ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਜੁਲਾਈ 2026 ਵਿੱਚ ਨੂਹ ਅਤੇ ਪਲਵਲ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ (ਹਰਿਆਣਾ ਲਾਈਸੈਂਸ ਸੇਵਾ ਖੇਤਰ) ਵਿੱਚ ਮੋਬਾਈਲ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ


Posted On: 05 NOV 2026 1:28PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਜੁਲਾਈ 2026 ਦੌਰਾਨ ਹਰਿਆਣਾ ਲਾਈਸੈਂਸ ਸੇਵਾ ਖੇਤਰ (ਐੱਲਐੱਸਏ) ਦੇ ਤਹਿਤ ਨੂਹ ਅਤੇ ਪਲਵਲ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਕੀਤੇ ਗਏ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ। ਇਹ ਨਤੀਜੇ ਜਨਰਲ ਟੈਲੀਕੌਮ ਕੰਜ਼ਿਊਮਰਸ ਦੀ ਜਾਣਕਾਰੀ ਲਈ ਜਾਰੀ ਕੀਤੇ ਗਏ ਹਨ। ਇਸ ਟੈਸਟਿੰਗ ਦਾ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ (ਟੀਐੱਸਪੀ) ਦੁਆਰਾ ਉਪਲਬਧ ਕਰਵਾਈਆਂ ਜਾ ਰਹੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਵਾਂ) ਦੀ ਤਤਕਾਲੀ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ। ਡ੍ਰਾਈਵ ਟੈਸਟਿੰਗ ਦੌਰਾਨ ਟ੍ਰਾਈ ਕਵਰੇਜ, ਕਾਲ ਡਰੌਪ ਦਰ (ਸੀਡੀਆਰ) ਕਾਲ ਸੈੱਟਅਪ ਸਫਲਤਾ ਦਰ (ਸੀਐੱਸਐੱਸਆਰ), ਪੈਕੇਟ ਲੌਸ ਦਰ, ਡੇਟਾ ਡਾਊਨਲੋਡ (ਡੀਐੱਲ) ਅਤੇ ਅਪਲੋਡ (ਯੂਐੱਲ) ਥਰੂਪੁੱਟ ਵਰਗੇ ਸੇਵਾ ਗੁਣਵੱਤਾ (ਕਿਊਓਐੱਸ) ਦੇ ਪ੍ਰਮੁੱਖ ਮਿਆਰਾਂ ‘ਤੇ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਦਾ ਹੈ। ਇਨ੍ਹਾਂ ਨਤੀਜਿਆਂ ਨੂੰ ਖਪਤਕਾਰਾਂ ਨੂੰ ਜਾਣਕਾਰੀ ਦੇਣ ਅਤੇ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਇਨ੍ਹਾਂ ਸੁਤੰਤਰ ਡ੍ਰਾਈਵ ਟੈਸਟਾਂ ਨੂੰ ਸ਼ਹਿਰਾਂ, ਮੁੱਖ ਜਨਤਕ ਸਥਾਨਾਂ, ਟ੍ਰਾਂਸਪੋਰਟ ਹੱਬਸ ਅਤੇ ਹੋਰ ਵੱਖ-ਵੱਖ ਵਰਤੋਂ ਵਾਲੀਆਂ ਸਥਿਤੀਆਂ ਵਿੱਚ ਸਾਰੇ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਮੋਬਾਈਲ ਨੈੱਟਵਰਕ ਦੇ ਅਸਲ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਟੈਸਟਿੰਗ ਵਿੱਚ ਸਾਰੇ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਸਿਮ ਕਾਰਡ ਦੀ ਵਰਤੋਂ ਕਰਦੇ ਹੋਏ 2ਜੀ, 3ਜੀ, 4ਡੀ ਅਤੇ 5ਜੀ ਨੈੱਟਵਰਕ ‘ਤੇ ਲਾਈਵ ਵੌਇਸ ਅਤੇ ਡੇਟਾ ਸੈਸ਼ਨ ਸਥਾਪਿਤ ਕੀਤੇ ਜਾਂਦੇ ਹਨ। ਇਸ ਲਈ ਕਈ ਐਡਵਾਂਸਡ ਟੈਸਟਿੰਗ ਹੈਂਡਸੈੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਐਡਵਾਂਸਡ ਸੌਫਟਵੇਅਰ ਸਿਸਟਮਸ ਰਾਹੀਂ ਇਨ੍ਹਾਂ ਸੈਸ਼ਨਾਂ ਦੀ ਤਤਕਾਲੀ ਨਿਗਰਾਨੀ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

ਟ੍ਰਾਈ ਨੇ ਆਪਣੀ ਨਿਯੁਕਤ ਏਜੰਸੀ ਰਾਹੀਂ ਹਰਿਆਣਾ ਲਾਈਸੈਂਸ ਸੇਵਾ ਖੇਤਰ (ਐੱਲਐੱਸਏ) ਦੇ ਤਹਿਤ ਨੂਹ ਅਤੇ ਪਲਵਲ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ 13 ਤੋਂ 15 ਜੁਲਾਈ, 2026 ਦੌਰਾਨ ਡ੍ਰਾਈਵ ਟੈਸਟ ਕਰਵਾਇਆ। ਇਸ ਦੇ ਤਹਿਤ ਸ਼ਹਿਰਾਂ ਵਿੱਚ 295.2 ਕਿਲੋਮੀਟਰ ਦੀ ਦੂਰੀ ਤੱਕ ਡ੍ਰਾਈਵ ਟੈਸਟ, 1.8 ਕਿਲੋਮੀਟਰ ਦਾ ਪੈਦਲ ਟੈਸਟ ਅਤੇ 6 ਹੌਟਸਪੌਟ ਸਥਾਨਾਂ ‘ਤੇ ਨੈੱਟਵਰਕ ਟੈਸਟ ਕੀਤਾ ਗਿਆ। ਇਹ ਟੈਸਟ ਟ੍ਰਾਈ ਦੇ ਖੇਤਰੀ ਦਫਤਰ, ਜੈਪੁਰ ਦੀ ਨਿਗਰਾਨੀ ਹੇਠ ਆਯੋਜਿਤ ਕੀਤੇ ਗਏ। ਡ੍ਰਾਈਵ ਟੈਸਟ ਰਿਪੋਰਟ ਵਿੱਚ ਪੇਸ਼ ਕੀਤੇ ਨਤੀਜੇ ਟੈਸਟ ਦੇ ਦਿਨ ਅਤੇ ਸਮੇਂ ਦੇ ਦੌਰਾਨ ਸਬੰਧਿਤ ਖੇਤਰ ਅਤੇ ਨਿਰਧਾਰਿਤ ਮਾਰਗ ‘ਤੇ ਟੈਲੀਕੌਮ ਸਰਵਿਸ ਪ੍ਰੋਵਾਈਡਰਸ ਦੇ ਨੈੱਟਵਰਕ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।

1.            ਡ੍ਰਾਈਵ ਟੈਸਟ ਮਾਰਗ ਦਾ ਮੈਪ: ਉਪਰੋਕਤ ਮੈਪ ਵਿੱਚ ਡ੍ਰਾਈਵ ਟੈਸਟ ਦੇ ਵੱਖ-ਵੱਖ ਮਾਰਗਾਂ ਦਾ ਵੇਰਵਾ ਦਰਸਾਇਆ ਗਿਆ ਹੈ। ਇਸ ਵਿੱਚ ਸ਼ਹਿਰਾਂ ਵਿੱਚ ਡ੍ਰਾਈਵ ਟੈਸਟ, ਆਪ੍ਰੇਟਰਾਂ ਦੇ ਦਰਮਿਆਨ ਕਾਲਿੰਗ, ਹੌਟਸਪੌਟ ਸਥਾਨਾਂ ਅਤੇ ਪੈਦਲ ਟੈਸਟ ਦੇ ਮਾਰਗ ਸ਼ਾਮਲ ਹਨ।

