Posted On:
09 NOV 2026 7:11PM by PIB Chandigarh
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ 32 ਸਾਲਾ ਰਮੇਸ਼ ਕੁਮਾਰ (ਨਾਮ ਬਦਲਿਆ ਹੋਇਆ) ਨੂੰ ਨਸ਼ੇ ਦੀ ਲਤ ਕਾਰਨ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਥਿਤੀ ਨੇ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ, ਸਮਾਜਿਕ ਰਿਸ਼ਤਿਆਂ ਅਤੇ ਆਰਥਿਕ ਸਥਿਰਤਾ 'ਤੇ ਬਹੁਤ ਮਾੜਾ ਪ੍ਰਭਾਵ ਪਾਇਆ।
ਉਸ ਦੇ ਸੰਘਰਸ਼ ਨੇ ਇੱਕ ਸਥਿਰ ਅਤੇ ਲਾਹੇਵੰਦ ਜੀਵਨ ਜਿਊਣ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਸਨ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਉਸ ਨੂੰ ਉਮੀਦ ਸੀ ਕਿ ਉਹ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਲਵੇਗਾ, ਆਪਣੀ ਜ਼ਿੰਦਗੀ ਨੂੰ ਮੁੜ ਉਸਾਰੇਗਾ ਅਤੇ ਸਮਾਜ ਵਿੱਚ ਸਨਮਾਨ ਨਾਲ ਆਪਣੀ ਜਗ੍ਹਾ ਮੁੜ ਹਾਸਲ ਕਰੇਗਾ।
ਨਸ਼ੇ ਦੀ ਲਤ ਨੇ ਉਸ ਦੇ ਪਰਿਵਾਰਕ ਰਿਸ਼ਤਿਆਂ ਅਤੇ ਆਲ਼ੇ-ਦੁਆਲੇ ਦੇ ਲੋਕਾਂ ਨਾਲ ਉਸ ਦੇ ਭਰੋਸੇ ਨੂੰ ਵੀ ਪ੍ਰਭਾਵਿਤ ਕੀਤਾ ਸੀ। ਉਹ ਇੱਕ ਸਿਹਤਮੰਦ ਅਤੇ ਜ਼ਿੰਮੇਵਾਰ ਜੀਵਨ ਜਿਊਂਣਾ ਚਾਹੁੰਦਾ ਸੀ, ਆਰਥਿਕ ਤੌਰ 'ਤੇ ਆਤਮ-ਨਿਰਭਰ ਬਣਨਾ ਚਾਹੁੰਦਾ ਸੀ ਅਤੇ ਆਪਣੇ ਪਰਿਵਾਰ ਤੇ ਸਮਾਜ ਨਾਲ ਆਪਣੇ ਰਿਸ਼ਤਿਆਂ ਨੂੰ ਮੁੜ ਬਹਾਲ ਕਰਨਾ ਚਾਹੁੰਦਾ ਸੀ।
ਇੱਕ ਅਹਿਮ ਮੋੜ ਉਦੋਂ ਆਇਆ ਜਦੋਂ ਸੁਲਤਾਨਪੁਰ ਦੇ 'ਨਸ਼ਾ ਛੁਡਾਊ ਕੇਂਦਰ' ਨੇ ਉਸ ਦੀ ਮਦਦ ਕੀਤੀ। ਇਹ ਕੇਂਦਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ 'ਨਸ਼ੀਲੇ ਪਦਾਰਥਾਂ ਦੀ ਮੰਗ ਘਟਾਉਣ ਲਈ ਰਾਸ਼ਟਰੀ ਕਾਰਜ ਯੋਜਨਾ' (ਐੱਨ ਏ ਪੀ ਡੀ ਡੀ ਆਰ) ਦੇ ਅਧੀਨ ਸਹਾਇਤਾ ਪ੍ਰਾਪਤ ਕਰਦਾ ਹੈ।
ਇਸ ਕੇਂਦਰ ਨੇ ਉਸ ਨੂੰ ਡਾਕਟਰੀ ਇਲਾਜ, ਮੁੜ-ਵਸੇਬਾ ਸਹੂਲਤਾਂ, ਸਮੇਂ ਸਿਰ ਦਵਾਈਆਂ, ਸਿਹਤ ਸੰਭਾਲ ਸੇਵਾਵਾਂ, ਰਹਿਣ ਲਈ ਸੁਰੱਖਿਅਤ ਥਾਂ ਅਤੇ ਸੁਧਾਰ (ਰਿਕਵਰੀ) ਦੌਰਾਨ ਲੋੜੀਂਦੀਆਂ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ।
ਡਾਕਟਰੀ ਦੇਖਭਾਲ ਦੇ ਨਾਲ-ਨਾਲ, ਉਸ ਨੂੰ ਲਗਾਤਾਰ ਕਾਉਂਸਲਿੰਗ (ਸਲਾਹ-ਮਸ਼ਵਰਾ), ਪ੍ਰੇਰਣਾ, ਯੋਗਾ ਸੈਸ਼ਨ ਅਤੇ ਭਾਵਨਾਤਮਕ ਮਾਰਗਦਰਸ਼ਨ ਵੀ ਮਿਲਿਆ। ਇਸ ਨਿਰੰਤਰ ਸਹਾਇਤਾ ਨੇ ਉਸ ਦੀ ਸੋਚ, ਵਿਵਹਾਰ ਅਤੇ ਜੀਵਨ ਸ਼ੈਲੀ ਵਿੱਚ ਸਕਾਰਾਤਮਿਕ ਬਦਲਾਅ ਲਿਆਂਦੇ, ਜਿਸ ਨਾਲ ਉਸ ਨੂੰ ਨਸ਼ੇ ਦੀ ਲਤ ਤੋਂ ਉੱਭਰਨ ਵਿੱਚ ਮਦਦ ਮਿਲੀ।
ਕੇਂਦਰ ਦੁਆਰਾ ਦਿੱਤੇ ਗਏ ਹੌਸਲੇ ਅਤੇ ਦੇਖਭਾਲ ਨੇ ਉਸ ਨੂੰ ਆਪਣਾ ਆਤਮ-ਵਿਸ਼ਵਾਸ ਮੁੜ ਬਣਾਉਣ, ਸਮਾਜਿਕ ਰਿਸ਼ਤਿਆਂ ਨੂੰ ਸੁਧਾਰਨ ਅਤੇ ਸਮਾਜ ਵਿੱਚ ਸਨਮਾਨ ਨਾਲ ਮੁੜ ਸ਼ਾਮਲ ਹੋਣ ਵਿੱਚ ਵੀ ਮਦਦ ਕੀਤੀ।

ਅੱਜ, ਰਮੇਸ਼ ਕੁਮਾਰ ਨੇ ਇੱਕ ਸਥਿਰ ਅਤੇ ਸਵੈ-ਨਿਰਭਰ ਜੀਵਨ ਜਿਊਣ ਵੱਲ ਮਹੱਤਵਪੂਰਨ ਤਰੱਕੀ ਕੀਤੀ ਹੈ। ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ, ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ ਹੈ ਅਤੇ ਆਪਣੇ ਪਹਿਲੇ ਸੰਘਰਸ਼ਾਂ ਦੇ ਮੁਕਾਬਲੇ ਵਿੱਤੀ ਸਥਿਰਤਾ ਪ੍ਰਾਪਤ ਕੀਤੀ ਹੈ। ਉਹ ਹੁਣ ਜ਼ਿੰਮੇਵਾਰੀ ਨਾਲ ਜੀ ਰਿਹਾ ਹੈ ਅਤੇ ਸਮਾਜਿਕ ਸਤਿਕਾਰ ਅਤੇ ਵਿਸ਼ਵਾਸ ਮੁੜ ਪ੍ਰਾਪਤ ਕੀਤਾ ਹੈ।
ਕੇਂਦਰ ਤੋਂ ਪ੍ਰਾਪਤ ਸਹਾਇਤਾ ਅਤੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਉਹ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਬਣਾਉਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦਾ ਹੈ।
ਉਸ ਦੀ ਯਾਤਰਾ ਦਰਸਾਉਂਦੀ ਹੈ ਕਿ ਕਿਵੇਂ ਸਮੇਂ ਸਿਰ ਡਾਕਟਰੀ ਦਖ਼ਲਅੰਦਾਜ਼ੀ, ਨਿਰੰਤਰ ਪੁਨਰਵਾਸ, ਸਲਾਹ ਅਤੇ ਭਾਵਨਾਤਮਕ ਸਹਾਇਤਾ ਵਿਅਕਤੀਆਂ ਨੂੰ ਪਦਾਰਥਾਂ ਦੀ ਨਿਰਭਰਤਾ ਨੂੰ ਦੂਰ ਕਰਨ ਅਤੇ ਮਾਣ, ਆਜ਼ਾਦੀ ਅਤੇ ਸਮਾਜਿਕ ਪੁਨਰ-ਏਕੀਕਰਨ ਦੀ ਜ਼ਿੰਦਗੀ ਵੱਲ ਵਧਣ ਵਿੱਚ ਮਦਦ ਕਰ ਸਕਦੀ ਹੈ।
***************
ਐੱਸ ਐੱਸ-172-ਟੀ ਏ ਆਰ/ਕੇ ਵੀ/ਜੀ ਏ/ਆਰ ਕੇ