ਸਟਾਫ ਅਤੇ ਖੋਜਕਰਤਾਵਾਂ ਦਰਮਿਆਨ ਨੀਂਦ ਨਾਲ ਸਬੰਧਿਤ ਵਿਕਾਰਾਂ ਲਈ ਵਿਸ਼ੇਸ਼ ਮੁਲਾਂਕਣ, ਸਲਾਹ-ਮਸ਼ਵਰਾ ਅਤੇ ਇਲਾਜ ਪ੍ਰਦਾਨ ਕਰੇਗੀ। ਸੰਸਥਾਗਤ ਨੈਤਿਕ ਪ੍ਰਵਾਨਗੀ ਅਤੇ ਸੂਚਿਤ ਸਹਿਮਤੀ ਦੇ ਅਧੀਨ ਇਹ ਨੀਂਦ ਦੇ ਪੈਟਰਨ ਅਤੇ ਵੱਖ-ਵੱਖ ਤਰ੍ਹਾਂ ਦੇ ਨੀਂਦ ਸਬੰਧੀ ਵਿਕਾਰਾਂ ‘ਤੇ ਖੋਜ ਨੂੰ ਵੀ ਸੰਭਵ ਬਣਾਏਗਾ। ਫੈਕਲਟੀ ਨੀਂਦ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਲਈ ਸਵਦੇਸ਼ੀ ਅਤੇ ਕਿਫਾਇਤੀ ਸੈਂਸਰ ਵਿਕਸਿਤ ਕਰਨ ਦੀ ਵੀ ਇੱਛਾ ਰੱਖਦਾ ਹੈ।
ਸੰਸਥਾਨ ਦੀ ਕੈਂਪਸ ਵੈਲਨੈੱਸ ਪਹਿਲ ਦੇ ਤਹਿਤ ਸ਼ੁਰੂ ਕੀਤੀ ਗਈ ਈ-ਕਾਰਟ ਐਂਬੂਲੈਂਸ ਸੇਵਾ ਕੈਂਪਸ ਦੇ ਅੰਦਰ ਸਮੇਂ ‘ਤੇ ਚਿਕਿਤਸਾ ਸਹਾਇਤਾ ਅਤੇ ਸੁਵਿਧਾਜਨਕ ਆਵਾਜਾਈ ਵਿੱਚ ਮਦਦ ਕਰੇਗੀ। ਇਹ ਸੇਵਾ ਵਿਸ਼ੇਸ਼ ਤੌਰ ‘ਤੇ ਕੈਂਪਸ ਦੇ ਸੀਨੀਅਰ ਮੈਂਬਰਾਂ ਅਤੇ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਲਈ ਮਦਦਗਾਰ ਹੋਵੇਗੀ।

ਆਈਆਈਟੀ ਮਦਰਾਸ ਵਿਖੇ ਸੈਂਟਰ ਫਾਰ ਇੰਡੀਅਨ ਮੈਡੀਕਲ ਨੌਲੇਜ (ਸੀਆਈਐੱਮਕੇ) ਦੀ ਸਥਾਪਨਾ ਦੀ ਦਿਸ਼ਾ ਵਿੱਚ ਹੋ ਰਹੇ ਕਾਰਜਾਂ ਦੇ ਤਹਿਤ ‘ਔਟਿਜ਼ਮ ਲੈਬ’ ਪਹਿਲ ਰਵਾਇਤੀ ਭਾਰਤੀ ਚਿਕਿਤਸਾ ਗਿਆਨ, ਕਲੀਨਿਕਲ ਮੁਹਾਰਤ ਅਤੇ ਤਕਨੀਕ ਦੀ ਵਰਤੋਂ ਕਰਕੇ ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏਐੱਸਡੀ) ਵਾਲੇ ਬੱਚਿਆਂ ਲਈ ‘ਇੰਟੀਗ੍ਰੇਟਿਡ ਵਰਮਮ ਥੈਰੇਪੀ’ ਦਾ ਅਧਿਐਨ ਕਰਦੀ ਹੈ। ਸੰਸਥਾਨ ਏਮਸ ਜੋਧਪੁਰ ਦੀ ਪੀਡੀਆਟ੍ਰਿਕ ਨਿਊਰੋਲੌਜੀ ਟੀਮ ਦੇ ਨਾਲ ਸਹਿਯੋਗ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਟੀਮ ਦੇ ਕੋਲ 800 ਤੋਂ ਵੱਧ ਬੱਚਿਆਂ ਨੂੰ ਇੰਟੀਗ੍ਰੇਟਿਡ ਥੈਰੇਪੀ ਦੇਣ ਦਾ ਅਨੁਭਵ ਹੈ ਅਤੇ ਉਹ ਮਿਲ ਕੇ ਇਲਾਜ ਦੇਣ ਦੀ ਪ੍ਰਕਿਰਿਆ ਦਾ ਅਧਿਐਨ ਅਤੇ ਵਿਗਿਆਨਕ ਮੁਲਾਂਕਣ ਕਰਨਗੇ।
