ਖੇਤੀਬਾੜੀ ਮੰਤਰਾਲਾ
azadi ka amrit mahotsav

ਪਹਿਲੀ ਅੰਤਰਰਾਸ਼ਟਰੀ ਮੱਕੀ ਕਾਨਫਰੰਸ 2026 ਵਿੱਚ ਉੱਚ ਉਤਪਾਦਕਤਾ, ਇਨੋਵੇਟਿਵ ਬ੍ਰੀਡਿੰਗ ਅਤੇ ਕਿਸਾਨ-ਕੇਂਦ੍ਰਿਤ ਖੋਜ ਦਾ ਸੱਦਾ ਦਿੱਤਾ ਗਿਆ


ਖੋਜ ਅਤੇ ਵਿਸਥਾਰ ਕਾਰਜਾਂ ਨਾਲ ਖੇਤੀ ਤੋਂ ਹੋਣ ਵਾਲੇ ਮੁਨਾਫ਼ੇ ਵਿੱਚ ਵਾਧਾ ਅਤੇ ਆਜੀਵਿਕਾ ਵਿੱਚਾ ਵਾਧਾ ਦਿਖਾਈ ਦੇਣਾ ਚਾਹੀਦਾ ਹੈ: ਡਾ. ਐੱਮ.ਐੱਲ. ਜਾਟ, ਸਕੱਤਰ, ਡੀਏਆਈ

ਡਾ. ਜਾਟ ਨੇ ਸਿਸਟਮ-ਵਿਗਿਆਨ ਪਹੁੰਚ ਨੂੰ ਅਪਣਾਉਣ ਦੀ ਵਕਾਲਤ ਕੀਤੀ, ਤਾਂ ਜੋ ਪੈਦਾਵਾਰ ਵਧਾਉਣ ਲਈ ਉਪਜ ਦੇ ਪਾੜੇ ਨੂੰ ਘਟਾਇਆ ਜਾ ਸਕੇ ਅਤੇ ਤੇਲ ਬੀਜ ਅਤੇ ਦਾਲਾਂ ਦੀਆਂ ਫਸਲਾਂ ਨਾਲ ਸਮਝੌਤਾ ਕੀਤੇ ਬਿਨਾ ਵੱਖ-ਵੱਖ ਮੌਸਮਾਂ ਵਿੱਚ ਮੱਕੀ ਦੀ ਪੈਦਾਵਾਰ ਵਧਾਉਣ ਲਈ ਰਣਨੀਤਕ ਟੀਚੇ ਨਿਰਧਾਰਿਤ ਕੀਤੇ ਜਾ ਸਕਣ


Posted On: 02 NOV 2026 4:50PM by PIB Chandigarh

"ਬਦਲਦੀ ਦੁਨੀਆਂ ਵਿੱਚ ਭੋਜਨ, ਪਸ਼ੂ ਖੁਰਾਕ, ਚਾਰਾ, ਈਂਧਣ ਅਤੇ ਸਥਿਰਤਾ ਲਈ ਮੱਕੀ ਕ੍ਰਾਂਤੀ" (M4FS) ਵਿਸ਼ੇ 'ਤੇ ਪਹਿਲੀ ਅੰਤਰਰਾਸ਼ਟਰੀ ਮੱਕੀ ਕਾਨਫਰੰਸ ਅੱਜ ਹੈਦਰਾਬਾਦ ਦੇ ਜੇਡੀ ਕਨਵੈਨਸ਼ਨ ਸੈਂਟਰ ਵਿਖੇ ਸ਼ੁਰੂ ਹੋਈ। ਇਸ ਕਾਨਫਰੰਸ ਨੇ ਮੱਕੀ ਖੋਜ, ਉਤਪਾਦਕਤਾ ਅਤੇ ਵੈਲਿਊ-ਚੇਨ ਵਿਕਾਸ ਨੂੰ ਅੱਗੇ ਵਧਾਉਣ ਦੀਆਂ ਰਣਨੀਤੀਆਂ 'ਤੇ ਚਰਚਾ ਕਰਨ ਲਈ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਖੇਤੀਬਾੜੀ ਸੰਸਥਾਵਾਂ ਅਤੇ ਉਦਯੋਗ ਨਾਲ ਜੁੜੇ ਹਿੱਸੇਦਾਰ ਇਕੱਠੇ ਹੋਏ।