ਮੁਲਾਂਕਣ ਦੇ ਮੁੱਖ ਮਾਪਦੰਡ

1.         ਕਵਰੇਜ ਵਿੱਚ ਕਮੀ: ਅਜਿਹੇ ਨਮੂਨਿਆਂ ਦਾ ਪ੍ਰਤੀਸ਼ਤ, ਜਿਨ੍ਹਾਂ ਵਿੱਚ ਸਬੰਧਿਤ ਤਕਨਾਲੋਜੀ (2ਜੀ/3ਜੀ/4ਜੀ/5ਜੀ) ਲਈ ਨਿਰਧਾਰਿਤ ਘੱਟੋ ਘੱਟ ਸਿਗਨਲ ਸਮਰੱਥਾ ਤੋਂ ਘੱਟ ਸਿਗਨਲ ਸਮਰੱਥਾ ਦਰਜ ਕੀਤੀ ਗਈ।

2.         ਵੌਇਸ ਸੇਵਾਵਾਂ: ਕਾਲ ਸੈੱਟਅਪ ਸਫਲਤਾ ਦਰ (ਸੀਐੱਸਐੱਸਆਰ), ਕਾਲ ਡ੍ਰੌਪ ਦਰ (ਡੀਸੀਆਰ), ਕਾਲ ਸੈੱਟਅਪ ਸਮਾਂ, ਕਾਲ ਸਾਈਲੈਂਟ ਦਰ ਅਤੇ ਆਵਾਜ਼ ਦੀ ਗੁਣਵੱਤਾ (ਐੱਮਓਐੱਸ)।

3.         ਕਾਲ ਸਾਈਲੈਂਟ ਦੇ ਮਾਮਲੇ : ਕਾਲ ਦੌਰਾਨ ਸਾਈਲੈਂਟ ਦੀਆਂ ਘਟਨਾਵਾਂ ਦੀ ਕੁੱਲ ਗਿਣਤੀ।

4.         ਡੇਟਾ ਸੇਵਾਵਾਂ: ਡੇਟਾ ਡਾਉਨਲੋਡ/ਅਪਲੋਡ ਥਰੂਪੁੱਟ, ਲੇਟੈਂਸੀ, ਜਿਟਰ ਅਤੇ ਪੈਕੇਟ ਡ੍ਰੌਪ ਦਰ।

ਨੂਹ ਅਤੇ ਪਲਵਲ ਸ਼ਹਿਰਾਂ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਮੁੱਖ ਮਾਪਦੰਡਾਂ ਦੇ ਅਧਾਰ ‘ਤੇ ਮੋਬਾਈਲ ਨੈੱਟਵਰਕ ਦੇ ਸੰਪੂਰਨ ਪ੍ਰਦਰਸ਼ਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ-

ਨੂਹ ਜ਼ਿਲ੍ਹਾ:

    ਕਵਰੇਜ ਵਿੱਚ ਕਮੀ: ਡ੍ਰਾਈਵ ਟੈਸਟ ਮਾਰਗ ‘ਤੇ ਵੌਇਸ ਸੇਵਾਵਾਂ ਦੀ ਜਾਂਚ ਦੌਰਾਨ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਦਰਜ ਸਿਗਨਲ ਸਮਰੱਥਾ ਦੇ ਅਧਾਰ ‘ਤੇ, ਕੁੱਲ ਇਕੱਠੇ ਕੀਤੇ ਨਮੂਨਿਆਂ ਵਿੱਚੋਂ ਕਮਜ਼ੋਰ ਸਿਗਨਲ ਸਮਰੱਥਾ ਵਾਲੇ ਨਮੂਨਿਆਂ ਦੀ ਸੰਖਿਆ ਏਅਰਟੈੱਲ ਲਈ 346/15867, ਬੀਐੱਸਐੱਨਐੱਲ ਲਈ 4021/15424, ਆਰਜੇਆਈਐੱਲ ਦੇ ਲਈ 784/15656 ਅਤੇ ਵੀਆਈਐੱਲ ਲਈ 327/15836 ਰਹੀ। ਕਵਰੇਜ ਵਿੱਚ ਕਮੀ ਦਾ ਵਿਸਤ੍ਰਿਤ ਵੇਰਵਾ ਨੱਥੀ ਕੀਤੇ ਮੈਪ ਵਿੱਚ ਦਿੱਤਾ ਗਿਆ ਹੈ।

