ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਪੁਲਿਸ ਦੇ ਡਾਇਮੰਡ ਜੁਬਲੀ ਸਥਾਪਨਾ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਚੰਡੀਗੜ੍ਹ ਪੁਲਿਸ ਦੇ ਰਾਸ਼ਟਰਪਤੀ ਨਿਸ਼ਾਨ ਅਲੰਕਰਣ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ


​ਚੰਡੀਗੜ੍ਹ ਦੇ ਸਥਾਪਨਾ ਦਿਵਸ ਅਤੇ ਚੰਡੀਗੜ੍ਹ ਪੁਲਿਸ ਦੀ ਡਾਇਮੰਡ ਜੁਬਲੀ ‘ਤੇ ਪ੍ਰੈਜ਼ੀਡੈਂਟ ਕਲਰ ਮਿਲਣ ‘ਤੇ ਸਮੂਹ ਪੁਲਿਸ ਕਰਮੀਆਂ ਅਤੇ ਜਨਤਾ ਨੂੰ ਹਾਰਦਿਕ ਸ਼ੁਭਕਾਮਨਾਵਾਂ

​ਚੰਡੀਗੜ੍ਹ ਪੁਲਿਸ ਨੂੰ ਪ੍ਰੈਜ਼ੀਡੈਂਟ ਕਲਰ ਮਿਲਣਾ ਉਨ੍ਹਾਂ ਦੀਆਂ ਛੇ ਦਹਾਕਿਆਂ ਦੀਆਂ ਸੇਵਾਵਾਂ, ਸਮਰਪਣ ਅਤੇ ਸੰਵੇਦਨਸ਼ੀਲਤਾ ਦਾ ਸਨਮਾਨ ਹੈ

ਪੰਜਾਬ ਦੇ ਨੇੜੇ ਹੋਣ ਦੇ ਬਾਵਜੂਦ ਜੇਕਰ ਦੇਸ਼ ਵਿੱਚ ਕੋਈ ਖੇਤਰ ਸਭ ਤੋਂ ਪਹਿਲਾਂ ਨਸ਼ਾ-ਮੁਕਤ ਬਣੇਗਾ, ਤਾਂ ਉਹ ਚੰਡੀਗੜ੍ਹ ਹੀ ਹੋਵੇਗਾ

​1966 ਤੋਂ ਅੱਜ ਤੱਕ ਚੰਡੀਗੜ੍ਹ ਪੁਲਿਸ ਨੇ ਉੱਤਰੀ ਭਾਰਤ ਦੇ ਦਿਲ ਦੀ ਰਾਖੀ ਕਰਦਿਆਂ ਦੇਸ਼ ਭਰ ਦੀ ਪੁਲਿਸ ਵਿੱਚ ਇੱਕ ਸੁਨਹਿਰੀ ਅਧਿਆਏ ਲਿਖਿਆ ਹੈ

ਅੱਤਵਾਦ ਦੇ ਦੌਰ ਵਿੱਚ ਚੰਡੀਗੜ੍ਹ ਪੁਲਿਸ ਨੇ ਬਹਾਦਰੀ ਦੀ ਚਰਮ ਸੀਮਾ ਨਾ ਸਿਰਫ਼ ਚੰਡੀਗੜ੍ਹ, ਸਗੋਂ ਪੂਰੇ ਦੇਸ਼ ਨੂੰ ਸੁਰੱਖਿਅਤ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ

​‘ਤਾਰੀਖ਼ ਪੇ ਤਾਰੀਖ਼’ ਲਈ ਬਦਨਾਮ ਨਿਆਂ ਪ੍ਰਣਾਲੀ ਨੂੰ ਬਦਲਦੇ ਹੋਏ ਚੰਡੀਗੜ੍ਹ ਨੇ 85% ਦੋਸ਼-ਸਿੱਧੀ ਦਰ (conviction rate) ਅਤੇ ਮਹਿਜ਼ 140 ਦਿਨਾਂ ਦੀ ਔਸਤ ਹਾਸਲ ਕੀਤੀ ਹੈ