ਇਸ ਕਾਨਫਰੰਸ ਵਿੱਚ ਵਧੇਰੇ ਉਪਜ ਦੇਣ ਵਾਲੀਆਂ ਕਿਸਮਾਂ ਅਤੇ ਹਾਈਬ੍ਰਿਡ, ਬਿਹਤਰ ਪੋਸ਼ਣ ਗੁਣਵੱਤਾ, ਸਰੋਤਾਂ ਦੀ ਕੁਸ਼ਲ ਵਰਤੋਂ, ਮਸ਼ੀਨੀਕਰਣ, ਮਜ਼ਬੂਤ ​​ਬੀਜ ਪ੍ਰਣਾਲੀਆਂ ਅਤੇ ਭੋਜਨ, ਪਸ਼ੂ ਖੁਰਾਕ, ਚਾਰਾ ਅਤੇ ਊਰਜਾ ਸੁਰੱਖਿਆ ਵਿੱਚ ਮੱਕੀ ਦੀ ਵਧ ਰਹੀ ਭੂਮਿਕਾ ਬਾਰੇ ਚਰਚਾ ਕੀਤੀ ਗਈ ।

ਕਾਨਫਰੰਸ ਵਿੱਚ, ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ, ਨੇ ਮੱਕੀ ਖੋਜ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੱਕੀ ਦਾ ਉਤਪਾਦਨ ਲਗਭਗ 55 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ ਅਤੇ ਪਿਛਲੇ ਇੱਕ ਦਹਾਕੇ ਦੌਰਾਨ ਉਤਪਾਦਕਤਾ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਨੇ ਅਗਲੇ ਦਹਾਕੇ ਵਿੱਚ ਉਤਪਾਦਨ ਨੂੰ ਵਧਾ ਕੇ 75 ਮਿਲੀਅਨ ਟਨ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਤਕਨੀਕੀ ਨਵੀਨਤਾ, ਬਿਹਤਰ ਫਸਲ ਪ੍ਰਬੰਧਨ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਰਾਹੀਂ ਉਤਪਾਦਕਤਾ ਨੂੰ 1.5 ਗੁਣਾ ਹੋਰ ਵਧਾਉਣ 'ਤੇ ਵੀ ਜ਼ੋਰ ਦਿੱਤਾ।

