Posted On:
30 OCT 2026 6:47PM by PIB Chandigarh
ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ, ਏਵੀਐੱਸਐੱਮ, ਵੀਐੱਮ ਨੂੰ 1 ਨਵੰਬਰ, 2026 ਤੋਂ ਏਅਰ ਸਟਾਫ ਦੇ ਉਪ ਮੁਖੀ (ਵੀਸੀਏਐੱਸ) ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਪੂਰਬੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾ ਨਿਭਾ ਰਹੇ ਹਨ।
ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ ਅਤੇ 11 ਜੂਨ, 1988 ਨੂੰ ਭਾਰਤੀ ਹਵਾਈ ਸੈਨਾ (IAF) ਦੇ ਲੜਾਕੂ ਖੇਤਰ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। ਉਨ੍ਹਾਂ ਨੂੰ ਸਾਰੇ ਕਿਸਮਾਂ ਦੀਆਂ MiG-21, MiG-23, MiG-27, Jaguar ਅਤੇ Sukhoi-30 MKI ਦੇ ਉਡਾਉਣ ਦਾ ਤਜਰਬਾ ਹੈ। ਲਗਭਗ ਚਾਰ ਦਹਾਕਿਆਂ ਦੀ ਆਪਣੀ ਲੰਬੀ ਸੇਵਾ ਦੌਰਾਨ, ਉਨ੍ਹਾਂ ਨੇ ਵੱਖ-ਵੱਖ ਕਮਾਂਡ ਅਤੇ ਸਟਾਫ ਅਸਾਈਨਮੈਂਟਾਂ ਸੰਭਾਲੀਆਂ ਹਨ। ਏਅਰ ਮਾਰਸ਼ਲ ਨੇ ਇੱਕ ਫਰੰਟਲਾਈਨ ਫਾਈਟਰ ਸਕੁਐਡਰਨ ਅਤੇ ਟੈਕਟਿਕਸ ਐਂਡ ਏਅਰ ਕੰਬੈਟ ਡਿਵੈਲਪਮੈਂਟ ਐਸਟੈਬਲਿਸ਼ਮੈਂਟ (TACDE) ਦੀ ਕਮਾਂਡ ਕੀਤੀ ਹੈ। ਉਨ੍ਹਾਂ ਨੇ ਏਅਰ ਫੋਰਸ ਸਟੇਸ਼ਨ ਬਰੇਲੀ ਦੇ ਏਅਰ ਅਫਸਰ ਕਮਾਂਡਿੰਗ ਵਜੋਂ ਵੀ ਸੇਵਾ ਨਿਭਾਈ ਹੈ। ਉਨ੍ਹਾਂ ਨੇ ਯੂਕੇ ਵਿੱਚ ਐਡਵਾਂਸਡ ਕਮਾਂਡ ਐਂਡ ਸਟਾਫ ਕੋਰਸ ਅਤੇ ਬੰਗਲਾਦੇਸ਼ ਵਿੱਚ ਨੈਸ਼ਨਲ ਡਿਫੈਂਸ ਕਾਲਜ ਵਿੱਚ ਸਿਖਲਾਈ ਲਈ ਹੈ। ਇੰਦਰਪਾਲ ਸਿੰਘ ਵਾਲੀਆ ਨੇ ਭਾਰਤੀ ਹਵਾਈ ਸੈਨਾ ਦੇ ਡਾਇਰੈਕਟੋਰੇਟ ਆਫ਼ ਏਅਰ ਸਟਾਫ ਇੰਸਪੈਕਸ਼ਨ (DASI) ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਭਾਰਤੀ ਦੂਤਾਵਾਸਾਂ ਵਿੱਚ ਰੱਖਿਆ ਅਟੈਚੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਪੂਰਬੀ ਹਵਾਈ ਕਮਾਂਡ ਵਿੱਚ ਸੀਨੀਅਰ ਏਅਰ ਪਰਸੋਨਲ ਅਫਸਰ ਦਾ ਅਹੁਦਾ ਵੀ ਸੰਭਾਲਿਆ ਹੈ।
ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਪੜ੍ਹਨ ਦਾ ਵਿਸ਼ੇਸ਼ ਸੌਕ ਹੈ ਅਤੇ ਉਨ੍ਹਾਂ ਕੋਲ ਰੱਖਿਆ ਅਤੇ ਰਣਨੀਤਕ ਅਧਿਐਨ ਵਿੱਚ ਤਿੰਨ ਪੋਸਟ ਗ੍ਰੈਜੂਏਟ ਡਿਗਰੀਆਂ ਹਨ। ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ, ਉਨ੍ਹਾਂ ਨੂੰ 2008 ਵਿੱਚ ਵਾਯੂ ਸੈਨਾ ਮੈਡਲ (VM) ਅਤੇ 2018 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM) ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਦੀ ਥਾਂ ਲੈਣਗੇ, ਜੋ 31 ਅਕਤੂਬਰ, 2026 ਨੂੰ 29ਵੇਂ ਹਵਾਈ ਸੈਨਾ ਮੁਖੀ ਦਾ ਅਹੁਦਾ ਸੰਭਾਲਣਗੇ।
_20261030185451_0f93ca.jpeg)
***********
ਜੇਐੱਸ/ਵੀਕੇ/ਐੱਸਐੱਮ /ਏਕੇ