ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

'ਮਾਈ ਭਾਰਤ' ਦੇ 'ਯੁਵਾ ਸੰਵਾਦ: ਨੋ ਯੂਅਰ ਵੋਟ' ਮੁਹਿੰਮ ਨੇ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 59,000 ਤੋਂ ਵੱਧ ਨੌਜਵਾਨਾਂ ਤੱਕ ਪਹੁੰਚ ਕੀਤੀ ਹੈ


ਹੁਣ ਤੱਕ 311 'ਯੁਵਾ ਸੰਵਾਦ' ਆਯੋਜਿਤ ਕੀਤੇ ਜਾ ਚੁੱਕੇ ਹਨ; ਮੰਗਲਵਾਰ ਨੂੰ 24 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 91 ਪ੍ਰੋਗਰਾਮ ਆਯੋਜਿਤ ਹੋਏ

Posted On: 03 NOV 2026 8:33PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇ ਤਹਿਤ 'ਮੇਰਾ ਯੁਵਾ ਭਾਰਤ' (ਮਾਈ ਭਾਰਤ) ਨੇ ਅੱਜ ਆਪਣੇ ਰਾਸ਼ਟਰ-ਵਿਆਪੀ ਅਭਿਆਨ 'ਵਿਕਸਿਤ ਭਾਰਤ ਯੁਵਾ ਸੰਵਾਦ: ਨੋ ਯੂਅਰ ਵੋਟ' (Know Your Vote) ਤਹਿਤ 24 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 91 'ਯੁਵਾ ਸੰਵਾਦ' ਆਯੋਜਿਤ ਕੀਤੇ। ਇਸ ਅਭਿਆਨ ਦਾ ਉਦੇਸ਼ ਚੋਣਾਂ ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਦੇਣਾ ਅਤੇ ਲੋਕਤੰਤਰ ਵਿੱਚ ਨੌਜਵਾਨਾਂ ਦੀ ਸਮਝਦਾਰੀ ਭਰੀ ਅਤੇ ਜ਼ੁੰਮੇਵਾਰਾਨਾ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ 15,453 ਨੌਜਵਾਨਾਂ, 90 'ਯੁਵਾ ਆਈਕਾਨ' ਅਤੇ ਲੋਕ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਵੋਟ ਦੇ ਅਧਿਕਾਰਾਂ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਨਾਗਰਿਕ ਜ਼ੁੰਮੇਵਾਰੀਆਂ 'ਤੇ ਚਰਚਾ ਕੀਤੀ।

ਇਨ੍ਹਾਂ ਪ੍ਰੋਗਰਾਮਾਂ ਵਿੱਚ ਉੱਤਰ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼; ਦੱਖਣ ਵਿੱਚ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਪੁਡੂਚੇਰੀ; ਉੱਤਰ-ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਮਿਜ਼ੋਰਮ, ਸਿੱਕਮ ਅਤੇ ਤ੍ਰਿਪੁਰਾ; ਪੂਰਬ ਵਿੱਚ ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ; ਮੱਧ ਭਾਰਤ ਵਿੱਚ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼; ਅਤੇ ਪੱਛਮ ਵਿੱਚ ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਸ਼ਾਮਲ ਰਹੇ।

ਅੱਜ ਦੇ ਪ੍ਰੋਗਰਾਮਾਂ ਦੇ ਨਾਲ ਇਹ ਅਭਿਆਨ 30 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 311 'ਯੁਵਾ ਸੰਵਾਦ' ਤੱਕ ਪਹੁੰਚ ਗਿਆ ਹੈ, ਜਿਸ ਵਿੱਚ 59,408 ਨੌਜਵਾਨ ਅਤੇ 310 'ਯੁਵਾ ਆਈਕਾਨ' ਸ਼ਾਮਲ ਹੋਏ ਹਨ। ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਸਮਝਣ, ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਅਤੇ ਇੱਕ ਨਾਗਰਿਕ ਵਜੋਂ ਆਪਣੇ ਅਧਿਕਾਰਾਂ ਤੇ ਜ਼ੁੰਮੇਵਾਰੀਆਂ ਦੀ ਬਿਹਤਰ ਸਮਝ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।

