ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 6.0 ਦੇ ਤਹਿਤ ਮਹੱਤਵਪੂਰਨ ਤਰੱਕੀ ਕੀਤੀ


ਆਯੁਸ਼ ਮੰਤਰਾਲੇ ਨੇ 368 ਸ਼ਿਕਾਇਤਾਂ ਅਤੇ 64 ਅਪੀਲਾਂ ਦਾ ਨਿਪਟਾਰਾ ਕੀਤਾ, 285 ਸਵੱਛਤਾ ਅਭਿਆਨ ਚਲਾਏ ਗਏ

Posted On: 10 NOV 2026 3:07PM by PIB Chandigarh

ਆਯੁਸ਼ ਮੰਤਰਾਲੇ ਨੇ ਸਮੇਂ ਸਿਰ ਸ਼ਿਕਾਇਤ ਨਿਪਟਾਰੇ, ਕੁਸ਼ਲ ਰਿਕਾਰਡ ਪ੍ਰਬੰਧਨ ਅਤੇ ਆਪਣੇ ਦਫਤਰਾਂ ਵਿੱਚ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਵਿਸ਼ੇਸ਼ ਅਭਿਆਨ 6.0 ਦੇ ਤਹਿਤ ਮਹੱਤਵਪੂਰਨ ਪ੍ਰਗਤੀ ਕੀਤੀ ਹੈ।

ਮੰਤਰਾਲੇ ਨੇ ਅਭਿਆਨ ਦੌਰਾਨ ਜਵਾਬਦੇਹ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ 368 ਜਨਤਕ ਸ਼ਿਕਾਇਤਾਂ ਅਤੇ 64 ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ। ਇਸ ਤੋਂ ਇਲਾਵਾ, ਸੰਸਦ ਮੈਂਬਰਾਂ ਦੇ 7 ਸੰਦਰਭਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ 4 ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ, ਜੋ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਪਟਾਰੇ ‘ਤੇ ਮੰਤਰਾਲੇ ਦੇ ਫੋਕਸ ਨੂੰ ਦਰਸਾਉਂਦਾ ਹੈ।

ਮੰਤਰਾਲੇ ਨੇ ਅਭਿਆਨ ਦੇ ਹਿੱਸੇ ਵਜੋਂ 285 ਸਵੱਛਤਾ ਅਭਿਆਨ ਚਲਾਏ, ਜਿਨ੍ਹਾਂ ਦਾ ਉਦੇਸ਼ ਕੰਮ ਵਾਲੀ ਥਾਂ ਦੀ ਸਫਾਈ ਵਿੱਚ ਸੁਧਾਰ, ਸਾਫ ਕੰਮ-ਅਧਾਰਿਤ ਵਾਤਾਵਰਣ ਨੂੰ ਹੁਲਾਰਾ ਦੇਣਾ ਅਤੇ ਦਫਤਰੀ ਸਥਾਨ ਦੀ ਬਿਹਤਰ ਵਰਤੋਂ ਕਰਨਾ ਸੀ। 

ਰਿਕਾਰਡ ਪ੍ਰਬੰਧਨ ਦੇ ਖੇਤਰ ਵਿੱਚ 1610 ਫਾਈਲਾਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ਨੂੰ ਹਟਾਇਆ ਗਿਆ ਅਤੇ ਬੰਦ ਕਰ ਦਿੱਤਾ ਗਿਆ। ਸਕ੍ਰੈਪ ਅਤੇ ਪੁਰਾਣੇ ਹੋ ਚੁੱਕੇ ਰਿਕਾਰਡਾਂ ਦੇ ਨਿਪਟਾਰੇ ਰਾਹੀਂ ਕੁੱਲ 8741 ਵਰਗ ਫੁੱਟ ਥਾਂ ਖਾਲੀ ਕੀਤੀ ਗਈ, ਜਿਸ ਨਾਲ ਇਹ ਵਧੇਰੇ ਲਾਭਦਾਇਕ ਵਰਤੋਂ ਲਈ ਉਪਲਬਧ ਹੋ ਗਈ। ਮੰਤਰਾਲੇ ਨੇ ਸਕ੍ਰੈਪ ਨਿਪਟਾਰੇ ਰਾਹੀਂ ਮਾਲੀਆਂ ਵਿੱਚ 1,94,161 ਰੁਪਏ ਵੀ ਹਾਸਲ ਕੀਤੇ, ਜੋ ਕਿ ਬਿਹਤਰ ਸੰਸਾਧਨ ਪ੍ਰਬੰਧਨ ਅਤੇ ਬਿਹਤਰ ਪ੍ਰਸ਼ਾਸਨਿਕ ਕੁਸ਼ਲਤਾ ਦੀ ਦਿਸ਼ਾ ਵਿੱਚ ਉਸ ਦੇ ਯਤਨਾਂ ਨੂੰ ਦਰਸਾਉਂਦਾ ਹੈ।

ਆਯੁਸ਼ ਮੰਤਰਾਲਾ ਵਿਸ਼ੇਸ਼ ਅਭਿਆਨ 6.0 ਨੂੰ ਲਾਗੂ ਕਰਨਾ ਜਾਰੀ ਰੱਖ ਰਿਹਾ ਹੈ। ਇਸ ਵਿੱਚ ਪੈਂਡਿੰਗ ਸ਼ਿਕਾਇਤਾਂ ਅਤੇ ਅਪੀਲਾਂ ਦੇ ਸਮੇਂ ਸਿਰ ਨਿਪਟਾਰੇ ਲਈ, ਯੋਜਨਾਬੱਧ ਰਿਕਾਰਡ ਪ੍ਰਬੰਧਨ, ਸਾਫ-ਸਫਾਈ ਅਤੇ ਸਰਕਾਰੀ ਸੰਸਾਧਨਾਂ ਦੀ ਪ੍ਰਭਾਵਸ਼ਾਲੀ ਵਰਤੋਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਰਾਹੀਂ, ਮੰਤਰਾਲੇ ਦਾ ਟੀਚਾ ਇੱਕ ਵਧੇਰੇ ਸਾਫ, ਯੋਜਨਾਬੱਧ ਅਤੇ ਨਾਗਰਿਕ-ਕੇਂਦ੍ਰਿਤ ਕਾਰਜ-ਵਾਤਾਵਰਣ ਤਿਆਰ ਕਰਨਾ ਹੈ।

*************

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2334711) ਵਿਜ਼ੀਟਰ ਕਾਊਂਟਰ : 3