ਪ੍ਰਧਾਨ ਮੰਤਰੀ ਦਫਤਰ
ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦਾ ਮਨੀਲਾ, ਫਿਲਪੀਨਜ਼ ਦੌਰਾ (16-17 ਨਵੰਬਰ, 2026)
Posted On:
17 NOV 2026 7:22PM by PIB Chandigarh
ਦਸਤਾਵੇਜ਼:
-
ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਤ ਆਸੀਆਨ-ਭਾਰਤ ਸੰਯੁਕਤ ਬਿਆਨ
-
ਔਨਲਾਈਨ ਘੁਟਾਲਿਆਂ ਅਤੇ ਸਬੰਧਿਤ ਅਪਰਾਧਾਂ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਨਾਲ ਸਬੰਧਤ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੇ ਆਗੂਆਂ ਦਾ ਬਿਆਨ
-
ਪੂਰਬੀ ਏਸ਼ੀਆ ਸਿਖਰ ਸੰਮੇਲਨ ਦਾ ਐਲਾਨ-ਪੱਤਰ: ਆਪਣੇ ਭਵਿੱਖ ਦੀ ਰਾਹ ’ਤੇ ਇਕੱਠੇ ਅੱਗੇ ਵਧਣਾ - ਸਥਿਰਤਾ ਅਤੇ ਨਵੀਨੀਕਰਨ
ਐਲਾਨ:
1. 23ਵਾਂ ਭਾਰਤ-ਆਸੀਆਨ ਸਿਖਰ ਸੰਮੇਲਨ
-
ਕਨੈਕਟੀਵਿਟੀ, ਵਿਗਿਆਨਕ ਖੋਜ, ਆਫ਼ਤ ਪ੍ਰਬੰਧਨ, ਤਟ ਰੱਖਿਅਕ ਗਾਰਡ ਸਹਿਯੋਗ, ਸਮੁੰਦਰੀ ਖੇਤਰ ਸਬੰਧੀ ਜਾਗਰੂਕਤਾ ਅਤੇ ਨਾਵਿਕਾਂ ਦੀ ਸੁਰੱਖਿਆ ਨੂੰ ਵਧਾਉਣ ਨਾਲ ਸਬੰਧਤ ਆਸੀਆਨ-ਭਾਰਤ ਲੰਬੇ ਸਮੇਂ ਦੀ ਸਮੁੰਦਰੀ ਸਹਿਯੋਗ ਯੋਜਨਾ;
-
ਖੇਤਰ ਵਿੱਚ ਸਮਰੱਥਾ ਵਿਕਾਸ ਲਈ ਸੰਯੁਕਤ ਸਾਈਬਰ ਫੋਰੈਂਸਿਕ ਸਿਖਲਾਈ ਪ੍ਰੋਗਰਾਮ;
-
ਆਸੀਆਨ-ਭਾਰਤ ਪ੍ਰਮਾਣੂ ਊਰਜਾ ਤਕਨੀਕੀ ਆਦਾਨ-ਪ੍ਰਦਾਨ;
-
ਆਸੀਆਨ-ਭਾਰਤ ‘ਸਪੇਸ ਹੈਕਾਥੌਨ’;
-
ਮਾਈਨਿੰਗ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਆਸੀਆਨ-ਭਾਰਤ ਸਹਿਯੋਗ;
-
ਨੌਜਵਾਨ ਸਿਖਰ ਸੰਮੇਲਨ, ਯੁਵਾ ਸੰਸਦ ਮੈਂਬਰਾਂ ਦੇ ਆਦਾਨ-ਪ੍ਰਦਾਨ ਅਤੇ ‘ਸਟਾਰਟਅੱਪ ਹੈਕਾਥੌਨ’ ਰਾਹੀਂ ਆਸੀਆਨ-ਭਾਰਤ ਨੌਜਵਾਨ ਸੰਪਰਕ;
-
ਨਾਲੰਦਾ ਯੂਨੀਵਰਸਿਟੀ ਵਿੱਚ ਆਸੀਆਨ ਦੇਸ਼ਾਂ ਲਈ ਵਜ਼ੀਫਿਆਂ ਵਧਾਉਣਾ;
-
‘ਵੇਵਜ਼ 2027’ ਵਿੱਚ ਆਸੀਆਨ-ਭਾਰਤ ਰਚਨਾਤਮਕ ਭਾਈਵਾਲੀ ਪਵੇਲੀਅਨ; ਅਤੇ
-
ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ।
2. 21ਵਾਂ ਪੂਰਬੀ ਏਸ਼ੀਆ ਸਿਖਰ ਸੰਮੇਲਨ
-
ਸੰਯੁਕਤ ਸਿਖਲਾਈ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੇ ਖੇਤਰ ਵਿੱਚ ਸਹਿਯੋਗ ਲਈ ਨਾਵਿਕਾਂ ਦੀ ਸੁਰੱਖਿਆ ਸਬੰਧੀ ਪਹਿਲਕਦਮੀ।
-
ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਵਿੱਚ ਈਏਐੱਸ ਸਾਈਬਰ ਕ੍ਰਾਈਮ ਕਾਨਫਰੰਸ ਦਾ ਆਯੋਜਨ, ਜਿਸ ਦਾ ਉਦੇਸ਼ ਔਨਲਾਈਨ ਧੋਖਾਧੜੀ ਅਤੇ ਸਾਈਬਰ ਅਪਰਾਧਾਂ ਵਰਗੇ ਸਰਹੱਦ ਪਾਰ ਤੋਂ ਹੋਣ ਵਾਲੇ ਅਪਰਾਧਾਂ ਨਾਲ ਜੁੜੇ ਨਵੇਂ ਦੌਰ ਦੇ ਖ਼ਤਰਿਆਂ ਨਾਲ ਨਜਿੱਠਣਾ ਹੈ।
-
ਲੋਥਲ ਵਿੱਚ ਈਏਐੱਸ ਸਮੁੰਦਰੀ ਵਿਰਾਸਤ ਮੇਲਾ।
-
ਈਏਐੱਸ ਦੇਸ਼ਾਂ ਨਾਲ ਵਿਦਿਅਕ ਸਹਿਯੋਗ ਨੂੰ ਹੋਰ ਵਧਾਉਣ ਲਈ ਨਾਲੰਦਾ ਵਿੱਚ ਈਏਐੱਸ ਯੂਨੀਵਰਸਿਟੀ ਕਨਕਲੇਵ।
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(Release ID: 2337848)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam