ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਐੱਨਆਈਸੀਡੀਸੀ ਨੇ ਬਿਹਾਰ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਸਿਟੀ, ਗਯਾ ਲਿਮਿਟੇਡ ਦੀ ਸ਼ੁਰੂਆਤ ਨਾਲ ਬਿਹਾਰ ਵਿੱਚ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਇਆ


ਆਈਐੱਮਸੀ ਗਯਾ ਵਿਖੇ ਲਗਭਗ 300 ਏਕੜ ਜ਼ਮੀਨ ਲਈ 12 ਸਮਝੌਤੇ ਪੱਤਰਾਂ 'ਤੇ ਦਸਤਖਤ ਕੀਤੇ ਗਏ, ਜਿਸ ਵਿੱਚ 4,200 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਸ਼ਾਮਲ

ਬਿਹਾਰ ਬਿਜ਼ਨਸ ਕਨੈਕਟ 2027 ਦੇ ਉਦਘਾਟਨੀ ਸਮਾਗਮ ਵਿੱਚ ਲਗਭਗ 250 ਡੈਲੀਗੇਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਜਾਪਾਨ, ਥਾਈਲੈਂਡ ਅਤੇ ਲਾਓਸ ਦੇ ਰਾਜਦੂਤ ਅਤੇ ਸੀਨੀਅਰ ਦੂਤਾਵਾਸ ਸ਼ਾਮਲ

Posted On: 24 OCT 2026 8:07PM by PIB Chandigarh

ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਈਸੀਡੀਸੀ) ਨੇ ਬਿਹਾਰ ਵਿੱਚ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਨੇ ਅੱਜ ਬੋਧਗਯਾ ਵਿੱਚ ਬਿਹਾਰ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਸਿਟੀ ਗਯਾ ਲਿਮਿਟੇਡ (ਬੀਆਈਐੱਮਸੀਜੀਐੱਲ) ਦੀ ਰਸਮੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਬਿਹਾਰ ਬਿਜ਼ਨਸ ਕਨੈਕਟ 2027 ਦੀ ਸ਼ੁਰੂਆਤ ਵੀ ਕੀਤੀ ਗਈ, ਜਿਸ ਵਿੱਚ ਰਾਜ ਦੀ ਉਦਯੋਗਿਕ ਸੰਭਾਵਨਾ ਅਤੇ ਨਿਵੇਸ਼ ਦੇ ਮੌਕਿਆਂ ਨੂੰ ਦਰਸਾਇਆ ਗਿਆ ।

ਇਸ ਸਮਾਗਮ ਦਾ ਮੁੱਖ ਆਕਰਸ਼ਣ ਆਈਐੱਮਸੀ ਗਯਾ ਵਿਖੇ ਲਗਭਗ 300 ਏਕੜ ਉਦਯੋਗਿਕ ਜ਼ਮੀਨ ਲਈ ਸੰਭਾਵੀ ਨਿਵੇਸ਼ਕਾਂ ਨਾਲ 12 ਸਮਝੌਤੇ ਪੱਤਰਾਂ 'ਤੇ ਦਸਤਖਤ ਕਰਨਾ ਸੀ। ਇਸ ਸਮਝੌਤੇ ਦੇ ਤਹਿਤ ਲਗਭਗ ₹4,200 ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ ਹੈ, ਜਿਸ ਨਾਲ 16,095 ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਪ੍ਰਸਤਾਵਿਤ ਨਿਵੇਸ਼ ਫੂਡ ਪ੍ਰੋਸੈੱਸਿੰਗ, ਆਟੋਮੋਬਾਈਲ ਕੰਪੋਨੈਂਟਸ, ਮੈਡੀਸ਼ਨਲ ਪ੍ਰੋਡਕਟਸ, ਫਾਰਮਾਸਿਊਟੀਕਲ ਅਤੇ ਹੋਰ ਨਿਰਮਾਣ ਗਤੀਵਿਧੀਆਂ ਵਰਗੇ ਖੇਤਰਾਂ ਨਾਲ ਜੁੜੇ ਹਨ।

