ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 6.0 ਦੇ ਤਹਿਤ 309 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, 220 ਸਵੱਛਤਾ ਅਭਿਆਨ ਚਲਾਏ


ਮੰਤਰਾਲੇ ਨੇ ਆਫਿਸ ਪਰਿਸਰ ਵਿੱਚ 1,030 ਵਰਗ ਫੁੱਟ ਸਥਾਨ ਖਾਲੀ ਕੀਤਾ, 1,526 ਫਾਈਲਾਂ ਨੂੰ ਹਟਾਇਆ, ਸਕ੍ਰੈਪ ਨਿਪਟਾਰੇ ਰਾਹੀਂ 1.89 ਲੱਖ ਰੁਪਏ ਅਰਜਿਤ

Posted On: 27 OCT 2026 5:00PM by PIB Chandigarh

ਆਯੁਸ਼ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 6.0 ਦੇ ਤਹਿਤ 2 ਅਕਤੂਬਰ ਤੋਂ 27 ਅਕਤੂਬਰ, 2026 ਦਰਮਿਆਨ 309 ਜਨਤਕ ਸ਼ਿਕਾਇਤਾਂ ਅਤੇ 50 ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕਰਦੇ ਹੋਏ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਅਭਿਆਨ ਦੇ ਹਿੱਸੇ ਵਜੋਂ, ਮੰਤਰਾਲੇ ਨੇ 220 ਸਵੱਛਤਾ ਅਭਿਆਨ ਵੀ ਚਲਾਏ ਹਨ, ਜਿਸ ਵਿੱਚ ਕਾਰਜ ਸਥਾਨ ਦੀ ਸਫਾਈ ਵਿੱਚ ਸੁਧਾਰ, ਕੁਸ਼ਲ ਰਿਕਾਰਡ ਪ੍ਰਬੰਧਨ ਅਤੇ ਆਫਿਸ ਪਰਿਸਰ ਵਿੱਚ ਸਥਾਨ ਦੇ ਬਿਹਤਰ ਅਤੇ ਉਚਿਤ ਉਪਯੋਗ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

ਅਭਿਆਨ ਮਿਆਦ ਦੌਰਾਨ, ਮੰਤਰਾਲੇ ਨੇ 1,525 ਫਾਈਲਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹਟਾ ਦਿੱਤਾ, ਸਕ੍ਰੈਪ ਅਤੇ ਅਪ੍ਰਚਲਿਤ ਰਿਕਾਰਡਾਂ ਦੇ ਨਿਪਟਾਰੇ ਰਾਹੀਂ ਆਫਿਸ ਪਰਿਸਰ ਵਿੱਚ ਲਗਭਗ 1,030 ਵਰਗ ਫੁੱਟ ਸਥਾਨ ਖਾਲੀ ਕਰ ਦਿੱਤਾ। ਮੰਤਰਾਲੇ ਨੇ ਸਕ੍ਰੈਪ ਨਿਪਟਾਰੇ ਰਾਹੀਂ 1,89,298 ਰੁਪਏ ਦਾ ਰੈਵੇਨਿਊ ਵੀ ਅਰਜਿਤ ਕੀਤਾ, ਜੋ ਬਿਹਤਰ ਸਰੋਤ ਪ੍ਰਬੰਧਨ ਅਤੇ ਬਿਹਤਰ ਪ੍ਰਸ਼ਾਸਨਿਕ ਕੁਸ਼ਲਤਾ ਦੀ ਦਿਸ਼ਾ ਵਿੱਚ ਉਸ ਦੇ ਯਤਨਾਂ ਨੂੰ ਦਰਸਾਉਂਦਾ ਹੈ।

