PIB Backgrounder
azadi ka amrit mahotsav

ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ

Posted On: 12 NOV 2026 11:48AM by PIB Chandigarh

ਚੁੱਕਣਯੋਗ ਤੋਂ ਲੈ ਕੇ ਸਮਾਵੇਸ਼ ਤੱਕ: ਭੋਜਨ ਪਹੁੰਚ ਵਿੱਚ ਤਬਦੀਲੀ

ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਓਐਨਓਆਰਸੀ ਯੋਜਨਾ ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਵੱਲੋਂ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਵਿੱਚ ਇੱਕ ਵੱਡਾ ਸੁਧਾਰ ਹੈ,  ਜਿਸ ਤਹਿਤ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (ਐਨਅਫਐਸਏ) ਦੇ ਅਧੀਨ ਆਉਣ ਵਾਲੇ ਰਾਸ਼ਨ ਕਾਰਡਾਂ ਅਤੇ ਲਾਭਪਾਤਰੀਆਂ ਲਈ ਪੂਰੇ ਦੇਸ਼ ਵਿੱਚ ਪੋਰਟੇਬਿਲਟੀ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ। ਐਨਅਫਐਸਏ ਸਬਸਿਡੀ ਵਾਲੇ ਅਨਾਜ ਲਈ ਕਾਨੂੰਨੀ ਯੋਗਤਾ ਨੂੰ ਯਕੀਨੀ ਬਣਾਉਂਦਾ ਹੈ, ਜਦਕਿ ਟੀਪੀਡੀਐਸ ਯੋਗ ਲਾਭਪਾਤਰੀਆਂ ਨੂੰ ਇਹ ਅਨਾਜ ਵੰਡਦਾ ਹੈ। ਨਿਸ਼ਾਨਾ ਜਨਤਕ ਵੰਡ ਪ੍ਰਣਾਲੀ (ਟੀਪੀਡੀਐਸ) ਵਿੱਚ ਕੀਤੇ ਗਏ ਸੁਧਾਰਾਂ ਦੇ ਤਹਿਤ, ਓਐਨਓਆਰਸੀ ਤਕਨੀਕ ਦੀ ਵਰਤੋਂ ਕਰਕੇ ਲਾਭਪਾਤਰੀਆਂ ਨੂੰ ਦੇਸ਼ ਵਿੱਚ ਕਿਤੇ ਵੀ ਆਪਣੇ ਹੱਕ ਦਾ ਅਨਾਜ ਲੈਣ ਦੇ ਯੋਗ ਬਣਾਉਂਦਾ ਹੈ। ਇਸ ਪਹਿਲਕਦਮੀ ਨੇ ਪ੍ਰਵਾਸੀ ਆਬਾਦੀ ਲਈ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਹੈ ਅਤੇ ਵਧੇਰੇ ਏਕੀਕ੍ਰਿਤ, ਸਮਾਵੇਸ਼ੀ ਅਤੇ ਲਾਭਪਾਤਰੀ-ਕੇਂਦ੍ਰਿਤ ਭਲਾਈ ਸੇਵਾਵਾਂ ਦੀ ਵੰਡ ਦੀ ਦਿਸ਼ਾ ਵੱਲ ਤਰੱਕੀ ਕੀਤੀ ਹੈ।

• ਦੇਸ਼-ਭਰ ਵਿੱਚ ਕਿਸੇ ਵੀ ਵਾਜਬ ਕੀਮਤ ਵਾਲੀ ਦੁਕਾਨ ਤੋਂ ਨਵਾਂ ਰਾਸ਼ਨ ਕਾਰਡ ਬਣਵਾਏ ਬਿਨਾਂ ਅਨਾਜ ਦਾ ਹੱਕ ਪਾਉਣ ਦੀ ਸਹੂਲਤ ਦਿੰਦਾ ਹੈ। ਅਨਾਜ ਦੇ ਹੱਕਾਂ ਨੂੰ ਰਾਜਾਂ ਵਿੱਚ ਪਾਉਣਯੋਗ ਬਣਾਉਂਦਾ ਹੈ।

• ਪ੍ਰਵਾਸੀ ਕਾਮਿਆਂ ਅਤੇ ਪਰਿਵਾਰਾਂ ਨੂੰ ਰਿਹਾਇਸ਼ ਦੀ ਜਗ੍ਹਾ ਬਦਲਣ ਤੋਂ ਬਾਅਦ ਵੀ ਜਨਤਕ ਵੰਡ ਪ੍ਰਣਾਲੀ ਦੇ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।

