Posted On:
02 NOV 2026 12:54PM by PIB Chandigarh
ਏਅਰ ਫੋਰਸ ਸਕੂਲਾਂ ਵਿੱਚ ਸਾਈਬਰ ਸੁਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਕਰਦੇ ਹੋਏ, ਏਅਰ ਹੈੱਡਕੁਆਰਟਰ ਦੇ ਤਹਿਤ ਭਾਰਤੀ ਏਅਰ ਫੋਰਸ ਵਿਦਿਅਕ ਅਤੇ ਸੱਭਿਆਚਾਰਕ ਸੁਸਾਇਟੀ ਨੇ ਇਨਫੋਰਮੇਸ਼ਨ ਸ਼ੇਅਰਿੰਗ ਐਂਡ ਐਨਾਲਿਸਿਸ ਸੈਂਟਰ ਫਾਊਂਡੇਸ਼ਨ ਰਾਹੀਂ ਦੇਸ਼ ਭਰ ਦੇ ਏਅਰ ਫੋਰਸ ਸਕੂਲਾਂ ਨੂੰ ਵਿਆਪਕ ਚਾਈਲਡ ਡਿਜੀਟਲ ਸੇਫਟੀ ਪ੍ਰੋਗਰਾਮ 'ਸਕ੍ਰੌਲਕੰਟਰੋਲ' ਨਾਲ ਜੋੜਿਆ ਹੈ। ਇਹ ਪਹਿਲ ਰਾਸ਼ਟਰੀ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਦੇ ਆਯੋਜਨ ਦੇ ਨਾਲ ਸ਼ੁਰੂ ਕੀਤੀ ਗਈ ਹੈ।
ਦੇਸ਼ ਭਰ ਦੇ 42 ਏਅਰ ਫੋਰਸ ਸਕੂਲਾਂ ਦੇ 261 ਅਧਿਆਪਕਾਂ ਨੇ ਸਾਈਬਰ ਅਪਰਾਧ ਦਖ਼ਲਅੰਦਾਜ਼ੀ ਅਧਿਕਾਰੀ ਵਜੋਂ ਪ੍ਰਮਾਣੀਕਰਣ ਕੋਰਸ ਪੂਰਾ ਕੀਤਾ ਹੈ। ਇਸ ਟ੍ਰੇਨਿੰਗ ਦਾ ਉਦੇਸ਼ ਬੱਚਿਆਂ ਨੂੰ ਔਨਲਾਈਨ ਲੁਭਾਉਣ ਅਤੇ ਸ਼ੋਸ਼ਣ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ, ਔਨਲਾਈਨ ਗੇਮਿੰਗ ਨਾਲ ਜੁੜੇ ਖ਼ਤਰਿਆਂ ਅਤੇ ਵਿੱਤੀ ਧੋਖਾਧੜੀ ਤੋਂ ਸੁਰੱਖਿਅਤ ਰੱਖਣਾ ਹੈ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਡਿਜੀਟਲ ਸਬੂਤਾਂ ਨੂੰ ਸੁਰੱਖਿਅਤ ਰੱਖਣ ਅਤੇ ਸਾਈਬਰ ਅਪਰਾਧ ਦੀਆਂ ਘਟਨਾਵਾਂ ਵਿੱਚ ਫਸਟ ਰਿਸਪਾਂਡਰ ਵਜੋਂ ਕੰਮ ਕਰਨ ਦੇ ਸਮਰੱਥ ਬਣਾਇਆ ਗਿਆ ਹੈ।
ਕਫ਼ਾਇਤੀ ਹਾਈ-ਸਪੀਡ ਇੰਟਰਨੈੱਟ, ਸਮਾਰਟ ਉਪਕਰਣਾਂ ਅਤੇ ਸੋਸ਼ਲ ਮੀਡੀਆ ਤੱਕ ਅਸਾਨ ਪਹੁੰਚ ਦੇ ਇਸ ਦੌਰ ਵਿੱਚ ਸਕੂਲੀ ਬੱਚੇ ਵੱਡੀ ਗਿਣਤੀ ਵਿੱਚ ਅਜਿਹੇ ਬੇਕਾਬੂ ਡਿਜੀਟਲ ਮਾਧਿਅਮਾਂ ਦੇ ਸੰਪਰਕ ਵਿੱਚ ਆ ਰਹੇ ਹਨ, ਜਿਨ੍ਹਾਂ ਨੂੰ ਮੁੱਖ ਤੌਰ 'ਤੇ ਬਾਲਗਾਂ ਦੀ ਵਰਤੋਂ ਲਈ ਤਿਆਰ ਕੀਤਾ ਗਿਆ ਹੈ। ਸਾਈਬਰ ਜਗਤ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਸੈਂਕਡਰੀ ਸਿੱਖਿਆ ਬੋਰਡ ਨੇ ਆਪਣੇ ਨਾਲ ਜੁੜੇ ਸਕੂਲਾਂ ਨੂੰ ਹਰ ਮਹੀਨੇ 'ਸਾਈਬਰ ਜਾਗਰੂਕਤਾ ਦਿਵਸ' ਮਨਾਉਣ ਦੇ ਮਾਧਿਅਮ ਨਾਲ ਸਾਈਬਰ ਸੁਰੱਖਿਆ ਦੀਆਂ ਸਰਵੋਤਮ ਕਾਰਜ-ਪ੍ਰਣਾਲੀਆਂ ਨੂੰ ਅਪਣਾਉਣ ਦਾ ਨਿਰਦੇਸ਼ ਦਿੱਤਾ ਹੈ। ਮੌਜੂਦਾ ਪਹਿਲ ਏਅਰ ਫੋਰਸ ਦੇ ਸਕੂਲਾਂ ਨੂੰ ਸਿਖਲਾਈ ਪ੍ਰਾਪਤ ਅੰਦਰੂਨੀ ਵਿਵਸਥਾ ਵਿਕਸਿਤ ਕਰਨ ਅਤੇ ਇਸ ਜ਼ਰੂਰਤ ਦੇ ਅਨੁਕੂਲ ਕੰਮ ਕਰਨ ਵਿੱਚ ਸਮਰੱਥ ਬਣਾਵੇਗੀ।
ਸਕ੍ਰੌਲਕੰਟਰੋਲ ਪ੍ਰੋਗਰਾਮ ਦੇ ਮਾਧਿਅਮ ਨਾਲ ਏਅਰ ਫੋਰਸ ਦੇ ਸਕੂਲ ਸਾਈਬਰ ਕਲੱਬ ਸਥਾਪਿਤ ਕਰ ਸਕਣਗੇ, ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਸਬੰਧ ਵਿੱਚ ਪ੍ਰਮਾਣਿਤ ਸਿਖਲਾਈ ਦੇ ਸਕਣਗੇ ਅਤੇ ਮਾਪਿਆਂ ਅਤੇ ਕਰਮਚਾਰੀਆਂ ਲਈ ਜਾਗਰੂਕਤਾ ਸੈਸ਼ਨ ਆਯੋਜਿਤ ਕਰ ਸਕਣਗੇ। ਇਸ ਤੋਂ ਇਲਾਵਾ, ਪਰਿਵਾਰਾਂ ਲਈ ਉਮਰ-ਉਚਿਤ ਡਿਜੀਟਲ ਸਮੱਗਰੀ ਦੀ ਰੇਟਿੰਗ ਕਰਨ ਵਾਲੇ ਪਲੈਟਫਾਰਮ ਤੱਕ ਪਹੁੰਚ ਪ੍ਰਾਪਤ ਹੋਵੇਗੀ ਅਤੇ ਸਕੂਲਾਂ ਨੂੰ 'ਸਾਈਬਰ ਸੁਰੱਖਿਅਤ ਸਕੂਲ' ਵਜੋਂ ਮਾਨਤਾ ਵੀ ਮਿਲ ਸਕੇਗੀ।
ਇਸ ਪ੍ਰੋਗਰਾਮ ਦੇ ਤਹਿਤ ਅਧਿਆਪਕਾਂ ਦੀ ਸਿਖਲਾਈ ਅਤੇ ਪ੍ਰਮਾਣੀਕਰਣ, ਰਾਸ਼ਟਰੀ ਸੁਰੱਖਿਆ ਡੇਟਾਬੇਸ ਵਿੱਚ ਉਨ੍ਹਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਜਾਣਾ ਅਤੇ ਸਾਈਬਰ ਵਕੀਲਾਂ, ਸਾਈਬਰ ਮਨੋਵਿਗਿਆਨੀਆਂ ਅਤੇ ਫੌਰੈਂਸਿਕ ਮਾਹਰਾਂ ਦੇ ਬਹੁ-ਅਨੁਸ਼ਾਸਨੀ ਤੰਤਰ ਦੇ ਮਾਧਿਅਮ ਨਾਲ ਪੀੜ੍ਹਤਾਂ ਨੂੰ 24 ਘੰਟੇ ਸਹਾਇਤਾ ਉਪਲਬਧ ਕਰਾਉਣ ਦੀ ਵਿਵਸਥਾ ਆਈਐੱਸਏਸੀ (ISAC) ਫਾਊਂਡੇਸ਼ਨ ਦੁਆਰਾ ਕੀਤੀ ਜਾ ਰਹੀ ਹੈ।
************
ਵੀਕੇ/ਜੇਐੱਸਐੱਸਐੱਮ/ਸ਼ੀਨਮ