Posted On:
15 NOV 2026 10:23AM by PIB Chandigarh
ਯੁਗੇ ਯੁਗੀਨ ਭਾਰਤ: ਵੱਖ-ਵੱਖ ਯੁੱਗਾਂ ਦਾ ਇੱਕ ਅਜਾਇਬ ਘਰ

ਭਾਰਤ ਦੀ 5,000 ਸਾਲਾਂ ਤੋਂ ਵੱਧ ਪੁਰਾਣੀ ਸਭਿਅਤਾ ਭਰਪੂਰ ਵਿਰਾਸਤ, ਕਲਾ, ਆਰਕੀਟੈਕਚਰ, ਗਿਆਨ ਪ੍ਰਣਾਲੀਆਂ, ਰਿਵਾਇਤਾਂ ਅਤੇ ਸੱਭਿਆਚਾਰਕ ਅਭਿਆਸਾਂ ਦੀ ਇੱਕ ਅਮੀਰ ਸੰਪਤੀ ਨੂੰ ਦਰਸਾਉਂਦੀ ਹੈ। ਇਹ ਵਿਰਾਸਤ ਸਦੀਆਂ ਤੋਂ ਵਿਕਸਿਤ ਹੋਈ ਹੈ। ਇਸ ਵਿਰਾਸਤ ਨੂੰ ਸੰਭਾਲਣ ਅਤੇ ਪੇਸ਼ ਕਰਨ ਲਈ, ਨਵੀਂ ਦਿੱਲੀ ਦੇ ਇਤਿਹਾਸਕ ਉੱਤਰੀ ਅਤੇ ਦੱਖਣੀ ਬਲਾਕ ਕੰਪਲੈਕਸਾਂ ਵਿੱਚ ‘ਯੁਗੇ ਯੁਗੀਨ ਭਾਰਤ ਅਜਾਇਬ ਘਰ’ ਨੂੰ ਇੱਕ ਪ੍ਰਮੁੱਖ ਰਾਸ਼ਟਰੀ ਸੱਭਿਆਚਾਰਕ ਅਦਾਰੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੀ ‘ਲੋਕਾਂ ਦੇ ਅਜਾਇਬ ਘਰ’ ਵਜੋਂ ਕਲਪਨਾ ਕੀਤੀ ਗਈ ਹੈ ਅਤੇ ਇਹ ਭਾਰਤ ਦੀ ਸਭਿਅਤਾ ਯਾਤਰਾ ਦੀ ਲਗਾਤਾਰਤਾ, ਵਿਭਿੰਨਤਾ ਅਤੇ ਅਮੀਰੀ ਨੂੰ ਇਸ ਦੀ ਠੋਸ ਅਤੇ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਇੱਕ ਤਾਲਮੇਲ ਵਾਲੀ ਪੇਸ਼ਕਾਰੀ ਜ਼ਰੀਏ ਪ੍ਰਦਰਸ਼ਿਤ ਕਰੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 18 ਮਈ, 2023 ਨੂੰ ਐਲਾਨੇ, ਇਸ ਪ੍ਰਾਜੈਕਟ ਨੂੰ 11 ਨਵੰਬਰ, 2026 ਨੂੰ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਤੋਂ ਮਨਜ਼ੂਰੀ ਮਿਲੀ। ਇਸ ਦੀ ਕੁੱਲ ਅਨੁਮਾਨਤ ਲਾਗਤ ₹3,230 ਕਰੋੜ ਹੈ। ਸੱਭਿਆਚਾਰ ਮੰਤਰਾਲੇ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਇਹ ਅਜਾਇਬ ਘਰ, ਇਤਿਹਾਸਕ ਉੱਤਰੀ ਅਤੇ ਦੱਖਣੀ ਬਲਾਕਾਂ ਨੂੰ ਉਨ੍ਹਾਂ ਦੇ ਆਰਕੀਟੈਕਚਰਲ ਚਰਿੱਤਰ ਨੂੰ ਬਚਾਈ ਰੱਖਦੇ ਹੋਏ ਇਮਾਰਤਾਂ ਦੀ ਅਨੁਕੂਲ ਮੁੜ-ਵਰਤੋਂ (ਅਡੈਪਟਿਵ ਰੀਯੂਜ਼) ਜ਼ਰੀਏ ਉਨ੍ਹਾਂ ਨੂੰ ਜਨਤਕ ਸੱਭਿਆਚਾਰਕ ਸਥਾਨਾਂ ਦੇ ਰੂਪ ਵਿੱਚ ਬਦਲ ਦੇਵੇਗਾ। ਉੱਤਰੀ ਅਤੇ ਦੱਖਣੀ ਬਲਾਕਾਂ ਵਿੱਚ ਹੀ ਪਹਿਲਾਂ ਅਹਿਮ ਸਰਕਾਰੀ ਦਫ਼ਤਰ ਹੋਇਆ ਕਰਦੇ ਸੀ। ਵਿਸ਼ਵ ਪੱਧਰ ਦੇ ਇੱਕ ਅਜਾਇਬ ਘਰ ਵਜੋਂ ਕਲਪਨਾ ਕੀਤਾ ਗਿਆ, ਇਹ ਸੱਭਿਆਚਾਰਕ ਸਥਾਨ ਇਤਿਹਾਸਕ ਸੰਗ੍ਰਹਿ, ਵਿਸ਼ਾ-ਅਧਾਰਿਤ ਗੈਲਰੀਆਂ ਅਤੇ ਪ੍ਰਦਰਸ਼ਨੀ ਸਬੰਧੀ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕਰਕੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਨਾਗਰਿਕਾਂ, ਖੋਜਕਰਤਾਵਾਂ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਪਹੁੰਚਯੋਗ ਬਣਾਏਗਾ।
ਇਤਿਹਾਸਕ ਇਮਾਰਤਾਂ ਤੋਂ ਲੈ ਕੇ ਇੱਕ ਵਿਸ਼ਵ-ਪੱਧਰੀ ਅਜਾਇਬ ਘਰ ਤੱਕ
‘ਯੁਗੇ ਯੁਗੀਨ ਭਾਰਤ ਅਜਾਇਬ ਘਰ’ ਨਵੀਂ ਦਿੱਲੀ ਦੇ ਇਤਿਹਾਸਕ ਉੱਤਰੀ ਅਤੇ ਦੱਖਣੀ ਬਲਾਕਾਂ ਨੂੰ ਸ਼ਾਸਨ ਦੇ ਕੇਂਦਰਾਂ ਤੋਂ ਬਦਲ ਕੇ ਜਨਤਕ ਸੱਭਿਆਚਾਰਕ ਸਥਾਨਾਂ ਵਿੱਚ ਤਬਦੀਲ ਕਰ ਦੇਵੇਗਾ। ਇਮਾਰਤਾਂ ਦੀ ਅਨੁਕੂਲ ਮੁੜ-ਵਰਤੋਂ (ਅਡੈਪਟਿਵ ਰੀਯੂਜ਼) ਜ਼ਰੀਏ ਵਿਕਸਿਤ ਇਹ ਪ੍ਰਾਜੈਕਟ, ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਆਰਕੀਟੈਕਚਰਲ ਸਬੰਧੀ ਵਿਰਾਸਤ ਨੂੰ ਬਚਾਉਣ ਦੇ ਨਾਲ-ਨਾਲ ਆਧੁਨਿਕ ਪ੍ਰਦਰਸ਼ਨੀ ਸਥਾਨਾਂ ਅਤੇ ਸੈਲਾਨੀਆਂ ਲਈ ਸਹੂਲਤਾਂ ਵੀ ਤਿਆਰ ਕਰੇਗੀ। ਇਸ ਅਜਾਇਬ ਘਰ ਦੀ ਇੱਕ ਅਜਿਹੇ ਪ੍ਰਮੁੱਖ ਸੱਭਿਆਚਾਰਕ ਸਥਾਨ ਵਜੋਂ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਵਿਰਾਸਤ ਦੀ ਸੰਭਾਲ ਨੂੰ ਸਮਕਾਲੀ ਅਜਾਇਬ ਘਰ ਦੇ ਬੁਨਿਆਦੀ ਢਾਂਚੇ ਨਾਲ ਜੋੜਿਆ ਗਿਆ ਹੈ।
ਇਮਾਰਤਾਂ ਦੀ ਅਨੁਕੂਲ ਮੁੜ-ਵਰਤੋਂ (ਅਡੈਪਟਿਵ ਰੀਯੂਜ਼) ਜ਼ਰੀਏ ਵਿਰਾਸਤ ਦੀ ਸੰਭਾਲ
-
ਇਤਿਹਾਸਕ ਮਹੱਤਵ: ਉੱਤਰੀ ਅਤੇ ਦੱਖਣੀ ਬਲਾਕ 13 ਫ਼ਰਵਰੀ 2026 ਤੱਕ ਸਰਕਾਰੀ ਪ੍ਰਸ਼ਾਸਨ ਦੇ ਕੇਂਦਰ ਰਹੇ। ਯਾਨੀ ਦੱਖਣੀ ਬਲਾਕ ਦੇ ਉਦਘਾਟਨ ਤੋਂ ਲਗਭਗ 95 ਸਾਲ ਬਾਅਦ ਤੱਕ, ਇਹ ਪ੍ਰਸ਼ਾਸਨਿਕ ਕੇਂਦਰ ਕਾਰਜਸ਼ੀਲ ਰਹੇ। ਆਜ਼ਾਦੀ ਤੋਂ ਬਾਅਦ ਦੇ ਦੱਖਣੀ ਬਲਾਕ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਸਥਿਤ ਸੀ ਅਤੇ ਇਨ੍ਹਾਂ ਇਮਾਰਤਾਂ ਵਿੱਚ 16 ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦੌਰਾਨ ਕੈਬਨਿਟ ਦੀਆਂ ਬੈਠਕਾਂ ਆਯੋਜਿਤ ਕੀਤੀਆਂ ਗਈਆਂ।