ਇਸ ਪਹਿਲ ਦੇ ਤਹਿਤ ਡਾਕਟਰਾਂ ਨੂੰ ਰੀਅਲ-ਟਾਈਮ ਫੀਡਬੈਕ ਦੇਣ ਲਈ ਸਵਦੇਸ਼ੀ ‘ਪ੍ਰੈਸ਼ਰ-ਸੈਂਸਿੰਗ’ ਦਸਤਾਨੇ ਵਿਕਸਿਤ ਕਰਨ ਦੀ ਵੀ ਯੋਜਨਾ ਹੈ। ਨਾਲ ਹੀ, ਜ਼ਰੂਰੀ ਨੈਤਿਕ ਮਨਜ਼ੂਰੀ ਮਿਲਣ ‘ਤੇ ਇਸ ਥੈਰੇਪੀ ਦੇ ਪਿੱਛੇ ਕੰਮ ਕਰਨ ਵਾਲੀ ਸੰਭਾਵਿਤ ਜੈਨੇਟਿਕ, ਮੌਲੀਕਿਊਲਰ ਅਤੇ ਐਪੀਜੈਨੇਟਿਕ ਪ੍ਰਕਿਰਿਆਵਾਂ ‘ਤੇ ਖੋਜ ਵੀ ਕੀਤੀ ਜਾਵੇਗੀ।

ਸੁਧਾ ਗੋਪਾਲਕ੍ਰਿਸ਼ਣਨ ਬ੍ਰੇਨ ਸੈਂਟਰ ਵਿੱਚ ਸ਼੍ਰੀਮਤੀ ਸ੍ਰੀਵਾਸਤਵ ਨੂੰ ਮਨੁੱਖੀ ਬ੍ਰੇਨ ਦੇ ਸੈਲੂਲਰ ਪੱਧਰ ‘ਤੇ ਹਾਈ-ਰੈਜ਼ੋਲਿਊਸ਼ਨ ਵਾਲੇ, ਤਿੰਨ-ਆਯਾਮੀ ਡਿਜੀਟਲ ਮੈਪ ਤਿਆਰ ਕਰਨ ਦੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ। 11 ਅਕਤੂਬਰ 2026 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਕੇਂਦਰ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ (ਜਿਸ ਵਿੱਚ ਬ੍ਰੇਨ ਨਾਲ ਜੁੜੀਆਂ ਬਿਮਾਰੀਆਂ ਵੀ ਸ਼ਾਮਲ ਹਨ) ਸੈਕੜਿਆਂ ਮਨੁੱਖੀ ਬ੍ਰੇਨਾਂ ਦੇ ਸੈਲੂਲਰ-ਰੈਜ਼ੋਲਿਊਸ਼ਨ ਵਾਲੇ ਮੈਪ ਤਿਆਰ ਕਰਨ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਦੁਨੀਆ ਦਾ ਪਹਿਲਾ ‘ਹਿਊਮਨ ਇਸਕੇਮਿਕ ਸਟ੍ਰੋਕ ਐਟਲਸ’- ‘ਸੀ-ਸਟ੍ਰੋਕ’ ਵੀ ਲਾਂਚ ਕੀਤਾ, ਜਿਸ ਵਿੱਚ ਬ੍ਰੇਨ ਦੇ ਹਜ਼ਾਰਾਂ ਐਨੋਟੇਟ ਕੀਤੇ ਗਏ ਹਿੱਸੇ ਸ਼ਾਮਲ ਹਨ।
