Posted On:
19 OCT 2026 7:04PM by PIB Chandigarh
ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਵੱਲੋਂ ਗ੍ਰਾਮ ਪੰਚਾਇਤਾਂ (ਜੀਪੀ) ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀ)ਦੇ ਪੱਧਰ 'ਤੇ ਵਿੱਤੀ ਸਮਾਵੇਸ਼ (ਐੱਫਆਈ) ਯੋਜਨਾਵਾਂ ਅਤੇ ਹੋਰ ਪ੍ਰਮੁੱਖ ਗਤੀਵਿਧੀਆਂ ਬਾਰੇ ਵਿਆਪਕ ਜਾਗਰੂਕਤਾ ਫੈਲਾਉਣ ਲਈ ਰਾਸ਼ਟਰ ਵਿਆਪੀ ਮੁਹਿੰਮ ਚਲਾਈ ਜਾਵੇਗੀ। ਇਹ ਮੁਹਿੰਮ 21 ਅਕਤੂਬਰ 2026 ਤੋਂ 31 ਦਸੰਬਰ 2026 ਤੱਕ ਚੱਲੇਗੀ ਅਤੇ ਇਸ ਵਿੱਚ ਦੇਸ਼ ਭਰ ਦੀਆਂ 27 ਲੱਖ ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਬੈਂਕ ਹੇਠ ਲਿਖੀਆਂ ਗਤੀਵਿਧੀਆਂ ਲਈ ਕੈਂਪ ਲਗਾਉਣਗੇ:
1. ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਅਧੀਨ ਲਾਭਪਾਤਰੀਆਂ ਦੇ ਨਾਮ ਦਰਜ ਕਰਨਾ।
2. ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਯੋਜਨਾਵਾਂ ਨਾਲ ਆਧਾਰ ਨੰਬਰ ਜੋੜਨਾ।
3. ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਅਧੀਨ ਨਵੇਂ ਖਾਤੇ ਖੋਲ੍ਹਣਾ।
4. ਮੌਜੂਦਾ ਪੀਐੱਮਜੇਡੀਵਾਈ ਅਤੇ ਹੋਰ ਬਚਤ ਖਾਤਿਆਂ ਲਈ ਮੁੜ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰਨਾ।
5. ਜਿੱਥੇ ਇਹ ਕੰਮ ਲੰਬਿਤ ਹੈ, ਉੱਥੇ ਕੇਂਦਰੀ ਕੇਵਾਈਸੀ (ਸੀ-ਕੇਵਾਈਸੀ) ਆਈਡੀ ਬਣਾਉਣਾ।
6. ਬਚਤ ਖਾਤਿਆਂ ਅਤੇ ਲਾਕਰਾਂ ਵਰਗੀਆਂ ਹੋਰ ਬੈਂਕਿੰਗ ਸਹੂਲਤਾਂ ਵਿੱਚ, ਜਿੱਥੇ ਲੋੜ ਹੋਵੇ, ਨਾਮਜ਼ਦਗੀ ਦੇ ਵੇਰਵੇ ਅਪਡੇਟ ਕਰਨਾ।
7. ਵਿੱਤੀ ਸੰਸਥਾਵਾਂ ਦੀਆਂ ਯੋਜਨਾਵਾਂ, ਡਿਜੀਟਲ ਧੋਖਾਧੜੀ ਅਤੇ ਲਾਵਾਰਿਸ ਵਿੱਤੀ ਸੰਪਤੀਆਂ ਨਾਲ ਸਬੰਧਿਤ ‘ਆਪਕੀ ਪੂੰਜੀ, ਆਪਕਾ ਅਧਿਕਾਰ’ ਮੁਹਿੰਮ ਬਾਰੇ ਜਾਗਰੂਕਤਾ ਸੈਸ਼ਨ ਕਰਵਾਉਣਾ।
8. ਪੀਐੱਮ- ਕਿਸਾਨ) ਯੋਜਨਾ ਦੇ ਯੋਗ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਲਈ ਅਰਜ਼ੀਆਂ ਪ੍ਰਾਪਤ ਕਰਨਾ।
9. ਆਉਣ ਵਾਲੀ ਹਾੜ੍ਹੀ ਦੀ ਫ਼ਸਲ ਦੇ ਸੀਜ਼ਨ ਲਈ ਕੇਸੀਸੀ ਖਾਤਿਆਂ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਅਧੀਨ ਕਿਸਾਨਾਂ ਦੇ ਨਾਮ ਦਰਜ ਕਰਨਾ।
ਇਹ ਮੁਹਿੰਮ ਸਰਕਾਰ ਦੀ ਅੰਤਿਮ ਬਿੰਦੂ 'ਤੇ ਰਹਿਣ ਵਾਲੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਸ਼ਾਮਲ ਕਰਕੇ ਜ਼ਿਆਦਾ ਸਮਾਵੇਸ਼ੀ ਸਮਾਜ ਦੀ ਸਿਰਜਣਾ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬੈਂਕਾਂ ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀਆਂ (ਐੱਸਐਬੀਸੀਸ) ਦੇ ਸੀਨੀਅਰ ਪ੍ਰਬੰਧਕਾਂ ਨਾਲ ਅੱਜ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਦੇ ਸੰਯੁਕਤ ਸਕੱਤਰ (ਵਿੱਤੀ ਸਮਾਵੇਸ਼) ਦੀ ਪ੍ਰਧਾਨਗੀ ਹੇਠ ਇੱਕ ਸ਼ੁਰੂਆਤੀ ਮੀਟਿੰਗ ਕੀਤੀ ਗਈ। ਇਸ ਮੁਹਿੰਮ ਦੀ ਪ੍ਰਗਤੀ 'ਤੇ ਰਾਜ ਪ੍ਰਸ਼ਾਸਨ, ਬੈਂਕਾਂ ਅਤੇ ਵਿੱਤੀ ਸੇਵਾਵਾਂ ਵਿਭਾਗ ਸਮੇਤ ਸਾਰੇ ਪ੍ਰਮੁੱਖ ਹਿੱਤਧਾਰਕਾਂ ਵੱਲੋਂ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ।
************
ਕੇਟੀ/ਏਡੀ/ਬਲਜੀਤ