-
ਜਨਤਕ ਥਾਵਾਂ ਦੇ ਰੂਪ ਵਿੱਚ ਤਬਦੀਲੀ: ਸਰਕਾਰੀ ਦਫ਼ਤਰਾਂ ਦੇ ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਅਤੇ ‘ਕਰਤੱਵਯ ਭਵਨਾਂ’ ਵਿੱਚ ਤਬਦੀਲ ਹੋਣ ਤੋਂ ਬਾਅਦ, ਇਨ੍ਹਾਂ ਦੋਵਾਂ ਇਮਾਰਤਾਂ ਨੂੰ ‘ਯੁਗੇ ਯੁਗੀਨ ਭਾਰਤ ਅਜਾਇਬ ਘਰ’ ਦੇ ਹਿੱਸੇ ਵਜੋਂ ਨਵੀਂ ਵਰਤੋਂ ਲਈ ਤਿਆਰ ਕੀਤਾ ਜਾ ਰਿਹਾ ਹੈ।
-
ਆਰਕੀਟੈਕਚਰਲ ਦੀ ਸੰਭਾਲ: ਇਹ ਪ੍ਰਾਜੈਕਟ ਘੱਟੋ-ਘੱਟ ਦਖ਼ਲਅੰਦਾਜ਼ੀ ਜ਼ਰੀਏ ਇਨ੍ਹਾਂ ਇਮਾਰਤਾਂ ਦੇ ਇਤਿਹਾਸਕ ਚਰਿੱਤਰ, ਉਨ੍ਹਾਂ ਦੇ ਬਾਹਰੀ ਹਿੱਸਿਆਂ ਅਤੇ ਮੂਲ ਆਰਕੀਟੈਕਚਰ ਨੂੰ ਸੁਰੱਖਿਅਤ ਕਰੇਗਾ।
-
ਮੌਜੂਦਾ ਥਾਵਾਂ ਨੂੰ ਨਵਾਂ ਰੂਪ: ਵਿਹੜੇ, ਗਲਿਆਰੇ ਅਤੇ ਕਮਰਿਆਂ ਨੂੰ ਗੈਲਰੀਆਂ ਅਤੇ ਪ੍ਰਦਰਸ਼ਨੀ ਖੇਤਰਾਂ ਦੇ ਰੂਪ ਵਿੱਚ ਢਾਲਿਆ ਜਾਵੇਗਾ, ਜਿਸ ਨਾਲ ਇੱਕ ਸੰਪੂਰਨ ਅਜਾਇਬ ਘਰ ਦਾ ਅਹਿਸਾਸ ਹਾਸਲ ਹੋ ਸਕੇਗਾ।
-
ਟਿਕਾਊ ਅਤੇ ਸਮਾਵੇਸ਼ੀ ਡਿਜ਼ਾਈਨ: ਪੁਨਰ-ਵਿਕਾਸ ਦੀ ਲੜੀ ਵਿੱਚ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਸਾਰਿਆਂ ਲਈ ਪਹੁੰਚਯੋਗਤਾ ਨੂੰ ਤਰਜੀਹ ਦਿੱਤੀ ਜਾਵੇਗੀ।
ਵਿਸ਼ਵ ਪੱਧਰ ਦਾ ਇੱਕ ਅਜਾਇਬ ਘਰ
ਪ੍ਰਸਤਾਵਿਤ ਅਜਾਇਬ ਘਰ ਪ੍ਰਦਰਸ਼ਨੀ ਖੇਤਰ ਦੇ ਨਜ਼ਰੀਏ ਨਾਲ ਦੁਨੀਆ ਦੇ ਸਭ ਤੋਂ ਵੱਡੇ ਸੱਭਿਆਚਾਰਕ ਅਦਾਰਿਆਂ ਵਿੱਚੋਂ ਇੱਕ ਹੋਵੇਗਾ ਅਤੇ ਇਸ ਦਾ ਬੁਨਿਆਦੀ ਢਾਂਚਾ ਕੁਝ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਆ ਸਕਣ।
-
ਪ੍ਰਸਤਾਵਿਤ ਬਿਲਡਿੰਗ ਖੇਤਰ: ਉੱਤਰੀ ਅਤੇ ਦੱਖਣੀ ਬਲਾਕ ਕੰਪਲੈਕਸਾਂ ਵਿੱਚ ਲਗਭਗ 178,509 ਵਰਗ ਮੀਟਰ।
-
