Posted On:
30 OCT 2026 6:35PM by PIB Chandigarh

ਔਨਲਾਈਨ ‘ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਕੁਇਜ਼’ ਵਿੱਚ ਹੁਣ ਤੱਕ 7,597 ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ ਹੈ। ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜੋ ਇਸ ਪਹਿਲਕਦਮੀ ਪ੍ਰਤੀ ਲੋਕਾਂ ਦੀ ਵਧ ਰਹੀ ਦਿਲਚਸਪੀ ਨੂੰ ਦਰਸਾਉਂਦੀ ਹੈ।
ਇਸ ਕੁਇਜ਼ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ 26 ਅਕਤੂਬਰ, 2026 ਨੂੰ ਕੀਤੀ ਗਈ ਸੀ।

ਮੰਤਰਾਲਾ “ਨਸ਼ਾ ਮੁਕਤ ਭਾਰਤ ਅਭਿਆਨ” (ਐੱਨਬੀਐੱਮਏ) ਦੇ ਤਹਿਤ “ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਕੁਇਜ਼” ਦਾ ਆਯੋਜਨ ਕਰ ਰਿਹਾ ਹੈ। ਇਸ ਦਾ ਮਕਸਦ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਨਸ਼ਾ ਮੁਕਤ ਭਾਰਤ ਬਣਾਉਣ ਦੇ ਸਮੂਹਿਕ ਯਤਨਾਂ ਵਿੱਚ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀ ਸਰਗਰਮ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਹੈ।

ਇਹ ਕੁਇਜ਼ 26 ਅਕਤੂਬਰ ਤੋਂ 25 ਨਵੰਬਰ, 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਅਤੇ ਇਸ ਵਿੱਚ ਸਾਰੇ ਨਾਗਰਿਕਾਂ ਹਿੱਸਾ ਲੈ ਸਕਦੇ ਹਨ। ਭਾਗੀਦਾਰ ਮਾਈ ਭਾਰਤ ਪੋਰਟਲ ਰਾਹੀਂ ਕੁਇਜ਼ ਵਿੱਚ ਹਿੱਸਾ ਲੈ ਸਕਦੇ ਹਨ।

‘ਮਾਈ ਇੰਡੀਆ’ ਕੁਇਜ਼ QR
ਭਾਗ ਲੈਣ ਲਈ ਲਿੰਕ:
https://mybharat.gov.in/quizzes/yuva/detail/Url9dlIwCinQVSf8lwPB9w/
15 ਅਗਸਤ, 2020 ਨੂੰ ਸ਼ੁਰੂ ਕੀਤਾ ਗਿਆ, ਨਸ਼ਾ ਮੁਕਤ ਭਾਰਤ ਅਭਿਆਨ ਦਾ ਉਦੇਸ਼ ਨਸ਼ਿਆਂ ਦੀ ਮੰਗ ਨੂੰ ਘਟਾਉਣ ਦੇ ਯਤਨਾਂ ਨੂੰ ਮਜ਼ਬੂਤ ਕਰਨਾ ਹੈ। ਇਹ ਰੋਕਥਾਮ ਸਿੱਖਿਆ, ਜਾਗਰੂਕਤਾ ਪੈਦਾ ਕਰਨ, ਇਲਾਜ, ਪੁਨਰਵਾਸ ਅਤੇ ਭਾਈਚਾਰਕ ਭਾਗੀਦਾਰੀ ਦੀ ਵਰਤੋਂ ਕਰਦਾ ਹੈ। ਸ਼ੁਰੂ ਵਿੱਚ 272 ਕਮਜ਼ੋਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ, ਇਹ ਮੁਹਿੰਮ ਹੁਣ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਫੈਲ ਗਈ ਹੈ।

ਇਹ ਮੁਹਿੰਮ ਹੁਣ ਤੱਕ 350.9 ਮਿਲੀਅਨ ਤੋਂ ਵੱਧ ਲੋਕਾਂ ਤੱਕ ਪਹੁੰਚ ਚੁੱਕੀ ਹੈ, ਜਿਸ ਵਿੱਚ 139.9 ਮਿਲੀਅਨ ਨੌਜਵਾਨ ਅਤੇ 109.1 ਮਿਲੀਅਨ ਔਰਤਾਂ ਸ਼ਾਮਲ ਹਨ। ਇਹ ਅੰਕੜਾ ਦੇਸ਼ ਭਰ ਵਿੱਚ ਚੱਲ ਰਹੇ ਵਿਆਪਕ ਜਾਗਰੂਕਤਾ ਅਤੇ ਪਹੁੰਚ ਯਤਨਾਂ ਨੂੰ ਦਰਸਾਉਂਦਾ ਹੈ।
ਇਸ ਮੁਹਿੰਮ ਤਹਿਤ, ਵਿੱਦਿਅਕ ਸੰਸਥਾਵਾਂ ਵਿੱਚ 32.43 ਲੱਖ ਤੋਂ ਵੱਧ ਗਤੀਵਿਧੀਆਂ ਕੀਤੀਆਂ ਗਈਆਂ ਹਨ। ਦੇਸ਼ ਭਰ ਵਿੱਚ ਡੀਓਐੱਸਜੇਈ ਵੱਲੋਂ ਸਹਾਇਤਾ ਪ੍ਰਾਪਤ 755 ਤੋਂ ਵੱਧ ਨਸ਼ਾ ਛੁਡਾਊ ਕੇਂਦਰਾਂ ਰਾਹੀਂ 39.91 ਲੱਖ ਲੋਕਾਂ ਦਾ ਇਲਾਜ ਅਤੇ ਮੁੜ-ਵਸੇਬਾ ਕੀਤਾ ਗਿਆ ਹੈ। ਹੁਣ ਤੱਕ, 45.07 ਲੱਖ ਤੋਂ ਵੱਧ ਲੋਕਾਂ ਨੇ ਨਸ਼ਾ ਮੁਕਤ ਹੋਣ ਦੀ ਸਹੁੰ ਚੁੱਕੀ ਹੈ, ਅਤੇ 2 ਲੱਖ ਤੋਂ ਵੱਧ ਨਸ਼ਾ ਛੁਡਾਊ ਮਿੱਤਰ ਰਜਿਸਟਰ ਹੋਏ ਹਨ।