ਇਸ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨੂੰ ਡਿਪਾਰਟਮੈਂਟ ਆਫ਼ ਮੈਡੀਕਲ ਸਾਇੰਸਿਸ ਐਂਡ ਟੈਕਨੋਲੋਜੀ ਦੇ ਅੰਤਰ-ਅਨੁਸ਼ਾਸਨੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਵਿਭਾਗ ਸਿਹਤ ਸੰਭਾਲ ਦੀਆਂ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੈਡੀਕਲ ਸਾਇੰਸ, ਇੰਜੀਨੀਅਰਿੰਗ ਅਤੇ ਤਕਨੀਕ ਨੂੰ ਇਕੱਠੇ ਲਿਆਉਂਦਾ ਹੈ, ਜੋ ਅਜੇ ਤੱਕ ਪੂਰੀ ਨਹੀਂ ਹੋ ਪਾਈ ਹੈ। 2023 ਵਿੱਚ ਸਥਾਪਿਤ ਇਹ ਵਿਭਾਗ ਫਿਜ਼ੀਸ਼ੀਅਨ-ਸਾਇੰਟਿਸਟ ਅਤੇ ਇੰਜੀਨੀਅਰਿੰਗ ਫਿਜ਼ੀਓਲੋਜਿਸਟ ਤਿਆਰ ਕਰਨ ‘ਤੇ ਕੇਂਦ੍ਰਿਤ ਹੈ। ਇੱਥੇ ਕਾਰਡੀਓਵੈਸਕੁਲਰ ਮੈਡੀਸਿਨ, ਨਿਊਰੋਲੌਜੀ, ਓਨਕੋਲੋਜੀ, ਮੈਡੀਕਲ ਇਮੇਜਿੰਗ, ਹੈਲਥਕੇਅਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮੈਡੀਕਲ ਡਿਵਾਈਸ ਡਿਵੈਲਪਮੈਂਟ ਵਰਗੇ ਖੇਤਰਾਂ ਵਿੱਚ ਖੋਜ ਕੀਤੀ ਜਾਂਦੀ ਹੈ।
ਸ਼੍ਰੀਮਤੀ ਸ੍ਰੀਵਾਸਤਵ ਨੂੰ ਨੈਸ਼ਨਲ ਕੈਂਸਰ ਟਿਸ਼ੂ ਬਾਇਓਬੈਂਕ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਆਈਆਈਟੀ ਮਦਰਾਸ ਦੀ ਇਸ ਸੰਯੁਕਤ ਪਹਿਲ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪਹਿਲ ਦੇ ਤਹਿਤ ਕੈਂਸਰ ਬਾਇਓਲੌਜੀ, ਨਿਦਾਨ ਅਤੇ ਇਲਾਜ ‘ਤੇ ਖੋਜ ਲਈ ਮਰੀਜ਼ਾਂ ਦੀ ਸਹਿਮਤੀ ਨਾਲ ਕੈਂਸਰ ਟਿਸ਼ੂ ਦੇ ਨਮੂਨੇ ਇਕੱਠੇ ਅਤੇ ਸੁਰੱਖਿਅਤ ਕੀਤੇ ਜਾਂਦੇ ਹਨ। ਬਾਇਓਬੈਂਕ ਦੇ ਵਿਆਪਕ ਰਿਸਰਚ ਈਕੋਸਿਸਟਮ ਦਾ ਇੱਕ ਮਹੱਤਵਪੂਰਨ ਨਤੀਜਾ ‘ਭਾਰਤ ਕੈਂਸਰ ਜੀਨੋਮ ਐਟਲਸ ਹੈ, ਜਿਸ ਨੂੰ ਫਰਵਰੀ 2025 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਭਾਰਤ ਲਈ ਇੱਕ ਵਿਸ਼ੇਸ਼ ਕੈਂਸਰ ਜੀਨੋਮਿਕ ਡੇਟਾਬੇਸ ਤਿਆਰ ਕਰਨਾ ਹੈ, ਤਾਂ ਜੋ ਸ਼ੁਰੂਆਤੀ ਪਛਾਣ, ਟੀਚਾਬੱਧ ਇਲਾਜ (ਟਾਰਗੇਟਿਡ ਥੈਰੇਪੀ) ਅਤੇ ਨਿਜੀ ਇਲਾਜ ਰਣਨੀਤੀਆਂ ਵਿੱਚ ਮਦਦ ਮਿਲ ਸਕੇ।