ਦੁਨੀਆ ਦਾ ਸਭ ਤੋਂ ਵੱਡਾ ਡਿਸਪਲੇ ਖੇਤਰ: ਇਸ ਅਜਾਇਬ ਘਰ ਵਿੱਚ ਇੱਕ ਲੱਖ ਵਰਗ ਮੀਟਰ ਤੋਂ ਵੱਧ ਆਕਾਰ ਦਾ ‘ਡਿਸਪਲੇ ਸਪੇਸ’ ਦੇਣ ਦੀ ਯੋਜਨਾ ਹੈ। ਇਹ ਲੂਵਰ (73,000 ਵਰਗ ਮੀਟਰ), ਬ੍ਰਿਟਿਸ਼ ਮਿਊਜ਼ੀਅਮ (70,000 ਵਰਗ ਮੀਟਰ) ਅਤੇ ਹਰਮਿਟੇਜ (66,800 ਵਰਗ ਮੀਟਰ) ਦੇ ਡਿਸਪਲੇ ਖੇਤਰਾਂ ਤੋਂ ਵੀ ਵੱਡਾ ਹੋਵੇਗਾ।
-
ਦਰਸ਼ਕ ਸਮਰੱਥਾ: ਇਸਨੂੰ ਰੋਜ਼ਾਨਾ 30,000 ਅਤੇ ਸਲਾਨਾ 1 ਕਰੋੜ ਦਰਸ਼ਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ।
-
ਦਰਸ਼ਕਾਂ ਦਾ ਪ੍ਰਬੰਧਨ: ਇਸ ਅਜਾਇਬ ਘਰ ਵਿੱਚ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਸਮਾਂਬੱਧ ਪ੍ਰਵੇਸ਼ ਅਤੇ ਭੀੜ ਪ੍ਰਬੰਧਨ ਪ੍ਰਣਾਲੀਆਂ ਦੀ ਯੋਜਨਾ ਬਣਾਈ ਗਈ ਹੈ।
-
ਜਨਤਕ ਸਹੂਲਤਾਂ: ਪ੍ਰਸਤਾਵਿਤ ਸਹੂਲਤਾਂ ਵਿੱਚ ਬੱਚਿਆਂ ਲਈ ਜਗ੍ਹਾ, ਫੂਡ ਕੋਰਟ, ਸਮਾਰਕ ਦੁਕਾਨਾਂ ਅਤੇ ਪੇਸ਼ਕਾਰੀਆਂ ਲਈ ਜਗ੍ਹਾ ਅਤੇ ਨਾਲ ਹੀ ਪਹੁੰਚਯੋਗ ਜਨਤਕ ਸਥਾਨ ਸ਼ਾਮਲ ਹਨ।
ਇਸ ਤਰ੍ਹਾਂ, ਇਸ ਅਜਾਇਬ ਘਰ ਦੇ ਵਿਕਾਸ ਵਿੱਚ ਇਤਿਹਾਸਕ ਤੌਰ ’ਤੇ ਦੋ ਅਹਿਮ ਇਮਾਰਤਾਂ ਦੀ ਸੰਭਾਲ ਸ਼ਾਮਲ ਹੋਵੇਗੀ। ਨਾਲ ਹੀ, ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਅਤੇ ਸੈਲਾਨੀਆਂ ਲਈ ਇੱਕ ਵੱਡੇ ਅਤੇ ਪਹੁੰਚਯੋਗ ਸੱਭਿਆਚਾਰਕ ਅਦਾਰੇ ਦਾ ਨਿਰਮਾਣ ਵੀ ਕੀਤਾ ਜਾਵੇਗਾ।
ਭਾਰਤ ਦੀ ਸਭਿਅਤਾ ਭਰਪੂਰ ਯਾਤਰਾ ਨੂੰ ਜੀਵਿਤ ਬਣਾਉਣਾ
‘ਯੁਗੇ ਯੁਗੀਨ ਭਾਰਤ ਅਜਾਇਬ ਘਰ’ ਖ਼ਾਸ ਤੌਰ 'ਤੇ ਤਿਆਰ ਕੀਤੀਆਂ ਗਈਆਂ ਵਿਸ਼ਾ-ਅਧਾਰਿਤ ਗੈਲਰੀਆਂ, ਇਤਿਹਾਸਕ ਸੰਗ੍ਰਹਿ ਅਤੇ ਜੀਵਿਤ ਅਨੁਭਵਾਂ ਦੇ ਜ਼ਰੀਏ ਭਾਰਤ ਦੀ ਸਭਿਅਤਾ ਭਰਪੂਰ ਯਾਤਰਾ ਨੂੰ ਪੇਸ਼ ਕਰੇਗਾ।
ਪੜਾਅਵਾਰ ਵਿਕਾਸ ਅਤੇ ਲਾਗੂਕਰਨ
ਇਸ ਅਜਾਇਬ ਘਰ ਨੂੰ ਵੱਖ-ਵੱਖ ਪੜਾਵਾਂ ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਨਾਲ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਨੂੰ ਹੌਲੀ-ਹੌਲੀ ਸ਼ਾਮਲ ਕੀਤਾ ਜਾ ਸਕੇਗਾ।
-
ਲਾਗੂਕਰਨ ਦੀ ਮਿਆਦ: ਵਿੱਤ ਵਰ੍ਹੇ 2026-27 ਤੋਂ ਵਿੱਤ ਵਰ੍ਹੇ 2030-31 ਤੱਕ।
-
ਪਹਿਲੀ ਗੈਲਰੀ: ‘ਅਲੰਕਾਰ ਗੈਲਰੀ’ (ਅਡਰਨਮੈਂਟ ਗੈਲਰੀ) ਦੇ 2027 ਦੇ ਦੂਜੇ ਅੱਧ ਵਿੱਚ ਉੱਤਰੀ ਬਲਾਕ ਵਿੱਚ ਆਮ ਜਨਤਾ ਲਈ ਖੁੱਲ੍ਹਣ ਦੀ ਉਮੀਦ ਹੈ।
-
ਗੈਲਰੀਆਂ ਦਾ ਵਿਸਥਾਰ: ਬਾਅਦ ਦੇ ਪੜਾਵਾਂ ਵਿੱਚ ਹੋਰ ਵਧੇਰੇ ਵਿਸ਼ਾ-ਅਧਾਰਿਤ ਗੈਲਰੀਆਂ ਜੋੜਨ ਲਈ ਇੱਕ ਮਾਡਿਊਲਰ ਨਜ਼ਰੀਆ ਤਿਆਰ ਕੀਤਾ ਜਾ ਰਿਹਾ ਹੈ।
-
ਪ੍ਰਾਜੈਕਟ ਦੀ ਨਿਗਰਾਨੀ: ਲਾਗੂਕਰਨ ਦੀ ਪ੍ਰਕਿਰਿਆ ਵਿੱਚ ਤਾਲਮੇਲ ਪ੍ਰਾਜੈਕਟ ਪ੍ਰਬੰਧਨ, ਡਿਜ਼ਾਈਨ ਅਤੇ ਤਕਨੀਕੀ ਨਿਗਰਾਨੀ, ਗੁਣਵੱਤਾ ਭਰੋਸਾ ਅਤੇ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਨਿਗਰਾਨੀ ਸ਼ਾਮਲ ਹੋਵੇਗੀ।
ਇਸ ਅਜਾਇਬ ਘਰ ਜ਼ਰੀਏ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਉਸ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ ਦੇ ਕੰਮਾਂ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਸਦੇ ਨਾਲ ਹੀ ਸਿੱਖਿਆ, ਖੋਜ, ਸੱਭਿਆਚਾਰਕ ਜੁੜਾਅ ਅਤੇ ਸੈਰ-ਸਪਾਟੇ ਦੇ ਮੌਕੇ ਵੀ ਪੈਦਾ ਹੋਣਗੇ।
ਵਿਸ਼ਾ-ਅਧਾਰਿਤ ਗੈਲਰੀਆਂ ਅਤੇ ਪ੍ਰਦਰਸ਼ਨੀਆਂ
ਇਸ ਅਜਾਇਬ ਘਰ ਵਿੱਚ ਆਰਕੀਟੈਕਚਰ ਅਤੇ ਸ਼ਹਿਰੀ ਲੈਂਡਸਕੇਪ, ਗਣਿਤ ਅਤੇ ਖਗੋਲ ਵਿਗਿਆਨ, ਬੋਲੀਆਂ ਅਤੇ ਲਿੱਪੀਆਂ, ਆਸਥਾ ਅਤੇ ਅਧਿਆਤਮਿਕਤਾ, ਅਤੇ ‘ਭਾਰਤ ਕਨੈਕਟਸ – ਵਪਾਰ ਅਤੇ ਵਿਚਾਰ’ ਜਿਹੇ ਵਿਸ਼ਿਆਂ ’ਤੇ ਅਧਾਰਿਤ ਗੈਲਰੀਆਂ ਹੋਣਗੀਆਂ।
ਇਹ ਉਨ੍ਹਾਂ ਵਿਸ਼ਿਆਂ ਵਿੱਚੋਂ ਹੈ ਜਿਨ੍ਹਾਂ ਨੂੰ ਇਸ ਅਜਾਇਬ ਘਰ ਲਈ ਚੁਣਿਆ ਗਿਆ ਹੈ। ਮਾਡਿਊਲਰ ਨਜ਼ਰੀਏ ਦੇ ਜ਼ਰੀਏ ਇੱਥੇ ਕੁਝ ਹੋਰ ਗੈਲਰੀਆਂ ਬਣਾਉਣ ਦੀ ਵੀ ਯੋਜਨਾ ਹੈ।

ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਣ ਵਾਲਾ ਇੱਕ ਸੰਗ੍ਰਹਿ
-