 

  1. ਕਾਲ ਡ੍ਰੌਪ: ਸਫਲਤਾਪੂਰਵਕ ਲਗੀਆਂ ਕੁੱਲ ਕਾਲਾਂ ਵਿੱਚੋਂ ਡ੍ਰੌਪ ਹੋਈਆਂ ਕਾਲਾਂ ਦੀ ਗਿਣਤੀ ਏਅਰਟੈੱਲ ਲਈ 0/142, BSNL ਲਈ 5/140, RJIL ਲਈ 1/141 ਅਤੇ VIL ਲਈ 0/143 ਰਹੀ। ਕਾਲ ਡ੍ਰੌਪ ਵਾਲੇ ਸਥਾਨਾਂ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

2) ਕਾਲ ਸਾਈਲੈਂਸ ਕੇਸ: ਲਗਾਈਆਂ ਗਈਆਂ ਕੁੱਲ ਕਾਲਾਂ ਵਿੱਚੋਂ 3 ਸਕਿੰਟਾਂ ਤੋਂ ਵੱਧ ਸਮੇਂ ਲਈ ਸਾਈਲੈਂਟ ਰਹਿਣ ਦੇ ਮਾਮਲੇ ਏਅਰਟੈੱਲ ਲਈ 13/136, BSNL ਲਈ 35/131, RJIL ਲਈ 5/135 ਅਤੇ VIL ਲਈ 20/139 ਦਰਜ ਕੀਤੀ ਗਈ ਸੀ। ਕਾਲ ਦੌਰਾਨ ਸਾਈਲੈਂਸ ਦੀਆਂ ਅਜਿਹੀਆਂ ਘਟਨਾਵਾਂ ਵਾਲੇ ਸਥਾਨਾਂ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

2) ਪੈਕੇਟ ਲੌਸ ਰੇਟ (ਡਾਊਨਲਿੰਕ ਅਤੇ ਅਪਲਿੰਕ):

1. ਪੈਕੇਟ ਲੌਸ ਰੇਟ (ਡਾਊਨਲਿੰਕ): ਏਅਰਟੈੱਲ ਲਈ 1.84 ਪ੍ਰਤੀਸ਼ਤ, BSNL ਲਈ 5.35 ਪ੍ਰਤੀਸ਼ਤ, RJIL ਲਈ 2.11 ਪ੍ਰਤੀਸ਼ਤ ਅਤੇ VIL ਲਈ 3.33 ਪ੍ਰਤੀਸ਼ਤ ਦਰਜ ਕੀਤੀ ਗਈ।

2. ਪੈਕੇਟ ਲੌਸ ਰੇਟ (ਅੱਪਲਿੰਕ): ਏਅਰਟੈੱਲ ਲਈ 2.06 ਪ੍ਰਤੀਸ਼ਤ, BSNL ਲਈ 3.12 ਪ੍ਰਤੀਸ਼ਤ, RJIL ਲਈ 2.84 ਪ੍ਰਤੀਸ਼ਤ ਅਤੇ VIL ਲਈ 2.21 ਪ੍ਰਤੀਸ਼ਤ ਦਰਜ ਕੀਤੀ ਗਈ।

