Posted On:
22 OCT 2026 4:47PM by PIB Chandigarh
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਨੇ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ- ਐੱਨ.ਸੀ.ਆਰ. (ਰਾਸ਼ਟਰੀ ਰਾਜਧਾਨੀ ਖੇਤਰ) ਵਿੱਚ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ’ਤੇ ਹਵਾ ਪ੍ਰਦੂਸ਼ਣ ਰੋਕਥਾਮ ਨੂੰ ਮਜ਼ਬੂਤ ਕਰਨ ਲਈ ਧੂੜ ਕੰਟਰੋਲ ਉਪਾਵਾਂ ਲਈ ਲਗਭਗ 60 ਪਾਣੀ ਦੇ ਛਿੜਕਾਅ ਕਰਨ ਵਾਲੇ (ਵਾਟਰ ਸਪ੍ਰਿੰਕਲਰ) ਅਤੇ ਟੈਂਕਰ, 14 ਐਂਟੀ- ਸਮੌਗ ਗੱਨ (ਪ੍ਰਦੂਸ਼ਣ ਰੋਕਥਾਮ ਉਪਕਰਨ, ਜਿਨ੍ਹਾਂ ਦੀ ਵਰਤੋਂ ਹਵਾ ਵਿੱਚ ਮੌਜੂਦ ਧੂੜ ਅਤੇ ਨੁਕਸਾਨਦੇਹ ਕਣਾਂ ਨੂੰ ਹੇਠਾਂ ਬਿਠਾਉਣ ਅਤੇ ਹਵਾ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ) 23 ਮਕੈਨੀਕਲ ਸੜਕ ਸਫਾਈ ਮਸ਼ੀਨਾਂ, ਦੋ ਟਰੈਕਟਰ-ਮਾਊਂਟਡ ਝਾੜੂ (ਬਰੂਮਰ) ਅਤੇ 900 ਤੋਂ ਵੱਧ ਮਜ਼ਦੂਰ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ, ਦਿੱਲੀ-ਐੱਨ.ਸੀ.ਆਰ. ਦੇ ਅੰਦਰ 157 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗਾਂ 'ਤੇ 13 ਮਕੈਨੀਕਲ ਸੜਕ ਸਫਾਈ ਮਸ਼ੀਨਾਂ (ਧੂੜ, ਮਿੱਟੀ, ਰੋੜੇ ਅਤੇ ਕੂੜਾ ਸਾਫ਼ ਕਰਨ ਲਈ ਵਰਤੇ ਜਾਂਦੇ ਆਧੁਨਿਕ ਮਕੈਨੀਕਲ ਵਾਹਨ ਉਪਕਰਨ) ਚਲਾਈਆਂ ਜਾ ਰਹੀਆਂ ਹਨ।
ਐੱਨ.ਐੱਚ.ਏ.ਆਈ.ਦੇ ਤਕਨੀਕੀ ਮੈਂਬਰ ਸ਼੍ਰੀ ਆਲੋਕ ਦੀਪਾਂਕਰ ਨੇ ਪ੍ਰਦੂਸ਼ਣ ਕੰਟਰੋਲ ਉਪਾਵਾਂ ਦੀ ਸਮੀਖਿਆ ਕੀਤੀ ਅਤੇ ਫੀਲਡ ਟੀਮਾਂ ਨੂੰ ਉਪਕਰਨਾਂ, ਮਜ਼ਦੂਰਾਂ ਅਤੇ ਪਾਣੀ ਦੇ ਛਿੜਕਾਅ ਦੀ ਪੂਰੀ ਤਾਇਨਾਤੀ, ਧੂੰਆਂ ਵਿਰੋਧੀ ਬੰਦੂਕਾਂ ਦਾ ਨਿਯਮਤ ਸੰਚਾਲਨ ਅਤੇ ਰੋਜ਼ਾਨਾ ਮਕੈਨੀਕਲ ਸਫਾਈ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦਿੱਲੀ- ਐੱਨ.ਸੀ.ਆਰ. ਵਿੱਚ ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਸਥਾਪਿਤ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ’ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਨਿਰਮਾਣ ਸਮੱਗਰੀ ਨੂੰ ਢਕਣਾ, ਧੂੜ-ਮੁਕਤ ਸੜਕੀ ਸਤ੍ਹਾ ਦਾ ਰੱਖ-ਰਖਾਅ ਅਤੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਦੇ ਅਨੁਸਾਰ ਸਖ਼ਤ ਉਪਾਅ ਲਾਗੂ ਕਰਨਾ ਸ਼ਾਮਲ ਹੈ। ਐੱਨ.