ਇਸ ਅਜਾਇਬ ਘਰ ਵਿੱਚ ਸੰਭਾਵਿਤ ਤੌਰ ’ਤੇ ਪ੍ਰਦਰਸ਼ਿਤ ਕੀਤੀਆਂ ਜਾ ਸਕਣ ਵਾਲੀਆਂ ਲਗਭਗ 18 ਲੱਖ ਵਸਤੂਆਂ ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਦੇਸ਼ ਭਰ ਦੇ ਵੱਖ-ਵੱਖ ਅਦਾਰਿਆਂ ਦੇ ਸੰਗ੍ਰਹਿ ਸ਼ਾਮਲ ਹਨ।
-
ਚਿੰਨ੍ਹਤ ਕੀਤੀਆਂ ਗਈਆਂ ਵਸਤੂਆਂ ਰਾਸ਼ਟਰੀ ਅਜਾਇਬ ਘਰ, ਸੱਭਿਆਚਾਰ ਮੰਤਰਾਲੇ ਦੇ ਅਧੀਨ ਆਉਣ ਵਾਲੇ ਹੋਰ ਅਜਾਇਬ ਘਰਾਂ, ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ 52 ਪੁਰਾਤੱਤਵ ਸਥਾਨ ਅਜਾਇਬ ਘਰਾਂ, ਵੱਖ-ਵੱਖ ਸੂਬਿਆਂ ਦੇ ਅਜਾਇਬ ਘਰਾਂ ਅਤੇ ਨਿੱਜੀ ਸੰਗ੍ਰਹਿ ਤੋਂ ਲਈਆਂ ਗਈਆਂ ਹਨ।
-
ਇਨ੍ਹਾਂ ਵਸਤੂਆਂ ਦਾ ਇਸ ਅਜਾਇਬ ਘਰ ਦੀਆਂ ਪ੍ਰਦਰਸ਼ਨੀਆਂ ਵਿੱਚ ਸਮਾਵੇਸ਼ ਕਰਨ ਦੇ ਤਰੀਕਿਆਂ ਨੂੰ ਨਿਰਧਾਰਿਤ ਕਰਨ ਲਈ ਸਮੱਗਰੀਆਂ ਅਤੇ ਸੰਗ੍ਰਹਿ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
-
ਇਸ ਪ੍ਰਾਜੈਕਟ ਵਿੱਚ ਵਿਰਾਸਤ ਦੀਆਂ ਵਸਤੂਆਂ ਦੀ ਸੰਭਾਲ ਅਤੇ ਪ੍ਰਬੰਧਨ ਵਿੱਚ ਸਹਾਇਤਾ ਲਈ, ਸੰਗ੍ਰਹਿ ਨੂੰ ਰੱਖਣ ਅਤੇ ਉਸ ਨੂੰ ਸੁਰੱਖਿਅਤ ਤੌਰ ’ਤੇ ਬਰਕਰਾਰ ਰੱਖਣ ਦੀਆਂ ਖ਼ਾਸ ਸਹੂਲਤਾਂ ਵੀ ਸ਼ਾਮਲ ਹਨ।
ਤਕਨੀਕ ਅਤੇ ਪਰਸਪਰ ਅਨੁਭਵ
ਇਸ ਅਜਾਇਬ ਘਰ ਦੀਆਂ ਪ੍ਰਦਰਸ਼ਨੀਆਂ ਨੂੰ ਵਧੇਰੇ ਆਕਰਸ਼ਕ ਅਤੇ ਪਹੁੰਚਯੋਗ ਬਣਾਉਣ ਲਈ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕੀਤਾ ਜਾਵੇਗਾ।
-
ਇਮਰਸਿਵ ਅਨੁਭਵ: ਇੰਟਰਐਕਟਿਵ ਵਿਆਖਿਆ ਅਤੇ ਕਹਾਣੀ ਸੁਣਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਆਗਮੈਂਟੇਡ ਰਿਐਲੀਟੀ (ਏਆਰ), ਵਰਚੁਅਲ ਰਿਐਲੀਟੀ (ਵੀਆਰ) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਯੋਜਨਾਬੱਧ ਵਰਤੋਂ।
-
ਡਿਜੀਟਲ ਦਸਤਾਵੇਜ਼ੀਕਰਨ: 5 ਨਵੰਬਰ, 2026 ਨੂੰ ਐਲਾਨੇ ਗਏ ਸੱਭਿਆਚਾਰ ਮੰਤਰਾਲੇ ਅਤੇ ‘ਗੂਗਲ ਆਰਟਸ ਐਂਡ ਕਲਚਰ’ ਦੇ ਵਿਚਕਾਰ ਹੋਣ ਵਾਲੇ ਸਹਿਯੋਗ ਵਿੱਚ, ਇਸ ਅਜਾਇਬ ਘਰ ਦੀਆਂ ਇਤਿਹਾਸਕ ਇਮਾਰਤਾਂ ਅਤੇ ਸੰਗ੍ਰਹਿ ਦੇ ਡਿਜੀਟਲੀਕਰਨ ਦੇ ਯਤਨ ਸ਼ਾਮਲ ਹਨ।