3) ਡੇਟਾ ਡਾਊਨਲੋਡ ਅਤੇ ਅਪਲੋਡ ਥਰੂਪੁੱਟ:

  1. ਡੇਟਾ  ਡਾਊਨਲੋਡ ਪ੍ਰਦਰਸ਼ਨ (ਸਮੁੱਚਾ): ਔਸਤ ਡਾਊਨਲੋਡ ਸਪੀਡ ਏਅਰਟੈੱਲ (5G/4G) ਲਈ 75.70 Mbps, BSNL (4G/3G/2G) ਲਈ 6.78 Mbps, RJIL (5G/4G) ਲਈ 130.28 Mbps ਅਤੇ VIL (5G/4G/2G) ਲਈ 20.03 Mbps ਦਰਜ ਕੀਤੀ ਗਈ। ਡਾਊਨਲੋਡ ਥਰੂਪੁੱਟ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।
  2. ਡੇਟਾ  ਅਪਲੋਡ ਪ੍ਰਦਰਸ਼ਨ (ਸਮੁੱਚਾ): ਔਸਤ ਡਾਊਨਲੋਡ ਸਪੀਡ ਏਅਰਟੈੱਲ (5G/4G) ਲਈ 14.26 Mbps, BSNL (4G/3G/2G) ਲਈ 6.21 Mbps, RJIL (5G/4G) ਲਈ 9.71 Mbps ਅਤੇ VIL (5G/4G/2G) ਲਈ 10.84 Mbps ਦਰਜ ਕੀਤੀ ਗਈ।  ਅਪਲੋਡ ਥਰੂਪੁੱਟ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

2. ਪਲਵਲ ਜ਼ਿਲ੍ਹਾ:

1) ਕਵਰੇਜ ਵਿੱਚ ਕਮੀ: ਡ੍ਰਾਈਵ ਟੈਸਟ ਰੂਟ 'ਤੇ ਵੌਇਸ ਸੇਵਾਵਾਂ ਦੀ ਜਾਂਚ ਦੌਰਾਨ ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ ਦਰਜ ਸਿਗਨਲ ਸਮਰੱਥਾ ਦੇ ਆਧਾਰ 'ਤੇ, ਕੁੱਲ ਇਕੱਠੇ ਕੀਤੇ ਗਏ ਨਮੂਨਿਆਂ ਵਿੱਚੋਂ ਕਮਜ਼ੋਰ ਸਿਗਨਲ ਸਮਰੱਥਾ ਵਾਲੇ ਨਮੂਨਿਆਂ ਦੀ ਗਿਣਤੀ ਏਅਰਟੈੱਲ ਲਈ 279/30406, BSNL ਲਈ 2,239/29643, RJIL ਲਈ 768/29489 ਅਤੇ VIL ਲਈ 241/30350 ਰਹੀ। ਕਵਰੇਜ ਵਿੱਚ ਕਮੀ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

2) ਕਾਲ ਡ੍ਰੌਪ (Call Drops): ਸਫਲਤਾਪੂਰਵਕ ਲਗਾਈ ਗਈ ਕੁੱਲ ਕਾਲਾਂ ਵਿਚੋਂ ਡ੍ਰੌਪ ਹੋਈਆਂ ਕਾਲਾਂ ਦੀ ਗਿਣਤੀ ਏਅਰਟੈੱਲ (Airtel) ਲਈ 1/272, ਬੀ.ਐੱਸ.ਐੱਨ.ਐੱਲ. (BSNL) ਲਈ 3/268, ਆਰ.ਜੇ.ਆਈ.ਐੱਲ. (RJIL) ਲਈ 1/251 ਅਤੇ ਵੀ.ਆਈ.ਐੱਲ. (VIL) ਲਈ 0/269 ਰਹੀ। ਕਾਲ ਡ੍ਰੋਪ ਵਾਲੇ ਸਥਾਨਾਂ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

