Posted On:
10 NOV 2026 5:10PM by PIB Chandigarh
ਗ੍ਰਹਿ ਮੰਤਰਾਲੇ ਨੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ 6 ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ, ਜੋ ਕਿ 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਚੱਲਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਇੱਕ ਮਹੀਨੇ ਤੱਕ ਚੱਲੇ ਇਸ ਅਭਿਆਨ ਦਾ ਜ਼ੋਰ ਸਫਾਈ ਅਤੇ ਕੁਸ਼ਲ ਦਫਤਰੀ ਪ੍ਰਬੰਧਨ ਨੂੰ ਹੁਲਾਰਾ ਦੇਣ, ਪੈਂਡਿੰਗ ਮਾਮਲਿਆਂ ਦੇ ਜਲਦੀ ਨਿਪਟਾਰੇ, ਜਨਤਕ ਸ਼ਿਕਾਇਤਾਂ ਦੇ ਹੱਲ ਅਤੇ ਮੰਤਰਾਲੇ ਅਤੇ ਉਸ ਦੇ ਸੰਗਠਨਾਂ ਦੇ ਸਮੁੱਚੇ ਕੰਮਕਾਰ ਵਿੱਚ ਸੁਧਾਰ ‘ਤੇ ਰਿਹਾ। ਜਨ ਸੰਪਰਕ ਵਾਲੇ ਫੀਲਡ ਅਤੇ ਬਾਹਰਲੇ ਦਫਤਰਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਵਿਸ਼ੇਸ਼ ਅਭਿਆਨ 6 ਦੇ ਤਹਿਤ, ਗ੍ਰਹਿ ਮੰਤਰਾਲੇ ਨੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ, ਸਫਾਈ ਅਤੇ ਕੁਸ਼ਲ ਦਫਤਰੀ ਪ੍ਰਬੰਧਨ ਵਿੱਚ ਮਹੱਤਵਪੂਰਨ ਪ੍ਰਗਤੀ ਹਾਸਲ ਕੀਤੀ। ਅਭਿਆਨ ਦੀ ਤਿਆਰੀ ਦਾ ਪੜਾਅ 15 ਸਤੰਬਰ 2026 ਨੂੰ ਸ਼ੁਰੂ ਹੋਇਆ, ਉਸ ਤੋਂ ਬਾਅਦ 2 ਅਕਤੂਬਰ ਤੋਂ 31 ਅਕਤੂਬਰ 2026 ਤੱਕ ਗ੍ਰਹਿ ਮੰਤਰਾਲਾ ਅਤੇ ਉਸ ਦੇ ਨਾਲ ਸਬੰਧਿਤ ਅਤੇ ਅਧੀਨ ਦਫਤਰਾਂ ਵਿੱਚ ਪੂਰੇ ਦੇਸ਼ ਵਿੱਚ ਇਸ ਨੂੰ ਲਾਗੂ ਕੀਤਾ ਗਿਆ।
ਅਭਿਆਨ ਦੀ ਨਿਗਰਾਨੀ ਉੱਚ ਪੱਧਰ ‘ਤੇ ਕੀਤੀ ਗਈ, ਜਿਸ ਵਿੱਚ ਮੰਤਰਾਲੇ ਦੀਆਂ ਸਾਰੀਆਂ ਡਿਵੀਜ਼ਨਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਅਤੇ ਸਬੰਧਿਤ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਰਹੀ। ਨਿਯਮਿਤ ਪ੍ਰਗਤੀ ਰਿਪੋਰਟਾਂ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੁਆਰਾ ਹੋਸਟ ਕੀਤੇ ਗਏ ਵਿਸ਼ੇਸ਼ ਅਭਿਆਨ ਪੋਰਟਲ ‘ਤੇ ਅਪਲੋਡ ਕੀਤੀਆਂ ਗਈਆਂ।
