ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਾਲ ਲੀਕਟਨਸਟਾਈਨ ਦੇ ਹੈਰੀਡਿਟਰੀ ਪ੍ਰਿੰਸ ਐਲੋਇਸ ਨੇ ਮੁਲਾਕਾਤ ਕੀਤੀ

Posted On: 27 OCT 2026 11:07PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਅੱਜ ਲੀਕਟਨਸਟਾਈਨ ਦੇ ਹੈਰੀਡਿਟਰੀ ਪ੍ਰਿੰਸ ਮਹਾਮਹਿਮ ਐਲੋਇਸ ਨੇ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਅਤੇ ਲੀਕਟਨਸਟਾਈਨ ਦਰਮਿਆਨ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਲਈ ਵਿਆਪਕ ਵਿਸ਼ਿਆਂ ’ਤੇ ਚਰਚਾ ਕੀਤੀ ਗਈ।

ਦੋਵਾਂ ਆਗੂਆਂ ਨੇ ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਤਹਿਤ ਹੋਈ ਵਿਕਾਸ ਦੀ ਸਮੀਖਿਆ ਕੀਤੀ, ਜਿਸ ਨੂੰ ਇੱਕ ਵਰ੍ਹਾ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਵੇਸ਼ ਦੇ ਪ੍ਰਵਾਹ ਨੂੰ ਹੁਲਾਰਾ ਦੇਣ ਅਤੇ ਆਰਥਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਮੌਕਿਆਂ ’ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:

“ਲੀਕਟਨਸਟਾਈਨ ਦੇ ਹੈਰੀਡਿਟਰੀ ਪ੍ਰਿੰਸ ਮਹਾਮਹਿਮ ਐਲੋਇਸ ਨਾਲ ਬਹੁਤ ਹੀ ਸਾਰਥਕ ਮੀਟਿੰਗ ਹੋਈ।

ਸਾਡੀ ਚਰਚਾ ਕਾਫੀ ਵਿਆਪਕ ਰਹੀ, ਜਿਸ ਵਿੱਚ ਕਈ ਖੇਤਰਾਂ ਵਿੱਚ ਭਾਰਤ ਅਤੇ ਲੀਕਟਨਸਟਾਈਨ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਗਿਆ।

ਅਸੀਂ ਇਤਿਹਾਸਕ ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਦਾ ਇੱਕ ਵਰ੍ਹਾ ਪੂਰਾ ਹੋਣ ’ਤੇ ਇਸ ਦੇ ਤਹਿਤ ਹੋਏ ਵਿਕਾਸ ਦੀ ਸਮੀਖਿਆ ਕੀਤੀ ਅਤੇ ਵਧੇਰੇ ਨਿਵੇਸ਼ ਅਤੇ ਆਪਸੀ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ’ਤੇ ਚਰਚਾ ਕੀਤੀ।”

**********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2329333) ਵਿਜ਼ੀਟਰ ਕਾਊਂਟਰ : 10