Posted On:
26 OCT 2026 5:17PM by PIB Chandigarh
ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਵਿਸ਼ੇਸ਼ ਅਭਿਆਨ 6.0 ਦੇ ਲਾਗੂਕਰਨ ਪੜਾਅ ਨੂੰ ਸਰਗਰਮ ਤੌਰ ‘ਤੇ ਲਾਗੂ ਕਰ ਰਿਹਾ ਹੈ। 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਚੱਲਣ ਵਾਲੀ ਇਹ ਰਾਸ਼ਟਰ ਵਿਆਪੀ ਪਹਿਲ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ, ਪ੍ਰਸ਼ਾਸਨਿਕ ਪੈਂਡਿੰਗ ਕੰਮਾਂ ਨੂੰ ਘੱਟ ਕਰਨ, ਦਫ਼ਤਰੀ ਸਥਾਨ ਦਾ ਕੁਸ਼ਲ ਪ੍ਰਬੰਧਨ ਕਰਨ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਦੇ ਈ-ਵੇਸਟ ਪ੍ਰਬੰਧਨ ਨਿਯਮਾਂ ਦੇ ਅਨੁਸਾਰ ਇਲੈਕਟ੍ਰੌਨਿਕ ਵੇਸਟ ਦਾ ਉੱਚਿਤ ਨਿਪਟਾਰਾ ਕਰਨ ਦੇ ਪ੍ਰਤੀ ਸਮਰਪਿਤ ਹੈ।
ਅਭਿਆਨ ਲਗਭਗ ਸਮਾਪਤ ਹੋਣ ਦੇ ਨਾਲ ਹੀ, ਸੀਬੀਆਈਸੀ ਦੇ ਤਹਿਤ ਕੰਮ ਕਰਨ ਵਾਲੇ ਫੀਲਡ ਫਾਰਮੇਸ਼ਨਾਂ ਅਤੇ ਜ਼ੋਨਾਂ ਨੇ 449 ਦਫ਼ਤਰਾਂ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ:
-
ਰਿਕਾਰਡ ਪ੍ਰਬੰਧਨ ਅਤੇ ਫਾਈਲਾਂ ਦੀ ਸਮੀਖਿਆ: 22,784 ਭੌਤਿਕ ਫਾਈਲਾਂ ਦੀ ਡੂੰਘੀ ਜਾਂਚ ਪੂਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਸਥਾਪਿਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 17,997 ਫਾਈਲਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ। ਇਸ ਦੇ ਨਾਲ ਹੀ, 622 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 204 ਡਿਜੀਟਲ ਫਾਈਲਾਂ ਨੂੰ ਰਸਮੀ ਤੌਰ ‘ਤੇ ਬੰਦ ਕਰ ਦਿੱਤਾ ਗਿਆ।
-
ਸਵੱਛਤਾ ਅਭਿਆਨ: ਕਾਰਜ ਸਥਾਨਾਂ ਦੇ ਅੰਦਰ ਅਤੇ ਆਲੇ-ਦੁਆਲੇ ਦੇ 545 ਵਿਸ਼ੇਸ਼ ਸਥਾਨਾਂ ‘ਤੇ ਵਿਆਪਕ ਸਵੱਛਤਾ ਅਭਿਆਨ ਆਯੋਜਿਤ ਕੀਤੇ ਗਏ (ਜਿਨ੍ਹਾਂ ਵਿੱਚ ਦਫ਼ਤਰੀ ਕੈਂਪਸ ਦੇ ਅੰਦਰ 424 ਸਥਾਨ ਅਤੇ ਬਾਹਰੀ 121 ਸਥਾਨ ਸ਼ਾਮਲ ਸਨ)। ਇਨ੍ਹਾਂ ਵਿੱਚੋਂ 57 ਸਥਾਨਾਂ ‘ਤੇ ਐਡਵਾਂਸ ਮਸ਼ੀਨੀਕ੍ਰਿਤ ਸਫਾਈ ਵਿਧੀਆਂ ਨੂੰ ਸਫਲਤਾਪੂਰਵਕ ਅਪਣਾਇਆ ਗਿਆ।
-
ਸਕ੍ਰੈਪ ਲਿਕਵੀਡੇਸ਼ਨ ਅਤੇ ਈ-ਵੇਸਟ ਡਿਸਪੋਜ਼ਲ: ਕੁੱਲ 21,015 ਕਿਲੋਗ੍ਰਾਮ ਵੇਸਟ ਦਾ ਨਿਪਟਾਰਾ ਕੀਤਾ ਗਿਆ। ਇਸ ਵਿੱਚ 3,174 ਕਿਲੋਗ੍ਰਾਮ ਈ-ਵੇਸਟ, 16,817 ਕਿਲੋਗ੍ਰਾਮ ਆਮ ਵੇਸਟ ਅਤੇ 1,024 ਕਿਲੋਗ੍ਰਾਮ ਨੌਨ-ਆਫਿਸ ਸਕ੍ਰੈਪ ਸ਼ਾਮਲ ਸੀ।
-
ਸਪੇਸ ਓਪਟੀਮਾਈਜੇਸ਼ਨ ਅਤੇ ਰੈਵੇਨਿਊ ਨਿਰਮਾਣ: ਅਪ੍ਰਚਲਿਤ ਵਸਤੂਆਂ ਅਤੇ ਸਕ੍ਰੈਪ ਨੂੰ ਸੁਚਾਰੂ ਤੌਰ ‘ਤੇ ਹਟਾ ਕੇ, 24,222 ਵਰਗ ਫੁੱਟ ਦਾ ਵਿਸ਼ਾਲ ਦਫਤਰੀ ਸਥਾਨ ਸਫਲਤਾਪੂਰਵਕ ਸੰਸਥਾਗਤ ਵਰਤੋਂ ਲਈ ਮੁੜ ਪ੍ਰਾਪਤ ਕੀਤਾ ਗਿਆ। ਇਸ ਦੇ ਨਾਲ ਹੀ, ਬੇਕਾਰ ਅਤੇ ਵਾਧੂ ਵਸਤੂਆਂ ਦੇ ਨਿਪਟਾਰੇ ਨਾਲ 65,663 ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ।
ਦੇਸ਼ ਭਰ ਵਿੱਚ ਤੈਨਾਤ ਫੀਲਡ ਫਾਰਮੇਸ਼ਨ ਵਿਸ਼ੇਸ਼ ਅਭਿਆਨ 6.0 ਦੀ ਤਿਆਰੀ ਦੇ ਪੜਾਅ ਦੌਰਾਨ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਤਾਲਮੇਲ ਵਾਲੇ ਯਤਨ ਜਾਰੀ ਰੱਖੇ ਹੋਏ ਹਨ।
ਅਭਿਆਨ ਦੌਰਾਨ ਕੀਤੇ ਗਏ ਜ਼ਮੀਨੀ ਪੱਧਰ ਦੇ ਕਾਰਜਾਂ ਅਤੇ ਪਰਿਵਰਤਨਕਾਰੀ ਕਾਰਜਾਂ ਦੀਆਂ ਝਲਕੀਆਂ
ਮੁੰਬਈ ਕਸਟਮਸ-III
ਈ-ਵੇਸਟ ਦਾ ਉਚਿਤ ਨਿਪਟਾਰਾ