ਇਸ ਤੋਂ ਪਹਿਲਾਂ, ਬਿਹਾਰ ਸਰਕਾਰ ਨੇ ਆਈਐੱਮਸੀ ਗਯਾ ਲਈ ਵੱਖ-ਵੱਖ ਖੇਤਰਾਂ ਦੇ ਸੰਭਾਵੀ ਨਿਵੇਸ਼ਕਾਂ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਸਨ। ਇਹ ਪ੍ਰੋਜੈਕਟ ਲਗਭਗ 2,586 ਏਕੜ ਜ਼ਮੀਨ ਨੂੰ ਕਵਰ ਕਰਦਾ ਹੈ, ਜਿਸ ਵਿੱਚ ਕੁੱਲ ₹31,750 ਕਰੋੜ ਦਾ ਨਿਵੇਸ਼ ਹੈ ਅਤੇ ਇਸ ਨਾਲ 52,050 ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਅਨੁਮਾਨ ਹੈ।

ਇਸ ਸਮਾਗਮ ਵਿੱਚ ਲਗਭਗ 250 ਡੈਲੀਗੇਟਾਂ ਨੇ ਸ਼ਾਮਲ ਹੋਏ, ਜਿਨ੍ਹਾਂ ਵਿੱਚ ਜਾਪਾਨ, ਥਾਈਲੈਂਡ ਅਤੇ ਲਾਓਸ ਦੇ ਦੂਤਾਵਾਸਾਂ ਦੇ ਰਾਜਦੂਤ ਅਤੇ ਸੀਨੀਅਰ ਪ੍ਰਤੀਨਿਧੀ, ਸੀਨੀਅਰ ਸਰਕਾਰੀ ਅਧਿਕਾਰੀ, ਰਾਸ਼ਟਰੀ ਉਦਯੋਗਿਕ ਕੌਰੀਡੋਰ  ਵਿਕਾਸ ਨਿਗਮ (ਐਨਆਈਸੀਡੀਸੀ) ਦੇ ਪ੍ਰਤੀਨਿਧੀ, ਉਦਯੋਗ ਸੰਗਠਨਾਂ ਦੇ ਮੈਂਬਰ ਅਤੇ ਸੰਭਾਵੀ ਨਿਵੇਸ਼ਕ ਸ਼ਾਮਲ ਸਨ। ਇਸ ਤੋਂ ਇਲਾਵਾ, 55 ਦੇਸ਼ਾਂ ਦੇ ਬਿਹਾਰ ਫਾਊਂਡੇਸ਼ਨ ਚੈਪਟਰਾਂ ਦੇ ਪ੍ਰਤੀਨਿਧੀਆਂ ਨੇ ਵੀ ਵਰਚੁਅਲੀ ਇਸ ਵਿੱਚ ਹਿੱਸਾ ਲਿਆ।

ਇਸ ਸਮਾਗਮ ਦੌਰਾਨ, ਮੁੱਖ ਮੰਤਰੀ ਨੇ ਬੀਆਈਐੱਮਸੀਜੀਐੱਲ ਦੇ ਲੋਗੋ ਨੂੰ ਰਿਲੀਜ਼ ਕੀਤਾ ਅਤੇ ਇਸਦੀ ਅਧਿਕਾਰਤ ਵੈੱਬਸਾਈਟ ਅਤੇ ਏਕੀਕ੍ਰਿਤ ਜ਼ਮੀਨ ਅਲਾਟਮੈਂਟ ਪੋਰਟਲ ਲਾਂਚ ਕੀਤਾ। ਇਸਦਾ ਉਦੇਸ਼ ਨਿਵੇਸ਼ਕਾਂ ਦੀ ਸਹੂਲਤ ਨੂੰ ਬਿਹਤਰ ਬਣਾਉਣਾ, ਪਾਰਦਰਸ਼ਿਤਾ ਲਿਆਉਣਾ ਅਤੇ ਉਦਯੋਗਿਕ ਜ਼ਮੀਨ ਅਲਾਟਮੈਂਟ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਨੇ ਬਿਹਤਰ ਬੁਨਿਆਦੀ ਢਾਂਚੇ ਅਤੇ ਨਿਵੇਸ਼ਕ-ਅਨੁਕੂਲ ਪਹਿਲਕਦਮੀਆਂ ਰਾਹੀਂ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਪ ਮੁੱਖ ਮੰਤਰੀ ਸ਼੍ਰੀ ਵਿਜੈ ਕੁਮਾਰ ਚੌਧਰੀ ਨੇ ਗਯਾ ਵਿੱਚ ਆਈਐੱਮਸੀ ਦੀ ਯੋਜਨਾਬੰਦੀ ਅਤੇ ਵਿਕਾਸ ਵਿੱਚ ਐਨਆਈਸੀਡੀਸੀ ਦੀ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕੀਤਾ।