-
ਅਜਾਇਬ ਘਰ ਸਬੰਧੀ ਆਧੁਨਿਕ ਬੁਨਿਆਦੀ ਢਾਂਚਾ: ਇਸ ਅਜਾਇਬ ਘਰ ਦੇ ਸੰਚਾਲਨ ਅਤੇ ਦਰਸ਼ਕਾਂ ਦੇ ਅਨੁਭਵਾਂ ਨੂੰ ਬਿਹਤਰ ਬਣਾਉਣ ਲਈ ਇੰਟੈਲੀਜੈਂਟ ਬਿਲਡਿੰਗ ਸਿਸਟਮਸ, ਪ੍ਰਦਰਸ਼ਨੀ ਤਕਨੀਕਾਂ ਅਤੇ ਸੰਭਾਲ ਸਬੰਧੀ ਸਹੂਲਤਾਂ ਦਾ ਸਮਾਵੇਸ਼।
ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਸੱਭਿਆਚਾਰਕ ਅਦਾਰਾ
ਭਾਰਤ ਦੀ ਸਭਿਅਤਾ ਭਰਪੂਰ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ, ‘ਯੁਗੇ ਯੁਗੀਨ ਭਾਰਤ ਅਜਾਇਬ ਘਰ’ ਸੱਭਿਆਚਾਰਕ ਸੈਰ-ਸਪਾਟਾ, ਸਿੱਖਿਆ ਅਤੇ ਖੋਜ ਵਿੱਚ ਯੋਗਦਾਨ ਪਾਵੇਗਾ। ਨਾਲ ਹੀ, ਇਹ ਜਨਤਕ ਭਾਗੀਦਾਰੀ ਦੇ ਮੌਕੇ ਵੀ ਪੈਦਾ ਕਰੇਗਾ। ਇੱਕ ਰਾਸ਼ਟਰੀ ਸੱਭਿਆਚਾਰਕ ਅਦਾਰੇ ਵਜੋਂ, ਇਹ ਵਿਦਿਆਰਥੀਆਂ, ਖੋਜਕਰਤਾਵਾਂ, ਵਿਦਵਾਨਾਂ, ਸੱਭਿਆਚਾਰ ਖੇਤਰ ਨਾਲ ਜੁੜੇ ਲੋਕਾਂ, ਆਮ ਜਨਤਾ ਅਤੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਸਮੇਤ ਵੱਖ-ਵੱਖ ਤਰ੍ਹਾਂ ਦੇ ਦਰਸ਼ਕਾਂ ਲਈ ਲਾਭਕਾਰੀ ਸਾਬਤ ਹੋਵੇਗਾ। ਇਹ ਉਨ੍ਹਾਂ ਨੂੰ ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਨੂੰ ਜਾਣਨ ਅਤੇ ਪ੍ਰਸੰਸਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਇਸ ਪ੍ਰਾਜੈਕਟ ਦੀ ਉਸਾਰੀ ਅਤੇ ਸੰਚਾਲਨ ਦੇ ਵੱਖ-ਵੱਖ ਪੜਾਵਾਂ ਦੌਰਾਨ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਇਸ ਨਾਲ ਕਾਰੀਗਰਾਂ, ਸ਼ਿਲਪਕਾਰਾਂ, ਖੋਜਕਰਤਾਵਾਂ, ਅਜਾਇਬ ਘਰ ਮਾਹਰਾਂ, ਡਿਜ਼ਾਈਨਰਾਂ, ਕਲਾਕਾਰਾਂ ਅਤੇ ਹੋਰ ਰਚਨਾਤਮਕ ਪੇਸ਼ੇਵਰਾਂ ਲਈ ਮੌਕੇ ਪੈਦਾ ਕਰਨ ਦੀ ਸੰਭਾਵਨਾ ਹੈ। ਨਾਲ ਹੀ, ਇਹ ਪਰਾਹੁਣਚਾਰੀ ਅਤੇ ਸੈਰ-ਸਪਾਟੇ ਨਾਲ ਜੁੜੇ ਖੇਤਰਾਂ ਵਿੱਚ ਵੀ ਰੋਜ਼ੀ-ਰੋਟੀ ਨੂੰ ਸਹਾਰਾ ਦੇਵੇਗਾ। ‘ਮੇਕ ਇਨ ਇੰਡੀਆ’ ਨੂੰ ਉਤਸ਼ਾਹਿਤ ਕਰਨ ਲਈ, ਇਹ ਪ੍ਰਾਜੈਕਟ ਇੱਕ ਯੋਜਨਾਬੱਧ ਵਿਕਰੇਤਾ ਵਿਕਾਸ ਪ੍ਰਕਿਰਿਆ ਜ਼ਰੀਏ ਵਿਸ਼ਵ ਪੱਧਰੀ ਅਜਾਇਬ ਘਰ ਸਬੰਧੀ ਸਮੱਗਰੀਆਂ ਅਤੇ ਉਤਪਾਦਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਭਾਰਤੀ ਕਾਰੀਗਰਾਂ, ਨਿਰਮਾਤਾਵਾਂ, ਸੰਭਾਲ ਮਾਹਰਾਂ ਅਤੇ ਤਕਨੀਕੀ ਪ੍ਰਦਾਤਾਵਾਂ ਲਈ ਨਵੇਂ ਮੌਕੇ ਪੈਦਾ ਹੋਣਗੇ।
ਉਮੀਦ ਹੈ ਕਿ ਇਹ ਅਜਾਇਬ ਘਰ ਟਿਕਟਾਂ ਦੀ ਵਿਕਰੀ, ਖਾਣ-ਪੀਣ ਦੀਆਂ ਸਹੂਲਤਾਂ, ਇਵੈਂਟ ਅਤੇ ਸਪੇਸ ਰੈਂਟਲ, ਡਿਜੀਟਲ ਅਨੁਭਵ, ਨਿਰਦੇਸ਼ਿਤ ਸੈਰ-ਸਪਾਟਾ, ਰਿਟੇਲ ਆਉਟਲੈਟਸ ਅਤੇ ਦਰਸ਼ਕਾਂ ਨਾਲ ਸਬੰਧਿਤ ਹੋਰ ਸੇਵਾਵਾਂ ਜ਼ਰੀਏ ਲਗਾਤਾਰ ਆਮਦਨ ਪੈਦਾ ਕਰੇਗਾ। ਸਲਾਨਾ ਇੱਕ ਕਰੋੜ ਦਰਸ਼ਕਾਂ ਨੂੰ ਸੰਭਾਲਣ ਦੀ ਸਮਰੱਥਾ ਵਾਲੇ ਬੁਨਿਆਦੀ ਢਾਂਚੇ ਨਾਲ ਲੈਸ, ਇਸ ਪ੍ਰਾਜੈਕਟ ਦਾ ਉਦੇਸ਼ ਲੰਬੇ ਸਮੇਂ ਤੱਕ ਸੱਭਿਆਚਾਰਕ ਸੰਭਾਲ ਨੂੰ ਆਮ ਲੋਕਾਂ ਦੀ ਪਹੁੰਚ ਅਤੇ ਆਮਦਨ ਪੈਦਾ ਕਰਨ ਵਾਲੀਆਂ ਦਰਸ਼ਕ ਸਬੰਧੀ ਸੇਵਾਵਾਂ ਨਾਲ ਜੋੜਨਾ ਹੈ। ਇਸਦੇ ਵਿੱਦਿਅਕ, ਸੱਭਿਆਚਾਰਕ ਅਤੇ ਸੈਰ-ਸਪਾਟਾ ਸਬੰਧੀ ਲਾਭਾਂ ਦਾ ਮੰਤਵ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਦਰਸ਼ਕਾਂ ਤੱਕ ਇਨ੍ਹਾਂ ਦਾ ਵਿਸਥਾਰ ਕਰਨਾ ਹੈ।
ਹਵਾਲੇ
ਸੱਭਿਆਚਾਰ ਮੰਤਰਾਲਾ
https://www.pib.gov.in/PressReleasePage.aspx?PRID=2334964&utm®=48&lang=2
https://www.pib.gov.in/PressReleasePage.aspx?PRID=2333271&utm®=48&lang=2
https://www.pib.gov.in/PressReleasePage.aspx?PRID=2029510
ਪ੍ਰਧਾਨ ਮੰਤਰੀ ਦਫ਼ਤਰ
https://www.pib.gov.in/PressReleaseDetail.aspx?PRID=1952361®=48&lang=1
ਕੈਬਨਿਟ
https://www.pib.gov.in/PressReleasePage.aspx?PRID=2228026&utm®=48&lang=2
ਪੀਆਈਬੀ ਖੋਜ
ਪੀਡੀਐਫ ਦੇਖਣ ਲਈ ਇੱਥੇ ਕਲਿੱਕ ਕਰੋ
***************
ਪੀਆਈਬੀ ਖੋਜ