ਮੁੰਬਈ ਕਸਟਮਸ-II
ਦਫ਼ਤਰੀ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਅਤੇ ਈ-ਵੇਸਟ ਨਿਪਟਾਰਾ

ਅਹਿਮਦਾਬਾਦ ਕਸਟਮਸ ਜ਼ੋਨ
ਭੌਤਿਕ ਫਾਈਲਾਂ ਦੀ ਛਾਂਟੀ

ਸੀਜੀਐੱਸਟੀ ਪੰਚਕੂਲਾ ਜ਼ੋਨ
ਈ-ਵੇਸਟ ਦਾ ਨਿਪਟਾਰਾ

ਦਿੱਲੀ ਕਸਟਮਸ (ਪਿਛਲਾ) ਜ਼ੋਨ
ਦਫ਼ਤਰ ਦੇ ਅੰਦਰ ਅਤੇ ਬਾਹਰ ਇੱਕ ਵਿਆਪਕ ਸਫਾਈ ਅਭਿਆਨ।

ਪਟਨਾ ਕਸਟਮਸ (ਰੋਕਥਾਮ) ਜ਼ੋਨ
ਦਫ਼ਤਰ ਦੇ ਬਾਹਰ ਸਫਾਈ ਅਭਿਆਨ
ਰਾਂਚੀ ਜੀਐੱਸਟੀ ਅਤੇ ਸੀਐਕਸ ਜ਼ੋਨ
ਦਫ਼ਤਰ ਦੇ ਬਾਹਰ ਸਫ਼ਾਈ ਅਭਿਆਨ

ਮੁੰਬਈ ਕਸਟਮਸ ਜ਼ੋਨ-III
ਆਮ ਵੇਸਟ ਦਾ ਨਿਪਟਾਰਾ

ਬੈਂਗਲੌਰ ਕਸਟਮਸ ਜ਼ੋਨ
ਆਮ ਵੇਸਟ ਨੂੰ ਵੱਖ ਕਰਨਾ ਅਤੇ ਨਿਪਟਾਰਾ ਕਰਨਾ

****
ਕੇਟੀ/ਕੇਐੱਮਐੱਨ/ਏਕੇ