• ਲਾਭਪਾਤਰੀਆਂ ਨੂੰ ਜਿੱਥੇ ਵੀ ਉਹ ਰਹਿੰਦੇ ਹਨ, ਉੱਥੇ ਉਨ੍ਹਾਂ ਨੂੰ ਸਬਸਿਡੀ ਵਾਲੇ ਅਨਾਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦਾ ਹੈ।

• ਦੇਸ਼ ਭਰ ਵਿੱਚ ਐਨਐਫਐਸਏ ਲਾਭਪਾਤਰੀਆਂ ਲਈ ਪੀਡੀਐਸ ਤੱਕ ਪਹੁੰਚ ਨੂੰ ਮਜ਼ਬੂਤ ​​ਕਰਦਾ ਹੈ।

ਪੋਰਟੇਬਿਲਟੀ ਦੀਆਂ ਮੁੱਖ ਪ੍ਰਾਪਤੀਆਂ

ਓਐਨਓਆਰਸੀ ਨੇ ਅਨਾਜ ਦੀ ਪਹੁੰਚ ਨੂੰ ਅਸਾਨ, ਪੋਰਟੇਬਲ ਅਤੇ ਦੇਸ਼ ਵਿਆਪੀ ਬਣਾ ਕੇ ਜਨਤਕ ਵੰਡ ਪ੍ਰਣਾਲੀ ਵਿੱਚ ਪਰਿਵਰਤਨਸ਼ੀਲ ਸੁਧਾਰ ਕੀਤਾ ਹੈ।

• ਓਐਨਓਆਰਸੀ ਨੂੰ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਪੀਐਮਜੀਕੇਏਵਾਈ ਦੇ 100 ਫ਼ੀਸਦੀ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

• ਓਐਨਓਆਰਸੀ ਰਾਹੀਂ ਹਰ ਮਹੀਨੇ ਲਗਭਗ 3.27 ਕਰੋੜ ਪੋਰਟੇਬਿਲਟੀ ਲੈਣ-ਦੇਣ ਕੀਤੇ ਜਾਂਦੇ ਹਨ।

• ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਇਸਦੇ ਤਹਿਤ 233 ਕਰੋੜ ਤੋਂ ਵੱਧ ਅੰਤਰ-ਰਾਜੀ ਅਤੇ ਰਾਜ ਦੇ ਅੰਦਰ ਪੋਰਟੇਬਿਲਟੀ ਲੈਣ-ਦੇਣ ਦਰਜ ਕੀਤੇ ਗਏ ਹਨ, ਜਿਸ ਰਾਹੀਂ 614 ਐਲਐਮਟੀ ਤੋਂ ਵੱਧ ਅਨਾਜ ਵੰਡਿਆ ਗਿਆ ਹੈ।

ਜਨਤਕ ਵੰਡ ਪ੍ਰਣਾਲੀ ਦੇ ਤਹਿਤ ਪਾਰਦਰਸ਼ਤਾ ਅਤੇ ਸਪਲਾਈ ਵਿਧੀਆਂ ਨੂੰ ਮਜ਼ਬੂਤ ​​ਕਰਨਾ

ਸਰਕਾਰ ਨੇ ਰਾਸ਼ਨ ਦੀ ਪੋਰਟੇਬਿਲਟੀ ਦੇ ਨਾਲ ਡਿਜੀਟਲ ਪ੍ਰਮਾਣਿਕਤਾ, ਡਾਟਾ-ਸੰਚਾਲਿਤ ਡਾਟਾ-ਅਧਾਰਿਤ ਟੀਚਾਬੱਧ ਲਾਭ ਵੰਡ ਅਤੇ ਤਕਨਾਲੋਜੀ-ਸਮਰਥਿਤ ਵੰਡ ਪ੍ਰਣਾਲੀ ਨੂੰ ਵੀ ਉਤਸ਼ਾਹਿਤ ਕੀਤਾ ਹੈ, ਤਾਂ ਜੋ ਪਾਰਦਰਸ਼ਤਾ ਅਤੇ ਆਖ਼ਰੀ ਮੀਲ ਸਪਲਾਈ ਵਿੱਚ ਸੁਧਾਰ ਕੀਤਾ ਜਾ ਸਕੇ।

• 100 ਫ਼ੀਸਦੀ ਡਿਜੀਟਾਈਜ਼ੇਸ਼ਨ: ਅਕਤੂਬਰ 2026 ਤੱਕ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਨ ਕਾਰਡ ਅਤੇ ਲਾਭਪਾਤਰੀ ਡੇਟਾਬੇਸ ਦਾ 100ਫ਼ੀਸਦੀ ਡਿਜੀਟਾਈਜ਼ੇਸ਼ਨ ਕੀਤਾ ਜਾ ਚੁੱਕਾ ਹੈ। ਇਸ ਤਹਿਤ ਲਗਭਗ 78.65 ਕਰੋੜ ਲਾਭਪਾਤਰੀ ਸ਼ਾਮਲ ਹਨ ਅਤੇ ਇਹ ਡੇਟਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਨਤਕ ਪਾਰਦਰਸ਼ਤਾ ਪੋਰਟਲਾਂ 'ਤੇ ਉਪਲਬਧ ਹੈ। ਕੇਂਦਰੀ ਪ੍ਰਣਾਲੀ ਵਿੱਚ ਰਜਿਸਟਰਡ 20.51 ਕਰੋੜ ਰਾਸ਼ਨ ਕਾਰਡਾਂ ਵਿੱਚੋਂ, 98.8 ਫ਼ੀਸਦੀ (20.27 ਕਰੋੜ) ਰਾਸ਼ਨ ਕਾਰਡ ਆਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਆਧਾਰ ਨਾਲ ਜੁੜੇ ਲਾਭਪਾਤਰੀਆਂ ਦੀ ਕੁੱਲ ਗਿਣਤੀ 76.97 ਕਰੋੜ ਹੈ। 30 ਸਤੰਬਰ, 2026 ਤੱਕ, 71.52 ਕਰੋੜ ਦਾ ਈ-ਕੇਵਾਈਸੀ ਕੀਤਾ ਜਾ ਚੁੱਕਾ ਹੈ, ਜੋ ਕੁੱਲ ਲਾਭਪਾਤਰੀਆਂ ਦਾ 91 ਪ੍ਰਤੀਸ਼ਤ ਹੈ।

• ਪਾਰਦਰਸ਼ੀ ਸ਼ਿਕਾਇਤ ਨਿਵਾਰਣ: ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਰਦਰਸ਼ਤਾ ਪੋਰਟਲ, ਔਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਅਤੇ ਟੋਲ-ਫ੍ਰੀ ਹੈਲਪਲਾਈਨ ਕਾਰਜਸ਼ੀਲ ਹਨ।

• ਕੰਪਿਊਟਰਾਈਜ਼ਡ ਸਪਲਾਈ ਚੇਨ: ਦੇਸ਼ ਭਰ ਵਿੱਚ ਅਨਾਜ ਦੀ ਔਨਲਾਈਨ ਵੰਡ ਲਾਗੂ ਕੀਤੀ ਗਈ ਹੈ, ਜਦੋਂ ਕਿ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਪਲਾਈ ਚੇਨਾਂ ਦਾ ਕੰਪਿਊਟਰਾਈਜ਼ਡ ਕੀਤਾ ਗਿਆ ਹੈ।

• ਈ-ਪੀਓਐਸ ਸਮਰੱਥ ਵਾਜਬ ਕੀਮਤ ਦੀਆਂ ਦੁਕਾਨਾਂ: ਕੁੱਲ 5.51 ਲੱਖ ਵਾਜਬ ਕੀਮਤ ਦੁਕਾਨਾਂ ਵਿੱਚੋਂ, 99.8 ਪ੍ਰਤੀਸ਼ਤ (5.50 ਲੱਖ) ਦੁਕਾਨਾਂ ਈ-ਪੀਓਐਸ ਉਪਕਰਣਾਂ ਨਾਲ ਚਲਾਈਆਂ ਜਾਂਦੀਆਂ ਹਨ।

