ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਸੰਸਦੀ ਸੰਵਾਦ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ 12ਵੇਂ ਬ੍ਰਿਕਸ ਸੰਸਦੀ ਮੰਚ ਦੀ ਭੂਮਿਕਾ ’ਤੇ ਚਾਨਣਾ ਪਾਇਆ ਗਿਆ ਹੈ

Posted On: 26 OCT 2026 12:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਵੱਲੋਂ ਲਿਖਿਆ ਗਿਆ ਇੱਕ ਲੇਖ ਸਾਂਝਾ ਕੀਤਾ ਹੈ।

ਸ਼੍ਰੀ ਓਮ ਬਿਰਲਾ ਨੇ ਇਸ ਲੇਖ ਵਿੱਚ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਵਿਚਕਾਰ ਸੰਸਦੀ ਸੰਵਾਦ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ 12ਵੇਂ ਬ੍ਰਿਕਸ ਸੰਸਦੀ ਮੰਚ ਦੀ ਭੂਮਿਕਾ ਬਾਰੇ ਲਿਖਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਹ ਮੰਚ ਸੰਸਥਾਗਤ ਲਚਕੀਲੇਪਣ, ਏਆਈ ਗਵਰਨੈਂਸ, ਦੱਖਣ-ਦੱਖਣ ਸਹਿਯੋਗ ਅਤੇ ਸਥਿਰਤਾ ਜਿਹੇ ਵਿਸ਼ਿਆਂ ’ਤੇ ਚਰਚਾ ਕਰੇਗਾ। ਇਹ ਚਰਚਾਵਾਂ ਭਾਰਤ ਦੀ 2026 ਬ੍ਰਿਕਸ ਪ੍ਰਧਾਨਗੀ ਦੇ ਚਾਰ ਮੁੱਖ ਥੰਮ੍ਹਾਂ ’ਤੇ ਅਧਾਰਿਤ ਹੋਣਗੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“ਮਾਣਯੋਗ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਵਿਚਕਾਰ ਸੰਸਦੀ ਸੰਵਾਦ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ 12ਵੇਂ ਬ੍ਰਿਕਸ ਸੰਸਦੀ ਮੰਚ ਦੀ ਭੂਮਿਕਾ ਬਾਰੇ ਲਿਖਿਆ ਹੈ।

ਇਹ ਮੰਚ ਸੰਸਥਾਗਤ ਲਚਕੀਲੇਪਣ, ਏਆਈ ਗਵਰਨੈਂਸ, ਦੱਖਣ-ਦੱਖਣ ਸਹਿਯੋਗ ਅਤੇ ਸਥਿਰਤਾ ’ਤੇ ਚਰਚਾ ਕਰੇਗਾ, ਜੋ ਭਾਰਤ ਦੀ 2026 ਬ੍ਰਿਕਸ ਪ੍ਰਧਾਨਗੀ ਦੇ ਚਾਰ ਥੰਮ੍ਹਾਂ ’ਤੇ ਅਧਾਰਿਤ ਹੋਵੇਗੀ।”

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2328807) ਵਿਜ਼ੀਟਰ ਕਾਊਂਟਰ : 16