Posted On:
05 NOV 2026 4:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਮੈਟਰੋ ਨੈੱਟਵਰਕ ਦੇ ਜ਼ਿਕਰਯੋਗ ਵਿਸਤਾਰ ਬਾਰੇ ਦੱਸਿਆ ਕਿ ਸਾਲ 2014 ਵਿੱਚ ਦੇਸ਼ ਦੇ ਪੰਜ ਸ਼ਹਿਰਾਂ ਵਿੱਚ ਸਿਰਫ਼ 248 ਕਿੱਲੋਮੀਟਰ ਲੰਬਾ ਮੈਟਰੋ ਨੈੱਟਵਰਕ ਸੀ, ਜਦੋਂ ਕਿ ਅੱਜ 26 ਸ਼ਹਿਰਾਂ ਵਿੱਚ ਲਗਭਗ 1,200 ਕਿੱਲੋਮੀਟਰ ਤੱਕ ਇਸ ਦਾ ਵਿਸਤਾਰ ਹੋ ਚੁੱਕਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਇੱਕ ਕਰੋੜ ਤੋਂ ਵੱਧ ਲੋਕ ਮੈਟਰੋ ਰਾਹੀਂ ਸਫ਼ਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਟਰੋ ਨੈੱਟਵਰਕ ਦੇ ਇਸ ਵਿਸਤਾਰ ਨਾਲ ਲੋਕਾਂ ਦਾ ਆਵਾਜਾਈ ਵਿੱਚ ਲੱਗਣ ਵਾਲਾ ਸਮਾਂ ਬਚ ਰਿਹਾ ਹੈ, ਉਨ੍ਹਾਂ ਨੂੰ ਪਰਿਵਾਰ ਨਾਲ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲ ਰਿਹਾ ਹੈ, ਉਤਪਾਦਕਤਾ ਵਧ ਰਹੀ ਹੈ ਅਤੇ ਬਿਹਤਰ ਮੌਕੇ ਉਪਲਬਧ ਹੋ ਰਹੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਸ਼ਹਿਰੀ ਭਾਰਤ ਲਈ ਸਰਕਾਰ ਇਸੇ ਬਦਲਾਅ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:
“ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ...
ਜੇ ਭਾਰਤ ਦਾ ਮੈਟਰੋ ਨੈੱਟਵਰਕ ਸਾਲ 2014 ਤੋਂ ਪਹਿਲਾਂ ਦੀ ਰਫ਼ਤਾਰ ਨਾਲ ਹੀ ਵਧਦਾ ਰਹਿੰਦਾ, ਤਾਂ ਪੁਣੇ ਵਰਗੇ ਸ਼ਹਿਰਾਂ ਵਿੱਚ ਮੈਟਰੋ ਸੇਵਾ ਸ਼ੁਰੂ ਹੋਣ ਲਈ ਲੋਕਾਂ ਨੂੰ ਹੋਰ ਕਿੰਨੇ ਸਮੇਂ ਤੱਕ ਉਡੀਕ ਕਰਨੀ ਪੈਂਦੀ?
ਵਰ੍ਹਿਆਂ... ਨਹੀਂ... ਸ਼ਾਇਦ ਦਹਾਕਿਆਂ ਤੱਕ!
ਅਤੇ ਇਹ ਬਿਲਕੁਲ ਵੀ ਸਵੀਕਾਰਯੋਗ ਨਹੀਂ ਸੀ।
ਸਾਲ 2014 ਵਿੱਚ ਦੇਸ਼ ਦੇ ਪੰਜ ਸ਼ਹਿਰਾਂ ਵਿੱਚ ਸਿਰਫ਼ 248 ਕਿੱਲੋਮੀਟਰ ਲੰਬਾ ਮੈਟਰੋ ਨੈੱਟਵਰਕ ਸੀ।
ਅੱਜ 26 ਸ਼ਹਿਰਾਂ ਵਿੱਚ ਲਗਭਗ 1,200 ਕਿੱਲੋਮੀਟਰ ਤੱਕ ਇਸ ਦਾ ਵਿਸਤਾਰ ਹੋ ਚੁੱਕਾ ਹੈ।
ਰੋਜ਼ਾਨਾ ਇੱਕ ਕਰੋੜ ਤੋਂ ਵੱਧ ਲੋਕ ਮੈਟਰੋ ਰਾਹੀਂ ਸਫ਼ਰ ਕਰਦੇ ਹਨ।
ਇਸ ਦਾ ਪ੍ਰਭਾਵ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ।
ਇਸ ਦਾ ਅਰਥ ਹੈ ਆਵਾਜਾਈ ਵਿੱਚ ਘੱਟ ਸਮਾਂ ਲੱਗਣਾ, ਪਰਿਵਾਰ ਦੇ ਨਾਲ ਵੱਧ ਸਮਾਂ ਬਿਤਾਉਣਾ, ਬਿਹਤਰ ਉਤਪਾਦਕਤਾ ਅਤੇ ਵਧੇਰੇ ਮੌਕੇ।
ਸ਼ਹਿਰੀ ਭਾਰਤ ਲਈ ਅਸੀਂ ਇਸੇ ਬਦਲਾਅ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ!”
****
ਐੱਮਜੇਪੀਐੱਸ/ਐੱਸਐੱਸ/ਐੱਸਟੀ