ਖੇਤੀਬਾੜੀ ਮੰਤਰਾਲਾ
azadi ka amrit mahotsav

ਪੰਜਾਬ ਵਿੱਚ ਖੇਤ ਬਚਾਓ ਅਭਿਆਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਸ਼ਿਰਕਤ


ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ 254.20 ਕਰੋੜ ਰੁਪਏ ਦੀ ਵੱਡੀ ਸੌਗਾਤ : ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ PM-RKVY ਦੇ ਤਹਿਤ ਸੌਂਪਿਆ ਮਨਜ਼ੂਰੀ ਪੱਤਰ

ਪੰਜਾਬ ਦੀ ਖੇਤੀਬਾੜੀ ਨੂੰ ਮਿਲੇਗੀ ਨਵੀਂ ਰਫ਼ਤਾਰ : 98.44 ਕਰੋੜ ਰੁਪਏ ਦੇ 7 ਨਵੇਂ ਪ੍ਰੋਜੈਕਟਾਂ ਨੂੰ ਕੇਂਦਰ ਦੀ ਮਨਜ਼ੂਰੀ, ਸ਼੍ਰੀ ਸ਼ਿਵਰਾਜ ਸਿੰਘ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪਿਆ ਪੱਤਰ

ਮੋਹਾਲੀ ਵਿਖੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੀ ਚੇਤਾਵਨੀ-ਖਾਦ ਦੀ ਕਾਲਾਬਜ਼ਾਰੀ ਅਤੇ ਟੈਗਿੰਗ ਕਰਨ ਵਾਲਿਆਂ ਲਈ ਹੁਣ ਥਾਂ ਸਿਰਫ਼ ਜੇਲ੍ਹ ਵਿੱਚ ਹੋਵੇਗੀ

‘ਖੇਤ ਬਚਾਓ ਅਭਿਆਨ’ ਵਿੱਚ ਕੇਂਦਰ ਦਾ ਵੱਡਾ ਕਦਮ: ਨਕਲੀ ਖਾਦ-ਬੀਜ ਅਤੇ ਘਟੀਆ ਕੀਟਨਾਸ਼ਕਾਂ ‘ਤੇ ਨਕੇਲ ਕਸਣ ਲਈ ਬਣੇਗਾ ਨਵਾਂ ਸਖ਼ਤ ਪੈਸਟੀਸਾਈਡ ਕਾਨੂੰਨ –ਸ਼੍ਰੀ ਸ਼ਿਵਰਾਜ ਸਿੰਘ

ਗ੍ਰੀਨ ਅਮੋਨੀਆ ਦੀ 10,000 ਹੈਕਟੇਅਰ ਵਿੱਚ ਵਿਸ਼ਵਵਿਆਪੀ ਵਰਤੋਂ ਸ਼ੁਰੂ, ਯੂਰੀਆ ਦਾ ਬਣੇਗਾ ਬਿਹਤਰ ਵਿਕਲਪ; ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੇਖਿਆ ਲਾਈਵ ਡੈਮੋਂਸਟ੍ਰੇਸ਼ਨ

ਸਰਕਾਰਾਂ ਵੱਖ ਹੋ ਸਕਦੀਆਂ ਹਨ, ਪਰ ਕਿਸਾਨਾਂ ਦੀ ਸੇਵਾ ਸਾਡਾ ਸਾਂਝਾ ਧਰਮ; ਮੋਹਾਲੀ ਦੇ ਬਦਰਪੁਰ ਅਤੇ ਲੁਧਿਆਣਾ ਦੇ ਸਮਰਾਲਾ ਵਿੱਚ ਬੋਲੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪੰਜਾਬ ਦੇ ਜਵਾਨਾਂ ਨੇ ਦੇਸ਼ ਦੀ ਰੱਖਿਆ ਕੀਤੀ ਅਤੇ ਕਿਸਾਨਾਂ ਦੇ ਅੰਨ ਦੇ ਭੰਡਾਰ ਭਰੇ: ਪਰਾਲੀ ਸਾੜਣ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣ ‘ਤੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਕੀਤਾ ਪ੍ਰਣਾਮ