• ਉਚਿਤ ਟਾਰਗੇਟਿੰਗ ਅਤੇ ਡੁਪਲੀਕੇਟ ਰਿਕਾਰਡ ਹਟਾਉਣਾ: ਉੱਨਤ ਆਧਾਰ ਅਤੇ ਪੀਡੀਐਸ ਡਾਟਾ ਵਿਸ਼ਲੇਸ਼ਣ ਰਾਹੀਂ 59.5 ਕਰੋੜ ਸ਼ੱਕੀ ਰਿਕਾਰਡਾਂ ਦੀ ਪਛਾਣ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 25.8 ਕਰੋੜ ਨਕਲੀ ਜਾਂ ਅਯੋਗ ਐਂਟਰੀਆਂ ਨੂੰ ਹਟਾ ਦਿੱਤਾ ਗਿਆ। ਰਾਈਟਫੁੱਲ ਟਾਰਗੇਟਿੰਗ ਵਰਜਨ 3.63 ਦੇ ਤਹਿਤ 6.8 ਲੱਖ ਰਿਕਾਰਡਾਂ ਦੀ ਪਛਾਣ ਕੀਤੀ ਗਈ ਅਤੇ ਹਟਾ ਦਿੱਤਾ ਗਿਆ।

• ਨਿਰਮਲ ਅਤੇ ਸਮਰੱਥ: ਜਨਤਕ ਵੰਡ ਪ੍ਰਣਾਲੀ ਵਿੱਚ ਸਵੈਚਲਨ ਦੇ ਨਾਲ ਰਾਸ਼ਨ ਆਵਾਜਾਈ ਅਤੇ ਹੈਂਡਲਿੰਗ ਇਨਕਮ ਸਹਾਇਤਾ ਸਕੀਮ (ਸਾਰਥਕ-ਪੀਡੀਐਸ) ਦੀ ਵਿਆਪਕ ਯੋਜਨਾ ਹੇਠ, ਇਹ ਪਹਿਲਕਦਮੀਆਂ ਡਾਟਾ ਆਰਕੀਟੈਕਚਰ/ਵਿਸ਼ਲੇਸ਼ਣ (ਨਿਰਮਲ) ਅਤੇ ਖ਼ਰੀਦ ਤੋਂ ਲੈ ਕੇ ਵੰਡ ਤੱਕ ਰੀਅਲ-ਟਾਈਮ ਡਾਟਾ ਏਕੀਕਰਨ, ਜਿਸ ਵਿੱਚ ਵਾਹਨ ਸਥਾਨ ਟਰੈਕਿੰਗ ਸਿਸਟਮ (ਸਕਸ਼ਮ) ਵੀ ਸ਼ਾਮਲ ਹੈ ਨੂੰ ਮਜ਼ਬੂਤ ਕਰਦੀ ਹੈ। ਸਾਰਥਕ-ਪੀਡੀਐਸ ਅੰਤਰ-ਰਾਜੀ ਨਹੀਂ, ਸਗੋਂ ਰਾਜ ਦੇ ਅੰਦਰ, ਅਨਾਜ ਦੀ ਆਵਾਜਾਈ, ਹੈਂਡਲਿੰਗ ਅਤੇ ਵਾਜਬ ਕੀਮਤ ਦੁਕਾਨ ਡੀਲਰ ਮਾਰਜਿਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਨਾਲ ਹੀ, ਇਹ ਏਕੀਕ੍ਰਿਤ, ਨਾਗਰਿਕ-ਕੇਂਦ੍ਰਿਤ, ਅਤੇ ਅੰਤਰ-ਸੰਚਾਲਿਤ ਪੀਡੀਐਸ ਆਰਕੀਟੈਕਚਰ ਤਿਆਰ ਕਰਦਾ ਏ।। ਇਸ ਯੋਜਨਾ ਦਾ ਉਦੇਸ਼ 31 ਮਾਰਚ, 2031 ਤੱਕ ਐਨਐਫਐਸਏ ਅਧੀਨ ਅੰਤ ਤੱਕ ਅਨਾਜ ਦੀ ਸਪਲਾਈ ਨੂੰ ਯਕੀਨੀ ਬਣਾਉਣਾ, ਲੀਕੇਜ ਨੂੰ ਘੱਟ ਕਰਨਾ ਅਤੇ ਭੋਜਨ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਹੈ।

 