ਦਿੱਲੀ ਵਿੱਚ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਡਾ. ਸਤਿਆਪਾਲ ਸਿੰਘ ਨੇ ਜੀਵਨ ਭਰ ਸਿੱਖਦੇ ਰਹਿਣ ਦੇ ਮਹੱਤਵ ਅਤੇ ਲੋਕਤੰਤਰ ਨੂੰ ਰੂਪ ਦੇਣ ਵਿੱਚ ਵੋਟ ਦੇ ਅਧਿਕਾਰ ਦੀ ਸ਼ਕਤੀ 'ਤੇ ਚਾਨਣਾ ਪਾਇਆ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ, ਵਿਰੋਧੀ ਧਿਰ ਦੇ ਨੇਤਾ ਸ਼੍ਰੀ ਜੈ ਰਾਮ ਠਾਕੁਰ ਅਤੇ ਵਿਧਾਇਕ ਸ਼੍ਰੀ ਪੂਰਨ ਚੰਦ ਠਾਕੁਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮਕਾਲੀ ਮਾਮਲਿਆਂ ਦੀ ਜਾਣਕਾਰੀ ਰੱਖਣ, ਆਲੋਚਨਾਤਮਕ ਸੋਚ ਅਪਣਾਉਣ ਅਤੇ ਤੱਥਾਂ ਨੂੰ ਅਫਵਾਹਾਂ ਤੇ ਗਲਤ ਜਾਣਕਾਰੀ ਤੋਂ ਵੱਖ ਕਰਨਾ ਸਿੱਖਣ। ਧਰਮਸ਼ਾਲਾ ਵਿੱਚ, ਕਾਂਗੜਾ ਅਤੇ ਚੰਬਾ ਦੇ ਸੰਸਦ ਮੈਂਬਰ ਡਾ. ਰਾਜੀਵ ਭਾਰਦਵਾਜ ਨੇ ਇੱਕ ਸੰਵਾਦ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਗੁਜਰਾਤ ਵਿੱਚ, ਭਾਵਨਗਰ, ਪਾਟਨ ਅਤੇ ਸੂਰਤ ਵਿੱਚ ਆਯੋਜਿਤ ਪ੍ਰੋਗਰਾਮਾਂ ਨੇ ਵਿਦਿਆਰਥੀਆਂ, ਵਿਸ਼ੇਸ਼ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ, ਵੋਟਿੰਗ ਦੇ ਅਧਿਕਾਰਾਂ ਅਤੇ ਚੋਣ ਪ੍ਰਕਿਰਿਆਵਾਂ ਬਾਰੇ ਸਪੱਸ਼ਟ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਦਿੱਤਾ। ਰਾਜਸਥਾਨ ਵਿੱਚ ਸਥਾਨਕ ਨੁਮਾਇੰਦਿਆਂ ਅਤੇ 'ਯੂਥ ਆਈਕਾਨ' ਨੇ ਹਨੂਮਾਨਗੜ੍ਹ, ਪਾਲੀ ਅਤੇ ਸੀਕਰ ਵਿੱਚ ਵਿਦਿਆਰਥੀਆਂ ਨਾਲ ਸੰਵਾਦ ਕੀਤਾ। ਹਨੂਮਾਨਗੜ੍ਹ ਦੇ ਪ੍ਰੋਗਰਾਮ ਵਿੱਚ ਸੁਤੰਤਰ ਅਤੇ ਨਿਰਪੱਖ ਵੋਟਿੰਗ 'ਤੇ ਚਰਚਾ, ਪ੍ਰਸ਼ਨ-ਉੱਤਰ ਸੈਸ਼ਨ ਅਤੇ 'ਲੋਕਤੰਤਰੀ ਸਹੁੰ' ਵੀ ਸ਼ਾਮਲ ਸੀ।

ਉੱਤਰ ਪ੍ਰਦੇਸ਼ ਵਿੱਚ ਬਲੀਆ ਪ੍ਰੋਗਰਾਮ ਵਿੱਚ 'ਮਾਈ ਭਾਰਤ' ਗਤੀਵਿਧੀਆਂ (ਜਿਸ ਵਿੱਚ 'ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027' ਅਤੇ 'ਵਿਕਸਿਤ ਭਾਰਤ ਯੰਗ ਪ੍ਰੋਫੈਸ਼ਨਲਜ਼' ਸ਼ਾਮਲ ਹਨ) ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ 'ਨੋ ਯੂਅਰ ਵੋਟ' ਅਤੇ 'ਲੋਕਤੰਤਰੀ ਸਹੁੰ' 'ਤੇ ਚਰਚਾ ਕੀਤੀ ਗਈ। ਬਿਹਾਰ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਲੋਕਤੰਤਰੀ ਭਾਗੀਦਾਰੀ 'ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਚਰਚਾਵਾਂ ਹੋਈਆਂ। ਖਗੜੀਆ ਅਤੇ ਪੂਰਨੀਆ ਵਿੱਚ ਲੋਕ ਨੁਮਾਇੰਦਿਆਂ ਨੇ ਨੌਜਵਾਨਾਂ ਨੂੰ ਜਾਗਰੂਕ ਵੋਟਰ ਬਣਨ ਅਤੇ ਇੱਕ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਉੱਥੇ ਹੀ, ਬੇਗੂਸਰਾਏ, ਪਟਨਾ ਅਤੇ ਸਹਰਸਾ ਵਿੱਚ ਭਾਗੀਦਾਰਾਂ ਨੇ 'ਲੋਕਤੰਤਰੀ ਸਹੁੰ' ਲਈ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।