ਇਹ ਗਤੀਵਿਧੀਆਂ 17 ਸਤੰਬਰ ਤੋਂ 2 ਅਕਤੂਬਰ, 2026 ਤੱਕ ਮਨਾਏ ਜਾਣ ਵਾਲੇ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2026 ਅਭਿਆਨ ਵਿੱਚ ਮੰਤਰਾਲੇ ਦੀ ਭਾਗੀਦਾਰੀ ‘ਤੇ ਅਧਾਰਿਤ ਹਨ। ਅਭਿਆਨ ਦੌਰਾਨ, 32 ਸਵੱਛਤਾ ਟੀਚਾ ਇਕਾਈਆਂ (ਸੀਟੀਯੂ) ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 20 ਨੂੰ ਮੰਤਰਾਲੇ ਦੇ ਅਧਿਕਾਰੀ, ਹਿੱਸਾ ਲੈਣ ਵਾਲੇ ਸੰਗਠਨਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਦੇ ਹੋਏ ਸਵੱਛਤਾ ਅਤੇ ਜਨ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਬਦਲ ਦਿੱਤਾ ਗਿਆ।

ਐੱਸਐੱਚਐੱਸ ਅਭਿਆਨ ਵਿੱਚ ਜਨਤਕ ਭਾਗੀਦਾਰੀ ਅਤੇ ਸਵੱਛਤਾ ਕਰਮਚਾਰੀਆਂ ਦੀ ਭਲਾਈ ‘ਤੇ ਵੀ ਜ਼ੋਰ ਦਿੱਤਾ ਗਿਆ। ਰਿਪੋਰਟ ਕੀਤੀ ਗਈ ਪ੍ਰਗਤੀ ਦੇ ਅਨੁਸਾਰ, 131 ਸਵੱਛਤਾ ਕਰਮਚਾਰੀਆਂ ਨੇ ਅਭਿਆਨ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਦਕਿ 88 ਨੂੰ ਉਨ੍ਹਾਂ ਦੇ ਯੋਗਦਾਨ ਲਈ ਮਾਨਤਾ ਦਿੱਤੀ ਗਈ। ਸਵੱਛਤਾ ਸਬੰਧੀ ਮੁਕਾਬਲੇ ਅਤੇ ਵਾਤਾਵਰਣਿਕ ਪਹਿਲਕਦਮੀਆਂ ਨੂੰ ਸ਼ਾਮਲ ਕਰਦੇ ਹੋਏ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਗਏ। ਸਵੱਛ ਭਾਰਤ ਦਿਵਸ ‘ਤੇ ਸਮਾਪਨ ਗਤੀਵਿਧੀਆਂ ਦੇ ਹਿੱਸੇ ਵਜੋਂ, 31 ਰੁੱਖ ਲਗਾਏ ਗਏ, ਜੋ ਵਾਤਾਵਰਣਿਕ ਸਥਿਰਤਾ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ।

ਆਯੁਸ਼ ਮੰਤਰਾਲਾ ਲੰਬਿਤ ਸ਼ਿਕਾਇਤਾਂ ਅਤੇ ਅਪੀਲਾਂ ਦੇ ਸਮੇਂ ਸਿਰ ਨਿਪਟਾਰੇ, ਯੋਜਨਾਬੱਧ ਰਿਕਾਰਡ ਪ੍ਰਬੰਧਨ, ਸਵੱਛਤਾ ਅਤੇ ਸਰਕਾਰੀ ਸਰੋਤਾਂ ਦੇ ਪ੍ਰਭਾਵਸ਼ਾਲੀ ਉਪਯੋਗ ‘ਤੇ ਧਿਆਨ ਦੇਣ ਦੇ ਨਾਲ ਵਿਸ਼ੇਸ਼ ਅਭਿਆਨ 6.0 ਨੂੰ ਨਿਰੰਤਰ ਲਾਗੂ ਕਰ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਰਾਹੀਂ, ਮੰਤਰਾਲੇ ਦਾ ਟੀਚਾ ਪ੍ਰਸ਼ਾਸਨਿਕ ਕੁਸ਼ਲਤਾ ਨੂੰ ਮਜ਼ਬੂਤ ਕਰਨਾ ਅਤੇ ਸਵੱਛ, ਵਧੇਰੇ ਸੰਗਠਿਤ ਅਤੇ ਨਾਗਰਿਕ-ਕੇਂਦ੍ਰਿਤ ਕਾਰਜ ਦੇ ਵਾਤਾਵਰਣ ਨੂੰ ਹੁਲਾਰਾ ਦੇਣਾ ਹੈ।

***********

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2329453) ਵਿਜ਼ੀਟਰ ਕਾਊਂਟਰ : 27