ਐੱਚ.ਏ.ਆਈ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਭੂ-ਸਥਿਤੀ ਵਾਲੀਆਂ ਫੋਟੋਆਂ ਦੇ ਨਾਲ ਪ੍ਰਗਤੀ ਰਿਪੋਰਟਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਐੱਨ.ਐੱਚ.ਏ.ਆਈ. ਨੇ ਵਾਤਾਵਰਣ ਸਬੰਧੀ ਪਹਿਲਕਦਮੀ ਵਜੋਂ ਵਿੱਤੀ ਸਾਲ 2025-26 ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ 9.52 ਲੱਖ ਦੇ ਟੀਚੇ ਦੇ ਮੁਕਾਬਲੇ ਲਗਭਗ 9.80 ਲੱਖ ਬੂਟੇ ਲਗਾਏ ਹਨ, ਜਿਨ੍ਹਾਂ ਦੀ ਬਚਾਅ ਦਰ 90 ਫ਼ੀਸਦੀ ਤੋਂ ਵੱਧ ਰਹੀ ਹੈ। ਇਸ ਤੋਂ ਇਲਾਵਾ, ਦਿੱਲੀ ਦੇ ਲੈਂਡਫਿਲ ਸਥਾਨਾਂ (ਕੂੜੇ ਦੇ ਡੰਪਸ) ਤੋਂ ਲਗਭਗ 13.58 ਲੱਖ ਟਨ ਅਕਰਮਕ ਸਮੱਗਰੀ ਦੀ ਵਰਤੋਂ ਯੂ.ਈ.ਆਰ.-II ਅਤੇ ਡੀ.ਐੱਨ.ਡੀ.-ਸੋਹਨਾ ਕੌਰੀਡੋਰ ਦੇ ਬੰਨ੍ਹ ਨਿਰਮਾਣ ਵਿੱਚ ਕੀਤੀ ਗਈ ਹੈ, ਜੋ ਟਿਕਾਊ ਰਹਿੰਦ-ਖੂੰਹਦ ਦੀ ਵਰਤੋਂ ਨੂੰ ਦਰਸਾਉਂਦੀ ਹੈ।
ਸਮੀਖਿਆ ਵਿੱਚ ਅਰਬਨ ਐਕਸਟੈਂਸ਼ਨ ਰੋਡ-II (UER-II), ਦੁਆਰਕਾ ਐਕਸਪ੍ਰੈੱਸਵੇਅ, ਡੀ.ਐੱਨ.ਡੀ.-ਸੋਹਨਾ ਐਕਸਪ੍ਰੈੱਸਵੇਅ ਅਤੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਸਮੇਤ ਪ੍ਰਮੁੱਖ ਆਵਾਜਾਈ ਸੁਖਾਲੀਕਰਨ (ਟ੍ਰੈਫਿਕ ਡੀ-ਕੰਜੈਸ਼ਨ) ਪ੍ਰੋਜੈਕਟਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਟ੍ਰੈਫਿਕ ਦੀ ਭੀੜ ਅਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰ ਰਹੇ ਹਨ। ਪ੍ਰਸਤਾਵਿਤ ਆਵਾਜਾਈ ਸੁਖਾਲੀਕਰਨ ਪ੍ਰੋਜੈਕਟਾਂ ਦੀ ਤੇਜ਼ ਪ੍ਰਗਤੀ ਅਤੇ ‘ਗ੍ਰੀਨ ਦਿੱਲੀ ਐਪ’ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪ੍ਰਾਪਤ ਜਨਤਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ’ਤੇ ਵੀ ਜ਼ੋਰ ਦਿੱਤਾ ਗਿਆ।
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਧੂੜ ਪ੍ਰਦੂਸ਼ਣ ਘਟਾਉਣ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸੁਚਾਰੂ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਵਚਨਬੱਧ ਹੈ।
ਐਂਟੀ-ਸਮੋਗ ਗੱਨ ਆਪ੍ਰੇਸ਼ਨ

ਮਕੈਨੀਕਲ ਸੜਕ ਸਫਾਈ

ਬੂਟੇ ਲਗਾਉਣਾ ਅਕਰਮਕ ਸਮੱਗਰੀ ਤੋਂ ਬਣਿਆ ਬੰਨ੍ਹ

*****
ਜੀਡੀਐੱਚ/ਡੀਐੱਸ/ਐੱਚਜੇ