ਸਵੱਛਤਾ ਅਭਿਆਨ ਲਈ ਸ਼ੁਰੂ ਵਿੱਚ ਕੁੱਲ 6757 ਥਾਵਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੂੰ ਬਾਅਦ ਵਿੱਚ ਵਧਾ ਕੇ 7,963 ਤੱਕ ਕੀਤਾ ਗਿਆ। ਅਭਿਆਨ ਦੀਆਂ ਮੁੱਖ ਪ੍ਰਾਪਤੀਆਂ ਹੇਠਾਂ ਦਿੱਤੀਆਂ ਹਨ:
-
ਹਵਾਲਿਆਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ: ਸਾਂਸਦਾਂ ਵੱਲੋਂ ਭੇਜੇ ਗਏ 147 ਹਵਾਲੇ, ਰਾਜ ਸਰਕਾਰਾਂ ਵੱਲੋਂ ਭੇਜੇ ਗਏ 141 ਹਵਾਲੇ, 11,902 ਜਨਤਕ ਸ਼ਿਕਾਇਤਾਂ ਅਤੇ 1,666 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।
-
ਰਿਕਾਰਡ ਦੀ ਸਮੀਖਿਆ: 2,19,644 ਫਿਜੀਕਲ ਫਾਈਲਾਂ ਅਤੇ 30,385 ਇਲੈਕਟ੍ਰੌਨਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ।
-
ਥਾਂ ਦਾ ਪ੍ਰਬੰਧਨ: ਰਿਕਾਰਡ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਬੇਲੋੜੀ ਸਮੱਗਰੀ ਦੇ ਨਿਪਟਾਰੇ ਨਾਲ ਦਫ਼ਤਰ ਵਿੱਚ 78,125 ਵਰਗ ਫੁੱਟ ਜਗ੍ਹਾ ਖਾਲੀ ਹੋਈ।
-
ਮਾਲੀਆ ਪ੍ਰਾਪਤੀ: ਸਕ੍ਰੈਪ ਨੂੰ ਨਿਪਟਾਉਣ ਰਾਹੀਂ 10.17 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ, ਜਿਸ ਵਿੱਚੋਂ 2.63 ਕਰੋੜ ਰੁਪਏ ਈ-ਕਚਰੇ ਦੇ ਨਿਪਟਾਰੇ ਤੋਂ ਪ੍ਰਾਪਤ ਹੋਏ।
-
ਸੋਸ਼ਲ ਮੀਡੀਆ ਪਹੁੰਚ : #SpecialCampaign6 ਹੈਸ਼ਟੈਗ ਨਾਲ ਲਗਭਗ 1,200 ਪੋਸਟ X, Instagram, Facebook ਅਤੇ YouTube ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸਾਂਝਾ ਕੀਤੇ ਗਏ, ਤਾਂ ਜੋ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਅਭਿਆਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਦਰਸਾਇਆ ਜਾ ਸਕੇ।
ਵਿਸ਼ੇਸ਼ ਅਭਿਆਨ 6 ਅਧੀਨ 13 ਅਕਤੂਬਰ 2026 ਨੂੰ ਵਿਸ਼ੇਸ਼ ਇੱਕ ਦਿਨ ਦਾ ਵਿਸ਼ੇਸ਼ ਅਭਿਆਨ ਆਯੋਜਿਤ ਕੀਤਾ ਗਿਆ, ਜਿਸ ਦਾ ਉਦੇਸ਼ ਮੰਤਰਾਲੇ ਅਤੇ ਉਸ ਦੇ ਨਾਲ ਜੁੜੇ ਹੋਏ ਅਤੇ ਅਧੀਨ ਦਫਤਰਾਂ ਵਿੱਚ ਤਾਲਮੇਲ ਵਾਲੇ ਯਤਨਾਂ ਰਾਹੀਂ ਅਭਿਆਨ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਤੇਜ਼ੀ ਲਿਆਉਣਾ ਸੀ। ਗਤੀਵਿਧੀਆਂ ਵਿੱਚ ਪੌਦੇ ਲਗਾਓ ਅਭਿਆਨ, ਗਹਿਨ ਸਵੱਛਤਾ ਅਭਿਆਨ ਅਤੇ ਪੁਰਾਣੇ ਅਤੇ ਗੈਰ-ਜ਼ਰੂਰੀ ਰਿਕਾਰਡਾਂ ਨੂੰ ਹਟਾਉਣਾ ਸ਼ਾਮਲ ਸੀ, ਨਾਲ ਹੀ ਵਾਤਾਵਰਣ-ਸਥਿਰਤਾ ਨੂੰ ਹੁਲਾਰਾ ਦੇਣ, ਕੰਮ ਵਾਲੀ ਥਾਂ ਦੀ ਸਫਾਈ ਵਿੱਚ ਸੁਧਾਰ ਕਰਨ ਅਤੇ ਕੁਸ਼ਲ ਰਿਕਾਰਡ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਹੋਰ ਪਹਿਲਕਦਮੀਆਂ ਵੀ ਕੀਤੀਆਂ ਗਈਆਂ। ਇਸ ਅਭਿਆਨ ਵਿੱਚ ਮੰਤਰਾਲੇ ਅਤੇ ਉਸ ਦੇ ਸੰਗਠਨਾਂ ਵਿੱਚ ਉਤਸ਼ਾਹਪੂਰਨ ਭਾਗੀਦਾਰੀ ਦੇਖੀ ਗਈ, ਜਿਸ ਨੇ ਅਭਿਆਨ ਦੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਗ੍ਰਹਿ ਮੰਤਰਾਲਾ ਵਿਸ਼ੇਸ਼ ਅਭਿਆਨ 6 ਤੋਂ ਮਿਲੀ ਗਤੀ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਇਸ ਦੇ ਤਹਿਤ ਕੁਸ਼ਲ ਸਰਵਿਸ ਡਿਲੀਵਰੀ, ਜਵਾਬਦੇਹੀ, ਸਵੱਛਤਾ ਅਤੇ ਸਕਾਰਾਤਮਕ ਕਾਰਜ ਸੱਭਿਆਚਾਰ ਨੂੰ ਹੁਲਾਰਾ ਦੇਣ ‘ਤੇ ਨਿਰੰਤਰ ਜ਼ੋਰ ਦਿੱਤਾ ਜਾਵੇਗਾ। CAPFs ਅਤੇ ਹੋਰ ਸਬੰਧਿਤ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਨੇ ਅਭਿਆਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਅਤੇ ਇਸ ਦੇ ਸਫਲ ਲਾਗੂਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਵਿਸ਼ੇਸ਼ ਅਭਿਆਨ 6 ਨੇ ਨਾ ਸਿਰਫ਼ ਸਾਫ ਅਤੇ ਵਧੇਰੇ ਢੁਕਵੀਆਂ ਕੰਮ ਵਾਲੀਆਂ ਥਾਵਾਂ ਵਿੱਚ ਯੋਗਦਾਨ ਪਾਇਆ ਹੈ, ਸਗੋਂ ਮੰਤਰਾਲਾ ਅਤੇ ਉਸ ਦੀਆਂ ਫੀਲਡ ਇਕਾਈਆਂ ਵਿੱਚ ਜ਼ਿੰਮੇਵਾਰੀ, ਪਾਰਦਰਸ਼ਿਤਾ ਅਤੇ ਕੁਸ਼ਲਤਾ ਦੇ ਸੱਭਿਆਚਾਰ ਨੂੰ ਵੀ ਮਜ਼ਬੂਤ ਕੀਤਾ ਹੈ। ਇਹ ਪਹਿਲਕਦਮੀ ਜਵਾਬਦੇਹ ਸ਼ਾਸਨ, ਪ੍ਰਭਾਵਸ਼ਾਲੀ ਜਨਤਕ ਸੇਵਾ ਵੰਡ ਅਤੇ ਵਧੀਆਂ ਪ੍ਰਸ਼ਾਸਨਿਕ ਅਭਿਆਸਾਂ ਨੂੰ ਸੰਸਥਾਗਤ ਬਣਾਏ ਜਾਣ ਪ੍ਰਤੀ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
************
ਆਰਕੇ/ਆਰਆਰ/ਪੀਆਰ/ਬਲਜੀਤ ਸਿੰਘ