ਅੰਨ੍ਹੇਵਾਹ ਕੈਮੀਕਲ ਖਾਦਾਂ ਨਾਲ ਬਿਮਾਰ ਹੋ ਰਹੀ ‘ਧਰਤੀ ਮਾਤਾ’ ਪਹਿਲਾਂ ਮਿੱਟੀ ਦਾ ਜਾਂਚ ਕਰਵਾਉਣ ਕਿਸਾਨ, ਮੋਹਾਲੀ ਵਿੱਚ ਬੋਲੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਫਸਲ ਵਿਭਿੰਨਤਾ ਅਤੇ ਇੰਟੀਗ੍ਰੇਟਿਡ ਫਾਰਮਿੰਗ ਨਾਲ ਵਧੇਗੀ ਛੋਟੇ ਕਿਸਾਨਾਂ ਦੀ ਆਮਦਨ, ਅਗਲੇ ਬਜਟ ਵਿੱਚ ਇਸ ਦੇ ਵੱਧ ਤੋਂ ਵੱਧ ਪ੍ਰੋਜੈਕਟ ਲਿਆਉਣ ਦਾ ਟੀਚਾ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਸ਼ਹਿਦ ਉਤਪਾਦਕਾਂ ਲਈ ਹਨੀ ਬੋਰਡ ਦੀ ਵਿਸ਼ੇਸ਼ ਬੈਠਕ ਬੁਲਾਉਣ ਅਤੇ ਜੈਵਿਕ ਉਤਪਾਦਾਂ ਦੇ ਸਰਟੀਫਿਕੇਸ਼ਨ ਨੂੰ ਸਰਲ ਬਣਾਉਣ ਦੇ ਸ਼੍ਰੀ ਸ਼ਿਵਰਾਜ ਸਿੰਘ ਨੇ ਦਿੱਤੇ ਨਿਰਦੇਸ਼, ਪ੍ਰਗਤੀਸ਼ੀਲ ਕਿਸਾਨਾਂ ਨੂੰ ਦੱਸਿਆ ਦੇਸ਼ ਦਾ ਰੋਲ ਮਾਡਲ

ਵਿਚੋਲਿਆਂ ਨੂੰ ਹਟਾ ਕੇ ਸਿੱਧੇ ਗਾਹਕਾਂ ਨੂੰ ਸ਼ੁੱਧ ਉਤਪਾਦ ਵੇਚ ਰਹੇ ਪੰਜਾਬ ਦੇ ਕਿਸਾਨ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕੀਤੀ ਸ਼ਲਾਘਾ- ਬੋਲੇ, ‘ਜਿੱਥੇ ਸ਼ੁੱਧਤਾ ਹੈ, ਉੱਥੇ ਵਿਕਰੀ ਯਕੀਨੀ ਹੈ’

ਖੇਤ ਦੀ ਵੱਟ ‘ਤੇ ਬਹਿ ਕੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੁਣੀਆਂ ਕਿਸਾਨਾਂ ਦੇ ਮਨ ਦੀਆਂ ਗੱਲਾਂ; ਛੋਟੇ ਸਮੂਹਾਂ ਨੂੰ ਯੰਤਰਾਂ ‘ਤੇ 80% ਸਬਸਿਡੀ, ਮੋਰਿੰਡਾ ਸ਼ੂਗਰ ਮਿੱਲ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦਾ ਦਿੱਤਾ ਭਰੋਸਾ

