ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 6 ਦੇ ਤਹਿਤ 100% ਟੀਚੇ ਹਾਸਲ ਕੀਤੇ


ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਤਹਿਤ ਸੰਸਥਾਨਾਂ ਅਤੇ ਦਫ਼ਤਰਾਂ ਵਿੱਚ 1.62 ਲੱਖ ਤੋਂ ਵੱਧ ਸਥਾਨਾਂ ‘ਤੇ ਵਿਸ਼ੇਸ਼ ਅਭਿਆਨ 6 ਚਲਾਇਆ ਗਿਆ

1.20 ਲੱਖ ਤੋਂ ਵੱਧ ਭੌਤਿਕ ਫਾਈਲਾਂ ਦੀ ਛਾਂਟੀ ਕੀਤੀ ਗਈ; 5.82 ਲੱਖ ਵਰਗ ਫੁੱਟ ਦਫ਼ਤਰੀ ਸਥਾਨ ਮੁੜ ਵਰਤੋਂ ਯੋਗ ਬਣਾਏ ਗਏ

12,840 ਜਨਤਕ ਸ਼ਿਕਾਇਤਾਂ ਅਤੇ 119 ਸਾਂਸਦ ਹਵਾਲਿਆਂ ਦਾ ਨਿਪਟਾਰਾ; ਸਕ੍ਰੈਪ ਅਤੇ ਈ-ਵੇਸਟ ਨਿਪਟਾਰੇ ਨਾਲ 1 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਹਾਸਲ

Posted On: 05 NOV 2026 1:12PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 2 ਤੋਂ 31 ਅਕਤੂਬਰ, 2026 ਤੱਕ ਆਯੋਜਿਤ ਵਿਸ਼ੇਸ਼ ਅਭਿਆਨ 6 ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਡੀਓਐੱਚਐੱਫਡਬਲਿਊ) ਲਈ ਨਿਰਧਾਰਿਤ 100% ਟੀਚਿਆਂ ਨੂੰ ਸਫਲਤਾਪੂਰਨ ਹਾਸਲ ਕਰ ਲਿਆ ਹੈ। ਇਹ ਅਭਿਆਨ ਸਵੱਛਤਾ ਨੂੰ ਸੰਸਥਾਗਤ ਬਣਾਉਣ, ਲੰਬਿਤ ਮਾਮਲਿਆਂ ਨੂੰ ਘੱਟ ਕਰਨ ਅਤੇ ਸਰਕਾਰੀ ਦਫ਼ਤਰਾਂ ਵਿੱਚ ਪ੍ਰਸ਼ਾਸਕੀ ਕੁਸ਼ਲਤਾ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਸੀ।

ਇਸ ਅਭਿਆਨ ਨੂੰ ਦੇਸ਼ ਭਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਦਫ਼ਤਰਾਂ, ਕੇਂਦਰ ਸਰਕਾਰ ਦੇ ਹਸਪਤਾਲਾਂ, ਸਬੰਧਿਤ ਅਤੇ ਅਧੀਨ ਦਫ਼ਤਰਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ (CPSUs) ਵਿੱਚ ਚਲਾਇਆ ਗਿਆ ਸੀ। ਇਸ ਨਾਲ ਆਪਣੇ ਅਦਾਰਿਆਂ ਵਿੱਚ ਸਵੱਛਤਾ, ਪ੍ਰਭਾਵਸ਼ਾਲੀ ਰਿਕਾਰਡ ਪ੍ਰਬੰਧਨ ਅਤੇ ਬਿਹਤਰ ਕੰਮਕਾਜੀ ਮਾਹੌਲ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਪੁਸ਼ਟੀ ਹੁੰਦੀ ਹੈ।

ਮਾਣਯੋਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਵਿਸ਼ੇਸ਼ ਅਭਿਆਨ 6 ਦੌਰਾਨ ਸਵੱਛਤਾ, ਵੇਸਟ ਮੈਨੇਜਮੈਂਟ ਅਤੇ ਮਰੀਜ਼ ਦੀਆਂ ਸੁਵਿਧਾਵਾਂ ਦੀ ਸਮੀਖਿਆ ਕਰਨ ਲਈ ਏਮਸ, ਨਵੀਂ ਦਿੱਲੀ ਦਾ ਦੌਰਾ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਕੇਂਦਰੀ ਸਿਹਤ ਸਕੱਤਰ ਦੇ ਮਾਰਗਦਰਸ਼ਨ ਵਿੱਚ, ਨਿਰਧਾਰਿਤ ਟੀਚਿਆਂ ਦੀ ਸਮੇਂ ‘ਤੇ ਪ੍ਰਾਪਤੀ ਯਕੀਨੀ ਬਣਾਉਣ ਲਈ ਅਭਿਆਨ ਦੀ ਪ੍ਰਗਤੀ ਦੀ ਨਿਯਮਿਤ ਤੌਰ ‘ਤੇ ਸਮੀਖਿਆ ਕੀਤੀ ਗਈ। ਅਭਿਆਨ ਦੌਰਾਨ, ਵਿਭਾਗ ਦੇ ਤਹਿਤ ਦਫ਼ਤਰਾਂ ਅਤੇ ਸੰਸਥਾਨਾਂ ਵਿੱਚ 1,62,325 ਸਥਾਨਾਂ ‘ਤੇ ਸਵੱਛਤਾ ਅਭਿਆਨ ਚਲਾਇਆ ਗਿਆ।

ਜਨਤਕ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਪ੍ਰਸ਼ਾਸਕੀ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਵਿੱਚ ਵੀ ਮਹੱਤਵਪੂਰਨ ਉਪਲਬਧੀਆਂ ਦਰਜ ਕੀਤੀਆਂ ਗਈਆਂ। ਕੁੱਲ 12,840 ਜਨਤਕ ਸ਼ਿਕਾਇਤਾਂ ਅਤੇ 6,026 ਸਬੰਧਿਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ, ਜਦੋਂ ਕਿ ਸੰਸਦ ਮੈਂਬਰਾਂ ਤੋਂ ਪ੍ਰਾਪਤ 119 ਹਵਾਲਿਆਂ ਦਾ ਵੀ ਸਮਾਧਾਨ ਕੀਤਾ ਗਿਆ। ਇਸ ਅਭਿਆਨ ਨੇ 19 ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਸਰਲੀਕਰਣ ਦੀ ਸੁਵਿਧਾ ਵੀ ਮਿਲੀ, ਜਿਸ ਨਾਲ ਸੁਚਾਰੂ ਪ੍ਰਸ਼ਾਸਕੀ ਪ੍ਰਕਿਰਿਆਵਾਂ ਵਿੱਚ ਯੋਗਦਾਨ ਮਿਲਿਆ।

ਵਿਸ਼ੇਸ਼ ਅਭਿਆਨ 6 ਦੇ ਹਿੱਸੇ ਵਜੋਂ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਰਤਵਯ ਭਵਨ-1,  ਨਵੀਂ ਦਿੱਲੀ ਵਿੱਚ ਸਿਹਤ ਜਾਂਚ ਕੈਂਪ ਦਾ ਦੌਰਾ ਕੀਤਾ ਅਤੇ ਸਫਾਈ ਮਿੱਤਰਾਂ ਨਾਲ ਗੱਲਬਾਤ ਦੌਰਾਨ ਸਫਾਈ ਤੇ ਸਵੱਛਤਾ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ

ਰਿਕਾਰਡ ਪ੍ਰਬੰਧਨ ਅਭਿਆਸ ਦੇ ਹਿੱਸੇ ਵਜੋਂ, 1,25,114 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 1,20,115 ਫਾਈਲਾਂ ਨੂੰ ਹਟਾਇਆ ਗਿਆ। ਇਸ ਤੋਂ ਇਲਾਵਾ, 37,481 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ 32,542 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ। ਇਸ ਨਾਲ 5,82,449 ਵਰਗ ਫੁੱਟ ਦਫ਼ਤਰੀ ਸਥਾਰ ਨੂੰ ਮੁੜ ਵਰਤੋਂ ਯੋਗ ਬਣਾਇਆ ਗਿਆ। ਬੇਲੋੜੀ ਸਮੱਗਰੀਆਂ ਦੇ ਜ਼ਿੰਮੇਵਾਰ ਪ੍ਰਬੰਧਨ ਨੂੰ ਹੁਲਾਰਾ ਦਿੰਦੇ ਹੋਏ, ਸਕ੍ਰੈਪ ਅਤੇ ਈ-ਵੇਸਟ ਦੇ ਨਿਪਟਾਰੇ ਨਾਲ ਵੀ 1 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਹਾਸਲ ਹੋਇਆ।

