ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੌਸੈਨਾ ਅਕੈਡਮੀ ਪ੍ਰੀਖਿਆ (I), 2026 - ਅੰਤਿਮ ਨਤੀਜੇ ਦਾ ਐਲਾਨ

Posted On: 05 NOV 2026 7:52PM by PIB Chandigarh

ਹੇਠਾਂ 617 ਉਮੀਦਵਾਰਾਂ ਦੀ ਮੈਰਿਟ ਦੇ ਤਰਤੀਬ ਵਿੱਚ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਨੇ ਸੰਘ ਲੋਕ ਸੇਵਾ ਆਯੋਗ ਵੱਲੋਂ 12 ਅਪ੍ਰੈਲ, 2026 ਨੂੰ ਕਰਵਾਈ ਗਈ ਲਿਖਤੀ ਪ੍ਰੀਖਿਆ ਅਤੇ ਉਸ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਵੱਲੋਂ ਲਏ ਗਏ ਇੰਟਰਵਿਊ ਦੇ ਆਧਾਰ ’ਤੇ ਨੈਸ਼ਨਲ ਡਿਫੈਂਸ ਅਕਾਦਮੀ (ਐੱਨਡੀਏ) ਦੇ 157ਵੇਂ ਕੋਰਸ ਅਤੇ ਨੌਸੈਨਾ ਅਕਾਦਮੀ (ਐੱਨਏ) ਦੇ 119ਵੇਂ ਇੰਡੀਅਨ ਨੈਸ਼ਨਲ ਅਕਾਦਮੀ ਕੋਰਸ (ਆਈਐੱਨਏਸੀ) ਦੇ ਨੇਵੀ , ਨੌਸੈਨਾ ਅਤੇ ਹਵਾਈ ਸੈਨਾ ਵਿੰਗਾਂ ਵਿੱਚ ਦਾਖ਼ਲੇ ਲਈ ਸਫ਼ਲਤਾ ਹਾਸਲ ਕੀਤੀ ਹੈ। ਉਪਰੋਕਤ ਕੋਰਸਾਂ ਦੇ ਸ਼ੁਰੂ ਹੋਣ ਦੀ ਮਿਤੀ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਲਈ ਕਿਰਪਾ ਕਰਕੇ ਰੱਖਿਆ ਮੰਤਰਾਲੇ ਦੀਆਂ ਵੈੱਬਸਾਈਟਾਂ ਯਾਨੀ www.joinindianarmy.nic.in, www.joinindiannavy.gov.in ਅਤੇ www.careerindianairforce.cdac.in 'ਤੇ ਜਾਓ।

2. ਇਨ੍ਹਾਂ ਸੂਚੀਆਂ ਨੂੰ ਤਿਆਰ ਕਰਦੇ ਸਮੇਂ ਮੈਡੀਕਲ ਪ੍ਰੀਖਿਆ ਦੇ ਨਤੀਜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ।

3. ਉਪਰੋਕਤ ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ, ਜੋ ਉਨ੍ਹਾਂ ਵੱਲੋਂ  ਦਾਅਵਾ ਕੀਤੀ ਗਈ ਜਨਮ ਮਿਤੀ, ਵਿਦਿਅਕ ਯੋਗਤਾਵਾਂ, ਆਦਿ ਦੇ ਸਮਰਥਨ ਵਿੱਚ ਲੋੜੀਂਦੇ ਸਰਟੀਫਿਕੇਟ ਸਿੱਧੇ ‘ਐਡੀਸ਼ਨਲ ਡਾਇਰੈਕਟੋਰੇਟ ਜਨਰਲ ਆਫ ਰਿਕਰੂਟਿੰਗ, ਐਡਜੂਟੈਂਟ ਜਨਰਲ ਦੀ ਸ਼ਾਖਾ, ਏਕੀਕ੍ਰਿਤ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਫ਼ੌਜ), ਵੈਸਟ ਬਲਾਕ ਨੰਬਰ III, ਵਿੰਗ-1, ਆਰ.ਕੇ. ਪੁਰਮ, ਨਵੀਂ ਦਿੱਲੀ - 110066' ਕੋਲ ਪੇਸ਼ ਕਰਨ ਦੇ ਅਧੀਨ ਹੈ। ਇਹ ਸਰਟੀਫਿਕੇਟ ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ.) ਨੂੰ ਨਹੀਂ ਭੇਜੇ ਜਾਣੇ ਹਨ।

4. ਪਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਹੋਣ ਦੀ ਸੂਰਤ ਵਿੱਚ, ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਦੀ ਸੂਚਨਾ ਤੁਰੰਤ ਉੱਪਰ ਦਿੱਤੇ ਪਤੇ ’ਤੇ ਫ਼ੌਜ ਦੇ ਮੁੱਖ ਦਫ਼ਤਰ ਨੂੰ ਦੇਣ।

5. ਨਤੀਜਾ ਯੂ.ਪੀ.ਐੱਸ.ਸੀ. ਦੀ ਵੈੱਬਸਾਈਟ https://www.upsc.gov.in ’ਤੇ ਵੀ ਉਪਲਬਧ ਹੈ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਅੰਤਿਮ ਨਤੀਜਾ ਐਲਾਨੇ ਜਾਣ ਦੀ ਮਿਤੀ ਤੋਂ 15 ਦਿਨਾਂ ਬਾਅਦ ਵੈੱਬਸਾਈਟ ’ਤੇ ਉਪਲਬਧ ਹੋਣਗੇ।

 

6. ਸੰਘ ਲੋਕ ਸੇਵਾ ਆਯੋਗ ਕੈਂਪਸ ਵਿੱਚ ਇੱਕ ਸੁਵਿਧਾ ਕਾਊਂਟਰ ਸਥਿਤ ਹੈ। ਉਮੀਦਵਾਰ ਕੰਮ ਵਾਲੇ ਦਿਨਾਂ ਦੌਰਾਨ ਸਵੇਰੇ 10:00 ਵਜੇ ਤੋਂ ਸ਼ਾਮ 05:30 ਵਜੇ ਦੇ ਵਿਚਕਾਰ ਇਸ ਕਾਊਂਟਰ ’ਤੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਪ੍ਰੀਖਿਆ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਜਾਂ ਸਪਸ਼ਟੀਕਰਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਮੀਦਵਾਰ ਸਾਰੇ ਦਿਨਾਂ ਵਿੱਚ ਸਵੇਰੇ 09:00 ਵਜੇ ਤੋਂ ਰਾਤ 08:00 ਵਜੇ ਦੇ ਵਿਚਕਾਰ ਟੈਲੀਫ਼ੋਨ ਨੰਬਰ 011-24041001 ਅਤੇ 011-40303444 ’ਤੇ ਹੈਲਪਡੇਸਕ ਨਾਲ ਸੰਪਰਕ ਕਰ ਸਕਦੇ ਹਨ। ਐੱਸ.ਐੱਸ.ਬੀ. ਜਾਂ ਇੰਟਰਵਿਊ ਨਾਲ ਸਬੰਧਿਤ ਮਾਮਲਿਆਂ ਲਈ, ਪਹਿਲੀ ਤਰਜੀਹ ਦੇ ਆਧਾਰ ’ਤੇ ਉਮੀਦਵਾਰ ਹੇਠ ਲਿਖੇ ਚੈਨਲਾਂ ਰਾਹੀਂ ਸੰਪਰਕ ਕਰ ਸਕਦੇ ਹਨ: ਥੱਲ ਸੈਨਾ (ਆਰਮੀ) ਲਈ ਟੈਲੀਫ਼ੋਨ ਨੰਬਰ 011-26175473 ਜਾਂ joinindianarmy.nic.in ’ਤੇ; ਨੌਸੈਨਾ ਅਕਾਦਮੀ (ਨੇਵੀ) ਲਈ ਟੈਲੀਫ਼ੋਨ ਨੰਬਰ 011-23010097, ਈਮੇਲ officer-navy[at]nic[dot]in ਜਾਂ joinindiannavy.gov.in 'ਤੇ; ਅਤੇ ਹਵਾਈ ਸੈਨਾ ਲਈ ਟੈਲੀਫ਼ੋਨ ਨੰਬਰ 011-23010231 (ਐਕਸਟੈਂਸ਼ਨ 7645/7646/7610) ਜਾਂ www.careerindianairforce.cdac.in ’ਤੇ ।

ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ:

 

*****

ਐੱਨਕੇਆਰ/ਏਕੇ


(Release ID: 2333841) ਵਿਜ਼ੀਟਰ ਕਾਊਂਟਰ : 3