Posted On: 17 NOV 2026 7:42PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪੰਜਾਬ ਦੇ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਬਦਰਪੁਰ ਵਿਖੇ ਆਯੋਜਿਤ 'ਖੇਤ ਬਚਾਓ ਅਭਿਆਨ' ਵਿੱਚ ਸ਼ਿਰਕਤ ਕੀਤੀ ਅਤੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ। ਇਸ ਮੌਕੇ 'ਤੇ, ਸ਼੍ਰੀ ਚੌਹਾਨ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਦੀ ਮੌਜੂਦਗੀ ਵਿੱਚ, ਪ੍ਰਧਾਨ ਮੰਤਰੀ ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ (PM-RKVY) ਦੇ ਤਹਿਤ ਵਿੱਤੀ ਸਾਲ 2026-27 ਲਈ ਦੂਜੀ 'ਮੁੱਖ ਸੈਂਕਸ਼ਨ’ (mother sanction) ਵਜੋਂ 254.20 ਕਰੋੜ ਰੁਪਏ ਜਾਰੀ ਕਰਨ ਲਈ ਮਨਜ਼ੂਰੀ ਪੱਤਰ ਸੌਂਪਿਆ। ਇਸ ਦੇ ਨਾਲ ਹੀ, ਰਾਜ ਦੀ ਸਲਾਨਾ ਕਾਰਜ ਯੋਜਨਾ ਦੇ ਤਹਿਤ 98.44 ਕਰੋੜ ਰੁਪਏ ਦੀ ਲਾਗਤ ਵਾਲੇ 7 ਨਵੇਂ ਖੇਤੀਬਾੜੀ ਪ੍ਰੋਜੈਕਟਾਂ ਨੂੰ ਵੀ ਕੇਂਦਰ ਸਰਕਾਰ ਦੀ ਮਨਜ਼ੂਰੀ ਦਿੱਤੀ ਗਈ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖਾਦ ਦੀ ਕਾਲਾਬਜ਼ਾਰੀ ਅਤੇ ‘ਟੈਗਿੰਗ ਕਰਨ ਵਾਲਿਆਂ ਨੂੰ ਜੇਲ੍ਹ ਭੇਜਣ ਅਤੇ ਨਕਲੀ ਕੀਟਨਾਸ਼ਕਾਂ ‘ਤੇ ਪਾਬੰਦੀ ਲਗਾਉਣ ਲਈ ਸਖ਼ਤ ਪੈਸਟੀਸਾਈਡ ਕਾਨੂੰਨ ਬਣਾਉਣ ਦਾ ਵੀ ਵੱਡਾ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਯੂਰੀਆ ਦੇ ਵਿਕਲਪ ਵਜੋਂ 10,000 ਹੈਕਟੇਅਰ ਵਿੱਚ 'ਗ੍ਰੀਨ ਅਮੋਨੀਆ' (green ammonia) ਲਈ ਨਵੇਂ ਪ੍ਰਯੋਗ ਬਾਰੇ ਵੀ ਜਾਣਕਾਰੀ ਦਿੱਤੀ।


 
ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ, ਪੰਜਾਬ ਨੂੰ ਨਮਨ ਕਰਦੇ ਹੋਏ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਜਵਾਨਾਂ ਨੇ ਹਮੇਸ਼ਾ ਬਹਾਦੁਰੀ ਨਾਲ ਦੇਸ਼ ਦੀ ਰੱਖਿਆ ਕੀਤੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੇ ਹਰਿਤ ਕ੍ਰਾਂਤੀ ਰਾਹੀਂ ਆਪਣੀ ਮਿਹਨਤ ਨਾਲ ਦੇਸ਼ ਦੇ ਅੰਨ ਦੇ ਭੰਡਾਰ ਭਰੇ ਹਨ। ਆਉਣ ਵਾਲੀ 24 ਤਰੀਕ ਨੂੰ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਗੁਰੂ ਸਾਹਿਬ ਦੇ ਵਿਚਾਰ ਅਤੇ 'ਕਿਰਤ ਕਰੋ', 'ਨਾਮ ਜਪੋ' ਅਤੇ 'ਵੰਡ ਛਕੋ' ਦੇ ਸਿਧਾਂਤਾ ਹਮੇਸ਼ਾ ਮਨੁੱਖਤਾ ਦੀ ਸੇਵਾ ਅਤੇ ਮਿਹਨਤਾ ਦੀ ਨਵੀਂ ਪ੍ਰੇਰਣਾ ਅਤੇ ਊਰਜਾ ਦਿੰਦੇ ਹਨ। ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ, "ਮੇਰੇ ਕਿਸਾਨ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਲਈ 'ਮਾਮਾ' ਪਹਿਲਾਂ ਹਾਂ ਅਤੇ ਇੱਕ ਮੰਤਰੀ ਬਾਅਦ ਵਿੱਚ। ਕਿਸਾਨਾਂ ਦੀ ਸੇਵਾ ਹੀ ਮੇਰੇ ਲਈ ਪ੍ਰਮਾਤਮਾ ਦੀ ਪੂਜਾ ਕਰਨ ਦੇ ਸਮਾਨ ਹੈ।"
ਕੇਂਦਰ ਅਤੇ ਰਾਜ ਮਿਲ ਕੇ ਕਰਨਗੇ ਕਿਸਾਨਾਂ ਦੀ ਸੇਵਾ: 254.20 ਕਰੋੜ ਰੁਪਏ ਦੀ ਸੌਗਾਤ
 