ਚੰਡੀਗੜ੍ਹ ਦੀ ਬੀਟ ਪੁਲਿਸਿੰਗ ਦੇਸ਼ ਭਰ ਦੇ ਪੁਲਿਸ ਬਲਾਂ ਲਈ ਇੱਕ ਉਦਾਹਰਣ ਹੈ, ਇੱਥੇ ਅਜਿਹੀ ਵਿਵਸਥਾ ਬਣੀ ਹੈ ਕਿ ਨਾਗਰਿਕਾਂ ਨੂੰ ਥਾਣੇ ਜਾਣਾ ਹੀ ਨਾ ਪਵੇ

​ਪ੍ਰਤੀ ਵਿਅਕਤੀ ਸਭ ਤੋਂ ਵੱਧ ਵਾਹਨਾਂ ਵਾਲਾ ਸ਼ਹਿਰ ਹੋਣ ਦੇ ਬਾਵਜੂਦ ਮੈਂ ਚੰਡੀਗੜ੍ਹ ਵਿੱਚ ਕਦੇ ਟ੍ਰੈਫਿਕ ਜਾਮ ਹੁੰਦਾ ਨਹੀਂ ਦੇਖਿਆ

ਰਿਸਪਾਂਸ ਟਾਈਮ ਵਿੱਚ ਚੰਡੀਗੜ੍ਹ ਪੁਲਿਸ ਦੇਸ਼ ਵਿੱਚ ਦੂਜੇ ਸਥਾਨ ‘ਤੇ ਹੈ ਅਤੇ ਅੱਜ 141 ਨਵੇਂ ਵਾਹਨ ਮਿਲਣ ਤੋਂ ਬਾਅਦ ਮੈਨੂੰ ਵਿਸ਼ਵਾਸ ਹੈ ਕਿ ਅਗਲੇ ਸਾਲ ਉਹ ਦੇਸ਼ ਭਰ ਵਿੱਚ ਪਹਿਲੇ ਸਥਾਨ ‘ਤੇ ਹੋਵੇਗੀ

​4 ਅਗਸਤ 2024 ਤੋਂ ਹੁਣ ਤੱਕ ਦਰਜ 8,206 ਵਿੱਚੋਂ 7,590 ਮਾਮਲਿਆਂ ਵਿੱਚ ਔਨਲਾਈਨ ਚਾਰਜਸ਼ੀਟ ਦਾਖਲ ਕਰਕੇ ਚੰਡੀਗੜ੍ਹ ਪੁਲਿਸ ਨੇ ਦੇਸ਼ ਦਾ ਰਿਕਾਰਡ ਬਣਾਇਆ ਹੈ

ਚੰਡੀਗੜ੍ਹ ਪੁਲਿਸ ਤੋਂ ਅਪੀਲ ਹੈ ਕਿ ਨਸ਼ਾ-ਮੁਕਤੀ ਨੂੰ ਆਪਣਾ ਏਜੰਡਾ ਬਣਾਓ, ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਮੁਕਤ ਕਰਕੇ ਹੀ ਅਸੀਂ ਵਿਕਸਿਤ ਭਾਰਤ ਵੱਲ ਵਧਾਂਗੇ

Posted On: 01 NOV 2026 4:30PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਪੁਲਿਸ ਦੇ ਡਾਇਮੰਡ ਜੁਬਲੀ ਸਥਾਪਨਾ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਚੰਡੀਗੜ੍ਹ ਪੁਲਿਸ ਦੇ ਰਾਸ਼ਟਰਪਤੀ ਨਿਸ਼ਾਨ ਅਲੰਕਰਣ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ‘ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਚੰਡੀਗੜ੍ਹ ਪੁਲਿਸ ਨੂੰ ਮਿਲਿਆ ਪ੍ਰੈਜ਼ੀਡੈਂਟ ਕਲਰ, ਪੁਲਿਸ ਫੋਰਸ ਦੀਆਂ 6 ਦਹਾਕਿਆਂ ਦੀਆਂ ਸੇਵਾਵਾਂ, ਸਮਰਪਣ ਅਤੇ ਸੰਵੇਦਨਸ਼ੀਲਤਾ ਦਾ ਸਨਮਾਨ ਹੈ। ਫ਼ਰਜ਼ ਦੀ ਪੂਰਤੀ ਲਈ ਆਪਣੀ ਸਰਵਉੱਚ ਕੁਰਬਾਨੀ ਦੇਣਾ ਕਿਸੇ ਵੀ ਸ਼ਹੀਦ ਲਈ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਇਹ ਜਵਾਨ ਦੇ ਸੰਗਠਨ ਲਈ ਵੀ ਮਾਣ ਵਾਲੀ ਗੱਲ ਹੁੰਦੀ ਹੈ। 1966 ਤੋਂ ਲੈ ਕੇ ਅੱਜ ਤੱਕ ਚੰਡੀਗੜ੍ਹ ਪੁਲਿਸ ਨੇ ਲਗਾਤਾਰ ਇਸ ਅਦਭੁਤ ਸਥਾਨ ਦੀ ਰਾਖੀ ਲਈ ਅਣਥੱਕ ਯਤਨ ਕਰਦੇ ਹੋਏ ਇੱਕ ਸੁਨਹਿਰੀ ਅਧਿਆਏ ਲਿਖਣ ਦਾ ਕੰਮ ਕੀਤਾ ਹੈ।

​ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ 141 ਨਵੇਂ ਵਾਹਨਾਂ ਨੂੰ ਚੰਡੀਗੜ੍ਹ ਪੁਲਿਸ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਨਾਲ ਤੁਰੰਤ ਪ੍ਰਤੀਕਿਰਿਆ, ਸਘਨ  ਪੈਟਰੋਲਿੰਗ,  ਮੋਬਿਲਿਟੀ, ਤਕਨਾਲੋਜੀ ਅਤੇ ਆਧੁਨਿਕ ਪੁਲਿਸਿੰਗ ਨੂੰ ਬਹੁਤ ਬਲ ਮਿਲੇਗਾ। ਚੰਡੀਗੜ੍ਹ ਪੁਲਿਸ ਰਿਸਪਾਂਸ ਟਾਈਮ ਵਿੱਚ ਦੇਸ਼ ਵਿੱਚ ਦੂਜੇ ਸਥਾਨ ‘ਤੇ ਹੈ ਅਤੇ 141 ਨਵੇਂ ਵਾਹਨ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇਸ਼ ਭਰ ਵਿੱਚ ਪਹਿਲੇ ਸਥਾਨ ‘ਤੇ ਹੋਵੇਗੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਵੀ ਬਲ ਨੂੰ ਰਾਸ਼ਟਰਪਤੀ ਨਿਸ਼ਾਨ 15 ਸਾਲ ਤੋਂ ਵੱਧ ਦੀ ਸੇਵਾ ਅਤੇ ਜਵਾਨਾਂ ਦੇ ਅਨੁਸ਼ਾਸਨ ਅਤੇ ਜਜ਼ਬੇ ਨੂੰ ਦੇਖ ਕੇ ਦਿੱਤਾ ਜਾਂਦਾ ਹੈ। ਚੰਡੀਗੜ੍ਹ ਪੁਲਿਸ ਨੇ ਪਿਛਲੇ 60 ਵਰ੍ਹਿਆ ਵਿੱਚ ਉੱਤਰੀ ਖੇਤਰ ਦੇ ਦਿਲ ਦੇ ਰੂਪ ਵਿੱਚ ਪੂਰੇ ਭਾਰਤ ਨੂੰ ਸੁਰੱਖਿਅਤ ਕਰਨ ਦਾ ਸਫਲ ਯਤਨ ਕੀਤਾ ਹੈ। ਸ਼ਿਵਾਲਿਕ ਪਹਾੜੀਆਂ ਦੀ ਤਲੀ ਵਿੱਚ ਵਸੇ ਚੰਡੀਗੜ੍ਹ ਨੂੰ ਭਾਰਤ ਦਾ ਸਭ ਤੋਂ  ਯੋਜਨਾਬੱਧ ਸ਼ਹਿਰ ਮੰਨਿਆ ਜਾਂਦਾ ਹੈ, ਪਰ ਜਦੋਂ ਦੇਸ਼ ਵਿੱਚ ਅੱਤਵਾਦ ਦਾ ਦੌਰ ਆਇਆ ਤਾਂ ਚੰਡੀਗੜ੍ਹ ਵੀ ਉਸ ਤੋਂ ਅਣਛੂਹਿਆ ਨਹੀਂ ਰਿਹਾ। ਉਸ ਜ਼ਮਾਨੇ ਵਿੱਚ ਚੰਡੀਗੜ੍ਹ ਪੁਲਿਸ ਨੇ ਬਹਾਦਰੀ ਦੀ ਚਰਮ ਸੀਮਾ, ਸਾਹਸ ਦਾ ਅਹਿਸਾਸ ਕਰਵਾਇਆ ਅਤੇ ਸ਼ੌਰਯ, ਸੇਵਾ ਅਤੇ ਸੁਸ਼ਾਸਨ ਨਾਲ ਨਾ ਸਿਰਫ਼ ਚੰਡੀਗੜ੍ਹ ਸਗੋਂ ਇਸ ਪੂਰੇ ਖੇਤਰ ਨੂੰ ਅੱਤਵਾਦ ਤੋਂ ਬਚਾਉਣ ਦਾ ਕੰਮ ਕੀਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1 ਨਵੰਬਰ 1966 