ਕੇਂਦਰੀ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਜੀਤਨ ਰਾਮ ਮਾਂਝੀ ਨੇ ਬਿਹਾਰ ਵਿੱਚ ਉਦਯੋਗੀਕਰਣ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨਿਰਮਾਣ, ਐੱਮਐੱਸਐੱਮਈ ਅਤੇ ਰੁਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨਿਰੰਤਰ ਸਹਾਇਤਾ ਪ੍ਰਦਾਨ ਕਰੇਗੀ ।

ਇਸ ਸਮਾਗਮ ਵਿੱਚ ਉਪ ਮੁੱਖ ਮੰਤਰੀ ਸ਼੍ਰੀ ਬਿਜੇਂਦਰ ਪ੍ਰਸਾਦ ਯਾਦਵ, ਬਿਹਾਰ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਪ੍ਰੇਮ ਕੁਮਾਰ, ਅਤੇ ਉਦਯੋਗ ਮੰਤਰੀ ਸ਼੍ਰੀਮਤੀ ਸ਼੍ਰੇਯਸੀ ਸਿੰਘ ਦੇ ਨਾਲ-ਨਾਲ ਹੋਰ ਸੀਨੀਅਰ ਪਤਵੰਤੇ ਵੀ ਸ਼ਾਮਲ ਹੋਏ। ਰਾਜ ਸਰਕਾਰ ਨੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਲਈ ਆਪਣੀ ਵਚਨਬੱਧਤਾ ਫਿਰ ਤੋਂ ਦੁਹਰਾਈ।

ਬੀਆਈਐੱਮਸੀਜੀਐੱਲ ਇੱਕ ਸਪੈਸ਼ਲ ਪਰਪਜ਼ ਵ੍ਹੀਕਲ ਹੈ ਜੋ ਗਯਾ ਵਿੱਚ ਆਈਐਮਸੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ। ਇਸਨੂੰ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ (ਐਨਆਈਸੀਡੀਪੀ) ਦੇ ਤਹਿਤ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਗਲਿਆਰਾ (ਏਕੇਆਈਸੀ) ਦੇ ਹਿੱਸੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਗਯਾ ਜ਼ਿਲ੍ਹੇ ਦੇ ਡੋਭੀ ਬਲਾਕ ਵਿੱਚ 1,670 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਨੇ 28 ਅਗਸਤ, 2024 ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੀ ਕੁੱਲ ਲਾਗਤ, ਜ਼ਮੀਨ ਦੀ ਲਾਗਤ ਸਮੇਤ, ₹1,339 ਕਰੋੜ ਹੈ। ਇਸ ਨਾਲ ਲਗਭਗ ₹16,500 ਕਰੋੜ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਲਗਭਗ 1.10 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

6 ਜਨਵਰੀ, 2025 ਨੂੰ ਬਣਾਈ ਗਈ, ਬੀਆਈਐੱਮਸੀਜੀਐੱਲ, ਬਿਹਾਰ ਇੰਡਸਟ੍ਰੀਅਲ ਏਰੀਆ ਡਿਵੈਲਪਮੈਂਟ ਅਥਾਰਿਟੀ (ਬੀਆਈਏਡੀਏ) ਅਤੇ ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ  ਡਿਵੈਲਪਮੈਂਟ ਐਂਡ ਇੰਪਲੀਮੈਂਟੇਸ਼ਨ ਟਰਸਟ (ਐੱਨਆਈਸੀਡੀਪੀ) ਵਿਚਕਾਰ ਇੱਕ ਸਾਂਝਾ ਉੱਦਮ ਹੈ, ਜਿਸ ਵਿੱਚ ਬਰਾਬਰ ਹਿੱਸੇਦਾਰੀ ਹੈ। ਇੱਕ ਸਮਰਪਿਤ ਲਾਗੂ ਕਰਨ ਵਾਲੀ ਏਜੰਸੀ ਦੇ ਰੂਪ ਵਿੱਚ, ਬੀਆਈਐੱਮਸੀਜੀਐੱਲ ਤਾਲਮੇਲ ਯੋਜਨਾਬੰਦੀ, ਬੁਨਿਆਦੀ ਢਾਂਚਾ ਵਿਕਾਸ, ਕਾਨੂੰਨੀ ਪ੍ਰਵਾਨਗੀਆਂ, ਉਪਯੋਗਤਾ ਸੰਪਰਕ ਅਤੇ ਨਿਵੇਸ਼ਕ ਸਹੂਲਤ ਰਾਹੀਂ ਪ੍ਰੋਜੈਕਟ ਲਾਗੂ ਕਰਨ ਵਿੱਚ ਤੇਜ਼ੀ ਲਿਆਵੇਗਾ। ਇਹ ਸੰਸਥਾਗਤ ਢਾਂਚਾ ਤੁਰੰਤ ਫੈਸਲਾ ਲੈਣ, ਪ੍ਰਭਾਵਸ਼ਾਲੀ ਨਿਗਰਾਨੀ ਅਤੇ ਲਾਗੂ ਕਰਨ ਦੇ ਮੁੱਦਿਆਂ ਦੇ ਸਮੇਂ ਸਿਰ ਹੱਲ ਵਿੱਚ ਮਦਦ ਕਰੇਗਾ।