ਜਨਤਕ ਵੰਡ ਪ੍ਰਣਾਲੀ ਵਿੱਚ ਤਕਨਾਲੋਜੀ ਰਾਹੀਂ ਆਧੁਨਿਕੀਕਰਨ ਅਤੇ ਸੁਧਾਰ ਯੋਜਨਾ (ਸਮਾਰਟ-ਪੀਡੀਐਸ): ਸਾਰਥਕ-ਪੀਡੀਐਸ ਅਧੀਨ ਸਮਾਰਟ-ਪੀਡੀਐਸ, ਰਾਸ਼ਨ ਕਾਰਡ, ਵੰਡ, ਸਪਲਾਈ ਚੇਨ ਅਤੇ ਸ਼ਿਕਾਇਤ ਨਿਵਾਰਣ ਨੂੰ ਡਿਜੀਟਲ ਰੂਪ ਵਿੱਚ ਏਕੀਕ੍ਰਿਤ ਕਰਦਾ ਹੈ। ਇਹ ਇੱਕ ਏਕੀਕ੍ਰਿਤ ਕੇਂਦਰੀ ਪ੍ਰਣਾਲੀ ਰਾਹੀਂ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਪੱਧਰ 'ਤੇ ਤਕਨਾਲੋਜੀ ਸਬੰਧੀ ਕਮੀਆਂ ਨੂੰ ਦੂਰ ਕਰਦਾ ਹੈ।

ਮੇਰਾ ਰਾਸ਼ਨ ਐਪ: ਅਨਾਜ ਦੀ ਤੁਹਾਡੀ ਉਂਗਲਾਂ ਤੱਕ ਪਹੁੰਚ

ਓਐਨਓਆਰਸੀ ਅਧੀਨ ਤਕਨਾਲੋਜੀ-ਅਧਾਰਿਤ ਟੀਪੀਡੀਐਸ ਸੁਧਾਰਾਂ ਦੇ ਇੱਕ ਹਿੱਸੇ ਵਜੋਂ, ਵਿਭਾਗ ਨੇ ਮੇਰਾ ਰਾਸ਼ਨ ਮੋਬਾਈਲ ਐਪਲੀਕੇਸ਼ਨ ਸ਼ੁਰੂ ਕੀਤੀ। 13 ਭਾਸ਼ਾਵਾਂ ਵਿੱਚ ਉਪਲਬਧ, ਇਹ ਐਪ ਲਾਭਪਾਤਰੀਆਂ ਨੂੰ ਰਾਸ਼ਨ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਅਤੇ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ।

 

ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

• ਮਾਸਿਕ ਅਨਾਜ ਹੱਕਦਾਰੀ ਦੇ ਵੇਰਵੇ ਦੇਖਣਾ

• ਪਿਛਲੇ ਲੈਣ-ਦੇਣ ਦਾ ਵੇਰਵਾ ਦੇਖਣਾ

• ਆਧਾਰ ਸੀਡਿੰਗ ਸਥਿਤੀ ਦੀ ਪੁਸ਼ਟੀ ਕਰਨਾ

• ਰਾਸ਼ਟਰੀ ਪੋਰਟੇਬਿਲਟੀ ਲਈ ਯੋਗਤਾ ਦੀ ਜਾਂਚ ਕਰਨਾ

• ਓਐਨਓਆਰਸੀ ਲਈ ਸਵੈ-ਇੱਛਤ ਰਜਿਸਟ੍ਰੇਸ਼ਨ

• ਜੀਪੀਐਸ ਦੀ ਵਰਤੋਂ ਕਰਕੇ ਨੇੜਲੇ ਵਾਜਬ ਕੀਮਤ ਦੀਆਂ ਦੁਕਾਨਾਂ ਦਾ ਪਤਾ ਲਗਾਉਣਾ

• ਨਕਸ਼ੇ ਰਾਹੀਂ ਨਜ਼ਦੀਕੀ ਐਫਪੀਐਸ ਤੱਕ ਪਹੁੰਚਣ ਦਾ ਰਸਤਾ ਦੇਖਣਾ

ਮੇਰਾ ਰਾਸ਼ਨ ਐਪ ਲਾਭਪਾਤਰੀਆਂ, ਖ਼ਾਸ ਕਰਕੇ ਪ੍ਰਵਾਸੀਆਂ, ਨੂੰ ਨੇੜਲੇ ਐਫਪੀਐਸ ਦਾ ਪਤਾ ਲਗਾਉਣ ਅਤੇ ਇੱਕ ਨਵੇਂ ਖੇਤਰ ਵਿੱਚ ਉਨ੍ਹਾਂ ਦੀ ਅਨਾਜ ਹੱਕਦਾਰੀ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ।