ਰਾਜਨੀਤਕ ਮਦਭੇਦਾਂ ਤੋਂ ਉੱਪਰ ਉੱਠ ਕੇ ਕਿਸਾਨ ਭਲਾਈ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਅਤੇ ਰਾਜ ਵਿੱਚ ਵੱਖ-ਵੱਖ ਸਰਕਾਰਾਂ ਹੋ ਸਕਦੀਆਂ ਹਨ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ- ਸਾਡਾ ਇੱਕੋ-ਇੱਕ ਟੀਚਾ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ। ਇਸੇ ਸੰਕਲਪ ਦੇ ਤਹਿਤ ਉਨ੍ਹਾਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ PM-RKVY ਅਧੀਨ 254.20 ਕਰੋੜ ਰੁਪਏ ਦੀ ਮਨਜ਼ੂਰੀ ਦਾ ਪੱਤਰ ਸੌਂਪਿਆ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਦੀ ਮੰਗ ‘ਤੇ 98.44 ਕਰੋੜ ਰੁਪਏ ਦੀ ਲਾਗਤ ਵਾਲੇ 7 ਨਵੇਂ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਰਾਸ਼ੀ ਨਾਲ ਪੰਜਾਬ ਵਿੱਚ ਖੇਤੀਬਾੜੀ ਉਤਪਾਦਕਤਾ ਵਧਾਉਣ, ਆਧੁਨਿਕ ਖੇਤੀਬਾੜੀ ਢਾਂਚੇ ਨੂੰ ਮਜ਼ਬੂਤੀ ਦੇਣ ਅਤੇ ਸੰਪੂਰਨ ਖੇਤੀਬਾੜੀ ਵਿਕਾਸ ਨੂੰ ਨਵੀਂ ਗਤੀ ਮਿਲੇਗੀ।


ਖਾਦ ਦੀ ਟੈਗਿੰਗ ਅਤੇ ਕਾਲਾਬਜ਼ਾਰੀ ‘ਤੇ ਸਖ਼ਤ ਚੇਤਾਵਨੀ, ਬਣੇਗਾ ਨਵਾਂ ਪੈਸਟੀਸਾਈਡ ਐਕਟ


ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਸਖ਼ਤੀ ਅਪਣਾਉਂਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਸਪਸ਼ਟ ਚੇਤਾਵਨੀ ਦਿੱਤੀ ਕਿ ਕਿਸੇ ਵੀ ਡੀਲਰ ਜਾਂ ਦੁਕਾਨਦਾਰ ਨੂੰ ਖਾਦ ਦੇ ਨਾਲ ਹੋਰ ਗੈਰ-ਜ਼ਰੂਰੀ ਉਤਪਾਦਾਂ ਦੀ ਟੈਗਿੰਗ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਮਹਿੰਗੀ ਖਾਦ ਮੰਗਵਾ ਕੇ ਕਿਸਾਨਾਂ ਨੂੰ ਭਾਰੀ ਸਬਸਿਡੀ ‘ਤੇ ਮੁਹੱਈਆ ਕਰਵਾਉਂਦੀ ਹੈ, ਤਾਂ ਜੋ ਕਿਸਾਨ ਨੂੰ ਮੁਨਾਫਾ ਹੋਵੇ। ਜੇਕਰ ਕੋਈ ਇਸ ਦੀ ਕਾਲਾਬਜ਼ਾਰੀ ਜਾਂ ਟੈਗਿੰਗ ਕਰੇਗਾ, ਤਾਂ ਉਸ ਦੀ ਥਾਂ ਸਿਰਫ਼ ਜੇਲ੍ਹ ਵਿੱਚ ਹੋਵੇਗੀ। ਇਸ ਦੇ ਨਾਲ ਹੀ ਨਕਲੀ ਖਾਦ, ਬੀਜ ਅਤੇ ਘਟੀਆ ਕੀਟਨਾਸ਼ਕਾਂ ਦੀ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਸ਼੍ਰੀ ਚੌਹਾਨ ਨੇ ਐਲਾਨ ਕੀਤਾ ਕਿ ਕੀ ਸਰਕਾਰ ਪੁਰਾਣੇ ਪੈਸਟੀਸਾਈਡ ਐਕਟ ਵਿੱਚ ਤਬਦੀਲੀ ਕਰਕੇ ਇੱਕ ਨਵਾਂ ਅਤੇ ਬਹੁਤ ਸਖ਼ਤ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ ਦੇ ਲਈ ਦੇਸ਼ ਭਰ ਦੇ ਕਿਸਾਨਾਂ ਅਤੇ ਮਾਹਰਾਂ ਤੋਂ ਸੁਝਾਅ ਲਏ ਜਾ ਰਹੇ ਹਨ।


