Posted On:
29 OCT 2026 1:24PM by PIB Chandigarh
ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ 30 ਅਕਤੂਬਰ, 2026 ਨੂੰ ਨਵੀਂ ਦਿੱਲੀ ਦੇ ਮਾਨੇਕਸ਼ੌਅ ਸੈਂਟਰ ਵਿਖੇ ਸੈਂਟਰ ਫਾਰ ਜੁਆਇੰਟ ਵਾਰਫੇਅਰ ਸਟੱਡੀਜ਼ (ਸੀਈਐੱਨਜੇਓਡਬਲਿਊਐੱਸ) ਦੇ ਸਹਿਯੋਗ ਨਾਲ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ਵ-2026 (ਵੀਆਈਐੱਸਵੀ-2026: ਵਿਜ਼ਨ, ਇਨੋਵੇਸ਼ਨ, ਸਿਨਰਜੀ, ਵੈਲਿਊਜ਼) ਦਾ ਉਦਘਾਟਨ ਕਰਨਗੇ।
“ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ, ਗਲੋਬਲ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ” ਵਿਸ਼ੇ ‘ਤੇ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਦੀ ਸਵਦੇਸ਼ੀ ਰੱਖਿਆ ਤਕਨਾਲੋਜੀ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਮਿੱਤਰ ਭਾਗੀਦਾਰ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰੋਗਰਾਮ ਰੱਖਿਆ ਖੋਜ, ਵਿਕਾਸ ਅਤੇ ਉਤਪਾਦਨ ਵਿੱਚ ਭਾਰਤ ਦੀ ਤਰੱਕੀ ਦੇ ਨਾਲ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਜਾਣੂ ਕਰਵਾਉਣ ਤੇ ਤਕਨਾਲੋਜੀ ਅਧਾਰਿਤ ਸਹਿਯੋਗ ਅਤੇ ਰਣਨੀਤਕ ਸਾਂਝੇਦਾਰੀ ਦੇ ਰਾਹ ਲੱਭਣ ਲਈ ਰੱਖਿਆ ਪ੍ਰਤਿਸ਼ਠਾਨ, ਉਦਯੋਗ, ਸਿੱਖਿਆ ਅਤੇ ਰਾਜਨੀਤਕ ਭਾਈਚਾਰੇ ਦੇ ਪ੍ਰਤੀਨਿਧੀਆਂ ਨੂੰ ਇਕੱਠੇ ਲਿਆਵੇਗਾ।
ਇਹ ਵਿਚਾਰ-ਵਟਾਂਦਰਾ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਤਕਨੀਕੀ ਨਵੀਨਤਾ, ਰੱਖਿਆ ਉਤਪਾਦਨ ਅਤੇ ਰੱਖਿਆ ਕੂਟਨੀਤੀ ਰਾਹੀਂ ਅੰਤਰਰਾਸ਼ਟਰੀ ਸਾਂਝੇਦਾਰੀ ਦਾ ਵਿਸਥਾਰ ਕਰਨ ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਨੂੰ ਉਜਾਗਰ ਕਰੇਗਾ। ਤਕਨੀਕੀ ਸੈਸ਼ਨਾਂ ਵਿੱਚ ਏਅਰੋਨੌਟਿਕਲ ਪ੍ਰਣਾਲੀਆਂ, ਭੂਮੀ ਅਤੇ ਜਲ ਸੈਨਾ ਪ੍ਰਣਾਲੀਆਂ, ਸੈਂਸਿੰਗ ਅਤੇ ਸੰਚਾਰ, ਮਿਜ਼ਾਈਲ ਪ੍ਰਣਾਲੀ, ਸੂਖਮ ਇਲੈਕਟ੍ਰੌਨਿਕਸ, ਕੰਪਿਊਟੇਸ਼ਨਲ ਸਮਾਧਾਨ ਅਤੇ ਸੈਨਿਕ ਸਹਾਇਤਾ ਪ੍ਰਣਾਲੀਆਂ ਵਿੱਚ ਡੀਆਰਡੀਓ ਦੀਆਂ ਸਮਰੱਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇੱਕ ਪੈਨਲ ਚਰਚਾ ਵਿੱਚ ਭਾਰਤ ਅਤੇ ਮਿੱਤਰ ਭਾਗੀਦਾਰ ਦੇਸ਼ਾਂ ਦਰਮਿਆਨ ਸੰਯੁਕਤ ਸਹਿਯੋਗ, ਸਮਰੱਥਾ ਵਿਕਾਸ ਅਤੇ ਆਪਸੀ ਤੌਰ ‘ਤੇ ਲਾਭਦਾਇਕ ਸਾਂਝੇਦਾਰੀ ਦੇ ਮੌਕਿਆਂ ਦਾ ਪਤਾ ਲਗਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।
ਵੀਆਈਐੱਸਵੀ -2026 ਰਾਹੀਂ, ਡੀਆਰਡੀਓ ਤਕਨੀਕੀ ਆਤਮ-ਨਿਰਭਰਤਾ ਨੂੰ ਅੱਗੇ ਵਧਾਉਣ ਅਤੇ ਨਵੀਨਤਾ, ਸੰਵਾਦ ਅਤੇ ਸਹਿਯੋਗ ਰਾਹੀਂ ਅੰਤਰਰਾਸ਼ਟਰੀ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਯਤਨ ਵਿੱਚ ਹੈ।
****
ਵੀਕੇ/ਐੱਸਆਰ/ਪੀਕੇ/ਏਕੇ