ਨੂੰ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਂਦੇ ਹੋਏ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ। ਚੰਡੀਗੜ੍ਹ ਪੁਲਿਸ ਨੇ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਨਾਲ ਤਾਲਮੇਲ ਬਣਾਉਂਦੇ ਹੋਏ ‘ਟ੍ਰਾਈ ਸਿਟੀ’ (Tri Cities) ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਹੈ। 6 ਹਜ਼ਾਰ ਤੋਂ ਵੱਧ ਗਿਣਤੀ ਵਾਲੇ ਪੁਲਿਸ ਬਲ ਵਿੱਚ ਕ੍ਰਾਈਮ ਵਿੰਗ, ਆਪ੍ਰੇਸ਼ਨ ਸੈੱਲ, ਸੁਰੱਖਿਆ ਵਿੰਗ, ਟ੍ਰੈਫਿਕ ਪੁਲਿਸ ਅਤੇ ਪੀਸੀਆਰ ਪੁਲਿਸ ਨੇ ਬਹੁਤ ਚੰਗੇ ਤਰੀਕੇ ਨਾਲ ਡਿਊਟੀ ਨਿਭਾਉਂਦੇ ਹੋਏ  ਦੇਸ਼ ਭਰ ਵਿੱਚ ਮਾਪਦੰਡ ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਤਾਰੀਖ਼ ਪੇ ਤਾਰੀਖ਼’ ਲਈ ਬਦਨਾਮ ਨਿਆਂ ਪ੍ਰਣਾਲੀ ਨੂੰ ਬਦਲਦੇ ਹੋਏ ਚੰਡੀਗੜ੍ਹ ਨੇ 85% ਦੋਸ਼-ਸਿੱਧੀ ਦਰ (conviction rate) ਅਤੇ ਮਹਿਜ਼ 140 ਦਿਨਾਂ ਦੀ ਔਸਤ ਹਾਸਲ ਕੀਤੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੁਲਿਸਿੰਗ ਇੱਕ ਅਜਿਹਾ ਵਿਸ਼ਾ ਹੈ ਜੋ ਸਾਡੇ ਦੇਸ਼ ਵਿੱਚ ਅੱਤਵਾਦ, ਡਰੱਗਜ਼, ਸਾਇਬਰ ਕ੍ਰਾਈਮ ਅਤੇ ਲੌ ਐਂਡ ਆਰਡਰ ਦੇ ਪਿੱਛੇ ਛੁਪ ਗਿਆ ਹੈ। ਪੁਲਿਸ ਦਾ ਫ਼ਰਜ਼ ਨਾਗਰਿਕਾਂ ਦੀ ਸੇਵਾ ਨੂੰ ਅਸਾਨ ਬਣਾਉਣਾ ਵੀ ਹੈ। ਚੰਡੀਗੜ੍ਹ ਪੁਲਿਸ ਨੇ ਬੀਟ ਪੁਲਿਸਿੰਗ ਐਪ ਅਤੇ ਇਸ ਮਾਡਲ ਦੇ ਜ਼ਰੀਏ ਨਾਗਰਿਕਾਂ ਨੂੰ ਪੁਲਿਸ ਸਟੇਸ਼ਨ ਤੱਕ ਨਾ ਜਾਣਾ ਪਵੇ, ਇਸ ਤਰ੍ਹਾਂ ਦੀ ਅਦਭੁਤ ਵਿਵਸਥਾ ਨੂੰ ਜ਼ਮੀਨੀ ‘ਤੇ ਸਫ਼ਲਤਾਪੂਰਵਕ ਉਤਾਰਿਆ ਹੈ। ਚੰਡੀਗੜ੍ਹ ਵਿੱਚ ਦੇਸ਼ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਵੱਧ ਵਾਹਨ ਹਨ, ਪਰ ਫਿਰ ਵੀ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਨਹੀਂ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦਾ Quick Response Time (QRT) 10 ਮਿੰਟ ਅਤੇ ਪੁਲਿਸ ਦੇ ਪਹੁੰਚਣ ਦਾ ਸਮਾਂ 4 ਮਿੰਟ ਹੈ। 2015 ਤੋਂ ਬਾਅਦ ਸਭ ਤੋਂ ਪਹਿਲਾਂ ਬੀਟ ਪੁਲਿਸਿੰਗ ਦੀ ਸ਼ੁਰੂਆਤ ਚੰਡੀਗੜ੍ਹ ਨੇ ਕੀਤੀ ਸੀ। ਨਵੀਆਂ ਨਯਾਯ ਸੰਹਿਤਾਵਾਂ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਚੰਡੀਗੜ੍ਹ ਵਿੱਚ ਕੀਤੀ ਸੀ ਅਤੇ ਅੰਗਰੇਜ਼ਾਂ ਦੇ ਬਣਾਏ ਤਿੰਨ ਦੰਡ-ਅਧਾਰਿਤ ਕਾਨੂੰਨਾਂ ਨੂੰ ਤਿਲਾਂਜਲੀ ਦੇ ਕੇ ਦੇਸ਼ ਅੱਗੇ ਵਧਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਜਦੋਂ ਅਸੀਂ ਨਸ਼ਾ-ਮੁਕਤ ਭਾਰਤ ਬਣਾਉਣ ਦਾ ਸੰਕਲਪ ਲਿਆ ਹੈ, ਤਾਂ ਸਭ ਤੋਂ ਪਹਿਲਾਂ ਦੇਸ਼ ਵਿੱਚ ਚੰਡੀਗੜ੍ਹ ਨਸ਼ਾ-ਮੁਕਤ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਆਂ ਨਯਾਯ ਸੰਹਿਤਾਵਾਂ ਆਉਣ ਤੋਂ ਬਾਅਦ NDPS ਮਾਮਲਿਆਂ ਵਿੱਚ ਦੋਸ਼-ਸਿੱਧੀ ਨੂੰ ਵਧਾ ਕੇ ਚੰਡੀਗੜ੍ਹ ਪੁਲਿਸ ਨੇ 93 ਪ੍ਰਤੀਸ਼ਤ ਦੋਸ਼ੀਆਂ ਨੂੰ ਦੋਸ਼-ਸਿੱਧ ਕਰਕੇ ਜੇਲ੍ਹ ਭੇਜਿਆ ਹੈ। ਨਸ਼ੇ ਅਤੇ ਗੈਂਗਸਟਰਾਂ ਖ਼ਿਲਾਫ਼ ਇਹ ਮੁਹਿੰਮ ਚੰਡੀਗੜ੍ਹ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਹੈ। 4 ਅਗਸਤ, 2024 ਤੋਂ ਅੱਜ ਤੱਕ ਚੰਡੀਗੜ੍ਹ ਵਿੱਚ 8,206 FIR ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 7,590 ਮਾਮਲਿਆਂ ਵਿੱਚ ਚਾਰਜਸ਼ੀਟ ਔਨਲਾਈਨ ਦੇਣ ਦਾ ਕੰਮ ਚੰਡੀਗੜ੍ਹ ਪੁਲਿਸ ਨੇ ਕੀਤਾ ਹੈ।