ਡਾ. ਜਾਟ ਨੇ ਰਵਾਇਤੀ '4F' ਦ੍ਰਿਸ਼ਟੀਕੋਣ - ਭੋਜਨ, ਪਸ਼ੂ-ਖੁਰਾਕ, ਚਾਰਾ ਅਤੇ ਈਂਧਣ – ਦਾ ਵਿਸਥਾਰ ਕਰਕੇ '5F' ਕਰਨ  'ਤੇ ਜ਼ੋਰ ਦਿੱਤਾ, ਜਿਸ ਵਿੱਚ ਕਿਸਾਨਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੋਜ ਅਤੇ ਵਿਸਥਾਰ ਕਾਰਜਾਂ ਦੇ ਨਤੀਜੇ ਵਜੋਂ ਕਿਸਾਨਾਂ ਲਈ ਵਧੇਰੇ ਮੁਨਾਫ਼ਾ ਅਤੇ ਬਿਹਤਰ ਆਜੀਵਿਕਾ ਵਜੋਂ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਉਪਜ ਦੇ ਪਾੜੇ ਨੂੰ ਘਟਾਉਣ ਲਈ, ਖਾਸ ਕਰਕੇ ਫਸਲ ਪ੍ਰਬੰਧਨ ਨਾਲ ਜੁੜੀਆਂ ਕਮੀਆਂ ਨੂੰ ਦੂਰ ਕਰਨ ਲਈ ਇੱਕ ਸਿਸਟਮ-ਵਿਗਿਆਨ ਪਹੁੰਚ ਅਪਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੱਕੀ ਦੀ ਖੇਤੀ ਨੂੰ ਵੱਖ-ਵੱਖ ਮੌਸਮਾਂ ਅਤੇ ਖੇਤੀਬਾੜੀ-ਵਾਤਾਵਰਣ ਖੇਤਰਾਂ ਵਿੱਚ ਰਣਨੀਤਕ ਤੌਰ 'ਤੇ ਉਤਸ਼ਾਹਿਤ ਕੀਤਾ ਜਾਵੇ, ਪਰ ਧਿਆਨ ਰਹੇ ਕਿ ਇਸ ਨਾਲ ਜੁੜੀਆਂ ਮਹੱਤਵਪੂਰਨ ਫਸਲਾਂ, ਖਾਸ ਕਰਕੇ ਤੇਲ ਬੀਜਾਂ ਅਤੇ ਦਾਲਾਂ ਦੀ ਖੇਤੀ 'ਤੇ ਕੋਈ ਨਕਾਰਾਤਮਕ ਪ੍ਰਭਾਵ ਨਾ ਪਵੇ। ਉਨ੍ਹਾਂ ਨੇ ਮਜ਼ਬੂਤ ​​ਬੀਜ ਪ੍ਰਣਾਲੀ ਰਾਹੀਂ, ਖਾਸ ਕਰਕੇ ਜਨਤਕ ਖੇਤਰ ਦੁਆਰਾ ਵਿਕਸਿਤ ਕੀਤੇ ਗਏ ਹਾਈਬ੍ਰਿਡ ਬੀਜਾਂ ਦੀ ਉਪਲਬਧਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ) ਡਾ. ਡੀ.ਕੇ. ਯਾਦਵ ਨੇ ਮੱਕੀ ਨੂੰ ਭੋਜਨ, ਪੋਸ਼ਣ ਅਤੇ ਊਰਜਾ ਸੁਰੱਖਿਆ ਲਈ ਇੱਕ "ਆਦਰਸ਼ ਫਸਲ" ਦੱਸਿਆ। ਪਿਛਲੇ ਪੰਜ ਸਾਲਾਂ ਵਿੱਚ ਮੱਕੀ ਦੀ ਖੋਜ ਅਤੇ ਵਿਸਥਾਰ ਕਾਰਜਾਂ ਵਿੱਚ ਹੋਈ ਪ੍ਰਗਤੀ ਦਾ ਹਵਾਲਾ ਦਿੰਦੇ ਹੋਏ - ਜਿਸ ਵਿੱਚ 329 ਹਾਈਬ੍ਰਿਡ ਕਿਸਮਾਂ ਦਾ ਵਿਕਾਸ ਸ਼ਾਮਲ ਹੈ - ਉਨ੍ਹਾਂ ਨੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਔਨ ਮੇਜ਼’ (ਮੱਕੀ ‘ਤੇ ਏਆਈਸੀਆਰਪੀ) ਨੂੰ ਹੋਰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਧੇਰੇ ਪੈਦਾਵਾਰ, ਬਿਹਤਰ ਪੌਸ਼ਣ ਗੁਣਵੱਤਾ ਅਤੇ ਜੈਵਿਕ ਅਤੇ ਅਜੈਵਿਕ ਤਣਾਅ ਪ੍ਰਤੀ ਸਹਿਣਸ਼ੀਲਤਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਨਪੁਟ ਦੀ ਕੁਸ਼ਲ ਵਰਤੋਂ, ਮਸ਼ੀਨੀਕਰਣ, ਸਮਰੱਥਾ ਨਿਰਮਾਣ ਅਤੇ ਜਨਤਕ ਖੇਤਰ ਵਿੱਚ ਹਾਈਬ੍ਰਿਡ ਬੀਜਾਂ ਦੇ  ਉਤਪਾਦਨ ਨੂੰ ਮਜ਼ਬੂਤ ​​ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਕੀ ਦੀ ਵਰਤੋਂ ਈਥੈਨੌਲ ਬਣਾਉਣ ਦੇ ਕੱਚੇ ਮਾਲ (ਫੀਡਸਟੌਕ) ਵਜੋਂ ਹੋ ਸਕੇ, ਇਸ ਲਈ ਖੋਜ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਉਦਯੋਗ ਵਿਚਕਾਰ ਸਹਿਯੋਗ ਜ਼ਰੂਰੀ ਹੈ।

CIMMYT ਨਾਲ ਜੁੜੇ ਉੱਘੇ ਮੱਕੀ ਵਿਗਿਆਨੀ ਅਤੇ ਵਰਲਡ ਫੂਡ ਲੌਰੇਟ ਪਦਮ ਸ਼੍ਰੀ ਡਾ. ਐੱਸ. ਵਾਸਲ ਨੇ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸੁਧਰੀਆਂ ਕਿਸਮਾਂ ਅਤੇ ਹਾਈਬ੍ਰਿਡ ਬੀਜਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਰਲ ਅਤੇ ਕਿਫਾਇਤੀ ਬ੍ਰੀਡਿੰਗ ਤਰੀਕਿਆਂ ਨੂੰ ਅਪਣਾਉਣ ਲਈ ਕਿਹਾ।