3) ਕਾਲ ਸਾਈਲੈਂਸ ਦੇ ਮਾਮਲੇ (Call Silence): ਲਗੀਆਂ ਹੋਈਆਂ ਕੁੱਲ ਕਾਲਾਂ ਵਿੱਚੋਂ 3 ਸਕਿੰਟਾਂ ਤੋਂ ਵੱਧ ਸਮੇਂ ਤੱਕ ਸਾਈਲੈਂਸ ਰਹਿਣ ਦੇ ਮਾਮਲਿਆਂ ਦੀ ਗਿਣਤੀ ਏਅਰਟੈੱਲ (Airtel) ਲਈ 10/259, ਬੀ.ਐੱਸ.ਐੱਨ.ਐੱਲ. (BSNL) ਲਈ 11/258, ਆਰ.ਜੇ.ਆਈ.ਐੱਲ. (RJIL) ਲਈ 9/250 ਅਤੇ ਵੀ.ਆਈ.ਐੱਲ. (VIL) ਲਈ 17/265 ਦਰਜ ਕੀਤੀਆਂ ਗਈਆਂ। ਕਾਲ ਦੌਰਾਨ ਸਾਈਲੈਂਸ ਵਾਲੇ ਸਥਾਨਾਂ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

4) ਪੈਕੇਟ ਲੌਸ ਰੇਟ (ਡਾਊਨਲਿੰਕ ਅਤੇ ਅਪਲਿੰਕ):

ਪੈਕੇਟ ਲੌਸ ਰੇਟ (ਡਾਊਨਲਿੰਕ): ਏਅਰਟੈੱਲ ਲਈ 0.79%, BSNL ਲਈ 2.57%, RJIL ਲਈ 1.62% ਅਤੇ VIL ਲਈ 1.22% ਦਰਜ ਕੀਤਾ ਗਿਆ।

ਪੈਕੇਟ ਲੌਸ ਰੇਟ (ਅਪਲਿੰਕ): Airtel ਲਈ 0.96%, BSNL ਲਈ 1.40%, RJIL ਲਈ 1.78% ਅਤੇ VIL ਲਈ 1.35% ਦਰਜ ਕੀਤਾ ਗਿਆ।

5) ਡੇਟਾ ਡਾਊਨਲੋਡ ਅਤੇ ਅਪਲੋਡ ਥਰੂਪੁੱਟ (ਸਮਰੱਥਾ):

1. ਡੇਟਾ ਡਾਊਨਲੋਡ ਪ੍ਰਦਰਸ਼ਨ (ਕੁੱਲ ਮਿਲਾ ਕੇ): ਔਸਤ ਡਾਊਨਲੋਡ ਸਪੀਡ Airtel (5G/4G) ਲਈ 105.00 Mbps, BSNL (4G/3G/2G) ਲਈ 13.92 Mbps, RJIL (5G/4G) ਲਈ 212.03 Mbps ਅਤੇ VIL (5G/4G/2G) ਲਈ 40.70 Mbps ਦਰਜ ਕੀਤੀ ਗਈ। ਡਾਊਨਲੋਡ ਥਰੂਪੁੱਟ ਦਾ ਵਿਸਤ੍ਰਿਤ ਵੇਰਵਾ ਨੱਥੀ ਨਕਸ਼ੇ ਵਿੱਚ ਦਿੱਤਾ ਗਿਆ ਹੈ।

2. ਡੇਟਾ ਅਪਲੋਡ ਪ੍ਰਦਰਸ਼ਨ (ਕੁੱਲ ਮਿਲਾ ਕੇ): ਔਸਤ ਅਪਲੋਡ ਸਪੀਡ Airtel (5G/4G) ਲਈ 20.96 Mbps, BSNL (4G/3G/2G) ਲਈ 7.20 Mbps, RJIL (5G/4G) ਲਈ 14.52 Mbps ਅਤੇ VIL (5G/4G/2G) ਲਈ 13.03