ਦੋਸ਼-ਸਿੱਧੀ ਦੀ ਦਰ ਵਧਾ ਕੇ 85 ਪ੍ਰਤੀਸ਼ਤ ਮਾਮਲਿਆਂ ਵਿੱਚ ਸਜ਼ਾ ਕਰਵਾਉਣ ਦਾ ਕੰਮ ਚੰਡੀਗੜ੍ਹ ਪੁਲਿਸ ਨੇ ਕੀਤਾ ਹੈ। ਇਹ ਦੇਸ਼ ਦੇ ਸਾਰੇ ਪੁਲਿਸ ਬਲਾਂ ਲਈ ਇੱਕ ਮਿਸਾਲ ਹੈ ਕਿ ਜੇਕਰ ਅਸੀਂ ਨਵੀਆਂ ਨਯਾਯ ਸੰਹਿਤਾਵਾਂ ‘ਤੇ ਸੁਚੱਜੇ ਢੰਗ ਨਾਲ ਅਮਲ ਕਰੀਏ ਤਾਂ 85 ਪ੍ਰਤੀਸ਼ਤ ਗੁਨਾਹਗਾਰਾਂ ਨੂੰ ਸਜ਼ਾ ਕਰਵਾ ਸਕਦੇ ਹਾਂ। ਸਾਡੀਆਂ ਪੁਲਿਸ ਸੇਵਾਵਾਂ ਪੁਰਾਣੇ ਕਾਨੂੰਨਾਂ ਕਰਕੇ ਬਦਨਾਮ ਸਨ ਅਤੇ ਪੀੜ੍ਹੀਆਂ ਤੱਕ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਸੀ। ਅੱਜ 85 ਪ੍ਰਤੀਸ਼ਤ ਦੋਸ਼-ਸਿੱਧੀ ਦਰ ਹਾਸਲ ਕਰਕੇ ਚੰਡੀਗੜ੍ਹ ਨੇ ਸਿਰਫ 140 ਦਿਨਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਦੀ ਔਸਤ ਪ੍ਰਾਪਤ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ 2,152 ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਸੀਸੀਟੀਵੀ (CCTV) ਕੈਮਰੇ ਚੰਡੀਗੜ੍ਹ ਨੂੰ ਦੇਣ ਦਾ ਕੰਮ ਕੀਤਾ ਹੈ। ਭਾਰਤੀ ਪੁਲਿਸ ਡਿਊਟੀ ਮੀਟ ਵਿੱਚ ਚੰਡੀਗੜ੍ਹ ਪੁਲਿਸ ਨੇ 35 ਗੋਲਡ, 38 ਸਿਲਵਰ ਅਤੇ 72 ਕਾਂਸੀ ਦੇ ਮੈਡਲਾਂ ਸਮੇਤ ਕੁੱਲ 145 ਮੈਡਲ ਜਿੱਤੇ ਹਨ। ਪੁਲਿਸ ਬਲ ਦੇ ਜਵਾਨਾਂ ਦੀ ਭਲਾਈ ਲਈ ਵੀ ਚੰਡੀਗੜ੍ਹ ਪੁਲਿਸ ਸਭ ਤੋਂ ਅੱਗੇ ਵਧ ਕੇ ਕੰਮ ਕਰ ਰਹੀ ਹੈ। 130 ਵਿਧਵਾ ਪੁਲਿਸ ਪਰਿਵਾਰਾਂ ਨੂੰ ਪ੍ਰਤੀ ਮਹੀਨਾ 8 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ। ਲਗਭਗ 2.25 ਕਰੋੜ ਰੁਪਏ ਦੀ ਵਿਦਿਅਕ ਅਤੇ ਸਪੋਰਟ ਸਕੌਲਰਸ਼ਿਪ ਦਿੱਤੀ ਜਾਂਦੀ ਹੈ। 2026 ਵਿੱਚ 154 ਨਵੀਂ ਗੱਡੀਆਂ ਬਲ ਵਿੱਚ ਸ਼ਾਮਲ ਹੋਈਆਂ ਹਨ ਅਤੇ ਰਿਹਾਇਸ਼ੀ ਸੰਤੁਸ਼ਟੀ ਦੀ ਦਰ 48 ਪ੍ਰਤੀਸ਼ਤ ਹੈ।

 

****************

 

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2331276) ਵਿਜ਼ੀਟਰ ਕਾਊਂਟਰ : 10