ਮੁੱਖ ਮਹਿਮਾਨ ਅਤੇ DARE ਦੇ ਸਾਬਕਾ ਸਕੱਤਰ ਅਤੇ ICAR ਦੇ ਸਾਬਕਾ ਡਾਇਰੈਕਟਰ ਜਨਰਲ, ਪਦਮ ਭੂਸ਼ਣ ਡਾ. ਆਰ.ਐੱਸ. ਪਰੋਦਾ ਨੇ ਜ਼ੋਰ ਦਿੱਤਾ ਕਿ ਖੋਜ ਤਰਜੀਹਾਂ ਨੂੰ ਖੇਤੀਬਾੜੀ ਅਤੇ ਉਸ ਨਾਲ ਜੁੜੇ ਖੇਤਰਾਂ ਦੀਆਂ ਬਦਲਦੀਆਂ ਜ਼ਰੂਰਤਾਂ ਅਨੁਸਾਰ ਨਿਰਦਾਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉੱਨਤ ਬ੍ਰੀਡਿੰਗ ਤਕਨੀਕਾਂ ਦੀ ਵਧੇਰੇ ਵਰਤੋਂ, ਜਰਮਪਲਾਜ਼ਮ ਦੀ ਯੋਜਨਾਬੱਧ ਸੰਭਾਲ ਅਤੇ ਵਰਤੋਂ, ਮੱਕੀ ਦੀ ਮਜ਼ਬੂਤ ਵੈਲਿਊ ਚੇਨ ਬਣਾਉਣ ਅਤੇ ‘ਐਫਲਾਟੌਕਿਸਨ’ ਦੇ ਪ੍ਰਭਾਵਸ਼ਾਲੀ ਪ੍ਰਬੰਧਨ 'ਤੇ ਜ਼ੋਰ ਦਿੱਤਾ, ਤਾਂ ਜੋ ਭੋਜਨ ਅਤੇ ਪਸ਼ੂਆਂ ਦੀ ਖੁਰਾਕ ਵਜੋਂ ਮੱਕੀ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਤੋਂ ਪਹਿਲਾਂ ਮੇਜ਼ ਟੈਕਨੋਲੋਜਿਸਟਸ ਐਸੋਸੀਏਸ਼ਨ ਆਫ ਇੰਡੀਆ (ਐੱਮ.ਟੀ.ਏ.ਆਈ.) ਦੇ ਪ੍ਰਧਾਨ ਡਾ.ਐੱਚ.ਐੱਸ. ਜਾਟ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਭਾਰਤ ਦੀ ਖੇਤੀ ਤਬਦੀਲੀ ਵਿੱਚ ਮੱਕੀ ਦੀ ਰਣਨੀਤਕ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਖੋਜ ਸੰਸਥਾਵਾਂ, ਖੇਤੀਬਾੜੀ ਯੂਨੀਵਰਸਿਟੀਆਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗਾਂ ਵਿਚਕਾਰ ਬਿਹਤਰ ਸਹਿਯੋਗ ਦਾ ਸੱਦਾ ਦਿੱਤਾ।

ਪ੍ਰੋਗਰਾਮ ਦੌਰਾਨ ਕਈ ਵਿਗਿਆਨਕ ਪ੍ਰਕਾਸ਼ਨ ਜਾਰੀ ਕੀਤੇ ਗਏ ਅਤੇ ਮੱਕੀ ਦੇ ਖੋਜ ਅਤੇ ਵਿਕਾਸ ਵਿੱਚ ਯੋਗਦਾਨ ਲਈ ਪ੍ਰਮੁੱਖ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਪੁਰਸਕਾਰ ਦਿੱਤੇ ਗਏ।

ਕਾਨਫਰੰਸ ਵਿੱਚ ਉਪਜ ਦੇ ਅੰਤਰ ਨੂੰ ਘਟਾਉਣ, ਬੀਜ ਦੀ ਉਪਲਬਧਤਾ ਨੂੰ ਵਧਾਉਣ, ਪ੍ਰੀਡਿੰਗ ਪ੍ਰੋਗਰਾਮਾਂ ਨੂੰ ਮਜ਼ਬੂਤ ​​ਕਰਨ, ਪੋਸ਼ਣ ਦੀ ਗੁਣਵੱਤਾ ਨੂੰ ਵਧਾਉਣ ਅਤੇ ਮੱਕੀ ਲਈ ਟਿਕਾਊ ਵੈਲਿਊ ਚੇਨ ਵਿਕਸਿਤ ਕਰਨ ਲਈ ਕਿਸਾਨ ‘ਤੇ ਕੇਂਦ੍ਰਿਤ ਸਹਿਯੋਗੀ ਖੋਜ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ। 2 ਤੋਂ 4 ਨਵੰਬਰ, 2026 ਤੱਕ ਹੈਦਰਾਬਾਦ ਵਿੱਚ ਹੋਣ ਵਾਲੀ ਇਹ ਕਾਨਫਰੰਸ, ਭਾਰਤ ਵਿੱਚ ਮੱਕੀ ਦੇ ਖੇਤਰ ਨੂੰ ਲਾਭਕਾਰੀ, ਲਾਭਕਾਰੀ ਅਤੇ ਟਿਕਾਊ ਬਣਾਉਣ ਲਈ ਇੱਕ ਰੂਪ-ਰੇਖਾ ਤਿਆਰ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਰਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ।

*********

ਐੱਸਐੱਸ/ਐੱਮਐੱਸ/ਏਕੇ


(Release ID: 2331793) ਵਿਜ਼ੀਟਰ ਕਾਊਂਟਰ : 4