ਇਸ ਤੋਂ ਬਾਅਦ ਸ਼੍ਰੀਮਤੀ ਸ੍ਰੀਵਾਸਤਵ ਨੂੰ ਹੈਲਥਕੇਅਰ ਟੈਕਨੋਲੋਜੀ ਇਨੋਵੇਸ਼ਨ ਸੈਂਟਰ (ਐੱਚਟੀਆਈਸੀ) ਵਿੱਚ ਕਿਫਾਇਤੀ ਅਤੇ ਸਵਦੇਸ਼ੀ ਸਿਹਤ ਤਕਨੀਕਾਂ ‘ਤੇ ਹੋਰ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਮੋਤੀਆਬਿੰਦ ਦੀ ਸਰਜਰੀ ਲਈ ‘ਮੋਬਾਈਲ ਆਈ ਸਰਜੀਕਲ ਯੂਨਿਟ’, ਅੱਖਾਂ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਲਈ ‘3ਨੇਤਰ’(3nethra), ‘ਨਿਓਨੇਟਲ ਟ੍ਰਾਂਸਪੋਰਟ ਯੂਨਿਟ’, ਤੇਜ਼ੀ ਨਾਲ ਡਾਇਗਨੌਸਟਿਕ ਟੈਸਟਿੰਗ ਲਈ ‘ਆਈਕੁਆਂਟ (iQuant) ਅਤੇ ਕਾਰਡੀਓਵੈਸਕੁਲਰ (ਦਿਲ ਸਬੰਧੀ) ਸਿਹਤ ਦੀ ਜਾਂਚ ਲਈ ‘ਆਰਟਸੈਂਸ’ (ArtSens) ਵਰਗੀਆਂ ਤਕਨਾਲੋਜੀਆਂ ਸ਼ਾਮਲ ਹਨ।

ਨੈਸ਼ਨਲ ਸੈਂਟਰ ਫਾਰ ਅਸਿਸਟਿਵ ਹੈਲਥ ਟੈਕਨੋਲੋਜੀਜ਼ (ਐੱਨਸੀਏਐੱਚਟੀ) ਦੇ ਦੌਰੇ ਦਾ ਮੁੱਖ ਉਦੇਸ਼ ਦਿਵਯਾਂਗਾਂ ਅਤੇ ਬਜ਼ੁਰਗਾਂ ਲਈ ਸਸਤੀਆਂ ਸਹਾਇਕ ਤਕਨਾਲੋਜੀਆਂ ‘ਤੇ ਸੀ। ਇਨ੍ਹਾਂ ਵਿੱਚ ਹਲਕੇ ਵ੍ਹੀਲਚੇਅਰ, ਪਾਵਰ- ਅਸਿਸਟਿਡ ਮੋਬਿਲਿਟੀ ਡਿਵਾਈਸ, ਸਵਿਮਿੰਗ ਪੂਲ ਲਿਫਟ ਅਤੇ ਸੇਰੇਬ੍ਰਲ ਪਾਲਸੀ ਨਾਲ ਪੀੜ੍ਹਤ ਬੱਚਿਆਂ ਲਈ ਚੱਲਣ ਵਿੱਚ ਮਦਦ ਕਰਨ ਵਾਲੇ ਉਪਕਰਣ ਸ਼ਾਮਲ ਸਨ। ਇਸ ਦੇ ਪ੍ਰਮੁੱਖ ਇਨੋਵੇਸ਼ਨਸ ਵਿੱਚ ਵਾਈਡੀ ਵਣ ਸ਼ਾਮਲ ਹੈ, ਜੋ ਇੱਕ ਬੇਹੱਦ ਹਲਕੀ ਐਕਟਿਵ ਵ੍ਹੀਲਚੇਅਰ ਹੈ। ਇਸ ਨੂੰ ਲੋਕਾਂ ਦੀ ਸੁਤੰਤਰ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਸ਼੍ਰੀਮਤੀ ਸ੍ਰੀਵਾਸਤਵ ਨਾਲ ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਕੋਟੀ ਅਤੇ ਡੀਨ (ਯੋਜਨਾ) ਪ੍ਰੋ. ਆਰ. ਸਾਰਥੀ ਮੌਜੂਦ ਸਨ।
*****
ਐੱਸਆਰ/ਏਕੇ