Posted On:
04 NOV 2026 4:18PM by PIB Chandigarh
ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਦੇ ਕੇਂਦਰੀ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਅੱਜ ਨਵੀਂ ਦਿੱਲੀ ਦੇ ਪੰਚਸ਼ੀਲ ਭਵਨ ਵਿਖੇ ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ (MoFPI) ਦੇ ਸਕੱਤਰ ਸ਼੍ਰੀ ਅਵਿਨਾਸ਼ ਜੋਸ਼ੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੰਤਰਾਲੇ ਦੀ ਨਵੀਂ ਅਧਿਕਾਰਤ ਵੈੱਬਸਾਈਟ ਦਾ ਉਦਘਾਟਨ ਕੀਤਾ।

ਇਸ ਵੈੱਬਸਾਈਟ ਦੀ ਸ਼ੁਰੂਆਤ ਮੰਤਰਾਲੇ ਦੀ ਡਿਜੀਟਲ ਮੌਜੂਦਗੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਇੱਕ ਆਧੁਨਿਕ, ਪਹੁੰਚਯੋਗ ਅਤੇ ਉਪਭੋਗਤਾ ਦੇ ਅਨੁਕੂਲ ਡਿਜੀਟਲ ਪਲੈਟਫਾਰਮ ਰਾਹੀਂ ਨਾਗਰਿਕਾਂ ‘ਤੇ ਕੇਂਦ੍ਰਿਤ ਸੇਵਾਵਾਂ ਦੀ ਵੰਡ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਸਰਕਾਰ ਦੇ ਨਵੇਂ ਮਿਆਰਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਵਿਕਸਿਤ ਇਹ ਨਵੀਂ ਵੈੱਬਸਾਈਟ, ਪਾਰਦਰਸ਼ਿਤਾ, ਸਰਲ ਜਾਣਕਾਰੀ ਅਤੇ ਪ੍ਰਭਾਵਸ਼ਾਲੀ ਡਿਜੀਟਲ ਗਵਰਨੈਂਸ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਨਵੀਂ ਵੈੱਬਸਾਈਟ ਵਿੱਚ ਬਿਹਤਰ ਡੇਟਾ ਸੁਰੱਖਿਆ ਅਤੇ ਸੁਰੱਖਿਆ ਪ੍ਰਣਾਲੀ ਸ਼ਾਮਲ ਕੀਤੇ ਗਏ ਹਨ, ਤਾਂ ਜੋ ਖਪਤਕਾਰਾਂ ਨੂੰ ਇੱਕ ਸੁਰੱਖਿਅਤ ਡਿਜੀਟਲ ਅਨੁਭਵ ਮਿਲ ਸਕੇ। ਇਸ ਵਿੱਚ ਕਈ ਭਾਸ਼ਾਵਾਂ ਦੀ ਸਪੋਰਟ ਵੀ ਦਿੱਤੀ ਗਈ ਹੈ, ਜਿਸ ਨਾਲ ਜਾਣਕਾਰੀ ਤੱਕ ਲੋਕਾਂ ਦੀ ਪਹੁੰਚ ਅਸਾਨ ਹੋ ਸਕੇ। ਨਾਲ ਹੀ ਇਸ ਵਿੱਚ ਬਿਹਤਰ ਸਰਚ ਸੁਵਿਧਾ ਵੀ ਹੈ, ਜਿਸ ਨਾਲ ਨੈਵੀਗੇਟ ਕਰਨਾ ਅਸਾਨ ਹੋ ਜਾਂਦਾ ਹੈ ਅਤੇ ਜ਼ਰੂਰੀ ਜਾਣਕਾਰੀ ਅਸਾਨੀ ਨਾਲ ਮਿਲ ਜਾਂਦੀ ਹੈ।

ਇਹ ਆਧੁਨਿਕ ਪਲੈਟਫਾਰਮ ਨਾਗਰਿਕਾਂ, ਉਦਯੋਗ ਜਗਤ ਨਾਲ ਜੁੜੇ ਭਾਈਵਾਲਾਂ ਅਤੇ ਹੋਰ ਉਪਭੋਗਤਾਵਾਂ ਲਈ ਇੱਕ ਪ੍ਰਮੁੱਖ ਡਿਜੀਟਲ ਇੰਟਰਫੇਸ ਵਜੋਂ ਕੰਮ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਮੰਤਰਾਲੇ ਦੀਆਂ ਨੀਤੀਆਂ, ਯੋਜਨਾਵਾਂ, ਪਹਿਲਕਦਮੀਆਂ, ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨਾਲ ਜੁੜੀ ਜਾਣਕਾਰੀ ਅਸਾਨੀ ਨਾਲ ਮਿਲ ਸਕੇਗੀ।

ਬਿਹਤਰ ਸਹੂਲਤਾਂ, ਅਸਾਨ ਪਹੁੰਚ ਅਤੇ ਬਿਹਤਰ ਯੂਜ਼ਰ ਅਨੁਭਵ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਇਹ ਨਵੀਂ ਵੈੱਬਸਾਈਟ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰਾਲੇ ਦੇ ਉਨ੍ਹਾਂ ਯਤਨਾਂ ਵਿੱਚ ਇੱਕ ਨਵਾਂ ਅਧਿਆਏ ਜੋੜਦੀ ਹੈ, ਜਿਨ੍ਹਾਂ ਦਾ ਉਦੇਸ਼ ਸਰਕਾਰੀ ਅਧਿਕਾਰੀਆਂ ਅਤੇ ਆਮ ਜਨਤਾ ਲਈ ਇੱਕ ਵਧੇਰੇ ਜਵਾਬਦੇਹ, ਵਿਆਪਕ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸਿਸਟਮ ਤਿਆਰ ਕਰਨਾ ਹੈ।
ਨਵੀਂ ਅਧਿਕਾਰਤ ਵੈੱਬਸਾਈਟ ਨੂੰ https://mofpi.gov.in/ ‘ਤੇ ਦੇਖਿਆ ਜਾ ਸਕਦਾ ਹੈ।

****
ਸੀਐੱਮਸੀ-ਐੱਮਓਐੱਫਪੀਆਈ/ਸ਼ੀਨਮ ਜੈਨ