10,000 ਹੈਕਟੇਅਰ ਵਿੱਚ ‘ਗ੍ਰੀਨ ਅਮੋਨੀਆ’ ਦੀ ਵਰਤੋਂ ਅਤੇ ਧਰਤੀ ਦੀ ਸਿਹਤ ਬਚਾਉਣ ਦੀ ਅਪੀਲ


ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਹ ਦਿੱਲੀ ਦੇ ਦਫਤਰ ਵਿੱਚ ਬੈਠ ਕੇ ਨਹੀਂ, ਸਗੋਂ ਖੇਤਾਂ ਵਿੱਚ ਕਿਸਾਨਾਂ ਦੇ ਨਾਲ ਬੈਠ ਕੇ ਨੀਤੀਆਂ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਪ੍ਰੋਗਰਾਮ ਵਿੱਚ ਉਨ੍ਹਾਂ ਨੇ ‘ਗ੍ਰੀਨ ਅਮੋਨੀਆ’ ਦੇ ਲਾਈਵ ਡੈਮੋਂਸਟ੍ਰੇਸ਼ਨ ਦਾ ਉਦਘਾਟਨ ਕੀਤਾ ਅਤੇ ਦੱਸਿਆ ਕਿ ਸਰਕਾਰ ਪਹਿਲੀ ਵਾਰ 10,000 ਹੈਕਟੇਅਰ ਖੇਤਰ ਵਿੱਚ ਯੂਰੀਆ ਦੇ ਵਿਕਲਪ ਵਜੋਂ ਗ੍ਰੀਨ ਅਮੋਨੀਆ ਦੀ ਵਰਤੋਂ ਕਰ ਰਹੀ ਹੈ, ਜਿਸ ਦੇ ਸਫਲ ਹੋਣ ‘ਤੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਜ਼ਿਆਦਾ ਦਵਾਈ ਖਾਣ ਨਾਲ ਇਨਸਾਨ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਅੰਨ੍ਹੇਵਾਹ ਯੂਰੀਆ, ਡੀਏਪੀ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ‘ਧਰਤੀ ਮਾਤਾ’ ਵੀ ਬਿਮਾਰ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਮਿੱਟੀ ਦੀ ਜਾਂਚ (ਸੌਇਲ ਟੈਸਟਿੰਗ) ਕਰਵਾਉਣ ਅਤੇ ਸਿਰਫ਼ ਓਨੀ ਹੀ ਮਾਤਰਾ ਵਿੱਚ ਪੋਸ਼ਕ ਤੱਤ ਪਾਉਣ, ਜਿੰਨੀ ਖੇਤ ਨੂੰ ਜ਼ਰੂਰਤ ਹੈ। ਨਾਲ ਹੀ ਉਨ੍ਹਾਂ ਨੇ ਪਰਾਲੀ ਨਾ ਸਾੜ ਕੇ ਖੇਤਾਂ ਵਿੱਚ ਹੀ ਮਿਲਾਉਣ ਵਾਲੇ ਕਿਸਾਨ ਭੂਪਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਰਾਲੀ ਸਾੜਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਕਮੀ ਲਿਆ ਕੇ ਪੰਜਾਬ ਅੱਜ ਪੂਰੇ ਦੇਸ਼ ਲਈ ਆਦਰਸ਼ ਬਣ ਰਿਹਾ ਹੈ।


