Posted On:
13 NOV 2026 4:30PM by PIB Chandigarh
ਰੇਲ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਮਹਾਨ ਆਦਿਵਾਸੀ ਆਜ਼ਾਦੀ ਘੁਲਾਟੀਏ ਅਤੇ ਸਤਿਕਾਰਯੋਗ ਰਾਸ਼ਟਰੀ ਨਾਇਕ ਭਗਵਾਨ ਬਿਰਸਾ ਮੁੰਡਾ ਨੂੰ ਦੀਵਾ ਜਗਾ ਕੇ ਅਤੇ ਸ਼ਰਧਾਂਜਲੀ ਭੇਟ ਕਰਕੇ ਜਨਜਾਤੀ ਗੌਰਵ ਦਿਵਸ ਮਨਾਇਆ।
ਮੌਜੂਦ ਪਤਵੰਤਿਆਂ ਨੇ ਭਗਵਾਨ ਬਿਰਸਾ ਮੁੰਡਾ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਅਸਧਾਰਨ ਯੋਗਦਾਨ ਅਤੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਉਨ੍ਹਾਂ ਦੇ ਸਾਹਸੀ ਵਿਰੋਧ ਨੂੰ ਯਾਦ ਕੀਤਾ। ਉਨ੍ਹਾਂ ਨੇ ਆਦਿਵਾਸੀ ਭਾਈਚਾਰਿਆਂ ਦੇ ਅਧਿਕਾਰਾਂ, ਮਾਣ ਅਤੇ ਭਲਾਈ ਦੀ ਰਾਖੀ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਵੀ ਯਾਦ ਕੀਤਾ।

ਜਨਜਾਤੀ ਗੌਰਵ ਦਿਵਸ ਮਨਾਉਣਾ ਆਦਿਵਾਸੀ ਆਜ਼ਾਦੀ ਘੁਲਾਟੀਆਂ ਦੇ ਅਨਮੋਲ ਯੋਗਦਾਨ ਦੀ ਯਾਦ ਦਿਵਾਉਂਦਾ ਹੈ ਅਤੇ ਭਾਰਤ ਦੇ ਅਮੀਰ ਆਦਿਵਾਸੀ ਵਿਰਾਸਤ ਲਈ ਰਾਸ਼ਟਰੀ ਮਾਣ, ਏਕਤਾ ਅਤੇ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।
ਸਮਾਗਮ ਦੀ ਸਮਾਪਤੀ ਭਗਵਾਨ ਬਿਰਸਾ ਮੁੰਡਾ ਦੇ ਆਦਰਸ਼ਾਂ, ਹਿੰਮਤ ਅਤੇ ਅਮਰ ਵਿਰਾਸਤ ਨੂੰ ਸਮੂਹਿਕ ਸ਼ਰਧਾਂਜਲੀ ਨਾਲ ਹੋਈ।
ਇਸ ਸਮਾਗਮ ਵਿੱਚ ਰੇਲਵੇ ਬੋਰਡ ਦੇ ਮੈਂਬਰ (ਟੀਆਰਐਸ), ਮੈਂਬਰ (ਵਿੱਤ), ਅਤੇ ਮੈਂਬਰ (ਇਨਫ੍ਰਾ) ਹਾਜ਼ਰ ਸਨ । ਇਸ ਮੌਕੇ ’ਤੇ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ (ਡੀਜੀ), ਸਕੱਤਰ ਅਤੇ ਰੇਲ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
**********
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਮਾਨਿਕ ਸ਼ਰਮਾ