ਛੱਤੀਸਗੜ੍ਹ ਵਿੱਚ ਦੰਤੇਵਾੜਾ ਅਤੇ ਜਸ਼ਪੁਰ ਦੇ ਪ੍ਰੋਗਰਾਮਾਂ ਵਿੱਚ ਲੋਕਤੰਤਰ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ ਗਿਆ। ਦੰਤੇਵਾੜਾ ਵਿੱਚ ਵਿਧਾਇਕ ਸ਼੍ਰੀ ਚੈਤਰਾਮ ਅਟਾਮੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਜਦੋਂ ਕਿ ਯੂਥ ਆਈਕਾਨ ਕੁਮਾਰੀ ਨੰਦਨੀ ਦੀਕਸ਼ਿਤ ਨੇ ਵੋਟ ਦੇ ਅਧਿਕਾਰ ਅਤੇ ਜ਼ੁੰਮੇਵਾਰ ਨਾਗਰਿਕਤਾ 'ਤੇ ਪੇਸ਼ਕਾਰੀ ਦਿੱਤੀ। ਜਸ਼ਪੁਰ ਵਿੱਚ ਵਿਧਾਇਕ ਸ਼੍ਰੀਮਤੀ ਰਾਏਮੁਨੀ ਭਗਤ ਨੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ, ਸੁਤੰਤਰ ਫੈਸਲੇ ਲੈਣ ਅਤੇ ਫਰਜ਼ੀ ਖ਼ਬਰਾਂ ਤੇ ਗਲਤ ਜਾਣਕਾਰੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ।

 

ਮੱਧ ਪ੍ਰਦੇਸ਼ ਦੇ ਅਸ਼ੋਕਨਗਰ, ਦੇਵਾਸ, ਧਾਰ, ਇੰਦੌਰ, ਰਾਜਗੜ੍ਹ, ਸਤਨਾ, ਸ਼ਹਡੋਲ, ਟੀਕਮਗੜ੍ਹ ਅਤੇ ਉਮਰੀਆ ਜ਼ਿਲ੍ਹਿਆਂ ਵਿੱਚ 'ਯੁਵਾ ਸੰਵਾਦ' ਆਯੋਜਿਤ ਕੀਤੇ ਗਏ। ਦੇਵਾਸ ਵਿੱਚ, ਯੂਥ ਆਈਕਾਨ ਮੁਸਕਾਨ ਖਰੇ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜਦੋਂ ਕਿ ਅਥਲੀਟ ਮਾਹੀ ਵਰਮਾ ਅਤੇ ਅਦਨਾਨ ਮੁਹੰਮਦ ਬਾਦਸ਼ਾਹ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਰਾਜਗੜ੍ਹ ਵਿੱਚ ਸੰਸਦ ਮੈਂਬਰ ਸ਼੍ਰੀ ਰੋਡਮਲ ਸਿੰਘ ਨਾਗਰ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਧਾਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਵਿਧਾਇਕ ਸ਼੍ਰੀਮਤੀ ਨੀਨਾ ਵਿਕਰਮ ਵਰਮਾ ਸ਼ਾਮਲ ਹੋਏ।

ਕਰਨਾਟਕ ਵਿੱਚ ਰਾਜ ਐੱਮ.ਐੱਲ.ਸੀ. ਸ਼੍ਰੀ ਸੀ. ਟੀ. ਰਵੀ ਨੇ ਬੈਂਗਲੁਰੂ ਦਿਹਾਤੀ ਜ਼ਿਲ੍ਹੇ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਭਾਗੀਦਾਰਾਂ ਨੇ 'ਲੋਕਤੰਤਰੀ ਸਹੁੰ' ਲਈ ਅਤੇ 'ਮਾਈ ਭਾਰਤ' ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਈ। ਕੋਲਾਰ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ 'ਮਾਈ ਭਾਰਤ' ਬਾਰੇ ਜਾਣਕਾਰੀ ਦੇਣਾ, ਯੂਥ ਆਈਕਾਨ ਵੱਲੋਂ ਪੇਸ਼ਕਾਰੀ ਦੇਣਾ ਅਤੇ ਸਹੁੰ ਚੁੱਕ ਸਮਾਗਮ ਸ਼ਾਮਲ ਸੀ।

*****

ਗੌਰਵ ਸੈਣੀ


(Release ID: 2332647) ਵਿਜ਼ੀਟਰ ਕਾਊਂਟਰ : 25