ਆਈਐੱਮਸੀ ਗਯਾ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਅਤੇ ਰਾਜ ਸਰਕਾਰ ਨੇ ਪ੍ਰੋਜੈਕਟ ਦੀ ਸਾਰੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। 415 ਏਕੜ ਦੇ ਤਬਾਦਲੇ ਦੇ ਬਦਲੇ, ਭਾਰਤ ਸਰਕਾਰ ਨੇ ਸਤੰਬਰ 2025 ਵਿੱਚ ₹132 ਕਰੋੜ ਦੀ ਇਕੁਇਟੀ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਪ੍ਰੋਜੈਕਟ ਪ੍ਰਬੰਧਨ ਅਤੇ ਨਿਰਮਾਣ ਨਿਗਰਾਨੀ ਸਲਾਹਕਾਰ ਅਤੇ ਮੁੱਖ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਈਪੀਸੀ ਠੇਕੇਦਾਰ ਪਹਿਲਾਂ ਹੀ ਨਿਯੁਕਤ ਕੀਤਾ ਜਾ ਚੁੱਕਿਆ ਹੈ । ਭੌਤਿਕ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ।

ਆਈਐੱਮਸੀ ਗਯਾ ਵਿਖੇ ਇੱਕ ਵਿਸ਼ੇਸ਼ ਹੈਲੀਪੈਡ ਦੀ ਉਸਾਰੀ ਵੀ ਤੇਜ਼ੀ ਨਾਲ ਚੱਲ ਰਹੀ ਹੈ। ਇਹ ਨਿਵੇਸ਼ਕਾਂ, ਵਪਾਰਕ ਵਫ਼ਦਾਂ ਅਤੇ ਸੀਨੀਅਰ ਅਧਿਕਾਰੀਆਂ ਲਈ ਪਹੁੰਚ ਨੂੰ ਆਸਾਨ ਬਣਾਏਗਾ, ਪ੍ਰੋਜੈਕਟ ਨਿਗਰਾਨੀ ਅਤੇ ਨਿਵੇਸ਼ ਪ੍ਰੋਤਸਾਹਨ ਗਤੀਵਿਧੀਆਂ ਨੂੰ ਸੁਵਿਧਾ ਹੋਵੇਗੀ ।

ਇਸ ਉਦਯੋਗਿਕ ਕਲਸਟਰ ਨੂੰ ਏਕੀਕ੍ਰਿਤ ਬੁਨਿਆਦੀ ਢਾਂਚੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅੰਦਰੂਨੀ ਸੜਕਾਂ, ਪਾਣੀ ਸਪਲਾਈ, ਸੀਵਰੇਜ ਅਤੇ ਗੰਦੇ ਪਾਣੀ ਦੇ ਇਲਾਜ ਦੀਆਂ ਸਹੂਲਤਾਂ, ਬਿਜਲੀ ਵੰਡ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਅੱਗ ਸੁਰੱਖਿਆ ਪ੍ਰਣਾਲੀਆਂ ਸ਼ਾਮਲ ਹਨ। ਐਨਐੱਚ-22 ਅਤੇ ਐਨਐੱਚ -19 ਦੇ ਨੇੜੇ ਇਸਦਾ ਰਣਨੀਤਕ ਸਥਾਨ, ਅਤੇ ਗਯਾ ਹਵਾਈ ਅੱਡੇ ਤੋਂ ਲਗਭਗ 39 ਕਿਲੋਮੀਟਰ ਦੂਰ, ਇਸਨੂੰ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰਾਂ ਨਾਲ ਜੋੜਦਾ ਹੈ। ਲਾਂਚ ਦੌਰਾਨ, ਇਸ ਪ੍ਰੋਜੈਕਟ ਦੀ ਯੋਜਨਾਬੰਦੀ ਵਿੱਚ ਐਨਆਈਸੀਡੀਸੀ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ 'ਤੇ ਸਰਾਹਿਆ ਗਿਆ। ਇਸ ਵਿੱਚ ਉਦਯੋਗਿਕ ਪਾਣੀ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕਰਨਾ ਅਤੇ ਟਿਕਾਊ ਉਦਯੋਗਿਕ ਕਾਰਜਾਂ ਲਈ ਢੁਕਵੀਂ ਪਾਣੀ ਸਟੋਰੇਜ ਸਹੂਲਤਾਂ ਰਾਹੀਂ ਸਾਲ ਭਰ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸ਼ਾਮਲ ਸੀ।