ਜਿਵੇਂ-ਜਿਵੇਂ ਇਹ ਮੁਹਿੰਮ ਆਪਣੇ ਸੱਤਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ, ਇਸ ਕੁਇਜ਼ ਦਾ ਮਕਸਦ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਦੀ ਸਮਝ ਨੂੰ ਡੂੰਘਾ ਕਰਨਾ, ਉਨ੍ਹਾਂ ਨੂੰ ਸਹੀ ਫ਼ੈਸਲੇ ਲੈਣ ਲਈ ਪ੍ਰੇਰਿਤ ਕਰਨਾ ਅਤੇ ਨੌਜਵਾਨਾਂ ਨੂੰ ਜਾਗਰੂਕਤਾ ਅਤੇ ਰੋਕਥਾਮ ਦੇ ਸਰਗਰਮ ਦੂਤ ਬਣਨ ਲਈ ਉਤਸ਼ਾਹਿਤ ਕਰਨਾ ਹੈ। ਇਹ ਪਹਿਲਕਦਮੀ ਨਸ਼ਾ ਮੁਕਤ ਭਾਰਤ ਅਤੇ ਵਿਕਸਤ ਭਾਰਤ ਦੇ ਵਿਜ਼ਨ ਨੂੰ ਮਜ਼ਬੂਤ ਕਰਦੀ ਹੈ, ਅਤੇ ਦੇਸ਼ ਦੇ ਵਿਕਾਸ ਵਿੱਚ ਸਿਹਤਮੰਦ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।

ਐੱਨਐੱਮਬੀਏ ਮੋਬਾਈਲ ਐਪ
ਇਸ ਕੁਇਜ਼ ਵਿੱਚ 20 ਬਹੁ-ਚੋਣੀ ਪ੍ਰਸ਼ਨ ਸ਼ਾਮਲ ਹਨ, ਜਿਨ੍ਹਾਂ ਦਾ ਉੱਤਰ ਭਾਗੀਦਾਰਾਂ ਨੂੰ 10 ਮਿੰਟਾਂ ਦੇ ਅੰਦਰ ਦੇਣਾ ਹੁੰਦਾ ਹੈ । ਕੁਇਜ਼ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਹਰੇਕ ਭਾਗੀਦਾਰ ਨੂੰ ਇੱਕ ਭਾਗੀਦਾਰੀ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ। ਕੁਇਜ਼ ਪੂਰਾ ਹੋਣ ਤੋਂ ਬਾਅਦ, ਭਾਗੀਦਾਰ ਸਹੀ ਉੱਤਰ ਵੀ ਦੇਖ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਰੋਕਥਾਮ ਬਾਰੇ ਆਪਣੀ ਸਮਝ ਵਧਾਉਣ ਵਿੱਚ ਮਦਦ ਮਿਲਦੀ ਹੈ।

ਐੱਨਐੱਮਬੀਏ e-QR ਕੋਡ
ਇਸ ਡਿਜੀਟਲ ਪਹਿਲਕਦਮੀ ਰਾਹੀਂ, ਮੰਤਰਾਲੇ ਦਾ ਮਕਸਦ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨਾ, ਜ਼ਿੰਮੇਵਾਰ ਵਿਕਲਪਾਂ ਦੀ ਚੋਣ ਨੂੰ ਉਤਸ਼ਾਹਿਤ ਕਰਨਾ ਅਤੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਵਰਤੋਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ।
ਮੰਤਰਾਲਾ ਸਾਰੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਕੁਇਜ਼ ਵਿੱਚ ਹਿੱਸਾ ਲੈਣ ਅਤੇ ਨਸ਼ਾ ਮੁਕਤ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ।
*****
ਪੀਆਰ-204-ਟੀਏਆਰ-ਕੇਵੀ-ਜੀਏਆਰ-ਆਰਕੇ