 

ਸਮਾਵੇਸ਼ੀ ਅਤੇ ਸਨਮਾਨਜਨਕ ਖ਼ੁਰਾਕ ਸੁਰੱਖਿਆ ਵੱਲ

ਓਐਨਓੲਅਰਸੀ ਨੇ ਅਨਾਜ ਤੱਕ ਪਹੁੰਚ ਨੂੰ ਪੋਰਟੇਬਲ, ਦੇਸ਼ ਵਿਆਪੀ ਅਤੇ ਤਕਨਾਲੋਜੀ-ਯੋਗ ਬਣਾ ਕੇ ਜਨਤਕ ਵੰਡ ਪ੍ਰਣਾਲੀ ਵਿੱਚ ਬਦਲਾਅ ਕੀਤਾ ਹੈ। ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਦਾ ਲਾਗੂਕਰਨ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਪੋਰਟੇਬਿਲਟੀ ਲੈਣ-ਦੇਣ ਇਸ ਦੇ ਰਾਹੀਂ ਭੋਜਨ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਇਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇੱਕ ਡਿਜੀਟਾਈਜ਼ਡ ਲਾਭਪਾਤਰੀ ਡੇਟਾਬੇਸ, ਈ-ਪੀਓਐਸ ਤੋਂ ਯੋਗ ਵਾਜਬ ਕੀਮਤ ਦੁਕਾਨਾਂ, ਸਾਰਥਕ-ਪੀਡੀਐਸ ਢਾਂਚੇ ਅਤੇ ਮੇਰਾ ਰਾਸ਼ਨ ਐਪ ਰਾਹੀਂ ਪ੍ਰਣਾਲੀ ਵਧੇਰੇ ਪਾਰਦਰਸ਼ੀ, ਏਕੀਕ੍ਰਿਤ ਅਤੇ ਲਾਭਪਾਤਰੀ-ਕੇਂਦ੍ਰਿਤ ਬਣ ਰਹੀ ਹੈ।

 

ਸਮੂਹਿਕ ਤੌਰ 'ਤੇ, ਇਹ ਸੁਧਾਰ ਆਖਰੀ-ਮੀਲ ਡਿਲੀਵਰੀ ਪ੍ਰਣਾਲੀ ਨੂੰ ਮਜ਼ਬੂਤ ​​ਕਰ ਰਹੇ ਨੇ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਲਾਭਪਾਤਰੀਆਂ ਨੂੰ ਜਿੱਥੇ ਵੀ ਉਹ ਰਹਿੰਦੇ ਹਨ ਅਤੇ ਕੰਮ ਕਰਦੇ ਹਨ, ਉੱਥੇ ਭੋਜਨ ਸੁਰੱਖਿਆ ਉਪਲੱਬਧ ਹੋਵੇ।

 

ਹਵਾਲੇ

ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰਾਲਾ

https://nfsa.gov.in/doc/FAQ_for_Mera_Ration_2.pdf


https://sansad.in/getFile/annex/271/AU2600_K4DMRC.pdf?source=pqars

https://www.pib.gov.in/PressReleaseDetail.aspx?PRID=2269182&reg=6&lang=1

https://sansad.in/getFile/lsapps/loksabhaquestions/annex/188/AU4010_m1EVEQ.pdf?source=lsapps

https://www.pib.gov.in/PressReleasePage.aspx?PRID=2265788&reg=3&lang=1
https://dfpd.gov.in/distribution-of-food-grains/en?utm  
https://dfpd.gov.in/distribution-of-food-grains/en

AU2771_yEm7WG.pdf

ਮਾਈ ਸਕੀਮ

https://www.myscheme.gov.in/schemes/onorc

ਪੀਆਈਬੀ ਵਿਸ਼ਲੇਸ਼ਕ

https://www.pib.gov.in/FactsheetDetails.aspx?Id=150838&reg=3&lang=1

https://www.pib.gov.in/PressNoteDetails.aspx?id=158774&NoteId=158774&ModuleId=3&reg=48&lang=2

 

Click here to see PDF

 

*******

 

ਪੀਆਈਬੀ ਰਿਸਰਚ


(Release ID: 2335470) ਵਿਜ਼ੀਟਰ ਕਾਊਂਟਰ : 5