ਨਾਲ ਨੱਥੀ ਨਕਸ਼ੇ ਵਿੱਚ ਲਾਲ ਬਿੰਦੂਆਂ 'ਤੇ ਕਲਿੱਕ ਕਰਕੇ ਕਾਲ ਡ੍ਰੋਪ ਅਤੇ ਕਾਲ ਦੌਰਾਨ ਸਾਈਲੈਂਸ ਰਹਿਣ ਦੇ ਮਾਮਲਿਆਂ ਦੇ ਸਥਾਨਾਂ ਦਾ ਵੇਰਵਾ ਦੇਖਿਆ ਜਾ ਸਕਦਾ ਹੈ।

ਆਈਡੀਟੀ ਦੌਰਾਨ ਕੀਤੇ ਗਏ ਡ੍ਰਾਈਵ ਟੈਸਟ (IDT) ਦੇ ਮਾਰਗ ਅਤੇ ਇਸ ਅਧੀਨ ਸ਼ਾਮਲ ਖੇਤਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹਨ:

ਨੂਹ (Nuh) ਜ਼ਿਲ੍ਹਾ – ਤਾਰੂ, ਰੇਵਾਸਨ, ਘਾਸੇੜਾ, ਨੂਹ, ਅਕੇੜਾ, ਨਗੀਨਾ, ਮੰਡਖੇੜਾ, ਮੋਹਲਾਕਾ, ਸਕਰਸ, ਫਿਰੋਜ਼ਪੁਰ ਅਤੇ ਝਿਰਕਾ, ਆਦਿ।

ਪਲਵਲ ਜ਼ਿਲ੍ਹਾ – ਮੰਡਕੋਲਾ, ਪਲਵਲ ਦਿਹਾਤੀ, ਢਾਲ, ਬਘੋਲਾ, ਅਲਾਵਲਪੁਰ, ਦਿਘੋਟ, ਖਟੇਲਾ ਸਰਾਏ, ਬੰਚਾਰੀ, ਹੋਡਲ, ਸਿੰਗਾਰ, ਪੁਨਹਾਨਾ, ਫਾਂਗਵਾਂ ਆਦਿ।

ਇਸ IDT ਰਿਪੋਰਟ ਦੇ ਨਤੀਜੇ ਸਬੰਧਿਤ ਟੈਲੀਕੌਮ ਸਰਵਿਸ ਪ੍ਰੋਵਾਈਡਰਸ  (TSPs) ਨਾਲ ਸਾਂਝੇ ਕੀਤੇ ਗਏ ਹਨ, ਤਾਂ ਜੋ ਉਹ ਜ਼ਰੂਰਤ ਪੈਣ 'ਤੇ ਆਪਣੇ ਪੱਧਰ 'ਤੇ ਅਗਲੀ ਜ਼ਰੂਰੀ ਕਾਰਵਾਈ ਕਰ ਸਕਣ। IDT ਦੀ ਵਿਸਤ੍ਰਿਤ ਰਿਪੋਰਟ TRAI ਦੀ ਵੈੱਬਸਾਈਟ www.trai.gov.in 'ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ ਜਾਂ ਵਾਧੂ ਜਾਣਕਾਰੀ ਲਈ TRAI ਦੇ ਜੈਪੁਰ ਖੇਤਰੀ ਦਫ਼ਤਰ ਨੂੰ adv.jaipur@trai.gov.in 'ਤੇ ਈਮੇਲ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ, TRAI ਦੇ ਜੈਪੁਰ ਖੇਤਰੀ ਦਫ਼ਤਰ ਨਾਲ ਟੈਲੀਫੋਨ ਨੰਬਰ 0141-2701919 ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ।

Click here to see Annexure

*****

ਪੀਐੱਸਐੱਫ/ਏਆਰ/ਐੱਸਜੇ
 


(Release ID: 2333508) ਵਿਜ਼ੀਟਰ ਕਾਊਂਟਰ : 19