ਆਈਐਮਸੀ ਗਯਾ ਮੁੱਖ ਤੌਰ 'ਤੇ ਖੇਤੀਬਾੜੀ-ਅਧਾਰਿਤ ਉਦਯੋਗਾਂ, ਟੈਕਸਟਾਈਲ ਅਤੇ ਰੈਡੀਮੇਡ ਕੱਪੜੇ, ਫਰਨੀਚਰ, ਦਸਤਕਾਰੀ ਅਤੇ ਹੱਥਖੱਡੀਆਂ, ਅਤੇ ਇੰਜੀਨੀਅਰਿੰਗ ਅਤੇ ਫੈਬ੍ਰੀਕੇਸ਼ਨ ਵਰਗੇ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰੇਗਾ। ਇੱਥੇ ਵਿਕਸਿਤ ਕੀਤਾ ਜਾ ਰਿਹਾ ਬੁਨਿਆਦੀ ਢਾਂਚਾ ਵੱਡੇ ਨਿਰਮਾਤਾਵਾਂ ਅਤੇ ਐਮਐਸਐਮਈ ਨੂੰ ਸਮਰਥਨ ਦੇਵੇਗਾ, ਸਥਾਨਕ ਉੱਦਮਤਾ ਨੂੰ ਉਤਸ਼ਾਹਿਤ ਕਰੇਗਾ, ਅਤੇ ਪੂਰੇ ਖੇਤਰ ਵਿੱਚ ਉਦਯੋਗਿਕ ਮੁੱਲ ਲੜੀ ਨੂੰ ਮਜ਼ਬੂਤ ​​ਕਰੇਗਾ ।

ਬਿਹਾਰ ਬਿਜ਼ਨਸ ਕਨੈਕਟ 2027 ਦੇ ਉਦਘਾਟਨੀ ਸਮਾਗਮ ਨੇ ਬਿਹਾਰ ਦੀ ਨਿਵੇਸ਼ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਅਤੇ ਸੰਭਾਵੀ ਨਿਵੇਸ਼ਕਾਂ, ਉਦਯੋਗ ਸੰਗਠਨਾਂ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ। ਬੀਆਈਐੱਮਸੀਜੀਐੱਲ ਦੀ ਸ਼ੁਰੂਆਤ ਆਧੁਨਿਕ ਅਤੇ ਨਿਵੇਸ਼ ਦੇ ਲਈ ਤਿਆਰ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਭਾਰਤ ਸਰਕਾਰ ਅਤੇ ਬਿਹਾਰ ਸਰਕਾਰ ਵਿਚਕਾਰ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਦੀ ਹੈ।

ਇੱਕ ਸਮਰਪਿਤ ਸੰਸਥਾਗਤ ਢਾਂਚੇ, ਨਿਰੰਤਰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਿਵੇਸ਼ਕਾਂ ਨਾਲ ਨਿਰੰਤਰ ਸ਼ਮੂਲੀਅਤ ਰਾਹੀਂ, ਬੀਆਈਐੱਮਸੀਜੀਐੱਲ ਪੂਰਬੀ ਭਾਰਤ ਵਿੱਚ ਇੱਕ ਪ੍ਰਮੁੱਖ ਨਿਰਮਾਣ ਕੇਂਦਰ ਵਜੋਂ ਆਈਐੱਮਸੀ ਗਯਾ ਦੇ ਵਿਕਾਸ ਨੂੰ ਗਤੀ ਦੇਣ ਲਈ ਤਿਆਰ ਹੈ। ਇਹ ਬਿਹਾਰ ਦੇ ਉਦਯੋਗਿਕ ਪਰਿਵਰਤਨ ਦੇ ਨਾਲ-ਨਾਲ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ 2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਵੇਗਾ।

 

************

ਸੀ.ਐੱਨ ਅਭਿਜੀਤ ਨਰਾਇਣਨ/ਸ਼ੱਬੀਰ ਆਜ਼ਾਦ /ਏਕੇ


(Release ID: 2328587) ਵਿਜ਼ੀਟਰ ਕਾਊਂਟਰ : 4