​
ਫਸਲੀ ਵਿਭਿੰਨਤਾ, ਇੰਟੀਗ੍ਰੇਟਿਡ ਫਾਰਮਿੰਗ ਅਤੇ ਹਨੀ ਬੋਰਡ ‘ਤੇ ਵੱਡੇ ਫੈਸਲੇ


ਸ਼੍ਰੀ ਚੌਹਾਨ ਨੇ ਕਿਹਾ ਕਿ ਸਿਰਫ਼ ਕਣਕ ਅਤੇ ਝੋਨੇ ਦੇ ਫਸਲੀ ਚੱਕਰ ‘ਤੇ ਨਿਰਭਰ ਰਹਿਣਾ ਧਰਤੀ ਦੀ ਸਿਹਤ ਅਤੇ ਕਿਸਾਨ ਦੀ ਆਮਦਨ ਦੋਵਾਂ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਛੋਟੇ ਕਿਸਾਨਾਂ ਨੂੰ ਇੰਟੀਗ੍ਰੇਟਿਡ ਫਾਰਮਿੰਗ (ਏਕੀਕ੍ਰਿਤ ਖੇਤੀ) ਅਪਣਾਉਣ ਦਾ ਮੰਤਰ ਦਿੰਦੇ ਹੋਏ ਕਾਹ ਕਿ ਫਸਲ ਦੇ ਨਾਲ ਨਾਲ ਫਲ, ਸਬਜ਼ੀਆਂ, ਪਸ਼ੂਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਬਕਰੀ ਪਾਲਣ, ਮਸ਼ਰੂਮ ਅਤੇ ਮਧੁਮੱਖੀ ਪਾਲਣ ਕਰਨ ਨਾਲ ਸਾਲ ਭਰ ਨਿਯਮਿਤ ਆਮਦਨ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਬਜਟ ਵਿੱਚ ਵੀ ਇੰਟੀਗ੍ਰੇਟਿਡ ਫਾਰਮਿੰਗ ਦੇ ਵੱਧ ਤੋਂ ਵੱਧ ਪ੍ਰੋਜੈਕਟ ਕਿਸਾਨਾਂ ਤੱਕ ਪਹੁੰਚਾਏ ਜਾਣਗੇ। 


ਸੰਵਾਦ ਦੌਰਾਨ ਅਗਾਂਹਵਧੂ ਕਿਸਾਨ ਜਗਦੀਸ਼ ਜੀ (ਜੈਵਿਕ ਖੇਤੀ, ਸਾਹੀਵਾਲ ਡੇਅਰੀ ਅਤੇ ਮਧੁਮੱਖੀ ਪਾਲਣ), ਫਤਿਹ ਸਿੰਘ ਜੀ (ਬਗੈਰ ਵਿਚੋਲਿਆਂ ਤੋਂ ਸਿੱਧਾ ਸ਼ੁੱਧ ਦੁੱਧ ਅਤੇ ਮਿਠਾਈਆਂ ਦੀ ਵਿਕਰੀ) ਅਤੇ ਰਤਨਜੋਤ ਜੀ (5 ਏਕੜ ਵਿੱਚ ਵਰਮੀਕੰਪੋਸਟ ਪ੍ਰੋਜੈਕਟ)  ਦੁਆਰਾ ਕੀਤੇ ਗਏ ਨਵੀਨਤਾਕਾਰੀ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਸ਼ਹਿਦ ਉਤਪਾਦਕਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ 'ਨੈਸ਼ਨਲ ਬੀ ਬੋਰਡ' (ਹਨੀ ਬੋਰਡ) ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਉਣ ਅਤੇ ਜੈਵਿਕ ਉਤਪਾਦਾਂ ਲਈ ਪ੍ਰਮਾਣੀਕਰਨ ਵਿਵਸਥਾ ਨੂੰ ਸਰਲ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਕਿਸਾਨਾਂ ਵੱਲੋਂ ਚੁੱਕੀਆਂ ਗਈਆਂ ਛੋਟੇ ਸਮੂਹਾਂ ਨੂੰ ਖੇਤੀਬਾੜੀ ਮਸ਼ੀਨਰੀ ‘ਤੇ 80% ਸਬਸਿਡੀ, ਮੋਰਿੰਡਾ ਸ਼ੂਗਰ ਮਿੱਲ ਦੇ ਆਧੁਨਿਕੀਕਰਣ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਵੀ ਉਨ੍ਹਾਂ ਨੇ ਰਾਜ ਸਰਕਾਰ ਦੇ ਨਾਲ ਮਿਲ ਕੇ ਕਈ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਇਸ ਮੌਕੇ ‘ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ਼੍ਰੀ ਖੁੱਡੀਆਂ, ਸੀਨੀਅਰ ਆਗੂ ਸ਼੍ਰੀ ਸੁਨੀਲ ਜਾਖੜ, ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਕੇਂਦਰ ਅਤੇ ਰਾਜ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ, ਕ੍ਰਿਸ਼ੀ ਵਿਗਿਆਨ ਕੇਂਦਰ (KVK) ਦੇ ਵਿਗਿਆਨੀ ਅਤੇ ਵੱਡੀ ਗਿਣਤੀ ਵਿੱਚ ਅਗਾਂਹਵਧੂ ਕਿਸਾਨ ਅਤੇ ਕਿਸਾਨ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਰਹੇ। 


****


 
ਐੱਸਐੱਸ/ਐੱਮਐੱਸ/ਏਕੇ 


(Release ID: 2337623) ਵਿਜ਼ੀਟਰ ਕਾਊਂਟਰ : 19