ਕੇਂਦਰੀ ਸਿਹਤ ਸਕੱਤਰ ਨੇ 27 ਅਕਤੂਬਰ, 2026 ਨੂੰ ਆਯੋਜਿਤ ਵਿਸ਼ੇਸ਼ ਅਭਿਆਨ 6 ਦੀ ਪ੍ਰਗਤੀ ਅਤੇ ਸਮਰਪਿਤ ਇੱਕ ਦਿਨ ਦੀ ਗਤੀਵਿਧੀ 'ਕਾਇਆਕਲਪ (ਕਾਯਾਕਲਪ) ਗਤੀਵਿਧੀਆਂ (ਸਫਾਈ ਅਤੇ ਸਵੱਛਤਾ)' ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਅਭਿਆਨ ਦੇ ਤਹਿਤ ਪ੍ਰਗਤੀ ਅਤੇ ਪ੍ਰਾਪਤੀਆਂ ਨੂੰ ਨਿਯਮਿਤ ਤੌਰ 'ਤੇ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਵਿਸ਼ੇਸ਼ ਅਭਿਆਨ ਪੋਰਟਲ https://scdpm.nic.in 'ਤੇ ਅਪਲੋਡ ਕੀਤਾ ਜਾਂਦਾ ਰਿਹਾ। ਵਿਭਾਗ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਦਸਤਾਵੇਜ਼ੀਕਰਣ ਅਤੇ ਉਸ ਨੂੰ ਉਜਾਗਰ ਕਰਨ ਲਈ ਸੋਸ਼ਲ ਮੀਡੀਆ ਅਪਡੇਟ, ਪੀਆਈਬੀ ਦੇ ਬਿਆਨ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਵੀ ਪੋਰਟਲ ‘ਤੇ ਸਾਂਝਾ ਕੀਤਾ ਗਿਆ।

ਏਮਸ, ਜੋਧਪੁਰ ਗਮਲਿਆਂ ਵਜੋਂ ਪਲਾਸਟਿਕ ਦੇ ਡਰੱਮਾਂ ਅਤੇ ਬੋਤਲਾਂ ਦੀ ਮੁੜ ਵਰਤੋਂ ਕਰਕੇ ਅਤੇ “ਨੋ ਟੋਬੈਕੋ” ਅਤੇ “ਨੋ ਸਮੋਕਿੰਗ” ਦੇ ਸੰਦੇਸ਼ ਵਾਲੇ ਸਜਾਵਟੀ ਪੋਰਟਸ ਐਂਡ ਵੌਲ ਹੈਂਗਿੰਗ ਬਣਾ ਕੇ "ਵੇਸਟ-ਟੂ-ਆਰਟ" ਨੂੰ ਉਤਸ਼ਾਹਿਤ ਕਰ ਰਿਹਾ ਹੈ। 

ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ: "ਵੇਸਟ-ਟੂ-ਆਰਟ" ਗਤੀਵਿਧੀ

ਵਿਸ਼ੇਸ਼ ਅਭਿਆਨ 6 ਦੇ ਸਫਲਤਾਪੂਰਵਕ ਲਾਗੂਕਰਨ ਦੁਆਰਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ, ਕੁਸ਼ਲ ਦਫਤਰੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ, ਪ੍ਰਸ਼ਾਸਕੀ ਲੰਬਿਤ ਮਾਮਲਿਆਂ ਨੂੰ ਘਟਾਉਣ ਅਤੇ ਜਵਾਬਦੇਹ ਜਨਤਕ ਸੇਵਾ ਵੰਡ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਕਈ ਮਾਪਢੰਡਾਂ ਵਿੱਚ ਟੀਚਿਆਂ ਤੋਂ ਵੱਧ ਪ੍ਰਦਰਸ਼ਨ ਦੇ ਨਾਲ ਨਿਰਧਾਰਿਤ ਟੀਚਿਆਂ ਦੇ 100 ਪ੍ਰਤੀਸ਼ਤ ਦੀ ਪ੍ਰਾਪਤ ਕੁਸ਼ਲ, ਜਵਾਬਦੇਹ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਲਈ ਵਿਭਾਗ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।

*****

 

ਐੱਸਆਰ/ਐੱਸਜੇ

HFW/ Special Campaign Concludes /5 November 2026/1


(Release ID: 2333116) ਵਿਜ਼ੀਟਰ ਕਾਊਂਟਰ : 3